11 ਬੱਚਿਆਂ ਦੇ 56 ਸਾਲਾ ਪਿਤਾ ਨੇ ਕੀਤਾ 5ਵਾਂ ਵਿਆਹ, ਬੱਚਿਆਂ ਤੇ ਪੋਤਿਆਂ ਸਣੇ 62 ਲੋਕਾਂ ਦਾ ਹੈ ਪਰਿਵਾਰ

ਹਰ ਕਿਸੇ ਨੂੰ ਜ਼ਿੰਦਗੀ ਵਿਚ ਇਕ ਵਾਰ ਸੱਚਾ ਪਿਆਰ ਨਸੀਬ ਹੁੰਦਾ ਹੈ ਪਰ ਪਾਕਿਸਤਾਨ ਵਿਚ ਰਹਿਣ ਵਾਲੇ 56 ਸਾਲ ਦੇ ਸ਼ੌਕਤ ਨੂੰ 5ਵੀਂ ਵਾਰ ਸੱਚਾ ਪਿਆਰ ਮਿਲਿਆ। ਸ਼ੌਕਤ ਨੇ 5ਵਾਂ ਵਿਆਹ ਕੀਤਾ ਹੈ। ਸ਼ੌਕਤ ਦੀਆਂ 10 ਧੀਆਂ ਤੇ ਇਕ ਪੁੱਤ ਪਹਿਲਾਂ ਤੋਂ ਹੈ। ਇਸ ਤੋਂ ਇਲਾਵਾ 40 ਪੋਤੇ ਮਿਲਾ ਕੇ ਕੁੱਲ 62 ਮੈਂਬਰਾਂ ਦਾ ਪਰਿਵਾਰ ਹੈ। ਸ਼ੌਕਤ ਨੇ ਦੱਸਿਆ ਕਿ ਧੀਆਂ ਕੋਲ ਮੇਰਾ ਇਕੱਲਪਣ ਨਹੀਂ ਦੇਖਿਆ ਗਿਆ ਇਸ ਲਈ ਵਿਆਹ ਕੀਤਾ। ਸ਼ੌਕਤ ਦੀਆਂ ਚਾਰ ਪਤਨੀਆਂ ਹਨ ਪਰ ਹੁਣ ਜ਼ਿੰਦਾ ਨਹੀਂ ਹਨ।

ਨਵੀਂ ਦੁਲਹਨ ਤੋਂ ਜਦੋਂ ਪੁੱਛਿਆ ਗਿਆ ਕਿ ਵਿਆਹ ਬਾਰੇ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ? ਪਤਨੀ ਨੇ ਕਿਹਾ ਕਿ ਉਹ ਖੁਸ਼ ਹੈ ਤੇ ਇਸ ਵੱਡੇ ਪਰਿਵਾਰ ਨਾਲ ਖੁਸ਼ ਰਹੇਗੀ। ਫਿਰ ਪੁੱਛਿਆ ਕਿ ਖਾਣਾ ਬਣਾਉਂਦੇ-ਬਣਾਉਂਦੇ ਥੱਕ ਤਾਂ ਨਹੀਂ ਜਾਓਗੇ। 62 ਲੋਕਾਂ ਦਾ ਪਰਿਵਾਰ ਹੈ ਜੇਕਰ ਇਕ ਆਦਮੀ 2-2 ਰੋਟੀਆਂ ਵੀ ਖਾਵੇ ਤਾਂ ਤੁਹਾਨੂੰ 124 ਬਣਾਉਣੀਆਂ ਪੈਣਗੀਆਂ। ਜਵਾਬ ਵਿਚ ਦੁਲਹਨ ਨੇ ਕਿਹਾ ਕੋਈ ਨਹੀਂ ਬਣਾ ਲਵਾਂਗੇ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਬਹੁਵਿਆਹ ਵਿਚ ਕੋਈ ਵਿਅਕਤੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਸਾਊਦੀ ਅਰਬ ਦੇ ਰਹਿਣ ਵਾਲੇ 63 ਸਾਲਾ ਅਬੂ ਅਬਦੁੱਲਾ ਆਪਣੇ 53 ਵਿਆਹ ਨੂੰ ਲੈ ਕੇ ਚਰਚਾ ਵਿਚ ਆਏ ਸਨ। ਅਬੂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਸਥਿਰਤਾ ਲਈ ਵਿਆਹ ਕੀਤਾ ਹੈ ਨਾ ਕਿ ਮਜ਼ੇ ਲਈ।

The post 11 ਬੱਚਿਆਂ ਦੇ 56 ਸਾਲਾ ਪਿਤਾ ਨੇ ਕੀਤਾ 5ਵਾਂ ਵਿਆਹ, ਬੱਚਿਆਂ ਤੇ ਪੋਤਿਆਂ ਸਣੇ 62 ਲੋਕਾਂ ਦਾ ਹੈ ਪਰਿਵਾਰ appeared first on Daily Post Punjabi.



Previous Post Next Post

Contact Form