ਅਮਰੀਕਾ ਦੇ ਲਾਸ ਵੇਗਾਸ ਵਿਚ ਇਕ ਵਾਰ ਫਿਰ ਤੋਂ ਸ਼ਰੇਆਮ ਖੂਨੀ ਖੇਡ ਦੇਖਣ ਨੂੰ ਮਿਲਿਆ ਹੈ। ਰਸੋਈ ਵਿਚ ਵਰਤਿਆ ਜਾਣ ਵਾਲਾ ਵੱਡੇ ਚਾਕੂ ਨਾਲ ਲੈਸ ਹਮਲਾਵਰ ਨੇ ਲਾਸ ਵੇਗਾਸ ਸਟ੍ਰਿਪ ‘ਤੇ ਇਕ ਤੋਂ ਬਾਅਦ ਇਕ ਕਈ ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ ਤੇ 6 ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਥੇ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂ ਕਿ 3 ਦੀ ਹਾਲਤ ਸਥਿਰ ਹੈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਨੇ ਕਈ ਥਾਵਾਂ ‘ਤੇ ਹਮਲਾ ਕੀਤਾ। ਹਮਲਾਵਰ ਨੇ ਜਿਹੜੇ-ਜਿਹੜੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਉਨ੍ਹਾਂ ਵਿਚੋਂ ਕੁਝ ਪੀੜਤ ਸ਼ੋਅ ਗਰਲ ਹਨ ਜਾਂ ਸਟਰੀਟ ਪਰਫਾਰਮੈਂਸ ਸਨ। ਪੁਲਿਸ ਨੇ ਕਿਹਾ ਕਿ ਸਟ੍ਰਿਪ ਦੇ ਉੱਤਰੀ ਹਿੱਸੇ ‘ਤੇ ਲਗਭਗ 11.40 ਵਜੇ ਹਮਲੇ ਨੂੰ ਲੈ ਕੇ ਫੋਨ ਆਉਣ ਲੱਗੇ। ਹਮਲਾ ਕਰਨ ਦੀ ਵਜ੍ਹਾ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਦੁਸਹਿਰੇ ਮੇਲੇ ਮੌਕੇ ਵਾਪਰਿਆ ਹਾਦਸਾ, ਝੂਲਾ ਝੂਲਦੇ ਸਮੇਂ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ
ਹਮਲਾਵਰ ਨੇ ਇਕ ਮਹਿਲਾ ਨੂੰ ਦੱਸਿਆ ਕਿ ਉਹ ਇਕ ਸ਼ੈਫ ਸੀ ਜੋ ਆਪਣੇ ਕਿਚਨ ਵਿਚ ਇਸਤੇਮਾਲ ਹੋਣ ਵਾਲੇ ਚਾਕੂ ਨੂੰ ਹੱਥ ਵਿਚ ਲੈ ਕੇ ਕੁਝ ਸ਼ੋਅ ਗਰਲ ਨਾਲ ਤਸਵੀਰਾਂ ਲੈਣਾ ਚਾਹੁੰਦਾ ਸੀ। ਜਦੋਂ ਸ਼ੋਅ ਗਰਲਸ ਨੇ ਉਨ੍ਹਾਂ ਨਾਲ ਫੋਟੋ ਲੈਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਉਨ੍ਹਾਂ ਨੂੰ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਅਮਰੀਕਾ ‘ਚ ਹਮਲਾਵਰ ਨੇ ਚਾਕੂ ਨਾਲ ਕੀਤੇ ਤਾਬੜਤੋੜ ਵਾਰ, 2 ਦੀ ਮੌਤ, 6 ਜ਼ਖਮੀ appeared first on Daily Post Punjabi.
source https://dailypost.in/latest-punjabi-news/2-killed-and-6-injured/