ਦਿੱਲੀ ‘ਚ ਬੇਮੌਸਮੀ ਬਾਰਿਸ਼ ਅਤੇ ਬਦਲਦੇ ਮੌਸਮ ਕਾਰਨ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਐਮਸੀਡੀ ਵੱਲੋਂ ਜਾਰੀ ਰਿਪੋਰਟ ਅਨੁਸਾਰ 5 ਅਕਤੂਬਰ ਦੇ ਪਹਿਲੇ ਹਫ਼ਤੇ ਡੇਂਗੂ ਦੇ 321 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਸ ਦੇ ਨਾਲ ਡੇਂਗੂ ਦੇ ਕੁੱਲ ਮਾਮਲਿਆਂ ਦੀ ਗਿਣਤੀ 1,258 ਹੋ ਗਈ ਹੈ, ਜੋ ਕਿ 2018 ਤੋਂ ਬਾਅਦ ਦਿੱਲੀ ਵਿੱਚ ਡੇਂਗੂ ਦੇ ਸਭ ਤੋਂ ਵੱਧ ਮਾਮਲੇ ਹਨ।
ਇਸ ਸਮੇਂ ਦਿੱਲੀ ਦੇ ਹਸਪਤਾਲਾਂ ਵਿੱਚ ਡੇਂਗੂ ਦੇ 564 ਅਜਿਹੇ ਮਰੀਜ਼ ਦਾਖਲ ਹਨ, ਜੋ ਦੂਜੇ ਰਾਜਾਂ ਤੋਂ ਆਏ ਹਨ। ਇਸ ਸਾਲ ਦਿੱਲੀ ਦੇ ਨਾਲ ਲੱਗਦੇ ਰਾਜਾਂ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਰੀਜ਼ ਇਲਾਜ ਲਈ ਦਿੱਲੀ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

ਪਿਛਲੇ ਮਹੀਨੇ (28 ਸਤੰਬਰ ਤੱਕ) ਡੇਂਗੂ ਦੇ ਕੁੱਲ 693 ਮਾਮਲੇ ਦਰਜ ਕੀਤੇ ਗਏ ਸਨ। ਪਿਛਲੇ ਹਫ਼ਤੇ ਦੌਰਾਨ ਸ਼ਹਿਰ ਵਿੱਚ ਡੇਂਗੂ ਦੇ 400 ਦੇ ਕਰੀਬ ਕੇਸ ਸਾਹਮਣੇ ਆਏ ਹਨ। MCD ਦੇ ਘਰੇਲੂ ਪ੍ਰਜਨਨ ਜਾਂਚ ਕਰਤਾਵਾਂ ਨੇ 2.61 ਕਰੋੜ ਘਰਾਂ ਦੇ ਦੌਰੇ ਕੀਤੇ ਹਨ; 1.30 ਲੱਖ ਘਰਾਂ ਵਿੱਚ ਮੱਛਰ ਪੈਦਾ ਕਰਨ ਵਾਲੇ ਪਾਏ ਗਏ, ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ।
The post ਦਿੱਲੀ ‘ਚ ਬੇਮੌਸਮੀ ਬਾਰਿਸ਼ ਨੇ ਵਧਾਇਆ ਡੇਂਗੂ ਦਾ ਖਤਰਾ, ਤੇਜ਼ੀ ਨਾਲ ਵੱਧ ਰਹੇ ਮਾਮਲੇ appeared first on Daily Post Punjabi.