ਪਾਕਿਸਤਾਨ ਵਿਚ ਇਕ ਹੋਰ ਹਿੰਦੂ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੰਦਾ ਮੇਹਰਾਜ ਕਿਸੇ ਕੰਮ ਤੋਂ ਬਾਹਰ ਗਈ ਸੀ। ਵਾਪਸ ਪਰਤਦੇ ਸਮੇਂ ਉਹ ਹੈਦਰਾਬਾਦ ਦੇ ਫਤਿਹ ਚੌਕ ਇਲਾਕੇ ਤੋਂ ਲਾਪਤਾ ਹੋ ਗਈ ਹੈ। ਪਰਿਵਾਰ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਰਹਿੰਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਬੇਟੀ ਦਾ ਅਗਵਾ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੱਤੀ ਹੈ। ਪੁਲਿਸ ਮੁਤਾਬਕ ਲੜਕੀ ਦੀ ਭਾਲ ਜਾਰੀ ਹੈ।
ਪਾਕਿਸਤਾਨ ਵਿਚ ਬੀਤੇ 15 ਦਿਨਾਂ ਵਿਚ ਹਿੰਦੂ ਲੜਕੀ ਦੇ ਅਗਵਾ ਦੀ ਇਹ ਚੌਥੀ ਘਟਨਾ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ ਹਿੰਦੂ ਭਾਈਚਾਰੇ ਦੀਆਂ 3 ਲੜਕੀਆਂ ਦਾ ਅਗਵਾ ਕਰਕੇ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ 24 ਸਤੰਬਰ ਨੂੰ 14 ਸਾਲ ਦੀ ਮੀਨਾ ਮੇਘਵਾਰ ਦਾ ਨਸਰਪੁਰ ਇਲਾਕੇ ਵਿਚ ਅਗਵਾ ਹੋਇਆ ਸੀ। ਇਸ ਦੇ ਬਾਅਦ ਮੀਰਪੁਰ ਖਾਸ ਵਿਚ ਇਕ ਹੋਰ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

ਪਾਕਿਸਤਾਨ ਵਿਚ ਹਿੰਦੂ ਔਰਤਾਂ ਦਾ ਅਗਵਾ, ਉਨ੍ਹਾਂ ਦਾ ਧਰਮ ਪਰਿਵਰਤਨ ਕਰਾਉਣ ਤੇ ਹੱਤਿਆ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। 21 ਮਾਰਚ ਨੂੰ ਸੱਖਰ ਵਿਚ ਪੂਜਾ ਕੁਮਾਰੀ ਨੂੰ ਉਸ ਦੇ ਘਰ ਦੇ ਬਾਹਰ ਹੀ ਕੁਝ ਲੋਕਾਂ ਨੇ ਗੋਲੀ ਮਾਰ ਦਿੱਤੀ। ਪੂਜਾ ਨੇ ਇਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਗੁੱਸੇ ਵਿਚ ਆਏ ਨੌਜਵਾਨਾਂ ਨੇ ਇਹ ਕਦਮ ਚੁੱਕਿਆ।
The post ਲਾਹੌਰ : 15 ਦਿਨਾਂ ‘ਚ ਪਾਕਿਸਤਾਨ ਵਿਚ ਚੌਥੀ ਹਿੰਦੂ ਲੜਕੀ ਅਗਵਾ, ਹੈਦਰਾਬਾਦ ਚੌਕ ਤੋਂ ਹੋਈ ਲਾਪਤਾ appeared first on Daily Post Punjabi.