TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਪੰਜਾਬ ਸਰਕਾਰ ਨੂੰ ਹਾਈਕੋਰਟ ਵਲੋਂ ਝਟਕਾ, ਕਵੀ ਕੁਮਾਰ ਵਿਸ਼ਵਾਸ ਤੇ ਤਜਿੰਦਰ ਬੱਗਾ ਦੇ ਖਿਲਾਫ ਦਰਜ FIR ਰੱਦ Wednesday 12 October 2022 05:33 AM UTC+00 | Tags: aam-aadmi-party arvind-kejriwal breaking-news cm-bhagwant-mann fir-against-kavi-kumar-vishwas kumar-vishwas news punjab-and-haryana-high-court rupnagar rupnagar-police rupnagar-police-station tajinder-baga the-unmute-breaking the-unmute-breaking-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ (Tajinder Bagga) ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ (Kumar Vishwas) ਵਿਰੁੱਧ ਦਰ ਐੱਫ.ਆਈ.ਆਰ ਨੂੰ ਰੱਦ ਕਰ ਦਿੱਤਾ ਹੈ। ਇਸ ਸਬੰਧੀ ਹਾਈਕੋਰਟ ਨੇ ਅੱਜ ਯਾਨੀ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਇਆ ਹੈ । ਤਜਿੰਦਰ ਬੱਗਾ ਮਾਮਲੇ ‘ਚ ਹਾਈਕੋਰਟ ਨੇ ਕਿਹਾ ਕਿ ਇਹ ਟਵੀਟ ਪੰਜਾਬ ‘ਚ ਨਹੀਂ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਦਾ ਟਵੀਟ ਭੜਕਾਊ ਨਹੀਂ ਹੈ। ਜਿਸ ਤਰ੍ਹਾਂ ਸਿਆਸੀ ਲੋਕ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕਰਦੇ ਹਨ। ਜਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਇੱਕ ਟਿਪਣੀ ਕਰਨ ਦੇ ਦੋਸ਼ ਤਹਿਤ ਕਵੀ ਕੁਮਾਰ ਵਿਸ਼ਵਾਸ ਅਤੇ ਦਿੱਲ਼ੀ ਦੇ ਭਾਜਪਾ ਆਗੂ ਤਜਿੰਦਰ ਪਾਲ ਬੱਗਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। The post ਪੰਜਾਬ ਸਰਕਾਰ ਨੂੰ ਹਾਈਕੋਰਟ ਵਲੋਂ ਝਟਕਾ, ਕਵੀ ਕੁਮਾਰ ਵਿਸ਼ਵਾਸ ਤੇ ਤਜਿੰਦਰ ਬੱਗਾ ਦੇ ਖਿਲਾਫ ਦਰਜ FIR ਰੱਦ appeared first on TheUnmute.com - Punjabi News. Tags:
|
Haryana: ਰੋਹਤਕ 'ਚ ਗੈਸ ਗੀਜ਼ਰ ਦਾ ਸਿਲੰਡਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਸਾਲ ਦੇ ਬੱਚੇ ਸਮੇਤ 7 ਜ਼ਖਮੀ Wednesday 12 October 2022 05:53 AM UTC+00 | Tags: breaking-news cylinder-burst ekta-colony-of-rohtak gas-cylinder-blast gas-geyser-cylinder-in-rohtak haryana-latest-news news pgi rohtak rohtak-city rohtak-news the-unmute-latest-news ਚੰਡੀਗੜ੍ਹ 12 ਅਕਤੂਬਰ 2022: ਹਰਿਆਣਾ ਦੇ ਰੋਹਤਕ (Rohtak) ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਰੋਹਤਕ ਦੀ ਏਕਤਾ ਕਾਲੋਨੀ ਦੇ ਇਕ ਘਰ ‘ਚ ਗੈਸ ਗੀਜ਼ਰ ਨਾਲ ਫਿੱਟ ਕੀਤੇ ਸਿਲੰਡਰ ‘ਚ ਧਮਾਕਾ ਹੋ ਗਿਆ । ਜਦੋਂ ਪਰਿਵਾਰਕ ਮੈਂਬਰਾਂ ਨੇ ਗਰਮ ਪਾਣੀ ਲਈ ਗੀਜ਼ਰ ਚਾਲੂ ਕੀਤਾ ਤਾਂ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ ਰਿਵਾਰ ਦੇ ਚਾਰ ਮੈਂਬਰ ਝੁਲਸ ਗਏ ਅਤੇ ਤਿੰਨ ਕਿਰਾਏਦਾਰ ਵੀ ਜ਼ਖਮੀ ਹੋ ਗਏ ਹਨ | ਇਨ੍ਹਾਂ ਸਾਰਿਆਂ ਨੂੰ ਪੀਜੀਆਈ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਲ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਘਰ ਦੀ ਛੱਤ ਅਤੇ ਕੰਧਾਂ ਉੱਡ ਗਈਆਂ। ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਗੁਆਂਢੀ ਬਾਹਰ ਭੱਜੇ ਤਾਂ ਰੌਲਾ ਪੈ ਗਿਆ। ਕਿਸੇ ਤਰ੍ਹਾਂ ਗੁਆਂਢੀਆਂ ਨੇ ਜ਼ਖਮੀਆਂ ਨੂੰ ਮਲਬੇ ‘ਚੋਂ ਕੱਢ ਕੇ ਤੁਰੰਤ ਪੀਜੀਆਈ ਇਲਾਜ ਲਈ ਪਹੁੰਚਾਇਆ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਅਤੇ ਬਾਕੀ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੁਆਂਢੀ ਗੌਤਮ ਅਨੁਸਾਰ ਜਦੋਂ ਹਾਦਸਾ ਵਾਪਰਿਆ ਤਾਂ ਉਸ ਦੇ ਘਰ ਦਾ ਮਲਬਾ ਵੀ ਡਿੱਗ ਪਿਆ, ਜਿਸ ਕਾਰਨ ਉਸ ਦੀ ਕਾਰ ਨੁਕਸਾਨੀ ਗਈ। ਜਦੋਂ ਧਮਾਕਾ ਹੋਇਆ ਤਾਂ ਉਸ ਦੇ ਘਰ ਦੀਆਂ ਕੰਧਾਂ ਵੀ ਹਿੱਲ ਗਈਆਂ। The post Haryana: ਰੋਹਤਕ ‘ਚ ਗੈਸ ਗੀਜ਼ਰ ਦਾ ਸਿਲੰਡਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਸਾਲ ਦੇ ਬੱਚੇ ਸਮੇਤ 7 ਜ਼ਖਮੀ appeared first on TheUnmute.com - Punjabi News. Tags:
|
ਤਿਉਹਾਰਾਂ ਦੇ ਸੀਜ਼ਨ 'ਚ ਗੈਸ ਕੰਪਨੀਆਂ ਵਲੋਂ ਝਟਕਾ, ਇੱਕ ਮਹੀਨੇ 'ਚ ਵੱਧ ਤੋਂ ਵੱਧ 2 ਗੈਸ ਸਿਲੰਡਰ ਹੋ ਸਕਣਗੇ ਬੁੱਕ Wednesday 12 October 2022 06:08 AM UTC+00 | Tags: 14.2-kg-domestic-lpg-cylinder breaking-news delhi gas-companies gas-cylinder gas-cylinders india-news indiann-gas-companies indian-oil lpg-cylinder news punjab-government punjab-news the-unmute-breaking-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਤਿਉਹਾਰ ਦੇ ਦਿਨਾਂ ‘ਚ ਗੈਸ ਕੰਪਨੀਆਂ ਨੇ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਖਪਤਕਾਰ ਹੁਣ ਇੱਕ ਸਾਲ ਵਿੱਚ 15 ਸਿਲੰਡਰ ਅਤੇ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 2 ਗੈਸ ਸਿਲੰਡਰ ਲੈ ਸਕਣਗੇ। ਹਾਲਾਂਕਿ ਗੈਸ ਕੰਪਨੀਆਂ ਵੱਲੋਂ ਗੈਰ-ਰਸਮੀ ਤਰਕ ਦਿੱਤਾ ਜਾ ਰਿਹਾ ਹੈ ਕਿ ਬਿਨਾਂ ਸਬਸਿਡੀ ਵਾਲੇ ਖਪਤਕਾਰ ਕਾਰਨ ਦੱਸ ਕੇ ਹੋਰ ਗੈਸ ਸਿਲੰਡਰ (Gas Cylinder) ਲੈ ਸਕਣਗੇ, ਪਰ ਡੀਲਰਾਂ ਕੋਲ ਸਾਫਟਵੇਅਰ ਵਿੱਚ ਅਜਿਹਾ ਕੋਈ ਵਿਕਲਪ ਨਹੀਂ ਦਿੱਤਾ ਗਿਆ ਹੈ। ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਅਤੇ ਉੱਜਵਲਾ ਸਕੀਮ ਦੋਵਾਂ ਲਈ ਸੀਮਾ ਤੈਅ ਕੀਤੀ ਗਈ ਹੈ। ਅਜਿਹੇ ‘ਚ ਤਿਉਹਾਰਾਂ ਦੇ ਸੀਜ਼ਨ ‘ਚ ਗੈਸ ਸਿਲੰਡਰ ਦਾ ਨਿਰਧਾਰਤ ਕੋਟਾ ਪੂਰਾ ਕਰਨ ਵਾਲੇ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਹੈ। ਇੰਡੀਅਨ ਆਇਲ ਦੇ ਏਰੀਆ ਮੈਨੇਜਰ ਹਰਦੇਵ ਸਿੰਘ ਅਨੁਸਾਰ ਪੰਜਾਬ ਦੇ ਕਰੀਬ 1.25 ਕਰੋੜ ਖਪਤਕਾਰ ਹਨ। ਇਨ੍ਹਾਂ ‘ਚੋਂ ਕਰੀਬ 7 ਫੀਸਦੀ ਇੰਡੀਅਨ ਆਇਲ ਦੇ ਹਨ। ਤਿੰਨੋਂ ਐਲਪੀਜੀ ਗੈਸ ਸਿਲੰਡਰ ਮਾਰਕੀਟਿੰਗ ਕੰਪਨੀਆਂ ਨੇ 1 ਅਕਤੂਬਰ ਤੋਂ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ, ਪਰ ਸਿਲੰਡਰਾਂ ਦੀ ਗਿਣਤੀ 1 ਅਪ੍ਰੈਲ, 2022 ਤੋਂ ਕੀਤੀ ਜਾਵੇਗੀ। ਇਸ ਵਿੱਚ ਖਪਤਕਾਰਾਂ ਲਈ ਗੈਸ ਸਿਲੰਡਰ (Gas Cylinder) ਦੀ ਗਿਣਤੀ ਤੈਅ ਕੀਤੀ ਗਈ ਹੈ। ਕੰਪਨੀਆਂ ਨੇ ਆਪਣੇ ਆਟੋਮੇਟਿਡ ਸਾਫਟਵੇਅਰ ‘ਚ ਇਸ ਨੂੰ ਅਪਡੇਟ ਕੀਤਾ ਹੈ। ਇਸ ਕਾਰਨ ਖਪਤਕਾਰਾਂ ਦੀ ਮੰਗ ਦੇ ਬਾਵਜੂਦ ਡੀਲਰ ਨਵਾਂ ਸਿਲੰਡਰ ਬੁੱਕ ਨਹੀਂ ਕਰਵਾ ਰਹੇ। ਇਸ ਕਾਰਨ ਵੱਡੇ ਪਰਿਵਾਰਾਂ ਅਤੇ ਦੁਕਾਨਦਾਰਾਂ ਨੂੰ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਹ ਨਿਯਮ ਵਿੱਤੀ ਸਾਲ ਦੇ ਅੱਧ ਵਿੱਚ ਲਾਗੂ ਹੋ ਗਏ ਹਨ। ਅਜਿਹੇ ‘ਚ ਜੇਕਰ ਕੋਈ ਅਕਤੂਬਰ ਤੱਕ ਪਹਿਲਾਂ ਹੀ ਨਿਰਧਾਰਤ ਕੋਟਾ ਲੈ ਚੁੱਕਾ ਹੈ ਤਾਂ ਉਸ ਦੀ ਬੁਕਿੰਗ ਸੰਭਵ ਨਹੀਂ ਹੋਵੇਗੀ | The post ਤਿਉਹਾਰਾਂ ਦੇ ਸੀਜ਼ਨ ‘ਚ ਗੈਸ ਕੰਪਨੀਆਂ ਵਲੋਂ ਝਟਕਾ, ਇੱਕ ਮਹੀਨੇ ‘ਚ ਵੱਧ ਤੋਂ ਵੱਧ 2 ਗੈਸ ਸਿਲੰਡਰ ਹੋ ਸਕਣਗੇ ਬੁੱਕ appeared first on TheUnmute.com - Punjabi News. Tags:
|
ਕੋਟਕਪੂਰਾ ਗੋਲੀ ਕਾਂਡ ਮਾਮਲੇ ਐੱਸ.ਆਈ.ਟੀ. ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਤੋਂ ਕਰੇਗੀ ਪੁੱਛਗਿੱਛ Wednesday 12 October 2022 06:18 AM UTC+00 | Tags: . 2015-kotakpura-firing-case aam-aadmi-party aam-aadmi-party-punjab bahibal-kalan-police chandigarh-sit-office chief-minister-of-punjab-parkash-singh-badal ex-cm-parkash-singh-badal kotakpura-shooting-caes kotakpura-shooting-case kotakpura-shooting-incident l.k-yadavs-sit latest-news news parkash-singh-badal punjab-government punjabi-news punjab-police shiromani-akali-dal sukhbir-singh-badal the-unmute the-unmute-punjabi-news the-unmute-update ਚੰਡੀਗੜ੍ਹ 12 ਅਕਤੂਬਰ 2022: ਸਾਲ 2015 ਦੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਹੁਣ ਐਲ.ਕੇ. ਯਾਦਵ ਦੀ ਐੱਸ.ਆਈ.ਟੀ. ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ । ਪ੍ਰਾਪਤ ਜਾਣਕਾਰੀ ਮੁਤਾਬਕ ਐੱਸ.ਆਈ.ਟੀ. ਅਧਿਕਾਰੀ ਪ੍ਰਕਾਸ਼ ਸਿੰਘ ਬਾਦਲ ਤੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਛਗਿੱਛ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਕੁਝ ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਵੀ ਭੇਜਿਆ ਗਿਆ ਸੀ। The post ਕੋਟਕਪੂਰਾ ਗੋਲੀ ਕਾਂਡ ਮਾਮਲੇ ਐੱਸ.ਆਈ.ਟੀ. ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਤੋਂ ਕਰੇਗੀ ਪੁੱਛਗਿੱਛ appeared first on TheUnmute.com - Punjabi News. Tags:
|
ਤਰਨਤਾਰਨ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਦੀ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਜ਼ਿੰਮੇਵਾਰੀ Wednesday 12 October 2022 06:39 AM UTC+00 | Tags: agtf amritsar-bathinda-national-highway-54 breaking-news crime gangster gangster-lakhbir-singh-landa murder patti patti-village punjab-dgp punjab-dgp-gaurav-yadav punjab-latest-news punjab-news punjab-police tarn-taran tarn-taran-murder tarn-taran-police the-unmute-breaking-news ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਦੇ ਤਰਨਤਾਰਨ (Tarn Taran) ਜ਼ਿਲ੍ਹੇ ਦੇ ਪੱਟੀ ਵਿੱਚ ਬਾਈਕ ‘ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਕੱਪੜਾ ਵਪਾਰੀ ਦਾ ਉਸਦੀ ਦੁਕਾਨ ‘ਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ | ਕਤਲ ਦੀ ਇਹ ਸਾਰੀ ਵਾਰਦਾਤ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ | ਹਮਲਾਵਰਾਂ ਨੇ ਗੋਲੀਆਂ ਇੰਨੀ ਬੇਰਹਿਮੀ ਨਾਲ ਚਲਾਈਆਂ ਕਿ ਦੁਕਾਨ ਮਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੈਨੇਡਾ ‘ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 54 ‘ਤੇ ਸਥਿਤ ਪਿੰਡ ਦੀਨਪੁਰ ਦੀ ਹੈ। ਮ੍ਰਿਤਕ ਦੀ ਪਹਿਚਾਣ ਤਰਨਤਾਰਨ ਦੇ ਰਸੂਲਪੁਰ ਦੇ ਰਹਿਣ ਵਾਲੇ ਗੁਰਜੰਟ ਸਿੰਘ ਵਜੋਂ ਹੋਈ ਹੈ | ਦੂਜੇ ਪਾਸੇ ਮ੍ਰਿਤਕ ਗੁਰਜੰਟ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਲੜਕੇ ਨੂੰ ਜੁਲਾਈ ਮਹੀਨੇ ਵਿੱਚ ਧਮਕੀਆਂ ਮਿਲੀਆਂ ਸਨ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਨੇ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਉਸਦਾ ਪੁੱਤਰ ਜ਼ਿੰਦਾ ਹੁੰਦਾ। The post ਤਰਨਤਾਰਨ ‘ਚ ਹੋਏ ਕੱਪੜਾ ਵਪਾਰੀ ਦੇ ਕਤਲ ਦੀ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਜ਼ਿੰਮੇਵਾਰੀ appeared first on TheUnmute.com - Punjabi News. Tags:
|
MiG-29K Fighter Aircraft: ਗੋਆ 'ਚ ਭਾਰਤੀ ਸੈਨਾ ਦਾ ਮਿਗ-29K ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ Wednesday 12 October 2022 06:55 AM UTC+00 | Tags: 29k aircraft air-force goa goa-news india-air-force indian-army india-news indian-navy mig-29k mig-29k-fighter-aircraft mig-29k-fighter-aircraft-has-crashed mig-29k-fighter-jet mig-fighter-aircraft ndian-army-mig-29k news routine-ride-off-the-coast-of-goa russias-mikoyan-company technical-glitch ਚੰਡੀਗੜ੍ਹ 12 ਅਕਤੂਬਰ 2022: ਗੋਆ ‘ਚ ਅੱਜ ਭਾਰਤੀ ਸੈਨਾ ਦਾ ਮਿਗ-29ਕੇ ਲੜਾਕੂ ਜਹਾਜ਼ (MiG-29K Fighter Aircraft) ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਗੋਆ ਦੇ ਤੱਟ ‘ਤੇ ਇਕ ਰੁਟੀਨ ਸਵਾਰੀ ਦੌਰਾਨ ਬੇਸ ‘ਤੇ ਪਰਤਦੇ ਸਮੇਂ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੈ | ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਾਇਲਟ ਬਾਹਰ ਨਿਕਲਣ ‘ਚ ਕਾਮਯਾਬ ਰਿਹਾ, ਜਿਸ ਨਾਲ ਉਸ ਦੀ ਜਾਨ ਬਚ ਗਈ। ਭਾਰਤੀ ਜਲ ਸੈਨਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਰੂਸ ਦੀ ਮਿਕੋਯਾਂਗ ਕੰਪਨੀ ਵੱਲੋਂ ਤਿਆਰ ਕੀਤੇ ਗਏ ਮਿਗ-29 ਜਹਾਜ਼ ਭਾਰਤੀ ਫੌਜ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਹਵਾਈ ਸੈਨਾ ਵਿੱਚ ਇਸਦੀ ਗਿਣਤੀ 70 ਦੇ ਕਰੀਬ ਹੈ। ਹਵਾਈ ਸੈਨਾ ਦੇ ਨਾਲ-ਨਾਲ ਭਾਰਤੀ ਜਲ ਸੈਨਾ ਵੀ ਇਸ ਜਹਾਜ਼ ਦੀ ਵਰਤੋਂ ਕਰਦੀ ਹੈ। The post MiG-29K Fighter Aircraft: ਗੋਆ ‘ਚ ਭਾਰਤੀ ਸੈਨਾ ਦਾ ਮਿਗ-29K ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ appeared first on TheUnmute.com - Punjabi News. Tags:
|
ਅਰਵਿੰਦ ਕੇਜਰੀਵਾਲ ਬਦਲਾਖੋਰੀ ਦੀ ਰਾਜਨੀਤੀ 'ਚ ਉਲਝੇ ਹੋਏ ਹਨ: ਡਾ. ਦਲਜੀਤ ਚੀਮਾ Wednesday 12 October 2022 07:47 AM UTC+00 | Tags: aam-aadmi-party am-aadmi-party arvind-kejriwal breaking-news cm-bhagwant-mann dr-daljit-cheema dr-daljit-singh-cheema fir-against-kavi-kumar-vishwas kumar-vishwas news punjab-and-haryana-high-court rupnagar rupnagar-police rupnagar-police-station tajinder-baga the-unmute-breaking the-unmute-breaking-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਵੱਡਾ ਝਟਕਾ ਮਿਲਿਆ ਹੈ | ਹਾਈਕੋਰਟ ਨੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ਼ ਅਤੇ ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਦੇ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰ ਦਿੱਤਾ | ਹਾਈਕੋਰਟ ਦੇ ਇਸ ਫੈਸਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਨੇ ਟਵੀਟ ਕਰਦਿਆਂ ਕਿਹਾ ਕਿ ਹਾਈਕੋਰਟ ਦੇ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਬਦਲਾਖੋਰੀ ਦੀ ਰਾਜਨੀਤੀ ਵਿਚ ਉਲਝੇ ਹੋਏ ਹਨ ਅਤੇ ‘ਆਪ’ ਸਰਕਾਰ ਨੂੰ ਆਪਣੇ ਮੰਦੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੀ ਦੁਰਵਰਤੋਂ ਕਰ ਰਿਹਾ ਹੈ। ਇਸ ਨੇ ਰਾਸ਼ਟਰ ਦੀਆਂ ਨਜ਼ਰਾਂ ਵਿਚ ਪੰਜਾਬ ਪੁਲਿਸ ਦਾ ਅਕਸ ਘਟਾਇਆ ਹੈ। The post ਅਰਵਿੰਦ ਕੇਜਰੀਵਾਲ ਬਦਲਾਖੋਰੀ ਦੀ ਰਾਜਨੀਤੀ ‘ਚ ਉਲਝੇ ਹੋਏ ਹਨ: ਡਾ. ਦਲਜੀਤ ਚੀਮਾ appeared first on TheUnmute.com - Punjabi News. Tags:
|
ਕੁਮਾਰ ਵਿਸ਼ਵਾਸ ਤੇ ਤਜਿੰਦਰ ਬੱਗਾ ਦੇ ਖਿਲਾਫ ਦਰਜ ਮਾਮਲਾ ਰੱਦ ਕਰਨ ਦੇ ਫੈਸਲਾ ਦਾ ਰਾਜਾ ਵੜਿੰਗ ਨੇ ਕੀਤਾ ਸਵਾਗਤ Wednesday 12 October 2022 08:02 AM UTC+00 | Tags: aam-aadmi-party am-aadmi-party arvind-kejriwal bagga cm-bhagwant-mann congress dr-daljit-cheema dr-daljit-singh-cheema fir-against-kavi-kumar-vishwas kumar-vishwas news punjab-and-haryana-high-court punjab-congress raja-warring rupnagar rupnagar-police rupnagar-police-station tajinder-baga tejinder-bagga the-unmute-breaking the-unmute-breaking-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਵੀ ਕੁਮਾਰ ਵਿਸ਼ਵਾਸ ਅਤੇ ਭਾਜਪਾ ਤਜਿੰਦਰ ਪਾਲ ਸਿੰਘ ਬੱਗਾ ਵਿਰੁੱਧ ਦਰਜ ਐੱਫ.ਆਈ.ਆਰ ਰੱਦ ਕਰਨ ਦੇ ਫੈਸਲੇ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਗਤ ਕੀਤਾ ਹੈ | ਇਸ ਦੌਰਾਨ ਰਾਜਾ ਵੜਿੰਗ (Raja Waring) ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੁਮਾਰ ਵਿਸ਼ਵਾਸ ਅਤੇ ਤਜਿੰਦਰ ਪਾਲ ਸਿੰਘ ਬੱਗਾ ਵਿਰੁੱਧ ਦਰਜ ਮਾਮਲਾ ਰੱਦ ਕਰਨ ਦਾ ਸਵਾਗਤ ਕਰਦੇ ਹਾਂ। ਪੰਜਾਬ ਦੀ ‘ਆਪ’ ਸਰਕਾਰ ਨੇ ਪੰਜਾਬ ਕਾਂਗਰਸ ਦੇ ਆਗੂਆਂ ਵਿਰੁੱਧ ਵੀ ਬਦਲਾਖੋਰੀ ਦੇ ਅਜਿਹੇ ਮਾਮਲੇ ਦਰਜ ਕੀਤੇ ਹਨ। ਉਹ ਕੇਸ ਵੀ ਅਦਾਲਤ ਵਿਚ ਪੈਣਗੇ | ਉਮੀਦ ਹੈ ਕਿ ਸਰਕਾਰ ਸਹੀ ਸਬਕ ਸਿੱਖੇਗੀ। The post ਕੁਮਾਰ ਵਿਸ਼ਵਾਸ ਤੇ ਤਜਿੰਦਰ ਬੱਗਾ ਦੇ ਖਿਲਾਫ ਦਰਜ ਮਾਮਲਾ ਰੱਦ ਕਰਨ ਦੇ ਫੈਸਲਾ ਦਾ ਰਾਜਾ ਵੜਿੰਗ ਨੇ ਕੀਤਾ ਸਵਾਗਤ appeared first on TheUnmute.com - Punjabi News. Tags:
|
ਮੈਂ ਆਪਣੇ ਦਮ 'ਤੇ ਇਸ ਮੁਕਾਮ 'ਤੇ ਹਾਂ, ਮੇਰੀ ਤੁਲਨਾ ਸ਼ਸ਼ੀ ਥਰੂਰ ਨਾਲ ਨਾ ਕੀਤੀ ਜਾਵੇ: ਮੱਲਿਕਾਰਜੁਨ ਖੜਗੇ Wednesday 12 October 2022 08:13 AM UTC+00 | Tags: breaking-news congress-leader-kn-tripath congress-president-election-news inc mallikarjun-kharge news next-president-will-be-a-non-gandhi punjab-congress punjabi-news punjab-news rahul-gandhi shashi-tharoor sonia-gandhi the-unmute-breaking-news the-unmute-latest-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: 22 ਸਾਲਾਂ ਬਾਅਦ ਪਹਿਲੀ ਵਾਰ ਕਾਂਗਰਸ ਵਿੱਚ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਹੋ ਰਹੀ ਹੈ। ਇਸ ਚੋਣ ‘ਚ ਦੋ ਸੀਨੀਅਰ ਨੇਤਾ ਸ਼ਸ਼ੀ ਥਰੂਰ ਅਤੇ ਮੱਲਿਕਾਰਜੁਨ ਖੜਗੇ (Mallikarjun kharge) ਮੈਦਾਨ ਵਿਚ ਹਨ। ਦੋਵੇਂ ਵਿਅਕਤੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਅਗਵਾਈ ਕਰਨ ਲਈ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ਨਾਲ ਮੈਦਾਨ ਵਿੱਚ ਹਨ। ਖੜਗੇ ਦਾ ਕਹਿਣਾ ਹੈ ਕਿ ਉਹ ਥਰੂਰ ਨਾਲ ਤੁਲਨਾ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਥਰੂਰ ਆਪਣੇ ਚੋਣ ਮਨੋਰਥ ਪੱਤਰ ਨੂੰ ਅੱਗੇ ਵਧਾਉਣ ਲਈ ਆਜ਼ਾਦ ਹਨ ਪਰ ਉਨ੍ਹਾਂ ਦਾ ਏਜੰਡਾ ਉਦੈਪੁਰ ਮੈਨੀਫੈਸਟੋ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕਰਨਾ ਹੈ। ਮਲਿਕਾਰਜੁਨ ਖੜਗੇ (Mallikarjun kharge) ਨੇ ਇਕ ਨਿਊਜ਼ ਚੈੱਨਲ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਨੇ ਥਰੂਰ ਨਾਲ ਆਪਣੀ ਤੁਲਨਾ ਨਾ ਕਰਨ ਦੀ ਅਪੀਲ ਕੀਤੀ। ਪਾਰਟੀ ਦੇ ਕੰਮਕਾਜ ‘ਚ ਸੁਧਾਰ ਲਈ ਥਰੂਰ ਦੇ ਮੈਨੀਫੈਸਟੋ ‘ਤੇ ਬੋਲਦਿਆਂ ਉਨ੍ਹਾਂ ਕਿਹਾ, ”ਮੈਂ ਬਲਾਕ ਪ੍ਰਧਾਨ ਤੋਂ ਲੈ ਕੇ ਆਪਣੇ ਦਮ ‘ਤੇ ਇਸ ਪੱਧਰ ਤੱਕ ਆਇਆ ਹਾਂ। ਕੀ ਉਸ ਸਮੇਂ ਸ਼ਸ਼ੀ ਥਰੂਰ ਉੱਥੇ ਸਨ?” ਇਸਦੇ ਨਾਲ ਹੀ ਖੜਗੇ ਨੇ ਕਿਹਾ, "ਇਹ ਘੋਸ਼ਣਾਵਾਂ ਸਾਰੇ ਸੀਨੀਅਰ ਨੇਤਾਵਾਂ ਅਤੇ ਮਾਹਰਾਂ ਨਾਲ ਸਲਾਹ ਕਰਨ ਤੋਂ ਬਾਅਦ ਵਿਚਾਰੀਆਂ ਗਈਆਂ ਸਨ। ਹੁਣ ਸਾਡਾ ਟੀਚਾ ਸਿਰਫ਼ ਇਨ੍ਹਾਂ ਨੂੰ ਲਾਗੂ ਕਰਨਾ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਕਾਂਗਰਸ ਨੂੰ ਬਦਲਾਅ ਲਿਆਉਣ ਅਤੇ ਮੌਜੂਦਾ ਸੰਕਟ ‘ਚੋਂ ਬਾਹਰ ਕੱਢਣ ਲਈ ਨੌਜਵਾਨ ਚਿਹਰੇ ਦੀ ਲੋੜ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਇਕ ਅਜਿਹਾ ਸੰਗਠਨ ਹੈ ਜਿਸ ਨੂੰ ਪਤਾ ਹੈ ਕਿ ਪਾਰਟੀ ਵਿਚ ਕੌਣ-ਕੌਣ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਲੋੜ ਪਈ ਉਹ ਉਨ੍ਹਾਂ ਦੀਆਂ ਸੇਵਾਵਾਂ ਲੈਣਗੇ। The post ਮੈਂ ਆਪਣੇ ਦਮ ‘ਤੇ ਇਸ ਮੁਕਾਮ ‘ਤੇ ਹਾਂ, ਮੇਰੀ ਤੁਲਨਾ ਸ਼ਸ਼ੀ ਥਰੂਰ ਨਾਲ ਨਾ ਕੀਤੀ ਜਾਵੇ: ਮੱਲਿਕਾਰਜੁਨ ਖੜਗੇ appeared first on TheUnmute.com - Punjabi News. Tags:
|
ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ ਪ੍ਰੀਤਪਾਲ ਸਿੰਘ ਸਣੇ ਚਾਰ ਮੁਲਜਮਾਂ ਦੀ ਅਦਾਲਤ 'ਚ ਪੇਸ਼ੀ Wednesday 12 October 2022 08:24 AM UTC+00 | Tags: breaking-news cia-incharage cia-incharage-pritpal-singh cia-in-charge-of-staff-mansa cm-bhagwant-mann congress deepak-tinu dgp-gaurav-yadav gangster-deepak-tinu mansa mansa-court mansa-police news punjab-congress punjab-police punjab-police-cia-staff sidhu-moosewala-murder-case sub-inspector-pritpal-singh. the-unmute-breaking-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਤਿੰਨ ਮੁਲਜ਼ਮਾਂ ਕੁਲਦੀਪ, ਰਾਜਵੀਰ ਅਤੇ ਰਜਿੰਦਰ ਅਤੇ ਬਰਖ਼ਾਸਤ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਨੂੰ ਸਖ਼ਤ ਸੁਰੱਖਿਆ ਹੇਠ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ,ਜਿੱਥੇ ਮੈਡੀਕਲ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੂੰ ਮਾਨਸਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਬਰਖ਼ਾਸਤ ਪ੍ਰਿਤਪਾਲ ਸਿੰਘ ਨੂੰ ਇਸ ਤੋਂ ਪਹਿਲਾਂ 10 ਦਿਨ ਦੇ ਪੁਲਿਸ ਰਿਮਾਂਡ ‘ਤੇ ਭਭੇਜ ਦਿੱਤਾ ਸੀ। The post ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ‘ਚ ਪ੍ਰੀਤਪਾਲ ਸਿੰਘ ਸਣੇ ਚਾਰ ਮੁਲਜਮਾਂ ਦੀ ਅਦਾਲਤ ‘ਚ ਪੇਸ਼ੀ appeared first on TheUnmute.com - Punjabi News. Tags:
|
ਦਿੱਲੀ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਭਾਰੀ ਅਸਲੇ ਸਮੇਤ ਕੀਤਾ ਗ੍ਰਿਫਤਾਰ, ਲਾਰੈਂਸ ਗੈਂਗ ਨਾਲ ਜੁੜੇ ਤਾਰ Wednesday 12 October 2022 08:45 AM UTC+00 | Tags: breaking-news delhi-police ਚੰਡੀਗੜ 12 ਅਕਤੂਬਰ 2022: ਦਿੱਲੀ ਪੁਲਿਸ ਨੇ ਦੀਪਕ ਉਰਫ਼ ਪੋਪਟ ਅਤੇ ਗੁਲਸ਼ਨ ਕੁਮਾਰ ਉਰਫ਼ ਗੁਲੀਆ ਨਾਮ ਦੇ ਦੋ ਕਥਿਤ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਦਮਾਸ਼ਾਂ ਦੇ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ, ਟੀਨੂੰ ਭਿਵਾਨੀ ਸਮੇਤ ਕਈ ਗਰੁੱਪਾਂ ਨਾਲ ਪੁਰਾਣੇ ਸਬੰਧ ਹਨ। ਦੋਵਾਂ ਗੈਂਗਸਟਰਾਂ ਖ਼ਿਲਾਫ਼ ਦਿੱਲੀ ਅਤੇ ਹਰਿਆਣਾ ਵਿੱਚ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਏਸੀਪੀ ਅਤਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਿਵ ਕੁਮਾਰ ਅਤੇ ਇੰਸਪੈਕਟਰ ਜਤਿੰਦਰ ਮਾਵੀ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਐਸਆਰ ਦੀ ਇੱਕ ਟੀਮ ਨੇ ਦੋਨਾਂ ਨੂੰ ਦਿੱਲੀ ਦੇ ਇਲਾਕੇ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ। ਲਾਡੋ ਸਰਾਏ, ਦਿੱਲੀ ਅਤੇ 30 ਸਤੰਬਰ ਦੀ ਅੱਧੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਅਨੁਸਾਰ 30 ਸਤੰਬਰ ਦੀ ਰਾਤ ਕਰੀਬ 10.15 ਵਜੇ ਦੀਪਕ ਉਰਫ਼ ਪੋਪਟ ਅਤੇ ਗੁਲਸ਼ਨ ਕੁਮਾਰ ਨੂੰ ਛੱਤਰਪੁਰ ਤੋਂ ਦਿੱਲੀ ਦੀ ਲਾਡੋ ਸਰਾਏ ਵੱਲ ਜਾਂਦੇ ਦੇਖਿਆ ਗਿਆ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਚੈਕਿੰਗ ਪੁਆਇੰਟ 'ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਦੀਪਕ ਉਰਫ਼ ਪੋਪਟ ਨੇ ਅਚਾਨਕ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਪੁਲਿਸ ਨੇ ਵੀ ਆਤਮ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ। ਆਖਰਕਾਰ ਦੋਵੇਂ ਬਦਮਾਸ਼ ਫੜੇ ਗਏ। ਦੀਪਕ ਦੇ ਕਬਜ਼ੇ ‘ਚੋਂ ਗੁਲਸ਼ਨ ਕੁਮਾਰ ਕੋਲੋਂ 32 ਦਾ ਇਕ ਅਰਧ-ਆਟੋਮੈਟਿਕ ਪਿਸਤੌਲ, ਚਾਰ ਜਿੰਦਾ ਕਾਰਤੂਸ ਅਤੇ 315 ਬੋਰ ਦਾ ਇਕ ਸਿੰਗਲ ਸ਼ਾਟ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੋਵਾਂ ਕੋਲੋਂ ਇੱਕ ਟੀਵੀਐਸ ਬਾਈਕ ਵੀ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਬਾਈਕ ਦੋ ਮਹੀਨੇ ਪਹਿਲਾਂ ਦਿੱਲੀ ਦੇ ਯਮੁਨਾ ਵਿਹਾਰ ਇਲਾਕੇ ਤੋਂ ਚੋਰੀ ਕੀਤੀ ਸੀ। The post ਦਿੱਲੀ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਭਾਰੀ ਅਸਲੇ ਸਮੇਤ ਕੀਤਾ ਗ੍ਰਿਫਤਾਰ, ਲਾਰੈਂਸ ਗੈਂਗ ਨਾਲ ਜੁੜੇ ਤਾਰ appeared first on TheUnmute.com - Punjabi News. Tags:
|
ਮੋਗਾ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ Wednesday 12 October 2022 09:18 AM UTC+00 | Tags: breaking-news cia-incharage cia-incharage-pritpal-singh cia-in-charge-of-staff-mansa cm-bhagwant-mann congress deepak-tinu dgp-gaurav-yadav gangster-deepak-tinu mansa mansa-court mansa-police moga-police news punjab-congress punjab-police punjab-police-cia-staff sidhu-moosewala-murder-case sub-inspector-pritpal-singh. the-unmute-breaking-news the-unmute-punjabi-news ਚੰਡੀਗੜ 12 ਅਕਤੂਬਰ 2022: ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਭਾਰੀ ਸੁਰੱਖਿਆ ਹੇਠ ਖਰੜ ਤੋਂ ਲੁਧਿਆਣਾ ਲਿਆਂਦਾ ਗਿਆ ਹੈ। ਇਸ ਦੌਰਾਨ ਲਾਰੈਂਸ ਦਾ 14 ਦਿਨਾਂ ਦਾ ਰਿਮਾਂਡ ਖ਼ਤਮ ਹੋਣ ਬਾਅਦ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਦੋ ਜ਼ਿਲ੍ਹਿਆਂ ਦੀ ਪੁਲਿਸ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲੈਣ ਲਈ ਲੁਧਿਆਣਾ ਅਦਾਲਤ ਵਿੱਚ ਪਹੁੰਚੀ | ਇਸ ਦੌਰਾਨ ਮੋਗਾ ਪੁਲਿਸ (Moga police) ਨੂੰ ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ ਮਿਲਿਆ ਹੈ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਕਈ ਮਾਮਲੇ ਦਰਜ ਹਨ। The post ਮੋਗਾ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ appeared first on TheUnmute.com - Punjabi News. Tags:
|
ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ Wednesday 12 October 2022 09:35 AM UTC+00 | Tags: breaking-news cia-incharage cia-incharage-pritpal-singh cia-in-charge-of-staff-mansa cm-bhagwant-mann congress deepak-tinu dgp-gaurav-yadav gangster-deepak-tinu mansa mansa-court mansa-police news punjab-congress punjab-police punjab-police-cia-staff sidhu-moosewala-murder-case sub-inspector-pritpal-singh. the-unmute-breaking-news the-unmute-punjabi-news ਚੰਡੀਗੜ 12 ਅਕਤੂਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਏਜੀਟੀਐੱਫ (AGTF) ਅਤੇ ਐੱਸਆਈਟੀ ਨੇ ਸਾਂਝੀ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਕੁਲਦੀਪ, ਰਾਜਵੀਰ ਅਤੇ ਰਜਿੰਦਰ ਨੂੰ ਗ੍ਰਿਫਤਾਰ ਕੀਤਾ ਸੀ | ਇਨ੍ਹਾਂ ਤਿੰਨਾਂ ਦਾ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਮਾਨਸਾ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 19 ਅਕਤੂਬਰ ਤੱਕ ਸੱਤ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਇਹ ਤਿੰਨ ਮੁਲਜ਼ਮ ਦੀਪਕ ਟੀਨੂੰ ਦੇ ਭੱਜਣ ਦੀ ਯੋਜਨਾ ਨਾਲ ਜੁੜੇ ਹੋਏ ਹਨ | The post ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ‘ਚ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ appeared first on TheUnmute.com - Punjabi News. Tags:
|
ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ ਪ੍ਰੀਤਪਾਲ ਸਿੰਘ ਨੂੰ ਸੱਤ ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ Wednesday 12 October 2022 09:48 AM UTC+00 | Tags: breaking-news mansa-police ਚੰਡੀਗੜ 12 ਅਕਤੂਬਰ 2022: ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ਵਿਚ ਅੱਜ ਮਾਨਸਾ ਪੁਲਿਸ (Mansa Police) ਨੇ ਬਰਖ਼ਾਸਤ ਸਾਬਕਾ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਪ੍ਰੀਤਪਾਲ ਸਿੰਘ ਨੂੰ ਸੱਤ ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਬੀਤੇ ਦਿਨ ਗਿ੍ਫ਼ਤਾਰ ਕੀਤੇ ਗਏ ਕੁਲਦੀਪ ਸਿੰਘ, ਰਾਜਵੀਰ ਸਿੰਘ ਅਤੇ ਰਜਿੰਦਰ ਸਿੰਘ ਨੂੰ ਵੀ ਮੈਡੀਕਲ ਕਰਵਾਉਣ ਉਪਰੰਤ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ 19 ਅਕਤੂਬਰ ਤੱਕ ਯਾਨੀ ਸੱਤ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ The post ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ‘ਚ ਪ੍ਰੀਤਪਾਲ ਸਿੰਘ ਨੂੰ ਸੱਤ ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News. Tags:
|
ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ SIT ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਕੀਤੀ ਪੁੱਛਗਿੱਛ Wednesday 12 October 2022 10:01 AM UTC+00 | Tags: . 2015-kotakpura-firing-case aam-aadmi-party aam-aadmi-party-punjab bahibal-kalan-police breaking-news chandigarh chandigarh-sit-office chief-minister-of-punjab-parkash-singh-badal ex-cm-parkash-singh-badal kotakpura kotakpura-shooting-caes kotakpura-shooting-case kotakpura-shooting-incident l.k-yadavs-sit latest-news lk-yadav-punjab news parkash-singh-badal punjab-government punjabi-news punjab-police shiromani-akali-dal sukhbir-singh-badal the-unmute the-unmute-punjabi-news the-unmute-update ਚੰਡੀਗੜ 12 ਅਕਤੂਬਰ 2022: 2015 ਦੇ ਕੋਟਕਪੂਰਾ ਗੋਲੀ ਕਾਂਡ (Kotakpura Firing case) ਮਾਮਲੇ ਵਿੱਚ ਅੱਜ ਏਡੀਜੀਪੀ ਐੱਲ.ਕੇ ਯਾਦਵ ਦੀ ਅਗਵਾਈ ਵਾਲੀ ਐੱਸ.ਆਈ.ਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਹੈ | ਇਸ ਦੌਰਾਨ ਐੱਸ.ਆਈ.ਟੀ ਸਵੇਰੇ 11 ਵਜੇ ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੀ ਸੀ | ਐੱਸ.ਆਈ.ਟੀ ਨੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਲਗਭਗ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਨੇ ਐੱਸ.ਆਈ.ਟੀ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ ਅਤੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੁੱਛਗਿੱਛ ਵਿਚ ਪੂਰਾ ਸਹਿਯੋਗ ਕਰਨਗੇ | ਉਨ੍ਹਾਂ ਨੇ ਕਿਹਾ ਕਿ ਜੇਕਰ ਐਸਆਈਟੀ ਨੂੰ ਲੋੜ ਪਈ ਤਾਂ ਉਹ ਫਿਰ ਤੋਂ ਐੱਸ.ਆਈ.ਟੀ ਦੇ ਸਾਹਮਣੇ ਪੇਸ਼ ਹੋਣਗੇ। ਇਸਤੋਂ ਪਹਿਲਾਂ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਐੱਸ.ਆਈ.ਟੀ ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ 14 ਅਕਤੂਬਰ ਨੂੰ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਬਰਸੀ ਹੈ, ਜਿਸਦੇ ਸੱਤ ਸਾਲ ਪੂਰੇ ਹੋ ਜਾਣਗੇ | The post ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ SIT ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਕੀਤੀ ਪੁੱਛਗਿੱਛ appeared first on TheUnmute.com - Punjabi News. Tags:
|
ਨੋਟਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਤੇ ਆਰ.ਬੀ.ਆਈ ਨੂੰ ਨੋਟਿਸ ਜਾਰੀ Wednesday 12 October 2022 10:16 AM UTC+00 | Tags: bjp breaking-news government-of-india india-news justice-as-bopanna justice-v-ramasubramaniam news prime-minister-narendra-modi rbi supreme-court the-constitution-bench-of-the-supreme-court the-unmute-breaking-news the-unmute-latest-news the-unmute-punjabi-news ਚੰਡੀਗੜ 12 ਅਕਤੂਬਰ 2022: ਸੁਪਰੀਮ ਕੋਰਟ (Supreme Court) ਦੀ ਸੰਵਿਧਾਨਕ ਬੈਂਚ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਸੁਣਵਾਈ ਹੋਈ | ਇਸ ਦੌਰਾਨ ਸੁਪਰੀਮ ਕੋਰਟ ਨੇ ਨੋਟਬੰਦੀ ਦੀ ਸੰਵਿਧਾਨਕ ਵੈਧਤਾ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਕੇਂਦਰ ਸਰਕਾਰ ਅਤੇ ਆਰ.ਬੀ.ਆਈ ਨੂੰ ਵਿਸਤ੍ਰਿਤ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਇਸਦੇ ਨਾਲ ਹੀ ਦੋਵਾਂ ਨੇ ਅਦਾਲਤੀ ਹਲਫ਼ਨਾਮੇ ਲਈ ਸਮਾਂ ਮੰਗਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 9 ਨਵੰਬਰ ਨੂੰ ਹੋਵੇਗੀ। ਪਿਛਲੀ ਸੁਣਵਾਈ ਦੌਰਾਨ ਬੈਂਚ ਵਿੱਚ ਜਸਟਿਸ ਬੀਆਰ ਗਵਈ, ਜਸਟਿਸ ਏਐਸ ਬੋਪੰਨਾ, ਜਸਟਿਸ ਵੀ ਰਾਮਸੁਬਰਾਮਨੀਅਮ ਅਤੇ ਜਸਟਿਸ ਬੀਵੀ ਨਾਗਰਥਨਾ ਵੀ ਸ਼ਾਮਲ ਸਨ। ਜਿਸ ਵਿਚ ਕੇਂਦਰ ਦੇ 8 ਨਵੰਬਰ 2016 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ 58 ਪਟੀਸ਼ਨਾਂ 'ਤੇ ਸੁਣਵਾਈ ਹੋਈ। ਤੁਹਾਨੂੰ ਦੱਸ ਦੇਈਏ ਕਿ 8 ਨਵੰਬਰ 2016 ਦੀ ਦੇਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਰੁਪਏ ਦੀ ਕਰੰਸੀ ਨੂੰ ਪ੍ਰਚਲਿਤ ਕਰਨ ਤੋਂ ਰੋਕਣ ਦਾ ਐਲਾਨ ਕੀਤਾ ਸੀ। The post ਨੋਟਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਤੇ ਆਰ.ਬੀ.ਆਈ ਨੂੰ ਨੋਟਿਸ ਜਾਰੀ appeared first on TheUnmute.com - Punjabi News. Tags:
|
ਕੇਂਦਰ ਸਰਕਾਰ ਦਾ ਰੇਲਵੇ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫ਼ਾ, ਬੋਨਸ ਦੇਣ ਦਾ ਕੀਤਾ ਐਲਾਨ Wednesday 12 October 2022 10:32 AM UTC+00 | Tags: 11.27-lakh-railway-employees anurag-thakur breaking-news central-government diwali festival-of-diwali india-news indian-railway indian-railway-employees lpg-prices narendra-modi-government news pm-modi punjab railway railway-employees the-unmute-breaking-news union-cabinet union-minister-anurag-thakur ਚੰਡੀਗੜ 12 ਅਕਤੂਬਰ 2022: ਕੇਂਦਰ ਸਰਕਾਰ ਨੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਰੇਲਵੇ ਕਰਮਚਾਰੀਆਂ (Railway Employees) ਨੂੰ ਵੱਡਾ ਤੋਹਫ਼ਾ ਦਿੱਤਾ ਹੈ | ਕੇਂਦਰ ਸਰਕਾਰ ਨੇ ਰੇਲਵੇ ਕਰਮਚਾਰੀਆਂ ਲਈ ਬੋਨਸ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਤੇਲ ਮਾਰਕੀਟਿੰਗ ਕੰਪਨੀਆਂ ਲਈ ਇਕ ਵਾਰ ਦੀ ਗ੍ਰਾਂਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸੰਬੰਧੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਐੱਲ.ਪੀ.ਜੀ ਦੀਆਂ ਕੀਮਤਾਂ ਵਧ ਰਹੀਆਂ ਹਨ। ਪਬਲਿਕ ਸੈਕਟਰ ਅੰਡਰਟੇਕਿੰਗਜ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 22,000 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਦੇਸ਼ ਦੇ ਨਾਗਰਿਕਾਂ ‘ਤੇ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦਾ ਬੋਝ ਨਾ ਪਵੇ।ਇਸ ਦੇ ਨਾਲ ਹੀ 11.27 ਲੱਖ ਰੇਲਵੇ ਕਰਮਚਾਰੀਆਂ ਨੂੰ 1,832 ਕਰੋੜ ਰੁਪਏ ਦਾ ਪ੍ਰੋਡਕਿਟਵਿਟੀ ਲਿੰਕਡ ਬੋਨਸ ਦਿੱਤਾ ਜਾਵੇਗਾ। ਇਹ 78 ਦਿਨਾਂ ਦਾ ਬੋਨਸ ਹੋਵੇਗਾ ਅਤੇ ਅਧਿਕਤਮ ਸੀਮਾ 17,951 ਰੁਪਏ ਹੋਵੇਗੀ। The post ਕੇਂਦਰ ਸਰਕਾਰ ਦਾ ਰੇਲਵੇ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫ਼ਾ, ਬੋਨਸ ਦੇਣ ਦਾ ਕੀਤਾ ਐਲਾਨ appeared first on TheUnmute.com - Punjabi News. Tags:
|
ਹਾਈਕੋਰਟ ਵੱਲੋਂ ਬੱਗਾ ਤੇ ਕੁਮਾਰ ਵਿਸ਼ਵਾਸ ਖਿਲਾਫ ਦਰਜ FIR ਰੱਦ ਕਰਨਾ ਮਾਨ ਤੇ ਕੇਜਰੀਵਾਲ ਲਈ ਵੱਡੀ ਨਮੋਸ਼ੀ: ਬਾਜਵਾ Wednesday 12 October 2022 10:45 AM UTC+00 | Tags: aam-aadmi-party aam-aadmi-party-punjab a-punjab-congress bjp-leader-tejinder-pal-singh-bagga breaking-news delhi-chief-minister-arvind-kejriwal delhi-police famous-poet-kumar-vishwas india-news kumar-vishwas kumar-vishwas-petition-till-monday news poet-kumar-vishwas pratap-singh-bajwa punjab-and-haryana-high-court punjab-congress punjab-congress-pratap-singh-bajwa punjab-police roopnagar roopnagar-police ropar ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ (Kumar Vishwas) ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨਾ ਨਾ ਸਿਰਫ਼ ਭਗਵੰਤ ਮਾਨ ਸਰਕਾਰ ਲਈ ਸਗੋਂ ਉਸ ਦੇ ਸਿਆਸੀ ਗੁਰੂ ਅਰਵਿੰਦ ਕੇਜਰੀਵਾਲ ਲਈ ਵੀ ਵੱਡੀ ਨਮੋਸ਼ੀ ਵਾਲੀ ਗੱਲ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਉਪਰੋਕਤ ਟਿੱਪਣੀ ‘ਚ ਭਗਵੰਤ ਮਾਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀ ਤਾਕਤ ਨੂੰ ਨਿੱਜੀ ਇੱਛਾਵਾਂ ਅਤੇ ਮਨਸੂਬਿਆਂ ਦੀ ਪੂਰਤੀ ਲਈ ਨਾ ਵਰਤਣ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਤਜਿੰਦਰ ਪਾਲ ਸਿੰਘ ਬੱਗਾ ਨੂੰ ਫੜਨ ਲਈ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਲੀ ਭੇਜਣਾ ਇੱਕ ਨਿਰੋਲ ਸਿਆਸੀ ਬਦਲਾਖੋਰੀ ਸੀ ਅਤੇ ਇਹ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ‘ਤੇ ਇਹ ਕਾਰਵਾਈ ਕੀਤੀ ਗਈ ਸੀ। ਇਸੇ ਤਰ੍ਹਾਂ ਕੁਮਾਰ ਵਿਸ਼ਵਾਸ ਦੇ ਮਾਮਲੇ ਵਿਚ ਵੀ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ‘ਤੇ ਹੀ ਪੰਜਾਬ ਪੁਲਿਸ ਨੇ ਨਾਮਵਰ ਕਵੀ ‘ਤੇ ਮਾਮਲਾ ਦਰਜ ਕੀਤਾ ਸੀ। ਅਰਵਿੰਦ ਕੇਜਰੀਵਾਲ ਆਪਣੇ ਪੁਰਾਣੇ ਸਹਿਯੋਗੀ ਅਤੇ 'ਆਪ' ਦੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਵੱਲੋਂ ਕੀਤੀ ਜਾ ਰਹੀ ਆਲੋਚਨਾ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਇਸੇ ਕਰਕੇ ਉਸ ਵਿਰੁੱਧ ਪੰਜਾਬ ਦੇ ਰੂਪਨਗਰ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਦੋਵਾਂ ਮਾਮਲਿਆਂ ‘ਚ ਬੱਗਾ ਅਤੇ ਵਿਸ਼ਵਾਸ ਨੇ ਕਥਿਤ ਤੌਰ ‘ਤੇ ਦਿੱਲੀ ‘ਚ ਬਿਆਨ ਦਿੱਤੇ ਸਨ। ਇਸ ਲਈ ਪੰਜਾਬ ਪੁਲਿਸ ਕੋਲ ਬੱਗਾ ਨੂੰ ਗ੍ਰਿਫਤਾਰ ਕਰਨ ਅਤੇ ਵਿਸ਼ਵਾਸ ਵਿਰੁੱਧ ਪੰਜਾਬ ਵਿੱਚ ਕੇਸ ਦਰਜ ਕਰਕੇ ਦਿੱਲੀ ਜਾ ਕੇ ਕੋਈ ਅਧਿਕਾਰ ਖੇਤਰ ਨਹੀਂ ਸੀ। ਬਾਜਵਾ ਨੇ ਅੱਗੇ ਕਿਹਾ, "ਹਾਈਕੋਰਟ ਵੱਲੋਂ ਐਫਆਈਆਰਜ਼ ਨੂੰ ਰੱਦ ਕਰਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵੇਂ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਆਪਣੇ ਵਿਰੋਧੀਆਂ ‘ਤੇ ਬਰਾਊਨੀ ਪੁਆਇੰਟ ਹਾਸਲ ਕਰਨ ਲਈ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ (ਬੀਐਫਯੂਐਚਐਸ) ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਉਨ੍ਹਾਂ ਦੀ ਸਿਫ਼ਾਰਿਸ਼ ਨੂੰ ਸਾਫ਼-ਸਾਫ਼ ਠੁਕਰਾਏ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੂੰ ਇੱਕ ਹੋਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਤਰ੍ਹਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਏ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂੰ ਜੋ ਕੁਝ ਦਿਨ ਪਹਿਲਾਂ ਪੁਲਿਸ ਦੀ ਲਾਪਰਵਾਹੀ ਕਾਰਨ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਸੀ, ਦੱਖਣੀ ਅਫ਼ਰੀਕਾ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਹੈ। ਬਾਜਵਾ ਨੇ ਕਿਹਾ, “ਜੇਕਰ ਇਹ ਰਿਪੋਰਟਾਂ ਸੱਚ ਹਨ ਤਾਂ ਇਹ ਭਗਵੰਤ ਮਾਨ ਸਰਕਾਰ ਨੇ ਇਕ ਵੱਡੀ ਲਾਪ੍ਰਵਾਹੀ ਕੀਤੀ ਹੈ। ਡਾ: ਭੀਮ ਰਾਓ ਅੰਬੇਡਕਰ ‘ਤੇ ਦੋਹਰੇ ਮਾਪਦੰਡਾਂ ਦਾ ਪੂਰੀ ਤਰ੍ਹਾਂ ਨਾਲ ਪਰਦਾਫਾਸ਼ ਕੀਤੇ ਜਾਣ ਤੋਂ ਬਾਅਦ ਬਾਜਵਾ ਨੇ ਭਾਜਪਾ ਅਤੇ ‘ਆਪ’ ਦੋਵਾਂ ਪਾਰਟੀਆਂ ‘ਤੇ ਵੀ ਹਮਲਾ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਆਪਣੇ ਕੈਬਨਿਟ ਮੰਤਰੀ ਰਾਜਿੰਦਰ ਪਾਲ ਗੌਤਮ ਨੂੰ ਕਿਉਂ ਬਰਖਾਸਤ ਕੀਤਾ? ਮੰਤਰੀ ਸਿਰਫ਼ ਉਹੀ ਦੁਹਰਾ ਰਿਹਾ ਸੀ ਜੋ ਡਾ: ਅੰਬੇਡਕਰ ਨੇ ਲਗਭਗ 66 ਸਾਲ ਪਹਿਲਾਂ ਨਾਗਪੁਰ ਵਿੱਚ ਜਨਤਕ ਤੌਰ ‘ਤੇ ਕਿਹਾ ਸੀ ਅਤੇ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਤਾਬਾਂ ਵਿੱਚ ਪ੍ਰਕਾਸ਼ਤ ਕੀਤਾ ਸੀ। The post ਹਾਈਕੋਰਟ ਵੱਲੋਂ ਬੱਗਾ ਤੇ ਕੁਮਾਰ ਵਿਸ਼ਵਾਸ ਖਿਲਾਫ ਦਰਜ FIR ਰੱਦ ਕਰਨਾ ਮਾਨ ਤੇ ਕੇਜਰੀਵਾਲ ਲਈ ਵੱਡੀ ਨਮੋਸ਼ੀ: ਬਾਜਵਾ appeared first on TheUnmute.com - Punjabi News. Tags:
|
ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਕੌਂਸਲਰ ਗਗਨਦੀਪ ਸੰਨੀ ਭੱਲਾ ਨੂੰ ਹਿਰਾਸਤ 'ਚ ਲਿਆ Wednesday 12 October 2022 11:02 AM UTC+00 | Tags: bharat-bhushan-ashu breaking-news food-and-supply-department food-and-supply-department-punjab gagandeep-sunny-bhalla jalandhar-vigilance-bureau ludhiana ludhiana-court ludhiana-court-complex ludhiana-mayor-balkar-singh multi-crore-tender-scam news patiala-jail punjab punjab-congress punjabi-news punjab-police punjab-tender-scam-case-of-the-food. punjab-vigilance punjab-vigilance-bureau tender-scam-case-of-the-food the-unmute-latest-news vigilance-bureau ਚੰਡੀਗੜ੍ਹ 12 ਅਕਤੂਬਰ 2022: ਵਿਜੀਲੈਂਸ ਬਿਊਰੋ ਨੇ ਅੱਜ ਬਹੁ-ਕਰੋੜੀ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੇ ਕਰੀਬੀ ਕੌਂਸਲਰ ਗਗਨਦੀਪ ਸੰਨੀ ਭੱਲਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਵਿਜੀਲੈਂਸ ਵਲੋਂ ਇਹ ਕਾਰਵਾਈ ਬਹੁ-ਕਰੋੜੀ ਟੈਂਡਰ ਘੁਟਾਲੇ ਵਿੱਚ ਕੀਤੀ ਗਈ ਹੈ, ਸੂਤਰਾਂ ਦੇ ਮੁਤਾਬਕ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕੀਤੀ ਹੈ | ਪਰ ਵਿਜੀਲੈਂਸ ਨੇ ਅਧਿਕਾਰਤ ਤੌਰ ‘ਤੇ ਸੰਨੀ ਭੱਲਾ ਦੀ ਗ੍ਰਿਫ਼ਤਾਰੀ ਬਾਰੇ ਵਲੋਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। The post ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਕੌਂਸਲਰ ਗਗਨਦੀਪ ਸੰਨੀ ਭੱਲਾ ਨੂੰ ਹਿਰਾਸਤ ‘ਚ ਲਿਆ appeared first on TheUnmute.com - Punjabi News. Tags:
|
ਸਪੀਕਰ ਨੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਮੁੱਦੇ ਦਾ ਨੋਟਿਸ ਲਿਆ: ਪ੍ਰਤਾਪ ਬਾਜਵਾ Wednesday 12 October 2022 11:10 AM UTC+00 | Tags: 16th-punjab-vidhan-sabha-punjab aam-aadmi-party bhagwant-mann breaking-news cm-bhagwant-mann kultar-singh-sandhawan news pratap-bajwa-wrote-a-letter-to-the-punjab-governor pratap-singh-bajwa punjab-congress punjab-politics punjab-vidhan-sabha punjab-vidhan-sabha-speaker speaker-kultar-singh-sandhawan the-unmute-breaking-news ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ 5 ਮਈ, 2022 ਨੂੰ ਮੇਰੇ ਵੱਲੋਂ ਕਾਦੀਆਂ ਹਲਕੇ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਦਿੱਤੇ ਗਏ ਨੋਟਿਸ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਮੁੱਦੇ ਦਾ ਨੋਟਿਸ ਲਿਆ ਹੈ। 4 ਮਈ, 2022 (ਬੁੱਧਵਾਰ) ਨੂੰ ਦਫ਼ਤਰ ਵਿਖੇ ਸਵੇਰੇ 11.00 ਵਜੇ ਮੇਰੇ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਸੰਬੰਧਿਤ ਤਾਲਮੇਲ ਲਈ ਰੱਖੀ ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਗੈਰ ਹਾਜ਼ਰ ਰਹਿਣ ਸਬੰਧੀ ਮੇਰੇ ਵੱਲੋਂ ਸਪੀਕਰ ਸਾਹਿਬ ਨੂੰ ਪੱਤਰ ਲਿਖਿਆ ਗਿਆ ਸੀ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਧਾਰੀਵਾਲ, ਜਿਲਾ ਗੁਰਦਾਸਪੁਰ ਮੁਤਾਬਕ ਸਕੱਤਰ, ਪੰਜਾਬ ਵਿਧਾਨ ਸਭਾ ਤੋਂ ਪ੍ਰਾਪਤ ਸੂਚਨਾ ਅਨੁਸਾਰ, ਇਸ ਮਾਮਲੇ ਦੀ ਜਾਂਚ ਕਰਨ ਲਈ ਵਿਸ਼ੇਸ਼ ਅਧਿਕਾਰ ਕਮੇਟੀ 18 ਅਕਤੂਬਰ, 2022 ਨੂੰ ਦੁਪਹਿਰ 2.45 ਵਜੇ ਪੰਜਾਬ ਵਿਧਾਨ ਸਭਾ ਦੇ ਕਮੇਟੀ ਰੂਮ ਵਿੱਚ ਹੇਠਲੇ ਹਸਤਾਖਰੀਆਂ ਨਾਲ ਗੱਲਬਾਤ ਕਰੇਗੀ । ਜ਼ਿਕਰਯੋਗ ਹੈ ਕਿ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਕਰੀਬ ਪੰਜ ਮਹੀਨੇ ਪਹਿਲਾਂ ਦਿੱਤਾ ਗਿਆ ਸੀ । ਜਿਸ ਸਬੰਧੀ ਮਾਨਯੋਗ ਸਪੀਕਰ ਨੇ ਆਪਣੇ ਪੱਧਰ ‘ਤੇ ਸਬੰਧਤ ਵਿਭਾਗਾਂ ਤੋਂ ਸਪੱਸ਼ਟੀਕਰਨ ਲੈਣ ਦੀ ਕੋਸ਼ਿਸ਼ ਕੀਤੀ ਹੈ । ਮੈਂ ਦੱਸਣਾ ਚਾਹੁੰਦਾ ਹਾਂ ਕਿ ਵਿਧਾਨ ਸਭਾ ਪ੍ਰਤੀ ਆਪਣੀ ਕਾਰਜਕਾਰਨੀ ਦੀ ਉਦਾਸੀਨਤਾ ਬਾਰੇ ਮੇਰੇ ਵੱਲੋਂ ਵਾਰ-ਵਾਰ ਇਸ਼ਾਰਾ ਕਰਨ ਤੋਂ ਬਾਅਦ ਮਾਣਯੋਗ ਸਪੀਕਰ ਨੂੰ ਆਖਰਕਾਰ ਯਕੀਨ ਹੋ ਗਿਆ ਹੈ ਕਿ ਇਹ ਮੁੱਦਾ ਸਦਨ ਦੀ ਕਮੇਟੀ ਦੁਆਰਾ ਵਿਚਾਰਨ ਦੇ ਯੋਗ ਹੈ । ਇਹ ਸਦਨ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਅਤੇ ਲੋਕਤੰਤਰੀ ਸੰਸਥਾ ਦੇ ਕੰਮਕਾਜ ਨੂੰ ਹੋਰ ਵਧੇਰੇ ਜੀਵੰਤ ਅਤੇ ਲੋਕਾਂ ਦੀਆਂ ਉਮੀਦਾਂ ਦੇ ਪ੍ਰਤੀ ਜਵਾਬਦੇਹ ਬਣਾਉਣ ਵਿੱਚ ਨਿਸ਼ਚਿਤ ਰੂਪ ਵਿੱਚ ਸਹਾਈ ਹੋਵੇਗਾ। The post ਸਪੀਕਰ ਨੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਮੁੱਦੇ ਦਾ ਨੋਟਿਸ ਲਿਆ: ਪ੍ਰਤਾਪ ਬਾਜਵਾ appeared first on TheUnmute.com - Punjabi News. Tags:
|
ਪਹਿਲਵਾਨ ਸਾਗਰ ਧਨਖੜ ਕਤਲ ਮਾਮਲੇ 'ਚ ਸੁਸ਼ੀਲ ਕੁਮਾਰ ਸਣੇ 18 ਜਣਿਆਂ ਖ਼ਿਲਾਫ ਕਤਲ ਦੇ ਦੋਸ਼ ਆਇਦ Wednesday 12 October 2022 11:24 AM UTC+00 | Tags: 18 breaking-news delhi delhi-police olympic-medalist-sushil-kumar olympic-sushil-kumar sagar-dhankhar-murder-case sushil-kumar the-unmute-breaking-news the-unmute-punjab wrestler-sagar-dhankhar wrestler-sushil-kumar wrestler-sushil-kumar-news ਚੰਡੀਗੜ੍ਹ 12 ਅਕਤੂਬਰ 2022: ਪਹਿਲਵਾਨ ਸਾਗਰ ਧਨਖੜ ਕਤਲ ਕੇਸ ਵਿੱਚ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ (Wrestler Sushil Kumar ) ਅਤੇ 17 ਹੋਰਾਂ ਖ਼ਿਲਾਫ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਦਿੱਲੀ ਦੀ ਇੱਕ ਅਦਾਲਤ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ਵਿੱਚ ਓਲੰਪੀਅਨ ਸੁਸ਼ੀਲ ਕੁਮਾਰ ਅਤੇ 17 ਹੋਰਾਂ ਖ਼ਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਹੋਰ ਧਾਰਾਵਾਂ ਵਿੱਚ ਅਪਰਾਧਿਕ ਸਾਜ਼ਸ਼ ਰਚਣ ਦੇ ਦੋਸ਼ ਆਇਦ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਦੋ ਫ਼ਰਾਰ ਮੁਲਜ਼ਮਾਂ ਖ਼ਿਲਾਫ ਵੀ ਦੋਸ਼ ਆਇਦ ਕਰ ਦਿੱਤੇ ਹਨ। ਜਿਕਰਯੋਗ ਹੈ ਕਿ ਪਿਛਲੇ ਸਾਲ ਮਈ ‘ਚ ਜੂਨੀਅਰ ਨੈਸ਼ਨਲ ਚੈਂਪੀਅਨ ਪਹਿਲਵਾਨ ਸਾਗਰ ਧਨਖੜ(Wrestler Sagar Dhankhar) ਦੇ ਕਤਲ ਨੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੱਸ ਦੇਈਏ ਕਿ 4 ਮਈ 2021 ਨੂੰ ਸੋਨੀਪਤ ਦੇ ਰਹਿਣ ਵਾਲੇ ਸਾਗਰ ਧਨਖੜ ਦੀ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਓਲੰਪੀਅਨ ਸੁਸ਼ੀਲ ਕੁਮਾਰ ਅਤੇ ਉਸ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ । The post ਪਹਿਲਵਾਨ ਸਾਗਰ ਧਨਖੜ ਕਤਲ ਮਾਮਲੇ ‘ਚ ਸੁਸ਼ੀਲ ਕੁਮਾਰ ਸਣੇ 18 ਜਣਿਆਂ ਖ਼ਿਲਾਫ ਕਤਲ ਦੇ ਦੋਸ਼ ਆਇਦ appeared first on TheUnmute.com - Punjabi News. Tags:
|
ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਹੋਮ ਸਾਇੰਸ ਵਿਭਾਗ ਵੱਲੋਂ ਕਰਵਾਇਆ 'ਮਹਿੰਦੀ ਲਗਾਉਣ' ਦਾ ਮੁਕਾਬਲਾ Wednesday 12 October 2022 12:01 PM UTC+00 | Tags: breaking-news dera-bassi government-college government-college-dera-bassi home-science-department-of-the-college mehndi-competition prof-ami-bhalla ਐਸ.ਏ.ਐਸ.ਨਗਰ 12 ਅਕਤੂਬਰ 2022: ਸਰਕਾਰੀ ਕਾਲਜ ਡੇਰਾ ਬੱਸੀ (Government College Dera Bassi) ਵਿਖੇ ਅੱਜ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ‘ਮਹਿੰਦੀ ਲਗਾਉਣ’ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਕੁੱਲ 20 ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਵਿਦਿਆਰਥਣਾਂ ਨੇ ਵੱਖਰੇ ਵੱਖਰੇ ਅਤੇ ਕਈ ਤਰਾਂ ਦੇ ਨਮੂਨਿਆਂ ਦੀ ਮਹਿੰਦੀ ਲਗਾਈ। ਇਸ ਮੁਕਾਬਲੇ ਦੀ ਜੱਜਮੈਂਟ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ, ਡਾ. ਸੁਜਾਤਾ ਕੌਸ਼ਲ, ਪ੍ਰੋ. ਰਵਿੰਦਰ ਸਿੰਘ ਨੇ ਕੀਤੀ। ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿਚੋਂ ਬੀ. ਕਾਮ. ਆਨਰਜ਼ ਸਮੈਸਟਰ ਪਹਿਲਾ ਦੀ ਵਿਦਿਆਰਥਣ ਮਾਨਸੀ ਨੇ ਪਹਿਲਾ, ਬੀ. ਕਾਮ. ਸਮੈਸਟਰ ਤੀਜਾ ਦੀ ਵਿਦਿਆਰਥਣ ਨੰਦਨੀ ਨੇ ਦੂਜਾ ਅਤੇ ਬੀ. ਏ. ਸਮੈਸਟਰ ਤੀਜਾ ਦੀ ਵਿਦਿਆਰਥਣ ਰੂਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਕਲਾ ਅਤੇ ਹੁਨਰ ਦੀ ਪ੍ਰਸੰਸਾ ਕਰਦਿਆਂ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਅਤੇ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਆਮੀ ਭੱਲਾ ਅਤੇ ਡਾ. ਸੁਮਿਤਾ ਕਟੋਚ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸਦੇ ਨਾਲ ਹੀ ਬੀ. ਐੱਸ. ਸੀ. ਸਮੈਸਟਰ ਪੰਜਵਾਂ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਉਤਸ਼ਾਹਿਤ ਕਰਨ ਹਿਤ ਵਿਸ਼ੇਸ਼ ਇਨਾਮ ਦਿੱਤਾ ਗਿਆ। ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਵੱਲੋਂ ਇਨਾਮ ਵੀ ਦਿੱਤੇ ਗਏ। ਇਸ ਮੁਕਾਬਲੇ ਦਾ ਆਯੋਜਨ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਆਮੀ ਭੱਲਾ ਅਤੇ ਡਾ. ਸੁਮਿਤਾ ਕਟੋਚ ਦੇ ਯਤਨਾਂ ਨਾਲ ਕਰਵਾਇਆ ਗਿਆ। The post ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਹੋਮ ਸਾਇੰਸ ਵਿਭਾਗ ਵੱਲੋਂ ਕਰਵਾਇਆ ‘ਮਹਿੰਦੀ ਲਗਾਉਣ’ ਦਾ ਮੁਕਾਬਲਾ appeared first on TheUnmute.com - Punjabi News. Tags:
|
ਡੋਪਿੰਗ ਮਾਮਲੇ 'ਚ ਡਿਸਕਸ ਥਰੋ ਖਿਡਾਰਨ ਕਮਲਪ੍ਰੀਤ ਕੌਰ 'ਤੇ 3 ਸਾਲ ਦੀ ਲੱਗੀ ਪਾਬੰਦੀ Wednesday 12 October 2022 12:19 PM UTC+00 | Tags: breaking-news discus-thrower-kamalpreet-kaur kamalpreet-kaur ਚੰਡੀਗੜ੍ਹ 12 ਅਕਤੂਬਰ 2022: ਟੋਕੀਓ ਓਲੰਪਿਕ ‘ਚ ਆਪਣੀ ਖੇਡ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਡਿਸਕਸ ਥਰੋ ਖਿਡਾਰਨ ਕਮਲਪ੍ਰੀਤ ਕੌਰ (Kamalpreet Kaur) ਦੇ ਕਰੀਅਰ ਨੂੰ ਵੱਡਾ ਝਟਕਾ ਲੱਗਾ ਹੈ। ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਡੋਪਿੰਗ ਮਾਮਲੇ ‘ਚ ਪੰਜਾਬ ਦੀ ਕਮਲਪ੍ਰੀਤ ਕੌਰ ‘ਤੇ 3 ਸਾਲ ਦੀ ਪਾਬੰਦੀ ਲਗਾਈ ਗਈ ਹੈ। ਕਮਲਪ੍ਰੀਤ ਨੇ ਟੋਕੀਓ ਓਲੰਪਿਕ ਵਿੱਚ ਭਾਵੇਂ ਕੋਈ ਤਮਗਾ ਨਾ ਜਿੱਤਿਆ ਹੋਵੇ, ਪਰ ਉਨ੍ਹਾਂ ਨੇ 63.70 ਮੀਟਰ ਦੀ ਸਰਵੋਤਮ ਥਰੋਅ ਨਾਲ ਛੇਵੇਂ ਸਥਾਨ ਹਾਸਲ ਕੀਤਾ ਸੀ । ਪਿਛਲੇ 18 ਸਾਲਾਂ ਵਿੱਚ ਟ੍ਰੈਕ ਐਂਡ ਫੀਲਡ ਈਵੈਂਟ ਵਿੱਚ ਕਿਸੇ ਵੀ ਭਾਰਤੀ ਮਹਿਲਾ ਦਾ ਇਹ ਸਾਂਝਾ ਦੂਜਾ ਸਰਵੋਤਮ ਪ੍ਰਦਰਸ਼ਨ ਸੀ। ਜਦੋਂ ਕਿ 2004 ‘ਚ ਅੰਜੂ ਬੌਬੀ ਜਾਰਜ 5ਵੇਂ ਸਥਾਨ ‘ਤੇ ਰਹੀ ਸੀ ਅਤੇ ਕ੍ਰਿਸ਼ਨਾ ਪੂਨੀਆ ਵੀ 2010 ਵਿੱਚ ਛੇਵੇਂ ਸਥਾਨ 'ਤੇ ਰਹੀ ਸੀ। ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਬੁੱਧਵਾਰ ਨੂੰ ਕਮਲਪ੍ਰੀਤ ‘ਤੇ 3 ਸਾਲ ਦੀ ਪਾਬੰਦੀ ਦਾ ਐਲਾਨ ਕੀਤਾ ਹੈ। ਯੂਨਿਟ ਨੇ ਦੱਸਿਆ ਕਿ 26 ਸਾਲਾ ਕਮਲਪ੍ਰੀਤ ‘ਤੇ ਪਾਬੰਦੀਸ਼ੁਦਾ ਦਵਾਈ ਸਟੈਨੋਜ਼ੋਲੋਲ (Stanozolol) ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਕਮਲਪ੍ਰੀਤ ‘ਤੇ ਪਾਬੰਦੀ 29 ਮਾਰਚ 2022 ਤੋਂ ਲਾਗੂ ਹੋਵੇਗੀ। ਉਸ ਦਾ ਸੈਂਪਲ 7 ਮਾਰਚ 2022 ਨੂੰ ਪਟਿਆਲਾ ਵਿਖੇ ਲਿਆ ਗਿਆ ਸੀ। ਜਾਂਚ ‘ਚ ਪਤਾ ਲੱਗਾ ਕਿ ਇਸ ਸਾਲ ਫਰਵਰੀ ‘ਚ ਪ੍ਰੋਟੀਨ ਸਪਲੀਮੈਂਟ ਦੇ ਦੋ ਸਕੂਪ ਖਾਧੇ ਗਏ ਸਨ, ਜਿਸ ‘ਚ ਸਟੈਨੋਜ਼ੋਲੋਲ ਦੇ ਨਿਸ਼ਾਨ ਪਾਏ ਗਏ ਸਨ। 27 ਸਤੰਬਰ 2022 ਨੂੰ ਭਾਰਤੀ ਖਿਡਾਰੀ ਨੇ ਡੋਪਿੰਗ ਵਿਰੋਧੀ ਨਿਯਮ ਦੀ ਉਲੰਘਣਾ ਮੰਨਿਆ ਅਤੇ ਨਤੀਜਾ ਸਵੀਕਾਰ ਕਰ ਲਿਆ। ਕਮਲਪ੍ਰੀਤ ਨੂੰ ਜਲਦੀ ਗਲਤੀ ਕਾਰਨ ਇੱਕ ਸਾਲ ਦੀ ਛੋਟ ਦਿੱਤੀ ਗਈ ਸੀ। The post ਡੋਪਿੰਗ ਮਾਮਲੇ ‘ਚ ਡਿਸਕਸ ਥਰੋ ਖਿਡਾਰਨ ਕਮਲਪ੍ਰੀਤ ਕੌਰ ‘ਤੇ 3 ਸਾਲ ਦੀ ਲੱਗੀ ਪਾਬੰਦੀ appeared first on TheUnmute.com - Punjabi News. Tags:
|
CM ਮਾਨ ਵੱਲੋਂ ਖਾਨਗੀ ਤਕਸੀਮ ਦਰਜ ਕਰਨ ਲਈ ਵੈੱਬਸਾਈਟ ਲਾਂਚ ਕਰਦਿਆਂ ਇਕ ਹੋਰ ਨਾਗਰਿਕ ਕੇਂਦਰਿਤ ਪਹਿਲਕਦਮੀ ਦੀ ਸ਼ੁਰੂਆਤ Wednesday 12 October 2022 12:31 PM UTC+00 | Tags: aam-aadmi-party arvind-kejriwal bhagwant-mann brahm-shankar-jimpa breaking-news cm-bhagwant-mann cm-mann-launching-website news punjab punjabi-news punjab-revenue-department revenue-department the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਦੇ ਕੰਮਕਾਜ ਨੂੰ ਡਿਜੀਟਲ ਕਰਕੇ ਸੂਬੇ ਦੇ ਨਾਗਰਿਕਾਂ ਦੀ ਸਹੂਲਤ ਲਈ ਮਹੱਤਵਪੂਰਨ ਫੈਸਲਾ ਲੈਂਦਿਆਂ ਅੱਜ ਖਾਨਗੀ ਤਕਸੀਮ (ਜ਼ਮੀਨ ਜਾਇਦਾਦ ਦੀ ਵੰਡ) ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਵੈੱਬਸਾਈਟ ਲਾਂਚ ਕੀਤੀ। ਵੈੱਬਸਾਈਟ https://eservices.punjab.gov.in ਨੂੰ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਸੂਬੇ ਦੇ ਵਸਨੀਕਾਂ ਦੀ ਸਹੂਲਤ ਲਈ ਇਕ ਕ੍ਰਾਂਤੀਕਾਰੀ ਫੈਸਲਾ ਦੱਸਿਆ, ਜਿਸ ਨਾਲ ਖਾਨਗੀ ਤਕਸੀਮ ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੈੱਬਸਾਈਟ ਰਾਹੀਂ ਖਾਨਗੀ ਤਕਸੀਮ ਲਈ ਲੋਕਾਂ ਦੀਆਂ ਅਰਜ਼ੀਆਂ ਇਕ ਕਲਿੱਕ ਰਾਹੀਂ ਆਸਾਨੀ ਨਾਲ ਜਮ੍ਹਾਂ ਹੋ ਸਕਣਗੀਆਂ। ਭਗਵੰਤ ਮਾਨ ਨੇ ਦੱਸਿਆ ਕਿ ਨਾਗਰਿਕ ਇਸ ਵੈੱਬਸਾਈਟ `ਤੇ ਆਪਣਾ ਨਾਮ, ਪਿਤਾ/ਪਤੀ ਦਾ ਨਾਮ, ਪਿੰਡ ਦਾ ਨਾਮ, ਸਬ-ਤਹਿਸੀਲ/ਤਹਿਸੀਲ, ਜ਼ਿਲ੍ਹਾ, ਖਾਤਾ ਅਤੇ ਖੇਵਟ ਨੰਬਰ ਦੇ ਵੇਰਵਿਆਂ ਸਮੇਤ ਅਰਜ਼ੀ ਦੇ ਕੇ ਅਪਲਾਈ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਿਨੈਕਾਰ ਨੂੰ ਜ਼ਮੀਨ ਦੇ ਸਾਰੇ ਹਿੱਸੇਦਾਰਾਂ ਦੁਆਰਾ ਦਸਤਖਤ ਕੀਤਾ ਪ੍ਰਸਤਾਵਿਤ ਵੰਡ ਦਾ ਇਕ ਮੈਮੋਰੰਡਮ ਅਤੇ ਜ਼ਮੀਨ ਦੀ ਵੰਡ ਨੂੰ ਦਰਸਾਉਂਦਾ ਫੀਲਡ ਮੈਪ ਵੀ ਸੌਂਪਣਾ ਹੋਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਸਬੰਧਤ ਸਰਕਲ ਮਾਲ ਅਫ਼ਸਰ ਵੱਲੋਂ ਕਾਰਵਾਈ ਕਰਨ ਉਪਰੰਤ ਇਹ ਆਨਲਾਈਨ ਅਰਜ਼ੀਆਂ ਕਾਨੂੰਨਗੋ ਇੰਚਾਰਜ ਅਤੇ ਫਿਰ ਸਬੰਧਤ ਪਟਵਾਰੀ ਨੂੰ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਨਾਲ ਮੈਮੋਰੰਡਮ ਦੇ ਸਾਰੇ ਤੱਥਾਂ ਦੀ ਤਸਦੀਕ ਕਰਨ ਤੋਂ ਬਾਅਦ, ਪਟਵਾਰੀ ਸਬੰਧਤ ਧਿਰਾਂ ਨੂੰ ਕਾਰਵਾਈ ਲਈ ਨਿੱਜੀ ਤੌਰ `ਤੇ ਹਾਜ਼ਰ ਹੋਣ ਅਤੇ ਇੰਤਕਾਲ ਦਰਜ ਕਰਨ ਲਈ ਬੁਲਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇੰਤਕਾਲ ਦਰਜ ਕਰਨ ਤੋਂ ਬਾਅਦ ਸਬੰਧਤ ਪਟਵਾਰੀ ਇਸ ਨੂੰ ਤਸਦੀਕ ਲਈ ਕਾਨੂੰਨਗੋ ਕੋਲ ਪੇਸ਼ ਕਰਨਗੇ ਅਤੇ ਫਿਰ ਅੰਤਿਮ ਹੁਕਮਾਂ ਲਈ ਸਬੰਧਤ ਸੀਆਰਓ (ਸਹਾਇਕ ਕੁਲੈਕਟਰ ਗ੍ਰੇਡ-2) ਅੱਗੇ ਪੇਸ਼ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਇੰਤਕਾਲ ਦੀ ਤਸਦੀਕ ਕਰਨ ਤੋਂ ਬਾਅਦ ਹਰੇਕ ਅਰਜ਼ੀ ਲਈ ਪੋਰਟਲ `ਤੇ ਸੰਖੇਪ ਆਰਡਰ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨਾਗਰਿਕ ਕੇਂਦਰਿਤ ਪਹਿਲਕਦਮੀ ਹੱਦਬੰਦੀ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਵਿੱਚ ਅਹਿਮ ਸਾਬਤ ਹੋਵੇਗੀ ਅਤੇ ਇਸ ਨਾਲ ਵਿਵਾਦਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੀਤਾ ਜਾ ਸਕੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਪ੍ਰਕਿਰਿਆ ਸੁਖਾਲੇ ਢੰਗ ਨਾਲ ਜ਼ਮੀਨ ਦੀ ਖਰੀਦ-ਵੇਚ ਤੋਂ ਇਲਾਵਾ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਪ੍ਰਾਪਤ ਕਰਨ ਅਤੇ ਜਮ੍ਹਾਂਬੰਦੀ ਦੀ ਨਕਲ ਆਸਾਨੀ ਨਾਲ ਪ੍ਰਾਪਤ ਕਰਨ ਲਈ ਸਹਾਈ ਸਿੱਧ ਹੋਵੇਗੀ। The post CM ਮਾਨ ਵੱਲੋਂ ਖਾਨਗੀ ਤਕਸੀਮ ਦਰਜ ਕਰਨ ਲਈ ਵੈੱਬਸਾਈਟ ਲਾਂਚ ਕਰਦਿਆਂ ਇਕ ਹੋਰ ਨਾਗਰਿਕ ਕੇਂਦਰਿਤ ਪਹਿਲਕਦਮੀ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਪੰਜਾਬ 'ਚ ਪਹਿਲੀ ਵਾਰ ਕਿਸਾਨਾਂ ਨੂੰ ਖ਼ਰੀਦ ਉਪਰੰਤ ਕੁਝ ਹੀ ਘੰਟਿਆਂ 'ਚ ਅਦਾਇਗੀਆਂ: ਲਾਲ ਚੰਦ ਕਟਾਰੂਚੱਕ Wednesday 12 October 2022 12:40 PM UTC+00 | Tags: aam-aadmi-party arvind-kejriwal bku cm-bhagwant-mann kisan-morcha lal-chand-kataruchak new-chairman-of-the-punjab-mandi-board punjab punjab-food-supplies-minister punjab-food-supplies-minister-lal-chand-kataruchak punjab-mandi-board punjab-police samyukat-kisan-morcha the-unmute-punjabi-news ਗੋਰਾਇਆ /ਫਿਲੌਰ (ਮੁਨੀਸ਼ ਬਾਵਾ) 12 ਅਕਤੂਬਰ 2022: ਪੰਜਾਬ ਦੇ ਖੁਰਾਕ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਖ਼ਰੀਦ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਝੋਨਾ ਖ਼ਰੀਦ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਅਦਾਇਗੀਆਂ ਉਨ੍ਹਾਂ ਦੇ ਖਾਤਿਆਂ ਵਿੱਚ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 13.25 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਮੰਡੀਆਂ ਵਿੱਚ ਹੋ ਚੁੱਕੀ ਹੈ, ਜਿਸ ਵਿੱਚੋਂ 12.50 ਲੱਖ ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ 1325 ਕਰੋੜ ਰੁਪਏ ਦੀਆਂ ਅਦਾਇਗੀਆਂ ਕਿਸਾਨਾਂ ਦੇ ਖਾਤਿਆਂ ਵਿੱਚ ਹੋ ਚੁੱਕੀਆਂ ਹਨ। ਸਥਾਨਕ ਅਨਾਜ ਮੰਡੀ ਵਿੱਚ ਪਿੰਡ ਤੇਹਿੰਗ ਦੇ ਕਿਸਾਨ ਗੁਰਦੇਵ ਸਿੰਘ ਅਤੇ ਪਿੰਡ ਮੋਤੀਪੁਰ ਦੇ ਕਿਸਾਨ ਮਨਿੰਦਰ ਸਿੰਘ ਦੀਆਂ ਢੇਰੀਆਂ ਦੀ ਖ਼ਰੀਦ ਕਰਵਾਉਂਦਿਆਂ ਖੁਰਾਕ ਸਪਲਾਈਜ਼ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਫ਼ਸਲਾਂ ਦੀ ਖ਼ਰੀਦ ਨੂੰ ਪੂਰੀ ਤਵਜੋਂ ਦੇ ਕੇ ਕਿਸਾਨਾਂ ਦੀ ਫ਼ਸਲ ਨਾਲੋ ਨਾਲ ਖ਼ਰੀਦ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਕਿਸਾਨਾਂ ਨੂੰ ਫ਼ਸਲ ਵੇਚਣ ਅਤੇ ਅਦਾਇਗੀਆਂ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਸੀ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਫ਼ਸਲ ਖ਼ਰੀਦ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਅਦਾਇਗੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ, ਜਿਹੜਾ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ। ਕਿਸਾਨਾਂ ਦੀ ਦਰਪੇਸ਼ ਮੁਸ਼ਕਲਾਕਟਾਰੂਚੱਕ ਨੇ ਮੰਡੀ ਦਾ ਦੌਰਾ ਕਰਦਿਆਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਨਿਜੀ ਤੌਰ 'ਤੇ ਗੱਲਬਾਤ ਕਰਕੇ ਕਿਸੇ ਕਿਸਮ ਦੀ ਦਰਪੇਸ਼ ਮੁਸ਼ਕਲ ਬਾਰੇ ਪੁੱਛਿਆ, ਜਿਸ 'ਤੇ ਦੋਵਾਂ ਧਿਰਾਂ ਵੱਲੋਂ ਪ੍ਰਬੰਧਾਂ ਅਤੇ ਖ਼ਰੀਦ ਨੂੰ ਲੈ ਕੇ ਪੂਰਨ ਤਸੱਲੀ ਪ੍ਰਗਟਾਈ ਗਈ। ਉਨ੍ਹਾਂ ਨੇ ਵੱਖ-ਵੱਖ ਕਿਸਾਨਾਂ ਦੀਆਂ ਢੇਰੀਆਂ ਦਾ ਨਿਰੀਖਣ ਕਰਦਿਆਂ ਨਮੀ ਦੀ ਮਾਤਰਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਦੇ ਖ਼ਰਾਬੇ ਦੀ ਗਿਰਦਾਵਰੀ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਗਿਰਦਾਵਰੀ ਦੀਆਂ ਰਿਪੋਰਟਾਂ ਮੁਕੰਮਲ ਹੋ ਜਾਣਗੀਆਂ, ਪੰਜਾਬ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿੱਚ ਖੁਰਾਕ ਸਪਲਾਈ ਮੰਤਰੀ ਨੇ ਕਿਹਾ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇਕ ਕਥਿਤ ਘੋਟਾਲੇ ਵਿੱਚ ਜਾਂਚ ਚੱਲ ਰਹੀ ਹੈ। 'ਜ਼ੀਰੋ ਟੋਲਰੈਂਸ' ਦੀ ਨੀਤੀਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਘੋਟਾਲੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਸਲ ਵਿੱਚ 'ਜ਼ੀਰੋ ਟੋਲਰੈਂਸ' ਦੀ ਨੀਤੀ ਤਹਿਤ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੰਨੇ ਦੀ ਫ਼ਸਲ ਖਰੀਦ ਸਬੰਧੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿੱਲਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਗੰਨਾ ਕਾਸ਼ਤਕਾਰਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਦੌਰਾਨ ਲਏ ਗਏ ਅਹਿਮ ਫੈਸਲਿਆਂ ਦੀ ਗੱਲ ਕਰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ 18 ਹਜ਼ਾਰ ਨੌਕਰੀਆਂ ਦੇਣ ਦੇ ਨਾਲ-ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕਾਰਵਾਈ ਉਲੀਕੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 8700 ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 600 ਯੂਨਿਟ ਬਿਜਲੀ ਮੁਆਫੀ ਦਾ ਆਮ ਲੋਕਾਂ ਨੂੰ ਵੱਡਾ ਲਾਭ ਮਿਲਿਆ ਹੈ ਅਤੇ ਸਰਕਾਰ ਦੇ ਇਸ ਫੈਸਲੇ ਨਾਲ ਕਰੀਬ 47 ਲੱਖ ਪਰਿਵਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ।
The post ਪੰਜਾਬ 'ਚ ਪਹਿਲੀ ਵਾਰ ਕਿਸਾਨਾਂ ਨੂੰ ਖ਼ਰੀਦ ਉਪਰੰਤ ਕੁਝ ਹੀ ਘੰਟਿਆਂ 'ਚ ਅਦਾਇਗੀਆਂ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News. Tags:
|
ਪਰਾਲੀ ਸਾੜ ਕੇ ਸਜ਼ਾ ਆਪਣੇ ਭੈਣਾਂ-ਭਰਾਵਾਂ ਤੇ ਜੀਵ-ਜੰਤੂਆਂ ਨੂੰ ਨਾ ਦੇਈਏ: ਸੰਤ ਸੀਚੇਵਾਲ Wednesday 12 October 2022 12:47 PM UTC+00 | Tags: aam-aadmi-party ajya-sabha-member-sant-balbir-singh-seechewal arvind-kejriwal breaking-news cm-bhagwant-mann daska-village news rajya-sabha-member-sant-balbir-singh-seechewal sant-balbir-singh-seechewal shiromani-akali-dal the-unmute the-unmute-breaking-news the-unmute-latest-news the-unmute-news ਚੰਡੀਗੜ੍ਹ 12 ਅਕਤੂਬਰ 2022: ਆਪਾਂ ਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ, ਕਿਉਂਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ।ਜਿਸ ਦਾ ਅਸਰ ਪਸ਼ੂ, ਪੰਛੀ ਅਤੇ ਮਨੁੱਖਤਾ ਤੇ ਪੈਂਦਾ ਹੈ। ਇਹ ਵਿਚਾਰ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਇੱਥੋਂ ਨੇੜਲੇ ਪਿੰਡ ਡਸਕਾ ਵਿਖੇ ਇਕ ਧਾਰਮਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ 500 ਰੁਪਏ ਕੁਇੰਟਲ ਬੋਨਸ ਦੇਵੇ ਤਾਂ ਜੋ ਉਹ ਇਸ ਪਰਾਲੀ ਦੀ ਸੁਚੱਜੀ ਸੰਭਾਲ ਕਰ ਸਕਣ,ਪਰ ਫਿਰ ਵੀ ਜੇਕਰ ਸਰਕਾਰਾਂ ਫ਼ੈਸਲਾ ਨਹੀਂ ਲੈ ਪਾਉਂਦੀਆਂ ਤਾਂ ਅਸੀਂ ਉਨ੍ਹਾਂ ਦੀ ਸਜ਼ਾ ਆਪਣੇ ਭੈਣਾਂ, ਭਰਾਵਾਂ ਪਸ਼ੂਆਂ, ਪੰਛੀਆਂ, ਜੀਵ ਜੰਤੂਆਂ ਨੂੰ ਨਾ ਦੇਈਏ, ਕਿਉਂਕਿ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ। ਇਸ ਲਈ ਪਰਾਲੀ ਨੂੰ ਅੱਗ ਨਾ ਲਾਈਏ। ਸੀਚੇਵਾਲ ਨੇ ਕਿਹਾ ਕਿ ਪਰਾਲੀ ਵਿੱਚ ਖਾਦ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਅਤੇ ਇਸ ਨਾਲ ਉਪਜਾਊ ਸ਼ਕਤੀ ਵਧਦੀ ਹੈ।ਇਸ ਲਈ ਇਸ ਨੂੰ ਅੱਗ ਲਾਉਣ ਦੀ ਥਾਂ ਪਸ਼ੂਆਂ ਦੇ ਹਰੇ ਚਾਰੇ ਲਈ ਵੀ ਵਰਤ ਸਕਦੇ ਹਾਂ। ਅੱਜ ਕੱਲ੍ਹ ਪਰਾਲੀ ਸੰਭਾਲਣ ਲਈ ਵੱਡੀਆਂ ਫੈਕਟਰੀਆਂ ਵੀ ਲੱਗ ਰਹੀਆਂ ਹਨ। ਇਸਦੇ ਨਾਲ ਹੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦਾ ਬਦਲ ਲੱਭਣ ਤਾਂ ਜੋ ਇਹ ਸਮੱਸਿਆ ਖ਼ਤਮ ਹੋ ਸਕੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਧੂੰਆਂ ਇਕੱਲੀ ਪਰਾਲੀ ਦਾ ਨਹੀਂ ਫੈਕਟਰੀਆਂ ਦਾ ਵੀ ਹੈ।ਉਨ੍ਹਾਂ ਕਿਹਾ’ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਹੋਰ ਵੀ ਬਹੁਤ ਹਨ। ਕਿਉਂਕਿ ਕਿਸਾਨੀ ਲਾਹੇਵੰਦ ਕਿੱਤਾ ਨਹੀਂ ਰਿਹਾ। ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ ਅਤੇ ਕਿਸਾਨੀ ਖ਼ਤਰੇ ਵਿਚ ਪੈ ਚੁੱਕੀ ਹੈ ਜਿਸ ਕਾਰਨ ਨੌਜਵਾਨ ਵੀ ਬਾਹਰਲੇ ਦੇਸ਼ਾਂ ਨੂੰ ਦੌੜ ਰਹੇ।ਇਸ ਲਈ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੇ | The post ਪਰਾਲੀ ਸਾੜ ਕੇ ਸਜ਼ਾ ਆਪਣੇ ਭੈਣਾਂ-ਭਰਾਵਾਂ ਤੇ ਜੀਵ-ਜੰਤੂਆਂ ਨੂੰ ਨਾ ਦੇਈਏ: ਸੰਤ ਸੀਚੇਵਾਲ appeared first on TheUnmute.com - Punjabi News. Tags:
|
ਹੈਦਰਾਬਾਦ ਸਾਈਬਰ ਕ੍ਰਾਈਮ ਪੁਲਿਸ ਵਲੋਂ 903 ਕਰੋੜ ਰੁਪਏ ਦੇ ਨਿਵੇਸ਼ ਧੋਖਾਧੜੀ ਮਾਮਲੇ 'ਚ ਦੋ ਚੀਨੀ ਨਾਗਰਿਕਾਂ ਸਣੇ 10 ਗ੍ਰਿਫਤਾਰ Wednesday 12 October 2022 12:57 PM UTC+00 | Tags: breaking-news cybercrime-police cyber-crime-police-news hyderabad hyderabad-cybercrime-police hyderabad-latest-news hyderabad-police india-news the-unmute-breaking-news the-unmute-punjabi-news yderabad-police-commissioner-cv-anand ਚੰਡੀਗੜ੍ਹ 12 ਅਕਤੂਬਰ 2022: ਹੈਦਰਾਬਾਦ ਸਾਈਬਰ ਕ੍ਰਾਈਮ ਪੁਲਿਸ (Hyderabad Cyber crime Police) ਨੇ ਦੇਸ਼ ਭਰ ਵਿੱਚ ਫੈਲੇ ਲਗਭਗ 903 ਕਰੋੜ ਰੁਪਏ ਦੇ ਨਿਵੇਸ਼ ਧੋਖਾਧੜੀ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ ‘ਚ ਦੋ ਚੀਨੀ ਨਾਗਰਿਕਾਂ ਸਮੇਤ 10 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਸੀਵੀ ਆਨੰਦ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਰਵਾਈ ਕਰਦੇ ਹੋਏ, ਸਾਈਬਰ ਕ੍ਰਾਈਮ ਪੁਲਿਸ (Cyber crime Police)ਨੇ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਸਥਾਨਾਂ ਤੋਂ ਚੱਲ ਰਹੇ ਕੁਝ ਕਾਲ ਸੈਂਟਰਾਂ ‘ਤੇ ਛਾਪੇਮਾਰੀ ਕਰਕੇ ਫਰਜ਼ੀ ਨਿਵੇਸ਼ ਕੰਪਨੀਆਂ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਸੀਵੀ ਆਨੰਦ ਨੇ ਦੱਸਿਆ ਕਿ ਇਹ ਕੰਪਨੀਆਂ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਲੋਕਾਂ ਦੇ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਅਤੇ ਉਨ੍ਹਾਂ ਨੂੰ ਕਮਿਸ਼ਨ ਦੇ ਕੇ ਨਿਵੇਸ਼ਕਾਂ ਨੂੰ ਧੋਖਾ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਅਜਿਹੀਆਂ ਫਰਜ਼ੀ ਕੰਪਨੀਆਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੇ ਹਾਂ। The post ਹੈਦਰਾਬਾਦ ਸਾਈਬਰ ਕ੍ਰਾਈਮ ਪੁਲਿਸ ਵਲੋਂ 903 ਕਰੋੜ ਰੁਪਏ ਦੇ ਨਿਵੇਸ਼ ਧੋਖਾਧੜੀ ਮਾਮਲੇ ‘ਚ ਦੋ ਚੀਨੀ ਨਾਗਰਿਕਾਂ ਸਣੇ 10 ਗ੍ਰਿਫਤਾਰ appeared first on TheUnmute.com - Punjabi News. Tags:
|
ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਮੀਟਿੰਗ Wednesday 12 October 2022 01:06 PM UTC+00 | Tags: 6635-ett-teachers aam-aadmi-party circuit-house-chandigarh cm-bhagwant-mann education-minister-harjot-bains ett-teachers ett-teachers-of-punjab ett-teachers-union-punjab harjot-bains harjot-singh-bains panchayat-department. panchayat-department-punjab prisons-minister-mr-harjot-bains punjab-education-minister-harjot-bains the-unmute-breaking-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਪੰਚਾਇਤੀ ਵਿਭਾਗ ਤੋਂ ਸਿੱਖਿਆ ਵਿਭਾਗ ‘ਚ ਆਏ ਪੰਜਾਬ ਦੇ ਈਟੀਟੀ ਅਧਿਆਪਕਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਅੱਜ ਪੰਜਾਬ ਸਰਕਾਰ ਵੱਲੋਂ ਸਰਕਟ ਹਾਊਸ ਚੰਡੀਗੜ੍ਹ ਵਿਖੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਹ ਉੱਚ ਪੱਧਰੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਅਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ (ETT Teachers Union Punjab) ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜੰਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਸੂਬਾ ਸਕੱਤਰ ਜਨਰਲ ਬੂਟਾ ਸਿੰਘ, ਸੂਬਾ ਆਗੂ ਗੁਰਪ੍ਰੀਤ ਬਰਾੜ ਸ਼ਾਮਿਲ ਹੋਏ। ਇਸ ਪੈਨਲ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ। ਜੰਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਦੱਸਿਆ ਕਿ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ‘ਚ ਆਏ ਈਟੀਟੀ ਅਧਿਆਪਕਾਂ ਦੀ ਅਨਾਮਲੀ ਨੂੰ ਦੂਰ ਕਰਨ ਸਬੰਧੀ, ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਕਰਨ, ਪੂਰੇ ਪੰਜਾਬ ‘ਚ ਤਨਖਾਹ ਦੀ ਇਕਸਾਰਤਾ ਲਈ, ਸਿੱਧੀ ਭਰਤੀ ਵਿੱਚ ਸਲਾਨਾ ਤਰੱਕੀ ਲਾਉਣ ਲਈ ਬੇਲੋੜੀ ਟੈਸਟ ਦੀ ਸ਼ਰਤ ਖਤਮ ਕਰਨ, ਬਦਲੀਆਂ ‘ਚ ਜ਼ਿਲ੍ਹਾ ਪ੍ਰੀਸ਼ਦ ਵਾਲੀ ਸਰਵਿਸ ਵਿਚਾਰਨ, ਆਪਸੀ ਸੀਨੀਆਰਤਾ ਦਰੁੱਸਤ ਕਰਨ, ਰਹਿੰਦੇ ਬਕਾਏ ਜਾਰੀ ਕਰਨ, ਪੇਂਡੂ ਭੱਤਾ ਤੇ ਡੀ ਏ ਦੀ ਕਿਸ਼ਤ ਜਾਰੀ ਕਰਨ, ਛੁੱਟੀਆਂ ਦੌਰਾਨ ਨਿਭਾਈਆਂ ਵਾਧੂ ਡਿਊਟੀਆਂ ਬਦਲੇ ਸਰਵਿਸ ਰਿਕਾਰਡ ਵਿੱਚ ਕਮਾਈ ਛੁੱਟੀਆਂ ਦੀ ਐਂਟਰੀ ਕਰਨ ਦੀ ਮੰਗ ਰੱਖੀ। ਅਧਿਆਪਕਾਂ ਦੇ ਸਾਰੇ ਮਸਲਿਆਂ ਸਬੰਧੀ ਜਲਦੀ ਹੀ ਪੱਤਰ ਜਾਰੀ ਕੀਤੇ ਜਾਣਗੇਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਅਨਾਮਲੀ ਸਮੇਤ ਸਾਰੇ ਮਸਲਿਆਂ ਸਬੰਧੀ ਜਲਦੀ ਹੀ ਪੱਤਰ ਜਾਰੀ ਕੀਤੇ ਜਾਣਗੇ। ਜਥੇਬੰਦੀ ਦੇ ਆਗੂਆਂ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਧਿਆਪਕਾਂ ਦੇ ਮਸਲਿਆਂ ਤੇ ਗੰਭੀਰ ਹਨ, ਉਹ ਜਲਦੀ ਹੀ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਨਗੇ। ਉਨ੍ਹਾਂ ਇਹ ਵੀ ਇਸ਼ਾਰਾ ਦਿੰਦੇ ਹੋਏ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਵਾਂਗ ਇਹ ਮੀਟਿੰਗ ਵੀ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਿਤ ਹੋ ਕੇ ਰਹਿੰਦੀ ਹੈ, ਤਾਂ ਇਸ ਨੂੰ ਪੰਜਾਬ ਦੇ ਈਟੀਟੀ ਅਧਿਆਪਕ ਕਦੀ ਵੀ ਸਹਿਣ ਨਹੀਂ ਕਰਨਗੇ। ਉਹ ਚੰਡੀਗੜ੍ਹ ਦੀ ਧਰਤੀ ਤੇ ਕੂਚ ਕਰਕੇ ਕੋਈ ਤਿੱਖਾ ਐਕਸ਼ਨ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਜੰਥੇਬੰਦੀ ਦੇ ਸੂਬਾ ਆਗੂ ਸ਼ਿਵ ਰਾਣਾ ਮੁਹਾਲੀ, ਅਨੂਪ ਸ਼ਰਮਾਂ ਪਟਿਆਲਾ, ਦਵਿੰਦਰ ਸੱਲਣ ਨਵਾਂ ਸ਼ਹਿਰ, ਮੇਜਰ ਸਿੰਘ ਪਟਿਆਲਾ, ਗੁਰਮੇਜ ਸਿੰਘ ਕਪੂਰਥਲਾ, ਕੁਲਵਿੰਦਰ ਸਿੰਘ ਗਿੱਲ, ਸੰਦੀਪ ਮੋਗਾ, ਸਮਸ਼ੇਰ ਸਿੰਘ, ਸੁਸ਼ੀਲ ਕੁਮਾਰ, ਬਲਵਿੰਦਰ ਮੱਕੜ, ਗੁਰਪਾਲ ਸਿੰਘ, ਵਿਕਰਮਜੀਤ, ਸਤਨਾਮ ਸਿੰਘ, ਸੁਰਿੰਦਰ ਸਿੰਘ ਭਟਨਾਗਰ, ਹਰਦੇਵ ਸਿੰਘ ਮਾਨਸਾ, ਰੇਸ਼ਮ ਸਿੰਘ ਕਪੂਰਥਲਾ ਹਾਜ਼ਰ ਸਨ। The post ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਮੀਟਿੰਗ appeared first on TheUnmute.com - Punjabi News. Tags:
|
ਯੂਕਰੇਨ 'ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸ ਨੂੰ ਦਿੱਤੀ ਵੱਡੀ ਚਿਤਾਵਨੀ Wednesday 12 October 2022 01:18 PM UTC+00 | Tags: breaking-news joe-biden president-zelensky putin putin-russian russia russian-army russian-president-vladimir-putin russia-ukraine-crisis russia-ukraine-war the-unmute-punjabi-news ukraine ukraines-president-volodymyr-zelensky us-president-joe-biden volodymyr-zelensky ਚੰਡੀਗੜ੍ਹ 12 ਅਕਤੂਬਰ 2022: ਰੂਸ-ਯੂਕਰੇਨ ਵਿਚਾਲੇ ਜੰਗ ਖਤਰਨਾਕ ਮੋੜ ‘ਤੇ ਪਹੁੰਚ ਗਈ ਹੈ। ਇਸ ਜੰਗ ਵਿੱਚ ਪਰਮਾਣੂ ਹਮਲੇ ਦਾ ਖਤਰਾ ਵੀ ਮੰਡਰਾ ਰਿਹਾ ਹੈ। ਕ੍ਰੀਮੀਆ ਪੁਲ ‘ਤੇ ਹੋਏ ਹਮਲੇ ਤੋਂ ਬਾਅਦ ਰੂਸ ਨੇ ਯੂਕਰੇਨ ‘ਤੇ ਇਕ ਤੋਂ ਬਾਅਦ ਇਕ ਕਈ ਮਿਜ਼ਾਈਲਾਂ ਦਾਗੀਆਂ ਅਤੇ ਕਈ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਹੁਣ ਚਰਚਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਯੂਕਰੇਨ ‘ਤੇ ਪ੍ਰਮਾਣੂ ਹਮਲਾ ਕਰ ਸਕਦੇ ਹਨ। ਅਮਰੀਕੀ ਨਿਊਜ਼ ਚੈਨਲ ਸੀਐਨਐਨ ਨੇ ਜਦੋਂ ਇਸ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ (US President Joe Biden) ਤੋਂ ਪੁੱਛਿਆ ਤਾਂ ਉਨ੍ਹਾਂ ਨੇ 6 ਸ਼ਬਦਾਂ ਵਿੱਚ ਸਪੱਸ਼ਟ ਜਵਾਬ ਦਿੱਤਾ। ਉਸ ਨੇ ਕਿਹਾ, Pentagon didn't have to be asked……" ਭਾਵ ਅਜਿਹੀ ਸਥਿਤੀ ਵਿੱਚ ਪੈਂਟਾਗਨ ਨੂੰ ਪੁੱਛਣ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜੋਅ ਬਿਡੇਨ ਨੇ ਯੂਕਰੇਨ ਵਿੱਚ ਮਿਜ਼ਾਈਲ ਹਮਲਿਆਂ ਲਈ ਰੂਸ ਦੀ ਨਿੰਦਾ ਕੀਤੀ ਜਿਸ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੀ ਇਸ ਕਾਰਵਾਈ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੱਤਾ। The post ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸ ਨੂੰ ਦਿੱਤੀ ਵੱਡੀ ਚਿਤਾਵਨੀ appeared first on TheUnmute.com - Punjabi News. Tags:
|
ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਚੰਡੀਗੜ੍ਹ ਦੀਆਂ ਅਦਾਲਤਾਂ 'ਚ ਭਲਕੇ ਛੁੱਟੀ ਦਾ ਐਲਾਨ Wednesday 12 October 2022 01:25 PM UTC+00 | Tags: aam-aadmi-party breaking-news cm-bhagwant-mann karwa-chauth news punjab-and-haryana-high-court the-unmute-latest-update the-unmute-update ਚੰਡੀਗੜ੍ਹ 12 ਅਕਤੂਬਰ 2022: ਕਰਵਾ ਚੌਥ ਦੇ ਤਿਉਹਾਰ ਦੇ ਮੱਦੇਨਜਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਹਾਇਕ ਰਜਿਸਟਰਾਰ ਜਨਰਲ ਵਲੋਂ ਜਾਰੀ ਅਧਿਸੂਚਨਾ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ‘ਚ 13 ਅਕਤੂਬਰ ਨੂੰ ਲੋਕਲ ਛੁੱਟੀ ਦਾ ਐਲਾਨ ਕੀਤਾ ਹੈ | ਇਸ ਛੁੱਟੀ ਦੀ ਥਾਂ ਤੇ 29 ਅਕਤੂਬਰ ਨੂੰ ਮਹੀਨੇ ਦੇ ਚੌਥੇ ਸ਼ਨੀਵਾਰ ਨੂੰ ਹੋਣ ਵਾਲੀ ਛੁੱਟੀ ਰੱਦ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਕੱਲ੍ਹ 13 ਅਕਤੂਬਰ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ ਬੰਦ ਰਹਿਣਗੀਆਂ। The post ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਚੰਡੀਗੜ੍ਹ ਦੀਆਂ ਅਦਾਲਤਾਂ ‘ਚ ਭਲਕੇ ਛੁੱਟੀ ਦਾ ਐਲਾਨ appeared first on TheUnmute.com - Punjabi News. Tags:
|
ਵੰਦੇ ਭਾਰਤ ਟਰੇਨ ਭਲਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੇਗੀ, CM ਮਨੋਹਰ ਲਾਲ ਖੱਟਰ ਕਰਨਗੇ ਸਵਾਗਤ Wednesday 12 October 2022 01:32 PM UTC+00 | Tags: breaking-news chandigarh chief-minister-manohar-lal cm-manohar-lal-will-welcome haryana-chief-minister-manohar-lal vande-bharat-train ਚੰਡੀਗੜ੍ਹ 12 ਅਕਤੂਬਰ 2022: ਦਿੱਲੀ ਤੋਂ ਊਨਾ ਜਾਣ ਵਾਲੀ ਵੰਦੇ ਭਾਰਤ ਟਰੇਨ (Vande Bharat train) ਭਲਕੇ 13 ਅਕਤੂਬਰ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੇਗੀ। ਇਸ ਦੌਰਾਨ ਟਰੇਨ ਦਾ ਸਵਾਗਤ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਸੰਸਦ ਮੈਂਬਰ ਰਤਨ ਲਾਲ ਕਟਾਰੀਆ ਮੌਜੂਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਵੰਦੇ ਭਾਰਤ ਟਰੇਨ ਪਹਿਲਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੇਗੀ। ਇਸ ਤੋਂ ਬਾਅਦ ਉਹ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ ਅਤੇ ਸੋਨੀਪਤ ਸਟੇਸ਼ਨਾਂ ‘ਤੇ ਭਾਜਪਾ ਨੇਤਾਵਾਂ ਵੱਲੋਂ ਰੇਲਗੱਡੀ ਦਾ ਸਵਾਗਤ ਕਰਨਗੇ। ਮੁਖ ਮੰਤਰੀ ਮਨੋਹਰ ਲਾਲ ਨੇ ਟਰੇਨ ਦੇ ਸੰਚਾਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਟਰੇਨ ਆਮ ਆਦਮੀ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ। The post ਵੰਦੇ ਭਾਰਤ ਟਰੇਨ ਭਲਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੇਗੀ, CM ਮਨੋਹਰ ਲਾਲ ਖੱਟਰ ਕਰਨਗੇ ਸਵਾਗਤ appeared first on TheUnmute.com - Punjabi News. Tags:
|
ਚੰਡੀਗ੍ਹੜ ਪਹੁੰਚੇ ਮਲਿਕਾਅਰਜੁਨ ਖੜਗੇ, ਕਿਹਾ ਗਾਂਧੀ ਪਰਿਵਾਰ ਨੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਮੈਨੂੰ ਚੁਣਿਆ Wednesday 12 October 2022 02:04 PM UTC+00 | Tags: breaking-news congress-leader-kn-tripath congress-national-president-candidate congress-president-election-news haryana himachal-pradesh inc mallikarjun-kharge news next-president-will-be-a-non-gandhi punjab-congress punjabi-news punjab-news rahul-gandhi shashi-tharoor sonia-gandhi the-unmute-breaking-news the-unmute-latest-news the-unmute-punjabi-new ਚੰਡੀਗੜ੍ਹ 12 ਅਕਤੂਬਰ 2022: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਹੁਦੇ ਦੇ ਉਮੀਦਵਾਰ ਮਲਿਕਾਅਰਜੁਨ ਖੜਗੇ (Mallikarjun Kharge) ਅੱਜ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਉਨ੍ਹਾਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਡੈਲੀਗੇਟਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 6-7 ਸੂਬਿਆਂ ਵਿੱਚ ਸਾਡੀ ਸਰਕਾਰ ਬਣੀ ਪਰ ਕਈ ਸੂਬਿਆਂ ਵਿੱਚ ਸਾਡੇ ਵਿਧਾਇਕ ਚੋਰੀ ਕਰ ਲਏ ਗਏ, ਜਿਸ ਕਰਕੇ ਮੈਨੂੰ ਚੋਣ ਲੜਨੀ ਪਈ। ਇਸਦੇ ਨਾਲ ਹੀ ਖੜਗੇ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਕਿਹਾ ਹੈ ਕਿ ਉਹ ਪ੍ਰਧਾਨ ਦੀ ਚੋਣ ਨਹੀਂ ਲੜਨਾ ਚਾਹੁੰਦੇ। ਮੈਨੂੰ ਕਿਹਾ ਗਿਆ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਨੂੰ ਬਚਾਉਣ ਲਈ ਚੋਣ ਲੜੋ। ਜਿਕਰਯੋਗ ਹੈ ਕਿ ਕਾਂਗਰਸ 'ਚ ਕਾਂਗਰਸ ਪ੍ਰਧਾਨ ਦੀ ਚੋਣ (Congress President Election) ਲਈ ਸ਼ਸ਼ੀ ਥਰੂਰ ਅਤੇ ਮਲਿਕਾਰਜੁਨ ਖੜਗੇ (Mallikarjun Kharge) ਮੈਦਾਨ ਵਿਚ ਹਨ | ਇਸ ਨਾਲ ਇਹ ਤੈਅ ਹੋ ਗਿਆ ਹੈ ਕਿ ਅਗਲਾ ਪ੍ਰਧਾਨ ਗੈਰ-ਗਾਂਧੀ ਹੋਵੇਗਾ। The post ਚੰਡੀਗ੍ਹੜ ਪਹੁੰਚੇ ਮਲਿਕਾਅਰਜੁਨ ਖੜਗੇ, ਕਿਹਾ ਗਾਂਧੀ ਪਰਿਵਾਰ ਨੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਮੈਨੂੰ ਚੁਣਿਆ appeared first on TheUnmute.com - Punjabi News. Tags:
|
ਆਈ.ਟੀ ਐਕਟ ਦੀ ਧਾਰਾ 66ਏ ਤਹਿਤ ਕਿਸੇ ਵੀ ਨਾਗਰਿਕ 'ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ: ਸੁਪਰੀਮ ਕੋਰਟ Wednesday 12 October 2022 02:16 PM UTC+00 | Tags: breaking-news information-technology-ac police-officers punjab-news punjab-police section-66a-of-the-information-technology-act-2000 section-66a-of-the-it-act the-unmute-breaking-news ਚੰਡੀਗੜ੍ਹ 12 ਅਕਤੂਬਰ 2022: ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਨਿਰਦੇਸ਼ ਦਿੱਤਾ ਕਿ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 66ਏ ਤਹਿਤ ਕਿਸੇ ਵੀ ਨਾਗਰਿਕ ‘ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ, ਜਿਸ ਨੂੰ ਇਸ ਨੇ 2015 ‘ਚ ਖਤਮ ਕਰ ਦਿੱਤਾ ਸੀ। ਜਿਕਰਯੋਗ ਹੈ ਕਿ ਰੱਦ ਕੀਤੀ ਗਈ ਇਸ ਧਾਰਾ ਦੇ ਤਹਿਤ ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ। ਸਿਖਰਲੀ ਅਦਾਲਤ ਨੇ 24 ਮਾਰਚ, 2015 ਨੂੰ ਇਸ ਵਿਵਸਥਾ ਨੂੰ ਹਟਾ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66ਏ ਦੁਆਰਾ ਜਨਤਾ ਦਾ ਜਾਣਨ ਦਾ ਅਧਿਕਾਰ ਸਿੱਧੇ ਤੌਰ ‘ਤੇ ਪ੍ਰਭਾਵਿਤ ਹੁੰਦਾ ਹੈ। ਸਾਰੇ ਰਾਜਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ਚੀਫ਼ ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅਜਿਹੇ ਸਾਰੇ ਮਾਮਲਿਆਂ ਵਿੱਚ ਜਿੱਥੇ ਨਾਗਰਿਕ ਐਕਟ ਦੀ ਧਾਰਾ 66-ਏ ਦੀ ਉਲੰਘਣਾ ਲਈ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ, ਉਕਤ ਵਿਵਸਥਾ ਦਾ ਹਵਾਲਾ ਮਿਟਾ ਦਿੱਤਾ ਜਾਵੇਗਾ। ਅਸੀਂ ਪੁਲਿਸ ਦੇ ਸਾਰੇ ਡਾਇਰੈਕਟਰ ਜਨਰਲਾਂ ਦੇ ਨਾਲ-ਨਾਲ ਰਾਜਾਂ ਦੇ ਗ੍ਰਹਿ ਸਕੱਤਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਮਰੱਥ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹਾਂ ਕਿ ਉਹ ਆਪਣੇ-ਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੂਰੇ ਪੁਲਿਸ ਬਲ ਨੂੰ ਧਾਰਾ 66ਏ ਦੀ ਕਥਿਤ ਉਲੰਘਣਾ ਦੇ ਵਿਰੁੱਧ ਕਾਰਵਾਈ ਕਰਨ ਲਈ ਨਿਰਦੇਸ਼ ਦੇਣ ਅਤੇ ਅਪਰਾਧ ਦੀ ਕੋਈ ਸ਼ਿਕਾਇਤ ਦਰਜ ਨਾ ਕਰਨ। The post ਆਈ.ਟੀ ਐਕਟ ਦੀ ਧਾਰਾ 66ਏ ਤਹਿਤ ਕਿਸੇ ਵੀ ਨਾਗਰਿਕ ‘ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ: ਸੁਪਰੀਮ ਕੋਰਟ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਰਾਸ਼ਟਰੀ ਸੰਪੱਤੀ ਤੇਲ ਤੇ ਗੈਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ Wednesday 12 October 2022 02:23 PM UTC+00 | Tags: aam-aadmi-party additional-dgp-punjab breaking-news cm-bhagwant-mann congress dgp-punjab-gaurav-yadav gaurav-yadav news onshore-security-coordination-committee oscc punajb-dgp-gaurav-yadav punjab-police the-unmute-breaking-news the-unmute-latest-news the-unmute-report ਚੰਡੀਗੜ੍ਹ 12 ਅਕਤੂਬਰ 2022: ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ, ਗੌਰਵ ਯਾਦਵ, ਜੋ ਓਨਸ਼ੋਰ ਸਕਿਉਰਿਟੀ ਕੋਆਰਡੀਨੇਸ਼ਨ ਕਮੇਟੀ (ਓ.ਐਸ.ਸੀ.ਸੀ.) ਦੇ ਚੇਅਰਮੈਨ ਵੀ ਹਨ, ਨੇ ਤੇਲ ਅਤੇ ਗੈਸ ਕੰਪਨੀਆਂ ਨੂੰ ਤੇਲ ਤੇ ਗੈਸ, ਜੋ ਮਹੱਤਵਪੂਰਨ ਰਾਸ਼ਟਰੀ ਸੰਪਤੀਆਂ ਹਨ, ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਹਰ ਸੰਭਵ ਸਹਾਇਤਾ ਅਤੇ ਸਮਰਥਨ ਦਾ ਭਰੋਸਾ ਦਿੱਤਾ। ਡੀਜੀਪੀ ਅੱਜ ਚੰਡੀਗੜ੍ਹ ਵਿਖੇ ਸੂਬੇ ਵਿੱਚ ਤੇਲ-ਗੈਸ ਸਬੰਧੀ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਕੀਤੇ ਗਏ ਸੁਰੱਖਿਆ ਉਪਾਵਾਂ ਦੀ ਸਮੀਖਿਆ ਲਈ ਗੈਸ ਅਥਾਰਟੀ ਆਫ ਇੰਡੀਆ ਲਿਮਟਿਡ (ਜੀਏਆਈਐਲ) ਵੱਲੋਂ ਆਯੋਜਿਤ ਤੀਜੀ ਓ.ਐਸ.ਸੀ.ਸੀ. ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਏਡੀਜੀਪੀ ਸੁਰੱਖਿਆ ਸੁਧਾਂਸ਼ੂ ਸ੍ਰੀਵਾਸਤਵ, ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਆਈਓਸੀਐਲ, ਐਚਪੀਸੀਐਲ, ਬੀਪੀਸੀਐਲ, ਐਚਐਮਈਐਲ ਅਤੇ ਟੋਰੈਂਟ ਗੈਸ ਸਮੇਤ ਸਾਰੀਆਂ ਤੇਲ ਅਤੇ ਗੈਸ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਮੀਟਿੰਗ ਦੌਰਾਨ ਕਈ ਮੁੱਦਿਆਂ ਜਿਵੇਂ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐਸਓਪੀਜ਼), ਸੁਰੱਖਿਆ ਨੂੰ ਵਧਾਉਣਾ, ਸੀਸੀਟੀਵੀ ਅਤੇ ਡਰੋਨ ਨਿਗਰਾਨੀ ਰਾਹੀਂ ਚੌਕਸੀ ਰੱਖਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸਦਾ ਉਦੇਸ਼ ਭਾਈਵਾਲਾਂ ਦਰਮਿਆਨ ਬਿਹਤਰ ਤਾਲਮੇਲ ਬਣਾਉਣਾ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਭਾਵੇਂ ਪੰਜਾਬ ਹੁਣ ਤੱਕ ਸੁਰੱਖਿਅਤ ਹੈ ਪਰ ਪੁਲਿਸ ਅਤੇ ਤੇਲ-ਗੈਸ ਕੰਪਨੀਆਂ ਨੂੰ ਹਰ ਸਮੇਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਤੇਲ ਅਤੇ ਗੈਸ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਤੇਲ-ਗੈਸ ਕੰਪਨੀਆਂ ਅਤੇ ਜ਼ਿਲ੍ਹਾ ਪੁਲਿਸ ਦਰਮਿਆਨ ਵਧੇਰੇ ਤਾਲਮੇਲ ਬਣਾਉਣ ਲਈ ਜ਼ਿਲ੍ਹਾ ਪੱਧਰੀ ਸਕਿਊਰਿਟੀ ਕੋਰਡੀਨੇਸ਼ਨ ਮੀਟਿੰਗਾਂ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਦਸਤੇ ਤਾਇਨਾਤ ਕਰਨ ਦਾ ਵੀ ਪ੍ਰਸਤਾਵ ਦਿੱਤਾ, ਜੋ ਵਿਸ਼ੇਸ਼ ਤੌਰ ‘ਤੇ ਤੇਲ ਅਤੇ ਗੈਸ ਨਾਲ ਸਬੰਧਤ ਅਪਰਾਧਾਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਤੁਰੰਤ ਕਾਰਵਾਈ ਲਈ ਪੈਰੀਮੀਟਰ ਇਨਟਰੂਜ਼ਨ ਡਿਟੈਕਸ਼ਨ ਸਿਸਟਮ (ਪੀਆਈਡੀਐਸ) ਜਾਂ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਦੀ ਵੀ ਪੜਚੋਣ ਕਰੇਗੀ। ਡੀਜੀਪੀ ਨੇ ਅਚਨਚੇਤੀ ਯੋਜਨਾਵਾਂ ਅਤੇ ਮੌਕ ਡਰਿੱਲਾਂ ਦੇ ਨਿਯਮਤ ਅਪਡੇਟ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਸਾਰੀਆਂ ਤੇਲ ਅਤੇ ਗੈਸ ਕੰਪਨੀਆਂ ਨੂੰ ਹਰ ਸੰਭਵ ਸਹਾਇਤਾ ਲਈ ਪੰਜਾਬ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। The post ਪੰਜਾਬ ਪੁਲਿਸ ਰਾਸ਼ਟਰੀ ਸੰਪੱਤੀ ਤੇਲ ਤੇ ਗੈਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ appeared first on TheUnmute.com - Punjabi News. Tags:
|
CM ਮਾਨ ਵੱਲੋਂ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਲਈ ਹੇਠਲੇ ਪੱਧਰ ਤੱਕ ਯਕੀਨੀ ਬਣਾਉਣ ਦੇ ਨਿਰਦੇਸ਼ Wednesday 12 October 2022 02:27 PM UTC+00 | Tags: aam-aadmi-party boards-and-chairman-of-corporations breaking-news chairman-of-corporation-punjab cm-bhagwant-mann government-schemes news punjab-government-schemes the-unmute-breaking-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਲਈ ਹੇਠਲੇ ਪੱਧਰ ਤੱਕ ਯਕੀਨੀ ਬਣਾਉਣ ਲਈ ਕਿਹਾ। ਅੱਜ ਸਥਾਨਕ ਪੰਜਾਬ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਲੋਕਾਂ ਲਈ ਕਈ ਲੋਕ ਪੱਖੀ ਅਤੇ ਵਿਕਾਸ ਪੱਖੀ ਸਕੀਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਚੇਅਰਮੈਨਾਂ ਇਹ ਯਕੀਨੀ ਬਣਾਉਣ ਕਿ ਇਹ ਲਾਭ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਪਹੁੰਚਣ। ਭਗਵੰਤ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਸੂਬਾ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਲਾਭ ਮਿਲੇ।ਇਕ ਹੋਰ ਏਜੰਡੇ ‘ਤੇ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਚੇਅਰਮੈਨਾਂ ਨੂੰ ਆਪੋ-ਆਪਣੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਖਾਲੀ ਪਈਆਂ ਅਸਾਮੀਆਂ ਦੀ ਵਿਸਥਾਰਤ ਸੂਚੀ ਸੌਂਪਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਦੇ ਆਧਾਰ ‘ਤੇ ਸੂਬਾ ਸਰਕਾਰ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਖਾਲੀ ਅਸਾਮੀਆਂ ਨੂੰ ਭਰਨ ਲਈ ਜਲਦੀ ਹੀ ਇਕ ਵੱਡੀ ਭਰਤੀ ਮੁਹਿੰਮ ਸ਼ੁਰੂ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਖਾਲੀ ਪਈਆਂ ਅਸਾਮੀਆਂ ਦਾ ਇਨ੍ਹਾਂ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕੰਮਕਾਜ 'ਤੇ ਮਾੜਾ ਅਸਰ ਪੈ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਰਤੀ ਮੁਹਿੰਮ ਇੱਕ ਪਾਸੇ ਇਨ੍ਹਾਂ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰੇਗੀ ਅਤੇ ਦੂਜੇ ਪਾਸੇ ਸੂਬੇ ਦੇ ਨੌਜਵਾਨਾਂ ਨੂੰ ਰੈਗੂਲਰ ਆਧਾਰ 'ਤੇ ਸਰਕਾਰੀ ਨੌਕਰੀਆਂ ਪ੍ਰਦਾਨ ਕਰੇਗੀ। ਉਨ੍ਹਾਂ ਨੇ ਚੇਅਰਮੈਨਾਂ ਨੂੰ ਕਿਹਾ ਕਿ ਉਹ ਆਪਣੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕੰਮਕਾਜ ਦੀ ਨਿਯਮਤ ਤੌਰ ‘ਤੇ ਨਿਗਰਾਨੀ ਰੱਖਣ ਤਾਂ ਜੋ ਲੋਕਾਂ ਨੂੰ ਵੱਡੇ ਪੱਧਰ ‘ਤੇ ਲਾਭ ਮਿਲ ਸਕੇ। ਭਗਵੰਤ ਮਾਨ ਨੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। The post CM ਮਾਨ ਵੱਲੋਂ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਲਈ ਹੇਠਲੇ ਪੱਧਰ ਤੱਕ ਯਕੀਨੀ ਬਣਾਉਣ ਦੇ ਨਿਰਦੇਸ਼ appeared first on TheUnmute.com - Punjabi News. Tags:
|
PCA ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਨਿਰਪੱਖ/ਸੀ ਬੀ ਆਈ ਜਾਂਚ ਹੋਵੇ: ਮਜੀਠੀਆ Wednesday 12 October 2022 02:33 PM UTC+00 | Tags: bcci bikram-singh-majithia board-of-control-for-cricket-in-india breaking-news cbi cricketer-harbhajan-singh pca-president-gulzar-inder-singh-chahal ਚੰਡੀਗੜ੍ਹ 12 ਅਕਤੂਬਰ 2022: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ (Control for Cricket in India) ਨੂੰ ਆਖਿਆ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਖਿਲਾਫ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਡੂੰਘਾਈ ਨਾਲ ਨਿਰਪੱਖ ਜਾਂ ਸੀ ਬੀ ਆਈ ਜਾਂਚ ਕਰਵਾਈ ਜਾਵੇ। ਬੀ ਸੀ ਸੀ ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਸ੍ਰੀ ਜੈ ਸ਼ਾਹ ਨੂੰ ਲਿਖੇ ਵੱਖੋ ਵੱਖ ਪੱਤਰਾਂ ਵਿਚ ਸਾਬਕਾ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਭਾਰਤ-ਆਸਟਰੇਲੀਆ ਮੈਚ ਦੌਰਾਨ ਹੋਏ ਘਟਾਲੇ ਦੀ ਵੱਖਰੇ ਤੌਰ 'ਤੇ ਜਾਂਚ ਹੋਣੀ ਚਾਹੀਦੀਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਇਸ ਲਈ ਵੀ ਲਾਜ਼ਮੀ ਹੈ ਤਾਂ ਜੋ ਪੀ ਸੀ ਏ ਦੇ ਕੰਮਕਾਜ ਵਿਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾ ਸਕੇ ਅਤੇ ਇਸਦੇ ਨਾਲ ਹੀ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਦਾ ਚੰਗਾ ਭਵਿੱਖ ਯਕੀਨੀ ਬਣਾਇਆ ਜਾ ਸਕੇ। ਵੇਰਵੇ ਸਾਂਝੇ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੀ ਸੀ ਏ ਵਿਚ ਇਸ ਮਾੜੇ ਕੰਮ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ 27 ਮਈ ਨੂੰ ਗੁਲਜ਼ਾਰ ਸਿੰਘ ਚਹਿਲ ਪੀ ਸੀ ਏ ਦੇ ਪ੍ਰਧਾਨ ਚੁਣੇ ਗਏ। ਉਹਨਾਂ ਕਿਹਾ ਕਿ ਚਹਿਲ ਸ਼ਾਇਦ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਪਸੰਦ ਸਨ ਜਿਹਨਾਂ ਨੇ ਪੀ ਸੀ ਏ ਮੈਂਬਰਾਂ ਨੁੰ ਇਸ ਗੱਲ ਲਈ ਰਾਜ਼ੀ ਕੀਤਾ ਕਿ ਰਾਜਿੰਦਰ ਗੁਪਤਾ ਨੂੰ ਪਾਸੇ ਕੀਤਾ ਜਾਵੇ ਜਦੋਂ ਕਿ ਉਹਨਾਂ ਦਾ ਅਕਸ ਵੀ ਸਾਫ ਸੀ ਤੇ ਉਹ ਸਮਾਜਿਕ ਮੁੱਦਿਆਂ ਲਈ ਡਟਦੇ ਵੀ ਸਨ। ਉਹਨਾਂ ਕਿਹਾ ਕਿ ਇਸੇ ਲਈ ਚਹਿਲ ਦੀ ਪੀ ਸੀ ਏ ਵਿਚ ਚੋਣ ਕੀਤੀ ਗਈ ਹਾਲਾਂਕਿ ਉਹ ਇਕ ਸਿਆਸੀ ਹਸਤੀ ਹਨ ਤੇ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਹੋਣ ਸਮੇਂ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਵੀ ਰਹੇ ਹਨ। ਬੀ ਸੀ ਸੀ ਆਈ ਪ੍ਰਧਾਨ ਤੇ ਸਕੱਤਰ ਨੁੰ ਲਿਖੇ ਪੱਤਰ ਵਿਚ ਸਰਦਾਰ ਮਜੀਠੀਆ ਨੇ ਇਹ ਵੀ ਕਿਹਾ ਕਿ ਪਿਛਲੇਪੰਜ ਮਹੀਨਿਆਂ ਵਿਚ ਪੀ ਸੀ ਏ ਦੇ ਪ੍ਰਬੰਧਨ ਵਿਚ ਬਹੁਤ ਉਣਤਾਈਆਂ ਵੇਖਣ ਨੂੰ ਮਿਲੀਆਂ ਹਨ ਤੇ ਬੇਨਿਯਮੀਆਂ ਹੋਈਆਂ ਹਨ ਤੇ ਉਹਨਾਂ ਨੇ ਉਹਨਾਂ ਦਾ ਦਖਲ ਸਾਰੇ ਮਸਲੇ ਹੱਲ ਕਰਨ ਲਈ ਮੰਗਿਆ। ਉਹਨਾ ਕਿਹਾ ਕਿ ਪੀਸੀ ਏ ਦੇ ਪ੍ਰਧਾਨ ਨੇ ਵੋਟਿੰਗ ਅਧਿਕਾਰਾਂ ਵਾਲੇ 150 ਲਾਈਫ ਟਾਈਮ ਮੈਂਬਰ ਸ਼ਾਮਲ ਕਰ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਸਰਵ ਉਚ ਕੌਂਸਲ ਤੇ ਸੰਸਥਾ ਦੀ ਜਨਰਲ ਬਾਡੀ ਦੀ ਬੀ ਸੀ ਸੀ ਆਈ ਦੀ ਪ੍ਰਵਾਨਗੀ ਬੀ ਸੀ ਸੀ ਆਈ ਦੇ ਨਿਯਮਾਂ ਦੇ ਉਲਟ ਪ੍ਰਵਾਨਗੀ ਨਾ ਲੈ ਕੇ ਕੀਤਾ ਗਿਆ। ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਕਮੇਟੀ ਜਿਸਦਾ ਗਠਨ ਨਵੇਂ ਲਾਈਫ ਟਾਈਮ ਮੈਂਬਰਾਂ ਦੀ ਚੋਣ ਵਾਸਤੇ ਕੀਤਾ ਗਿਆ, ਵਿਚ ਪੰਜ ਵਿਚੋਂ ਚਾਰ ਮੈਂਬਰ ਚਹਿਲ ਦੇ ਪਸੰਦੀਦਾ ਸਨ ਜੋ ਆਪ ਵੀ ਲਾਈਫ ਟਾਈਮ ਮੈਂਬਰ ਨਹੀਂ ਸਨ। ਉਹਨਾਂ ਕਿਹਾ ਕਿ ਕ੍ਰਿਕਟਰ ਮਹਿਸੂਸ ਕਰਦੇ ਹਨ ਕਿ ਜੇਕਰ ਇਸ ਗੈਰ ਕਾਨੂੰਨੀ ਕਦਮ ਨੂੰ ਸਫਲ ਹੋਣ ਦਿੱਤਾ ਗਿਆ ਤਾਂ ਇਸ ਨਾਲ ਪੀ ਸੀ ਏ ਦਾ ਸਰੂਪ ਹੀ ਬਦਲ ਜਾਵੇਗਾ ਤੇ ਇਸ ਨਾਲ ਆਪ ਦੇ ਵਰਕਰਾਂ ਦੀ ਵੱਡੀ ਪੱਧਰ 'ਤੇ ਭਰਤੀਹੋਵੇਗੀ ਤੇ ਪੀ ਸੀ ਏ ਦਾ ਸਿਆਸੀਕਰਨ ਹੋ ਜਾਵੇਗਾ। ਉਹਨਾਂ ਕਿਹਾਕਿ ਇਸ ਤਰੀਕੇ ਪੀ ਸੀ ਏ ਚਹਿਲ ਦੀ ਨਿੱਜੀ ਜਾਗੀਰ ਬਣ ਜਾਵੇਗੀ। ਸਾਬਕਾ ਮੰਤਰੀ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਹਰਭਜਲ ਸਿੰਘ ਜੋ ਪੀ ਸੀ ਏ ਦੇ ਮੁੱਖ ਸਲਾਹਕਾਰ ਸਨ, ਨੇ ਵੀ ਐਸੋਸੀਏਸ਼ਨ ਮੈਂਬਰਾਂ ਦੇ ਨਾਲ ਨਾਲ ਜ਼ਿਲ੍ਹਾ ਇਕਾਈਆਂ ਤੋਂ ਵਿਆਪਕ ਸ਼ਿਕਾਇਤਾਂ ਤੋਂ ਬਾਅਦ ਇਸ ਕਦਮ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਹਰਭਜਨ ਸਿੰਘ ਨੇ ਤਾਂ ਪੀ ਸੀ ਏ ਪ੍ਰਧਾਨ ਦੇ ਖਿਲਾਫ ਵਿਅਕਤੀਗਤ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਇਹ ਦੋਸ਼ ਲਗਾਇਆ ਗਿਆ ਹੈ ਕਿ ਪੀ ਸੀ ਏ ਵੱਲੋਂ ਪੰਜਾਬ ਵਿਚ ਮੌਜੂਦਾ ਸਿਆਸੀ ਆਕਾਵਾਂ ਦੀ ਖੁਸ਼ਾਮਦੀ ਵਾਸਤੇ ਫੰਡ ਇਕੱਠੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੀ ਸੀ ਏ ਦੇ ਸਕੱਤਰ ਦਿਲਸ਼ੇਰ ਖੰਨਾ ਵੀ ਇਸ ਕਦਮ ਦਾ ਵਿਰੋਧ ਕੀਤਾ ਹੈ ਤੇ ਇਸ ਮਾਮਲੇ ਵਿਚ ਲੋਕਪਾਲ ਨੁੰ ਸ਼ਿਕਾਇਤ ਕੀਤੀ ਹੈ ਪਰ ਇਹਨਾਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ। ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਮਹੀਨੇ ਪੀ ਸੀ ਏ ਸਟੇਡੀਅਮ ਵਿਚ ਹੋਏ ਭਾਰਤ ਤੇ ਆਸਟਰੇਲੀਆ ਦਰਮਿਆਨ ਮੈਚ ਵਿਚ ਵੀ ਕੁਪ੍ਰਬੰਧਨ ਭਾਰੂ ਰਿਹਾ। ਉਹਨਾਂ ਕਿਹਾ ਕਿ ਟਿਕਟਾਂ ਦੀ ਵਿਕਰੀ ਦੇ ਨਾਲ ਨਾਲ ਪਾਸਾਂ ਦੀ ਵੰਡ ਵਿਚ ਵੀ ਘੁਟਾਲਾ ਹੋਇਆ। ਉਹਨਾਂ ਕਿਹਾ ਕਿ ਪੀ ਆਈ ਪੀ ਪਾਸਾਂ ਦੀ ਵੀ ਦੁਰਵਰਤੋਂ ਕੀਤੀਗਈ। ਉਹਨਾਂ ਕਿਹਾ ਕਿ ਵੀ ਆਈ ਪੀ ਪਾਸਾਂ ਦੇ ਕੋਟੇ ਦੀ ਵੀ ਦੁਰਵਰਤੋਂ ਹੋਈ। ਉਹਨਾਂ ਕਿਹਾ ਕਿ ਇਸ ਘੁਟਾਲੇ 'ਤੇ ਇਸ ਕਰਕੇ ਪਰਦਾ ਪਾਇਆ ਗਿਆ ਕਿਉਂਕਿ ਚਹਿਲ ਨੇ ਆਪਣੇ ਇਕ ਚੇਲੇ ਨੂੰ ਪੀ ਸੀ ਏ ਦਾ ਆਡੀਟਰ ਲਗਾਇਆ ਹੋਇਆਹੈ। ਸਰਦਾਰ ਮਜੀਠੀਆ ਨੇ ਬੀ ਸੀ ਸੀ ਆਈ ਨੂੰ ਅਪੀਲ ਕੀਤੀ ਕਿ ਉਹ ਪੀ ਸੀ ਏ ਨੂੰ ਨਵੇਂ ਮੈਂਬਰਾਂ ਦੀ ਭਰਤੀ 'ਤੇ ਤੁਰੰਤ ਰੋਕ ਲਾਉਣ ਦੀ ਹਦਾਹਿਤ ਕਰੇ। ਉਹਨਾਂ ਕਿਹਾ ਕਿ ਪੀਸੀ ਏ ਨੂੰ ਇਸਦੀਸਰਵਉਚ ਕੌਂਸਲ ਦੀ ਮੀਟਿੰਗ ਸੱਦਣ ਅਤੇ ਨਾਲੋ ਨਾਲ ਜਨਰਲ ਬੋਰਡ ਦੀ ਮੀਟਿੰਗ ਸੱਦ ਕੇ ਚਲ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਵਾਸਤੇ ਆਖਿਆ ਜਾਵੇ। ਉਹਨਾਂ ਕਿਹਾ ਕਿ ਪੀ ਸੀ ਏ ਦੇ ਖਾਤਿਆਂ ਤੇ ਖਰਚ ਦਾ ਵੀ ਹਿਸਾਬ ਜਨਰਲ ਬਾਡੀ ਦੀ ਸੰਤੁਸ਼ਟੀ ਮੁਤਾਬਕ ਇਕ ਨਿਰਪੱਖ ਆਡੀਟਰ ਕੋਲੋਂ ਕਰਵਾਉਣ ਦੀ ਹਦਾਇਤ ਕੀਤੀ ਜਾਵੇ ਕਿਉਂਕਿ ਮੁੱਲਾਂਪੁਰ ਵਿਚ ਇਸਦਾ ਨਵਾਂ ਸਟੇਡੀਅਮ ਵੀ ਬਣ ਰਿਹਾ ਹੈ। The post PCA ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਨਿਰਪੱਖ/ਸੀ ਬੀ ਆਈ ਜਾਂਚ ਹੋਵੇ: ਮਜੀਠੀਆ appeared first on TheUnmute.com - Punjabi News. Tags:
|
FIFA U-17 Women's World Cup: ਅਮਰੀਕਾ ਨੇ ਸ਼ੁਰੂਆਤੀ ਮੈਚ ਵਿੱ'ਚ ਭਾਰਤ ਨੂੰ 8-0 ਨਾਲ ਹਰਾਇਆ Wednesday 12 October 2022 02:43 PM UTC+00 | Tags: all-india-football-federation bhubaneswar breaking-news concacaf fifa fifa-u-17 fifa-u-17-womens-world-cup fifa-u-17-womens-world-cup-news football india kalinga-stadium-in-bhubaneswar sports-news the-unmute-breaking-news the-unmute-punjabi-news usa. usa-beat-india-8-0 usa-football-enws ਚੰਡੀਗੜ੍ਹ 12 ਅਕਤੂਬਰ 2022: ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ (FIFA U-17 Women’s World Cup) ਭਾਰਤ ਵਿੱਚ ਸ਼ੁਰੂ ਹੋ ਗਿਆ ਹੈ। ਗਰੁੱਪ ਏ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਦਾ ਸਾਹਮਣਾ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਅਮਰੀਕਾ ਨਾਲ ਹੋਇਆ। ਅਮਰੀਕਾ ਨੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੂੰ 8-0 ਨਾਲ ਹਰਾਇਆ ਦਿੱਤਾ | ਟੀਮ ਇੰਡੀਆ ਨੇ ਥਾਮਸ ਡੇਨਰਬੀ ਦੀ ਕੋਚਿੰਗ ਅਤੇ ਅਸ਼ਟਮ ਓਰਾਓਂ ਦੀ ਕਪਤਾਨੀ ਵਿੱਚ ਇਸ ਟੂਰਨਾਮੈਂਟ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਯੂਐਸਐਸ ਵਿਸ਼ਵ ਕੱਪ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਹੈ। ਉਸਨੇ ਕੌਨਕਾਕਫ ਅੰਡਰ-17 ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਭੁਵਨੇਸ਼ਵਰ ਵਿੱਚ ਟੂਰਨਾਮੈਂਟ ਦੇ ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਭਾਰਤੀ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਕਲਿਆਣ ਚੌਬੇ ਵੀ ਮੌਜੂਦ ਸਨ। ਭਾਰਤੀ ਟੀਮ ਵਿਸ਼ਵ ਕੱਪ ‘ਚ ਆਪਣਾ ਦਾਅਵਾ ਪੇਸ਼ ਕਰਨਾ ਚਾਹੇਗੀ। The post FIFA U-17 Women’s World Cup: ਅਮਰੀਕਾ ਨੇ ਸ਼ੁਰੂਆਤੀ ਮੈਚ ਵਿੱ’ਚ ਭਾਰਤ ਨੂੰ 8-0 ਨਾਲ ਹਰਾਇਆ appeared first on TheUnmute.com - Punjabi News. Tags:
|
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਗ੍ਰਿਫਤਾਰ Wednesday 12 October 2022 02:47 PM UTC+00 | Tags: aam-aadmi-party cm-bhagwant-mann crime e.o-girish-verma-arrested girish-verma girish-verma-an-executive-officer municipal-council-zirakpur news punjab-vigilance-bureau the-unmute-breaking-news zirakpur ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਨਗਰ ਕੌਂਸਲ, ਜ਼ੀਰਕਪੁਰ, ਐਸ.ਏ.ਐਸ. ਨਗਰ ਵਿਖੇ ਪਹਿਲਾਂ ਤਾਇਨਾਤ ਰਹੇ ਕਾਰਜਕਾਰੀ ਅਫਸਰ (ਈ.ਓ.) ਗਿਰੀਸ਼ ਵਰਮਾ ਵਿਰੁੱਧ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੌਜੂਦਾ ਸਮੇਂ ਈ.ਓ. ਭਿੱਵੀਵਿੰਡ, ਅੰਮ੍ਰਿਤਸਰ ਵਿਖੇ ਤਾਇਨਾਤ ਗਿਰੀਸ਼ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਬਿਊਰੋ ਨੂੰ ਵਰਮਾ ਦੀਆਂ 10 ਵੱਖ-ਵੱਖ ਜਾਇਦਾਦਾਂ ਦਾ ਪਤਾ ਲੱਗਾ ਹੈ ਜਿਹਨਾਂ ਨੂੰ ਈ.ਓ. ਵੱਲੋਂ ਆਪਣੇ ਨਾਂ ਤੋਂ ਇਲਾਵਾ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ‘ਤੇ ਖਰੀਦਿਆ ਗਿਆ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪੁੱਤਰ ਦੇ ਨਾਂ ‘ਤੇ ਦੋ ਪ੍ਰਾਪਰਟੀ ਡਿਵੈਲਪਰ ਫਰਮਾਂ ‘ਚ 01 ਕਰੋੜ 32 ਲੱਖ ਰੁਪਏ ਦਾ ਨਿਵੇਸ਼ ਵੀ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਉਨ੍ਹਾਂ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰੇਗਾ ਜਿਨ੍ਹਾਂ ਨੇ ਗਿਰੀਸ਼ ਵਰਮਾ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਵੱਡੀਆਂ ਰਕਮਾਂ ਟਰਾਂਸਫਰ ਕੀਤੀਆਂ ਸੀ। ਉਹਨਾਂ ਅੱਗੇ ਕਿਹਾ ਕਿ ਬਿਊਰੋ ਵੱਲੋਂ ਅਗਲੇਰੀ ਜਾਂਚ ਦੌਰਾਨ ਦੋਸ਼ੀ ਵੱਲੋਂ ਇਕੱਤਰ ਕੀਤੀ ਹੋਰ ਗੁਪਤ ਚੱਲ/ਅਚੱਲ ਜਾਇਦਾਦ ਸਮੇਤ ਉੱਚ ਸਰਕਾਰੀ ਅਧਿਕਾਰੀਆਂ ਤੇ ਕਾਰੋਬਾਰੀਆਂ ਨਾਲ ਉਸਦੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ ਤਾਂ ਜੋ ਦੋਸ਼ੀ ਵੱਲੋਂ ਉਸਦੀ ਤਾਇਨਾਤੀ ਦੌਰਾਨ ਵੱਖ-ਵੱਖ ਥਾਵਾਂ ਉਤੇ ਕੀਤੇ ਨਿਵੇਸ਼ਾਂ ਦੀ ਜਾਂਚ ਕੀਤੀ ਜਾ ਸਕੇ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਉਪਰੋਕਤ ਮੁਲਜ਼ਮ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੀ ਜਾਂਚ ਲਈ ਮਿਤੀ 01-04-2008 ਤੋਂ 31-03-2021 ਤੱਕ ਚੈਕ ਪੀਰੀਅਡ ਨਿਰਧਾਰਤ ਕੀਤਾ ਅਤੇ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਅਧਿਕਾਰੀ ਨੇ ਉਕਤ ਸਮੇਂ ਦੌਰਾਨ ਆਪਣੀ ਆਮਦਨ ਦੇ ਸਾਰੇ ਸਰੋਤਾਂ ਤੋਂ 7,95,76,097 ਰੁਪਏ ਪ੍ਰਾਪਤ ਕੀਤੇ ਅਤੇ ਇਸ ਸਮੇਂ ਦੌਰਾਨ ਉਸ ਨੇ 15,11,15,448 ਰੁਪਏ ਖਰਚ ਕੀਤੇ। ਇਸ ਤਰ੍ਹਾਂ ਇਹ ਪਾਇਆ ਗਿਆ ਕਿ ਉਸਨੇ 7,15,39,352 ਰੁਪਏ ਤੋਂ ਵੱਧ ਖਰਚ ਕੀਤੇ ਜੋ ਕਿ ਇਸਦੀ ਆਮਦਨ ਦਾ 89.90 ਪ੍ਰਤੀਸ਼ਤ ਬਣਦਾ ਹੈ ਅਤੇ ਇਹ ਧਨ ਉਸ ਨੇ ਭ੍ਰਿਸ਼ਟਾਚਾਰ ਰਾਹੀਂ ਇਕੱਠੇ ਕੀਤਾ ਸੀ। ਇਸ ਪੜਤਾਲ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ), 13 (2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਐਸ.ਏ.ਐਸ.ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸ਼ੱਕੀ ਦੁਆਰਾ ਬਣਾਈਆਂ ਗਈਆਂ ਨਾਮੀ/ਬੇਨਾਮੀ ਜਾੲੋਦਾਦਾਂ ਤੇ ਨਿਵੇਸ਼ ਕੀਤੇ ਧਨ ਦਾ ਵੇਰਵਾ ਹੇਠ ਲਿਖੇ ਅਨਸੁਾਰ ਹੈ :1. ਉਕਤ ਸ਼ੱਕੀ ਅਧਿਕਾਰੀ ਵੱਲੋਂ ਇੱਕ ਸ਼ੋਅਰੂਮ ਨੰਬਰ 136, ਸੈਕਟਰ 14, ਅਰਬਨ ਅਸਟੇਟ ਪੰਚਕੂਲਾ ਵਿਖੇ ਖਰੀਦਿਆ ਹੋਇਆ ਹੈ। The post ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਗ੍ਰਿਫਤਾਰ appeared first on TheUnmute.com - Punjabi News. Tags:
|
ਦੀਵਾਲੀ ਦੀ ਰਾਤ 8 ਤੋਂ 10 ਵਜੇ ਤੱਕ ਦੋ ਘੰਟੇ ਹੀ ਪਟਾਕੇ ਚਲਾਏ ਜਾ ਸਕਣਗੇ: ਮੀਤ ਹੇਅਰ Wednesday 12 October 2022 02:56 PM UTC+00 | Tags: aam-aadmi-party breaking-news diwali diwali-crakers diwali-fastival firecrackers minister-gurmeet-singh-meet-hayer news punjab-diwali punjab-government supreme-court the-unmute-breaking-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਚੌਗਿਰਦੇ ਦੀ ਸਾਂਭ ਸੰਭਾਲ ਅਤੇ ਦੀਵਾਲੀ (Diwali) ਸਮੇਤ ਤਿਉਹਾਰਾਂ ਮੌਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਣਯੋਗ ਸੁਪਰੀਮ ਕੋਰਟ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਸਾਇਤਾਂ ਦੀ ਰੌਸ਼ਨੀ ਵਿੱਚ ਵਾਤਾਵਰਣ, ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਪਟਾਕੇ ਚਲਾਉਣ ਸਮਾਂ ਸੀਮਾ ਸੰਬੰਧੀ ਹਦਾਇਤਾਂ ਜਾਰੀ ਕਰਦਿਆਂ ਇਨ੍ਹਾਂ ਦੀ ਸਖਤੀ ਲਈ ਪਾਲਣਾ ਲਈ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ। ਅੱਜ ਇੱਥੇ ਜਾਣਕਾਰੀ ਦਿੰਦਿਆਂ ਵਾਤਾਵਰਣ, ਸਾਇੰਸ ਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ 24 ਅਕਤੂਬਰ ਨੂੰ ਸੂਬੇ ਵਿੱਚ ਦੋ ਘੰਟੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਇਸ ਦੇ ਨਾਲ ਹੀ ਸਿਰਫ ਗਰੀਨ ਪਟਾਕਿਆਂ ਦੀ ਖਰੀਦ-ਵੇਚ ਅਤੇ ਚਲਾਏ ਜਾਣ ਦੀ ਆਗਿਆ ਦਿੱਤੀ ਹੈ। ਲਿਥੀਅਮ, ਬੇਰੀਅਮ ਆਦਿ ਜ਼ਹਿਰਲੇ ਰਸਾਇਣਾਂ ਵਾਲੇ ਪਟਾਕੇ ਅਤੇ ਲੜੀ ਵਾਲੇ ਪਟਾਕਿਆਂ ਉੱਤੇ ਪੂਰਨ ਪਾਬੰਦੀ ਹੈ।ਇਸ ਤੋਂ ਇਲਾਵਾ ਅਧਿਕਾਰਤ ਥਾਂਵਾਂ ਉੱਤੇ ਪਟਾਕਿਆਂ ਦੀ ਖਰੀਦ-ਵੇਚ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਰੇ ਪਟਾਕਿਆਂ ਨੂੰ ਹੁਲਾਰਾ ਦਿੱਤਾ ਜਾਵੇ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਦੀਵਾਲੀ ਤੋਂ ਇਲਾਵਾ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਵੀ ਸਵੇਰੇ 4 ਵਜੇ ਤੋਂ 5 ਵਜੇ ਤੱਕ ਇਕ ਘੰਟਾ ਅਤੇ ਰਾਤ 9 ਤੋਂ 10 ਵਜੇ ਤੱਕ ਇਕ ਘੰਟਾ ਪਟਾਕੇ ਚਲਾਏ ਜਾਣ ਦੀ ਇਜਾਜ਼ਤ ਹੋਵੇਗੀ।25-26 ਦਸੰਬਰ ਕ੍ਰਿਸਮਿਸ ਦੀ ਅੱਧੀ ਰਾਤ 11.55 ਤੋਂ 12.30 ਤੱਕ 35 ਮਿੰਟ ਅਤੇ ਨਵੇਂ ਵਰ੍ਹੇ ਦੀ ਆਮਦ ਮੌਕੇ 31 ਦਸੰਬਰ-1 ਜਨਵਰੀ ਦੀ ਅੱਧੀ ਰਾਤ 11.55 ਤੋਂ 12.30 ਤੱਕ 35 ਮਿੰਟ ਪਟਾਕੇ ਚਲਾਏ ਜਾਣ ਦੀ ਆਗਿਆ ਦਿੱਤੀ ਗਈ ਹੈ। The post ਦੀਵਾਲੀ ਦੀ ਰਾਤ 8 ਤੋਂ 10 ਵਜੇ ਤੱਕ ਦੋ ਘੰਟੇ ਹੀ ਪਟਾਕੇ ਚਲਾਏ ਜਾ ਸਕਣਗੇ: ਮੀਤ ਹੇਅਰ appeared first on TheUnmute.com - Punjabi News. Tags:
|
Pakistan: ਇਸਲਾਮਾਬਾਦ ਹਾਈਕੋਰਟ ਨੇ ਇਮਰਾਨ ਖਾਨ ਦੀ ਗ੍ਰਿਫਤਾਰੀ 'ਤੇ ਲਾਈ ਰੋਕ ਤੇ ਇਸ ਮਾਮਲੇ 'ਚ ਮਿਲੀ ਜ਼ਮਾਨਤ Wednesday 12 October 2022 03:05 PM UTC+00 | Tags: arrest-warrant-has-been-issued breaking-news imran-khan islamabad islamabad-high-court news pakistan pakistan-govenment pakistan-imran-khan pakistan-latest-mews pakistan-latest-news punjabi-news the-unmute-breaking-news the-unmute-latest-news ਚੰਡੀਗੜ੍ਹ 12 ਅਕਤੂਬਰ 2022: ਇਸਲਾਮਾਬਾਦ ਹਾਈਕੋਰਟ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਨੇਤਾਵਾਂ ਨੂੰ ਇਕ ਮਾਮਲੇ ਵਿਚ ਅਗਾਊਂ ਜ਼ਮਾਨਤ ਦੇ ਦਿੱਤੀ, ਜਿਸ ਵਿਚ ਉਨ੍ਹਾਂ ‘ਤੇ ਚੋਣ ਕਮਿਸ਼ਨ ਨੂੰ ਝੂਠੇ ਪੈਸੇ ਦਾ ਹਲਫਨਾਮਾ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਦੁਆਰਾ ਖਾਨ ਦੀ ਗ੍ਰਿਫਤਾਰੀ ‘ਤੇ ਵੀ ਰੋਕ ਲਗਾ ਦਿੱਤੀ ਹੈ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਇਕ ਦਿਨ ਪਹਿਲਾਂ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਹੋਰ ਸੀਨੀਅਰ ਨੇਤਾਵਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਐਫਆਈਆਰ ਮੁਤਾਬਕ ਵੂਟਨ ਕ੍ਰਿਕੇਟ ਲਿਮਟਿਡ ਦੇ ਮਾਲਕ ਆਰਿਫ਼ ਮਸੂਦ ਨਕਵੀ ਨੇ ਇਮਰਾਨ ਖ਼ਾਨ ਦੀ ਪਾਰਟੀ ਦੇ ਨਾਮ ‘ਤੇ ਰਜਿਸਟਰਡ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਸਨ। ਇਮਰਾਨ ਖਾਨ ਨੇ ਆਪਣੇ ਵਕੀਲ ਸਲਮਾਨ ਸਫਦਰ ਰਾਹੀਂ ਅੱਜ ਸਵੇਰੇ ਇਸਲਾਮਾਬਾਦ ਹਾਈਕੋਰਟ (IHC) ਵਿੱਚ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਇਸ ਮਾਮਲੇ ਦੀ ਤੁਰੰਤ ਸੁਣਵਾਈ ਕਰਨ ਦੀ ਅਪੀਲ ਕੀਤੀ। ਖ਼ਾਨ ਇੱਕ ਵਾਰ ਫਿਰ ਸਖ਼ਤ ਸੁਰੱਖਿਆ ਦਰਮਿਆਨ ਅਦਾਲਤ ਵਿੱਚ ਪੇਸ਼ ਹੋਏ। ਇਸਲਾਮਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਅਥਰ ਮਿਨਲਾਹ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਇਮਰਾਨ ਖ਼ਾਨ ਨੂੰ 5,000 ਰੁਪਏ ਦੇ ਮੁੱਚਲਕੇ ‘ਤੇ 18 ਅਕਤੂਬਰ ਤੱਕ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੁਆਰਾ ਖਾਨ ਦੀ ਗ੍ਰਿਫਤਾਰੀ ‘ਤੇ ਵੀ ਰੋਕ ਲਗਾ ਦਿੱਤੀ ਹੈ। The post Pakistan: ਇਸਲਾਮਾਬਾਦ ਹਾਈਕੋਰਟ ਨੇ ਇਮਰਾਨ ਖਾਨ ਦੀ ਗ੍ਰਿਫਤਾਰੀ ‘ਤੇ ਲਾਈ ਰੋਕ ਤੇ ਇਸ ਮਾਮਲੇ ‘ਚ ਮਿਲੀ ਜ਼ਮਾਨਤ appeared first on TheUnmute.com - Punjabi News. Tags:
|
36ਵੀਂ ਕੌਮੀ ਖੇਡਾਂ ਦੇ ਆਖਰੀ ਦਿਨ ਮੁੱਕੇਬਾਜ਼ੀ ਵਿੱਚ ਪੰਜਾਬ ਨੇ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ Wednesday 12 October 2022 03:12 PM UTC+00 | Tags: 36 36th-national-games 36th-national-games-gujarat 36th-national-games-has-started-at-ahmedabad 36th-national-games-news ahmedabad breaking-news gujarat indian-athlete khelo-india khelo-india-news narendra-modi-stadium-in-ahmedabad news prime-minister-narendra-modi punjab punjab-news sports-news the-unmute-breaking-news the-unmute-punjabi-news ਚੰਡੀਗੜ੍ਹ 12 ਅਕਤੂਬਰ 2022: ਗੁਜਰਾਤ ਵਿਖੇ ਅੱਜ ਸੰਪੰਨ ਹੋਈਆਂ 36ਵੀਆਂ ਨੈਸ਼ਨਲ ਖੇਡਾਂ (36th National Games) ਦੇ ਆਖ਼ਰੀ ਦਿਨ ਪੰਜਾਬ ਨੇ ਮੁੱਕੇਬਾਜ਼ੀ ਵਿੱਚ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ। ਪੰਜਾਬ ਨੇ ਕੌਮੀ ਖੇਡਾਂ ਵਿੱਚ ਕੁੱਲ 19 ਸੋਨੇ, 32 ਚਾਂਦੀ ਤੇ 25 ਕਾਂਸੀ ਦੇ ਤਮਗਿਆਂ ਨਾਲ ਕੁੱਲ 76 ਤਮਗੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਾਬਦ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਫ਼ੈਸਲੇ ਤਹਿਤ ਜਲਦ ਹੀ ਕੌਮੀ ਖੇਡਾਂ ਦੇ ਤਮਗ਼ਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਨਗਦ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਨੂੰ ਦਿੱਤੀ ਜਾ ਰਹੀ ਵਿਸ਼ੇਸ਼ ਤਰਜੀਹ ਸਦਕਾ ਅਗਲੇ ਸਾਲ ਗੋਆ ਵਿਖੇ ਹੋਣ ਵਾਲੀਆਂ 37ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਹੋਰ ਵੀ ਵਧੀਆ ਪ੍ਰਦਰਸ਼ਨ ਕਰਨਗੇ। ਅੱਜ ਮੁਕਾਬਲਿਆਂ ਦੇ ਆਖ਼ਰੀ ਦਿਨ ਮੁੱਕੇਬਾਜ਼ੀ ਵਿੱਚ ਸਿਮਰਨਜੀਤ ਕੌਰ ਨੇ ਸੋਨੇ, ਮਨਦੀਪ ਕੌਰ ਤੇ ਵਿਜੇ ਕੁਮਾਰ ਨੇ ਚਾਂਦੀ ਅਤੇ ਸਪਰਸ਼ ਕੁਮਾਰ, ਕੋਮਲਪ੍ਰੀਤ ਕੌਰ ਤੇ ਕੰਵਰਪ੍ਰੀਤ ਸਿੰਘ ਨੇ ਕਾਂਸੀ ਦੇ ਤਮਗ਼ੇ ਜਿੱਤੇ।
The post 36ਵੀਂ ਕੌਮੀ ਖੇਡਾਂ ਦੇ ਆਖਰੀ ਦਿਨ ਮੁੱਕੇਬਾਜ਼ੀ ਵਿੱਚ ਪੰਜਾਬ ਨੇ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |