TheUnmute.com – Punjabi News: Digest for September 16, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਐਕਸ਼ਨ ਮੋਡ 'ਚ ਮਾਨ ਸਰਕਾਰ, ਸਿੰਚਾਈ ਘੁਟਾਲੇ ਦੀ ਵਿਜੀਲੈਂਸ ਬਿਊਰੋ ਕਰੇਗੀ ਜਾਂਚ

Thursday 15 September 2022 05:42 AM UTC+00 | Tags: aam-aadmi-party bjp breaking-news cm-bhagwant-mann mann-government news punjab punjab-government punjab-police shiromani-akali-dal sukhbir-singh-badal the-aam-aadmi-party-government the-unmute-breaking-news the-unmute-latest-news vigilance-bureau vigilance-bureau-will-investigate-irrigation-scam

ਚੰਡੀਗੜ੍ਹ 15 ਸਤੰਬਰ 2022: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੁਰਾਣੇ ਘਪਲਿਆਂ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ। ਇਸਦੇ ਨਾਲ ਹੀ ਹੁਣ ਮਾਨ ਸਰਕਾਰ ਨੇ ਸਿੰਚਾਈ ਘੁਟਾਲੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸਿੰਚਾਈ ਵਿਭਾਗ ਵਿੱਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਹੁਣ ਵਿਜੀਲੈਂਸ ਬਿਊਰੋ (Vigilance Bureau) ਵਲੋਂ ਕੀਤੀ ਜਾਵੇਗੀ । ਇਸਦੇ ਨਾਲ ਹੀ ਹੁਣ ਸਿੰਚਾਈ ਘੁਟਾਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ (Vigilance Bureau)  ਸੇਵਾਮੁਕਤ ਉੱਚ ਅਧਿਕਾਰੀਆਂ ਅਤੇ ਕਈ ਆਗੂਆਂ ਤੋਂ ਪੁੱਛਗਿੱਛ ਕਰ ਸਕਦੀ ਹੈ।

The post ਐਕਸ਼ਨ ਮੋਡ ‘ਚ ਮਾਨ ਸਰਕਾਰ, ਸਿੰਚਾਈ ਘੁਟਾਲੇ ਦੀ ਵਿਜੀਲੈਂਸ ਬਿਊਰੋ ਕਰੇਗੀ ਜਾਂਚ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • cm-bhagwant-mann
  • mann-government
  • news
  • punjab
  • punjab-government
  • punjab-police
  • shiromani-akali-dal
  • sukhbir-singh-badal
  • the-aam-aadmi-party-government
  • the-unmute-breaking-news
  • the-unmute-latest-news
  • vigilance-bureau
  • vigilance-bureau-will-investigate-irrigation-scam

ਚੰਡੀਗੜ੍ਹ 15 ਸਤੰਬਰ 2022: ਤਾਲਿਬਾਨ ਸਰਕਾਰ (Taliban Government) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ( Sri Guru Granth Sahib) ਅਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਲੈ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰਤੇ ਪਰਵਾਨ ਗੁਰਦੁਆਰੇ ‘ਚ ਹੋਏ ਬੰਬ ਧਮਾਕੇ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤ ਸਰਕਾਰ ਅਫਗਾਨਿਸਤਾਨ ‘ਚ ਰਹਿ ਰਹੇ ਸਿੱਖਾਂ ਨੂੰ ਈ-ਵੀਜ਼ਾ ਦੇ ਰਹੀ ਹੈ।

ਅਫਗਾਨ ਸਿੱਖ ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਆਪਣੇ ਨਾਲ ਲੈ ਕੇ ਆ ਰਹੇ ਸਨ ਪਰ ਅਫਗਾਨਿਸਤਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਲੈ ਕੇ ਜਾਣ ‘ਤੇ ਰੋਕ ਲਗਾ ਦਿੱਤੀ । ਜਿਸਦੇ ਕਾਰਨ 60 ਸਿੱਖ ਵੀ ਭਾਰਤ ਨਹੀਂ ਆ ਸਕੇ । ਅਫਗਾਨਿਸਤਾਨ ਦੇ ਸੱਭਿਆਚਾਰਕ ਮੰਤਰਾਲੇ ਨੇ ਧਾਰਮਿਕ ਗ੍ਰੰਥਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਲਿਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ।

ਪਿਛਲੇ ਕੁਝ ਸਮੇਂ ਤੋਂ ਤਾਲਿਬਾਨ ਸਰਕਾਰ (Taliban Government) ਵੀ ਸ਼ਾਂਤ ਮਾਹੌਲ ਦਾ ਹਵਾਲਾ ਦਿੰਦੇ ਹੋਏ ਸਿੱਖਾਂ ਅਤੇ ਹਿੰਦੂਆਂ ਨੂੰ ਅਫਗਾਨਿਸਤਾਨ ਤੋਂ ਵਾਪਸ ਪਰਤਣ ਦੀ ਅਪੀਲ ਕਰ ਰਹੀ ਹੈ। ਇਸ ਦੌਰਾਨ 11 ਸਤੰਬਰ ਨੂੰ 60 ਅਫਗਾਨ ਸਿੱਖਾਂ ਨੇ ਭਾਰਤ ਆਉਣਾ ਸੀ।

ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਧਾਰਮਿਕ ਮਾਮਲਿਆਂ ‘ਚ ਤਾਲਿਬਾਨ ਸਰਕਾਰ ਦੀ ਦਖਲਅੰਦਾਜ਼ੀ ਕਰਾਰ ਦਿੱਤਾ ਹੈ।

ਅਫਗਾਨ ਵਿਦੇਸ਼ ਮੰਤਰਾਲਾ ਇਸ ਗੱਲ ‘ਤੇ ਅੜੇ ਹਨ ਕਿ ਅਫਗਾਨਿਸਤਾਨ ਦੇ ਸੱਭਿਆਚਾਰ ਅਤੇ ਸੂਚਨਾ ਮੰਤਰਾਲੇ ਤੋਂ ਅਧਿਕਾਰਤ ਪੁਸ਼ਟੀ ਪੱਤਰ ਪ੍ਰਾਪਤ ਹੋਣ ਤੱਕ ਧਾਰਮਿਕ ਗ੍ਰੰਥਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

The post ਤਾਲਿਬਾਨ ਸਰਕਾਰ ਨੇ ਸਿੱਖ ਧਰਮ ਦੇ ਗ੍ਰੰਥਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਲੈ ਕੇ ਜਾਣ ‘ਤੇ ਲਾਈ ਪਾਬੰਦੀ appeared first on TheUnmute.com - Punjabi News.

Tags:
  • breaking-news
  • sri-guru-granth-sahib
  • taliban
  • taliban-government

ਗੁਰਦਾਸਪੁਰ ਕੇਂਦਰੀ ਜੇਲ੍ਹ 'ਚ ਹਵਾਲਾਤੀਆਂ ਦੇ ਦੋ ਧਿਰ ਆਪਸ 'ਚ ਭਿੜੇ, 7 ਹਵਾਲਾਤੀ ਜ਼ਖਮੀ

Thursday 15 September 2022 06:17 AM UTC+00 | Tags: breaking-news central-jail-of-gurdaspur dsp-city-riputpan-singh-sandhu gurdaspur-police harjot-singh-bains news punjab-dgp punjab-dgp-gaurav-yadav punjab-police the-unmute-breaking-news the-unmute-news the-unmute-report

ਗੁਰਦਾਸਪੁਰ 14 ਸਤੰਬਰ 2022: ਗੁਰਦਾਸਪੁਰ ਦੀ ਕੇਂਦਰੀ ਜੇਲ੍ਹ (Central Jail of Gurdaspur) ਵਿੱਚ ਦੋ ਦਿਨ ਬਾਅਦ ਹੀ ਮੁੜ ਤੋਂ ਦੋ ਧਿਰ ਆਪਸ ਵਿਚ ਭਿੜ ਗਏ, ਜਿਸ ਵਿੱਚ ਇੱਕ ਧਿਰ ਦੇ ਸੱਤ ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੈਰਕ ਨੰਬਰ 9 ਅਤੇ 10 ਦੀਆਂ ਚੱਕੀਆਂ ਦੇ ਕੁਝ ਹਵਾਲਾਤੀਆਂ ਦੀ ਦੋ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬੈਰਕ ਨੰਬਰ 4 ਦੇ ਕੁਝ ਹਵਾਲਾਤੀਆਂ ਨਾਲ ਝੜਪ ਹੋਈ ਸੀ।

ਉਸਦੇ ਸਿੱਟੇ ਵਜੋਂ ਹੀ ਅੱਜ 9 ਅਤੇ 10 ਨੰਬਰ ਬੈਰਕ ਦੇ ਹਵਾਲਾਤੀਆਂ ਨੇ ਇਕੱਠੇ ਹੋ ਕੇ ਬੈਰਕ ਨੰਬਰ 4 ਦੇ ਹਵਾਲਾਤੀਆਂ ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਹਮਲਾਵਰਾਂ ਕੋਲ ਸਰੀਏ ਪਾਈਪਾਂ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਗਏ ਸੂਏ ਵੀ ਸੀ ਜੋ ਇਸ ਹਮਲੇ ਦੌਰਾਨ ਜੰਮ ਤੇ ਚਲਾਏ ਗਏ। ਇਸ ਝੜਪ ਦੌਰਾਨ 7 ਹਵਾਲਾਤੀ ਜ਼ਖ਼ਮੀ ਹੋਏ ਅਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ ਸਿਟੀ ਰਿਪੁਤਪਨ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਹੋਈ ਲੜ੍ਹਾਈ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਦੋ ਧਿਰ ਆਪਸ ਵਿੱਚ ਭਿੜੇ ਹਨ ਅਤੇ ਕੁੱਲ 7 ਹਵਾਲਾਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਦੇ ਅਨੁਸਾਰ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਦਿੰਦਿਆਂ ਇਕ ਜ਼ਖ਼ਮੀ ਹਵਾਲਾਤੀ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਪੇਸ਼ੀ ਤੋਂ ਵਾਪਸ ਆ ਕੇ ਖਾਣਾ ਬਣਾ ਰਹੇ ਸਨ ਕਿ ਬੈਰਕ ਨੰਬਰ 9 ਅਤੇ 10 ਦੇ 20-25 ਹਵਾਲਾਤੀਆਂ ਨੇ ਉਹਨਾਂ ਦੀ ਬੈਰਕ ਨੰਬਰ 4 ਦੇ ਹਵਾਲਾਤੀਆਂ ‘ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੈਰਕ ਦੇ ਕੁਝ ਹਵਾਲਾਤੀਆਂ ਨਾਲ ਇਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਸੀ | ਜਿਸ ਦਾ ਬਦਲਾ ਲੈਣ ਲਈ ਹੀ ਉਹਨਾਂ ਨੇ ਹਮਲਾ ਕੀਤਾ ਹੈ।

The post ਗੁਰਦਾਸਪੁਰ ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਦੋ ਧਿਰ ਆਪਸ ‘ਚ ਭਿੜੇ, 7 ਹਵਾਲਾਤੀ ਜ਼ਖਮੀ appeared first on TheUnmute.com - Punjabi News.

Tags:
  • breaking-news
  • central-jail-of-gurdaspur
  • dsp-city-riputpan-singh-sandhu
  • gurdaspur-police
  • harjot-singh-bains
  • news
  • punjab-dgp
  • punjab-dgp-gaurav-yadav
  • punjab-police
  • the-unmute-breaking-news
  • the-unmute-news
  • the-unmute-report

ਖੇਡ ਮੰਤਰੀ ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਟੀ-20 ਵਿਸ਼ਵ ਕੱਪ ਲਈ ਦਿੱਤੀਆਂ ਸ਼ੁਭਕਾਮਨਾਵਾਂ

Thursday 15 September 2022 06:30 AM UTC+00 | Tags: aam-aadmi-party arshdeep-singh bcci breaking-news cricketer-arshdeep-singh fast-bowler-arshdeep-singh gurmeet-singh-meet-hayer icc indian-team-for-t-20-world-cup-2022 news punjabi-news punjab-sports-minister punjab-sports-minister-gurmeet-singh-meet-hayer sports-minister-meet-hayer sports-news the-unmute-breaking-news world-cup-2022

ਚੰਡੀਗੜ੍ਹ 15 ਸਤੰਬਰ 2022: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਆਸਟਰੇਲੀਆ ਵਿਖੇ ਹੋਣ ਵਾਲੇ ਟਵੰਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਚੁਣੇ ਜਾਣ ਉੱਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਨੂੰ ਨਿੱਜੀ ਤੌਰ ਉੱਤੇ ਮਿਲ ਕੇ ਮੁਬਾਰਕਬਾਦ ਦਿੱਤੀ। ਉਨ੍ਹਾਂ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਸ਼ੁਭ ਇੱਛਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਆਪਣੇ ਪ੍ਰਦਰਸ਼ਨ ਨਾਲ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗਾ।

 

ਖੇਡ ਮੰਤਰੀ ਨੇ ਚੰਡੀਗੜ੍ਹ ਸਥਿਤ ਸੈਕਟਰ 24 ਦੇ ਕ੍ਰਿਕਟ ਗਰਾਊਂਡ ਵਿਖੇ ਅਰਸ਼ਦੀਪ ਸਿੰਘ ਨਾਲ ਮੁਲਾਕਾਤ ਕਰਦਿਆਂ ਉਸ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਵਿੱਚ ਬਿਹਤਰੀਨ ਪ੍ਰਦਰਸ਼ਨ ਸਦਕਾ ਛੱਡੀ ਛਾਪ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਅੱਜ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ ਜਿਸ ਨੇ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਘਰੇਲੂ ਕ੍ਰਿਕਟ ਤੇ ਆਈ.ਪੀ.ਐਲ. ਵਿੱਚ ਚੰਗੇ ਪ੍ਰਦਰਸ਼ਨ ਨਾਲ ਟੀਮ ਵਿੱਚ ਜਗ੍ਹਾਂ ਬਣਾਈ ਅਤੇ 11 ਮੈਚਾਂ ਦੇ ਕੌਮਾਂਤਰੀ ਕਰੀਅਰ ਵਿੱਚ ਆਖਰੀ (ਡੈਥ) ਓਵਰਾਂ ਵਿੱਚ ਟੀਮ ਦਾ ਅਹਿਮ ਖਿਡਾਰੀ ਬਣ ਗਿਆ।

arshdeep singh

ਮੀਤ ਹੇਅਰ ਨੇ ਅਰਸ਼ਦੀਪ ਸਿੰਘ (Arshdeep Singh) ਨੂੰ ਅਕਤੂਬਰ ਮਹੀਨੇ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿੱਚ ਚੰਗੀ ਖੇਡ ਅਤੇ ਭਾਰਤੀ ਟੀਮ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਅਰਸ਼ਦੀਪ ਸਿੰਘ ਦਾ ਪ੍ਰੈਕਟਿਸ ਸੈਸ਼ਨ ਦੇਖਦਿਆ ਉਸ ਦੀ ਖੇਡ ਦਾ ਆਨੰਦ ਮਾਣਿਆ ਅਤੇ ਉਸ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਤੋਂ ਪਹਿਲਾਂ ਖੇਡ ਮੰਤਰੀ ਨੇ ਸੈਕਟਰ 16 ਅਕੈਡਮੀ ਦੇ ਖਿਡਾਰੀਆਂ ਨਾਲ ਖ਼ੁਦ ਬੱਲੇਬਾਜ਼ੀ ਦੀ ਨੈਟ ਪ੍ਰੈਕਟਿਸ ਵੀ ਕੀਤੀ। ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ, ਅਕੈਡਮੀ ਦੇ ਕੋਚ ਜਸਵੰਤ ਰਾਏ, ਸੰਜੇ ਦਹੀਆ ਤੇ ਅਸ਼ਵਨੀ ਗਰਗ ਵੀ ਹਾਜ਼ਰ ਸਨ।

The post ਖੇਡ ਮੰਤਰੀ ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਟੀ-20 ਵਿਸ਼ਵ ਕੱਪ ਲਈ ਦਿੱਤੀਆਂ ਸ਼ੁਭਕਾਮਨਾਵਾਂ appeared first on TheUnmute.com - Punjabi News.

Tags:
  • aam-aadmi-party
  • arshdeep-singh
  • bcci
  • breaking-news
  • cricketer-arshdeep-singh
  • fast-bowler-arshdeep-singh
  • gurmeet-singh-meet-hayer
  • icc
  • indian-team-for-t-20-world-cup-2022
  • news
  • punjabi-news
  • punjab-sports-minister
  • punjab-sports-minister-gurmeet-singh-meet-hayer
  • sports-minister-meet-hayer
  • sports-news
  • the-unmute-breaking-news
  • world-cup-2022

ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ

Thursday 15 September 2022 06:47 AM UTC+00 | Tags: aam-aadmi-party bargari-blasphemy-case breaking-news cm-bhagwant-mann congress news parliament-simranjit-singh-mann punjab punjab-news punjab-police sangrur shiromani-akali-dal simranjit-singh-mann spgc sukhbir-singh-badal the-unmute-breaking-news the-unmute-punjab the-unmute-report

ਅੰਮ੍ਰਿਤਸਰ 15 ਸਤੰਬਰ 2022: ਪੰਜਾਬ ਦੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ (Simranjit Singh Mann) ਅਕਸਰ ਹੀ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ | ਉਨ੍ਹਾਂ ਵਲੋਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਬਾਰੇ ਦਿੱਤੇ ਬਿਆਨ ‘ਤੇ ਉਨ੍ਹਾਂ ਨੂੰ ਕਾਫੀ ਰੋਸ਼ ਦਾ ਸਾਹਮਣਾ ਕਰਨ ਪਿਆ ਸੀ | ਉੱਥੇ ਹੀ ਅੱਜ ਇੱਕ ਵਾਰ ਫੇਰ ਤੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਇੱਕ ਸਿਆਸੀ ਬਿਆਨ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਜੇਕਰ ਸਾਨੂੰ ਜਮਹੂਰੀਅਤ ਦਾ ਹੱਕ ਨਹੀਂ ਮਿਲਦਾ ਤਾਂ ਹਥਿਆਰ ਚੁੱਕਣਾ ਪੈ ਸਕਦਾ ਹੈ, ਇਹ ਸਭ ਤੋਂ ਵੱਡਾ ਹੱਲ ਹੈ|

ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਸਾਡਾ ਇਹ ਹੱਲ ਨਹੀਂ ਕਰਦੀਆਂ ਤਾਂ ਇਹ ਦੌਰ ਦੁਬਾਰਾ ਤੋਂ ਵੀ ਆ ਸਕਦਾ ਹੈ | ਇਸਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਕਿਹਾ ਕਿ ਬਰਗਾੜੀ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲ ਪਾਈ ਅਤੇ ਜੋ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਬੇਗੁਨਾਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਵਿੱਚ ਖ਼ੁਦ ਹੀ ਉਹ ਦੋਸ਼ੀ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਦੋਸ਼ੀ ਆਪਣੀ ਗਲਤੀ ਨਹੀਂ ਮੰਨਦਾ |

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਸ ਵੇਲੇ ਦੇ ਗ੍ਰਹਿ ਮੰਤਰਾਲੇ ਦੇ ਮੰਤਰੀ ਸਨ ਅਤੇ ਉਨ੍ਹਾਂ ਦੇ ਹੁਕਮ ਨਾਲ ਹੀ ਸਭ ਕੁਝ ਹੋਇਆ ਸੀ ਅਤੇ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ | ਹੁਣ ਸੁਖਬੀਰ ਸਿੰਘ ਵਲੋਂ ਇਸ ‘ਤੇ ਕੀ ਪ੍ਰਤੀਕਿਰਿਆ ਆਉਂਦੀ ਹੈ ਇਹ ਵੀ ਵੇਖਣ ਬਾਕੀ ਹੈ |

The post ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਨੇ ਸੁਖਬੀਰ ਬਾਦਲ ‘ਤੇ ਕੀਤੇ ਤਿੱਖੇ ਸ਼ਬਦੀ ਹਮਲੇ appeared first on TheUnmute.com - Punjabi News.

Tags:
  • aam-aadmi-party
  • bargari-blasphemy-case
  • breaking-news
  • cm-bhagwant-mann
  • congress
  • news
  • parliament-simranjit-singh-mann
  • punjab
  • punjab-news
  • punjab-police
  • sangrur
  • shiromani-akali-dal
  • simranjit-singh-mann
  • spgc
  • sukhbir-singh-badal
  • the-unmute-breaking-news
  • the-unmute-punjab
  • the-unmute-report

ਲਖੀਮਪੁਰ ਖੇੜੀ ਜ਼ਿਲ੍ਹੇ 'ਚ ਦੋ ਭੈਣਾਂ ਦਾ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਕਤਲ, ਪੁਲਿਸ ਵਲੋਂ 6 ਜਣੇ ਗ੍ਰਿਫਤਾਰ

Thursday 15 September 2022 07:07 AM UTC+00 | Tags: aditya-yoginath breaking-news lakhimpur-kheri lakhimpur-kheri-district-of-uttar-pradesh lakhimpur-kheri-latest-news news nighasan-police-station punjabi-news the-unmute-breaking-news uttar-pradesh

ਚੰਡੀਗੜ੍ਹ 15 ਸਤੰਬਰ 2022: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (​​Lakhimpur Kheri) ਜ਼ਿਲ੍ਹੇ ਦੇ ਨਿਘਾਸਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਵਿੱਚ ਦੋ ਭੈਣਾਂ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਸੁਪਰਡੈਂਟ ਸੰਜੀਵ ਸੁਮਨ ਨੇ ਦੱਸਿਆ ਕਿ ਦੋਵੇਂ ਭੈਣਾਂ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।

ਪੁਲਿਸ ਨੇ ਦੱਸਿਆ ਇਸ ਕਤਲ ਕੇਸ ਵਿੱਚ ਕੁੱਲ ਛੇ ਜਣੇ ਸ਼ਾਮਲ ਹਨ। ਇਸਦੇ ਨਾਲ ਹੀ ਛੋਟੂ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਛੋਟੂ, ਸੁਹੇਲ, ਜੁਨੈਦ, ਹਫੀਜ਼ੁੱਲਾ, ਕਰੀਮੂਦੀਨ, ਆਰਿਫ਼ ਸ਼ਾਮਲ ਹਨ। ਪੁਲਿਸ ਨੇ ਝੰਡੀ ਚੌਂਕੀ ਇਲਾਕੇ ‘ਚ ਮੁਕਾਬਲੇ ਤੋਂ ਬਾਅਦ ਇੱਕ ਦੋਸ਼ੀ ਜੁਨੈਦ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਜੁਨੈਦ ਦੀ ਲੱਤ ‘ਚ ਗੋਲੀ ਲੱਗੀ ਹੈ। ਪੁਲਿਸ ਨੇ ਪੋਕਸੋ ਅਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਦੱਸੀਏ ਅਜੇ ਰਿਹਾ ਹੈ ਕਿ ਪੰਜੇ ਮੁਲਜ਼ਮ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਸਾਰੇ ਮੁਲਜ਼ਮ ਆਪਸ ਵਿੱਚ ਦੋਸਤ ਹਨ। ਮੁੱਖ ਸਾਜ਼ਿਸ਼ਕਰਤਾ ਗੁਆਂਢ ‘ਚ ਰਹਿਣ ਵਾਲੇ ਛੋਟੂ ਨੇ ਸੁਹੇਲ ਅਤੇ ਜੁਨੈਦ ਨੂੰ ਨੌਜਵਾਨਾਂ ਨਾਲ ਦੋਸਤੀ ਕਰ ਲਈ ਸੀ।

ਹਾਲਾਂਕਿ ਪੀੜਤ ਪਰਿਵਾਰ ਦੇ ਗੁਆਂਢ ‘ਚ ਰਹਿਣ ਵਾਲਾ ਛੋਟੂ ਘਟਨਾ ਸਮੇਂ ਮੌਕੇ ‘ਤੇ ਮੌਜੂਦ ਨਹੀਂ ਸੀ। ਐਸਪੀ ਨੇ ਦੱਸਿਆ ਕਿ ਮੁਲਜ਼ਮ ਦੋਵੇਂ ਭੈਣਾਂ ਨੂੰ ਲਾਲਚ ਦੇ ਖੇਤ ਵਿੱਚ ਲੈ ਗਿਆ ਸੀ। ਐਸਪੀ ਨੇ ਦੱਸਿਆ ਕਿ ਸੁਹੇਲ ਅਤੇ ਜੁਨੈਦ ਨੇ ਪੁੱਛਗਿੱਛ ਦੌਰਾਨ ਬਲਾਤਕਾਰ ਦੀ ਗੱਲ ਕਬੂਲੀ ਹੈ। ਬੁੱਧਵਾਰ ਨੂੰ ਦੋਸ਼ੀ ਨੇ ਦੋ ਲੜਕੀਆਂ ਨੂੰ ਖੇਤ ‘ਚ ਲੈ ਗਏ ਅਤੇ ਉੱਥੇ ਉਨ੍ਹਾਂ ਨਾਲ ਬਲਾਤਕਾਰ ਕੀਤਾ।

ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਦੋਵੇਂ ਲੜਕੀਆਂ ਵਿਆਹ ਲਈ ਆਪਣੀ ਜ਼ਿੱਦ 'ਤੇ ਅੜੀਆਂ ਸਨ, ਜਿਸ ਤੋਂ ਬਾਅਦ ਤਿੰਨ ਮੁਲਜ਼ਮਾਂ ਸੁਹੇਲ, ਜੁਨੈਦ ਅਤੇ ਹਫੀਜ਼ਉੱਲਾ ਨੇ ਦੁਪੱਟੇ ਨਾਲ ਦੋਵਾਂ ਭੈਣਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

The post ਲਖੀਮਪੁਰ ਖੇੜੀ ਜ਼ਿਲ੍ਹੇ ‘ਚ ਦੋ ਭੈਣਾਂ ਦਾ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਕਤਲ, ਪੁਲਿਸ ਵਲੋਂ 6 ਜਣੇ ਗ੍ਰਿਫਤਾਰ appeared first on TheUnmute.com - Punjabi News.

Tags:
  • aditya-yoginath
  • breaking-news
  • lakhimpur-kheri
  • lakhimpur-kheri-district-of-uttar-pradesh
  • lakhimpur-kheri-latest-news
  • news
  • nighasan-police-station
  • punjabi-news
  • the-unmute-breaking-news
  • uttar-pradesh

ਅੰਮ੍ਰਿਤਸਰ ਵਿਖੇ ਭਾਰਤ-ਪਾਕਿ ਸਰਹੱਦ 'ਤੇ ਦੀਖਿਆ ਪਾਕਿਸਤਾਨੀ ਡਰੋਨ, BSF ਵਲੋਂ ਤਲਾਸ਼ੀ ਮੁਹਿੰਮ ਸ਼ੁਰੂ

Thursday 15 September 2022 07:20 AM UTC+00 | Tags: breaking-news bsf bsf-and-pak-rangers bsf-begins-search-operation india-pakistan india-pakistan-border-amritsar indo-pak-border pakistan-drone

ਚੰਡੀਗੜ੍ਹ 15 ਸਤੰਬਰ 2022: ਭਾਰਤ-ਪਾਕਿਸਤਾਨ ਸਰਹੱਦ (Indo-Pak border) 'ਤੇ ਡਰੋਨ ਦੀ ਘਟਨਾਂਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਹੁਣ ਅੰਮ੍ਰਿਤਸਰ ‘ਚ ਸਰਹੱਦ ਪਾਰ ਤੋਂ ਇਕ ਵਾਰ ਫਿਰ ਡਰੋਨ ਦੀ ਦਾਖਲ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਸਰਹੱਦੀ ਚੌਕੀ ਦਰਿਆ ਮੰਦਸੌਰ ਦੇ ਇਲਾਕੇ ਰਾਮਦਾਸ ਨੇੜੇ ਪਾਕਿਸਤਾਨੀ ਡਰੋਨ ਦੇਖਿਆ ਗਿਆ।

ਜਿਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ ‘ਤੇ 10 ਰਾਉਂਡ ਫਾਇਰ ਕੀਤੇ । ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

The post ਅੰਮ੍ਰਿਤਸਰ ਵਿਖੇ ਭਾਰਤ-ਪਾਕਿ ਸਰਹੱਦ 'ਤੇ ਦੀਖਿਆ ਪਾਕਿਸਤਾਨੀ ਡਰੋਨ, BSF ਵਲੋਂ ਤਲਾਸ਼ੀ ਮੁਹਿੰਮ ਸ਼ੁਰੂ appeared first on TheUnmute.com - Punjabi News.

Tags:
  • breaking-news
  • bsf
  • bsf-and-pak-rangers
  • bsf-begins-search-operation
  • india-pakistan
  • india-pakistan-border-amritsar
  • indo-pak-border
  • pakistan-drone

ਪਟਿਆਲਾ ਵਿਖੇ ਇੱਕ ਡਿੱਪੂ ਹੋਲਡਰ ਵੱਲੋਂ ਕਣਕ ਦੀ ਸਹੀ ਵੰਡ ਨਾ ਹੋਣ 'ਤੇ ਲੋਕਾਂ ਦਾ ਫੁੱਟਿਆ ਗੁੱਸਾ

Thursday 15 September 2022 07:35 AM UTC+00 | Tags: aam-aadmi-party agriculture-and-farmers-welfare-minister-kuldeep-singh-dhaliwal breaking-news kuldeep-singh-dhaliwal news patiala patiala-food-supply-officer patiala-news punjab-breaking-news punjab-food-supply punjab-government punjab-news the-unmute-breaking-news the-unmute-news

ਪਟਿਆਲਾ 15 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਡਿੱਪੂਆਂ ‘ਤੇ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ, ਪਰ ਅਸਲੀਅਤ ਇਹ ਹੈ ਕਿ ਅਜਿਹੇ ਜ਼ਿਆਦਾਤਰ ਰਾਸ਼ਨ ਡਿੱਪੂ ਵਿਚ ਲੋਕਾਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਟਿਆਲਾ (Patiala) ਦੀ ਗੱਲ ਕਰੀਏ ਤਾਂ ਇੱਥੇ ਅੱਜ ਇੱਕ ਡਿੱਪੂ ਹੋਲਡਰ ਰਾਹੀਂ ਲੋਕਾਂ ਨੂੰ ਕਣਕ ਦੀ ਸਪਲਾਈ ਮੌਕੇ ਸਹੀ ਢੰਗ ਦੇ ਨਾਲ ਨਾ ਦੇਣ ਕਾਰਨ ਲੋਕਾਂ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲਿਆ |

ਇਸ ਮੌਕੇ ਕਣਕ ਲੈਣ ਪੁੱਜੀਆਂ ਔਰਤਾਂ ਨੇ ਡਿੱਪੂ ਹੋਲਡਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ, ਜ਼ਿਆਦਾਤਰ ਔਰਤਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਲਗਾਤਾਰ ਇੱਥੇ ਆ ਰਹੀਆਂ ਹੈ, ਪਰ 4-4 ਘੰਟੇ ਬਿਤਾਉਣ ਤੋਂ ਬਾਅਦ ਵੀ.ਡਿਪੂ ਹੋਲਡਰ ਦੁਆਰਾ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਉਪਭੋਗਤਾ ਦੇ ਅੰਗੂਠੇ ਦੀ ਸਕੈਨਿੰਗ ਨਹੀਂ ਹੋ ਰਹੀ ਜਾਂ ਮਸ਼ੀਨ ਨੂੰ ਨੈਟਵਰਕ ਨਹੀਂ ਮਿਲ ਰਿਹਾ ਹੈ ਅਤੇ ਜਾਂ ਮਸ਼ੀਨ ਤੁਹਾਡੇ ਹੱਥ ਦੀ ਕਿਸੇ ਵੀ ਅੰਗੂਠੇ ਦੀ ਉਂਗਲੀ ਨੂੰ ਸਕੈਨ ਨਹੀਂ ਕਰ ਰਹੀ ਹੈ | ਇਸ ਲਈ ਉਨ੍ਹਾਂ ਵਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਕੱਲ੍ਹ ਆ ਸਕਦੇ ਹੋ ਪਰ ਅਗਲੇ ਦਿਨ ਆਉਣ ‘ਤੇ ਕਿਹਾ ਜਾਂਦਾ ਹੈ ਕਿ ਕਣਕ ਖ਼ਤਮ ਹੋ ਗਈ ਹੈ, ਤੁਸੀਂ ਅਗਲੀ ਵਾਰ ਆ ਜਾਣਾ |

ਇਸ ਦੌਰਾਨ ਗੁੱਸੇ ‘ਚ ਆਏ ਲੋਕਾਂ ਨੇ ਕਿਹਾ ਕਿ ਅਸੀਂ ਆਪਣਾ ਕੰਮ ਛੱਡ ਕੇ ਇੱਥੇ ਆ ਜਾਂਦੇ ਹਾਂ ਪਰ ਇੱਥੇ ਸਾਨੂੰ ਅਨਾਜ ਨਹੀਂ ਮਿਲਦਾ | ਇਸ ਮੌਕੇ ਇਕ 80 ਸਾਲਾ ਬਜ਼ੁਰਗ ਔਰਤ ਨੇ ਕਿਹਾ ਕਿ ਉਹ ਸਿਰਫ ਆਪਣੇ ਲਈ ਹੀ ਕਣਕ ਲੈਣ ਆਈ ਹੈ, ਪਰ ਡਿੱਪੂ ਵਾਲੇ ਨੇ ਕਿਹਾ ਹੈ ਕਿ ਮਸ਼ੀਨ ਨਹੀਂ ਚੱਲ ਰਹੀ |

ਇਸ ਮੌਕੇ ‘ਤੇ ਪਹੁੰਚੇ ਫੂਡ ਸਪਲਾਈ ਦੇ ਇੰਸਪੈਕਟਰ ਨੇ ਦੱਸਿਆ ਕਿ ਕਈ ਵਾਰ ਨੈੱਟਵਰਕ ਹੌਲੀ ਹੋਣ ਕਾਰਨ ਮਸ਼ੀਨ ਕੰਮ ਨਹੀਂ ਕਰਦੀ, ਜਿਸ ਕਾਰਨ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਸ ਦਾ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ ਅਤੇ ਅਸੀ ਇਸ ਬਾਰੇ ਲੋਕਾਂ ਨੂੰ ਭਰੋਸਾ ਦਿੱਤਾ ਹੈ | ਪਰ ਹਰ ਵਾਰ ਅਜਿਹੇ ਕਈ ਡਿੱਪੂਆਂ ‘ਤੇ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਕਾਰਵਾਈ ਨਾ ਹੋਣਾ ਵਿਭਾਗ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ |

The post ਪਟਿਆਲਾ ਵਿਖੇ ਇੱਕ ਡਿੱਪੂ ਹੋਲਡਰ ਵੱਲੋਂ ਕਣਕ ਦੀ ਸਹੀ ਵੰਡ ਨਾ ਹੋਣ ‘ਤੇ ਲੋਕਾਂ ਦਾ ਫੁੱਟਿਆ ਗੁੱਸਾ appeared first on TheUnmute.com - Punjabi News.

Tags:
  • aam-aadmi-party
  • agriculture-and-farmers-welfare-minister-kuldeep-singh-dhaliwal
  • breaking-news
  • kuldeep-singh-dhaliwal
  • news
  • patiala
  • patiala-food-supply-officer
  • patiala-news
  • punjab-breaking-news
  • punjab-food-supply
  • punjab-government
  • punjab-news
  • the-unmute-breaking-news
  • the-unmute-news

ਕੈਨੇਡਾ ਦੇ ਟੋਰਾਂਟੋ 'ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਸਵਾਮੀਨਾਰਾਇਣ ਮੰਦਰ 'ਚ ਭੰਨਤੋੜ

Thursday 15 September 2022 07:49 AM UTC+00 | Tags: baps-swaminarayan-temple-in-toronto brampton-mayor-patrick-brown brampton-south-mp-sonia-sidhu breaking-news canada news swaminarayan-temple the-unmute-breaking-news the-unmute-latest-news toronto

ਚੰਡੀਗੜ੍ਹ 15 ਸਤੰਬਰ 2022: ਕੈਨੇਡਾ ਦੇ ਟੋਰਾਂਟੋ ਵਿੱਚ ਮੰਗਲਵਾਰ ਨੂੰ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਬੀਏਪੀਐਸ ਸਵਾਮੀਨਾਰਾਇਣ ਮੰਦਰ (Swaminarayan Temple) ਵਿੱਚ ਭੰਨਤੋੜ ਕਰਨ ਤੋਂ ਬਾਅਦ ਕੰਧਾਂ ਉੱਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ। ਇਸ ਘਟਨਾ ਤੋਂ ਬਾਅਦ ਉਥੋਂ ਦੇ ਹਿੰਦੂ ਭਾਈਚਾਰੇ ਵਿੱਚ ਕਾਫੀ ਰੋਸ਼ ਹੈ ਅਤੇ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸਵਾਮੀਨਾਰਾਇਣ ਮੰਦਰ ਦੀ ਭੰਨਤੋੜ ਦੀ ਨਿੰਦਾ ਕੀਤੀ ਹੈ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਇਸਦੇ ਨਾਲ ਹੀ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਕਿਹਾ ਕਿ ਇਹ ਕੋਈ ਵੱਖਰੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਹੋਰ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਬਰੈਂਪਟਨ ਸਾਊਥ ਦੀ ਐਮਪੀ ਸੋਨੀਆ ਸਿੱਧੂ ਨੇ ਟਵੀਟ ਕੀਤਾ ਕਿ ਅਸੀਂ ਇੱਕ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਭਾਈਚਾਰੇ ਵਿੱਚ ਰਹਿੰਦੇ ਹਾਂ ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ।

ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਅਜਿਹੇ ਹਮਲੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਕੈਨੇਡਾ ਵਿੱਚ ਇਸ ਤਰ੍ਹਾਂ ਦੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਉਮੀਦ ਕਰਦੇ ਹਾਂ ਕਿ ਜਿੰਮੇਵਾਰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇਗੀ।

 

The post ਕੈਨੇਡਾ ਦੇ ਟੋਰਾਂਟੋ ‘ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ appeared first on TheUnmute.com - Punjabi News.

Tags:
  • baps-swaminarayan-temple-in-toronto
  • brampton-mayor-patrick-brown
  • brampton-south-mp-sonia-sidhu
  • breaking-news
  • canada
  • news
  • swaminarayan-temple
  • the-unmute-breaking-news
  • the-unmute-latest-news
  • toronto

ਖੇਤੀਬਾੜੀ ਵਿਭਾਗ ਦੇ ਏ.ਡੀ.ਓ ਦੀ ਗ੍ਰਿਫਤਾਰੀ ਦੀ ਮੰਗ ਕਰਦਿਆ ਕਿਸਾਨਾਂ ਵਲੋਂ ਚੱਕਾ ਜਾਮ

Thursday 15 September 2022 08:08 AM UTC+00 | Tags: agriculture-department breaking-news district-agriculture-officer-of-sri-muktsar-sahib district-sri-muktsar-sahib kisan-protest muktsar-sahib-bathinda-road news punjab-government sri-muktsar-sahib the-unmute-breaking-news the-unmute-punjabi-news

ਸ੍ਰੀ ਮੁਕਤਸਰ ਸਾਹਿਬ 15 ਸਤੰਬਰ 2022: ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਸਾਹਮਣੇ ਬੀਤੇ ਤਿੰਨ ਦਿਨ ਤੋਂ ਧਰਨਾ ਦੇ ਕੇ ਬੈਠੇ ਕਿਸਾਨਾਂ ਨੇ ਅੱਜ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ‘ਤੇ ਚੱਕਾ ਜਾਮ ਕਰਕੇ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਤੇ ਵੱਡੀ ਗਿਣਤੀ ਵਿਚ ਹਜ਼ਾਰਾਂ ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਕਿਸਾਨ ਆਗੂਆਂ ਨੇ ਕਿਹਾ ਕਿ ਵਿਭਾਗ ਦੇ ਏ.ਡੀ.ਓ ਸੰਦੀਪ ਬਹਿਲ ਅਤੇ ਦੋ ਹੋਰ ਵਿਅਕਤੀਆਂ ਤੇ ਬੀਤੇ ਸਮੇਂ ਦੌਰਾਨ ਲੋਕਾਂ ਨਾਲ ਧੋਖਾਧੜੀ ਕਰਨ ਸਬੰਧੀ ਮਾਮਲਾ ਦਰਜ਼ ਕੀਤਾ ਗਿਆ ਸੀ, ਪਰ ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ।

ਕਿਸਾਨਾਂ ਅਨੁਸਾਰ ਉਹ ਬੀਤੇ ਤਿੰਨ ਦਿਨ ਤੋਂ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦੇ ਰਹੇ ਹਨ, ਪਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ । ਜਿਸ ਕਾਰਨ ਉਨ੍ਹਾਂ ਵਲੋਂ ਅੱਜ ਚੱਕਾ ਜਾਮ ਕਰਨਾ ਪਿਆ। ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਵਿਭਾਗ ਦੇ ਏ.ਡੀ.ਓ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਹੋਵੇ ਉੱਥੇ ਹੀ ਉਨ੍ਹਾਂ ਨੂੰ ਵਿਭਾਗ ‘ਚੋਂ ਬਰਖਾਸ਼ਤ ਕੀਤਾ ਜਾਵੇ। ਇਸ ਤੋਂ ਇਲਾਵਾ ਵਿਭਾਗ ‘ਚ ਜ਼ੋ ਸੈਂਪਲਾਂ ਦੇ ਮਾਮਲੇ ਸਬੰਧੀ ਵੀ ਜਾਂਚ ਕੀਤੀ ਜਾਵੇ

The post ਖੇਤੀਬਾੜੀ ਵਿਭਾਗ ਦੇ ਏ.ਡੀ.ਓ ਦੀ ਗ੍ਰਿਫਤਾਰੀ ਦੀ ਮੰਗ ਕਰਦਿਆ ਕਿਸਾਨਾਂ ਵਲੋਂ ਚੱਕਾ ਜਾਮ appeared first on TheUnmute.com - Punjabi News.

Tags:
  • agriculture-department
  • breaking-news
  • district-agriculture-officer-of-sri-muktsar-sahib
  • district-sri-muktsar-sahib
  • kisan-protest
  • muktsar-sahib-bathinda-road
  • news
  • punjab-government
  • sri-muktsar-sahib
  • the-unmute-breaking-news
  • the-unmute-punjabi-news

ਪਟਿਆਲਾ ਵਿਖੇ ਪਨਸਪ ਦੇ ਗੁਦਾਮਾਂ 'ਚ ਕੰਮ ਕਰਦੀ ਲੇਬਰ ਨੇ ਮਹਿਕਮੇ 'ਤੇ 7 ਲੱਖ ਰੁਪਏ ਹੜੱਪਣ ਦੇ ਲਾਏ ਗੰਭੀਰ ਦੋਸ਼

Thursday 15 September 2022 08:24 AM UTC+00 | Tags: aam-aadmi-party breaking-news cm-bhagwant-mann inspector-gurinder-singh news patiala-dc-sakhsi-sahni patiala-latest-news patiala-police patiala-punsup punjab-government punjabi-latest-news punsup punsup-patiala the-unmute-breaking-news wheat-scam-patiala

ਪਟਿਆਲਾ 15 ਸਤੰਬਰ 2022: ਪਟਿਆਲਾ (Patiala) ਵਿਖੇ ਕੁਝ ਦਿਨ ਪਹਿਲਾਂ ਪਨਸਪ (PUNSUP) ਦੇ ਵਿੱਚ ਇੰਸਪੈਕਟਰ ਗੁਰਿੰਦਰ ਸਿੰਘ ਵੱਲੋਂ ਕੀਤੇ ਗਏ ਬਹੁ-ਕਰੋੜੀ ਕਣਕ ਘੁਟਾਲੇ ਦੇ ਮਾਮਲੇ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਪਨਸਪ ਦੇ ਇੰਸਪੈਕਟਰ ਗੁਰਿੰਦਰ ਸਿੰਘ ਵੱਲੋਂ ਜਿੱਥੇ ਕਣਕ ਨੂੰ ਖੁਰਦ ਬੁਰਦ ਕਰਕੇ ਕਰੋੜਾਂ ਰੁਪਏ ਦਾ ਪੰਜਾਬ ਸਰਕਾਰ ਨੂੰ ਚੂਨਾ ਲਗਾਇਆ, ਉਥੇ ਹੀ ਇਸ ਕਣਕ ਦੀ ਢੋਆ ਢੁਆਈ ਕਰਨ ਵਾਲੀ ਲੇਬਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾਉਂਣ ਦੇ ਦੋਸ਼ ਲੱਗੇ ਹਨ |

ਇਹ ਸਾਰੀ ਲੇਬਰ ਪਨਸਪ (PUNSUP) ਦੇ ਵੱਖ ਵੱਖ ਗੋਦਾਮਾਂ ਵਿਚ ਕੰਮ ਕਰਦੀ ਹੈ | ਇਹ ਸਾਰੀ ਲੇਬਰ ਅੱਜ ਪਟਿਆਲਾ ਵਿਖੇ ਪਹੁੰਚੀ, ਜਿੱਥੇ ਉਨ੍ਹਾਂ ਨੇ ਮੀਡੀਆ ਨੂੰ ਆਪਣੀ ਹੱਡਬੀਤੀ ਸੁਣਾਉਂਦਿਆਂ ਪਨਸਪ ਮਹਿਕਮੇ ਦੇ ਅਧਿਕਾਰੀਆਂ ਤੇ ਦੋਸ਼ ਲਗਾਏ ਕਿ ਉਨ੍ਹਾਂ ਦੀ ਤਕਰੀਬਨ ਸੱਤ ਲੱਖ ਤੋਂ ਵਧੇਰੇ ਦੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਗਿਆ |

ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਲੇਬਰ ਨੇ ਦੱਸਿਆ ਕਿ ਉਨ੍ਹਾਂ ਨੇ ਦਿਨ ਰਾਤ ਪਨਸਪ ਦੇ ਗੁਦਾਮਾਂ ਵਿੱਚ ਮਿਹਨਤ ਕੀਤੀ ਅਤੇ ਇਸ ਮਿਹਨਤ ਦਾ ਮੁੱਲ ਉਨ੍ਹਾਂ ਨੂੰ ਨਹੀਂ ਮਿਲਿਆ | ਜਿਸ ਕਰਕੇ ਉਨ੍ਹਾਂ ਦੇ ਘਰ ਦੇ ਚੁੱਲ੍ਹੇ ਵੀ ਠੰਢੇ ਪੈ ਗਏ ਹਨ |ਉੱਥੇ ਹੀ ਹੁਣ ਲੇਬਰ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਬਹੁਜਨ ਸਮਾਜ ਪਾਰਟੀ ਵੀ ਲੇਬਰ ਦੇ ਸਮਰਥਨ ਵਿੱਚ ਨਿੱਤਰ ਆਈ ਹੈ |

ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਜੋਗਾ ਸਿੰਘ ਪਨੋਂਦੀਆਂ ਨੇ ਕਿਹਾ ਕਿ ਪਨਸਪ ਦੇ ਗੁਦਾਮਾਂ ਵਿਚ ਕੰਮ ਕਰਨ ਵਾਲੀ ਲੇਬਰ ਦੇ ਤਕਰੀਬਨ ਸੱਤ ਲੱਖ ਤੋਂ ਵਧੇਰੇ ਦੀ ਰਾਸ਼ੀ ਜਾਰੀ ਕਰਵਾਉਣ ਲਈ ਉਹ ਕਈ ਵਾਰ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲੇ ਹਨ, ਪਰ ਉਨ੍ਹਾਂ ਨੂੰ ਕੋਈ ਵੀ ਠੋਸ ਜਵਾਬ ਮਹਿਕਮੇ ਵੱਲੋਂ ਨਹੀਂ ਦਿੱਤਾ ਗਿਆ |

ਉੱਥੇ ਹੀ ਬਹੁਜਨ ਸਮਾਜ ਪਾਰਟੀ ਅਤੇ ਲੇਬਰ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਬਣਦੀ ਰਾਸ਼ੀ ਨਹੀਂ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਪਨਸਪ ਦੇ ਗੁਦਾਮਾਂ ਅਤੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਨਗੇ |

The post ਪਟਿਆਲਾ ਵਿਖੇ ਪਨਸਪ ਦੇ ਗੁਦਾਮਾਂ ‘ਚ ਕੰਮ ਕਰਦੀ ਲੇਬਰ ਨੇ ਮਹਿਕਮੇ ‘ਤੇ 7 ਲੱਖ ਰੁਪਏ ਹੜੱਪਣ ਦੇ ਲਾਏ ਗੰਭੀਰ ਦੋਸ਼ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • inspector-gurinder-singh
  • news
  • patiala-dc-sakhsi-sahni
  • patiala-latest-news
  • patiala-police
  • patiala-punsup
  • punjab-government
  • punjabi-latest-news
  • punsup
  • punsup-patiala
  • the-unmute-breaking-news
  • wheat-scam-patiala

ਜੰਮੂ 'ਚ ਪਿਛਲੇ 24 ਘੰਟਿਆਂ ਦੌਰਾਨ ਦੂਜਾ ਵੱਡਾ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗਣ ਕਾਰਨ 8 ਦੀ ਮੌਤ

Thursday 15 September 2022 08:41 AM UTC+00 | Tags: 24 8 8-killed-as-bus-full-of-passengers-fell-into-gorge breaking-news bus-accident jammu-division latest-rajouri-news news rajouri rajouri-news second-major-road-acciden second-major-road-accident-in-jammu the-unmute-breaking-news the-unmute-punjabi-news the-unmute-update

ਚੰਡੀਗੜ੍ਹ 15 ਸਤੰਬਰ 2022: ਜੰਮੂ ਡਿਵੀਜ਼ਨ ਵਿੱਚ ਪਿਛਲੇ 24 ਘੰਟਿਆਂ ਵਿੱਚ ਦੂਜਾ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜ਼ਿਲ੍ਹਾ ਰਾਜੌਰੀ (Rajouri) ਵਿੱਚ ਸਵਾਰੀਆਂ ਨਾਲ ਭਰੀ ਬੱਸ ਖੱਡ ‘ਚ ਜਾ ਡਿੱਗੀ, ਜਿਸ ‘ਚ ਸਵਾਰ 8 ਸਵਾਰੀਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਜ਼ਖਮੀ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਜ਼ਿਲ੍ਹਾ ਰਾਜੌਰੀ ਦੇ ਮੰਜਾਕੋਟ ਇਲਾਕੇ ਵਿੱਚ ਵਾਪਰਿਆ ਹੈ।

ਇਸ ਦੌਰਾਨ ਫੌਜ, ਪੁਲਿਸ ਅਤੇ ਸਥਾਨਕ ਲੋਕ ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਹੈ। ਦੋ ਦਿਨਾਂ ਵਿੱਚ ਵਾਪਰੇ ਇਨ੍ਹਾਂ ਦੋ ਸੜਕ ਹਾਦਸਿਆਂ ਵਿੱਚ ਹੁਣ ਤੱਕ 20 ਜਣਿਆਂ ਦੀ ਜਾਨ ਜਾ ਚੁੱਕੀ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਪੁੰਛ ਦੇ ਸਰਹੱਦੀ ਖੇਤਰ ਸਬਜੀਆਂ ‘ਚ ਸੜਕ ਹਾਦਸੇ ‘ਚ 12 ਜਣਿਆਂ ਦੀ ਮੌਤ ਹੋ ਗਈ ਸੀ ਅਤੇ 27 ਲੋਕ ਜ਼ਖਮੀ ਹੋ ਗਏ ਸਨ।

The post ਜੰਮੂ ‘ਚ ਪਿਛਲੇ 24 ਘੰਟਿਆਂ ਦੌਰਾਨ ਦੂਜਾ ਵੱਡਾ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗਣ ਕਾਰਨ 8 ਦੀ ਮੌਤ appeared first on TheUnmute.com - Punjabi News.

Tags:
  • 24
  • 8
  • 8-killed-as-bus-full-of-passengers-fell-into-gorge
  • breaking-news
  • bus-accident
  • jammu-division
  • latest-rajouri-news
  • news
  • rajouri
  • rajouri-news
  • second-major-road-acciden
  • second-major-road-accident-in-jammu
  • the-unmute-breaking-news
  • the-unmute-punjabi-news
  • the-unmute-update

'ਆਪ' ਪਾਰਟੀ ਵਲੋਂ ਲਾਏ ਖਰੀਦਣ ਦੇ ਦੋਸ਼ਾਂ ਸੰਬੰਧੀ ਅਸ਼ਵਨੀ ਸ਼ਰਮਾ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

Thursday 15 September 2022 09:22 AM UTC+00 | Tags: aam-aadmi-party aap-supremo-arvind-kejriwal ashwani-sharma bjp bjp-state-president-ashwini-sharma breaking-news cm-bhagwant-mann news operation-lotus punjab-bjp punjab-government punjab-governor-banwarilal-prohit punjabi-news punjab-news the-unmute-breaking-news the-unmute-punjabi-news

ਚੰਡੀਗੜ੍ਹ 15 ਸਤੰਬਰ 2022: ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਆਮ ਆਦਮੀ ਪਾਰਟੀ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਲੈ ਕੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪ੍ਰੋਹਿਤ ਨੂੰ ਮੰਗ ਪੱਤਰ ਸੌਂਪਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।

ਇਸਦੇ ਨਾਲ ਹੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦੇ ਹੋਏ ਅਸ਼ਵਨੀ ਸ਼ਰਮਾ (Ashwani Sharma)ਨੇ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਹੁਣ ਡਰਾਮੇਬਾਜ਼ੀ ‘ਤੇ ਉਤਰ ਆਈ ਹੈ। ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਵਿੱਚ ਪਾਰਟੀ ਕੋਈ ਸਬੂਤ ਪੇਸ਼ ਨਹੀਂ ਕਰ ਰਹੀ। ਉਹ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਵੱਡੇ-ਵੱਡੇ ਦੋਸ਼ ਲਗਾ ਰਹੀ ਹੈ।

ਜਿਕਰਯੋਗ ਹੈ ਕਿ 'ਆਪ' ਨੇ ਦਲ ਬਦਲਣ ਲਈ ਵਿਧਾਇਕਾਂ ਨੂੰ ਮਿਲ ਰਹੀਆਂ ਧਮਕੀਆਂ ਤੇ ਪੈਸਿਆਂ ਦੀ ਪੇਸ਼ਕਸ਼ ਨੂੰ ਲੈ ਕੇ ਪੰਜਾਬ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਗਈ | ਪੰਜਾਬ ਪੁਲਿਸ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਮੂਲ ਰੂਪ ਵਿੱਚ ਐਫ.ਆਈ.ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਮਿਆਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਗਈ ਹੈ। ਹੁਣ ਆਪਰੇਸ਼ਨ ਲੋਟਸ ਦੀ ਜਾਂਚ ਪੰਜਾਬ ਵਿਜੀਲੈਂਸ ਵੱਲੋਂ ਕੀਤੀ ਜਾਵੇਗੀ।

The post ‘ਆਪ’ ਪਾਰਟੀ ਵਲੋਂ ਲਾਏ ਖਰੀਦਣ ਦੇ ਦੋਸ਼ਾਂ ਸੰਬੰਧੀ ਅਸ਼ਵਨੀ ਸ਼ਰਮਾ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ appeared first on TheUnmute.com - Punjabi News.

Tags:
  • aam-aadmi-party
  • aap-supremo-arvind-kejriwal
  • ashwani-sharma
  • bjp
  • bjp-state-president-ashwini-sharma
  • breaking-news
  • cm-bhagwant-mann
  • news
  • operation-lotus
  • punjab-bjp
  • punjab-government
  • punjab-governor-banwarilal-prohit
  • punjabi-news
  • punjab-news
  • the-unmute-breaking-news
  • the-unmute-punjabi-news

ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਰਹੇ ਸੇਵਾਮੁਕਤ ਫ਼ੌਜੀ ਨੂੰ ਅਚਾਨਕ ਲੱਗੀ ਅੱਗ

Thursday 15 September 2022 09:42 AM UTC+00 | Tags: breaking-news chief-minister-bhagwant-mann guardians-of-governance ludhiana

ਚੰਡੀਗੜ੍ਹ 15 ਸਤੰਬਰ 2022: ਲੁਧਿਆਣਾ ਵਿਖੇ ਅੱਜ ਵੀ ਗਾਰਡੀਅਨਜ਼ ਆਫ਼ ਗਵਰਨੈਂਸ ਨੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ | ਇਸ ਦੌਰਾਨ ਮਿੰਨੀ ਸਕੱਤਰੇਤ ਦੇ ਬਾਹਰ ਪੰਜਾਬ ਦੇ ਮੁੱਖ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦਾ ਪੁਤਲਾ ਸਾੜ ਰਹੇ ਸੇਵਾਮੁਕਤ ਫ਼ੌਜੀ ਨੂੰ ਅਚਾਨਕ ਅੱਗ ਲੱਗ ਗਈ ਪਰ ਮੌਕੇ ‘ਤੇ ਹੀ ਉਸ ਦੇ ਸਾਥੀਆਂ ਵਲੋਂ ਇਹ ਅੱਗ ਬੁਝਾ ਦਿੱਤੀ, ਜਿਸ ਨਾਲ ਵੱਡਾ ਹਾਦਸਾ ਹੁੰਦਾ ਟਲ ਗਿਆ |

ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਮੁਕਤ ਫ਼ੌਜੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਪ੍ਰੋਗਰਾਮ ਸੀ। ਜਦੋਂ ਇਕ ਫ਼ੌਜੀ ਨੇ ਪੁਤਲੇ ਨੂੰ ਪੈਟਰੋਲ ਪਾ ਕੇ ਅੱਗ ਲਗਾਈ ਤਾਂ ਅਚਾਨਕ ਅੱਗ ਨੇ ਫ਼ੌਜੀ ਆਪਣੀ ਲਪੇਟ ‘ਚ ਲੈ ਲਿਆ | ਇਸ ਦੌਰਾਨ ਭਗਦੜ ਮੱਚ ਗਈ। ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ।

The post ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਰਹੇ ਸੇਵਾਮੁਕਤ ਫ਼ੌਜੀ ਨੂੰ ਅਚਾਨਕ ਲੱਗੀ ਅੱਗ appeared first on TheUnmute.com - Punjabi News.

Tags:
  • breaking-news
  • chief-minister-bhagwant-mann
  • guardians-of-governance
  • ludhiana

ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵੱਲੋਂ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

Thursday 15 September 2022 09:48 AM UTC+00 | Tags: all-departments-to-complete-the-recruitment breaking-news congress cooperative-department-and-water-supply-department. finance-department news punjab punjab-chief-secretary punjab-chief-secretary-vijay-kumar-janjua punjab-government punjabi-news punjab-news punjab-school-education-department rural-development technical-education the-unmute-breaking the-unmute-breaking-news the-unmute-punjabi-news vijay-kumar-janjua

ਚੰਡੀਗੜ੍ਹ 15 ਸਤੰਬਰ 2022: ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ (Vijay Kumar Janjua) ਨੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰ ਰਹੀ ਹੈ।

ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾਣ ਤੋਂ ਰੋਕਣ ਲਈ ਮੁੱਖ ਮੰਤਰੀ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਸਮੇਂ ਸਿਰ ਭਰਤੀ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਭਾਗਾਂ ਵਿਚ ਭਰਤੀ ਪ੍ਰਕਿਰਿਆ ਚੱਲ ਰਹੀ ਹੈ, ਉਸ ਨੂੰ ਸਮੇਂ ਸਿਰ ਮੁਕੰਮਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਉਨ੍ਹਾਂ ਹਦਾਇਤਾਂ ਕੀਤੀਆਂ ਕਿ ਸਾਰੀ ਭਰਤੀ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹੀ ਜਾਵੇ।

ਮੀਟਿੰਗ ਦੌਰਾਨ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ (Vijay Kumar Janjua) ਨੂੰ ਦੱਸਿਆ ਗਿਆ ਕਿ ਵੱਖ-ਵੱਖ 24 ਵਿਭਾਗਾਂ ਵਿਚ 26 ਹਜ਼ਾਰ 454 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਜਿਨ੍ਹਾਂ ਵਿਭਾਗਾਂ ਵਿਚ ਭਰਤੀ ਕੀਤੀ ਜਾਣੀ ਹੈ ਉਨ੍ਹਾਂ ਵਿਚ ਗ੍ਰਹਿ ਵਿਭਾਗ (ਪੁਲਿਸ), ਸਕੂਲੀ ਸਿੱਖਿਆ (ਅਧਿਆਪਕਾਂ ਦੀ ਭਰਤੀ), ਸਿਹਤ, ਬਿਜਲੀ, ਤਕਨੀਕੀ ਸਿੱਖਿਆ, ਵਿੱਤ ਵਿਭਾਗ, ਪੇਂਡੂ ਵਿਕਾਸ, ਸਹਿਕਾਰੀ ਵਿਭਾਗ ਅਤੇ ਜਲ ਸਪਲਾਈ ਵਿਭਾਗ ਪ੍ਰਮੁੱਖ ਹਨ।

ਮੁੱਖ ਸਕੱਤਰ ਨੇ ਕਿਹਾ ਕਿ ਨਵੀਂ ਭਰਤੀ ਨਾਲ ਜਿੱਥੇ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ ਉੱਥੇ ਹੀ ਪ੍ਰਸ਼ਾਸਨਿਕ ਪੱਧਰ 'ਤੇ ਵੀ ਸਰਕਾਰ ਦੀ ਕਾਰਗੁਜ਼ਾਰੀ ਹੋਰ ਚੰਗੀ ਹੋਵੇਗੀ। ਨਵੀਂ ਭਰਤੀ ਨਾਲ ਸਰਕਾਰੀ ਕੰਮਕਾਜ ਵਿਚ ਵਧੇਰੇ ਤੇਜ਼ੀ ਆਵੇਗੀ। ਜਿਹੜੇ ਵਿਭਾਗਾਂ ਵਿਚ ਭਰਤੀ ਸਬੰਧੀ ਕੋਈ ਨੁਕਤਾ ਵਿਚਾਰਨ ਯੋਗ ਸੀ, ਮੁੱਖ ਸਕੱਤਰ ਨੇ ਉਸ ਦਾ ਮੌਕੇ 'ਤੇ ਹੀ ਹੱਲ ਕੱਢ ਕੇ ਅਧਿਕਾਰੀਆਂ ਨੂੰ ਸਮਾਂਬੱਧ ਭਰਤੀ ਕਰਨ ਦੇ ਨਿਰਦੇਸ਼ ਜਾਰੀ ਕੀਤੇ।

The post ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵੱਲੋਂ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ appeared first on TheUnmute.com - Punjabi News.

Tags:
  • all-departments-to-complete-the-recruitment
  • breaking-news
  • congress
  • cooperative-department-and-water-supply-department.
  • finance-department
  • news
  • punjab
  • punjab-chief-secretary
  • punjab-chief-secretary-vijay-kumar-janjua
  • punjab-government
  • punjabi-news
  • punjab-news
  • punjab-school-education-department
  • rural-development
  • technical-education
  • the-unmute-breaking
  • the-unmute-breaking-news
  • the-unmute-punjabi-news
  • vijay-kumar-janjua

ਪੰਚਾਇਤੀ ਫੰਡਾਂ 'ਚ ਗਬਨ ਕਰਨ ਦੇ ਦੋਸ਼ਾਂ ਹੇਠ ਵਿਜੀਲੈਂਸ ਬਿਊਰੋ ਵੱਲੋਂ ਬੀ.ਡੀ.ਪੀ.ਓ. ਸਣੇ ਤਿੰਨ ਪੰਚਾਇਤ ਸਕੱਤਰਾਂ ਖ਼ਿਲਾਫ ਕੇਸ ਦਰਜ

Thursday 15 September 2022 09:56 AM UTC+00 | Tags: aam-aadmi-party breaking-news cm-bhagwant-mann congress gram-panchayat-manawa news panchayat-funds-scam panchayat-secretary-rajbir-singh punjab punjab-congress punjab-government punjab-police the-unmute-breaking-news the-unmute-punjabi-news village-development-officers

ਚੰਡੀਗੜ੍ਹ, 15 ਸਤੰਬਰ 2022: ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ (Vigilance Bureau) ਪੰਜਾਬ ਨੇ ਅੱਜ ਗ੍ਰਾਮ ਪੰਚਾਇਤ ਮਨਾਵਾ ਜਿਲ੍ਹਾ ਤਰਨਤਾਰਨ ਦੀ ਜਮੀਨ ਚਕੌਤੇ ਉਤੇ ਦੇਣ ਸਬੰਧੀ ਪਿਛਲੇ ਦੋ ਸਾਲਾਂ ਵਿੱਚ ਚਕੌਤੇ ਦੀ ਰਕਮ 8,85,000 ਰੁਪਏ ਘੱਟ ਵਸੂਲੀ ਦਿਖਾਕੇ ਪੰਚਾਇਤੀ ਫੰਡਾਂ ਵਿੱਚ ਫਰਾਡ ਅਤੇ ਗਬਨ ਕਰਨ ਦੇ ਦੋਸ਼ਾਂ ਤਹਿਤ ਤੱਤਕਾਲੀ ਬੀ.ਡੀ.ਪੀ.ਓ., ਸਮੇਤ ਤਿੰਨ ਪੰਚਾਇਤ ਸਕੱਤਰਾਂ ਖਿਲਾਫ ਮਕੱਦਮਾ ਦਰਜ ਕਰਕੇ ਦੋ ਪੰਚਾਇਤ ਸਕੱਤਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬਿਊਰੋ ਨੇ ਦੋਸ਼ੀਆਨ ਲਾਲ ਸਿੰਘ, ਐਸ.ਈ.ਪੀ.ਓ., ਚਾਰਜ ਬੀ.ਡੀ.ਪੀ.ਓ. ਵਲਟੋਹਾ, ਗਰਾਮ ਪੰਚਾਇਤ ਮਨਾਵਾ ਦੇ ਪੰਚਾਇਤ ਸਕੱਤਰ ਰਾਜਬੀਰ ਸਿੰਘ, ਗ੍ਰਾਮ ਵਿਕਾਸ ਅਫਸਰਾਂ (ਵੀ.ਡੀ.ਓ.) ਪਰਮਜੀਤ ਸਿੰਘ ਅਤੇ ਸਾਰਜ ਸਿੰਘ ਖਿਲਾਫ ਮੁਕੱਦਮਾ ਨੰਬਰ 16, ਮਿਤੀ 14.09.2022, ਜੁਰਮ ਅਧੀਨ ਧਾਰਾ 406, 409, 420, 468, 471 ਅਤੇ 120-ਬੀ, ਆਈ.ਪੀ.ਸੀ. ਅਤੇ 13(1) (ਏ), 13 (2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ (Vigilance Bureau), ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੁਕੱਦਮੇ ਵਿੱਚ ਪੰਚਾਇਤ ਸਕੱਤਰ ਰਾਜਬੀਰ ਸਿੰਘ ਤੇ ਵੀ.ਡੀ.ਓ. ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਬੁਲਾਰੇ ਨੇ ਵੇਰਵੇ ਦਿੰਦਆਂ ਦੱਸਿਆ ਕਿ ਪੰਚਾਇਤ ਮਨਾਵਾ, ਬਲਾਕ ਵਲਟੋਹਾ ਵੱਲੋਂ ਸਾਲ 2019-20 ਵਿੱਚ ਪੰਚਾਇਤ ਦੀ 24 ਏਕੜ 07 ਕਨਾਲ 09 ਮਰਲੇ ਜਮੀਨ ਚਕੌਤੇਦਾਰਾਂ ਨੂੰ 7,35,000 ਰੁਪਏ ਵਿੱਚ ਦੇ ਕੇ ਚਕੌਤੇ ਦੀ ਪ੍ਰਾਪਤ ਇਹ ਰਕਮ ਗ੍ਰਾਮ ਪੰਚਾਇਤ ਮਨਾਵਾ ਦੇ ਬੈਂਕ ਖਾਤੇ ਵਿੱਚ ਅੱਜ ਤੱਕ ਵੀ ਜਮ੍ਹਾਂ ਨਹੀਂ ਕਰਵਾਈ ਗਈ।

ਇਸ ਤੋਂ ਇਲਾਵਾ ਲਾਲ ਸਿੰਘ, ਐਸ.ਈ.ਪੀ.ਓ. ਚਾਰਜ ਬੀ.ਡੀ.ਪੀ.ਓ. ਬਤੌਰ ਪ੍ਰਬੰਧਕ ਅਤੇ ਰਾਜਬੀਰ ਸਿੰਘ ਪੰਚਾਇਤ ਸਕੱਤਰ ਵੱਲੋਂ ਹਾਈਕੋਰਟ ਅਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਮੀਨ ਦੀ ਬੋਲੀ ਨਾ ਕਰਵਾਕੇ ਉਕਤ ਜਮੀਨ ਦੀ ਬੋਲੀ ਨੂੰ ਮੁਬਲਗ 7,35,000 ਰੁਪਏ ਦੇ ਮੁਕਾਬਲੇ ਆਪਣੀ ਮਨਮਰਜੀ ਦੀ ਕੀਮਤ ਉਤੇ ਆਪਣੇ ਚਹੇਤਿਆਂ ਨੂੰ ਸਾਲ 2020-21 ਅਤੇ ਸਾਲ 2021-22 ਵਿੱਚ ਕ੍ਰਮਵਾਰ ਮੁਬਲਗ 3,35,000 ਰੁਪਏ ਅਤੇ 2,50,000 ਰੁਪਏ ਵਿੱਚ ਘੱਟ ਕੀਮਤ ਉਪਰ ਦੇ ਦਿੱਤੀ।

ਇਸ ਤਰਾਂ ਇਨ੍ਹਾਂ ਪੰਚਾਇਤ ਮੁਲਾਜਮਾਂ ਨੇ ਦੋ ਸਾਲਾਂ ਵਿੱਚ ਚਕੌਤੇ ਦੀ ਰਕਮ 8,85,000 ਰੁਪਏ ਦੀ ਘੱਟ ਵਸੂਲੀ ਦਿਖਾਕੇ ਪੰਚਾਇਤ ਦੇ ਫੰਡਾਂ ਵਿੱਚ ਇਹ ਫਰਾਡ ਅਤੇ ਗਬਨ ਕੀਤਾ ਗਿਆ ਹੈ ਜਿਸ ਕਰਕੇ ਇਹਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਫੌਜਦਾਰੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।

The post ਪੰਚਾਇਤੀ ਫੰਡਾਂ ‘ਚ ਗਬਨ ਕਰਨ ਦੇ ਦੋਸ਼ਾਂ ਹੇਠ ਵਿਜੀਲੈਂਸ ਬਿਊਰੋ ਵੱਲੋਂ ਬੀ.ਡੀ.ਪੀ.ਓ. ਸਣੇ ਤਿੰਨ ਪੰਚਾਇਤ ਸਕੱਤਰਾਂ ਖ਼ਿਲਾਫ ਕੇਸ ਦਰਜ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • congress
  • gram-panchayat-manawa
  • news
  • panchayat-funds-scam
  • panchayat-secretary-rajbir-singh
  • punjab
  • punjab-congress
  • punjab-government
  • punjab-police
  • the-unmute-breaking-news
  • the-unmute-punjabi-news
  • village-development-officers

ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਪ੍ਰਭਾਵਿਤ ਜ਼ੋਨ ਐਲਾਨਿਆ

Thursday 15 September 2022 10:19 AM UTC+00 | Tags: aam-aadmi-party african-swine-fever african-swine-fever-affected-zone barnala breaking-news cm-bhagwant-mann dhanula-village dhanula-village-of-barnala fisheries-and-dairy-development-minister laljit-singh-bhullar news punjab-animal-husbandry punjab-government punjabi-news punjab-news the-unmute-punjabi-news

ਚੰਡੀਗੜ੍ਹ 15 ਸਤੰਬਰ 2022: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਵਿੱਚੋਂ ਭੇਜੇ ਗਏ ਸੂਰ ਦੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ (African swine fever) ਦੀ ਪੁਸ਼ਟੀ ਹੋਈ ਹੈ ਜਿਸ ਪਿੱਛੋਂ ਇਸ ਖੇਤਰ ਨੂੰ ਪ੍ਰਭਾਵਤ ਜ਼ੋਨ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚੋਂ ਵੀ ਤਿੰਨ ਸ਼ੱਕੀ ਸੈਂਪਲ ਭੇਜੇ ਗਏ ਸਨ ਪਰ ਸਾਰੇ ਸੈਂਪਲ ਨੈਗੇਟਿਵ ਆਏ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿੰਡ ਧਨੌਲਾ ਵਿੱਚ ਬੀਮਾਰੀ ਦੇ ਕੇਂਦਰ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ "ਸੰਕ੍ਰਮਣ ਜ਼ੋਨ" ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ "ਨਿਗਰਾਨੀ ਜ਼ੋਨ" ਐਲਾਨਿਆ ਗਿਆ ਹੈ।

ਇਸ ਖੇਤਰ ਤੋਂ ਕੋਈ ਜ਼ਿੰਦਾ/ਮਰਿਆ ਸੂਰ, ਸੂਰ ਦਾ ਮੀਟ ਜਾਂ ਉਸ ਨਾਲ ਕੋਈ ਸਬੰਧਤ ਸਮੱਗਰੀ ਨਾ ਬਾਹਰ ਲਿਜਾਈ ਜਾਵੇਗੀ ਅਤੇ ਨਾ ਅੰਦਰ ਲਿਆਂਦੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮਾਂ ਨੂੰ ਨਿਗਰਾਨੀ ਜ਼ੋਨ ਵਿੱਚ ਵੀ ਕਰੜੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।

ਪਹਿਲਾਂ ਪ੍ਰਭਾਵਿਤ ਹੋਏ ਛੇ ਜ਼ਿਲ੍ਹਿਆਂ ਦਾ ਵੇਰਵਾ ਦਿੰਦਿਆਂ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਐਸ.ਬੀ.ਐਸ. ਨਗਰ. ਫ਼ਾਜ਼ਿਲਕਾ, ਫ਼ਰੀਦਕੋਟ ਅਤੇ ਮਾਨਸਾ ਦੇ ਐਲਾਨੇ ਗਏ ਸੰਕ੍ਰਮਿਤ ਜ਼ੋਨਾਂ ਵਿੱਚ ਸੂਰਾਂ ਦੀ ਕੱਲਿੰਗ ਕੀਤੀ ਜਾ ਚੁੱਕੀ ਹੈ ਤਾਂ ਜੋ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਸ ਪਿੱਛੋਂ ਇਨ੍ਹਾਂ ਥਾਵਾਂ ਤੋਂ ਦੁਬਾਰਾ ਭੇਜੇ ਗਏ ਸੈਂਪਲ ਨੈਗੇਟਿਵ ਪਾਏ ਗਏ ਹਨ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੂਰਾਂ ਨੂੰ ਇਧਰ-ਉਧਰ ਨਾ ਲਿਜਾਣ, ਸੂਰ ਵਪਾਰੀਆਂ ਜਾਂ ਕਾਰੋਬਾਰੀਆਂ ਨੂੰ ਆਪਣੇ ਫ਼ਾਰਮਾਂ 'ਤੇ ਆਉਣ ਤੋਂ ਸਖ਼ਤੀ ਨਾਲ ਰੋਕਣ ਅਤੇ ਸੂਰਾਂ ਦੀ ਖ਼ੁਰਾਕ ਵੀ ਆਪਣੇ ਫ਼ਾਰਮ 'ਤੇ ਹੀ ਤਿਆਰ ਕਰਨ ਕਿਉਂ ਜੋ ਸਾਵਧਾਨੀ ਅਪਨਾਉਣ ਨਾਲ ਹੀ ਇਸ ਬੀਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।

The post ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਪ੍ਰਭਾਵਿਤ ਜ਼ੋਨ ਐਲਾਨਿਆ appeared first on TheUnmute.com - Punjabi News.

Tags:
  • aam-aadmi-party
  • african-swine-fever
  • african-swine-fever-affected-zone
  • barnala
  • breaking-news
  • cm-bhagwant-mann
  • dhanula-village
  • dhanula-village-of-barnala
  • fisheries-and-dairy-development-minister
  • laljit-singh-bhullar
  • news
  • punjab-animal-husbandry
  • punjab-government
  • punjabi-news
  • punjab-news
  • the-unmute-punjabi-news

PM ਮੋਦੀ ਅੱਜ ਉਜ਼ਬੇਕਿਸਤਾਨ ਦੌਰੇ 'ਤੇ ਹੋਣਗੇ ਰਵਾਨਾ, ਸ਼ੰਘਾਈ ਸਿਖ਼ਰ ਸੰਮੇਲਨ 'ਚ ਕਰਨਗੇ ਸ਼ਿਰਕਤ

Thursday 15 September 2022 10:33 AM UTC+00 | Tags: 22nd-sco-summit-in-samarkand breaking-news foreign-secretary-vinay-kwatra news pm-modi-will-leave-for-uzbekistan punjabi-news samarkand samarkand-city sco-summit shanghai-summit the-unmute-breaking-news the-unmute-update uzbekistan

ਚੰਡੀਗੜ੍ਹ 15 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਸ਼ਾਮ ਉਜ਼ਬੇਕਿਸਤਾਨ (Uzbekistan) ਦੇ ਇੱਕ ਦਿਨ ਦੇ ਦੌਰੇ ‘ਤੇ ਰਵਾਨਾ ਹੋਣਗੇ। ਸ਼ੁੱਕਰਵਾਰ ਨੂੰ ਉਹ ਸਮਰਕੰਦ ਸ਼ਹਿਰ ‘ਚ ਆਯੋਜਿਤ ਸ਼ੰਘਾਈ ਸਿਖ਼ਰ ਸੰਮੇਲਨ (SCO Summit) ‘ਚ ਸ਼ਿਰਕਤ ਕਰਨਗੇ | ਇਸ ਸੰਬੰਧੀ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਉਜ਼ਬੇਕਿਸਤਾਨ ਦੌਰੇ ਦੇ ਵੇਰਵੇ ਸਾਂਝੇ ਕੀਤੇ ਹਨ।

ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਜ਼ਬੇਕਿਸਤਾਨ (Uzbekistan) ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯੇਵ ਦੇ ਸੱਦੇ ‘ਤੇ ਉੱਥੇ ਜਾ ਰਹੇ ਹਨ। ਉਹ ਸਮਰਕੰਦ ਵਿੱਚ SCO ਦੇ ਮੁਖੀਆਂ ਦੇ 22ਵੇਂ ਸੰਮੇਲਨ ਵਿੱਚ ਸ਼ਾਮਲ ਹੋਣਗੇ ਅਤੇ ਸੰਬੋਧਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਿਖ਼ਰ ਸੰਮੇਲਨ ਵਿੱਚ ਆਮ ਤੌਰ ‘ਤੇ ਦੋ ਸੈਸ਼ਨ ਹੁੰਦੇ ਹਨ। ਸਿਰਫ਼ SCO ਮੈਂਬਰ ਦੇਸ਼ਾਂ ਲਈ ਸੀਮਤ ਸੈਸ਼ਨ ਹੋਵੇਗਾ ਅਤੇ ਅਬਜ਼ਰਵਰਾਂ ਅਤੇ ਵਿਸ਼ੇਸ਼ ਸੱਦੇ ਵਾਲਿਆਂ ਲਈ ਇੱਕ ਵਿਸਤ੍ਰਿਤ ਸੈਸ਼ਨ ਹੋਵੇਗਾ।

The post PM ਮੋਦੀ ਅੱਜ ਉਜ਼ਬੇਕਿਸਤਾਨ ਦੌਰੇ ‘ਤੇ ਹੋਣਗੇ ਰਵਾਨਾ, ਸ਼ੰਘਾਈ ਸਿਖ਼ਰ ਸੰਮੇਲਨ ‘ਚ ਕਰਨਗੇ ਸ਼ਿਰਕਤ appeared first on TheUnmute.com - Punjabi News.

Tags:
  • 22nd-sco-summit-in-samarkand
  • breaking-news
  • foreign-secretary-vinay-kwatra
  • news
  • pm-modi-will-leave-for-uzbekistan
  • punjabi-news
  • samarkand
  • samarkand-city
  • sco-summit
  • shanghai-summit
  • the-unmute-breaking-news
  • the-unmute-update
  • uzbekistan

ਕਪੂਰਥਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀਆਂ ਮਾਰ ਕੇ ਕੀਤਾ ਕਤਲ, ਦੋਸ਼ੀ ਗ੍ਰਿਫਤਾਰ

Thursday 15 September 2022 10:56 AM UTC+00 | Tags: dhapai news paramveer-singh robber-killed-paramvir-singh the-unmute-breaking-news the-unmute-news usa.

ਚੰਡੀਗੜ੍ਹ 15 ਸਤੰਬਰ 2022: ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਸੀਸਿਪੀ ਦੇ ਡਾਊਨਟਾਊਨ ਟੂਪੇਲੋ ਵਿੱਚ ਇੱਕ ਗੈਸ ਸਟੇਸ਼ਨ ਨੇੜੇ ਇੱਕ ਪੰਜਾਬੀ ਮੂਲ ਦੇ ਸਟੋਰ ਵਿੱਚ ਕਲਰਕ ਵਜੋਂ ਕੰਮ ਕਰਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਢਪਈ ਨਾਲ ਸਬੰਧਤ 33 ਸਾਲਾ ਪਰਮਵੀਰ ਸਿੰਘ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ |

ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਨੇ ਪਰਮਵੀਰ ਸਿੰਘ ਦੇ ਸਿਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲੁਟੇਰੇ ਦੀ ਪਛਾਣ ਕ੍ਰਿਸ ਕੋਪਲੈਂਡ ਵਜੋਂ ਹੋਈ ਹੈ। ਦੂਜੇ ਪਾਸੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਸਟੋਰ ਕਲਰਕ ਦੀ ਉਸ ਨਾਲ ਕੋਈ ਬਹਿਸ ਨਹੀਂ ਹੋਈ। ਜਾਂਚ ਸਾਹਮਣੇ ਆਇਆ ਕਿ ਲੁੱਟ ਦੀ ਕੋਸ਼ਿਸ਼ ਦੌਰਾਨ ਲੁਟੇਰੇ ਨੇ ਪਰਮਵੀਰ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਲਦੀ ਹੀ ਜੱਜ ਦੇ ਸਾਹਮਣੇ ਪੇਸ਼ ਕੀਤਾ।

ਇਸ ਸਮੇਂ ਦੋਸ਼ੀ ਕ੍ਰਿਸ ਕੋਪਲੈਂਡ ਜੇਲ੍ਹ ਬੰਦ ਵਿੱਚ ਹੈ। ਪੁਲਿਸ ਦੇ ਅਨੁਸਾਰ ਕਾਤਲ ਕ੍ਰਿਸ ਕੋਪਲੈਂਡ ਦਾ ਅਪਰਾਧਿਕ ਇਤਿਹਾਸ ਵੀ ਹੈ। ਉਸ ‘ਤੇ ਪਹਿਲਾਂ ਵੀ ਕਈ ਚੋਰੀਆਂ ਦੇ ਦੋਸ਼ ਸਨ। ਮ੍ਰਿਤਕ ਪਰਮਵੀਰ ਸਿੰਘ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢਪਈ ਦਾ ਦੱਸਿਆ ਜਾ ਰਿਹਾ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

The post ਕਪੂਰਥਲਾ ਦੇ ਨੌਜਵਾਨ ਦਾ ਅਮਰੀਕਾ ‘ਚ ਗੋਲੀਆਂ ਮਾਰ ਕੇ ਕੀਤਾ ਕਤਲ, ਦੋਸ਼ੀ ਗ੍ਰਿਫਤਾਰ appeared first on TheUnmute.com - Punjabi News.

Tags:
  • dhapai
  • news
  • paramveer-singh
  • robber-killed-paramvir-singh
  • the-unmute-breaking-news
  • the-unmute-news
  • usa.

ਮੋਗਾ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੋਗਾ ਡੀ.ਸੀ. ਦਫ਼ਤਰ ਦੇ ਬਾਹਰ ਦਿੱਤਾ ਧਰਨਾ

Thursday 15 September 2022 11:25 AM UTC+00 | Tags: aam-aadmi-party agriculture-and-farmers-welfare-minister-kuldeep-singh-dhaliwal bjp bku breaking-news cm-bhagwant-mann kisan-protest kisan-protest-news kuldeep-singh-dhaliwal moga-kisan-protest moga-kisan-union-krantikari news punjab-government the-unmute the-unmute-breaking-news the-unmute-punjabi-news

ਮੋਗਾ 15 ਸਤੰਬਰ 2022: ਮੋਗਾ ਕਿਸਾਨ ਯੂਨੀਅਨ ਕ੍ਰਾਂਤੀਕਾਰੀ (Moga Kisan Union Krantikari) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਡੀ.ਸੀ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਸੋਚਦੇ ਸਨ ਕਿ ਪੰਜਾਬ ਵਿੱਚ ਬਦਲਾਅ ਆਵੇਗਾ ਅਤੇ ਪੰਜਾਬ ਸਰਕਾਰ ਕਿਸੇ ਤਰ੍ਹਾਂ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨਗੇ |

ਪਰ ਪੰਜਾਬ ਸਰਕਾਰ ਕਿਸਾਨਾਂ ਦੀ ਇੱਕ ਨਹੀਂ ਸੁਣ ਰਹੀ | ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵਿੱਚ ਧਰਨੇ ‘ਤੇ ਬੈਠੇ ਸਨ ਸੀ,ਕੇਂਦਰ ਸਰਕਾਰ ਨੇ ਫਸਲਾਂ ‘ਤੇ ਐੱਮ.ਐੱਸ.ਪੀ ‘ਤੇ ਕਾਨੂੰਨ ਲਾਗੂ ਕਰਨ ਦਾ ਵਾਅਦਾ ਕਰਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ | ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਿਹਾ ਹੈ |

ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਕਸਵਾ ਜ਼ੀਰਾ ਵਿੱਚ ਸ਼ਰਾਬ ਫੈਕਟਰੀ ਦੇ ਗੰਦੇ ਪਾਣੀ ਕਾਰਨ ਕਿਸਾਨ ਦੀ ਏਕੜ ਫਸਲ ਖ਼ਰਾਬ ਹੋ ਰਹੀ ਹੈ। ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ | ਕਿਸਾਨਾਂ ਦੀ ਮੰਗ ਹੈ ਕਿ ਫੈਕਟਰੀ ਨੂੰ ਬੰਦ ਕੀਤਾ ਜਾਵੇ ਤਾਂ ਜੋ ਕਿਸਾਨ ਦੀ ਫਸਲ ਖ਼ਰਾਬ ਨਾ ਹੋ ਸਕੇ | ਦੂਜੇ ਪਾਸੇ ਲਖੀਮਪੁਰ ‘ਚ ਕੁਝ ਕਿਸਾਨਾਂ ਅਤੇ ਪੱਤਰਕਾਰਾਂ ਦੀ ਕਤਲ ਦੇ ਦੋਸ਼ੀ ਅਜੇ ਵੀ ਆਜ਼ਾਦ ਘੁੰਮ ਰਹੇ ਹਨ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ, ਜਿਸ ਲਈ ਅੱਜ ਰੋਸ਼ ਪ੍ਰਦਰਸ਼ਨ ਕੀਤਾ ਗਿਆ।

The post ਮੋਗਾ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੋਗਾ ਡੀ.ਸੀ. ਦਫ਼ਤਰ ਦੇ ਬਾਹਰ ਦਿੱਤਾ ਧਰਨਾ appeared first on TheUnmute.com - Punjabi News.

Tags:
  • aam-aadmi-party
  • agriculture-and-farmers-welfare-minister-kuldeep-singh-dhaliwal
  • bjp
  • bku
  • breaking-news
  • cm-bhagwant-mann
  • kisan-protest
  • kisan-protest-news
  • kuldeep-singh-dhaliwal
  • moga-kisan-protest
  • moga-kisan-union-krantikari
  • news
  • punjab-government
  • the-unmute
  • the-unmute-breaking-news
  • the-unmute-punjabi-news

ਕਬੂਤਰਬਾਜ਼ੀ ਮਾਮਲੇ 'ਚ ਗਾਇਕ ਦਲੇਰ ਮਹਿੰਦੀ ਨੂੰ ਹਾਈਕੋਰਟ ਵਲੋਂ ਮਿਲੀ ਜ਼ਮਾਨਤ

Thursday 15 September 2022 11:38 AM UTC+00 | Tags: aam-aadmi-party breaking-news cm-bhagwant-mann daler-mehndi famous-punjabi-singer-daler-mehndi news patiala patiala-court patiala-nidhi-saini-court patiala-police punjab-and-haryana-high-court punjabi-news singer-daler-mehndi-got-bail thana-sadar-patiala the-complaint-of-bakshish-singh the-unmute-breaking-news

ਚੰਡੀਗੜ੍ਹ 15 ਸਤੰਬਰ 2022: ਪੰਜਾਬ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ (Daler Mehndi) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਬੂਤਰਬਾਜ਼ੀ ਮਾਮਲੇ 'ਚ ਵੱਡੀ ਰਾਹਤ ਦਿੱਤੀ ਹੈ | ਹਾਈਕੋਰਟ ਨੇ 2003 ਦੇ ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਜ਼ਮਾਨਤ ਦੇ ਦਿੱਤੀ ਹੈ | ਜਿਕਰਯੋਗ ਹੈ ਕਿ ਅਦਾਲਤ ਨੇ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ 'ਚ 2 ਸਾਲ ਦੀ ਸਜ਼ਾ ਸੁਣਾਈ ਸੀ |

ਦੱਸ ਦੇਈਏ ਕਿ 2018 ਵਿੱਚ ਕਬੂਤਰਬਾਜ਼ੀ ਮਾਮਲੇ 'ਚ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ (Daler Mehndi) ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ | 2003 ਦੇ ਇਸ ਕੇਸ 'ਚ 15 ਸਾਲਾਂ ਬਾਅਦ 2018 ਵਿੱਚ ਜੇ. ਐੱਮ. ਆਈ. ਸੀ. ਪਟਿਆਲਾ ਨਿਧੀ ਸੈਣੀ ਦੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਇਹ ਸਜ਼ਾ ਸੁਣਾਈ ਸੀ ਹਾਲਾਂਕਿ ਦਲੇਰ ਮਹਿੰਦੀ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਕਿਉਂ ਕਿ ਸਜ਼ਾ 3 ਸਾਲ ਤੋਂ ਘੱਟ ਸੀ। ਇਸ ਮਾਮਲੇ ਵਿਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ ਜਦਕਿ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਸਾਲ 2003 ' ਚ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ' ਤੇ ਦਲੇਰ ਮਹਿੰਦੀ (Daler Mahindi), ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ , ਧਿਆਨ ਸਿੰਘ ਤੇ ਬੁਲਬੁਲ ਮਹਿਤਾ ਖਿਲਾਫ ਮਾਮਲਾ ਦਰਜ ਕਰਵਾਇਆ ਸੀ । ਬਖਸ਼ੀਸ਼ ਸਿੰਘ ਦਾ ਕਹਿਣਾ ਸੀ ਕਿ ਦਲੇਰ ਮਹਿੰਦੀ ਨੇ ਉਸ ਤੋਂ ਵਿਦੇਸ਼ ਭੇਜਣ ਦੇ ਨਾਂ ' ਤੇ 20 ਲੱਖ ਰੁਪਏ ਲਏ ਸਨ । ਇਸ ਮਗਰੋਂ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ।

The post ਕਬੂਤਰਬਾਜ਼ੀ ਮਾਮਲੇ 'ਚ ਗਾਇਕ ਦਲੇਰ ਮਹਿੰਦੀ ਨੂੰ ਹਾਈਕੋਰਟ ਵਲੋਂ ਮਿਲੀ ਜ਼ਮਾਨਤ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • daler-mehndi
  • famous-punjabi-singer-daler-mehndi
  • news
  • patiala
  • patiala-court
  • patiala-nidhi-saini-court
  • patiala-police
  • punjab-and-haryana-high-court
  • punjabi-news
  • singer-daler-mehndi-got-bail
  • thana-sadar-patiala
  • the-complaint-of-bakshish-singh
  • the-unmute-breaking-news

T20 World Cup: ਵਿਸ਼ਵ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਏਸ਼ੀਆ ਕੱਪ 'ਚ ਖੇਡੇ 5 ਖਿਡਾਰੀ ਟੀਮ ਤੋਂ ਬਾਹਰ

Thursday 15 September 2022 11:58 AM UTC+00 | Tags: afghanistan afghanistan-cricket-board. bcci breaking-news icc icc-event icc-t20-world-cup-202 news nws sukhbir-singh-badal t20-world-cup-2022 the-unmute-breaking-news the-unmute-punjabi-news the-unmute-update

ਚੰਡੀਗੜ੍ਹ 15 ਸਤੰਬਰ 2022: ਅਫਗਾਨਿਸਤਾਨ (Afghanistan) ਨੇ ਅਗਲੇ ਮਹੀਨੇ ਆਸਟ੍ਰੇਲੀਆ ‘ਚ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ 2022 (T20 World Cup 2022) ਲਈ ਵੀਰਵਾਰ ਨੂੰ ਆਪਣੀ ਟੀਮ ਦਾ ਐਲਾਨ ਕਰ ਦਿੱਤਾ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਲਈ ਮੁਹੰਮਦ ਨਬੀ ਨੂੰ ਕਪਤਾਨ ਨਿਯੁਕਤ ਕੀਤਾ ਹੈ। ਟੀਮ ਨੇ ਏਸ਼ੀਆ ਕੱਪ ‘ਚ ਖਰਾਬ ਪ੍ਰਦਰਸ਼ਨ ਕਰਨ ਵਾਲੇ 5 ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

ਅਫਗਾਨਿਸਤਾਨ (Afghanistan) ਟੀਮ ਵਿਚ ਸਮੀਉੱਲ੍ਹਾ ਸ਼ਿਨਵਾਰੀ, ਹਸ਼ਮਤੁੱਲਾਹ ਸ਼ਾਹਿਦੀ, ਅਫਸਾਰ ਜ਼ਜ਼ਈ, ਕਰੀਮ ਜਨਤ ਅਤੇ ਨੂਰ ਅਹਿਮਦ ਨੂੰ ਏਸ਼ੀਆ ਕੱਪ ਵਿੱਚ ਹਿੱਸਾ ਲੈਣ ਵਾਲੇ ਮੈਂਬਰਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਦਰਵੇਸ਼ ਰਸੌਲੀ, ਕੈਸ ਅਹਿਮਦ ਅਤੇ ਸਲਫ਼ ਸਫੀ ਨੂੰ 15 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਅਫਸਰ ਜਜ਼ਈ, ਸ਼ਰਫੂਦੀਨ ਅਸ਼ਰਫ, ਰਹਿਮਤ ਸ਼ਾਹ ਅਤੇ ਗੁਲਬਦੀਨ ਨਾਇਬ ਨੂੰ ਰਿਜ਼ਰਵ ਰੱਖਿਆ ਗਿਆ ਹੈ।छवि

The post T20 World Cup: ਵਿਸ਼ਵ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਏਸ਼ੀਆ ਕੱਪ ‘ਚ ਖੇਡੇ 5 ਖਿਡਾਰੀ ਟੀਮ ਤੋਂ ਬਾਹਰ appeared first on TheUnmute.com - Punjabi News.

Tags:
  • afghanistan
  • afghanistan-cricket-board.
  • bcci
  • breaking-news
  • icc
  • icc-event
  • icc-t20-world-cup-202
  • news
  • nws
  • sukhbir-singh-badal
  • t20-world-cup-2022
  • the-unmute-breaking-news
  • the-unmute-punjabi-news
  • the-unmute-update

ਕੀ ਹਿੰਦੀ ਭਾਸ਼ਾ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ?

Thursday 15 September 2022 12:23 PM UTC+00 | Tags: east-india-company featured-post hindi-language is-hindi-the-national-language-of-india national-language-of-india news the-unmute the-unmute-breaking-news the-unmute-update

ਹਿੰਦੀ ਦੀ ਘਾੜਤ ਈਸਟ ਇੰਡੀਆ ਕੰਪਨੀ ਵਿਚ ਕੰਮ ਕਰਦੇ ਇਕ ਸਕਾਟਿਸ਼ ਭਾਸ਼ਾ ਵਿਗਿਆਨੀ ਨੇ ਘੜੀ ਸੀ – ਇਹ ਕਿਸੇ ਵੀ ਇਲਾਕੇ ਦੇ ਲੋਕਾਂ ਦੀ ਮਾਤਭਾਸ਼ਾ ਨਾ ਹੋਣ ਕਾਰਨ ਭਾਰਤ ਦੀ ਕੌਮੀ ਭਾਸ਼ਾ ਬਣਨ ਦਾ ਹੱਕ ਨਹੀਂ ਰੱਖਦੀ।

ਲਿਖਾਰੀ
ਦੇਵਧਨ ਚੌਧਰੀ

ਜੇ ਅੰਗਰੇਜ਼ੀ ਬੋਲਣ ਵਾਲ਼ੇ ਭਾਰਤੀਆਂ ਨੂੰ ‘ਮੈਕਾਲੇ ਦੇ ਬੱਚੇ’ ਮੰਨਿਆ ਜਾਂਦਾ ਹੈ, ਤਾਂ ਹਿੰਦੀ ਬੋਲਣ ਵਾਲ਼ੇ ਭਾਰਤੀਆਂ ਨੂੰ ਵੀ ‘ਗਿਲਕ੍ਰਿਸਟ ਦੇ ਬੱਚੇ’ ਆਖਿਆ ਜਾ ਸਕਦਾ ਹੈ।

ਮੇਰੀ ਸਵਰਗਵਾਸੀ ਨਾਨੀ – ਜਿਹਨਾਂ ਨੇ 1940ਵਿਆਂ ਦੇ ਕਲਕੱਤੇ ਵਿਚ ਫ਼ਲਸਫ਼ਾ ਅਤੇ ਜੀਵ-ਵਿਗਿਆਨ ਦੀ ਪੜ੍ਹਾਈ ਕੀਤੀ ਸੀ – ਨੇ ਮੈਨੂੰ ਛੋਟੇ ਹੁੰਦੇ ਨੂੰ ਇਕ ਵਾਰ ਦੱਸਿਆ ਸੀ ਕਿ ਅਜੋਕੀ ਹਿੰਦੀ ਭਾਸ਼ਾ ਦਾ ਜਨਮ ਸਥਾਨ ਕਲਕੱਤਾ ਸੀ: ਇਸਦੀ ਕਾਢ ਕਲਕੱਤਾ ਦੇ ਫੋਰਟ ਵਿਲੀਅਮ ਕਿਲੇ ਵਿਚ ਅੰਗਰੇਜ਼ਾਂ ਵੱਲੋਂ ਕੱਢੀ ਗਈ ਸੀ।

ਮੈਨੂੰ ਆਪਣੀ ਨਾਨੀ ਦੇ ਸ਼ਬਦ ਓਦੋਂ ਚੇਤੇ ਆਏ ਜਦੋਂ ਹਾਲ ਹੀ ਵਿੱਚ ਸਮਾਪਤ ਹੋਏ 'ਹਿੰਦੀ ਦਿਵਸ' ਬਾਰੇ ਮੈਂ ਖ਼ਬਰਾਂ ਪੜ੍ਹੀਆਂ ਜਿਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਅਪਨਾਏ ਜਾਣ ਤੇ ਪੂਰਾ ਜ਼ੋਰ ਲਾਇਆ ਹੋਇਆ ਸੀ।

ਇਸਤੋਂ ਮੈਨੂੰ ਇਹ ਸੋਚ ਵਿਚਾਰ ਕਰਨ ਅਤੇ ਇਹ ਪਤਾ ਲਗਾਉਣ ਦੀ ਪ੍ਰੇਰਨਾ ਮਿਲ਼ੀ ਕਿ ਮੇਰੇ ਨਾਨੀ ਜੀ ਏਦਾਂ ਕਿਉਂ ਕਹਿੰਦੇ ਹੁੰਦੇ ਸਨ। ਮੈਂ ‘ਲੁਕਾਏ ਗਏ ਸੱਚ’ ਬਾਰੇ ਜਾਨਣਾ ਅਤੇ ਹਿੰਦੀ ਦੇ ‘ਗੁਪਤ ਇਤਿਹਾਸ’ ਨੂੰ ਸਮਝਣਾ ਚਾਹੁੰਦਾ ਸੀਹੁਣ ਤੱਕ ਜੋ ਕੁਝ ਮੈਂ ਜਾਣ ਸਕਿਆ ਹਾਂ ਉਸਦੀ ਸਾਂਝ ਤੁਹਾਡੇ ਨਾਲ਼ ਪਾਉਣੀ ਚਾਹੁੰਦਾ ਹਾਂ; ਅਤੇ ਮੈਨੂੰ ਭਾਰਤੀ ਭਾਸ਼ਾਵਾਂ ਦਾ ਅਤੀਤ ਫਰੋਲ਼ਦਿਆਂ ਕੁਝ ਜ਼ਰੂਰੀ ਤੱਥਾਂ ਤੋਂ ਸ਼ੁਰੂਆਤ ਕਰਨੀ ਪਏਗੀ।

ਭਾਰਤ ਦੀ ਭਾਸ਼ਾਈ ਵੰਨ-ਸੁਵੰਨਤਾ:

ਪਾਪੂਆ ਨਿਊਗਿਨੀ ਟਾਪੂਆਂ ਦੀ ਆਬਾਦੀ ਸੱਤਰ ਲੱਖ ਤੋਂ ਥੋੜ੍ਹੀ ਕੁ ਵਧ ਹੈ ਪਰ ਓਥੇ ਵਿਸ਼ਵ ਦੀਆਂ ਸਭ ਤੋਂ ਵਧ, 852 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ: (840 ਹਾਲੇ ਵੀ ਬੋਲੀਆਂ ਜਾਂਦੀਆਂ ਹਨ ਅਤੇ 12 ਖ਼ਤਮ ਹੋ ਗਈਆਂ ਹਨ)। ਇਹ ਭਾਸ਼ਾਈ ਵੰਨ-ਸੁਵੰਨਤਾ ਸੂਚਕਾਂਕ (ਸਰੋਤ: ਯੂਨੈਸਕੋ 2009) 0.990 ਦੇ ਸਕੋਰ ਨਾਲ਼ ਸਭ ਤੋਂ ਉੱਪਰ ਹੈ। ਭਾਰਤ 0.930 ਦੇ ਸਕੋਰ ਨਾਲ਼ 9ਵੇਂ ਨੰਬਰ ‘ਤੇ ਆਉਂਦਾ ਹੈ।

ਪਰ ਜੇ ਅਸੀਂ ਭਾਸ਼ਾਈ ਵੰਨ-ਸੁਵੰਨਤਾ ਨੂੰ ਕੁੱਲ ਅਬਾਦੀ ਦੇ ਅਧਾਰ ਤੇ ਮਿਣਦੇ ਹਾਂ, ਤਾਂ ਭਾਰਤ 1.3 ਅਰਬ ਲੋਕਾਂ ਨਾਲ਼ (ਆਬਾਦੀ ਦੇ ਹਿਸਾਬ ਨਾਲ਼ ਦੁਨੀਆਂ ਭਰ ਵਿਚ ਨੰਬਰ ਦੋ) ਬਾਕੀ ਦੇਸ਼ਾਂ ਨਾਲੋਂ ਬਹੁਤ ਅੱਗੇ ਹੈ। ਆਬਾਦੀ ਪੱਖੋਂ ਚੀਨ ਪਹਿਲੇ, ਸੰਯੁਕਤ ਰਾਜ ਅਮਰੀਕਾ ਤੀਜੇ, ਇੰਡੋਨੇਸ਼ੀਆ ਚੌਥੇ ਅਤੇ ਬ੍ਰਾਜ਼ੀਲ ਪੰਜਵੇਂ ਨੰਬਰ ਤੇ ਹੈ। ਇਸਤਰਾਂ, ਕੋਈ ਕਹਿ ਸਕਦਾ ਹੈ ਕਿ ਭਾਰਤ ‘ਦੁਨੀਆਂ ਦਾ ਸਭ ਤੋਂ ਸੰਘਣੀ ਆਬਾਦੀ ਅਤੇ ਭਾਸ਼ਾਈ ਵੰਨ-ਸੁਵੰਨਤਾਵਾਂ ਵਾਲ਼ਾ ਦੇਸ਼’ ਹੈ।

ਭਾਰਤ ਦੀ 2001 ਦੀ ਮਰਦਮਸ਼ੁਮਾਰੀ ਤੋਂ ਪਤਾ ਲੱਗਿਆ ਕਿ ਭਾਰਤ ਦੀਆਂ 122 ਪ੍ਰਮੁੱਖ ਅਤੇ 1599 ਹੋਰ ਛੋਟੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਵਿੱਚ 30 ਉਹ ਭਾਸ਼ਾਵਾਂ ਦਰਜ ਹਨ ਜਿਨ੍ਹਾਂ ਨੂੰ ਮੁੱਢ-ਕਦੀਮੀ ਬੋਲਣ ਵਾਲ਼ਿਆਂ ਦੀ ਆਬਾਦੀ 10 ਲੱਖ ਤੋਂ ਵਧ ਹੈ ਅਤੇ 122 ਉਹ ਭਾਸ਼ਾਵਾਂ ਹਨ ਜਿਹਨਾਂ ਨੂੰ 10,000 ਤੋਂ ਵੱਧ ਲੋਕ ਬੋਲਦੇ ਹਨ।

ਭਾਰਤ ਦੀਆਂ 22 ਅਨੁਸੂਚਿਤ ਭਾਸ਼ਾਵਾਂ ਹਨ – ਅਸਮੀਆ, ਬੰਗਾਲੀ, ਬੋਡੋ, ਡੋਗਰੀ, ਗੁਜਰਾਤੀ, ਕੰਨੜ, ਕਸ਼ਮੀਰੀ, ਕੋਂਕਣੀ, ਮੈਥਲੀ, ਮਲਿਆਲਮ, ਮਰਾਠੀ, ਮੀਤੀ (ਮਨੀਪੁਰੀ), ਨੇਪਾਲੀ, ਓੜੀਆ, ਪੰਜਾਬੀ, ਸੰਸਕ੍ਰਿਤ, ਸੰਥਾਲੀ, ਸਿੰਧੀ, ਤਾਮਿਲ, ਤੇਲਗੂ ਅਤੇ ਉਰਦੂ – ਇਹਨਾਂ ਤੋਂ ਅਲਹਿਦਾ ਕੇਂਦਰ ਸਰਕਾਰ ਦੀਆਂ ਦੋ ਦਫ਼ਤਰੀ ਭਾਸ਼ਾਵਾਂ: ਹਿੰਦੀ ਅਤੇ ਅੰਗਰੇਜ਼ੀ ਹਨ।

ਉਪਰੋਕਤ ਤੋਂ ਇਲਾਵਾ, ਭਾਰਤ ਸਰਕਾਰ ਨੇ ਉਨ੍ਹਾਂ 6 ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਵੱਖਰਾ ਸਨਮਾਨ ਦਿੱਤਾ ਹੈ ਜਿਨ੍ਹਾਂ ਦੀ ‘ਅਮੀਰ ਵਿਰਾਸਤ ਅਤੇ ਆਜ਼ਾਦ ਸੁਭਾਅ’ ਹੈ: ਕੰਨੜ, ਮਲਿਆਲਮ, ਓੜੀਆ, ਸੰਸਕ੍ਰਿਤ, ਤਾਮਿਲ ਅਤੇ ਤੇਲਗੂ। ਤਾਮਿਲ ਭਾਸ਼ਾ ਵਿਸ਼ਵ ਦੀਆਂ ਸਭ ਤੋਂ ਪੁਰਾਣੀਆਂ ਜੀਵਿਤ ਭਾਸ਼ਾਵਾਂ ਵਿੱਚੋਂ ਇਕ ਹੈ ਅਤੇ ਇਹ ਦ੍ਰਾਵਿੜ ਭਾਸ਼ਾ ਸੰਸਕ੍ਰਿਤ (ਭਾਰਤੀ ਭਾਸ਼ਾਵਾਂ ਦੇ ਇੰਡੋ-ਆਰੀਅਨ ਪਰਿਵਾਰ ਦਾ ਇੱਕ ਹਿੱਸਾ) ਤੋਂ ਵੀ ਪੁਰਾਣੀ ਹੈ।

ਗਲ਼ਤ ਜਾਣਕਾਰੀ ਦੇਣ ਵਾਲ਼ੀਆਂ ਬੇਤੁਕੀਆਂ ਮੁਹਿੰਮਾਂ ਚਲਾਕੇ ਬਣਾਈਆਂ ਗਈਆਂ ਧਾਰਨਾਵਾਂ ਦੇ ਉਲ਼ਟ, ਹਿੰਦੀ ਭਾਰਤ ਦੀ ਕੌਮੀ ਭਾਸ਼ਾ ਨਹੀਂ ਹੈ। ਭਾਰਤ ਦੀ ਕੋਈ ਕੌਮੀ ਭਾਸ਼ਾ ਹੈ ਈ ਨਹੀਂ।ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ, ਸਿਰਫ਼ 26.6% ਭਾਰਤੀਆਂ ਨੇ ਆਪਣੀ ਮਾਂ-ਬੋਲੀ ਹਿੰਦੀ ਲਿਖਵਾਈ ਹੈ।

ਹਿੰਦੀ ਭਾਸ਼ਾ

ਅਜੋਕੀ ਹਿੰਦੀ – ਸਭ ਤੋਂ ਘੱਟ ਉਮਰ ਵਾਲ਼ੀਆਂ ਭਾਰਤੀ ਭਾਸ਼ਾਵਾਂ ਵਿਚੋਂ ਇਕ ਹੈ ਜੋ ਖੜੀਬੋਲੀ (ਦਿੱਲੀ ਅਤੇ ਆਸ ਪਾਸ ਦੀ ਖੇਤਰੀ ਉਪਬੋਲੀ) ਤੇ ਅਧਾਰਤ ਹੈ ਅਤੇ ਇਸ ‘ਤੇ ਅਦਬੀ ਰੰਗਤ 18 ਵੀਂ ਸਦੀ ਦੇ ਅਖੀਰ ਵਿਚ ਚੜ੍ਹਨੀ ਸ਼ੁਰੂ ਹੋਈ।

ਖੜੀਬੋਲੀ ਖੁਦ ਪਹਿਲੀਆਂ ਬੋਲੀਆਂ, ਜਿਵੇਂ ਕਿ ਅਵਧੀ- ਵਿਚੋਂ ਵਿਕਾਸ ਕਰਕੇ ਆਈ ਸੀ- ਜੋ ਆਮ ਲੋਕਾਂ ਦੀ ਮਿੱਠੀ ਬੋਲੀ ਸੀ ਅਤੇ ਜਿਸ ਵਿੱਚ ਤੁਲਸੀਦਾਸ ਨੇ 17ਵੀਂ ਸਦੀ ਦੇ ਅਰੰਭ ਵਿੱਚ ‘ਰਾਮਚਰਿਤਮਾਨਸ’ ਦੀ ਰਚਨਾ ਕੀਤੀ ਸੀ। ਅਵਧੀ ਭਗਤੀ ਕਵਿਤਾ ਨੇ ਸਾਰੇ ਉੱਤਰ ਭਾਰਤ ਵਿਚ ਭਗਵਾਨ ਰਾਮ ਨੂੰ ਮਸ਼ਹੂਰ ਕਰ ਦਿੱਤਾ; ਜੋ ਕਿ ਬਦਲੇ ਹੋਏ ਹਾਲਾਤ ਵਿਚ ਅਜੋਕੇ ਭਾਰਤ ਦੀ ਸਿਆਸਤ ਤੇ ਅਸਰ ਪਾ ਰਿਹਾ ਹੈ।

2018 ਵਿਚ ਛਪੇ ਆਪਣੇ ਇਕ ਲੇਖ ਵਿਚ ਮੈਂ ਉਹ ਦਿਲਚਸਪ ਕਹਾਣੀ ਸੁਣਾ ਚੁੱਕਿਆ ਹਾਂ ਕਿ ਭਗਵਾਨ ਰਾਮ ਹਿੰਦੂਆਂ ਦੇ ਦੇਵਤਾ ਕਿਵੇਂ ਬਣੇ? ਹਿੰਦੀ ਦਾ ਵਿਕਾਸ ਉਸ ਸਮੇਂ ਹੋਇਆ, ਜਦੋਂ ਹਿੰਦੂਸਤਾਨੀ ਦੇ ਇਕ ਹੋਰ ਰੂਪ – ਉੜਦੂ ਉਪਰ 18ਵੀਂ ਸਦੀ ਤੋਂ ਫ਼ਾਰਸੀ ਲਹਿਜ਼ੇ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਅਤੇ ਇਸਦੀ ਪੁੱਛ ਪ੍ਰਤੀਤ ਇਕ ਵੱਖਰੀ ਭਾਸ਼ਾ ਵਜੋਂ ਹੋਣ ਲੱਗ ਪਈ। 18ਵੀਂ ਸਦੀ ਦੇ ਅਖੀਰ ਅਤੇ 19ਵੀਂ ਸਦੀ ਦੇ ਸ਼ੁਰੂ ਵਿੱਚ, ਈਸਟ ਇੰਡੀਆ ਕੰਪਨੀ ਦੇ ਅਧੀਨ, ਹਿੰਦੁਸਤਾਨੀ ਹਿੰਦੀ ਅਤੇ ਉੜਦੂ, ਦੋ ਵੱਖੋ-ਵੱਖ ਰੂਪਾਂ ਵਿਚ ਵਿਗਸਣ ਲੱਗ ਪਈ ਸੀ।

ਇਹ ਵੀ ਸ਼ਾਇਦ ਮੱਕਾਰ ਸਾਮਰਾਜੀਆਂ ਵੱਲੋਂ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਦੇ ਤਹਿਤ ਵੱਖੋ-ਵੱਖ ਧਾਰਮਕ ਭਾਈਚਾਰਿਆਂ – ਭਾਵ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਭਾਸ਼ਾਈ ਤੌਰ ਤੇ ਵੰਡਣ, ਧੜ੍ਹੇਬੰਦੀ ਬਣਾਉਣ, ਆਪਸੀ ਸੰਬੰਧਾਂ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਵਿਚ ਕਈ ਪੀੜ੍ਹੀਆਂ ਅਤੇ ਇੱਥੋਂ ਤੱਕ ਕਿ ਸਦੀਆਂ ਤੱਕ ਚੱਲਣ ਵਾਲ਼ੀ ਦੁਸ਼ਮਣੀ ਪੈਦਾ ਕਰਨ ਲਈ ਕੀਤਾ ਗਿਆ ਸੀ।

ਪਰ ਇਹ ‘ਭਾਸ਼ਾਈ ਵੰਡ’ ਇਕ ਖਾਸ ਬੰਦੇ ਬਗੈਰ ਮੁਮਕਿਨ ਨਹੀਂ ਸੀ ਹੋਣੀ ਜਿਹੜਾ ਭਾਰਤੀ ਇਤਿਹਾਸ ਦੇ ਸਾਡੇ ‘ਸਾਂਝੇ ਰਲ਼ਵੇਂ ਚੇਤਿਆਂ’ ਵਿਚੋਂ ਤਕਰੀਬਨ ਅਣਜਾਣਿਆ ਹੈ: ਉਹ ਹੈ ਅਜੋਕੀਆਂ ਹਿੰਦੁਸਤਾਨੀ ਭਾਸ਼ਾਵਾਂ ਦਾ ਵਿੱਸਰ ਚੁੱਕਿਆ ਜਨਮਦਾਤਾ, ਜੌਨ ਗਿਲਕ੍ਰਿਸਟ।

ਜੌਨ ਗਿਲਕ੍ਰਿਸਟ ਹੀ ਅਜੋਕੀਆਂ ਹਿੰਦੁਸਤਾਨੀ ਭਾਸ਼ਾਵਾਂ ਦਾ ਜਨਮਦਾਤਾ ਹੈ !

ਅੱਖੜ ਸੁਭਾਅ ਵਾਲ਼ਾ ਜੌਨ ਬੋਰਥਵਿਕ ਗਿਲਕ੍ਰਿਸਟ (1759-1841) ਸਕਾਟਲੈਂਡ ਤੋਂ ਸਰਜਨ ਬਣਕੇ ਭਾਰਤ ਆਇਆ ਸੀ ਪਰ ਇੱਥੇ ਆਕੇ ਆਪਣੇ ਬਲਬੂਤੇ ਭਾਸ਼ਾ ਵਿਗਿਆਨੀ ਬਣ ਗਿਆ- ਆਪਣੇ ਜੱਦੀ ਸ਼ਹਿਰ ਐਡਿਨਬਰਾ ਵਿੱਚ ਆਪਣਾ ਸ਼ਾਹੂਕਾਰਾ ਡੁੱਬ ਜਾਣ ਤੋਂ ਬਾਅਦ ਉਸਨੇ ਆਪਣਾ ਮੁੱਢਲਾ ਜੀਵਨ ਭਾਰਤ ਵਿੱਚ ਬਿਤਾਇਆ ਜਿੱਥੇ ਉਸਨੇ ਹਿੰਦੁਸਤਾਨੀ ਭਾਸ਼ਾਵਾਂ ਦਾ ਅਧਿਐਨ ਕੀਤਾ।

ਚੈਂਬਰਜ਼ ਦੀ ਬਾਇਓਗ੍ਰਾਫ਼ਿਕਲ ਡਿਕਸ਼ਨਰੀ ਨੇ ਉਸਦੀ ਚੜ੍ਹਤ ਵਾਲ਼ੇ ਸਾਲਾਂ ਦੌਰਾਨ ਉਸਨੂੰ ਇਸ ਤਰ੍ਹਾਂ ਦਾ ਦਰਸਾਇਆ ਹੈ- “ਉਸਦੇ ਖਿੱਲਰੇ ਵਾਲ਼ ਅਤੇ ਮੁੱਛਾਂ ਹਿਮਾਲਿਆ ਦੀ ਬਰਫ਼ ਵਾਂਗੂੰ ਚਟਕ ਸਫੇਦ ਸਨ, ਅਤੇ ਉਹਨਾਂ ਵਿੱਚੋਂ ਝਾਕਦੇ ਦਗਦਗ ਕਰਦੇ ਅਤੇ ਹਾਵ ਭਾਵ ਭਰੇ ਚਿਹਰੇ ਦੇ ਬਿਲਕੁਲ ਉਲਟ ਉਸਦੀ ਤੁਲਨਾ ਰਾਇਲ ਬੰਗਾਲ ਟਾਈਗਰ ਨਾਲ਼ ਕੀਤੀ ਜਾਂਦੀ ਸੀ- ਤੇ ਅਜਿਹਾ ਲੱਗਣ ਦਾ ਉਸਨੂੰ ਮਾਣ ਵੀ ਸੀ।”

1782 ਵਿਚ, ਗਿਲਕ੍ਰਿਸਟ ਨੂੰ ਰਾਇਲ ਨੇਵੀ ਵਿਚ ਇਕ ਸਰਜਨ ਦੇ ਸਿਖਾਂਦਰੂ ਸਾਥੀ ਵਜੋਂ ਰੱਖ ਲਿਆ ਗਿਆ ਅਤੇ ਉਸਨੇ ਬੰਬੇ, ਭਾਰਤ ਵੱਲ ਸਫ਼ਰ ਕੀਤਾ। ਉੱਥੇ, ਉਹ ਈਸਟ ਇੰਡੀਆ ਕੰਪਨੀ ਦੀ ਮੈਡੀਕਲ ਸੇਵਾ ਵਿਚ ਸ਼ਾਮਲ ਹੋ ਗਿਆ ਅਤੇ 1784 ਵਿਚ ਉਸਨੂੰ ਸਹਾਇਕ ਸਰਜਨ ਲਗਾ ਦਿੱਤਾ ਗਿਆ।

ਭਾਰਤ ਵਿਚ ਸਫ਼ਰ ਕਰਦਿਆਂ ਗਿਲਕ੍ਰਿਸਟ ਨੂੰ ਹਿੰਦੁਸਤਾਨੀ ਭਾਸ਼ਾਵਾਂ ਦੀ ਖੋਜਬੀਨ ਕਰਨ ਦਾ ਸ਼ੌਕ ਜਾਗ ਪਿਆ। 1785 ਵਿਚ ਉਸਨੇ ਇਹਨਾਂ ਖੋਜ ਅਧਿਐਨਾਂ ਨੂੰ ਜਾਰੀ ਰੱਖਣ ਲਈ ਆਪਣੀ ਡਿਊਟੀ ਤੋਂ ਇਕ ਸਾਲ ਦੀ ਛੁੱਟੀ ਲੈਣ ਲਈ ਬੇਨਤੀ ਕੀਤੀ। ਉਸਨੂੰ ਇਹ ਛੁੱਟੀ ਆਖਰਕਾਰ 1787 ਵਿੱਚ ਮਿਲ਼ੀ ਅਤੇ ਗਿਲਕ੍ਰਿਸਟ ਫਿਰ ਕਦੇ ਵੀ ਮੈਡੀਕਲ ਸੇਵਾ ਵੱਲ ਵਾਪਸ ਨਾ ਮੁੜਿਆ।

ਉਸਦਾ ਛਪਣ ਵਾਲ਼ਾ ਪਹਿਲਾ ਲਿਖਤੀ ਕਾਰਜ- ਏ ਡਿਕਸ਼ਨਰੀ: ਇੰਗਲਿਸ਼ ਐਂਡ ਹਿੰਦੁਸਤਾਨੀ, ਕਲਕੱਤਾ: ਸਟੂਅਰਟ ਐਂਡ ਕੂਪਰ, 1787–90 ਸੀ। ਉਸਨੇ ਹਿੰਦੁਸਤਾਨੀ ਨੂੰ ਬ੍ਰਿਟਿਸ਼ ਇੰਤਜਾਮੀਆ ਦੀ ਭਾਸ਼ਾ ਵਜੋਂ ਮਸ਼ਹੂਰ ਕੀਤਾ ਅਤੇ ਗਵਰਨਰ-ਜਨਰਲ, ਮਾਰਕੇਸ ਆਫ਼ ਵੇਲੇਜ਼ਲੀ ਅਤੇ ਈਸਟ ਇੰਡੀਆ ਕੰਪਨੀ ਨੂੰ ਕਲਕੱਤਾ ਵਿੱਚ ਇੱਕ ਸਿਖਲਾਈ ਅਦਾਰਾ ਕਾਇਮ ਕਰਨ ਦਾ ਸੁਝਾਅ ਦਿੱਤਾ। ਇਹ ਓਰੀਐਂਟਲ ਸੈਮੀਨਰੀ ਜਾਂ ‘ਗਿਲਕ੍ਰਿਸਟ ਕਾ ਮਦਰੱਸਾ’ ਵਜੋਂ ਸ਼ੁਰੂ ਹੋਇਆ ਸੀ, ਪਰੰਤੂ ਇਕ ਸਾਲ ਦੇ ਵਕਫੇ ਅੰਦਰ ਹੀ ਇਸਨੂੰ ਵਧਾਅ ਕੇ ਸੰਨ 1800 ਵਿਚ ਕਲਕੱਤੇ ਦੇ ਫੋਰਟ ਵਿਲੀਅਮ ਕਿਲੇ ਦੇ ਵਿਹੜੇ ਵਿਚ ਫੋਰਟ ਵਿਲੀਅਮ ਕਾਲਜ ਬਣਾ ਦਿੱਤਾ ਗਿਆ। ਗਿਲਕ੍ਰਿਸਟ ਨੇ 1804 ਤੱਕ ਕਾਲਜ ਦੇ ਪਹਿਲੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ, ਅਤੇ ਕਈ ਕਿਤਾਬਾਂ ਪ੍ਰਕਾਸ਼ਤ ਕਰਨੀਆਂ ਜਾਰੀ ਰੱਖੀਆਂ ਜਿਹਨਾਂ ਵਿੱਚ ‘ਦ ਹਿੰਦੀ-ਰੋਮਨ ਆਰਥੋਏਪੀਗ੍ਰਾਫ਼ਿਕਲ ਅਲਟੀਮੇਟਮ’, ਜਾਂ ਪੂਰਬ ਲਈ ਸਥਿਰ ਅਤੇ ਕਾਰਜਸ਼ੀਲ ਸਿਧਾਂਤਾਂ ਦੀਆਂ ਪੂਰਬੀ ਅਤੇ ਪੱਛਮੀ ਪ੍ਰਤੱਖ ਧੁਨੀਆਂ ਦਾ ਇੱਕ ਵਿਉਂਬੱਧ ਵਰਣਾਤਮਕ ਨਜ਼ਰੀਆ- ‘ਕਲਕੱਤਾ 1804’, ਸ਼ਾਮਲ ਸਨ।

ਗਿਲਕ੍ਰਿਸਟ ਨੇ ਭਾਰਤੀ ਲੇਖਕਾਂ ਅਤੇ ਵਿਦਵਾਨਾਂ ਨੂੰ ਕਾਲਜ ਵਿਚ ਸ਼ਾਮਲ ਕਰ ਲਿਆ ਅਤੇ ਉਨ੍ਹਾਂ ਨੂੰ ਹਿੰਦੀ ਵਿਚ ਲਿਖਣ ਬਦਲੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ। ਭਾਰਤੀ ਲੇਖਕਾਂ ਅਤੇ ਵਿਦਵਾਨਾਂ ਦੇ ਯੋਗਦਾਨ ਨੇ ਥੋੜ੍ਹੇ ਸਮੇਂ ਵਿਚ ਹਿੰਦੀ ਭਾਸ਼ਾ ਅਤੇ ਸਾਹਿਤ ਨੂੰ ਤੇਜ਼ੀ ਨਾਲ ਅੱਗੇ ਵਧਣ ਦੇ ਯੋਗ ਬਣਾ ਦਿੱਤਾ। ਗਿਲਕ੍ਰਿਸਟ ਦੀ ਪਹਿਲਕਦਮੀ ਤੇ ਲੱਲੂ ਲਾਲ (1763-1825) ਨੇ ਮਸ਼ਹੂਰ ਪ੍ਰੇਮਸਾਗਰ (ਪ੍ਰੇਮ ਦਾ ਸਮੁੰਦਰ) ਗ੍ਰੰਥ ਰਚ ਦਿੱਤਾ। ਇਸ ਤੋਂ ਬਾਅਦ, ਬਾਈਬਲ ਦਾ ਹਿੰਦੀ ਅਨੁਵਾਦ 1818 ਵਿਚ ਆਇਆ ਅਤੇ ਉਦੰਤ ਮਾਰਤੰਡ ਨਾਂ ਦਾ ਪਹਿਲਾ ਹਿੰਦੀ ਅਖਬਾਰ, 1826 ਵਿਚ ਕਲਕੱਤਾ ਵਿਚ ਛਪਣਾ ਸ਼ੁਰੂ ਹੋਇਆ।

ਗਿਲਕ੍ਰਿਸਟ ਨੇ ‘ਖੜੀਬੋਲੀ ਦੀ ਦੋ ਰੂਪਾਂ ਵਿਚ ਵੰਡ’ ਕਿਤਾਬ ਲਿਖੀ – ਜਿਸਦੇ ਨਤੀਜੇ ਵਜੋਂ ਖੜੀਬੋਲੀ ਨੂੰ ਮੁਢਲਾ ਆਧਾਰ ਬਣਾਕੇ ਹਿੰਦੋਸਤਾਨੀ ਭਾਸ਼ਾ ਨੂੰ ਦੋ ਭਾਸ਼ਾਵਾਂ (ਹਿੰਦੀ ਅਤੇ ਉਰਦੂ) ਵਿਚ ਵੰਡ ਦਿੱਤਾ ਗਿਆ ਜਿਹਨਾਂ ਦੇ ਆਪੋ-ਆਪਣੇ ਲਫ਼ਜ਼ ਅਤੇ ਲਿਪੀਆਂ ਸਨ।

ਦੂਜੇ ਲਫ਼ਜ਼ਾਂ ਵਿਚ ਉਸ ਸਮੇਂ ਦੀ ਹਿੰਦੁਸਤਾਨੀ ਭਾਸ਼ਾ ਨੂੰ ਹੀ ਹਿੰਦੀ ਅਤੇ ਉਰਦੂ ਵਿਚ ਵੰਡਕੇ ਦੇਵਨਾਗਰੀ ਅਤੇ ਫ਼ਾਰਸੀ ਲਿਪੀ ਵਿਚ ਲਿਖ ਦਿੱਤਾ ਗਿਆ ਸੀ ਜਿਹਨਾਂ ਨੂੰ ਅੱਗੋਂ ਹੋਰ ਸਾਜ-ਸਵਾਰਕੇ ਬੋਲਚਾਲ ਵਾਲ਼ਾ ਰਸਮੀ ਰੂਪ ਦੇ ਦਿੱਤਾ ਗਿਆ ਸੀ।

ਸੰਤੋਸ਼ ਕੁਮਾਰ ਖਰੇ ਨੇ ਆਪਣੇ ਲੇਖ ‘ਭਾਰਤ ਵਿਚ ਭਾਸ਼ਾ ਬਾਰੇ ਸੱਚਾਈ’ ਵਿਚ ਲਿਖਿਆ: 'ਹਿੰਦੀ ਅਤੇ ਉਰਦੂ ਨੂੰ ਦੋ ਵੱਖਰੀਆਂ ਭਾਸ਼ਾਵਾਂ ਦੇ ਤੌਰ' ਤੇ ਘੜਨ ਦਾ ਖਿਆਲ 19ਵੀਂ ਸਦੀ ਦੇ ਪਹਿਲੇ ਅੱਧ ਵਿਚ ਫੋਰਟ ਵਿਲੀਅਮ ਕਾਲਜ ਵਾਲ਼ਿਆਂ ਨੂੰ ਆਇਆ ਸੀ। 'ਉਨ੍ਹਾਂ ਲਿਖਿਆ: “ਉਨ੍ਹਾਂ ਦੇ ਭਾਸ਼ਾਈ ਅਤੇ ਸਾਹਿਤਕ ਪ੍ਰਕਾਸ਼ਨ ਉਸੇ ਮੁਤਾਬਕ ਤਿਆਰ ਕੀਤੇ ਗਏ ਸਨ, ਉਰਦੂ ਲਈ ਲਿਪੀ ਅਤੇ ਲਫ਼ਜ਼, ਦੋਵੇਂ ਫਾਰਸੀ ਕੋਲ਼ੋਂ ਅਤੇ ਹਿੰਦੀ ਲਈ ਲਿਪੀ ਦੇਵਨਾਗਰੀ ਅਤੇ ਲਫ਼ਜ਼ ਸੰਸਕ੍ਰਿਤ ਕੋਲ਼ੋਂ ਉਧਾਰੇ ਲਏ ਗਏ ਸਨ।”

‘ਏ ਹਿਸਟਰੀ ਆਫ ਹਿੰਦੀ ਲਿਟਰੇਚਰ’ ਦੇ ਲੇਖਕ ਕੇ.ਬੀ. ਜਿੰਦਲ ਦੇ ਲਫ਼ਜ਼ਾਂ ਵਿਚ: ‘ਜਿਹੜੀ ਹਿੰਦੀ ਅੱਜ ਅਸੀਂ ਵੇਖ ਰਹੇ ਹਾਂ, ਉਹ ਉੱਨੀਂਵੀਂ ਸਦੀ ਦੀ ਉਪਜ ਹੈ।’ ਸਮਕਾਲੀ ਡੱਚ ਇਤਿਹਾਸਕਾਰ ਥਾਮਸ ਡੀ ਬਰੂਜੀਨ ਦਾ ਕਹਿਣਾ ਹੈ ਕਿ ਕਲਕੱਤਾ ਦਾ ਫੋਰਟ ਵਿਲੀਅਮ ਕਾਲਜ, ‘ਘੱਟ ਜਾਂ ਵਧ, ਅਜੋਕੀ ਹਿੰਦੀ ਦਾ ਜਨਮ ਸਥਾਨ ਸੀ।’

19ਵੀਂ ਸਦੀ ਦੇ ਅਖੀਰਲੇ ਅਤੇ 20ਵੀਂ ਸਦੀ ਦੇ ਮੁਢਲੇ ਸਾਲਾਂ ਦੇ ਮਸ਼ਹੂਰ ਆਇਰਿਸ਼ ਭਾਸ਼ਾ ਵਿਗਿਆਨੀ ਜੋਰਜ ਅਬ੍ਰਾਹਮ ਗ੍ਰੀਅਰਸਨ ਨੇ ਕਿਹਾ ਕਿ ਸਮਕਾਲੀ *ਭਾਰਤੀ ਜਿਸ ਮਿਆਰੀ ਜਾਂ ਸ਼ੁੱਧ ਹਿੰਦੀ ਦੀ ਵਰਤੋਂ ਕਰਦੇ ਹਨ, ਉਹ ਇਕ ਨਕਲੀ ਉਪਬੋਲੀ ਹੈ; ਕੁਦਰਤੀ ਤੌਰ ਤੇ ਇੱਥੇ ਜਨਮੇ ਕਿਸੇ ਵੀ ਭਾਰਤੀ ਦੀ ਮਾਂ ਬੋਲੀ ਨਹੀਂ ਹੈ, ਯੂਰਪੀਅਨ ਇਸਨੂੰ ਇੱਕ ਸ਼ਾਨਦਾਰ ਦੋਗਲੀ ਬੋਲੀ ਹਿੰਦੀ ਦੇ ਰੂਪ ਵਿਚ ਜਾਣਦੇ ਹਨ ਜਿਸਦੀ ਕਾਢ ਵੀ ਉਹਨਾਂ ਵੱਲੋਂ ਹੀ ਕੱਢੀ ਗਈ ਹੈ।*

ਇਸ ਲਈ, ਮੇਰੀ ਸਵਰਗਵਾਸੀ ਨਾਨੀ ਠੀਕ ਹੀ ਕਹਿੰਦੇ ਹੁੰਦੇ ਸਨ: ਕਿ ਅਜੋਕੀ ਹਿੰਦੀ ਦਾ ਜਨਮ ਸਥਾਨ ਕਲਕੱਤਾ ਹੈ। ਅਤੇ ਇਹ ਫੋਰਟ ਵਿਲੀਅਮ ਹੀ ਸੀ ਜਿੱਥੇ ਜੌਹਨ ਗਿਲਕ੍ਰਿਸਟ ਦੇ ਅਣਥੱਕ ਯਤਨਾਂ ਨਾਲ਼ ਹਿੰਦੀ ਦੀ ਕਾਢ ਕੱਢੀ ਗਈ ਸੀ।. ਜੇ ਅੰਗਰੇਜ਼ੀ ਬੋਲਣ ਵਾਲ਼ੇ ਭਾਰਤੀਆਂ ਨੂੰ ‘ਮੈਕਾਲੇ ਦੇ ਬੱਚੇ’ ਮੰਨਿਆ ਜਾਂਦਾ ਹੈ, ਤਾਂ ਹਿੰਦੀ ਬੋਲਣ ਵਾਲੇ ਭਾਰਤੀਆਂ ਨੂੰ ਵੀ ‘ਗਿਲਕ੍ਰਿਸਟ ਦੇ ਬੱਚੇ’ ਕਿਹਾ ਜਾ ਸਕਦਾ ਹੈ।

ਸਿੱਟਾ:

8000 ਸਾਲ ਜਾਂ ਇਸ ਤੋਂ ਵੱਧ ਪੁਰਾਣੇ ਅਜੋਕੇ ਭਾਰਤ ਦੇ ‘ਸਭਿਅਕ ਰਾਜ’ ਵਿਚ ਇੱਕ ਅਜਿਹੀ ਭਾਸ਼ਾ, ਜਿਹੜੀ ਸਿਰਫ਼ ਦੋ ਕੁ ਸੌ ਸਾਲ ਪੁਰਾਣੀ ਹੈ ਅਤੇ ਜਿਹੜੀ ਸਾਡੇ ਬਸਤੀਵਾਦੀ ਸਾਮਰਾਜੀ ਮਾਲਕਾਂ ਅਧੀਨ ਬਣੀ ਲੁੱਟਮਾਰ ਕਰਨ ਵਾਲ਼ੀ ਪ੍ਰਾਈਵੇਟ ਕਾਰਪੋਰੇਸ਼ਨ, ਈਸਟ ਇੰਡੀਆ ਕੰਪਨੀ ਦੇ ਇੱਕ ਕਰਮਚਾਰੀ ਦੇ ਦਿਮਾਗ ਦੀ ਘਾੜਤ ਹੈ- ਜ਼ਾਹਿਰਾ ਤੌਰ ‘ਤੇ ਭਾਰਤ ਦੀ ਕੌਮੀ ਭਾਸ਼ਾ ਕਦੇ ਵੀ ਨਹੀਂ ਮੰਨੀ ਜਾ ਸਕਦੀ।

ਹਿੰਦੀ ਦਿਵਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਵਿਆਪਕ ਹਿੰਦੂਤਵੀ ਏਜੰਡੇ ਅਤੇ ਸੰਸਕ੍ਰਿਤ ਨੂੰ ‘ਮਾਂ ਬੋਲੀ’ ‘ਅਤੇ ਹਿੰਦੀ ਨੂੰ ‘ਕੌਮੀ ਭਾਸ਼ਾ’ ਵਜੋਂ ਥੋਪਣ ਦੀ ਰਾਜਨੀਤਿਕ ਕੋਸ਼ਿਸ਼ ਦਾ ਸੰਕੇਤ ਹਨ।

ਪਰ ਸੰਸਕ੍ਰਿਤ ਭਾਰਤ ਦੀ ਮਾਂ ਬੋਲੀ ਨਹੀਂ ਹੈ। ਇਸ ਧਰਤੀ ਦੇ ਸਾਡੇ ਇਸ ਪੁਰਾਤਨ ਖਿੱਤੇ ਦੀ ਕਿਸੇ ਵੀ ਇਕ ਭਾਸ਼ਾ ਨੂੰ 'ਮਾਂ ਬੋਲੀ' ਨਹੀਂ ਆਖਿਆ ਜਾ ਸਕਦਾ ਜਿਸ ਵਿਚ ਅਜਿਹੀ ਭਾਸ਼ਾਈ ਵੰਨ-ਸੁਵੰਨਤਾ ਹੈ ਜਿਹੜੀ ਕਈ ਭਾਸ਼ਾ ਪਰਿਵਾਰਾਂ ਵਿਚੋਂ ਨਿਕਲਕੇ ਆਈ ਹੈ: ਜਿਵੇਂ ਇੰਡੋ-ਆਰੀਅਨ ਜਾਂ ਇੰਡਿਕ, ਦ੍ਰਾਵਿੜੀ, ਸਿਨੋ-ਤਿੱਬਤੀ, ਆਸਟ੍ਰੋਏਸ਼ੀਐਟਿਕ, ਤਾਈ-ਕਦਾਈ ਅਤੇ ਗ੍ਰੇਟ ਅੰਡੇਮਾਨੀ।

ਉਪਰ ਦੱਸੇ ਮੁਤਾਬਕ, ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਲਾਗੂ ਨਹੀਂ ਕੀਤਾ ਜਾ ਸਕਦਾ। ਭਾਰਤ ਨੂੰ ਕਿਸੇ ਵੀ ਇਕ ਕੌਮੀ ਭਾਸ਼ਾ ਦੀ ਲੋੜ ਨਹੀਂ ਹੈ ਕਿਉਂਕਿ ਵੰਨ-ਸੁਵੰਨਤਾ ਭਾਰਤ ਦੀ ਬੁਨਿਆਦੀ ਕੌਮੀ ਖਾਸੀਅਤ ਹੈ, ਅਤੇ ਇਹ ਇਸੇ ਤਰਾਂ ਹੀ ਬਣੀ ਰਹਿਣੀ ਚਾਹੀਦੀ ਹੈ।

ਅਸੀਂ ਭਾਰਤੀ ਲੋਕ, ਜਿਹੜੇ ਹਿੰਦੀ-ਹਿੰਦੁਸਤਾਨੀ ਗਊ ਭਗਤਾਂ ਦੀ ਪੱਟੀ ਦੇ ਦਾਇਰੇ ਵਿਚ ਨਹੀਂ ਆਉਂਦੇ – ਸਪਸ਼ਟ ਤੌਰ ‘ਤੇ ਸਮਝਦੇ ਹਾਂ ਕਿ ਭਾਰਤ ਵਿਚ ਇਕ ਸੰਗਠਿਤ ‘ਸਮਾਜਕ-ਸਭਿਆਚਾਰਕ ਇੰਜੀਨੀਅਰਿੰਗ ਮਿਸ਼ਨ’ ਚੱਲ ਰਿਹਾ ਹੈ ਜੋ ਮੁਲਕ ਵਿਚ ਬਸਤੀਵਾਦ ਕਾਇਮ ਕਰਨਾ ਚਾਹੁੰਦਾ ਹੈ ਤੇ ਮਿੱਠਾ ਪਿਆਰਾ ਹੋਕੇ ਹਿੰਦੂਤਵ ਦੇ ਝੰਡੇ ਹੇਠ ਸਾਰੀ ਹਿੰਦੂ ਬਹੁਗਿਣਤੀ ਨੂੰ ‘ਇਕਮੁੱਠ’ ਕਰਨਾ ਚਾਹੁੰਦਾ ਹੈ।

ਉਹਨਾਂ ਸਾਰੇ ਹਿੰਦੂਆਂ ਉੱਤੇ ਹਿੰਦੀ ਭਾਸ਼ਾ ਥੋਪ ਦੇਣੀ, ਜਿਹੜੇ ਹਿੰਦੀ ਨਹੀਂ ਬੋਲਦੇ, 'ਹਿੰਦੂ ਰਾਸ਼ਟਰ' ਦੇ ਮੂਖੌਟੇ ਹੇਠ 'ਹਿੰਦੂਤਵ ਰਾਸ਼ਟਰ' ਦੀ ਸਥਾਪਨਾ ਵੱਲ ਲੈਣ ਜਾਣ ਵਾਲ਼ੇ ਵੱਡੇ ਰਾਜਨੀਤਿਕ ਟੀਚੇ ਦਾ ਇਕ ਹਿੱਸਾ ਹੈ। ਜਿੱਥੋਂ ਤੱਕ ਆਪਣੀ ਮਾਂ ਬੋਲੀ, ਆਪਣੇ ਸਭਿਆਚਾਰ, ਆਪਣੀ ਲਿਪੀ ਨੂੰ ਬਚਾਉਣ ਦਾ ਸੰਬੰਧ ਹੈ, ਭਾਰਤ ਦੇ ਸੰਵਿਧਾਨ ਦਾ ਆਰਟੀਕਲ 29 ਅਸਾਂ ਭਾਰਤ ਦੇ ਸਾਰੇ ਨਾਗਰਿਕਾਂ ਲਈ ਬਰਾਬਰੀ ਦਾ ਹੱਕ ਯਕੀਨੀ ਬਣਾਉਂਦਾ ਹੈ।

ਕਿਸੇ ਵੀ ਭਾਸ਼ਾ ਨੂੰ ਬਾਕੀਆਂ ‘ਤੇ ਥੋਪਣਾ ਸੰਵਿਧਾਨਕ ਤੌਰ’ ਤੇ ਗੈਰ-ਕਾਨੂੰਨੀ ਹੈ, ਅਤੇ ਅਜੋਕੇ ਭਾਰਤ ਦੀ ਅਜਿਹੀ ਭਾਸ਼ਾਈ, ਨਸਲੀ ਅਤੇ ਸਭਿਆਚਾਰਕ ਵੰਨ-ਸੁਵੰਨਤਾ ਦੇ ਮੌਜੂਦ ਹੁੰਦਿਆਂ ਅਜਿਹਾ ਕਰਨਾ ਵਧੇਰੇ ਖੇਤਰੀ ਤਣਾਅ, ਵੈਰ ਵਿਰੋਧ, ਪਾਟੋਧਾੜ ਅਤੇ ਆਪਸੀ ਨਾਰਾਜ਼ਗੀ ਦਾ ਕਾਰਨ ਬਣ ਸਕਦਾ ਹੈ। ਭਾਰਤ ਨੂੰ ‘ਇਕ ਭਾਸ਼ਾ, ਇਕ ਰਾਸ਼ਟਰ’ ਵਰਗੀ ਏਕਤਾ ਦੀ ਲੋੜ ਨਹੀਂ ਹੈ। ਭਾਰਤ ਨੂੰ ਆਪਣੀ 'ਏਕਤਾ ਵਿਚ ਵੰਨ-ਸੁਵੰਨਤਾ' ਵਾਲ਼ੀ ਪ੍ਰਭੂਸੱਤਾ ਅਤੇ ਵਿਲੱਖਣ 'ਸਭਿਅਤਾਵਾਦੀ ਭਾਵਨਾ' ਉੱਤੇ ਜ਼ੋਰ ਦੇਣ ਦੀ ਲੋੜ ਹੈ।

ਸਾਰੇ ਮਖੌਲਾਂ ਦੀ ਜਨਮਦਾਤੀ:

'ਹਿੰਦੂ, ਹਿੰਦੂ ਕਿਵੇਂ ਬਣੇ ਅਤੇ ਹਿੰਦੂਤਵ ਹਿੰਦੂ ਧਰਮ ਕਿਉਂ ਨਹੀਂ ਹੈ’ ਇਸ ਬਾਰੇ ਮੈਂ 2017 ਵਿੱਚ ਮੈਂ ਇੱਕ ਲੇਖ ਛਪਵਾਇਆ ਸੀ। ਹੁਣ ਮੈਂ ਓਹ ਵੀ ਦੱਸ ਦੇਣਾ ਚਾਹੁੰਦਾ ਹਾਂ – ਜਿਸ ਨੂੰ ਮੈਂ ਸਾਰੇ ਮਖੌਲਾਂ ਦੀ ਮਾਂ ਕਹਿੰਦਾ ਹੁੰਦਾ ਹਾਂ। ਆਰਐਸਐਸ-ਬੀਜੇਪੀ-ਵੀਐਚਪੀ ਜਾਂ ਸੰਘ ਪਰਿਵਾਰ ਦੀ ਹਿੰਦੂਤਵੀ ਵਿਚਾਰਧਾਰਾ ਚਾਰ ਮੁੱਖ ਸ਼ਬਦਾਂ: ਹਿੰਦੀ, ਹਿੰਦੂ, ਹਿੰਦੂ ਧਰਮ ਅਤੇ ਹਿੰਦੁਸਤਾਨ ਉੱਤੇ ਟਿਕੀ ਹੋਈ ਹੈ।

ਸੰਘ ਦੀ ਵਿਚਾਰਧਾਰਾ ਮੁਸਲਮਾਨਾਂ ਅਤੇ ਇਸਾਈਆਂ ਨੂੰ ਭਾਰਤ ਵਿੱਚ ਗੈਰ ਮੁਲਕੀ ਹਮਲਾਵਰ ਮੰਨਦੀ ਹੈ। ਪਰ ਇਹ ਗੈਰ ਮੁਲਕੀ ਪਾਰਸੀ ਲੋਕ ਹੀ ਸਨ ਜਿਨ੍ਹਾਂ ਨੇ ‘ਹਿੰਦੂ ਅਤੇ ਹਿੰਦੁਸਤਾਨ’ ਲਫ਼ਜ਼ ਘੜੇ ਸਨ; ਅਤੇ ਇਹ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਸਾਮਰਾਜ ਦਾ ਹੀ ਕਾਰਾ ਸੀ ਜਿਸਨੇ ਹਿੰਦੀ ਭਾਸ਼ਾ ਬਣਾਈ, ਸਵਾਰੀ ਅਤੇ ਹਿੰਦੂ ਲਫ਼ਜ਼ ਨਾਲ਼ ‘ਇਜ਼ਮ’ ਜੋੜਿਆ।

ਇਸ ਤਰਾਂ, ਸੰਘ ਪਰਿਵਾਰ ਦੀ ਸਮੁੱਚੀ ‘ਪਹਿਚਾਣ, ਆਲਮੀ ਨਜ਼ਰੀਆ ਅਤੇ ਰਾਸ਼ਟਰਵਾਦੀ’ ਰਾਜਨੀਤੀ ‘ਮੁਸਲਮਾਨਾਂ ਅਤੇ ਇਸਾਈਆਂ’ ਵੱਲੋਂ ਸਾਨੂੰ ਦਿੱਤੇ ਗਏ ਤੌਹਫੇ ‘ਤੇ ਟਿਕੀ ਹੋਈ ਹੈ! ਇਸ ਤੋਂ ਵੱਡਾ ਮਖੌਲ ਹੋਰ ਕੀ ਹੋ ਸਕਦਾ ਹੈ। ਇਹ ਸਾਰੇ ਮਖੌਲਾਂ ਦੀ ਮਾਂ ਹੈ; ਇਹ ਅੱਤ ਦਾ ਸਿਰਾ ਹੈ।

[ਪ੍ਰਗਟ ਕੀਤੇ ਵਿਚਾਰ ਲੇਖਕ ਦੇ ਆਪਣੇ ਹਨ, ਅਤੇ ਹੋ ਸਕਦਾ ਹੈ ਉਹ ਸੰਪਾਦਕੀ ਟੀਮ ਦੇ ਵਿਚਾਰਾਂ ਦੀ ਤਰਜਮਾਨੀ ਨਾ ਕਰਦੇ ਹੋਣ]

(ਅੰਗਰੇਜ਼ੀ ਲੇਖ ਦਾ ਪੰਜਾਬੀ ਤਰਜ਼ਮਾ)

~ ਬੁੱਧ ਸਿੰਘ ਨੀਲੋਂ

ਇਹ ਲੇਖਕ ਦੇ ਆਪਣੇ ਨਿੱਜੀ ਵਿਚਾਰ ਹਨ |

 

The post ਕੀ ਹਿੰਦੀ ਭਾਸ਼ਾ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ? appeared first on TheUnmute.com - Punjabi News.

Tags:
  • east-india-company
  • featured-post
  • hindi-language
  • is-hindi-the-national-language-of-india
  • national-language-of-india
  • news
  • the-unmute
  • the-unmute-breaking-news
  • the-unmute-update

'ਆਪ' ਵੱਲੋਂ ਇਸਦੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਭਾਜਪਾ 'ਤੇ ਲਾਏ ਦੋਸ਼ਾਂ ਦੀ ਸੀ.ਬੀ.ਆਈ ਅਤੇ ਈ.ਡੀ. ਜਾਂਚ ਹੋਵੇ: ਬਿਕਰਮ ਸਿੰਘ ਮਜੀਠੀਆ

Thursday 15 September 2022 12:31 PM UTC+00 | Tags: aam-aadmi-party arvind-kejriwal bikram-singh-majithia breaking-news cabinet-minister-harpal-singh-cheema cm-bhagwant-mann harpal-singh-cheema mr-sukhbir-singh-badal news punjab-congress punjab-police punjab-politics shiromani-akali-dal sukhbir-singh-badal the-unmute-breaking-news the-unmute-punjabi-news

ਚੰਡੀਗੜ੍ਹ 15 ਸਤੰਬਰ 2022: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਅੱਜਮੰਗ ਕੀਤੀ ਕਿ ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਵੱਲੋਂ ਭਾਜਪਾ 'ਤੇ ਇਸਦੇ 10 ਵਿਧਾਇਕਾਂ ਨੂੰ 25, 25 ਕਰੋੜ ਰੁਪਏ ਦੀ ਪੇਸ਼ਕਸ਼ ਕਰ ਕੇ ਖਰੀਦੋ ਫਰੋਖ਼ਤ ਕਰਨ ਦੇ ਲਾਏ ਦੋਸ਼ਾਂ ਦੀ ਸੀ ਬੀ ਆਈ ਅਤੇ ਈ ਡੀ ਜਾਂਚ ਹੋਣੀ ਚਾਹੀਦੀ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜਿਹਾ ਬਹੁਤ ਲਾਜ਼ਮੀ ਹੈ ਕਿਉਂਕਿ ਆਪ ਸਰਕਾਰ ਨੇ ਨਾ ਤਾਂ ਇਸ ਕੇਸ ਸਬੰਧੀ ਦਰਜ ਹੋਈ ਐਫ ਆਈ ਆਰ ਹੀ 24 ਘੰਟੇ ਲੰਘਣ ਮਗਰੋਂ ਜਨਤਕ ਕੀਤੀ ਹੈ ਤੇ ਨਾ ਹੀ ਭਾਜਪਾ ਦੇ ਕਿਸੇ ਆਗੂ ਜਾਂ ਕਿਸੇ ਵਿਚੋਲੇ ਖਿਲਾਫ ਕੋਈ ਕਾਰਵਾਈ ਹੋਈ ਹੈ।

ਉਹਨਾਂ ਕਿਹਾ ਕਿ ਪੰਜਾਬ ਵਿਚ ਕਦੇ ਵੀ ਇਸ ਪੱਧਰ 'ਤੇ ਰਿਸ਼ਵਤਖੋਰੀ ਦੇ ਦੋਸ਼ ਨਹੀਂ ਲੱਗੇ ਅਤੇ ਮਾਮਲੇ ਵਿਚ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਇਸ ਲਈ ਇਹ ਕੇਸ ਕੇਂਦਰੀ ਏਜੰਸੀਆਂ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਮਾਮਲੇ 'ਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।

ਸਰਦਾਰ ਮਜੀਠੀਆ ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਦਾ ਨਾਂ ਵੀ ਆਪ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਲਈ ਯਤਨਾਂ ਵਿਚ ਆ ਰਿਹਾ ਹੈ ਤਾਂ ਇਸ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।

ਬਿਕਰਮ ਸਿੰਘ ਮਜੀਠੀਆ (Bikram Singh Majithia) ਕਿਹਾ ਕਿ ਇਹ ਗੱਲ ਸਿਰਫ ਕਿਸੇ ਇਕ ਪਾਰਟੀ ਦੀ ਨਹੀਂ ਹੈ ਬਲਕਿ ਇਹ ਲੋਕਤੰਤਰ ਅਤੇ ਇਸਦੀ ਬੁਨਿਆਦ ਨੂੰ ਦਰਪੇਸ਼ ਚੁਣੌਤੀ ਦੀ ਗੱਲ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਵੱਲੋਂ ਇਸ ਮਾਮਲੇ 'ਤੇ ਭਲਕੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗਾ ਤਾਂ ਜੋ ਸਾਰੇ ਕੇਸ ਦੀ ਡੂੰਘਾਈ ਨਾਲ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਤੇ ਉਹਨਾਂ ਦੇ ਸੱਚ ਜਾਨਣ ਦੇ ਹੱਕ ਅਨੁਸਾਰ ਜਾਂਚ ਹੋਵੇ।

ਇਲੈਕਟ੍ਰਾਨਿਕ ਸਬੂਤ ਜਨਤਕ ਤੌਰ 'ਤੇ ਸਾਂਝੇ ਨਹੀਂ ਕੀਤੇ

ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸਮੁੱਚੇ ਰਿਸ਼ਵਤਖੋਰੀ ਮਾਮਲੇ ਵਿਚ ਕਈ ਤਰ੍ਹਾਂ ਦੇ ਪਹਿਲੂ ਸਾਹਮਣੇ ਆ ਰਹੇ ਹਨ। ਵੱਖ ਵੱਖ ਆਗੂ ਵੱਖ ਵੱਖ ਅੰਕੜੇ ਦੱਸ ਰਹੇ ਹਨ। ਜਿਥੇ ਚੀਮਾ ਦਾ ਕਹਿਣਾ ਹੈ ਕਿ 10 ਵਿਧਾਇਕਾਂ ਕੋਲ ਪਹੁੰਚ ਕੀਤੀ ਗਈ ਤਾਂ ਮੁੱਖ ਮੰਤਰੀ ਨੇ ਇਹ ਗਿਣਤੀ ਛੇ ਜਾਂ ਸੱਤ ਦੱਸੀ ਹੈ ਜਦੋਂ ਕਿ ਮੰਤਰੀ ਅਮਨ ਅਰੋੜਾ ਨੇ ਗਿਣਤੀ 35 ਦੱਸੀ ਹੈ। ਉਹਨਾਂ ਇਹ ਵੀ ਕਿਹਾ ਕਿ ਆਪ ਲੀਡਰਸ਼ਿਪ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਦਾ ਇਲੈਕਟ੍ਰਾਨਿਕ ਸਬੂਤ ਹੈ ਪਰ ਇਹ ਜਨਤਕ ਤੌਰ 'ਤੇ ਸਾਂਝੇ ਨਹੀਂ ਕੀਤੇ ਗਏ।

ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਸੂਬੇ ਦੇ ਸਰਕਾਰੀ ਖਜ਼ਾਨੇ ਦੇ ਸਿਰ 'ਤੇ ਇਕ ਹੋਰ ਡਰਾਮਾ ਕਰਨ ਦੀ ਤਿਆਰੀ ਵਿਚ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਦਿੱਲੀ ਵਿਚ ਹੋਇਆ, ਪੰਜਾਬ ਵਿਚ ਵੀ ਭਰੋਸੇ ਦੀ ਵੋਟ ਲੈਣ ਲਈ ਵਿਸ਼ੇਸ਼ ਸੈਸ਼ਨ ਸੱਦਣ ਦਾ ਡਰਾਮਾ ਰਚਿਆ ਜਾ ਸਕਦਾ ਹੈ।

ਸਰਦਾਰ ਮਜੀਠੀਆ ਨੇ ਇਹਨਾਂ ਸਾਰੇ ਦੋਸ਼ਾਂ ਪਿੱਛੇ ਆਪ ਦੇ ਆਗੂ ਸ਼ੀਤਲ ਅੰਗਰੂਾਲ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਅੰਗੂਰਾਲ 'ਤੇ ਹਮਲਾ ਹੋਇਆ ਹੈ ਪਰ ਇਹ ਜਾਣਕਾਰੀ ਜਨਤਕ ਤੌਰ 'ਤੇ ਸਾਂਝੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਅੰਗੂਰਾਲ ਨੂੰ ਭਾਜਪਾ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਅੰਗੂਰਾਲ ਦੇ ਭਾਜਪਾ ਨਾਲ ਨਜ਼ਦੀਕੀ ਰਿਸ਼ਤੇ

Bikram Singh Majithia

ਉਹਨਾਂ ਨੇ ਅੰਗੂਰਾਲ ਦੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਸਿਖਰਲੇ ਆਗੂਆਂ ਨਾਲ ਕਈ ਤਸਵੀਰਾਂ ਵਿਖਾਈਆਂ ਜਿਸ ਤੋਂ ਸਾਬਤ ਹੁੰਦਾ ਹੈ ਕਿ ਅੰਗੂਰਾਲ ਦੇ ਭਾਜਪਾ ਨਾਲ ਨਜ਼ਦੀਕੀ ਰਿਸ਼ਤੇ ਹਨ। ਉਹਨਾਂ ਇਹ ਵੀ ਦੱਸਿਆ ਕਿ ਅੰਗੂਰਾਲ ਦੇ ਬਿਆਨ 'ਤੇ ਇਸ ਕਰ ਕੇ ਵੀ ਵਿਸਾਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸਦੇ ਖਿਲਾਫ 9 ਫੌਜਦਾਰੀ ਕੇਸ ਦਰਜ ਹਨ ਜਿਹਨਾਂ ਵਿਚ ਨਾਬਾਲਗ ਲੜਕੀ ਨੂੰ ਅਗਵਾ ਕਰਨ, ਇਰਾਦਾ ਕਤਲ, ਜੂਆ ਖੇਡਣ ਤੇ ਨਜਾਇਜ਼ ਸ਼ਰਾਬ ਦੀ ਵਿਕਰੀ ਸ਼ਾਮਲ ਹਨ।

ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਵਿਚ ਬੀ ਐਮ ਡਬਲਿਊ ਕਾਰ ਦਾ ਉਤਪਾਦਨ ਪਲਾਂਟ ਲੱਗਣ ਦਾ ਦਾਅਵਾ ਕਰ ਕੇ ਪੰਜਾਬ ਦਾ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ। ਉਹਨਾਂ ਨੇ ਅਗਨੀਪਥ ਸਕੀਮ 'ਤੇ ਦੋਹਰੇ ਮਾਪਦੰਡ ਅਪਣਾਉਣ 'ਤੇ ਵੀ ਆਪ ਸਰਕਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਸਕੀਮ ਦਾ ਵਿਰੋਧ ਕੀਤਾ ਸੀ ਪਰ ਹੁਣ ਇਸਦੀ ਹਮਾਇਤ ਕਰ ਰਹੇ ਹਨ

The post ‘ਆਪ’ ਵੱਲੋਂ ਇਸਦੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਭਾਜਪਾ 'ਤੇ ਲਾਏ ਦੋਸ਼ਾਂ ਦੀ ਸੀ.ਬੀ.ਆਈ ਅਤੇ ਈ.ਡੀ. ਜਾਂਚ ਹੋਵੇ: ਬਿਕਰਮ ਸਿੰਘ ਮਜੀਠੀਆ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bikram-singh-majithia
  • breaking-news
  • cabinet-minister-harpal-singh-cheema
  • cm-bhagwant-mann
  • harpal-singh-cheema
  • mr-sukhbir-singh-badal
  • news
  • punjab-congress
  • punjab-police
  • punjab-politics
  • shiromani-akali-dal
  • sukhbir-singh-badal
  • the-unmute-breaking-news
  • the-unmute-punjabi-news

ਚੰਡੀਗੜ੍ਹ 15 ਸਤੰਬਰ 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਅਬਜਰਵਰ ਅਤੇ ਕੋਆਰਡੀਨੇਸ਼ਨ ਕਮੇਟੀ ਲਾਉਣਾ ਦਾ ਫੈਸਲਾ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਸ. ਬਲਵਿੰਦਰ ਸਿੰਘ ਭੂੰਦੜ ਮੁੱਖ ਸੂਬਾ ਅਬਜਰਵਰ ਹੋਣਗੇ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਗੁਲਜਾਰ ਸਿੰਘ ਰਾਣੀਕੇ, ਬੀਬੀ ਜਗੀਰ ਕੌਰ ਅਤੇ ਅਨਿੱਲ ਜੋਸੀ ਸੂਬਾ ਅਬਜਰਵਰ ਹੋਣਗੇ। ਡਾ. ਦਲਜੀਤ ਸਿੰਘ ਚੀਮਾ ਨੂੰ ਕੋਆਰਡੀਨੇਸ਼ਨ ਕਮੇਟੀ ਦੀ ਜਿੰਮੇਵਾਰੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਜਿਹਨਾਂ ਆਗੂਆਂ ਨੂੰ ਜ਼ਿਲ੍ਹਾਵਾਰ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਬਿਕਰਮ ਸਿੰਘ ਮਜੀਠੀਆ ਜਿਲਾ ਅੰਮ੍ਰਿਤਸਰ (ਸ਼ਹਿਰੀ), ਸ. ਲਖਬੀਰ ਸਿੰਘ ਲੋਧੀਨੰਗਲ ਅਤੇ ਸ. ਹਰਮੀਤ ਸਿੰਘ ਸੰਧੂ ਜਿਲਾ ਅੰਮ੍ਰਿਤਸਰ (ਦਿਹਾਤੀ), ਸ. ਸਿਕੰਦਰ ਸਿੰਘ ਮਲੂਕਾ ਅਤੇ ਪਰਕਾਸ਼ ਚੰਦ ਗਰਗ ਜਿਲਾ ਪਟਿਆਲਾ, ਸ. ਜਨਮੇਜਾ ਸਿੰਘ ਸੇਖੋਂ ਜ਼ਿਲ੍ਹਾ ਮੋਗਾ, ਸ. ਮਹੇਸਇੰਦਰ ਸਿੰਘ ਗਰੇਵਾਲ ਜਿਲਾ ਰੋਪੜ੍ਹ, ਸ. ਸ਼ਰਨਂਜੀਤ ਸਿੰਘ ਢਿੱਲੋਂ ਜ਼ਿਲ੍ਹਾ ਜਲੰਧਰ (ਦਿਹਾਤੀ), ਸ. ਗੁਲਜਾਰ ਸਿੰਘ ਰਾਣੀਕੇ ਅਤੇ ਸ. ਵੀਰ ਸਿੰਘ ਲੋਪੋਕੇ ਜਿਲਾ ਗੁਰਦਾਸਪੁਰ, ਸ. ਸੁਰਜੀਤ ਸਿੰਘ ਰੱਖੜਾ ਜਿਲਾ ਫਤਿਹਗੜ੍ਹ ਸਾਹਿਬ, ਸ. ਹੀਰਾ ਸਿੰਘ ਗਾਬੜੀਆ ਪੁਲਿਸ ਜ਼ਿਲ੍ਹਾ ਖੰਨਾ, ਸ. ਪਰਮਬੰਸ ਸਿੰਘ ਰੋਮਾਣਾ ਅਤੇ ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ ਜ਼ਿਲ੍ਹਾ ਬਰਨਾਲਾ, ਸ. ਇਕਬਾਲ ਸਿੰਘ ਝੂੰਦਾ ਅਤੇ ਨੁਸਰਤ ਇਕਰਾਮ ਖਾਂ ਜਿਲਾ ਸੰਗਰੂਰ ਅਤੇ ਜ਼ਿਲ੍ਹਾ ਮਲੇਰਕੋਟਲਾ, ਸ. ਵਰਦੇਵ ਸਿੰਘ ਮਾਨ ਅਤੇ ਸ. ਹਰਪ੍ਰੀਤ ਸਿੰਘ ਕੋਟਭਾਈ ਜਿਲਾ ਬਠਿੰਡਾ, ਸ. ਬਲਦੇਵ ਸਿੰਘ ਮਾਨ ਅਤੇ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਜ਼ਿਲ੍ਹਾ ਮਾਨਸਾ

ਇਸਦੇ ਨਾਲ ਹੀ ਸ. ਗੁਰਪ੍ਰਤਾਪ ਸਿੰਘ ਵਡਾਲਾ ਜਿਲਾ ਫਰੀਦਕੋਟ, ਸ. ਜੀਤਮਹਿੰਦਰ ਸਿੰਘ ਸਿੱਧੂ ਜ਼ਿਲ੍ਹਾ ਮੁਕਤਸਰ ਸਾਹਿਬ, ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਜਿਲਾ ਮੋਹਾਲੀ, ਸ. ਸੋਹਣ ਸਿੰਘ ਠੰਡਲ ਜਿਲਾ ਤਰਨ ਤਾਰਨ, ਪਵਨ ਕੁਮਾਰ ਟੀਨੂੰ ਅਤੇ ਸ. ਰਵੀਕਰਨ ਸਿੰਘ ਕਾਹਲੋਂ ਜਿਲਾ ਹੁਸ਼ਿਆਰਪੁਰ, ਸ. ਤੀਰਥ ਸਿੰਘ ਮਾਹਲਾ ਪੁਲਿਸ ਜਿਲਾ ਜਗਰਾਉਂ, ਸ. ਸੁਰਿੰਦਰ ਸਿੰਘ ਠੇਕੇਦਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡਾ. ਸੁਖਵਿੰਦਰ ਸੁੱਖੀ ਜ਼ਿਲ੍ਹਾ ਜਲੰਧਰ (ਸਹਿਰੀ), ਸ. ਗੁਰਬਚਨ ਸਿੰਘ ਬੱਬੇਹਾਲੀ ਅਤੇ ਰਾਜ ਕੁਮਾਰ ਗੁਪਤਾ ਜਿਲਾ ਪਠਾਨਕੋਟ, ਸ. ਮਨਤਾਰ ਸਿੰਘ ਬਰਾੜ ਜਿਲਾ ਫਾਜਲਿਕਾ, ਪ੍ਰੋ ਵਿਰਸਾ ਸਿੰਘ ਵਲਟੋਹਾ ਜਿਲਾ ਫਿਰੋਜਪੁਰ, ਐਨ.ਕੇ.ਸ਼ਰਮਾ ਜਿਲਾ ਲੁਧਿਆਣਾ (ਸ਼ਹਿਰੀ), ਸ. ਜਗਬੀਰ ਸਿੰਘ ਬਰਾੜ ਅਤੇ ਸ. ਬਰਜਿੰਦਰ ਸਿੰਘ ਬਰਾੜ ਜਿਲਾ ਕਪੂਰਥਲਾ ਦੇ ਜਿਲਾਵਾਰ ਅਬਜਰਵਰ ਹੋਣਗੇ।

The post ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੂੁਬਾ ਅਬਜਰਵਰਾਂ, ਕੋਆਰਡੀਨੇਸ਼ਨ ਕਮੇਟੀ ਅਤੇ ਜ਼ਿਲ੍ਹਾਵਾਰ ਅਬਜਰਵਰਾਂ ਦਾ ਐਲਾਨ appeared first on TheUnmute.com - Punjabi News.

Tags:
  • breaking-news
  • news
  • sad-president-sukhbir-singh-badal
  • shiromani-akali-dal
  • sukhbir-singh-badal

ਪੰਜਾਬ ਸਰਕਾਰ ਵਲੋਂ 13 ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ

Thursday 15 September 2022 01:08 PM UTC+00 | Tags: breaking-news eo-officers punjab-government punjab-government-news

ਚੰਡੀਗੜ੍ਹ 15 ਸਤੰਬਰ 2022: ਪੰਜਾਬ ਸਰਕਾਰ ਨੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਬੰਧਕੀ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ 13 ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਹਨ |

The post ਪੰਜਾਬ ਸਰਕਾਰ ਵਲੋਂ 13 ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ appeared first on TheUnmute.com - Punjabi News.

Tags:
  • breaking-news
  • eo-officers
  • punjab-government
  • punjab-government-news

ਸ੍ਰੀ ਮੁਕਤਸਰ ਸਾਹਿਬ ਜੇਲ੍ਹ 'ਚ ਚੰਗੇ ਆਚਰਣ ਵਾਲੇ ਕੈਦੀਆਂ ਲਈ ਪਰਿਵਾਰਕ ਮਿਲਣੀ ਸਮਾਗਮ ਦੀ ਸ਼ੁਰੂਆਤ

Thursday 15 September 2022 01:26 PM UTC+00 | Tags: aam-aadmi-party breaking-news cm-bhagwant-mann deputy-commissioner-vaneet-kumar harjot-singh-bains news punjab punjab-government punjab-government-under punjab-police punjab-police-dgp punjab-police-dgp-gaurav-yadav sri-muktsar-sahib-jail the-unmute-breaking-news

ਸ੍ਰੀ ਮੁਕਤਸਰ ਸਾਹਿਬ 15 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ‘ਚ ਸੁਧਾਰ ਤਹਿਤ ਉਲੀਕੇ ਗਏ ਪਰਿਵਾਰਕ ਮਿਲਣੀ ਸਮਾਗਮ ਦੀ ਅੱਜ ਸ੍ਰੀ ਮੁਕਤਸਰ ਸਾਹਿਬ ਜੇਲ੍ਹ (Sri Muktsar Sahib Jail) ‘ਚ ਵੀ ਸ਼ੁਰੂਆਤ ਕੀਤੀ ਗਈ ਹੈ । ਇਸ ਦੌਰਾਨ ਜਿਲ੍ਹਾ ਜੇਲ੍ਹ ‘ਚ ਸੈਸ਼ਨ ਜੱਜ, ਡਿਪਟੀ ਕਮਿਸ਼ਨਰ ਵਨੀਤ ਕੁਮਾਰ, ਐਸ ਐੱਸ.ਪੀ. ਵਿਸ਼ੇਸ ਤੌਰ ‘ਤੇ ਪਹੁੰਚੇ। ਪਰਿਵਾਰਕ ਮਿਲਣੀ ਤਹਿਤ ਹੁਣ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੱਕ ਕਮਰੇ ਅੰਦਰ ਟੇਬਲ ਤੇ ਚੰਗੇ ਆਚਰਣ ਵਾਲੇ ਕੈਦੀਆਂ ਦੀ ਪਰਿਵਾਰ ਨਾਲ ਮੁਲਾਕਾਤ ਹੋਇਆ ਕਰੇਗੀ।

ਪੰਜਾਬ ਸਰਕਾਰ ਦਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੇ ਪਰਿਵਾਰਾਂ ਨੂੰ ਮੁਲਾਕਾਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਪਹਿਲਾਂ ਜਿਵੇਂ ਕਿ ਕੈਦੀ ਅਤੇ ਪਰਿਵਾਰ ਨੂੰ ਗਰਿੱਲਾਂ ਵਿਚ ਮਿਲਣਾ ਪੈਦਾ ਸੀ ,ਹੁਣ ਇੱਕ ਕਮਰੇ ਵਿੱਚ ਪਰਿਵਾਰ ਆਪਣੇ ਕੈਦੀ ਨਾਲ ਮੁਲਾਕਾਤ ਕਰ ਸਕਦਾ ਹੈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਪਰਿਵਾਰ ਨਾਲ ਇੱਕ ਟੇਬਲ ਤੇ ਬੈਠ ਕੇ ਮੁਲਾਕਾਤ ਕਰਵਾਈ ਜਾਵੇਗੀ | ਅੱਜ ਸ੍ਰੀ ਮੁਕਤਸਰ ਸਾਹਿਬ ਜੇਲ੍ਹ ‘ਚ 12 ਪਰਿਵਾਰਾਂ ਦੀ ਮੁਲਾਕਾਤ ਕਰਵਾਈ ਗਈ ਹੈ।

The post ਸ੍ਰੀ ਮੁਕਤਸਰ ਸਾਹਿਬ ਜੇਲ੍ਹ ‘ਚ ਚੰਗੇ ਆਚਰਣ ਵਾਲੇ ਕੈਦੀਆਂ ਲਈ ਪਰਿਵਾਰਕ ਮਿਲਣੀ ਸਮਾਗਮ ਦੀ ਸ਼ੁਰੂਆਤ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • deputy-commissioner-vaneet-kumar
  • harjot-singh-bains
  • news
  • punjab
  • punjab-government
  • punjab-government-under
  • punjab-police
  • punjab-police-dgp
  • punjab-police-dgp-gaurav-yadav
  • sri-muktsar-sahib-jail
  • the-unmute-breaking-news

ਮਨਜਿੰਦਰ ਸਿਰਸਾ ਵਲੋਂ ਦਿੱਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣ ਵਾਲ਼ੇ ਬਿਆਨ 'ਤੇ ਭੜਕੇ ਕੁਲਦੀਪ ਧਾਲੀਵਾਲ

Thursday 15 September 2022 01:41 PM UTC+00 | Tags: aam-aadmi-party bjp-leader-manjinder-sirsa bmw breaking-news chief-minister-bhagwant-mann cm-bhagwant-mann kuldeep-singh-dhaliwal manjinder-singh-sirsa manjinder-sirsa news punjab-bjp punjab-government punjabi-news the-unmute-breaking-news

ਗੁਰਦਾਸਪੁਰ 15 ਸਤੰਬਰ 2022: ਪਰਾਲੀ ਨੂੰ ਅੱਗ ਲਗਾਉਣ ਕਾਰਨ ਹੁੰਦੇ ਨੁਕਸਾਨਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal)ਨੇ ਗੁਰਦਾਸਪੁਰ ਵਿੱਚ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕਰ ਹਦਾਇਤ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ।

ਉਨ੍ਹਾਂ ਕਿਹਾ ਕਿ ਇਸ ਵਾਰ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਉੱਪਰ ਰੋਕ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਪੂਰੀ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ |ਇਸ ਮੌਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੇ ਗਏ ਬਿਆਨ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣਾ ਚਾਹੁੰਦੇ ਹਨ | ਇਸ ਸਵਾਲ ‘ਤੇ ਭੜਕਦੇ ਹੋਏ ਮੰਤਰੀ ਧਾਲੀਵਾਲ ਬੋਲੇ ਕਿ ਕੌਣ ਹੈ ਮਨਜਿੰਦਰ ਸਿੰਘ ਸਿਰਸਾ ਇਸਦਾ ਪੰਜਾਬ ਨਾਲ਼ ਕੀ ਵਾਸਤਾ ਹੈ | ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਕੋਈ ਨਹੀਂ ਲਾਉਣਾ ਚਾਹੁੰਦਾ |

BMW ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਥੇ ਕਈ ਕੰਪਨੀਆਂ ਦੇ ਨੁਮਾਇੰਦੇ ਮਿਲੇ ਹਨ ਜੇਕਰ ਬੀਐਮਡਬਲਯੂ ਪਲਾਂਟ ਨਹੀਂ ਲਗਾਏਗੀ ਤਾਂ ਕੀ ਹੋ ਜਾਓ ਦੁਨੀਆਂ ਬੀਐਮਡਬਲਯੂ ਦੇ ਸਿਰ ਨਹੀਂ ਖੜ੍ਹੀ | ਪੰਜਾਬ ਵਿੱਚ ਹੋਰ ਕੰਪਨੀਆਂ ਪਲਾਂਟ ਲਗਾ ਦੇਣਗੀਆਂ ਉਹਨਾਂ ਕਿਹਾ ਕਿ ਬੀਜੇਪੀ ਕੋਲ ਕੁਝ ਹੋਰ ਬੋਲਣ ਲਈ ਨਹੀਂ|

ਇਸ ਲਈ ਉਹ ਇਹ ਨਿੱਕੇ-ਨਿੱਕੇ ਮੁੱਦੇ ਚੁੱਕ ਰਹੇ ਹਨ | ਇਸ ਮੌਕੇ ‘ਤੇ ਉਨ੍ਹਾਂ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਦੱਸਿਆ ਪ੍ਰਤਾਪ ਸਿੰਘ ਬਾਜਵਾ ‘ਤੇ ਬੋਲਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਤੇ ਉਂਗਲ ਚੁੱਕਣ ਤੋਂ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਨੇ ਆਪਣੇੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਕੈਪਟਨ ਨੇ ਕੀ ਕੀਤਾ ਹੈ | ਪੰਜਾਬ ਦੇ ਵਿੱਚ ਅਗਨੀਪਥ ਭਰਤੀ ਬੰਦ ਹੋਣ ਤੇ ਬੋਲਦੇ ਹੋਏ ਕਿਹਾ ਕਿ ਉਹ ਪਹਿਲਾਂ ਹੀ ਇਸ ਅਗਨੀਪਥ ਭਰਤੀ ਦੇ ਖ਼ਿਲਾਫ ਹਨ | ਇਸ ਲਈ ਉਹ ਵਿਰੋਧੀ ਵੀ ਕਰਦੇ ਆਏ ਹਨ |

The post ਮਨਜਿੰਦਰ ਸਿਰਸਾ ਵਲੋਂ ਦਿੱਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣ ਵਾਲ਼ੇ ਬਿਆਨ ‘ਤੇ ਭੜਕੇ ਕੁਲਦੀਪ ਧਾਲੀਵਾਲ appeared first on TheUnmute.com - Punjabi News.

Tags:
  • aam-aadmi-party
  • bjp-leader-manjinder-sirsa
  • bmw
  • breaking-news
  • chief-minister-bhagwant-mann
  • cm-bhagwant-mann
  • kuldeep-singh-dhaliwal
  • manjinder-singh-sirsa
  • manjinder-sirsa
  • news
  • punjab-bjp
  • punjab-government
  • punjabi-news
  • the-unmute-breaking-news

ਨਿਵਾਸੀਆਂ ਤੇ ਕਿਸਾਨਾਂ ਦੀ ਸਹੂਲਤ ਲਈ ਰਾਵੀ ਦਰਿਆ 'ਤੇ ਦੋ ਪੌਂਟੂਨ ਪੁਲਾਂ ਦੇ ਨਿਰਮਾਣ ਲਈ ਤਿਆਰੀਆਂ ਮੁਕੰਮਲ: ਹਰਭਜਨ ਸਿੰਘ ਈ.ਟੀ.ਓ

Thursday 15 September 2022 01:58 PM UTC+00 | Tags: aam-aadmi-party amritsar breaking-news cabinet-minister-harbhajan-singh-eto cm-bhagwant-mann darya-musa-village harbhajan-singh-eto news pontoon-bridge punjab-congress punjab-government ravi-river the-unmute-breaking-news the-unmute-punjabi-news the-unmute-update two-pontoon-bridges

ਚੰਡੀਗੜ੍ਹ 15 ਸਤੰਬਰ 2022: ਪੰਜਾਬ ਸਰਕਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ ਦੇ ਪਿੰਡ ਦਰਿਆ ਮੂਸਾ ਅਤੇ ਪਿੰਡ ਕੋਟ ਰਜਾਦਾ ਵਿਖੇ ਰਾਵੀ ਦਰਿਆ 'ਤੇ ਦੋ ਪੌਂਟੂਨ ਪੁਲ ਸਤੰਬਰ 2023 ਦੇ ਅੰਤ ਤੱਕ ਬਣਾਉਣ ਲਈ ਤਿਆਰ ਹੈ। ਇੱਕ ਵਾਰ ਜਦੋਂ ਇਹ ਪੁਲ ਚਾਲੂ ਹੋ ਜਾਂਦੇ ਹਨ, ਤਾਂ ਕਿਸਾਨਾਂ ਨੂੰ ਆਪਣੇ ਪਸ਼ੂਆਂ ਅਤੇ ਹੋਰ ਹਲਕੀ ਖੇਤੀ-ਮਸ਼ੀਨਰੀ ਨੂੰ ਦਰਿਆ ਦੇ ਪਾਰ ਆਪਣੀਆਂ ਖੇਤੀ ਵਾਲੀਆਂ ਜ਼ਮੀਨਾਂ ਵੱਲ ਲਿਜਾਣ ਲਈ ਕਿਸ਼ਤੀਆਂ ਦੀ ਲੋੜ ਨਹੀਂ ਪਵੇਗੀ।

ਇਹ ਪੁਲ 4.62 ਕਰੋੜ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣਗੇ, ਜੋ ਕਿ ਅਜਨਾਲਾ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਇੱਕ ਦਰਜਨ ਪਿੰਡਾਂ ਦੇ ਵਸਨੀਕਾਂ ਖਾਸ ਕਰਕੇ ਕਿਸਾਨਾਂ ਦੀ ਆਪਣੇ ਖੇਤਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਏਗੀ। ਇਸ ਪਹਿਲਕਦਮੀ ਨਾਲ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ ਕਿਉਂਕਿ ਉਹ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਸਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਅਜਨਾਲਾ ਬਲਾਕ ਦਾ ਇਲਾਕਾ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨੇੜੇ ਹੈ ਅਤੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਅਤੇ ਖੇਤੀਬਾੜੀ ਦੇ ਕੰਮਾਂ ਲਈ ਰਾਵੀ ਦਰਿਆ ਪਾਰ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰ ਲਈ ਨਿਰਧਾਰਤ ਸੁਰੱਖਿਆ ਉਪਾਵਾਂ ਦੇ ਮੱਦੇਨਜ਼ਰ ਇੱਥੇ ਸਥਾਈ ਪੁਲਾਂ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਸੂਬਾ ਸਰਕਾਰ ਨੇ ਇਹ ਪੌਂਟੂਨ ਪੁਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦਰਿਆ ਮੂਸਾ ਅਤੇ ਕੋਟ ਰਜਾਦਾ ਵਿਖੇ ਬਣਨ ਵਾਲੇ ਪੁਲਾਂ ਨਾਲ ਕਈ ਪਿੰਡਾਂ ਦੇ ਕਿਸਾਨਾਂ ਅਤੇ ਵਸਨੀਕਾਂ ਨੂੰ ਸਿੱਧਾ ਲਾਭ ਮਿਲੇਗਾ।

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਪੁਲਾਂ ਦੇ ਨਿਰਮਾਣ ਤੋਂ ਬਾਅਦ ਕਿਸਾਨ ਆਪਣੀਆਂ ਫਸਲਾਂ ਦੀ ਬਿਜਾਈ ਅਤੇ ਵਾਢੀ ਦੇ ਮਕਸਦ ਨਾਲ ਆਪਣੇ ਟਰੈਕਟਰ ਟਰਾਲੀਆਂ ਨਾਲ ਰਾਵੀ ਦਰਿਆ ਦੇ ਪਾਰ ਆਸਾਨੀ ਨਾਲ ਆ-ਜਾ ਸਕਣਗੇ।ਸ. ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੋਵੇਂ ਪੌਂਟੂਨ ਪੁਲਾਂ ਦੀ ਉਸਾਰੀ ਲਈ ਕ੍ਰਮਵਾਰ 236.02 ਲੱਖ ਰੁਪਏ ਅਤੇ 226.34 ਲੱਖ ਰੁਪਏ ਦੀ ਪ੍ਰਬੰਧਕੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਸਬੰਧੀ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਪੌਂਟੂਨ ਪੁਲ ਇੱਕ ਫਲੋਟਿੰਗ ਬ੍ਰਿਜ ਹੈ ਜੋ ਵਿਸ਼ੇਸ਼ ਤੌਰ `ਤੇ ਪੈਦਲ ਚੱਲਣ ਵਾਲਿਆਂ ਅਤੇ ਹਲਕੇ ਵਾਹਨਾਂ ਲਈ ਬਣਾਇਆ ਜਾਂਦਾ ਹੈ। ਪ੍ਰਸਤਾਵਿਤ ਪੁਲਾਂ ਦੀ ਵਰਤੋਂ 10 ਮੀਟ੍ਰਿਕ ਟਨ ਤੋਂ ਘੱਟ ਭਾਰ ਵਾਲੇ ਵਾਹਨਾਂ ਲਈ ਕੀਤੀ ਜਾ ਸਕਦੀ ਹੈ ਅਤੇ ਇਹ ਸਹੂਲਤ ਸਾਲ ਵਿੱਚ ਨੌਂ ਮਹੀਨਿਆਂ ਦੀ ਮਿਆਦ ਲਈ ਉਪਲਬਧ ਰਹੇਗੀ। ਮੰਤਰੀ ਨੇ ਕਿਹਾ ਕਿ ਮਾਨਸੂਨ ਸੀਜ਼ਨ ਦੌਰਾਨ ਇਨ੍ਹਾਂ ਪੁਲਾਂ ਨੂੰ ਹਟਾ ਕੇ ਸੁਰੱਖਿਅਤ ਥਾਂ 'ਤੇ ਰੱਖਿਆ ਜਾਵੇਗਾ ਅਤੇ ਮੌਨਸੂਨ ਸੀਜ਼ਨ ਦੀ ਸਮਾਪਤੀ ਤੋਂ ਬਾਅਦ ਮੁੜ ਉਸੇ ਥਾਂ `ਤੇ ਸਥਾਪਿਤ ਕੀਤਾ ਜਾਵੇਗਾ।

ਸ. ਈ.ਟੀ.ਓ. ਨੇ ਅੱਗੇ ਦੱਸਿਆ ਕਿ ਪੌਂਟੂਨ ਪੁਲ ਦੇ ਉਪਲਬਧ ਹੋਣ ਨਾਲ ਰਾਵੀ ਦਰਿਆ ਪਾਰ ਕਰਨ ਵਾਲੇ ਲੋਕਾਂ ਨੂੰ ਲੋੜ ਪੈਣ 'ਤੇ ਸਮੇਂ ਸਿਰ ਡਾਕਟਰੀ ਸਹਾਇਤਾ ਦਾ ਲਾਭ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪੁਲ ਪਸ਼ੂਆਂ ਨੂੰ ਲਿਆਉਣ ਅਤੇ ਲਿਜਾਣ ਲਈ ਵੀ ਲਾਹੇਵੰਦ ਸਿੱਧ ਹੋਣਗੇ ਕਿਉਂਕਿ ਮੌਜੂਦਾ ਸਮੇਂ ਵਿੱਚ ਕਿਸਾਨ ਪਸ਼ੂਆਂ ਨੂੰ ਲਿਆਉਣ ਅਤੇ ਲਿਜਾਣ ਲਈ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।

The post ਨਿਵਾਸੀਆਂ ਤੇ ਕਿਸਾਨਾਂ ਦੀ ਸਹੂਲਤ ਲਈ ਰਾਵੀ ਦਰਿਆ 'ਤੇ ਦੋ ਪੌਂਟੂਨ ਪੁਲਾਂ ਦੇ ਨਿਰਮਾਣ ਲਈ ਤਿਆਰੀਆਂ ਮੁਕੰਮਲ: ਹਰਭਜਨ ਸਿੰਘ ਈ.ਟੀ.ਓ appeared first on TheUnmute.com - Punjabi News.

Tags:
  • aam-aadmi-party
  • amritsar
  • breaking-news
  • cabinet-minister-harbhajan-singh-eto
  • cm-bhagwant-mann
  • darya-musa-village
  • harbhajan-singh-eto
  • news
  • pontoon-bridge
  • punjab-congress
  • punjab-government
  • ravi-river
  • the-unmute-breaking-news
  • the-unmute-punjabi-news
  • the-unmute-update
  • two-pontoon-bridges

"ਆਪ" ਦੇ ਵਿਧਾਇਕ ਖ੍ਰੀਦਣ ਦੇ ਦੋਸ਼ਾਂ ਦੀ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਵੇ: ਪ੍ਰਤਾਪ ਸਿੰਘ ਬਾਜਵਾ

Thursday 15 September 2022 02:05 PM UTC+00 | Tags: aam-aadmi-party aap-mla-should-be-investigated-by-sitting-judge allegations-of-buying-aap-mla breaking-news cm-bhagwant-mann excise-and-taxation-minister-advocate-harpal-singh-cheema news pratap-singh-bajwa pratap-singh-bajwa-enws punjab punjab-breaking-news punjab-government punjab-police the-unmute-breaking-news the-unmute-punjabi-news

ਚੰਡੀਗੜ੍ਹ 15 ਸਤੰਬਰ 2022: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਵੀਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਸਾਰਾ ਨਾਟਕ 'ਆਪ੍ਰੇਸ਼ਨ ਲੋਟਸ' ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਨ ਦੀ ਕੋਸ਼ਿਸ਼ ਪ੍ਰਤੀਤ ਹੁੰਦਾ ਹੈ।

ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਨਾਲ ਸਬੰਧਤ ਜ਼ਿਆਦਾਤਰ ਮੁੱਦਿਆਂ ‘ਤੇ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਭਗਵੰਤ ਮਾਨ ਦੇ ਵਿਦੇਸ਼ ਦੌਰੇ ‘ਤੇ ਹੋਣ ‘ਤੇ ‘ਆਪ’ ਨੇ ‘ਆਪਰੇਸ਼ਨ ਲੋਟਸ’ ਦੀ ਬੋਗੀ ਖੜ੍ਹੀ ਕਰਨ ਦਾ ਇਹੀ ਕਾਰਨ ਹੈ। ਨਹੀਂ ਤਾਂ ‘ਆਪ’ ਭਾਜਪਾ ਦੇ ਹਾਰਸ ਟ੍ਰੇਡਿੰਗ ਦੇ ਆਪਣੇ ਦਾਅਵਿਆਂ ਦੀ ਹਮਾਇਤ ਕਰਨ ਲਈ ਇਕ ਵੀ ਭਰੋਸੇਯੋਗ ਸਬੂਤ ਕਿਵੇਂ ਪੇਸ਼ ਨਹੀਂ ਕਰ ਸਕੀ।

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਖੰਡੀ ਕਰਾਰ ਦਿੰਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ ਦਾ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦਾ ਦਾਅਵਾ ਸਿਰਫ਼ ਪੰਜਾਬ ਦੇ ਵੋਟਰਾਂ ਨੂੰ ਰਾਜ ਵਿੱਚ ਸੱਤਾ ਹਾਸਲ ਕਰਨ ਲਈ ਮਨਾਉਣ ਲਈ ਇੱਕ ਖਾਲੀ ਬਿਆਨਬਾਜ਼ੀ ਹੈ।

ਇਸ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਿਰੁੱਧ ਸਿੱਧੀ ਕਾਰਵਾਈ ਕਰਨ ਦੀ ਬਜਾਏ ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਕਲਿੱਪ ਜਾਰੀ ਹੋਣ ਤੋਂ ਬਾਅਦ, ਜਿਸ ਵਿੱਚ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਅਤੇ ਉਨ੍ਹਾਂ ਦੇ ਕਰੀਬੀ ਸਹਿਯੋਗੀ ਤਰਸੇਮ ਲਾਲ ਕਪੂਰ ਨੂੰ ਪੈਸਾ ਵਸੂਲਣ ਦੀਆਂ ਯੋਜਨਾਵਾਂ ਬਣਾਉਂਦੇ ਸੁਣਿਆ ਗਿਆ ਸੀ, ਨੂੰ “ਆਪ” ਸੀਨੀਅਰ ਲੀਡਰਸ਼ਿਪ’ ਬੰਦ ਕਮਰਾ ਮੀਟਿੰਗਾਂ ਰਾਹੀਂ ਮਾਮਲੇ ਨੂੰ ਸੁਲਝਾਉਣ ਅਤੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਕਿਹਾ ਕਿ ਇਸ ਮਾਮਲੇ ‘ਚ ਆਡੀਓ ਕਲਿੱਪ ਵਾਇਰਲ ਹੋਣ ਦੇ ਬਾਵਜੂਦ ‘ਆਪ’ ਸਰਕਾਰ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਵਿਰੁੱਧ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਜਦਕਿ ਸਾਬਕਾ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਦੇ ਮਾਮਲੇ ‘ਚ ਕਦੇ ਵੀ ਕੋਈ ਸਬੂਤ ਜਨਤਕ ਨਹੀਂ ਕੀਤਾ ਗਿਆ। ਦਰਅਸਲ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਡਾਕਟਰ ਸਿੰਗਲਾ ‘ਤੇ ਸਿਹਤ ਵਿਭਾਗ ਦੇ ਟੈਂਡਰਾਂ ਅਤੇ ਹੋਰ ਖਰੀਦਦਾਰੀ ‘ਤੇ ਕਥਿਤ ਤੌਰ ‘ਤੇ 1 ਫੀਸਦੀ ਕਮਿਸ਼ਨ ਮੰਗਣ ਦੇ ਦੋਸ਼ ਲਾਏ ਸਨ।

ਡਾ: ਸਿੰਗਲਾ ਨੂੰ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਨਹੀਂ ਕੱਢਿਆ ਗਿਆ। ਇਸ ਦੌਰਾਨ ਉਹ 'ਆਪ' ਲੀਡਰਸ਼ਿਪ ਦੇ ਜਨਤਕ ਇਕੱਠ ਕਰਦੇ ਦੇਖੇ ਜਾ ਸਕਦੇ ਹਨ। BMW ਮੁੱਦੇ ‘ਤੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਨ ਵਾਲਾ BMW ਦਾ ਅਧਿਕਾਰਤ ਬਿਆਨ ਨਾ ਸਿਰਫ ਆਮ ਆਦਮੀ ਪਾਰਟੀ ਬਲਕਿ ਪੰਜਾਬ ਲਈ ਵੀ ਪੂਰੀ ਤਰ੍ਹਾਂ ਸ਼ਰਮਸਾਰ ਦਾ ਕਾਰਨ ਬਣ ਗਿਆ ਹੈ।

ਝੂਠੇ ਬਿਆਨ ਲਈ ਮੁਆਫੀ ਮੰਗਣ ਦੀ ਬਜਾਏ ਪਾਰਟੀ ਲੀਡਰਸ਼ਿਪ ਇਸ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਕਰਨ ਦੀ ਅਗਨੀਪੱਥ ਸਕੀਮ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਭਗਵੰਤ ਮਾਨ ਵੱਲੋਂ ਫੌਜ ਦੀ ਅਗਨੀਪਥ ਭਰਤੀ ਮੁਹਿੰਮ ਨੂੰ ਪੂਰਾ ਸਮਰਥਨ ਦੇਣ ਦਾ ਹਾਲ ਹੀ ਵਿੱਚ ਦਿੱਤਾ ਗਿਆ ਭਰੋਸਾ ਇਹ ਦਰਸਾਉਂਦਾ ਹੈ ਕਿ ਪਾਰਟੀ ਇਸ ਵਿੱਚ ਭਾਜਪਾ ਦਾ ਹਿੱਸਾ ਹੈ। ਅਗਨੀਪਥ ਯੋਜਨਾ ਦਾ ‘ਆਪ’ ਦਾ ਪਿਛਲਾ ਵਿਰੋਧ ਮਹਿਜ਼ ਅੱਖਾਂ ਦਾ ਧੋਖਾ ਸੀ।

The post “ਆਪ” ਦੇ ਵਿਧਾਇਕ ਖ੍ਰੀਦਣ ਦੇ ਦੋਸ਼ਾਂ ਦੀ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਵੇ: ਪ੍ਰਤਾਪ ਸਿੰਘ ਬਾਜਵਾ appeared first on TheUnmute.com - Punjabi News.

Tags:
  • aam-aadmi-party
  • aap-mla-should-be-investigated-by-sitting-judge
  • allegations-of-buying-aap-mla
  • breaking-news
  • cm-bhagwant-mann
  • excise-and-taxation-minister-advocate-harpal-singh-cheema
  • news
  • pratap-singh-bajwa
  • pratap-singh-bajwa-enws
  • punjab
  • punjab-breaking-news
  • punjab-government
  • punjab-police
  • the-unmute-breaking-news
  • the-unmute-punjabi-news

ਪੰਜਾਬ ਸਰਕਾਰ ਦੀ ਘਰ-ਘਰ ਆਟਾ ਸਕੀਮ ਦੀ ਜਾਂਚ ਲਈ ਪ੍ਰਤਾਪ ਬਾਜਵਾ ਨੇ ਪੰਜਾਬ ਰਾਜਪਾਲ ਨੂੰ ਲਿਖਿਆ ਪੱਤਰ

Thursday 15 September 2022 02:17 PM UTC+00 | Tags: banwari-lal-parohit breaking-news news partap-singh-bajwa pratap-bajwa-wrote-a-letter-to-the-punjab-governor pratap-singh-bajwa punjab-congress punjab-governor-banwari-lal-parohit senior-congress-leader

ਚੰਡੀਗੜ੍ਹ 15 ਸਤੰਬਰ 2022: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਪੰਜਾਬ ਸਰਕਾਰ ਦੀ ਘਰ-ਘਰ ਆਟਾ ਵੰਡਣ ਦੀ ਸਕੀਮ ਦੀ ਡੂੰਘਾਈ ਨਾਲ ਜਾਂਚ ਲਈ ਪੰਜਾਬ ਰਾਜਪਾਲ ਬਨਵਾਰੀ ਲਾਲ ਪਰੋਹਿਤ (Punjab Governor Banwari Lal Parohit) ਨੂੰ ਪੱਤਰ ਲਿਖਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਕੀਮ ਨਾਲ ਸਰਕਾਰੀ ਖਜ਼ਾਨੇ ‘ਤੇ ਵਾਧੂ ਬੋਝ ਪਵੇਗਾ।

ਪੱਤਰ ਵਿਚ ਲਿਖਦਿਆਂ ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਧਿਆਨ ਵਿੱਚ ਉਹਨਾਂ ਗੰਭੀਰ ਮੁੱਦਿਆਂ ਵੱਲ ਲਿਆਉਣਾ ਚਾਹੁੰਦਾ ਹਾਂ ਜੋ ਪੰਜਾਬ ਸਰਕਾਰ ਦੁਆਰਾ ਐਲਾਨੀ ਗਈ ਨਵੀਨਤਮ ‘ਆਟਾ ਹੋਮ ਡਿਲਿਵਰੀ ਸਕੀਮ’ ਨਾਲ ਪੈਦਾ ਹੋਏ ਹਨ। ਇਸ ਸਕੀਮ ਵਿੱਚ ਕਈ ਵੱਡੀਆਂ ਖਾਮੀਆਂ ਹਨ ਅਤੇ ਇਸਦੀ ਪੂਰੀ ਜਾਂਚ ਦੀ ਲੋੜ ਹੈ। ਇਹ ਸਕੀਮ 1 ਅਕਤੂਬਰ, 2022 ਤੋਂ ਸ਼ੁਰੂ ਕੀਤੀ ਜਾਣੀ ਹੈ।

ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਉਹ ਕਣਕ ਤੋਂ ਆਟਾ ਪੀਸਣ ਦਾ ਖਰਚਾ ਸਹਿਣ ਕਰੇਗੀ ਅਤੇ ਇਹ ਸਾਰੇ ਲਾਭਪਾਤਰੀਆਂ ਦੇ ਘਰਾਂ ਤੱਕ ਪਹੁੰਚਾਏਗੀ। ਇੱਥੇ ਪਹਿਲੀ ਸਮੱਸਿਆ ਇਹ ਹੈ ਕਿ ਲਾਭਪਾਤਰ ਕਣਕ ਦੀ ਗੁਣਵੱਤਾ ਦਾ ਦਾ ਪਤਾ ਸੋਖੇ ਤਰੀਕੇ ਲਾ ਸਕਦੇ ਹਨ ਅਤੇ ਜੇਕਰ ਸੜੀ ਹੋਈ ਪਾਈ ਜਾਂਦੀ ਹੈ ਤਾਂ ਉਹ ਸੜੀ ਕਣਕ ਸਰਕਾਰੀ ਦੁਕਾਨਾਂ ‘ਤੇ ਵਾਪਸ ਕਰ ਸਕਦੇ ਹਨ।

ਕਣਕ ਨੂੰ ਪੀਸ ਕੇ ਲੋਕਾਂ ਨੂੰ ਦੇਣ ਨਾਲ ਪਤਾ ਨਹੀਂ ਲੱਗੇਗਾ ਕਿ ਸੜੀ ਹੋਈ ਕਣਕ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ। ਇਸ ਨਾਲ ਲਾਭਪਾਤਰਾਂ ਦੀ ਸਿਹਤ ਗੱਭੀਰ ਖਿਲਵਾੜ ਹੋ ਸਕਦਾ ਹੈ, ਜੋ ਆਪਣੇ ਗੁਜ਼ਾਰੇ ਲਈ ਸਰਕਾਰ ‘ਤੇ ਭਰੋਸਾ ਕਰਦੇ ਹਨ, ਇਸ ਸਕੀਮ ਦੀ ਲਾਗਤ ਨਾਲ ਸਰਕਾਰੀ ਖਜ਼ਾਨੇ 'ਤੇ 500 ਕਰੋੜ ਰੁਪਏ ਦਾ ਬੋਝ ਪਵੇਗਾ।

ਪੰਜਾਬ ਦੇ ਲੋਕਾਂ ਵੱਲੋਂ ਸਰਕਾਰ ਜਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਕਦੇ ਵੀ ਲਾਭਪਾਤਰੀਆਂ ਨੂੰ ਕਣਕ ਦੀ ਬਜਾਏ ਆਟਾ ਦੇਣ ਦੀ ਮੰਗ ਨਹੀਂ ਕੀਤੀ ਗਈ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਕਣਕ ਉਨ੍ਹਾਂ ਦੇ ਨੇੜਲੇ ਇਲਾਕਿਆਂ ਵਿੱਚ ਸਥਿਤ ਸਬਸਿਡੀ ਵਾਲੇ ਰਾਸ਼ਨ ਡਿਪੂਆਂ ਰਾਹੀਂ ਮੁਹੱਈਆ ਕਰਵਾਈ ਜਾ ਰਹੀ ਸੀ।

ਜੇਕਰ ਇਸ ਸਕੀਮ ਨੂੰ ਮੌਜੂਦਾ ਰੂਪ ਵਿੱਚ ਲਾਗੂ ਕੀਤਾ ਜਾਂਦਾ ਹੈ, ਤਾਂ ਪੰਜਾਬ ਵਿੱਚ ਡਿਪੂ ਹੋਲਡਰਾਂ, ਜਿਨ੍ਹਾਂ ਦਾ ਕੰਮ ਸਬਸਿਡੀ ਵਾਲਾ ਰਾਸ਼ਨ ਵੰਡਣਾ ਹੈ, ਉਹ 17 ਹਜ਼ਾਰ ਡਿਪੂ ਹੋਲਡਰ ਬੇਰੁਜ਼ਗਾਰ ਹੋ ਜਾਣਗੇ, ਜੋ ਵਾਜਬ ਕੀਮਤ ਦੀਆਂ ਦੁਕਾਨਾਂ (ਸਬਸਿਡੀ ਵਾਲੇ ਰਾਸ਼ਨ ਡਿਪੂ) ਚਲਾਉਂਦੇ ਹਨ। ਇਸ ਕਦਮ ਨਾਲ ਸੂਬੇ ਵਿੱਚ ਬੇਰੋਜ਼ਗਾਰੀ ਦੀ ਸਥਿਤੀ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਸੂਬੇ ਵਿੱਚ ਅਸ਼ਾਂਤੀ ਵਧੇਗੀ।

ਇਸ ਦੌਰਾਨ ਇਹ ਮਾਮਲਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਗਿਆ ਹੈ, ਜਿਸ ਨੇ ਇਸ ਸਬੰਧੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡਿਪੂ ਹੋਲਡਰਜ਼ ਵੈਲਫੇਅਰ ਐਸੋਸੀਏਸ਼ਨ ਦੀ ਪਟੀਸ਼ਨ ‘ਤੇ ਸਰਕਾਰ ਨੂੰ ਤਲਬ ਕੀਤਾ ਹੈ।

ਜ਼ਿਕਰਯੋਗ ਹੈ ਕਿ, ਪਟੀਸ਼ਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਵਿੱਚ ਸ਼ੁਰੂ ਕੀਤੀ ਗਈ ਅਜਿਹੀ ਹੀ ਇੱਕ ਯੋਜਨਾ ਨੂੰ ਦਿੱਲੀ ਹਾਈ ਕੋਰਟ ਦੇ ਦਖਲ ਤੋਂ ਬਾਅਦ ਰੋਕਣਾ ਪਿਆ ਸੀ।
ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਤੌਰ ‘ਤੇ ਮੈਂ ਪੰਜਾਬ ਦੇ ਰਾਜਪਾਲ ਮਹਾਮਹਿਮ ਨੂੰ ਬੇਨਤੀ ਕਰਦਾ ਹਾਂ ਕਿ ਉਹ ਨਾਗਰਿਕਾਂ ਅਤੇ ਸਰਕਾਰੀ ਖਜ਼ਾਨੇ ਦੇ ਸਾਂਝੇ ਭਲੇ ਲਈ ਇਸ ਮਾਮਲੇ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨ।

The post ਪੰਜਾਬ ਸਰਕਾਰ ਦੀ ਘਰ-ਘਰ ਆਟਾ ਸਕੀਮ ਦੀ ਜਾਂਚ ਲਈ ਪ੍ਰਤਾਪ ਬਾਜਵਾ ਨੇ ਪੰਜਾਬ ਰਾਜਪਾਲ ਨੂੰ ਲਿਖਿਆ ਪੱਤਰ appeared first on TheUnmute.com - Punjabi News.

Tags:
  • banwari-lal-parohit
  • breaking-news
  • news
  • partap-singh-bajwa
  • pratap-bajwa-wrote-a-letter-to-the-punjab-governor
  • pratap-singh-bajwa
  • punjab-congress
  • punjab-governor-banwari-lal-parohit
  • senior-congress-leader

ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ 4500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

Thursday 15 September 2022 02:22 PM UTC+00 | Tags: aam-aadmi-party batala-sarki breaking-news bribe-news cm-bhagwant-mann gurdaspur mal-halka-batala-sarki mal-patwari-caught-red-handed-by-vigilance-bureau news patwari-jaswant-singh punjab punjab-congress punjab-police punjab-vigilance-bureau shiromani-akali-dal the-unmute-breaking-news vigilance-bureau

ਚੰਡੀਗੜ੍ਹ 15 ਸਤੰਬਰ 2022: ਵਿਜੀਲੈਂਸ ਬਿਊਰੋ (Vigilance Bureau) ਪੰਜਾਬ  ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਮਾਲ ਹਲਕਾ ਬਟਾਲਾ ਸਰਕੀ ਵਿਖੇ ਤਾਇਨਾਤ ਮਾਲ ਪਟਵਾਰੀ ਨੂੰ 4500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਜਸਵੰਤ ਸਿੰਘ ਨੂੰ ਸ੍ਰੀਮਤੀ ਗੁਰਦੀਪ ਕੌਰ ਵਾਸੀ ਮਹਿਤਾ ਚੌਕ ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ 'ਤੇ Batala Sarki,ਗ੍ਰਿਫ਼ਤਾਰ ਕੀਤਾ ਗਿਆ ਹੈ।

ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮਹਿਲਾ ਨੇ ਵਿਜੀਲੈਂਸ ਬਿਊਰੋ (Vigilance Bureau) ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਉਸ ਦੇ ਪਤੀ ਦੀ ਮੌਤ ਉਪਰੰਤ ਉਸਦੇ ਨਾਂ 'ਤੇ ਜ਼ਮੀਨ ਦਾ ਇੰਤਕਾਲ ਕਰਨ ਬਦਲੇ 10000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਉਸਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 4500 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਉਸ ਕੋਲੋਂ ਰਿਸ਼ਵਤ ਦੀ ਰਕਮ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਗਈ ਹੈ।

The post ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ 4500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ appeared first on TheUnmute.com - Punjabi News.

Tags:
  • aam-aadmi-party
  • batala-sarki
  • breaking-news
  • bribe-news
  • cm-bhagwant-mann
  • gurdaspur
  • mal-halka-batala-sarki
  • mal-patwari-caught-red-handed-by-vigilance-bureau
  • news
  • patwari-jaswant-singh
  • punjab
  • punjab-congress
  • punjab-police
  • punjab-vigilance-bureau
  • shiromani-akali-dal
  • the-unmute-breaking-news
  • vigilance-bureau

ਸਿੱਖ ਧਰਮ ਛੱਡ ਕੇ ਇਸਾਈ ਧਰਮ 'ਚ ਸ਼ਾਮਲ ਹੋਏ 45 ਪਰਿਵਾਰ ਸਿੱਖੀ ਧਰਮ 'ਚ ਪਰਤੇ ਵਾਪਸ

Thursday 15 September 2022 02:39 PM UTC+00 | Tags: 45 45-families-from-the-christian-religion delhi-gurdwara-management-committee

ਦਿੱਲੀ 15 ਸਤੰਬਰ 2022: ਪੰਜਾਬ ਵਿੱਚ ਬਹੁਤ ਸਾਰੇ ਸਿੱਖ ਪਰਿਵਾਰਾਂ ਦਾ ਸਿੱਖੀ ਛੱਡ ਇਸਾਈ ਧਰਮ ਵਿੱਚ ਤਬਦੀਲ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ | ਜਿਸ ਦਿੱਲੀ ‘ਤੇ ਹਰੇਕ ਸਿੱਖ ਜਥੇਬੰਦੀਆਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਸੀ ਅਤੇ ਲਗਾਤਾਰ ਹੀ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਨੂੰ ਇਸਾਈ ਧਰਮ ਛੱਡ ਵਾਪਸ ਸਿੱਖੀ ਚ ਆਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ|

ਇਸਦੇ ਚੱਲਦੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਪ੍ਰਚਾਰ ਆਗੂ ਭੋਮਾ ਵੱਲੋਂ ਇਕ ਪ੍ਰੈੱਸ ਵਾਰਤਾ ‘ਚ ਦੱਸਿਆ ਗਿਆ ਕਿ ਪਿੰਡ ਚੀਚਾ ਅਤੇ ਉਸਦੇ ਨਾਲ ਦੇ ਪਿੰਡਾਂ ਵਿੱਚੋਂ ਜੋ ਪਰਿਵਾਰ ਸਿੱਖੀ ਧਰਮ ਛੱਡ ਕੇ ਕ੍ਰਿਸਚੀਅਨ ਧਰਮ ਵਿੱਚ ਤਬਦੀਲ ਹੋ ਗਏ ਸਨ ਅੱਜ ਉਨ੍ਹਾਂ ਨੂੰ ਸਿੱਖੀ ਨਾਲ ਦੁਬਾਰਾ ਜੋੜਨ ਦੀ ਕੋਸ਼ਿਸ਼ ਕੀਤੀ |

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਧਰਮ ਪ੍ਰਚਾਰ ਦਾ ਕੰਮ ਸਿੱਖ ਜੱਥੇਬੰਦੀਆਂ ਅਤੇ ਵਿਸ਼ੇਸ਼ ਕਰ ਸ਼੍ਰੋਮਣੀ ਕਮੇਟੀ ਵੱਲੋਂ ਹੋਣਾ ਚਾਹੀਦਾ ਸੀ ਹਾਲਾਂਕਿ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਨਹੀਂ ਕੀਤਾ ਜਾ ਰਿਹਾ ਅਤੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਟੀਮ ਵੱਲੋਂ ਕਰੀਬ 45 ਪਰਿਵਾਰ ਇਸਾਈ ਧਰਮ ਚੋਂ ਮੁੜ ਸਿੱਖ ਧਰਮ ਵਿੱਚ ਵਾਪਸ ਆਏ ਹਨ |

ਇਕ ਪਾਸੇ ਜਿੱਥੇ ਪਰਿਵਾਰਾਂ ਨੂੰ ਉਨ੍ਹਾਂ ਨੇ ਸਿੱਖ ਧਰਮ ‘ਚ ਵਾਪਸ ਆਉਣ ਦੀ ਵਧਾਈ ਦਿੱਤੀ, ਨਾਲ ਹੀ ਦੱਸਿਆ ਕੀ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਧਰਮ ਪ੍ਰਚਾਰ ਕਮੇਟੀ ਬਣਾਈ ਗਈ ਹੈ, ਉਸ ਨੇ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕੀਤਾ | ਜਿਸ ਨਾਲ ਅੱਜ ਪੰਜਾਬ ਵਿਚ ਇਸਾਈ ਧਰਮ ਫੈਲ ਰਿਹਾ ਹੈ |

ਉਨ੍ਹਾਂ ਕਿਹਾ ਕਿ ਪਿਛਲੇ ਅਗਸਤ ਦੇ ਮਹੀਨੇ ਵੀ 12 ਪਰਿਵਾਰ ਇਸਾਈ ਧਰਮ ‘ਚੋਂ ਸਿੱਖੀ ਧਰਮ ‘ਚ ਸ਼ਾਮਲ ਕੀਤੇ ਗਏ ਸਨ | ਪਠਾਨਕੋਟ ਦੇ ਇਕ ਪਿੰਡ ਦੀ 14 ਸਾਲ ਦੀ ਇਕ ਬੱਚੀ ਨੂੰ ਉਸ ਦੀ ਚਾਚੀ ਵੱਲੋਂ ਦੋ ਐਤਵਾਰ ਚਰਚ ਵਿੱਚ ਲਿਜਾਂਦਾ ਗਿਆ ਅਤੇ ਦੂਸਰੇ ਐਤਵਾਰ ਉਸ ਅੰਮ੍ਰਿਤਧਾਰੀ ਲੜਕੀ ਦੇ ਕਕਾਰ ਵੀ ਉਤਰਵਾ ਦਿੱਤੇ ਗਏ | ਉਸ ਲੜਕੀ ਨੂੰ ਮੁੜ ਸਿੱਖ ਧਰਮ ਵਿੱਚ ਵਾਪਸ ਲਿਆਂਦਾ ਗਿਆ ਹੈ ਅਤੇ ਨਾਲ ਹੀ ਉਸ ਦੀ ਚਾਚੀ ਅਤੇ ਉਥੋਂ ਦੇ ਪਾਖੰਡੀ ਪਾਸਟਰ ਦੇ ਖ਼ਿਲਾਫ਼ ਵੀ 295 ਦਾ ਪਰਚਾ ਦਾਖ਼ਲ ਕਰਵਾਇਆ ਗਿਆ ਹੈ |

Sikhism

ਉਨ੍ਹਾਂ ਕਿਹਾ ਕਿ ਜਿਹੜਾ ਵੀ ਪਾਖੰਡਵਾਦ ਜਾਂ ਲਾਲਚ ਨਾਲ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਨ੍ਹਾਂ ‘ਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਧਰਮ ਸ਼ਾਂਤੀ ਨਾਲ ਰਹਿ ਰਿਹਾ ਹੈ ਅਤੇ ਸਿੱਖ ਧਰਮ ਕਿਸੇ ਵੀ ਧਰਮ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦਾ ਪਰ ਜੇਕਰ ਕੋਈ ਉਨ੍ਹਾਂ ਦੇ ਧਰਮ ਵਿੱਚ ਦਖ਼ਲਅੰਦਾਜ਼ੀ ਕਰੇ ਤਾਂ ਇਹ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਕਮੀ ਦੱਸਦੇ ਹੋਏ ਕਿਹਾ ਕਿ ਕਮੇਟੀ ਵੱਲੋਂ ਆਰਥਿਕ ਰੂਪ ‘ਚ ਪਿਛੜੇ ਹੋਏ ਲੋਕਾਂ ਨੂੰ ਉੱਚਾ ਚੁੱਕਣ ਦਾ ਉਪਰਾਲਾ ਨਹੀਂ ਕੀਤਾ ਗਿਆ ਹੈ | ਇਸ ਕਰਕੇ ਇਹ ਲੋਕ ਈਸਾਈ ਧਰਮ ਅਪਣਾ ਰਹੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਪਾਸਟਰ ਖੋਜੇਵਾਲਾ ਜਾਂ ਫਿਰ ਕੋਈ ਹੋਰ ਹੋਵੇ ਜੇਕਰ ਕੋਈ ਵੀ ਪਾਖੰਡਵਾਦ ਜਾਂ ਲਾਲਚ ਦਿਖਾ ਕੇ ਧਰਮ ਪਰਿਵਰਤਨ ਈਸਾਈ ਧਰਮ ਵੱਲੋਂ ਕਰਵਾਏ ਜਾਂਦੇ ਵੱਖ ਵੱਖ ਥਾਵਾਂ ਤੇ ਸਮਾਗਮਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹ ਖੋਜੇਵਾਲਾ ਪਾਸਟਰ ਹੋਵੇ ਜਾਂ ਫਿਰ ਕੋਈ ਹੋਰ ਕਿਸੇ ਨੂੰ ਵੀ ਲਾਲਚ ਜਾਂ ਪਾਖੰਡਵਾਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਸ ਉੱਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ |

ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਜਮਹੂਰੀਅਤ ਵਿੱਚ ਹਰ ਧਰਮ ਨੂੰ ਆਪਣਾ ਇਜਲਾਸ ਜਾਂ ਸਮਾਗਮ ਰੱਖਣ ਦੀ ਖੁੱਲ੍ਹ ਹੈ, ਪਰ ਉਸ ਵਿੱਚ ਕਿਸੇ ਤਰ੍ਹਾਂ ਦਾ ਪਾਖੰਡਵਾਦ ਨਹੀਂ ਹੋਣਾ ਚਾਹੀਦਾ | ਈਸਾਈ ਧਰਮ ਤੋਂ ਸਿੱਖ ਧਰਮ ਵਿੱਚ ਆਏ ਪਿੰਡ ਚੀਚਾ ਦੇ ਨਿਰਮਲ ਸਿੰਘ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ ਇਹ ਆਪਣੇ ਧਰਮ ਵਿੱਚ ਵਾਪਸ ਆ ਗਏ ਹਨ ਉਨ੍ਹਾਂ ਕਿਹਾ ਕਿ ਉਹ ਕਈ ਸਾਲ ਤੋਂ ਚਰਚ ਵਿਚ ਇਬਾਦਤ ਕਰ ਰਹੇ ਸਨ, ਪਰ ਅੱਜ ਆਪਣੇ ਧਰਮ ਵਿੱਚ ਵਾਪਸੀ ਕਰ ਕੇ ਉਹ ਬਹੁਤ ਖੁਸ਼ ਹਨ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਲਾਲਚ ਨਹੀਂ ਦਿੱਤਾ ਗਿਆ ਸੀ |

The post ਸਿੱਖ ਧਰਮ ਛੱਡ ਕੇ ਇਸਾਈ ਧਰਮ 'ਚ ਸ਼ਾਮਲ ਹੋਏ 45 ਪਰਿਵਾਰ ਸਿੱਖੀ ਧਰਮ 'ਚ ਪਰਤੇ ਵਾਪਸ appeared first on TheUnmute.com - Punjabi News.

Tags:
  • 45
  • 45-families-from-the-christian-religion
  • delhi-gurdwara-management-committee

ਡਾ. ਬਲਜੀਤ ਕੌਰ ਨੇ ਦਿਵਿਆਂਗਾਂ ਲਈ ਸਕੀਮਾਂ ਬਾਰੇ ਇੰਦੌਰ ਵਿਖੇ ਕਰਵਾਈ ਦੋ ਰੋਜ਼ਾ ਕੌਮੀ ਸੰਵੇਦਨਸ਼ੀਲਤਾ ਵਰਕਸ਼ਾਪ 'ਚ ਕੀਤੀ ਸ਼ਿਰਕਤ

Thursday 15 September 2022 02:48 PM UTC+00 | Tags: aam-aadmi-party benefits-for-persons-with-disabilities breaking-news cm-bhagwant-mann dr-baljeet-kaur dr-baljit-kaur indore madhya-pradesh madhya-pradesh-on-schemes national-sensitization-workshop-organized news punjab punjab-cabinet-minister-dr-baljeet-kaur punjab-government punjabi-news punjab-in-the-national-sensitization-workshop social-security-women-and-child-development-department-dr-baljit-kaur the-unmute-breaking-news the-unmute-punjabi-news women-and-child-development-dr-baljit-kaur

ਇੰਦੌਰ/ਚੰਡੀਗੜ੍ਹ 15 ਸਤੰਬਰ 2022: ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਦਿਵਿਆਂਗਾਂ (ਵਿਸ਼ੇਸ਼ ਤੌਰ 'ਤੇ ਅਪਾਹਜ ਵਿਅਕਤੀਆਂ) ਲਈ ਸਕੀਮ ਅਤੇ ਲਾਭਾਂ ਬਾਰੇ ਆਯੋਜਿਤ ਕੌਮੀ ਸੰਵੇਦਨਸ਼ੀਲਤਾ ਵਰਕਸ਼ਾਪ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਦੇ ਨਾਲ ਸੀਨੀਅਰ ਅਧਿਕਾਰੀਆਂ ਦਾ ਵਫ਼ਦ ਵੀ ਮੌਜੂਦ ਸੀ।

ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਖ-ਵੱਖ ਮੰਤਰੀਆਂ ਅਤੇ ਅਧਿਕਾਰੀਆਂ ਨੇ ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦਿਵਿਆਂਗਾਂ ਸਬੰਧੀ ਵੱਖ-ਵੱਖ ਮੁੱਦਿਆਂ ਨੂੰ ਉਠਾਇਆ।

ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਅਪਾਹਜ ਵਿਅਕਤੀਆਂ ਲਈ ਸਕੀਮਾਂ ਇਸ ਤਰੀਕੇ ਨਾਲ ਉਲੀਕੀਆਂ ਜਾਣੀਆਂ ਚਾਹੀਦੀਆਂ ਹਨ ਕਿ ਲਾਭਪਾਤਰੀ ਆਸਾਨੀ ਨਾਲ ਇਹਨਾਂ ਸਕੀਮਾਂ ਦਾ ਲਾਭ ਲੈ ਸਕਣ। ਉਨ੍ਹਾਂ ਅੱਗੇ ਕਿਹਾ ਕਿ ਦਿਵਿਆਂਗਾਂ ਲਈ ਸਕੀਮਾਂ ਬਾਰੇ ਫੈਸਲੇ ਲੈਣ ਤੋਂ ਪਹਿਲਾਂ ਅਜਿਹੇ ਲੋਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਰੀਆਂ ਸੂਬਾਂ ਸਰਕਾਰਾਂ ਨੂੰ ਅਜਿਹੀਆਂ ਨੀਤੀਆਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਜਿਸ ਨਾਲ ਅਪਾਹਜ ਵਿਅਕਤੀਆਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਡਾ. ਬਲਜੀਤ ਕੌਰ ਨੇ ਕੇਂਦਰ ਸਰਕਾਰ ਨੂੰ ਏ.ਡੀ.ਆਈ.ਪੀ. ਪੋਰਟਲ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੱਤੀ, ਜਿਸ ਨਾਲ ਸੂਬੇ ਭਰ ਦੇ ਅਪਾਹਜ ਲੋਕ ਇੱਕੋ ਪਲੇਟਫਾਰਮ ਜ਼ਰੀਏ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਣਗੇ।

ਇਸ ਮੌਕੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵਰਿੰਦਰ ਕੁਮਾਰ, ਰਾਜ ਮੰਤਰੀ ਰਾਮਦਾਸ ਅਠਾਵਲੇ, ਪ੍ਰਤਿਮਾ ਭੌਮਿਕ, ਦਿੱਲੀ ਸਰਕਾਰ ਦੇ ਮੰਤਰੀ ਰਾਜਿੰਦਰ ਪਾਲ ਗੌਤਮ ਅਤੇ ਵੱਖ-ਵੱਖ ਸੂਬਿਆਂ ਦੇ ਹੋਰ ਮੰਤਰੀ ਮੌਜੂਦ ਸਨ।

The post ਡਾ. ਬਲਜੀਤ ਕੌਰ ਨੇ ਦਿਵਿਆਂਗਾਂ ਲਈ ਸਕੀਮਾਂ ਬਾਰੇ ਇੰਦੌਰ ਵਿਖੇ ਕਰਵਾਈ ਦੋ ਰੋਜ਼ਾ ਕੌਮੀ ਸੰਵੇਦਨਸ਼ੀਲਤਾ ਵਰਕਸ਼ਾਪ ‘ਚ ਕੀਤੀ ਸ਼ਿਰਕਤ appeared first on TheUnmute.com - Punjabi News.

Tags:
  • aam-aadmi-party
  • benefits-for-persons-with-disabilities
  • breaking-news
  • cm-bhagwant-mann
  • dr-baljeet-kaur
  • dr-baljit-kaur
  • indore
  • madhya-pradesh
  • madhya-pradesh-on-schemes
  • national-sensitization-workshop-organized
  • news
  • punjab
  • punjab-cabinet-minister-dr-baljeet-kaur
  • punjab-government
  • punjabi-news
  • punjab-in-the-national-sensitization-workshop
  • social-security-women-and-child-development-department-dr-baljit-kaur
  • the-unmute-breaking-news
  • the-unmute-punjabi-news
  • women-and-child-development-dr-baljit-kaur

Roger Federer: ਟੈਨਿਸ ਸਟਾਰ ਰੋਜਰ ਫੈਡਰਰ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ

Thursday 15 September 2022 02:55 PM UTC+00 | Tags: breaking-news news roger-federer roger-federer-enws roger-federer-swiss-tennis-player tennis

ਚੰਡੀਗੜ੍ਹ 15 ਸਤੰਬਰ 2022: ਟੈਨਿਸ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ (Roger Federer) ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਗਲੇ ਹਫਤੇ ਲੰਡਨ ‘ਚ ਹੋਣ ਵਾਲੇ ਲੈਵਰ ਕੱਪ ਤੋਂ ਬਾਅਦ ਉਹ ਟੈਨਿਸ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦੇਵੇਗਾ। ਵੀਰਵਾਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਨੋਟ ਪੋਸਟ ਕਰਕੇ ਇਸ ਦਾ ਐਲਾਨ ਕੀਤਾ ਹੈ ।

ਜਿਕਰਯੋਗ ਹੈ ਕਿ ਫੈਡਰਰ ਦੁਨੀਆ ਦੇ ਤੀਜੇ ਸਭ ਤੋਂ ਵੱਧ ਗ੍ਰੈਂਡ ਸਲੈਮ ਜੇਤੂ ਹਨ। ਉਸਨੇ ਆਪਣੇ ਕਰੀਅਰ ਵਿੱਚ ਕੁੱਲ 20 ਗ੍ਰੈਂਡ ਸਲੈਮ ਜਿੱਤੇ ਹਨ । ਇਨ੍ਹਾਂ ਵਿੱਚ ਛੇ ਆਸਟ੍ਰੇਲੀਅਨ ਓਪਨ, ਇੱਕ ਫਰੈਂਚ ਓਪਨ, ਅੱਠ ਵਿੰਬਲਡਨ ਅਤੇ ਪੰਜ ਯੂਐਸ ਓਪਨ ਖਿਤਾਬ ਸ਼ਾਮਲ ਹਨ।

The post Roger Federer: ਟੈਨਿਸ ਸਟਾਰ ਰੋਜਰ ਫੈਡਰਰ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ appeared first on TheUnmute.com - Punjabi News.

Tags:
  • breaking-news
  • news
  • roger-federer
  • roger-federer-enws
  • roger-federer-swiss-tennis-player
  • tennis

ਸਕੂਲ ਸਿੱਖਿਆ ਵਿਭਾਗ 'ਚ ਈ.ਟੀ.ਟੀ.ਅਧਿਆਪਕਾਂ ਦੀ ਭਰਤੀ ਜਲਦ ਹੋਵੇਗੀ ਸ਼ੁਰੂ

Thursday 15 September 2022 05:33 PM UTC+00 | Tags: cm-bhagwant-mann ett-posts news pseb punjab-government punjab-news recruitment-process-for-ett-posts school-education-department-of-punjab-government the-unmute-breaking-news the-unmute-punjabi-news

ਚੰਡੀਗੜ੍ਹ 15 ਸਤੰਬਰ 2022: ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ.ਅਸਾਮੀਆਂ ਲਈ ਜਲਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਇੱਥੇ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਗਈ।

ਬੁਲਾਰੇ ਨੇ ਦੱਸਿਆ ਕਿ ਕੁਝ ਅਦਾਲਤੀ ਕੇਸਾਂ ਕਾਰਨ ਈਟੀਟੀ ਅਧਿਆਪਕਾਂ ਦੀ ਭਰਤੀ ਦੇਰੀ ਹੋ ਗਈ ਹੈ ਪਰ ਸਿੱਖਿਆ ਵਿਭਾਗ ਵੱਲੋਂ ਪੂਰੀ ਸੁਹਿਰਦਤਾ ਨਾਲ ਇਹਨਾਂ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਹੁਣ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ ਅਧਿਆਪਕਾਂ ਦੀ ਭਰਤੀ ਸਬੰਧੀ ਨਿਯਮਾਂ ਵਿੱਚ ਵੀ ਸੋਧ ਕਰ ਦਿੱਤੀ ਗਈ ਹੈ, ਜਿਸ ਸਦਕਾ ਵਿਭਾਗ ਈਟੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਜਲਦ ਹੀ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਜਾਣ ਬੁੱਝ ਕੇ ਨੌਜਵਾਨਾਂ ਨੂੰ ਗਲਤ ਰਾਹ 'ਤੇ ਤੌਰ ਕੇ ਵਿਭਾਗ ਨੂੰ ਧਰਨੇ ਮੁਜ਼ਾਹਰਿਆਂ ਦੀਆਂ ਧਮਕੀਆਂ ਵੀ ਦਵਾ ਰਹੇ ਹਨ।

ਬੁਲਾਰੇ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੀ ਵੀ ਗੱਲਾਂ ਵਿੱਚ ਨਾ ਆਉਣ ਅਤੇ ਸਰਕਾਰ ਨੂੰ ਕੁਝ ਸਮਾਂ ਦੇਣ ਤਾਂ ਜੋ ਸਾਰੀਆਂ ਪ੍ਰਕਿਰਿਆਵਾਂ ਨੂੰ ਨਿਯਮਾਂ ਅਨੁਸਾਰ ਮੁਕੰਮਲ ਕਰਦੇ ਹੋਏ ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਸਕੇ।

ਸਿਆਸੀ ਹਿੱਤਾਂ ਲਈ ਬੇਰੁਜ਼ਗਾਰ ਅਧਿਆਪਕਾਂ ਨੂੰ ਵਰਤਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਜੇਕਰ ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਏ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

The post ਸਕੂਲ ਸਿੱਖਿਆ ਵਿਭਾਗ ‘ਚ ਈ.ਟੀ.ਟੀ.ਅਧਿਆਪਕਾਂ ਦੀ ਭਰਤੀ ਜਲਦ ਹੋਵੇਗੀ ਸ਼ੁਰੂ appeared first on TheUnmute.com - Punjabi News.

Tags:
  • cm-bhagwant-mann
  • ett-posts
  • news
  • pseb
  • punjab-government
  • punjab-news
  • recruitment-process-for-ett-posts
  • school-education-department-of-punjab-government
  • the-unmute-breaking-news
  • the-unmute-punjabi-news

T20 World Cup: ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਟੀਮ 'ਚ ਵਾਪਸੀ

Thursday 15 September 2022 05:46 PM UTC+00 | Tags: 20 babar-azam fakhar-zaman fast-bowler-shaheen-afridi icc news pakistan-cricket-board pcb pcb-cricket sports-news

ਚੰਡੀਗੜ੍ਹ 15 ਸਤੰਬਰ 2022: ਪਾਕਿਸਤਾਨ (Pakistan) ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਟੀ-20 ਵਿਸ਼ਵ ਕੱਪ (T20 World Cup) ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਬਾਬਰ ਆਜ਼ਮ ਟੀਮ ਦੀ ਕਮਾਨ ਸੰਭਾਲਣਗੇ। ਇਸ ਦੇ ਨਾਲ ਹੀ ਏਸ਼ੀਆ ਕੱਪ ‘ਚ ਖਰਾਬ ਪ੍ਰਦਰਸ਼ਨ ਕਰਨ ਵਾਲੇ ਫਖਰ ਜ਼ਮਾਨ ਨੂੰ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਰਿਜ਼ਰਵ ਵਜੋਂ ਆਸਟ੍ਰੇਲੀਆ ਜਾਵੇਗਾ।

ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀ ਟੀਮ ‘ਚ ਵਾਪਸੀ ਹੋਈ ਹੈ। ਉਹ ਸੱਟ ਕਾਰਨ ਏਸ਼ੀਆ ਕੱਪ ਨਹੀਂ ਖੇਡ ਸਕਿਆ ਸੀ।

ਟੀ-20 ਵਿਸ਼ਵ ਕੱਪ ਲਈ ਪਾਕਿਸਤਾਨੀ (Pakistan) ਟੀਮ ਵਿਚ ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖ਼ਾਨ (ਉਪ ਕਪਤਾਨ), ਆਸਿਫ਼ ਅਲੀ, ਹੈਦਰ ਅਲੀ, ਹਰਿਸ ਰਊਫ਼, ਇਫ਼ਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਹਸਨੈਨ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ, ਉਸਮਾਨ ਕਾਦਿਰ।

ਰਿਜ਼ਰਵ: ਫਖਰ ਜ਼ਮਾਨ, ਮੁਹੰਮਦ ਹੈਰਿਸ, ਸ਼ਾਹਨਵਾਜ਼ ਦਹਾਨੀ।

 

The post T20 World Cup: ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਟੀਮ ‘ਚ ਵਾਪਸੀ appeared first on TheUnmute.com - Punjabi News.

Tags:
  • 20
  • babar-azam
  • fakhar-zaman
  • fast-bowler-shaheen-afridi
  • icc
  • news
  • pakistan-cricket-board
  • pcb
  • pcb-cricket
  • sports-news

SCO Summit: PM ਨਰਿੰਦਰ ਮੋਦੀ ਸਮਰਕੰਦ ਪਹੁੰਚੇ, ਸ਼ੰਘਾਈ ਸਹਿਯੋਗ ਸੰਗਠਨ ਦੀ 22ਵੀਂ ਮੀਟਿੰਗ ਲੈਣਗੇ ਹਿੱਸਾ

Thursday 15 September 2022 05:56 PM UTC+00 | Tags: 22nd-meeting-of-the-shanghai-cooperation-organization 22nd-sco-summit-in-samarkand news pm pm-narendra-modi pm-narendra-modi-news samarkand samarkand-city sco-summit shanghai-cooperation-organization

ਚੰਡੀਗੜ੍ਹ 15 ਸਤੰਬਰ 2022: ਪ੍ਰਧਾਨ ਮੰਤਰੀ ਮੋਦੀ ਸ਼ੰਘਾਈ ਸਹਿਯੋਗ ਸੰਗਠਨ ਦੇ ਰਾਜ ਮੁਖੀਆਂ ਦੀ ਕੌਂਸਲ ਦੀ 22ਵੀਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਉਜ਼ਬੇਕਿਸਤਾਨ ਪਹੁੰਚ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਇਹ ਸੰਮੇਲਨ ਐਸਸੀਓ (SCO) ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਅਤੇ ਭਵਿੱਖ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਨ ਦਾ ਇੱਕ ਮੌਕਾ ਹੋਵੇਗਾ। ਸਮਰਕੰਦ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸਦੇ ਨਾਲ ਹੀ ਦੋ ਸਾਲਾਂ ਵਿੱਚ ਪਹਿਲੀ ਵਾਰ ਐਸਸੀਓ ਸੰਮੇਲਨ ਵਿੱਚ ਨੇਤਾਵਾਂ ਦੀ ਨਿੱਜੀ ਮੌਜੂਦਗੀ ਦੇਖਣ ਨੂੰ ਮਿਲੇਗੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਕਾਨਫਰੰਸ ਤੋਂ ਇਲਾਵਾ ਦੋ-ਪੱਖੀ ਬੈਠਕ ਵੀ ਕਰ ਸਕਦੇ ਹਨ।

The post SCO Summit: PM ਨਰਿੰਦਰ ਮੋਦੀ ਸਮਰਕੰਦ ਪਹੁੰਚੇ, ਸ਼ੰਘਾਈ ਸਹਿਯੋਗ ਸੰਗਠਨ ਦੀ 22ਵੀਂ ਮੀਟਿੰਗ ਲੈਣਗੇ ਹਿੱਸਾ appeared first on TheUnmute.com - Punjabi News.

Tags:
  • 22nd-meeting-of-the-shanghai-cooperation-organization
  • 22nd-sco-summit-in-samarkand
  • news
  • pm
  • pm-narendra-modi
  • pm-narendra-modi-news
  • samarkand
  • samarkand-city
  • sco-summit
  • shanghai-cooperation-organization
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form