TheUnmute.com – Punjabi News: Digest for September 23, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਮੁੱਖ ਮੰਤਰੀ ਭਗਵੰਤ ਮਾਨ ਦੀ 'ਆਪ' ਵਿਧਾਇਕਾਂ ਨਾਲ ਮੀਟਿੰਗ ਸ਼ੁਰੂ

Thursday 22 September 2022 05:37 AM UTC+00 | Tags: aam-aadmi-party aap-legislative arvind-kejriwal bhagwant-mann bjp chief-minister-bhagwant-mann cm-bhagwant-mann congress controversy-over-operation-lotus news operation-lotus punjab-congress punjab-news punjab-police the-unmute-breaking-news the-unmute-latest-news

ਚੰਡੀਗੜ੍ਹ 22 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਿਚ ਆਪਰੇਸ਼ਨ ਲੋਟਸ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਸਰਕਾਰ ਦੇ ‘ਆਪ’ ਵਿਧਾਇਕ ਦਲ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਬੈਠਕ ‘ਚ ਮੰਤਰੀ ਅਤੇ ਵਿਧਾਇਕ ਆਉਣ ਵਾਲੀ ਰਣਨੀਤੀ ‘ਤੇ ਚਰਚਾ ਕਰਨਗੇ। ਵਿਧਾਨ ਸਭਾ ਵਿਚ ਜਾਰੀ ਇਸ ਮੀਟਿੰਗ ਵਿਚ ਆਪ ਦੇ 92 ਵਿਧਾਇਕ ਮੌਜੂਦ ਹਨ |

ਜਿਕਰਯੋਗ ਹੈ ਕਿ ਅੱਜ ਯਾਨੀ 22 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਲੋਟਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਪਰ ਪੰਜਾਬ ਦੇ ਰਾਜਪਾਲ ਵੱਲੋਂ ਸੈਸ਼ਨ ਦੀ ਮਨਜ਼ੂਰੀ ਵਾਪਸ ਲੈ ਲਈ ਗਈ, ਜਿਸ ਤੋਂ ਬਾਅਦ ‘ਆਪ’ ਦੇ ਮੰਤਰੀ ਅਤੇ ਵਿਧਾਇਕ ਨਾਰਾਜ਼ ਹੋ ਗਏ। ਦੂਜੇ ਪਾਸੇ ਵਿਰੋਧੀ ਧਿਰ ਨੇ ਪੰਜਾਬ ਦੇ ਰਾਜਪਾਲ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

Punjab

 

The post ਮੁੱਖ ਮੰਤਰੀ ਭਗਵੰਤ ਮਾਨ ਦੀ ‘ਆਪ’ ਵਿਧਾਇਕਾਂ ਨਾਲ ਮੀਟਿੰਗ ਸ਼ੁਰੂ appeared first on TheUnmute.com - Punjabi News.

Tags:
  • aam-aadmi-party
  • aap-legislative
  • arvind-kejriwal
  • bhagwant-mann
  • bjp
  • chief-minister-bhagwant-mann
  • cm-bhagwant-mann
  • congress
  • controversy-over-operation-lotus
  • news
  • operation-lotus
  • punjab-congress
  • punjab-news
  • punjab-police
  • the-unmute-breaking-news
  • the-unmute-latest-news

THE UNMUTE UPDATE: 'ਆਪ' ਦੇ 92 ਵਿਧਾਇਕਾਂ ਵਲੋਂ ਵਿਧਾਨ ਸਭਾ ਤੋਂ ਸ਼ਾਂਤੀ ਮਾਰਚ ਸ਼ੁਰੂ

Thursday 22 September 2022 06:00 AM UTC+00 | Tags: 92-aap-mlas aam-aadmi-party aam-madami-party bhagwant-mann breaking-news chandigarh cm-bhagwant-mann congress news punjabi-news punjab-police punjab-raj-bhawan punjab-vidhan-sabha raj-bhawan the-unmute-breaking-news the-unmute-punjab the-unmute-punjabi-news vidhan-sabha

ਚੰਡੀਗੜ੍ਹ 22 ਸਤੰਬਰ 2022: ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਰੱਦ ਕੀਤੇ ਜਾਣ ਦੇ ਵਿਰੋਧ ‘ਚ ਆਮ ਮਾਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਮੰਤਰੀਆਂ ਵਲੋਂ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ | ਇਹ ਮਾਰਚ ਵਿਧਾਨ ਸਭਾ ਤੋਂ ਪੰਜਾਬ ਰਾਜ ਭਵਨ ਤੱਕ ਕੱਢਿਆ ਜਾਣਾ ਹੈ | ਇਹ ਸਾਰੇ ਵਿਧਾਇਕ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਰਿਹਾਇਸ਼ ‘ਤੇ ਪੈਦਲ ਜਾ ਰਹੇ ਹਨ । ਇਸ ਸ਼ਾਂਤੀ ਮਾਰਚ ਵਿਚ ‘ਆਪ’ ਦੇ 92 ਵਿਧਾਇਕ ਸ਼ਾਮਲ ਹੋਏ ਹਨ |ਇਹ ਸ਼ਾਂਤੀ ਮਾਰਚ ਆਪ੍ਰੇਸ਼ਨ ਲੋਟਸ ਦੇ ਵਿਰੁੱਧ ਕੱਢਿਆ ਜਾ ਰਿਹਾ ਹੈ |

ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ ਸੈਸ਼ਨ ਦੀ ਮਨਜ਼ੂਰੀ ਵਾਪਸ ਲੈਣਾ ਲੋਕਤੰਤਰ ਦੀ ਹੱਤਿਆ ਹੈ | ਇਸ ਦੌਰਾਨ ਭਾਰੀ ਸੁਰੱਖਿਆ ਕਰਮੀ ਤਾਇਨਾਤ ਹਨ ਅਤੇ ‘ਆਪ’ ਵਿਧਾਇਕਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ ਹੈ ਤਾਂ ਜੋ ਅੱਗੇ ਨਾ ਵੱਧ ਸਕਣ |

The post THE UNMUTE UPDATE: ‘ਆਪ’ ਦੇ 92 ਵਿਧਾਇਕਾਂ ਵਲੋਂ ਵਿਧਾਨ ਸਭਾ ਤੋਂ ਸ਼ਾਂਤੀ ਮਾਰਚ ਸ਼ੁਰੂ appeared first on TheUnmute.com - Punjabi News.

Tags:
  • 92-aap-mlas
  • aam-aadmi-party
  • aam-madami-party
  • bhagwant-mann
  • breaking-news
  • chandigarh
  • cm-bhagwant-mann
  • congress
  • news
  • punjabi-news
  • punjab-police
  • punjab-raj-bhawan
  • punjab-vidhan-sabha
  • raj-bhawan
  • the-unmute-breaking-news
  • the-unmute-punjab
  • the-unmute-punjabi-news
  • vidhan-sabha

ਪੰਜਾਬੀ ਯੂਨੀਵਰਸਿਟੀ ਦੇ ਵਾਰਿਸ ਭਵਨ ਵਿਖੇ ਦਰਜਾ ਚਾਰ ਮੁਲਾਜ਼ਮ ਵਲੋਂ ਖੁਦਕੁਸ਼ੀ

Thursday 22 September 2022 06:21 AM UTC+00 | Tags: breaking-news punjabi-university waris-bhawan waris-bhawan-of-punjabi-university

ਪਟਿਆਲਾ 22 ਸਤੰਬਰ 2022: ਪੰਜਾਬੀ ਯੂਨੀਵਰਸਿਟੀ (Punjabi University) ਦੇ ਵਾਰਿਸ ਭਵਨ ਵਿਖੇ ਡਿਊਟੀ ਕਰ ਰਹੇ ਰੋਹਤਾਸ ਨਾਮੀ ਮੁਲਾਜ਼ਮ ਨੇ ਆਪਣੇ ਕਮਰੇ ਵਿੱਚ ਪਖੇ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ 28 ਸਾਲਾਂ ਇਹ ਮੁਲਾਜ਼ਮ ਹਰਿਆਣਾ ਦੇ ਜਾਖਲ ਦਾ ਰਹਿਣ ਵਾਲਾ ਹੈ ਅਤੇ ਕਾਫੀ ਸਾਲਾ ਤੋਂ ਪੰਜਾਬੀ ਯੂਨੀਵਰਸਿਟੀ ਦੇ ਵਾਰਿਸ ਭਵਨ ਵਿਖੇ ਦਰਜਾ ਚਾਰ ਮੁਲਾਜ਼ਮ ਸੀ |

ਫਿਲਹਾਲ ਪੁਲਿਸ ਵੱਲੋ ਲਾਸ਼ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਦੇ ਮੋਰਚਰੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।ਇਸ ਮੌਕੇ ਯੂਨੀਵਰਸਿਟੀ ਦੇ ਸੁਰੱਖਿਆ ਇੰਚਾਰਜ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਇਸ ਸੰਬੰਧੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਇਸ ਮੁਲਾਜ਼ਮ ਦੇ ਪਰਿਵਾਰ ਦੀ ਸੰਭਵ ਮਦਦ ਕੀਤੀ ਜਾਵੇਗੀ |

ਇਸ ਮੌਕੇ ਥਾਣਾ ਅਰਬਨ ਸਟੇਟ ਦੇ ਇੰਚਾਰਜ ਅੰਮ੍ਰਿਤਬੀਰ ਸਿੰਘ ਚਹਿਲ ਨੇ ਦੱਸਿਆ ਕਿ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ| ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਇਸ ਮਾਮਲੇ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ |

The post ਪੰਜਾਬੀ ਯੂਨੀਵਰਸਿਟੀ ਦੇ ਵਾਰਿਸ ਭਵਨ ਵਿਖੇ ਦਰਜਾ ਚਾਰ ਮੁਲਾਜ਼ਮ ਵਲੋਂ ਖੁਦਕੁਸ਼ੀ appeared first on TheUnmute.com - Punjabi News.

Tags:
  • breaking-news
  • punjabi-university
  • waris-bhawan
  • waris-bhawan-of-punjabi-university

27 ਸਤੰਬਰ ਨੂੰ ਬੁਲਾਇਆ ਜਾਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ: CM ਭਗਵੰਤ ਮਾਨ

Thursday 22 September 2022 06:28 AM UTC+00 | Tags: 92-aap-mlas aam-aadmi-party aam-madami-party bhagwant-mann breaking-news chandigarh chief-minister-bhagwant-mann cm-bhagwant-mann congress controversy-over-operation-lotus minister-bhagwant-mann news operation-lotus punjabi-news punjab-police punjab-raj-bhawan punjab-vidhan-sabha raj-bhawan the-unmute-breaking-news the-unmute-punjab the-unmute-punjabi-news vidhan-sabha

ਚੰਡੀਗੜ੍ਹ 22 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਹੁਣ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 27 ਸਤੰਬਰ ਯਾਨੀ ਮੰਗਲਵਾਰ ਨੂੰ ਬੁਲਾਇਆ ਜਾਵੇਗਾ |ਜਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਪੰਜਾਬ ਸਰਕਾਰ ਦੀ ਨਰਾਜ਼ਗੀ ਵਧਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਵੀ ਸੱਦੀ ਹੈ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਵਿਸ਼ੇਸ਼ ਇਜਲਾਸ ਸਬੰਧੀ ਮਤਾ ਪਾਸ ਕੀਤਾ ਗਿਆ ਹੈ।

The post 27 ਸਤੰਬਰ ਨੂੰ ਬੁਲਾਇਆ ਜਾਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ: CM ਭਗਵੰਤ ਮਾਨ appeared first on TheUnmute.com - Punjabi News.

Tags:
  • 92-aap-mlas
  • aam-aadmi-party
  • aam-madami-party
  • bhagwant-mann
  • breaking-news
  • chandigarh
  • chief-minister-bhagwant-mann
  • cm-bhagwant-mann
  • congress
  • controversy-over-operation-lotus
  • minister-bhagwant-mann
  • news
  • operation-lotus
  • punjabi-news
  • punjab-police
  • punjab-raj-bhawan
  • punjab-vidhan-sabha
  • raj-bhawan
  • the-unmute-breaking-news
  • the-unmute-punjab
  • the-unmute-punjabi-news
  • vidhan-sabha

ਆਰਥਿਕ ਤੰਗੀ ਬਣੀ ਪੜ੍ਹਾਈ 'ਚ ਰੋੜਾ, ਬਾਰ੍ਹਵੀਂ ਪਾਸ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

Thursday 22 September 2022 06:53 AM UTC+00 | Tags: aam-aadmi-party breaking-news cm-bhagwant-mann news punjab punjab-government sri-muktsar-sahib the-unmute-latest-news the-unmute-latest-update the-unmute-punjabi-news village-chak-sherewala

ਸ੍ਰੀ ਮੁਕਤਸਰ ਸਾਹਿਬ 22 ਸਤੰਬਰ 2022: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਚੱਕ ਸ਼ੇਰੇਵਾਲਾ ਦੇ ਇਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਪ੍ਰਾਪਤ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਉਰਫ ਵਿੱਕੀ ਨੇ 2019 ‘ਚ ਆਪਣੀ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਿੰਡ ਦੇ ਸਰਕਾਰੀ ਸਕੂਲ ਤੋਂ ਪਾਸ ਕੀਤੀ।

ਜਗਮੀਤ ਸਿੰਘ ਅੱਗੇ ਪੜਾਈ ਕਰਨਾ ਚਾਹੁੰਦਾ ਸੀ, ਪਰ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਅੱਗੇ ਪੜਾਈ ਨਾ ਕਰ ਸਕਿਆ। ਹੁਣ ਉਸਦੇ ਨਾਲ ਦੇ ਦੋਸਤ ਕਾਲਜ ਵਿਚ ਪੜ੍ਹਦੇ ਸਨ ਤਾਂ ਉਹ ਅਕਸਰ ਆਪਣੀ ਅਗਲੇਰੀ ਪੜਾਈ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ ।

ਪਰਿਵਾਰਕ ਮੈਂਬਰਾਂ ਮੁਤਾਬਕ ਬੀਤੇ ਕੱਲ੍ਹ ਉਹ ਰੋਜਾਨਾ ਵਾਂਗ ਸਵੇਰੇ ਕਰੀਬ 8 ਕੁ ਵਜੇ ਗਰਾਊਂਡ ‘ਚ ਕਸਰਤ ਕਰਨ ਉਪਰੰਤ ਘਰ ਵਾਪਸ ਪਰਤਿਆ, ਉਦੋਂ ਘਰ ਵਿਚ ਕੋਈ ਨਹੀਂ ਸੀ। ਇਸ ਦੌਰਾਨ ਵਿੱਕੀ ਨੇ ਛੱਤ ਤੇ ਲੱਗੇ ਪੱਖੇ ਵਾਲੀ ਕੂੰਡੀ (ਹੁੱਕ) ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਲਿਆ। ਜਦੋਂ ਤੱਕ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਉਦੋਂ ਤੱਕ ਵਿੱਕੀ ਦੀ ਮੌਤ ਹੋ ਚੁੱਕੀ ਸੀ।

The post ਆਰਥਿਕ ਤੰਗੀ ਬਣੀ ਪੜ੍ਹਾਈ ‘ਚ ਰੋੜਾ, ਬਾਰ੍ਹਵੀਂ ਪਾਸ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • news
  • punjab
  • punjab-government
  • sri-muktsar-sahib
  • the-unmute-latest-news
  • the-unmute-latest-update
  • the-unmute-punjabi-news
  • village-chak-sherewala

'ਆਪ' ਸਰਕਾਰ 'ਤੇ ਭੜਕੇ ਡਾ. ਰਾਜ ਕੁਮਾਰ ਵੇਰਕਾ, ਕਿਹਾ 'ਆਪ' ਪਾਰਟੀ ਨੂੰ ਲੋਕਤੰਤਰ ਦੀ ਜਾਣਕਾਰੀ ਨਹੀਂ

Thursday 22 September 2022 07:16 AM UTC+00 | Tags: #punjab-congress 92-aap-mlas aam-aadmi-party aam-madami-party aap-government bhagwant-mann breaking-news chandigarh cm-bhagwant-mann congress news punjabbjp punjabi-news punjab-police punjab-raj-bhawan punjab-vidhan-sabha raj-bhawan the-unmute-breaking-news the-unmute-punjab the-unmute-punjabi-news vidhan-sabha

ਅੰਮ੍ਰਿਤਸਰ 22 ਸਤੰਬਰ 2022:ਪੰਜਾਬ ਦੇ ਰਾਜਪਾਲ ਵਲੋਂ ਵਿਧਾਨ ਸਭਾ ਦਾ ਸੈਸ਼ਨ ਰੱਦ ਕਰਨ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਲੀਡਰਾਂ ਨੇ ‘ਆਪ’ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ | ਇਸ ਦੌਰਾਨ ਭਾਜਪਾ ਲੀਡਰ ਡਾਕਟਰ ਰਾਜ ਕੁਮਾਰ ਵੇਰਕਾ (Dr. Raj Kumar Verka) ਨੇ ‘ਆਪ’ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਆਪ ਸਰਕਾਰ ਨੂੰ ਕਾਨੂੰਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ |

ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਹਿੱਤ ਵਿਚ ਨਹੀਂ ਬਲਕਿ ਦੇਸ਼ ਦੀ ਵਿਰੋਧੀ ਪਾਰਟੀ ਹੈ ਅਤੇ ਜਦੋਂ ਪੱਤਰਕਾਰਾਂ ਵੱਲੋਂ ਆਪ੍ਰੇਸ਼ਨ ਲੋਟਸ ਦਾ ਸਵਾਲ ਪੁੱਛਿਆ ਗਿਆ ਤਾਂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕਾਨੂੰਨ ਬਾਰੇ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਹੈ | ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਲੋਕਤੰਤਰ ਅਤੇ ਸੰਵਿਧਾਨ ਦੀ ਜਾਣਕਾਰੀ ਨਹੀਂ |

ਡਾ. ਰਾਜ ਕੁਮਾਰ ਵੇਰਕਾ (Dr. Raj Kumar Verka) ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਮੈਂਬਰਾਂ ਜਾਂ ਐੱਮ ਐੱਲ ਏ ਦੇ ਵਿੱਚ ਕਿਸੇ ਤਰ੍ਹਾਂ ਦਾ ਵਖਰੇਵਾਂ ਹੈ ਤਾਂ ਉਨਾਂ ਨੂੰ ਆਪਣੇ ਪੱਧਰ ਤੇ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ ਨਾ ਕਿ ਵਿਧਾਨ ਸਭਾ ਦਾ ਸਹਾਰਾ ਲੈਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ | ਉਨ੍ਹਾਂ ਨੂੰ ਪਹਿਲਾਂ ਪੰਜਾਬ ਵਿੱਚ ਆਪਣੀ ਸਰਕਾਰ ਸਹੀ ਤਰੀਕੇ ਨਾਲ ਚਲਾਉਣੀ ਸਿੱਖਣੀ ਪਵੇਗੀ |

ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਮਨਜ਼ੂਰੀ ਨਾ ਦੇਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਇਸ ਕਦਮ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਰਾਜਪਾਲ ਵੱਲੋਂ ਵਿਧਾਨ ਸਭਾ ਚੱਲਣ ਨਾ ਦੇਣਾ ਦੇਸ਼ ਦੇ ਲੋਕਤੰਤਰ ‘ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ | ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਸਿਆਸਤ ਭਖ ਗਈ |

The post ‘ਆਪ’ ਸਰਕਾਰ ‘ਤੇ ਭੜਕੇ ਡਾ. ਰਾਜ ਕੁਮਾਰ ਵੇਰਕਾ, ਕਿਹਾ ‘ਆਪ’ ਪਾਰਟੀ ਨੂੰ ਲੋਕਤੰਤਰ ਦੀ ਜਾਣਕਾਰੀ ਨਹੀਂ appeared first on TheUnmute.com - Punjabi News.

Tags:
  • #punjab-congress
  • 92-aap-mlas
  • aam-aadmi-party
  • aam-madami-party
  • aap-government
  • bhagwant-mann
  • breaking-news
  • chandigarh
  • cm-bhagwant-mann
  • congress
  • news
  • punjabbjp
  • punjabi-news
  • punjab-police
  • punjab-raj-bhawan
  • punjab-vidhan-sabha
  • raj-bhawan
  • the-unmute-breaking-news
  • the-unmute-punjab
  • the-unmute-punjabi-news
  • vidhan-sabha

ਅੱਤਵਾਦੀ ਫੰਡਿੰਗ ਮਾਮਲੇ 'ਚ NIA ਵਲੋਂ ਦੇਸ਼ ਦੇ 10 ਤੋਂ ਵੱਧ ਸੂਬਿਆਂ 'ਚ ਛਾਪੇਮਾਰੀ, 100 ਤੋਂ ਵੱਧ ਗ੍ਰਿਫਤਾਰ

Thursday 22 September 2022 07:36 AM UTC+00 | Tags: aam-aadmi-party andhra-pradesh bjp breaking-news case-of-terrorist-funding ed karnataka kerala news news-india-news nia-10 pfi popular-front-of-india punjabi-news tamil-nadu telangana the-national-investigation-agency the-unmute-punjabi-news up

ਚੰਡੀਗੜ੍ਹ 22 ਸਤੰਬਰ 2022: ਅੱਤਵਾਦੀ ਫੰਡਿੰਗ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਈਡੀ ਦੁਆਰਾ ਦੇਸ਼ ਦੇ 10 ਤੋਂ ਵੱਧ ਸੂਬਿਆਂ ਵਿੱਚ ਪੀਐਫਆਈ (ਪਾਪੂਲਰ ਫਰੰਟ ਆਫ ਇੰਡੀਆ) ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਹੁਣ ਤੱਕ PFI ਨਾਲ ਜੁੜੇ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ |

ਪ੍ਰਪਾਤ ਜਾਣਕਾਰੀ ਮੁਤਾਬਕ ਐੱਨਆਈਏ ਨੇ ਯੂਪੀ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ ਸਮੇਤ ਕਈ ਸੂਬਿਆਂ ਵਿੱਚ PFI ਅਤੇ ਇਸ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਐੱਨਆਈਏ ਨੇ PFI ਅਤੇ ਇਸਦੇ ਲੋਕਾਂ ਦੀਆਂ ਵੱਡੀ ਗਿਣਤੀ ਵਿੱਚ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ ਜਿਸ ਦੇ ਆਧਾਰ ‘ਤੇ ਜਾਂਚ ਏਜੰਸੀ ਵੱਡੇ ਪੱਧਰ ‘ਤੇ ਕਰੈਕਡਾਉਨ ਕਰ ਰਹੀ ਹੈ |

ਇਸਦੇ ਨਾਲ ਹੀ ਐੱਨਆਈਏ ਨੇ PFI ਦੇ ਚੰਦਰਯਾਨਗੁਟਾ, ਹੈਦਰਾਬਾਦ ਸਥਿਤ ਹੈੱਡਕੁਆਰਟਰ ਨੂੰ ਸੀਲ ਕਰ ਦਿੱਤਾ ਹੈ | ਐੱਨਆਈਏ ਤੇ ED ਦੇ ਅਰਧ ਸੈਨਿਕ ਬਲਾਂ ਨੇ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਇਸ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਐਨਆਈਏ ਪਹਿਲਾਂ ਹੀ ਐਫਆਈਆਰ ਦਰਜ ਕਰ ਚੁੱਕੀ ਹੈ |

The post ਅੱਤਵਾਦੀ ਫੰਡਿੰਗ ਮਾਮਲੇ ‘ਚ NIA ਵਲੋਂ ਦੇਸ਼ ਦੇ 10 ਤੋਂ ਵੱਧ ਸੂਬਿਆਂ ‘ਚ ਛਾਪੇਮਾਰੀ, 100 ਤੋਂ ਵੱਧ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • andhra-pradesh
  • bjp
  • breaking-news
  • case-of-terrorist-funding
  • ed
  • karnataka
  • kerala
  • news
  • news-india-news
  • nia-10
  • pfi
  • popular-front-of-india
  • punjabi-news
  • tamil-nadu
  • telangana
  • the-national-investigation-agency
  • the-unmute-punjabi-news
  • up

ਪੰਜਾਬ ਸਰਕਾਰ ਨੇ ਮਾਲ ਮਹਿਕਮੇ ਦੇ 9 ਅਫਸਰਾਂ ਨੂੰ ਤਰੱਕੀ ਦੇ ਕੇ ਬਣਾਇਆ PCS

Thursday 22 September 2022 07:57 AM UTC+00 | Tags: aam-aadmi-party cm-bhagwant-mann harpal-singh-cheema kuldeep-singh-dhaliwal news pcs punjab-government punjab-government-made-pcs-by-promoting-9-officers punjabi-news punjab-police punjab-politics revenue-department revenue-department-punjab the-unmute-breaking-news the-unmute-punjabi-news

ਚੰਡੀਗੜ੍ਹ 22 ਸਤੰਬਰ 2022: ਪੰਜਾਬ ਸਰਕਾਰ ਨੇ ਮਾਲ ਮਹਿਕਮੇ ਦੇ 9 ਅਫਸਰਾਂ ਨੂੰ ਪੀ.ਸੀ.ਐੱਸ (PCS) ਰੈਂਕ ਦੀ ਤਰੱਕੀਆਂ ਦਿੱਤੀਆਂ ਹਨ | ਇਸ ਸੰਬੰਧੀ ਪੱਤਰ ਹੇਠ ਲਿਖੇ ਅਨੁਸਾਰ ਹੈ |

Punjab government

The post ਪੰਜਾਬ ਸਰਕਾਰ ਨੇ ਮਾਲ ਮਹਿਕਮੇ ਦੇ 9 ਅਫਸਰਾਂ ਨੂੰ ਤਰੱਕੀ ਦੇ ਕੇ ਬਣਾਇਆ PCS appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • harpal-singh-cheema
  • kuldeep-singh-dhaliwal
  • news
  • pcs
  • punjab-government
  • punjab-government-made-pcs-by-promoting-9-officers
  • punjabi-news
  • punjab-police
  • punjab-politics
  • revenue-department
  • revenue-department-punjab
  • the-unmute-breaking-news
  • the-unmute-punjabi-news

ਵਿਧਾਨ ਸਭਾ ਦੇ 27 ਸਤੰਬਰ ਨੂੰ ਹੋਣ ਵਾਲੇ ਇਜਲਾਸ 'ਚ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਵਿਚਾਰੇ ਜਾਣਗੇ: CM ਭਗਵੰਤ ਮਾਨ

Thursday 22 September 2022 08:05 AM UTC+00 | Tags: 92-aap-mlas aam-aadmi-party aam-madami-party bhagwant-mann chandigarh chief-minister-bhagwant-mann cm-bhagwant-mann congress controversy-over-operation-lotus minister-bhagwant-mann news operation-lotus punjabi-news punjab-police punjab-raj-bhawan punjab-vidhan-sabha raj-bhawan the-unmute-breaking-news the-unmute-punjab the-unmute-punjabi-news vidhan-sabha

ਚੰਡੀਗੜ੍ਹ 22 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਸੂਬੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ਉਤੇ ਵਿਚਾਰ-ਚਰਚਾ ਕਰਨ ਲਈ 27 ਸਤੰਬਰ ਨੂੰ ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਸੈਸ਼ਨ ਸੱਦਣ ਦਾ ਫੈਸਲਾ ਕੀਤਾ ਹੈ। ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਪਹਿਲਾਂ ਮਨਜ਼ੂਰੀ ਦੇ ਕੇ ਬਾਅਦ ਵਿੱਚ ਰੱਦ ਕਰਨ ਦੇ ਰਾਜਪਾਲ ਦੇ ਆਪਹੁਦਰੇ ਤੇ ਜਮਹੂਰੀਅਤ ਵਿਰੋਧੀ ਫੈਸਲੇ ਖ਼ਿਲਾਫ਼ ਸੂਬਾ ਸਰਕਾਰ ਸੁਪਰੀਮ ਕੋਰਟ ਕੋਲ ਪਹੁੰਚ ਕਰੇਗੀ।

ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਫੈਸਲਾ ਹੈ ਅਤੇ ਉਹ ਇਸ ਤਰਕਹੀਣ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਮਹੂਰੀ ਹੱਕਾਂ ਅਤੇ ਸੂਬਿਆਂ ਦੇ ਸੰਘੀ ਅਧਿਕਾਰਾਂ ਦੀ ਰਾਖੀ ਲਈ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਭਾਜਪਾ ਦੇ 'ਅਪਰੇਸ਼ਨ ਲੋਟਸ' ਦੀ ਹਮਾਇਤ ਕਰਨ ਲਈ ਪੰਜਾਬ ਕਾਂਗਰਸ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਇਸ ਗੈਰ ਜਮਹੂਰੀ ਕਾਰੇ ਦੀ ਸਭ ਤੋਂ ਵੱਡੀ ਪੀੜਤ ਪਾਰਟੀ ਕਾਂਗਰਸ ਇਸ ਮਾਮਲੇ ਵਿੱਚ ਭਗਵਾਂ ਪਾਰਟੀ ਦੇ ਹੱਕ ਵਿੱਚ ਭੁਗਤ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਤੋੜਨ ਦੇ ਉਦੇਸ਼ ਵਾਲੇ ਇਸ ਭੈੜੇ ਕਾਰੇ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਸਾਂਝ-ਭਿਆਲੀ ਪਾ ਲਈ ਹੈ। ਭਗਵੰਤ ਮਾਨ ਨੇ ਆਖਿਆ ਕਿ ਕਾਂਗਰਸ ਤੇ ਭਾਜਪਾ ਨੇ ਖੇਤਰੀ ਪਾਰਟੀਆਂ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਹੈ ਅਤੇ ਉਹ ਹੁਣ ਚਾਹੁੰਦੇ ਹਨ ਕਿ ਸੱਤਾ ਸਿਰਫ਼ ਇਨ੍ਹਾਂ ਦੋਵਾਂ ਪਾਰਟੀਆਂ ਕੋਲ ਹੀ ਬਣੀ ਰਹਿਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਜਨਮ ਹੀ ਭ੍ਰਿਸ਼ਟਾਚਾਰ-ਵਿਰੋਧੀ ਮੁਹਿੰਮ ਵਿੱਚੋਂ ਹੋਇਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਹਰੇਕ ਲੰਘਦੇ ਦਿਨ ਨਾਲ ਮਕਬੂਲੀਅਤ ਦੀਆਂ ਨਵੀਆਂ ਹੱਦਾਂ ਛੋਹ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਹਰੇਕ ਗੈਰ ਜਮਹੂਰੀ ਕਦਮ ਦਾ ਵਿਰੋਧ ਕਰਨਗੇ ਅਤੇ ਦਬਾਅ ਦੇ ਕੋਝੇ ਹਥਕੰਡਿਆਂ ਅੱਗੇ ਨਹੀਂ ਝੁਕਣਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦੇਵੇਗਾ ਕਿ ਲੋਕਤੰਤਰ ਵਿੱਚ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਸਗੋਂ ਲੋਕ ਸਭ ਤੋਂ ਉੱਪਰ ਹੁੰਦੇ ਹਨ।

The post ਵਿਧਾਨ ਸਭਾ ਦੇ 27 ਸਤੰਬਰ ਨੂੰ ਹੋਣ ਵਾਲੇ ਇਜਲਾਸ ‘ਚ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਵਿਚਾਰੇ ਜਾਣਗੇ: CM ਭਗਵੰਤ ਮਾਨ appeared first on TheUnmute.com - Punjabi News.

Tags:
  • 92-aap-mlas
  • aam-aadmi-party
  • aam-madami-party
  • bhagwant-mann
  • chandigarh
  • chief-minister-bhagwant-mann
  • cm-bhagwant-mann
  • congress
  • controversy-over-operation-lotus
  • minister-bhagwant-mann
  • news
  • operation-lotus
  • punjabi-news
  • punjab-police
  • punjab-raj-bhawan
  • punjab-vidhan-sabha
  • raj-bhawan
  • the-unmute-breaking-news
  • the-unmute-punjab
  • the-unmute-punjabi-news
  • vidhan-sabha

CM ਹਾਊਸ ਦਾ ਘਿਰਾਓ ਕਰਨ ਜਾ ਰਹੇ ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਸਮੇਤ ਕਈ ਭਾਜਪਾ ਆਗੂਆਂ ਨੂੰ ਹਿਰਾਸਤ 'ਚ ਲਿਆ

Thursday 22 September 2022 08:27 AM UTC+00 | Tags: aam-aadmi-party ashwini-sharma ashwini-sharma-surrounded-the-mann-governmen banwari-lal-parohit bjp breaking-news chandigarh-news news punjab punjab-bjp punjab-bjp-state-president-ashwini-sharma punjab-governer punjab-government punjabi-news the-unmute-breaking-news the-unmute-punjabi-news

ਚੰਡੀਗੜ੍ਹ 22 ਸਤੰਬਰ 2022: ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Ashwini Sharma) ਦੀ ਅਗਵਾਈ ਵਿਚ ਕਈ ਭਾਜਪਾ (BJP) ਲੀਡਰ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ, ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਇਨ੍ਹਾਂ ਭਾਜਪਾ ਵਰਕਰਾਂ ਨੂੰ ਰੋਕ ਲਿਆ । ਜਦੋਂ ਭਾਜਪਾ ਲੀਡਰਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਪਾਣੀ ਦੀ ਬੁਛਾੜਾਂ ਦੀ ਵਰਤੋਂ ਕੀਤੀ। ਇਸ ਦੌਰਾਨ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਸਮੇਤ ਕਈ ਹੋਰ ਆਗੂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ |

Punjab BJP

ਇਸ ਦੌਰਾਨ ਭਾਜਪਾ (BJP) ਲੀਡਰਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਤਿਹਾਈ ਬਹੁਮਤ ਵਾਲੀ ਪੰਜਾਬ ‘ਆਪ’ ਸਰਕਾਰ ਵੱਲੋਂ ਭਰੋਸੇ ਦਾ ਮਤ ਪੇਸ਼ ਕਰਨ ਲਈ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਰੋਕਣ ਦੇ ਪੰਜਾਬ ਰਾਜਪਾਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਦੇ ਇਕ ਦਿਨ ਦੇ ਸੈਸ਼ਨ ‘ਤੇ ਪਾਬੰਦੀ ਲਾਉਣ ਦਾ ਫੈਸਲਾ ਸੰਵਿਧਾਨ ਮੁਤਾਬਕ ਹੈ। ਅਸ਼ਵਨੀ ਸ਼ਰਮਾ ਨੇ 'ਆਪ' ਵੱਲੋਂ ਪੰਜਾਬ ਰਾਜਪਾਲ ਦੇ ਫੈਸਲੇ 'ਤੇ ਸਵਾਲ ਉਠਾਉਣ ਦੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ।

The post CM ਹਾਊਸ ਦਾ ਘਿਰਾਓ ਕਰਨ ਜਾ ਰਹੇ ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਸਮੇਤ ਕਈ ਭਾਜਪਾ ਆਗੂਆਂ ਨੂੰ ਹਿਰਾਸਤ ‘ਚ ਲਿਆ appeared first on TheUnmute.com - Punjabi News.

Tags:
  • aam-aadmi-party
  • ashwini-sharma
  • ashwini-sharma-surrounded-the-mann-governmen
  • banwari-lal-parohit
  • bjp
  • breaking-news
  • chandigarh-news
  • news
  • punjab
  • punjab-bjp
  • punjab-bjp-state-president-ashwini-sharma
  • punjab-governer
  • punjab-government
  • punjabi-news
  • the-unmute-breaking-news
  • the-unmute-punjabi-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form