TheUnmute.com – Punjabi News: Digest for October 03, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

ਅਰਸ਼ਦੀਪ ਦੇ ਕੋਚ ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ

Sunday 02 October 2022 02:25 PM UTC+00 | Tags: breaking-news coach-jaswant-rai cricket-news delhi delhi-under-19-mens-cricket-team jaswant-rai jaswant-rai-news-coach national-level-coach-jaswant-rai news punjabi-news the-unmute-breaking the-unmute-latest-update

ਚੰਡੀਗੜ 02 ਅਕਤੂਬਰ 2022: ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਣਜੀ ਟਰਾਫੀ ਕ੍ਰਿਕਟ ਖਿਡਾਰੀ ਅਤੇ ਰਾਸ਼ਟਰੀ ਪੱਧਰ ਦੇ ਕੋਚ ਜਸਵੰਤ ਰਾਏ (Jaswant Rai) ਨੂੰ ਆਉਣ ਵਾਲੇ ਘਰੇਲੂ ਸੈਸ਼ਨ ਲਈ ਦਿੱਲੀ ਅੰਡਰ-19 ਪੁਰਸ਼ ਟੀਮ (Delhi Under-19 men’s cricket team) ਦਾ ਕੋਚ ਨਿਯੁਕਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ ਦੇ ਰਹਿਣ ਵਾਲੇ ਰਾਏ ਨੇ 70 ਫਸਟ ਕਲਾਸ ਮੈਚ ਖੇਡੇ ਹਨ ਅਤੇ ਉਹ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ਼ ਕ੍ਰਿਕਟ ਟੀਮ, ਹਿਮਾਚਲ ਪ੍ਰਦੇਸ਼ ਮਹਿਲਾ ਟੀਮ ਅਤੇ ਪੰਜਾਬ ਅੰਡਰ-19 ਮਹਿਲਾ ਟੀਮ ਨੂੰ ਕੋਚਿੰਗ ਦੇ ਚੁੱਕੇ ਹਨ।

ਉਹ 2017 ਤੋਂ 2019 ਤੱਕ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ ਕ੍ਰਿਕਟ ਟੀਮ ਦੇ ਚੋਣਕਾਰ ਵੀ ਸਨ। ਰਾਏ ਨੇ ਹਾਲ ਹੀ ਵਿੱਚ ਚੋਖੀ ਪ੍ਰਸਿੱਧੀ ਹਾਸਲ ਕੀਤੀ ਜਦੋਂ ਉਨਾਂ ਦੇ ਸਿਖਿਆਰਥੀ ਤੇ ਖੱਬੇ ਹੱਥ ਦੇ ਮੀਡੀਅਮ-ਪੇਸਰ, ਅਰਸ਼ਦੀਪ ਸਿੰਘ, ਨੇ ਆਈ.ਪੀ.ਐਲ. ਦੇ ਪਿਛਲੇ ਸੀਜਨਾਂ ਦੌਰਾਨ ਪੰਜਾਬ ਕਿੰਗਜ ਲਈ ਗੇਂਦਬਾਜੀ ਕਰਦੇ ਹੋਏ ਸੁਰਖੀਆਂ 'ਚ ਰਹਿਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਥਾਂ ਬਣਾਈ ।

ਜਸਵੰਤ ਰਾਏ ਨੇ ਕਿਹਾ ਹੈ ਕਿ ਉਹਨਾਂ ਇਸ ਸਾਲ ਦਿੱਲੀ ਅੰਡਰ-19 ਪੁਰਸ਼ ਟੀਮ ਦੀ ਜਿੱਤ ਦਾ ਡੰਕਾ ਵਜਾਉਣ ਲਈ ਕਮਰ ਕੱਸ ਲਈ ਹੈ।  ਰਾਏ ਨੇ ਕਿਹਾ ਕਿ ਉਨਾਂ ਦਾ ਮੁੱਖ ਉਦੇਸ਼ ਇਹ ਹੋਵੇਗਾ ਕਿ ਦਿੱਲੀ ਦੀ ਅੰਡਰ-19 ਟੀਮ ਜਿੱਤੇ ਅਤੇ ਵੱਧ ਤੋਂ ਵੱਧ ਨੌਜਵਾਨ ਖਿਡਾਰੀ ਸੀਨੀਅਰ ਟੀਮ ਵਿੱਚ ਥਾਂ ਬਣਾਉਣ।

ਨਵ- ਨਿਯੁਕਤ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਸਾਬਕਾ ਕ੍ਰਿਕਟਰ ਗੁਰਸ਼ਰਨ ਸਿੰਘ, ਨਿਖਿਲ ਚੋਪੜਾ ਅਤੇ ਰੀਮਾ ਮਲਹੋਤਰਾ ਵਾਲੀ ਦਿੱਲੀ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਵਿਖੇ ਆਉਣ ਵਾਲੇ ਸੀਜ਼ਨ ਦੇ ਕੋਚਿੰਗ ਸਟਾਫ ਅਤੇ ਚੋਣ ਕਮੇਟੀ ਦੀ ਨਿਯੁਕਤੀ ਕੀਤੀ ਹੈ।

The post ਅਰਸ਼ਦੀਪ ਦੇ ਕੋਚ ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ appeared first on TheUnmute.com - Punjabi News.

Tags:
  • breaking-news
  • coach-jaswant-rai
  • cricket-news
  • delhi
  • delhi-under-19-mens-cricket-team
  • jaswant-rai
  • jaswant-rai-news-coach
  • national-level-coach-jaswant-rai
  • news
  • punjabi-news
  • the-unmute-breaking
  • the-unmute-latest-update
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form