ਰੈਪਰ ਹਨੀ ਸਿੰਘ ਨੇ ਗਾਇਕ ਅਲਫਾਜ਼ ਨੂੰ ਲੈ ਕੇ ਫਿਰ ਤੋਂ ਸਾਂਝੀ ਕੀਤੀ ਇਹ ਪੋਸਟ, ਦੇਖੋ ਕੀ ਲਿਖਿਆ

ਬਾਲੀਵੁੱਡ ਰੈਪਰ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਜਾਣਕਾਰੀ ਦਿੱਤੀ ਸੀ ਕਿ ਪੰਜਾਬੀ ਗਾਇਕ ਅਲਫਾਜ਼ ਸਿੰਘ ‘ਤੇ ਸ਼ਨੀਵਾਰ ਨੂੰ ਕਿਸੇ ਨੇ ਹਮਲਾ ਕੀਤਾ। ਰੈਪਰ ਨੇ ਹੁਣ ਇਕ ਹੋਰ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਅਲਫਾਜ਼ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਸ ਲਈ ਦੁਆਵਾਂ ਕਰੋ।

honey singh singer alfaaz
honey singh singer alfaaz

ਦੱਸ ਦੇਈਏ ਕਿ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਮਿੰਨੀ ਟਰੱਕ ਨਾਲ ਅਲਫਾਜ਼ ‘ਤੇ ਹਮਲਾ ਕੀਤਾ। ਅਲਫਾਜ਼ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਅਲਫਾਜ਼ ਪੰਜਾਬ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਈ ਸੁਪਰਹਿੱਟ ਗੀਤ ਗਾਏ ਹਨ। ਕਿਸ ਕਾਰਨ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ, ਹਮਲੇ ਦੇ ਪਿੱਛੇ ਕੌਣ ਲੋਕ ਸਨ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਲਫਾਜ਼ ਕੁਝ ਫਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ।

ਅਲਫਾਜ਼ ਸਿੰਘ ਦਾ ਅਸਲੀ ਨਾਂ ਅਨਜੋਤ ਸਿੰਘ ਪੰਨੂ ਹੈ, ਜੋ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕਾ ਹੈ। ਅਲਫਾਜ਼ ਗਾਇਕ, ਮਾਡਲ ਅਤੇ ਅਦਾਕਾਰ ਹੈ। ਉਸਨੇ ਕਈ ਫਿਲਮਾਂ ਵਿੱਚ ਗੀਤ ਲਿਖੇ ਹਨ। ਉਹ ਇੱਕ ਸੰਗੀਤ ਨਿਰਦੇਸ਼ਕ ਵੀ ਹੈ।

The post ਰੈਪਰ ਹਨੀ ਸਿੰਘ ਨੇ ਗਾਇਕ ਅਲਫਾਜ਼ ਨੂੰ ਲੈ ਕੇ ਫਿਰ ਤੋਂ ਸਾਂਝੀ ਕੀਤੀ ਇਹ ਪੋਸਟ, ਦੇਖੋ ਕੀ ਲਿਖਿਆ appeared first on Daily Post Punjabi.



source https://dailypost.in/news/punjab/honey-singh-singer-alfaaz/
Previous Post Next Post

Contact Form