TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਦੇ ਦੇਹਾਂਤ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ Saturday 10 September 2022 05:28 AM UTC+00 | Tags: avtar-singh-hit breaking-news ਚੰਡੀਗੜ੍ਹ 10 ਸਤੰਬਰ 2022: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ, ਤਖ਼ਤ ਸ੍ਰੀ ਪਟਨਾ ਸਾਹਿਬ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ (Avtar Singh Hit) ਦਾ ਦੇਹਾਂਤ ਹੋ ਗਿਆ ਹੈ | ਜਥੇਦਾਰ ਅਵਤਾਰ ਸਿੰਘ DSGMC ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਵਜਿਨ ਸੇਵਾ ਨਿਭਾ ਚੁੱਕੇ ਹਨ | ਜਥੇਦਾਰ ਅਵਤਾਰ ਸਿੰਘ ਦੇ ਦੇਹਾਂਤ ‘ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਦੌਰਾਨ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਅਵਤਾਰ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਛੋੜੇ ਨਾਲ ਪਾਰਟੀ ਅਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ | ਇਸਦੇ ਨਾਲ ਹੀ ਡਾ. ਦਲਜੀਤ ਸਿੰਘ ਚੀਮਾ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਤੇ ਪਰਿਵਾਰ ਨੂੰ ਕਦੇ ਪੂਰਾ ਹੋ ਵਾਲਾ ਘਾਟਾ ਦੱਸਿਆ ਹੈ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ | The post ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਦੇ ਦੇਹਾਂਤ ‘ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਗੁਰਦਾਸਪੁਰ 'ਚ ਲੰਪੀ ਸਕਿੱਨ ਬਿਮਾਰੀ ਦਾ ਅਸਰ ਘਟਿਆ, ਹੁਣ ਤੱਕ 312 ਪਸ਼ੂਆਂ ਦੀ ਹੋਈ ਮੌਤ Saturday 10 September 2022 05:45 AM UTC+00 | Tags: 312-animals-have-died-so-far. aam-aadmi-party breaking-news gurdaspur health-minister health-minister-chetan-singh-jauramajra laljit-singh-bhullar lumpy-skin-disease lumpy-skin-disease-case-in-gurdaspur lumpy-skin-disease-case-in-punjab lumpy-skin-disease-latest-news nws punjab-congress punjab-government punjab-latest-news punjab-news the-unmute-breaking-news ਗੁਰਦਾਸਪੁਰ 10 ਸਤੰਬਰ 2022: ਗਊਆਂ ਵਿਚ ਫੈਲੀ ਲੰਪੀ ਸਕਿੱਨ ਦੀ ਬਿਮਾਰੀ (Lumpy Skin Disease) ਨੇ ਹੁਣ ਤੱਕ ਕਈ ਗਊਆਂ ਦੀ ਮੌਤ ਹੋ ਚੁੱਕੀ ਹੈ, ਪਰ ਜ਼ਿਲ੍ਹਾ ਗੁਰਦਾਸਪੁਰ (Gurdaspur) ਵਿੱਚ ਇਸ ਬਿਮਾਰੀ ਦਾ ਅਸਰ ਹੁਣ ਘਟਦਾ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ ਸ਼ਾਮ ਸਿੰਘ ਨੇ ਕਿਹਾ ਕਿ ਇਹ ਬੀਮਾਰੀ ਖ਼ਾਸ ਕਰਕੇ ਗਊਆਂ ਦੇ ਵਿੱਚ ਪਾਈ ਗਈ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਬਿਮਾਰੀ ਦਾ ਪਹਿਲਾ ਕੇਸ ਅਗਸਤ ਦੇ ਪਹਿਲੇ ਹਫਤੇ ਵਿਚ ਰਿਪੋਰਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਨੂੰ ਇਸ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਦੇ ਲਈ ਵੈਕਸੀਨ ਭੇਜੀ ਗਈ ਜੋ ਕਿ ਵੈਟਰਨਰੀ ਡਾਕਟਰਾਂ ਨੇ ਪਸ਼ੂ ਪਾਲਕਾਂ ਅੱਤੇ ਕਿਸਾਨਾਂ ਤੱਕ ਪਹੁੰਚ ਕਰਕੇ ਪਸ਼ੂਆਂ ਨੂੰ ਇਹ ਵੈਕਸੀਨ ਲਗਾਈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ (Gurdaspur) ਵਿੱਚ 6200 ਦੇ ਕਰੀਬ ਲੰਪੀ ਸਕਿਨ (Lumpy Skin Disease) ਕੇਸ ਰਿਪੋਰਟ ਹੋਏ ਸਨ ਅਤੇ ਸਰਕਾਰ ਵੱਲੋਂ 60 ਹਜਾਰ ਦੇ ਕਰੀਬ ਵੈਕਸੀਨ ਭੇਜੀ ਗਈ ਸੀ ਪਰ ਅੱਜ ਦੀ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਵਿਚ ਹੁਣ ਤੱਕ 312 ਪਸ਼ੂਆਂ ਦੀ ਮੌਤ ਹੋਈ ਹੈ ਅਤੇ ਅਜੇ ਵੀ ਜ਼ਿਲ੍ਹੇ ਗੁਰਦਾਸਪੁਰ ਵਿੱਚ 350 ਦੇ ਕਰੀਬ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਬਿਮਾਰੀ ਦਾ ਅਸਰ ਘਟਦਾ ਜਾ ਰਿਹਾ ਹੈ ਅਤੇ ਰੋਜ਼ਾਨਾ 7 ਤੋਂ 10 ਕੇਸ ਸਾਹਮਣੇ ਆ ਰਹੇ ਹਨ ਉਨ੍ਹਾਂ ਕਿਹਾ ਕਿ ਹੁਣ ਤਕ 60 ਹਜ਼ਾਰ ਦੇ ਕਰੀਬ ਪਸ਼ੂਆਂ ਦੀ ਵੈਕਸੀਨ ਕੀਤੀ ਜਾ ਚੁੱਕੀ ਹੈ ਅਤੇ ਇਹ ਬਿਮਾਰੀ ਹੁਣ ਕਾਬੂ ਵਿੱਚ ਹੈ | The post ਗੁਰਦਾਸਪੁਰ ‘ਚ ਲੰਪੀ ਸਕਿੱਨ ਬਿਮਾਰੀ ਦਾ ਅਸਰ ਘਟਿਆ, ਹੁਣ ਤੱਕ 312 ਪਸ਼ੂਆਂ ਦੀ ਹੋਈ ਮੌਤ appeared first on TheUnmute.com - Punjabi News. Tags:
|
ਪਟਿਆਲਾ ਦੇ ਐੱਸ.ਐੱਸ.ਪੀ ਦੀਪਕ ਪਾਰਿਕ ਨੇ ਅੱਧੀ ਰਾਤ ਨਾਕਿਆ ਦੀ ਕੀਤੀ ਚੈਕਿੰਗ Saturday 10 September 2022 05:59 AM UTC+00 | Tags: aam-aadmi-party breaking-news cm-bhagwant-mann news patiala patiala-latest-news patiala-news patiala-police patiala-police-officers punjab-police punjab-politics ssp-deepak-pareek ssp-deepak-pareek-of-patiala the-unmute-breaking-news the-unmute-punjabi-news ਪਟਿਆਲਾ 10 ਸਤੰਬਰ 2022: ਪਟਿਆਲਾ (Patiala) ਸ਼ਹਿਰ ਵਿਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਪਟਿਆਲਾ ਦੇ ਐੱਸ.ਐੱਸ.ਪੀ ਦੀਪਕ ਪਾਰਿਕ ਨੇ ਰਾਤ 1.30 ਵਜੇ ਪਟਿਆਲਾ ਦੇ ਨਕਿਆ ਦਾ ਜਾਇਜਾ ਲਿਆ । ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਪਟਿਆਲਾ ਵਿੱਚ 25 ਨਾਕੇ ਲਗਾਏ ਜਾਣਗੇ | ਇਸਦੇ ਨਾਲ ਹੀ ਪਟਿਆਲਾ ਪੁਲਿਸ ਵਲੋਂ ਰਾਤ ਨੂੰ PCR ਦੀ ਗਿਣਤੀ ਵਿਚ ਵੀ ਵਾਧਾ ਕੀਤਾ ਗਿਆ ਹੈ | ਇਸ ਮੌਕੇ ਐੱਸ.ਐੱਸ.ਪੀ ਦੀਪਕ ਪਾਰਿਕ (SSP Deepak Pareek) ਪਟਿਆਲਾ (Patiala) ਨੇ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਜਿਹੜੇ ਐਂਟਰੀ ਪੁਆਇੰਟ ਹਨ ਉਨ੍ਹਾਂ ‘ਤੇ ਅਸੀਂ ਸਪੈਸਲ ਨਾਕੇ ਲਗਾਏ ਗਏ ਹਨ, ਤਾਂ ਜੋ ਸ਼ਹਿਰ ਦੇ ਅੰਦਰ ਦਾਖ਼ਲ ਹੋਣ ਵਾਲੇ ਹਰ ਸ਼ਖਸ ‘ਤੇ ਨਜ਼ਰ ਰੱਖੀ ਜਾ ਸਕੇ | ਉਨ੍ਹਾਂ ਕਿਹਾ ਕਿ ਰਾਤ ਨੂੰ ਚੈਕਿੰਗ ਕਰਨ ਦਾ ਮੇਰਾ ਇਕੋ ਮਕਸਦ ਹੈ ਕਿ ਸ਼ਹਿਰ ਦੇ ਅੰਦਰ ਅਮਨ ਸ਼ਾਂਤੀ ਬਣੀ ਰਹੇ ਅਤੇ ਭੈੜੇ ਅਨਸਰਾਂ ‘ਤੇ ਪੁਲਿਸ ਦਾ ਡਰ ਬਣਿਆ ਰਹੇ। ਇਸ ਤੋਂ ਇਲਾਵਾ ਚੈਕਿੰਗ ਦੇ ਦੋਰਾਨ ਜਦੋਂ ਅਸੀਂ ਪੁਲਿਸ ਜਵਾਨਾਂ ਦੇ ਨਾਲ ਮਿਲਦੇ ਹਾਂ ਤਾਂ ਜਵਾਨਾਂ ਦਾ ਹੌਂਸਲਾ ਵੀ ਵੱਧਦਾ ਹੈ। The post ਪਟਿਆਲਾ ਦੇ ਐੱਸ.ਐੱਸ.ਪੀ ਦੀਪਕ ਪਾਰਿਕ ਨੇ ਅੱਧੀ ਰਾਤ ਨਾਕਿਆ ਦੀ ਕੀਤੀ ਚੈਕਿੰਗ appeared first on TheUnmute.com - Punjabi News. Tags:
|
ਪਿੰਡ ਚੌਟਾਲਾ ਵਿਖੇ ਲੁਟੇਰਿਆਂ ਨੇ PNB ਦੇ ATM ਦੀ ਗੈਸ ਕਟਰ ਨਾਲ ਭੰਨ-ਤੋੜ ਕਰਕੇ ਲੁੱਟੇ ਲੱਖਾਂ ਰੁਪਏ Saturday 10 September 2022 06:19 AM UTC+00 | Tags: atm-of-punjab-national-bank breaking-news crime-news news pnb-atm punjab-police robbers-have-committed-a-major-robbery-at-village-chautala robbery-at-village-chautala tanda-police the-unmute-breaking-news the-unmute-news village-chautala ਟਾਂਡਾ 10 ਸਤੰਬਰ 2022: ਪਿੰਡ ਚੌਟਾਲਾ (village Chautala) ਵਿਖੇ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ | ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਪੰਜਾਬ ਨੈਸ਼ਨਲ ਬੈਂਕ ਦੀ ਏ. ਟੀ. ਐੱਮ ਮਸ਼ੀਨ ਤੋੜ ਕੇ ਕਰੀਬ 8 ਲੱਖ 77 ਹਜ਼ਾਰ ਰੁਪਏ ਦੀ ਨਕਦੀ ਲੁੱਟ ਫ਼ਰਾਰ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਰਾਤ 2 ਵਜੇ ਦੀ ਹੈ। ਦਿਨ ਵੇਲੇ ਡਿਊਟੀ ਕਰਨ ਵਾਲੇ ਬੈਂਕ ਦੇ ਪਿੰਡ ਵਾਸੀ ਗਾਰਡ ਸੁਰਿੰਦਰ ਸਿੰਘ ਕੋਲੋਂ ਦੇਰ ਰਾਤ ਸੂਚਨਾ ਮਿਲਣ 'ਤੇ ਸਹਾਇਕ ਮੈਨੇਜਰ ਅਨਿਲ ਕੁਮਾਰ ਨੇ ਕਰੀਬ 3.30 ਵਜੇ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ, ਥਾਣਾ ਮੁਖੀ ਓਂਕਾਰ ਸਿੰਘ ਬਰਾੜ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸੇ ਵਾਹਨ ‘ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਆਉਂਦਿਆਂ ਹੀ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਤੇ ਕਾਲਾ ਰੰਗ ਛਿੜਕਣ ਤੋਂ ਬਾਅਦ ਗੈਸ ਕਟਰ ਦੀ ਮਦਦ ਨਾਲ ਏ. ਟੀ. ਐੱਮ ਮਸ਼ੀਨ ਨੂੰ ਕੱਟਿਆ ਅਤੇ ਕਰੀਬ 8 ਲੱਖ 77 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸਦੇ ਨਾਲ ਹੀ ਟਾਂਡਾ ਪੁਲਸ ਨੇ ਬੈਂਕ ਮੈਨੇਜਰ ਅਮਰਜੀਤ ਸਿੰਘ ਤੇ ਹੋਰਨਾਂ ਦੇ ਬਿਆਨ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ | The post ਪਿੰਡ ਚੌਟਾਲਾ ਵਿਖੇ ਲੁਟੇਰਿਆਂ ਨੇ PNB ਦੇ ATM ਦੀ ਗੈਸ ਕਟਰ ਨਾਲ ਭੰਨ-ਤੋੜ ਕਰਕੇ ਲੁੱਟੇ ਲੱਖਾਂ ਰੁਪਏ appeared first on TheUnmute.com - Punjabi News. Tags:
|
ਮੋਹਾਲੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 7 ਮੁਲਜ਼ਮਾਂ ਨੂੰ ਅਸਲੇ ਸਮੇਤ ਕੀਤਾ ਗ੍ਰਿਫਤਾਰ Saturday 10 September 2022 06:33 AM UTC+00 | Tags: breaking-news mohali-police ਚੰਡੀਗੜ੍ਹ 10 ਸਤੰਬਰ 2022: ਪੰਜਾਬ ਪੁਲਿਸ (Punjab Police) ਵਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਵਿੱਢੀ ਮੁਹਿੰਮ ‘'ਚ ਤੇਜ਼ੀ ਲਿਆਂਦੀ ਜਾ ਰਹੀ ਹੈ | ਇਸਦੇ ਨਾਲ ਹੀ ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰਨ ਦੇ ਸਿੱਟੇ ਵੀ ਸਾਹਮਣੇ ਆ ਰਹੇ ਹਨ | ਇਸਦੇ ਚੱਲਦੇ ਮੋਹਾਲੀ ਪੁਲਿਸ (Mohali Police) ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ | ਦੱਸਿਆ ਜਾ ਰਿਹੈ ਗ੍ਰਿਫਤਾਰ ਇਨ੍ਹਾਂ ਮੁਲਜ਼ਮਾਂ ਤੋਂ 15 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਖੁਦ ਐੱਸ. ਐੱਸ.ਪੀ ਵਿਵੇਕਸ਼ੀਲ ਸੋਨੀ ਨੇ ਦਿੱਤੀ ਹੈ। The post ਮੋਹਾਲੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ‘ਚ 7 ਮੁਲਜ਼ਮਾਂ ਨੂੰ ਅਸਲੇ ਸਮੇਤ ਕੀਤਾ ਗ੍ਰਿਫਤਾਰ appeared first on TheUnmute.com - Punjabi News. Tags:
|
ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਨਰਮੇ ਦੀ ਫਸਲ 'ਤੇ ਆੜਤ ਬਾਰੇ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨ Saturday 10 September 2022 06:44 AM UTC+00 | Tags: 9 agriculture-and-farmers-welfare-minister-kuldeep-singh-dhaliwal breaking-news cm-bhagwant-mann kuldeep-singh-dhaliwal news punjab-agriculture punjab-agriculture-department punjab-farmers punjab-police punjab-rural-development the-unmute-breaking-news the-unmute-punjabi-news ਚੰਡੀਗੜ੍ਹ 10 ਸਤੰਬਰ 2022: ਪੰਜਾਬ ਦੇ ਪੇਂਡੂ ਵਿਕਾਸ, ਪ੍ਰਵਾਸੀ ਭਾਰਤੀ ਮਾਮਲੇ ਅਤੇ ਖੇਤੀਬਾੜ੍ਹੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਟਵੀਟ ਕਰਦਿਆਂ ਲਿਖਿਆ ਕਿ ਨਰਮੇ ਦੀ ਫਸਲ ‘ਤੇ ਆੜਤ ਬਾਰੇ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸਦੇ ਨਾਲ ਹੀ ਵਿਚ ਆੜਤੀਆਂ, ਨਰਮਾਂ ਕਿਸਾਨਾਂ, ਕਾਟਨ ਫੈਕਟਰੀਆਂ ਦੇ 2-2 ਨੁਮਾਇੰਦੇ ਅਤੇ ਪੰਜਾਬ ਸਰਕਾਰ ਦੇ 3 ਨੁਮਾਇੰਦੇ ਕਮੇਟੀ ਵਿਚ ਸ਼ਾਮਲ ਕੀਤੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੰਡੀਆਂ ਵਿਚੋਂ ਨਜ਼ਾਇਜ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਨਜ਼ਾਇਜ ਕਬਜ਼ੇ ਹਟਾਏ ਜਾਣਗੇ।
The post ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਨਰਮੇ ਦੀ ਫਸਲ ‘ਤੇ ਆੜਤ ਬਾਰੇ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨ appeared first on TheUnmute.com - Punjabi News. Tags:
|
ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ Saturday 10 September 2022 06:53 AM UTC+00 | Tags: aaron-finch breaking-news ਚੰਡੀਗੜ੍ਹ 10 ਸਤੰਬਰ 2022: ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਆਰੋਨ ਫਿੰਚ (Aaron Finch) ਨੇ ਕੇਰਨਸ ‘ਚ ਨਿਊਜ਼ੀਲੈਂਡ ਖ਼ਿਲਾਫ ਸੀਰੀਜ਼ ਦੇ ਆਖਰੀ ਵਨਡੇ ਤੋਂ ਬਾਅਦ 50 ਓਵਰਾਂ ਦੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਵਿੱਚ ਟੀ-20 ਟੀਮ ਦੀ ਕਪਤਾਨੀ ਜਾਰੀ ਰੱਖਣਗੇ | ਇਸ ਦੌਰਾਨ ਆਰੋਨ ਫਿੰਚ (Aaron Finch) ਨੇ ਕਿਹਾ, ”ਇਹ ਕੁਝ ਸ਼ਾਨਦਾਰ ਯਾਦਾਂ ਦੇ ਨਾਲ ਸ਼ਾਨਦਾਰ ਯਾਤਰਾ ਰਹੀ ਹੈ। ਮੈਂ ਕੁਝ ਮਹਾਨ ਵਨਡੇ ਟੀਮਾਂ ਦਾ ਹਿੱਸਾ ਬਣਿਆ ਇਹ ਮੇਰੇ ਲਈ ਬਹੁਤ ਖੁਸ਼ਕਿਸਮਤ ਵਾਲੀ ਗੱਲ ਹੈ ।ਉਸ ਨੇ ਕਿਹਾ ਕਿ ਅਗਲੇ ਵਿਸ਼ਵ ਕੱਪ ਦੀ ਤਿਆਰੀ ਕਰਨ ਅਤੇ ਜਿੱਤਣ ਦਾ ਸਭ ਤੋਂ ਵਧੀਆ ਮੌਕਾ ਦੇਣ ਦਾ ਸਮਾਂ ਆ ਗਿਆ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਇਸ ਮੁਕਾਮ ਤੱਕ ਦੀ ਯਾਤਰਾ ਵਿੱਚ ਮੇਰੀ ਮਦਦ ਕੀਤੀ ਅਤੇ ਸਮਰਥਨ ਕੀਤਾ | The post ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ appeared first on TheUnmute.com - Punjabi News. Tags:
|
ASI ਨੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸੀ, SHO 'ਤੇ ਲੱਗੇ ਇਲਜ਼ਾਮ Saturday 10 September 2022 07:23 AM UTC+00 | Tags: asi-committed-suicide asi-committed-suicide-tanda asi-satish-kumar-ommitted-suicide breaking-news haryana-police-station haryana-police-station-committed-suicide news punjab-government sho-onkar-singh tanda tanda-police the-unmute-punjabi-news ਟਾਂਡਾ 10 ਸਤੰਬਰ 2022: ਥਾਣਾ ਹਰਿਆਣਾ ਵਿਚ ਤਾਇਨਾਤ ਥਾਣੇਦਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਪਛਾਣ ਏ.ਐੱਸ.ਆਈ ਸਤੀਸ਼ ਕੁਮਾਰ ਵਜੋਂ ਹੋਈ ਹੈ। ਸਤੀਸ਼ ਕੁਮਾਰ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਹੈ, ਜਿਸ ਵਿਚ ਉਸ ਨੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਪੁਲਿਸ ਅਧਿਕਾਰੀ ਦਾ ਨਾਮ ਵੀ ਲਿਆ ਹੈ। ਇਸ ਦੇ ਇਲਾਵਾ ਉਸ ਨੇ ਸੁਸਾਈਡ ਨੋਟ ਵੀ ਲਿਖਿਆ ਹੈ। ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿਚ ਸਤੀਸ਼ ਕੁਮਾਰ ਨੇ ਦੱਸਿਆ ਕਿ 8 ਸਤੰਬਰ ਨੂੰ ਮੈਂ ਥਾਣਾ ਹਰਿਆਣਾ ਵਿਖੇ ਬਤੌਰ ਡਿਊਟੀ ਅਫ਼ਸਰ ਵਜੋਂ ਮੌਜੂਦ ਸੀ ਤਾਂ ਰਾਤ 2 ਵਜੇ ਓਂਕਾਰ ਸਿੰਘ ਐੱਸ. ਐੱਚ. ਓ. ਟਾਂਡਾ ਚੈਕਿੰਗ ਕਰਨ ਲਈ ਆਏ ਸਨ। ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਮੈਂ 10 ਮਿੰਟ ਤੱਕ ਉਨ੍ਹਾਂ ਦੇ ਕੋਲ ਗਿਆ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਸਵੇਰੇ ਹਾਈਕੋਰਟ ਮੈਟਰ ਕਿੰਨੇ ਲੱਗੇ ਹਨ ਅਤੇ ਮੇਰੇ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਕ ਹੀ ਹਾਈਕੋਰਟ ਮੈਟਰ ਲੱਗਾ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਮੇਰੇ ਕੋਲ ਉਹ ਸਵਾਲ ਪੁੱਛੇ ਗਏ ਜੋ ਮੇਰੀ ਡਿਊਟੀ ਨਾਲ ਸਬੰਧਤ ਨਹੀਂ ਸਨ। ਇਸ ਦੌਰਾਨ ਮੈਨੂੰ ਬਹੁਤ ਜ਼ਲੀਲ ਕੀਤਾ ਗਿਆ ਅਤੇ ਓਂਕਾਰ ਸਿੰਘ ਨੇ ਕਿਹਾ ਕਿ ਮੈਨੂੰ ਕੁਝ ਵੀ ਨਹੀਂ ਪਤਾ ਹੈ। ਇਸ ਦੇ ਇਲਾਵਾ ਮੈਨੂੰ ਮਾਂ-ਭੈਣ ਦੀਆਂ ਗਾਲ੍ਹਾਂ ਵੀ ਕੱਢੀਆਂ ਗਈਆਂ। ਮੈਂ ਉਨ੍ਹਾਂ ਨੂੰ ਆਖਿਆ ਕਿ ਜ਼ਲੀਲ ਕਰਨ ਨਾਲੋਂ ਚੰਗਾ ਹੈ ਕਿ ਮੈਨੂੰ ਗੋਲ਼ੀ ਹੀ ਮਾਰ ਦਿਓ। ਉਹ ਜਾਂਦੇ ਸਮੇਂ ਮੇਰੇ ਖ਼ਿਲਾਫ਼ ਰੋਜ਼ਨਾਮਚੇ ਵਿਚ ਰਿਪੋਰਟ ਵੀ ਲਿਖਵਾ ਗਏ। ਇਸ ਸਬੰਧੀ ਮੈਂ ਆਪਣੇ ਐੱਸ. ਐੱਚ. ਓ. ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਵੀ ਇਹੀ ਕਿਹਾ ਕਿ ਐੱਸ. ਐੱਚ. ਓ. ਟਾਂਡਾ ਓਂਕਾਰ ਸਿੰਘ ਨੇ ਬੇਹੱਦ ਮਾੜਾ ਕੀਤਾ ਹੈ। ਭਾਵੁਕ ਹੋ ਕੇ ਸਤੀਸ਼ ਕੁਮਾਰ ਨੇ ਵੀਡੀਓ ਵਿਚ ਅੱਗੇ ਦੱਸਿਆ ਕਿ ਓਂਕਾਰ ਸਿੰਘ ਨੇ ਛੋਟੇ ਮੁਲਾਜ਼ਮਾਂ ਨਾਲ ਬੇਹੱਦ ਹੀ ਮਾੜਾ ਸਲੂਕ ਕਰਦਾ ਹੈ, ਮੈਨੂੰ ਬੇਹੱਦ ਜ਼ਲੀਲ ਕਰਕੇ ਮਾਂ-ਭੈਣ ਦੀਆਂ ਗਾਲ੍ਹਾਂ ਤੱਕ ਕੱਢੀਆਂ। ਓਂਕਾਰ ਸਿੰਘ ‘ਤੇ ਗੰਭੀਰ ਇਲਜ਼ਾਮ ਲਗਾ ਕੇ ਸਤੀਸ਼ ਕੁਮਾਰ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਇੰਸਪੈਕਟਰ ਓਂਕਾਰ ਸਿੰਘ ਟਾਂਡਾ ਹੀ ਹੈ।ਉਥੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | The post ASI ਨੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸੀ, SHO ‘ਤੇ ਲੱਗੇ ਇਲਜ਼ਾਮ appeared first on TheUnmute.com - Punjabi News. Tags:
|
CM ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ, ਰਾਸ਼ਟਰਪਤੀ ਨੂੰ ਪੰਜਾਬ ਆਉਣ ਦਾ ਦਿੱਤਾ ਸੱਦਾ Saturday 10 September 2022 07:40 AM UTC+00 | Tags: aam-aadmi-party arvind-kejriwal bhagwant-mann-visit-to-germany breaking-news chief-minister-bhagwant-mann delhi draupadi-murmu german-companies news president-draupadi-murmu punjab punjab-chief-minister-bhagwant-mann punjab-news the-unmute-breaking-news the-unmute-punjab ਚੰਡੀਗੜ੍ਹ 10 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅੱਜ ਦਿੱਲੀ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ ਕੀਤੀ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਪੰਜਾਬ ਦੇ ਵੱਖ ਵੱਖ ਮੁੱਦਿਆਂ ‘ਤੇ ਚਰਚਾ ਕੀਤੀ | ਇਸਦੇ ਨਾਲ ਹੀ ਮੁੱਖ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜਲਦੀ ਹੀ ਪੰਜਾਬ ਆ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਜਰਮਨੀ ਦੌਰੇ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਜਰਮਨ ਦੀਆਂ ਕਈ ਕੰਪਨੀਆਂ ਪੰਜਾਬ ਵਿੱਚ ਉਦਯੋਗ ਲਗਾਉਣ ਦੀ ਇੱਛੁਕ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਇਸਦੇ ਨਾਲ ਹੀ ਕੁਝ ਵੱਡੀਆਂ ਕਾਰ ਕੰਪਨੀਆਂ ਪੰਜਾਬ ਵਿੱਚ ਪਾਰਟਸ ਬਣਾਉਣ ਦਾ ਪਲਾਂਟ ਲਗਾਉਣਾ ਚਾਹੁੰਦੀਆਂ ਹਨ | ਇਸ ਦੌਰਾਨ ਉਥੇ ਕੁਝ ਹੋਰ ਰਾਜਾਂ ਦੇ ਮੁੱਖ ਮੰਤਰੀ ਵੀ ਜਾਣਗੇ ਅਤੇ ਭਗਵੰਤ ਮਾਨ ਵੀ ਮੌਜੂਦ ਰਹਿਣਗੇ। The post CM ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ, ਰਾਸ਼ਟਰਪਤੀ ਨੂੰ ਪੰਜਾਬ ਆਉਣ ਦਾ ਦਿੱਤਾ ਸੱਦਾ appeared first on TheUnmute.com - Punjabi News. Tags:
|
ਉੱਤਰਾਂਖੰਡ ਦੇ ਪਿਥੋਰਾਗੜ੍ਹ 'ਚ ਫਟਿਆ ਬੱਦਲ, 50 ਤੋਂ ਵੱਧ ਘਰਾਂ ਨੂੰ ਪਹੁੰਚਿਆ ਨੁਕਸਾਨ Saturday 10 September 2022 08:06 AM UTC+00 | Tags: breaking-news heavy-rain-in-pithoragarh heavy-rain-in-uttarakhands india-nepal-border india-nepal-border-at-pithoragarh. india-news khotila-vyasnagar lasku monsoon news pithoragarh pithoragarh-medical-college the-unmute-breaking-news the-unmute-latest-news the-unmute-punjabi-news uttarakhand-latest-news ਚੰਡੀਗੜ੍ਹ 10 ਸਤੰਬਰ 2022: ਮਾਨਸੂਨ ਆਪਣੇ ਆਖ਼ਰੀ ਦਿਨਾਂ ਵਿਚ ਹੈ ਇਸਦੇ ਨਾਲ ਹੀ ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਪਈ ਹੈ | ਪਹਾੜੀ ਇਲਾਕਿਆਂ ਵਿਚ ਭਾਰੀ ਬਾਰਿਸ਼ ਪੈ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਵੀ ਪਹਾੜਾਂ ‘ਤੇ ਪਏ ਭਾਰੀ ਮੀਂਹ ਨੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ | ਇਸ ਨਾਲ ਹੀ ਪਿਥੋਰਾਗੜ੍ਹ (Pithoragarh) ਵਿਖੇ ਭਾਰਤ-ਨੇਪਾਲ ਸਰਹੱਦ ‘ਤੇ ਹੜਕੰਪ ਮਚ ਗਿਆ ਹੈ। ਜਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਨੂੰ ਉੱਤਰਾਂਖੰਡ ਵਿਚ ਪਿਥੋਰਾਗੜ੍ਹ (Pithoragarh) ਵਿਖੇ ਭਾਰਤ-ਨੇਪਾਲ ਸਰਹੱਦ ‘ਤੇ ਮੀਂਹ ਪਿਆ। ਰਾਤ ਇੱਕ ਵਜੇ ਦੇ ਕਰੀਬ ਨੇਪਾਲ ਵਿੱਚ ਲਾਸਕੂ ਨੇੜੇ ਬੱਦਲ ਫਟਣ ਕਾਰਨ ਲਾਸਕੂ ਡਰੇਨ ਨੇ ਭਿਆਨਕ ਰੂਪ ਧਾਰਨ ਕਰ ਲਿਆ। ਨਾਲੇ ਦੇ ਨਾਲ ਆਏ ਮਲਬੇ ਕਾਰਨ ਕਾਲੀ ਨਦੀ ਦਾ ਵਹਾਅ ਤੇਜ਼ ਹੋ ਗਿਆ ਹੈ | ਖੋਤਿਲਾ ਵਿਆਸਨਗਰ ਨੇੜੇ ਕਾਲੀ ਨਦੀ ਵਿੱਚ ਕਰੀਬ ਦੋ ਕਿਲੋਮੀਟਰ ਲੰਬੀ ਝੀਲ ਬਣ ਜਾਣ ਕਾਰਨ ਖੋਤਿਲਾ ਨਦੀ ਕੰਢੇ ਸਥਿਤ ਵਿਆਸਨਗਰ ਦੇ 50 ਤੋਂ ਵੱਧ ਘਰ ਪਾਣੀ ਵਿੱਚ ਡੁੱਬ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਕਾਲੀ ਨਦੀ ਦੇ ਕੰਢੇ ਸਥਿਤ ਧਾਰਚੂਲਾ ਨਗਰ ਪਾਲਿਕਾ ਦੀ ਗਊਸ਼ਾਲਾ ਡਿੱਗਣ ਕਾਰਨ ਪੰਜ ਗਊਆਂ ਵਹਿ ਗਈਆਂ ਹਨ । ਸੂਚਨਾ ਮਿਲਦੇ ਹੀ ਡਿਜ਼ਾਸਟਰ ਮੈਨੇਜਮੈਂਟ, ਰੈਵੇਨਿਊ ਟੀਮ, ਐੱਸ.ਡੀ.ਆਰ.ਐੱਫ., ਪੁਲਿਸ ਰਾਹਤ ਕਾਰਜਾਂ ‘ਚ ਜੁਟ ਗਈ ਹੈ। ਰਾਹਤ ਸਮੱਗਰੀ ਨੂੰ ਹੈਲੀਕਾਪਟਰ ਰਾਹੀਂ ਖੋਤਿਲਾ ਪਹੁੰਚਾਇਆ ਜਾ ਰਿਹਾ ਹੈ। The post ਉੱਤਰਾਂਖੰਡ ਦੇ ਪਿਥੋਰਾਗੜ੍ਹ ‘ਚ ਫਟਿਆ ਬੱਦਲ, 50 ਤੋਂ ਵੱਧ ਘਰਾਂ ਨੂੰ ਪਹੁੰਚਿਆ ਨੁਕਸਾਨ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਪ੍ਰਸਤਾਵ ਕੇਂਦਰ ਵਲੋਂ ਰੱਦ Saturday 10 September 2022 08:26 AM UTC+00 | Tags: aam-aadmi-party-cm-bhagwant-mann aam-aadmi-partys-punjab bjp-government breaking-news cm-arvind-kajeriwal cm-bhagwant-mann delhi-government government-of-india news punjab-government punjab-politics the-unmute-breaking-news the-unmute-punjabi-news ਚੰਡੀਗੜ੍ਹ 10 ਸਤੰਬਰ 2022: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ (Punjab government) ਨੇ ਪਰਾਲੀ ਨਾ ਸਾੜਨ ਲਈ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦੀ ਤਜਵੀਜ਼ ਰੱਖੀ ਸੀ। ਪੰਜਾਬ ਸਰਕਾਰ ਦੇ ਇਸ ਪ੍ਰਸਤਾਵ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ | ਦਿੱਲੀ ਸਰਕਾਰ ਇਸ ਪ੍ਰਸਤਾਵ ਲਈ ਤਿਆਰ ਸੀ ਪਰ ਕੇਂਦਰ ਸਰਕਾਰ ਦੀ ਇਸ ‘ਤੇ ਸਹਿਮਤ ਨਹੀਂ ਹੋਈ। ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਸੀ ਕਿ ਪੰਜਾਬ ਅਤੇ ਦਿੱਲੀ ਸਰਕਾਰ 500-500 ਰੁਪਏ ਕਿਸਾਨਾਂ ਨੂੰ ਦਿੱਤੇ ਜਾਣਗੇ, ਜਦਕਿ ਕੇਂਦਰ ਵਲੋਂ 1500 ਰੁਪਏ ਦੀ ਮੰਗ ਕੀਤੀ ਸੀ । ਪੰਜਾਬ ਵਿੱਚ ਹਰ ਸਾਲ ਕਰੀਬ 2 ਕਰੋੜ ਟਨ ਝੋਨੇ ਦੀ ਪਰਾਲੀ ਬਣਦੀ ਹੈ। ਜਿਸਦੇ ਚੱਲਦੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਨਕਦ ਪ੍ਰੋਤਸਾਹਨ ਦੇਣ ਦੀ ਤਜਵੀਜ਼ ਰੱਖੀ ਸੀ । ਇਸਦੇ ਤਹਿਤ ਪ੍ਰੋਤਸਾਹਨ ਰਾਸ਼ੀ ਦਾ 50 ਫੀਸਦੀ ਕੇਂਦਰ ਅਤੇ 25 ਫੀਸਦੀ ਦਿੱਲੀ ਅਤੇ ਪੰਜਾਬ ਨੂੰ ਦੇਣਾ ਸੀ । ਪੰਜਾਬ ਸਰਕਾਰ (Punjab government) ਅਤੇ ਦਿੱਲੀ ਸਰਕਾਰ ਦਾ ਪ੍ਰਸਤਾਵ ਸੀ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਪੰਜਾਬ ਸਰਕਾਰ 500 ਰੁਪਏ ਪ੍ਰਤੀ ਏਕੜ ਦੇਵੇਗੀ, ਦਿੱਲੀ ਸਰਕਾਰ 500 ਰੁਪਏ ਅਤੇ ਕੇਂਦਰ ਸਰਕਾਰ 1500 ਦੇਵੇਗੀ। ਇਸਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਦਿੱਲੀ 'ਚ ਵਧ ਰਹੇ ਪ੍ਰਦੂਸ਼ਣ ਦਾ ਹੱਲ ਕੱਢਣ ਲਈ ਗੱਲਬਾਤ ਲਈ ਕਹਿ ਰਹੇ ਹਨ | ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਏਅਰ ਕੁਆਲਿਟੀ ਕਮਿਸ਼ਨ (Air Quality Commission) ਨੂੰ ਪ੍ਰਸਤਾਵ ਭੇਜਿਆ ਸੀ । ਹੁਣ ਪੰਜਾਬ ਸਰਕਾਰ ਇਸ ਮੁੱਦੇ ‘ਤੇ ਖੇਤੀਬਾੜੀ ਮੰਤਰਾਲੇ ਨਾਲ ਗੱਲਬਾਤ ਕਰ ਸਕਦੇ ਹਨ | The post ਪੰਜਾਬ ਸਰਕਾਰ ਵਲੋਂ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਪ੍ਰਸਤਾਵ ਕੇਂਦਰ ਵਲੋਂ ਰੱਦ appeared first on TheUnmute.com - Punjabi News. Tags:
|
ਭਾਰਤ ਜੋੜੋ ਯਾਤਰਾ ਦਾ ਅੱਜ ਚੌਥਾ ਦਿਨ, ਰਾਹੁਲ ਗਾਂਧੀ ਨੇ ਕਿਹਾ ਇਹ ਯਾਤਰਾ ਬੇਰੁਜ਼ਗਾਰ ਨੌਜਵਾਨਾਂ ਲਈ Saturday 10 September 2022 09:27 AM UTC+00 | Tags: all-india-congress bharat-jodo-yatra bharat-jodo-yatra-enws bharat-jodo-yatra-latest-news bharat-jodo-yatra-news breaking-news congress congress-general-secretary-priyanka-gandhi congress-interim-president-sonia-gandhi inc kanyakumari priyanka-gandhi punjabi-news rahul-gandhi sonia-gandhi the-unmute-breaking-news the-unmute-latest-update the-unmute-update ਚੰਡੀਗੜ੍ਹ 10 ਸਤੰਬਰ 2022: ਕਾਂਗਰਸ ਵੱਲੋਂ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ (Bharat Jodo Yatra) ਦਾ ਅੱਜ ਚੌਥਾ ਦਿਨ ਹੈ। ਸ਼ਨੀਵਾਰ ਨੂੰ ਰਾਹੁਲ ਗਾਂਧੀ ਦੀ ਇਹ ਪੈਦਲ ਯਾਤਰਾ ਤਾਮਿਲਨਾਡੂ ਦੇ ਕੰਨਿਆਕੁਮਾਰੀ ਦੇ ਮੁਲਾਗੁਮੁਦੁ ਤੋਂ ਸ਼ੁਰੂ ਹੋਈ। ਇਸ ਦੌਰਾਨ ਕਾਂਗਰਸੀ ਆਗੂ ਨਾਲ ਲੋਕਾਂ ਦਾ ਹਜ਼ੂਮ ਦੇਖਣ ਨੂੰ ਮਿਲਿਆ । ਕਾਂਗਰਸ ਪਾਰਟੀ ਨੇ ਇਸ ਦੌਰੇ ਨੂੰ ਵਿਸ਼ਾਲ ਜਨ ਸੰਪਰਕ ਮੁਹਿੰਮ ਦੱਸਿਆ ਹੈ। 19 ਸਤੰਬਰ ਨੂੰ ਪ੍ਰਿਅੰਕਾ ਗਾਂਧੀ ਦੇ ਵੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ 42 ਫ਼ੀਸਦੀ ਨੌਜਵਾਨ ਬੇਰੁਜ਼ਗਾਰ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਨੌਜਵਾਨਾਂ ਦਾ ਭਵਿੱਖ ਅਸੁਰੱਖਿਅਤ ਹੈ ਤਾਂ ਕੀ ਭਾਰਤ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ? ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਇਹ ਯਾਤਰਾ ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਲਈ ਹੈ, ਅਸੀਂ ਇਹ ਯਾਤਰਾ ਉਨ੍ਹਾਂ ਦੇ ਰੁਜ਼ਗਾਰ ਲਈ ਕਰ ਰਹੇ ਹਾਂ। ਤਾਮਿਲਨਾਡੂ ਦੀ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਜੰਮੂ-ਕਸ਼ਮੀਰ ਤੱਕ ਇਹ 3,570 ਕਿਲੋਮੀਟਰ ਦਾ ਹੋਵੇਗਾ। 5 ਮਹੀਨਿਆਂ ਤੱਕ ਚੱਲਣ ਵਾਲੀ ਇਹ ਯਾਤਰਾ 12 ਰਾਜਾਂ ‘ਚੋਂ ਲੰਘੇਗੀ। ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ (Bharat Jodo Yatra) ਦੀ ਸ਼ੁਰੂਆਤ ਸ਼੍ਰੀਪੇਰੰਬਦੂਰ ਤੋਂ ਕੀਤੀ। ਉਹ ਇੱਥੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਮਾਰਕ ‘ਤੇ ਪ੍ਰਾਰਥਨਾ ਸਭਾ ‘ਚ ਸ਼ਾਮਲ ਹੋਏ ਸਨ। ਇਹ ਪੈਦਲ ਯਾਤਰਾ 11 ਸਤੰਬਰ ਨੂੰ ਕੇਰਲਾ ਪਹੁੰਚੇਗੀ ਅਤੇ ਅਗਲੇ 18 ਦਿਨਾਂ ਤੱਕ ਰਾਜ ਵਿੱਚੋਂ ਲੰਘ ਕੇ 30 ਸਤੰਬਰ ਨੂੰ ਕਰਨਾਟਕ ਪਹੁੰਚੇਗੀ ਅਤੇ ਫਿਰ ਉੱਤਰ ਵੱਲ ਹੋਰ ਰਾਜਾਂ ਵਿੱਚ ਚੱਲੇਗੀ। ਕਾਂਗਰਸ ਪਾਰਟੀ ਨੇ ਰਾਹੁਲ ਸਮੇਤ 119 ਨੇਤਾਵਾਂ ਨੂੰ “ਭਾਰਤ ਯਾਤਰੀਆਂ” ਦਾ ਨਾਮ ਦਿੱਤਾ ਹੈ, ਜੋ ਇੱਕ ਪੈਦਲ ਯਾਤਰਾ ‘ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਕਰਨਗੇ। ਇਹ ਲੋਕ ਕੁੱਲ 3570 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। The post ਭਾਰਤ ਜੋੜੋ ਯਾਤਰਾ ਦਾ ਅੱਜ ਚੌਥਾ ਦਿਨ, ਰਾਹੁਲ ਗਾਂਧੀ ਨੇ ਕਿਹਾ ਇਹ ਯਾਤਰਾ ਬੇਰੁਜ਼ਗਾਰ ਨੌਜਵਾਨਾਂ ਲਈ appeared first on TheUnmute.com - Punjabi News. Tags:
|
ਪਾਕਿਸਤਾਨ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ 12 ਲੱਖ ਗਰਭਵਤੀ ਔਰਤਾਂ ਦੀ ਆਫ਼ਤ 'ਚ ਜਾਨ: WHO Saturday 10 September 2022 09:52 AM UTC+00 | Tags: 12 breaking-news economic-crisis flood-has-wreaked-havoc-in-pakistan flood-in-pakistan news pakistan pakistan-latest-news pakistan-news pakistans-sindh-province punjabi-news punjab-police the-unmute-latest-news the-unmute-punjab who ਚੰਡੀਗੜ੍ਹ 10 ਸਤੰਬਰ 2022: ਪਾਕਿਸਤਾਨ (Pakistan) ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ। ਪਾਕਿਸਤਾਨ ਪਹਿਲਾਂ ਹੀ ਆਰਥਿਕ ਸੰਕਟ ਨੇ ਘੇਰਿਆ ਹੋਇਆ ਸੀ, ਉਪਰੋਂ ਹੜ੍ਹਾਂ ਨੇ ਮੁਸੀਬਤਾਂ ਵਧਾ ਹੋਰ ਦਿੱਤੀਆਂ ਹਨ। ਹਰ ਪਾਸੇ ਪਾਣੀ ਹੀ ਪਾਣੀ ਹੈ ਅਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਲੜ ਰਹੇ ਹਨ। ਹੁਣ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਨੇ ਇਸ ਪਾਕਿਸਤਾਨ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ | ਰਿਪੋਰਟ ਮੁਤਾਬਕ ਪਾਕਿਸਤਾਨ ‘ਚ ਹੜ੍ਹਾਂ ਦੌਰਾਨ ਜਿਨ੍ਹਾਂ ਬੱਚਿਆਂ ਦਾ ਜਨਮ ਹੋਇਆ ਹੈ, ਉਨ੍ਹਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਦਰਅਸਲ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਲੋਕਾਂ ਨੂੰ ਰਾਹਤ ਕੈਂਪਾਂ ‘ਚ ਰੱਖਿਆ ਗਿਆ ਹੈ ਪਰ ਲੋੜੀਂਦੀਆਂ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਦਾ ਵੀ ਜਿਊਣਾ ਮੁਸ਼ਕਲ ਹੋ ਗਿਆ ਹੈ। WHO ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਿੰਧ ਸੂਬੇ ‘ਚ ਸਿਹਤ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ। ਇਸਦੇ ਨਾਲ ਹੀ ਪਾਕਿਸਤਾਨ ਵਿੱਚ 33 ਮਿਲੀਅਨ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਸਭ ਤੋਂ ਵੱਡੀ ਚਿੰਤਾ 12 ਲੱਖ ਗਰਭਵਤੀ ਔਰਤਾਂ ਬਾਰੇ ਹੈ, ਜੋ ਇਨ੍ਹੀਂ ਦਿਨੀਂ ਅਸਥਾਈ ਕੈਂਪਾਂ ਵਿੱਚ ਰਹਿ ਰਹੀਆਂ ਹਨ। ਪਾਕਿਸਤਾਨ ‘ਚ ਵਿਸ਼ਵ ਸਿਹਤ ਸੰਗਠਨ ਦੀ ਪ੍ਰਤੀਨਿਧੀ ਡਾ: ਪਾਲਿਤਾ ਗੁਣਰਤਨ ਮਹੀਪਾਲ ਨੇ ਦੱਸਿਆ ਕਿ ਹੜ੍ਹਾਂ ਕਾਰਨ ਕਰੀਬ 10 ਫੀਸਦੀ ਸਿਹਤ ਸੰਸਥਾਵਾਂ ਤਬਾਹ ਹੋ ਗਈਆਂ ਹਨ। ਅਗਲੇ ਮਹੀਨੇ ਤੱਕ ਪਾਕਿਸਤਾਨ ਵਿੱਚ ਲਗਭਗ 70,000 ਔਰਤਾਂ ਨੂੰ ਬਿਨਾਂ ਡਾਕਟਰੀ ਸਹਾਇਤਾ ਦੇ ਬੱਚੇ ਨੂੰ ਜਨਮ ਦੇਣਾ ਹੋਵੇਗਾ। ਇਹ ਔਰਤਾਂ ਇਨ੍ਹੀਂ ਦਿਨੀਂ ਕੈਂਪਾਂ ਵਿੱਚ ਹਨ ਅਤੇ ਸਿਹਤ ਸਹਾਇਤਾ ਲਈ ਉਨ੍ਹਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ (António Guterres) ਅੱਜ ਦੋ ਦਿਨਾਂ ਦੌਰੇ 'ਤੇ ਪਾਕਿਸਤਾਨ ਪਹੁੰਚੇ ਹਨ | ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੇ ਹੋਰ ਦੇਸ਼ਾਂ ਨੂੰ ਪਾਕਿਸਤਾਨ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਮੈਂ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਪਾਕਿਸਤਾਨੀ ਲੋਕਾਂ ਨਾਲ ਡੂੰਘੀ ਇਕਜੁੱਟਤਾ ਪ੍ਰਗਟ ਕਰਨ ਲਈ ਪਾਕਿਸਤਾਨ ਆਇਆ ਹਾਂ। The post ਪਾਕਿਸਤਾਨ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ 12 ਲੱਖ ਗਰਭਵਤੀ ਔਰਤਾਂ ਦੀ ਆਫ਼ਤ ‘ਚ ਜਾਨ: WHO appeared first on TheUnmute.com - Punjabi News. Tags:
|
Britain: ਪ੍ਰਿੰਸ ਚਾਰਲਸ III ਬਣੇ ਬ੍ਰਿਟੇਨ ਦੇ ਨਵੇਂ ਰਾਜਾ, ਇਤਿਹਾਸਕ ਸਮਾਗਮ 'ਚ ਹੋਈ ਤਾਜਪੋਸ਼ੀ Saturday 10 September 2022 10:08 AM UTC+00 | Tags: britain britain-iii britain-latest-news britain-new-queen britain-news-king buckingham-palace death-of-queen-elizabeth-ii-in-britain king-charles-iii london news prince-charles-iii privy-council-meeting queen-consort queen-elizabeth-ii queen-elizabeth-ii-latest-news queen-elizabeth-ii-news queen-elizabeth-iis-deteriorating-health st-jamess-palace the-unmute the-unmute-breaking-news the-unmute-punjabi-news ਚੰਡੀਗੜ੍ਹ 10 ਸਤੰਬਰ 2022: ਬਰਤਾਨੀਆ (Britain) ਨੂੰ ਮਹਾਰਾਣੀ ਐਲਿਜ਼ਾਬੈਥ-II ਤੋਂ ਬਾਅਦ ਅਧਿਕਾਰਤ ਤੌਰ ‘ਤੇ ਪ੍ਰਿੰਸ ਚਾਰਲਸ III (Prince Charles III) ਦੇ ਰੂਪ ਵਿੱਚ ਆਪਣਾ ਨਵਾਂ ਬਾਦਸ਼ਾਹ ਮਿਲ ਗਿਆ ਹੈ। ਕਿੰਗ ਚਾਰਲਸ III ਨੂੰ ਸ਼ਨੀਵਾਰ ਨੂੰ ਸੇਂਟ ਜੇਮਜ਼ ਪੈਲੇਸ ਵਿਖੇ ਐਕਸੈਸ਼ਨ ਕੌਂਸਲ ਦੀ ਮੀਟਿੰਗ ਵਿੱਚ ਪ੍ਰੀਵੀ ਕੌਂਸਲ ਦੁਆਰਾ ਅਧਿਕਾਰਤ ਤੌਰ ‘ਤੇ ਬ੍ਰਿਟੇਨ ਦਾ ਨਵਾਂ ਰਾਜਾ ਘੋਸ਼ਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸ ਚਾਰਲਸ III (Prince Charles III) ਦੀ ਤਾਜਪੋਸ਼ੀ ਲਈ ਇਕ ਇਤਿਹਾਸਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਨਵਾਂ ਬਾਦਸ਼ਾਹ ਬਣਾਉਣ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਲਿਜ਼ ਟਰੱਸ ਵੀ ਮੌਜੂਦ ਸਨ। ਕੌਣ ਨੇ ਪ੍ਰਿੰਸ ਚਾਰਲਸ ?ਪ੍ਰਿੰਸ ਚਾਰਲਸ ਦਾ ਪੂਰਾ ਨਾਮ ਚਾਰਲਸ ਫਿਲਿਪ ਆਰਥਰ ਜਾਰਜ ਹੈ, ਜੋ ਪ੍ਰਿੰਸ ਫਿਲਿਪ ਅਤੇ ਐਲਿਜ਼ਾਬੈਥ II ਦਾ ਸਭ ਤੋਂ ਵੱਡਾ ਪੁੱਤਰ ਹੈ। ਚਾਰਲਸ ਦਾ ਜਨਮ 14 ਨਵੰਬਰ 1948 ਨੂੰ ਬਕਿੰਘਮ ਪੈਲੇਸ ਵਿੱਚ ਹੋਇਆ ਸੀ। ਚਾਰਲਸ ਨੇ 29 ਜੁਲਾਈ 1981 ਨੂੰ ਲੇਡੀ ਡਾਇਨਾ ਸਪੈਂਸਰ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਦੋ ਪੁੱਤਰ ਵਿਲੀਅਮ ਅਤੇ ਹੈਰੀ ਹਨ। 1996 ਵਿੱਚ, ਚਾਰਲਸ ਅਤੇ ਡਾਇਨਾ ਦੋਵੇਂ ਵੱਖ ਹੋ ਗਏ। ਵੇਲਜ਼ ਦੀ ਰਾਜਕੁਮਾਰੀ ਡਾਇਨਾ ਦੀ 1997 ਵਿੱਚ ਪੈਰਿਸ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਚਾਰਲਸ ਨੇ ਬਾਅਦ ਵਿੱਚ 9 ਅਪ੍ਰੈਲ, 2005 ਨੂੰ ਕੈਮਿਲਾ ਪਾਰਕਰ ਨਾਲ ਵਿਆਹ ਕਰਵਾ ਲਿਆ। ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਚਾਰਲਸ ਨੂੰ ਰਾਜਾ ਘੋਸ਼ਿਤ ਕੀਤਾ ਗਿਆ। ਚਾਰਲਸ ਹੁਣ 73 ਸਾਲ ਦੇ ਹਨ। ਚਾਰਲਸ ਦੇ ਬਾਦਸ਼ਾਹ ਬਣਨ ਤੋਂ ਬਾਅਦ, ਉਸਦਾ ਸਭ ਤੋਂ ਵੱਡਾ ਪੁੱਤਰ, ਡਿਊਕ ਆਫ਼ ਕੈਮਬ੍ਰਿਜ, ਪ੍ਰਿੰਸ ਵਿਲੀਅਮ, ਹੁਣ ਪ੍ਰਿੰਸ ਆਫ਼ ਵੇਲਜ਼ ਕਿਹਾ ਜਾਵੇਗਾ। The post Britain: ਪ੍ਰਿੰਸ ਚਾਰਲਸ III ਬਣੇ ਬ੍ਰਿਟੇਨ ਦੇ ਨਵੇਂ ਰਾਜਾ, ਇਤਿਹਾਸਕ ਸਮਾਗਮ ‘ਚ ਹੋਈ ਤਾਜਪੋਸ਼ੀ appeared first on TheUnmute.com - Punjabi News. Tags:
|
CDS ਬਿਪਿਨ ਰਾਵਤ ਦੇ ਨਾਮ ਤੋਂ ਜਾਣੇ ਜਾਣਗੇ ਚੀਨ ਸਰਹੱਦ ਤੇ ਬਣੇ ਮਿਲਟਰੀ ਕੈਂਪ ਤੇ ਪ੍ਰਮੁੱਖ ਸੜਕਾਂ Saturday 10 September 2022 10:28 AM UTC+00 | Tags: battalion-5-11-gorkha-rifles bipin-rawat breaking-news cds-bipin-rawat chief-of-defense-staff chief-of-defense-staff-india china indian-army indian-army-camp indian-army-in-uttrakhand india-news indias-first-chief-of-defense-staff kibithu-army-camp lac line-of-actual-control lohit-valley news ਚੰਡੀਗੜ੍ਹ 10 ਸਤੰਬਰ 2022: ਚੀਨ ਦੇ ਨਾਲ ਅਸਲ ਕੰਟਰੋਲ ਰੇਖਾ (LAC) ‘ਤੇ ਲੋਹਿਤ ਘਾਟੀ ਦੇ ਨਾਲ ਇੱਕ ਫੌਜੀ ਅੱਡੇ ਅਤੇ ਇਸ ਪਹਾੜੀ ਖੇਤਰ ਵਿੱਚ ਇੱਕ ਪ੍ਰਮੁੱਖ ਸੜਕ ਦਾ ਨਾਮ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ CDS ਬਿਪਿਨ ਰਾਵਤ (CDS Bipin Rawat) ਦੇ ਨਾਮ ‘ਤੇ ਰੱਖਿਆ ਗਿਆ ਹੈ। ਹੈਲੀਕਾਪਟਰ ਹਾਦਸੇ ਵਿੱਚ ਰਾਵਤ ਦੀ ਮੌਤ ਦੇ ਨੌਂ ਮਹੀਨੇ ਬਾਅਦ ਇਹ ਨਾਮਕਰਨ ਕੀਤਾ ਗਿਆ ਹੈ। ਰਾਵਤ ਨੇ 1999 ਤੋਂ 2000 ਤੱਕ ਕਿਬਿਥੂ ਵਿੱਚ ਆਪਣੀ ਬਟਾਲੀਅਨ 5/11 ਗੋਰਖਾ ਰਾਈਫਲਜ਼ ਦੀ ਕਮਾਂਡਿੰਗ ਕੀਤੀ ਸੀ ਅਤੇ ਖੇਤਰ ਵਿੱਚ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਯੋਗਦਾਨ ਪਾਇਆ ਸੀ। ਕਿਬਿਥੂ ਫੌਜੀ ਕੈਂਪ ਅਤੇ ਵਾਲੋਂਗ ਤੋਂ ਕਿਬਿਥੂ ਤੱਕ 22 ਕਿਲੋਮੀਟਰ ਦੀ ਸੜਕ ਦਾ ਨਾਂ ਜਨਰਤ ਰਾਵਤ (CDS Bipin Rawat) ਦੇ ਨਾਂ ‘ਤੇ ਰੱਖਿਆ ਗਿਆ ਹੈ। ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ, ਮੁੱਖ ਮੰਤਰੀ ਪੇਮਾ ਖਾਂਡੂ, ਪੂਰਬੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਲੀਤਾ ਅਤੇ ਜਨਰਲ ਰਾਵਤ ਦੀਆਂ ਬੇਟੀਆਂ ਕ੍ਰਿਤਿਕਾ ਅਤੇ ਤਾਰਿਣੀ ਨਾਮਕਰਨ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਸਮਾਰੋਹ ਵਿੱਚ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। The post CDS ਬਿਪਿਨ ਰਾਵਤ ਦੇ ਨਾਮ ਤੋਂ ਜਾਣੇ ਜਾਣਗੇ ਚੀਨ ਸਰਹੱਦ ਤੇ ਬਣੇ ਮਿਲਟਰੀ ਕੈਂਪ ਤੇ ਪ੍ਰਮੁੱਖ ਸੜਕਾਂ appeared first on TheUnmute.com - Punjabi News. Tags:
|
ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ 'ਚ ਲੌਂੜੀਦਾ ਛੇਵਾਂ ਸ਼ੂਟਰ ਦੀਪਕ ਮੁੰਡੀ ਪੁਲਿਸ ਵਲੋਂ ਗ੍ਰਿਫ਼ਤਾਰ Saturday 10 September 2022 10:50 AM UTC+00 | Tags: agtf agtf-of-punjab-police-arrested-two-accomplices breaking-news deepak-mundi delhi-police-special-cell gangstar-deepak-mundi gangsters-lawrence-bishnoi goldi-brar mansa-police murder-of-punjabi-singer-sidhu-moosewala news punjab-dgp punjab-dgp-gaurav-yadav punjab-government punjabi-singer-sidhu-moosewa punjab-police the-unmute-breaking-news ਚੰਡੀਗੜ੍ਹ 10 ਸਤੰਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ | ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨੇਪਾਲ ਬਾਰਡਰ ਤੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲੌਂੜੀਦਾ ਛੇਵਾਂ ਸ਼ੂਟਰ ਦੀਪਕ ਮੁੰਡੀ ਗ੍ਰਿਫ਼ਤਾਰ ਕਰ ਲਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੀਪਕ ਮੁੰਡੀ (Deepak Mundi) ਫ਼ਰਾਰ ਸੀ | ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਸ਼ੂਟਰ ਦੀਪਕ ਮੁੰਡੀ ਦੀ ਭਾਲ ਕਰ ਰਹੀ ਸੀ | ਦੱਸਿਆ ਜਾ ਰਿਹਾ ਹੈ ਅੱਜ ਜਾਂ ਕੱਲ੍ਹ ਨੂੰ ਸ਼ੂਟਰ ਦੀਪਕ ਮੁੰਡੀ ਨੂੰ ਮਾਨਸਾ ਲਿਆਂਦਾ ਜਾਵੇਗਾ | ਇਸਦੇ ਨਾਲ ਹੀ ਦੀਪਕ ਮੁੰਡੀ ਨੂੰ ਪਨਾਹ ਦੇਣ ਵਾਲਿਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ | ਇਸਦੇ ਨਾਲ ਹੀ ਕਾਫੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਕੀਤੇ ਹਨ ਅਤੇ ਦੀਪਕ ਮੁੰਡੀ ਨਾਲ ਦੇ 2 ਸਾਥੀ ਕਪਿਲ ਪੰਡਿਤ ਅਤੇ ਰਜਿੰਦਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ | The post ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਲੌਂੜੀਦਾ ਛੇਵਾਂ ਸ਼ੂਟਰ ਦੀਪਕ ਮੁੰਡੀ ਪੁਲਿਸ ਵਲੋਂ ਗ੍ਰਿਫ਼ਤਾਰ appeared first on TheUnmute.com - Punjabi News. Tags:
|
ਭ੍ਰਿਸ਼ਟਾਚਾਰ ਦੇ ਮੁਕੱਦਮੇ 'ਚ ਭਗੌੜੇ ਪੰਜਾਬ ਰੋਡਵੇਜ਼ ਦੇ ਦੋ ਇੰਸਪੈਕਟਰ ਵਿਜੀਲੈਂਸ ਬਿਓਰੋ ਵੱਲੋਂ ਕਾਬੂ Saturday 10 September 2022 11:04 AM UTC+00 | Tags: 7-a-of-prevention-of-corruption-act amritsar. breaking-news government-of-punjab-against-corruption news punjab-latest-news punjab-police punjab-roadways t-vigilance-bureau-police-station vigilance-bureau vigilance-bureau-latest-news vigilance-bureau-police-station ਚੰਡੀਗੜ੍ਹ 10 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਸਬੰਧੀ ਵਿਜੀਲੈਂਸ ਬਿਊਰੋ (Vigilance Bureau) ਪੰਜਾਬ ਵੱਲੋਂ ਵਿੱਢੀ ਮੁਹਿੰਮ ਤਹਿਤ ਅੱਜ ਪੰਜਾਬ ਰੋਡਵੇਜ਼ (Punjab Roadways) ਦੇ ਦੋ ਸੇਵਾਮੁਕਤ ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਦੇ ਰਵਾਨਾ ਹੋਣ ਦਾ ਸਮਾਂ ਪ੍ਰਾਈਵੇਟ ਬੱਸਾਂ ਨੂੰ ਵੇਚ ਕੇ ਰਿਸ਼ਵਤ ਇਕੱਤਰ ਕਰਨ ਦੇ ਦੋਸ਼ਾਂ ਤਹਿਤ ਦਰਜ ਇੱਕ ਮੁਕੱਦਮੇ ਵਿਚ ਭਗੌੜੇ ਚੱਲੇ ਆ ਰਹੇ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕੁੱਝ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਬੱਸ ਅੱਡੇ ਵਿੱਚੋਂ ਚੱਲਣ ਦਾ ਟਾਇਮ ਪ੍ਰਾਈਵੇਟ ਬੱਸਾਂ ਨੂੰ ਵੇਚ ਕੇ ਰੋਜ਼ਾਨਾ/ਮਹੀਨਾਵਾਰ ਰਿਸ਼ਵਤ ਇਕੱਠੀ ਕਰਨ ਦੇ ਦੋਸ਼ ਲੱਗੇ ਸਨ ਤੇ ਇਸ ਸਬੰਧੀ ਬਿਊਰੋ ਵੱਲੋਂ ਮੁਕੱਦਮਾ ਨੰਬਰ 5 ਮਿਤੀ 30-04-2021 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ ਸ਼ਾਮਲ ਦੋਸ਼ੀਆਂ ਵਿੱਚੋਂ ਭਗੌੜੇ ਚਲੇ ਆ ਰਹੇ ਪੰਜਾਬ ਰੋਡਵੇਜ਼ ਡੀਪੂ ਅੰਮ੍ਰਿਤਸਰ-2 ਦੇ ਸੇਵਾਮੁਕਤ ਇੰਸਪੈਕਟਰ ਰਾਜ ਕੁਮਾਰ ਰਾਜੂ ਵਾਸੀ ਪਿੰਡ ਫੁੱਲੜਾ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਅਤੇ ਤਰਸੇਮ ਸਿੰਘ ਸੇਵਾਮੁਕਤ ਇੰਸਪੈਕਟਰ ਪੰਜਾਬ ਰੋਡਵੇਜ਼ ਡਿਪੂ ਜਲੰਧਰ-1 ਵਾਸੀ ਪਿੰਡ ਚੱਕਖੇਲਾਂ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਅੱਜ ਵਿਜੀਲੈਂ ਬਿਉਰੋ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਉਕਤ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ The post ਭ੍ਰਿਸ਼ਟਾਚਾਰ ਦੇ ਮੁਕੱਦਮੇ ‘ਚ ਭਗੌੜੇ ਪੰਜਾਬ ਰੋਡਵੇਜ਼ ਦੇ ਦੋ ਇੰਸਪੈਕਟਰ ਵਿਜੀਲੈਂਸ ਬਿਓਰੋ ਵੱਲੋਂ ਕਾਬੂ appeared first on TheUnmute.com - Punjabi News. Tags:
|
ਈਡੀ ਦੀ ਟੀਮ ਵਲੋਂ ਕੋਲਕਾਤਾ 'ਚ ਚਾਰ ਥਾਵਾਂ 'ਤੇ ਛਾਪੇਮਾਰੀ, 7 ਕਰੋੜ ਰੁਪਏ ਕੀਤੇ ਬਰਾਮਦ Saturday 10 September 2022 11:24 AM UTC+00 | Tags: apart-from-cbi breaking-news ed-and-cid ed-raids ed-team-raided-four-places-in-kolkata india-news kolkata-news news raids-in-west-bengal teacher-recruitment-scam teacher-recruitment-scam-case the-unmute-breaking-news the-unmute-punjab the-unmute-punjabi-news west-bengal ਚੰਡੀਗੜ੍ਹ 10 ਸਤੰਬਰ 2022: ਸੀਬੀਆਈ ਤੋਂ ਇਲਾਵਾ ਈਡੀ (ED) ਅਤੇ ਸੀਆਈਡੀ ਪਿਛਲੇ ਕੁਝ ਦਿਨਾਂ ਤੋਂ ਅਧਿਆਪਕ ਭਰਤੀ ਘੁਟਾਲਾ, ਪਸ਼ੂ ਤਸਕਰੀ ਅਤੇ ਕੋਲਾ ਘੁਟਾਲਾ ਮਾਮਲੇ ਵਿੱਚ ਪੱਛਮੀ ਬੰਗਾਲ ਵਿੱਚ ਛਾਪੇਮਾਰੀ ਕਰ ਰਹੀ ਹੈ । ਇਸਦੇ ਨਾਲ ਹੀ ਅੱਜ ਈਡੀ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਕੋਲਕਾਤਾ (Kolkata) ‘ਚ ਚਾਰ ਥਾਵਾਂ ‘ਤੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਮਨੀ ਲਾਂਡਰਿੰਗ ਲਈ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਈਡੀ (ED) ਦੀ ਟੀਮ ਨੇ ਸ਼ਨੀਵਾਰ ਸਵੇਰੇ ਸਭ ਤੋਂ ਪਹਿਲਾਂ ਪਾਰਕ ਸਟਰੀਟ ਦੇ ਨਾਲ ਲੱਗਦੀ ਮੈਕਲਿਓਡ ਸਟਰੀਟ ‘ਤੇ ਸਥਿਤ ਦੋ ਰਿਹਾਇਸ਼ਾਂ ਦੀ ਤਲਾਸ਼ੀ ਲਈ ਜਾ ਰਹੀ ਹੈ । ਇਸ ਤੋਂ ਬਾਅਦ ਈਡੀ ਦੇ ਅਧਿਕਾਰੀ 36/1 ਮੈਕਲਿਓਡ ਸਟਰੀਟ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਵਾਹਿਦ ਰਹਿਮਾਨ ਨਾਂ ਦੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। ਟੀਮ ਫਿਰ 34/ਏ ਮੈਕਲਿਓਡ ਸਟਰੀਟ ਸਥਿਤ ਰਿਹਾਇਸ਼ ‘ਤੇ ਗਈ। ਜਾਣਕਾਰੀ ਅਨੁਸਾਰ ਈ.ਡੀ ਦੀਆਂ ਟੀਮਾਂ ਨੇ ਕੁੱਲ ਛੇ ਥਾਵਾਂ ‘ਤੇ ਛਾਪੇਮਾਰੀ ਕਰਕੇ ਕਾਫੀ ਰਕਮ ਬਰਾਮਦ ਕੀਤੀ ਹੈ, ਜਿਸ ‘ਚ ਸੱਤ ਕਰੋੜ ਰੁਪਏ ਗਿਣੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਬਾਕੀ ਰਕਮ ਦੀ ਗਿਣਤੀ ਕੀਤੀ ਜਾ ਰਹੀ ਹੈ। The post ਈਡੀ ਦੀ ਟੀਮ ਵਲੋਂ ਕੋਲਕਾਤਾ ‘ਚ ਚਾਰ ਥਾਵਾਂ ‘ਤੇ ਛਾਪੇਮਾਰੀ, 7 ਕਰੋੜ ਰੁਪਏ ਕੀਤੇ ਬਰਾਮਦ appeared first on TheUnmute.com - Punjabi News. Tags:
|
1947 ਦੀ ਵੰਡ ਵੇਲੇ ਵਿਛੜੇ ਭੈਣ-ਭਰਾ ਨੇ ਪਾਈ ਗਲਵਕੜੀ, ਅੱਖਾਂ 'ਚੋਂ ਵੱਗਦੇ ਹੰਝੂਆਂ ਨੇ ਬਿਆਨ ਕੀਤਾ ਵਿਛੋੜੇ ਦਾ ਦਰਦ Saturday 10 September 2022 11:42 AM UTC+00 | Tags: amarjit-singh-meet-with-his-sister breaking-news during-the-partition-of-1947 family-during-partition-1947 gurdwara-darbar-sahib-of-kartarpur. india-pakistan india-pakistan-reliation kulsoom news partition-of-1947 the-unmute-punjabi-news ਚੰਡੀਗੜ੍ਹ 10 ਸਤੰਬਰ 2022: ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੂੰ 1947 ਦੀ ਵੰਡ (Partition of 1947) ਵੇਲੇ ਆਪਣੇ ਪਰਿਵਾਰ ਤੋਂ ਵਿਛੜਨ ਤੋਂ 75 ਸਾਲ ਬਾਅਦ ਆਪਣੀ ਮੁਸਲਿਮ ਭੈਣ ਨੂੰ ਮਿਲਣ ‘ਤੇ ਖੁਸ਼ੀ ਦੀ ਹੱਦ ਨਹੀਂ ਰਹੀ | ਇਨ੍ਹਾਂ ਦੋਵਾਂ ਭੈਣ-ਭਰਾ ਦੀ ਮੁਲਾਕਾਤ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਹੋਈ। ਇਸ ਦੌਰਾਨ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਜੱਫੀ ਪਾ ਕੇ ਭੁੱਬਾਂ ਮਾਰ ਰੋਣ ਲੱਗ ਪਏ। ਇਸਦੇ ਨਾਲ ਹੀ ਮੁਲਾਕਾਤ ਸਮੇਂ ਭੈਣ-ਭਰਾਵਾਂ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਦਿ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੀ ਖਬਰ ਮੁਤਾਬਕ ਅਮਰਜੀਤ ਸਿੰਘ ਆਪਣੀ ਭੈਣ ਨੂੰ ਮਿਲਣ ਲਈ ਵੀਜ਼ਾ ਲੈ ਕੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚਿਆ। 65 ਸਾਲਾ ਕੁਲਸੂਮ ਆਪਣੇ ਭਰਾ ਸਿੰਘ ਨੂੰ ਦੇਖ ਕੇ ਆਪਣੇ ਜਜ਼ਬਾਤ ‘ਤੇ ਕਾਬੂ ਨਾ ਰੱਖ ਸਕੀ ਅਤੇ ਦੋਵੇਂ ਇਕ-ਦੂਜੇ ਨੂੰ ਜੱਫੀ ਪਾ ਕੇ ਰੋਣ ਲੱਗੇ। ਇਸ ਦੇ ਨਾਲ ਹੀ ਕੁਲਸੂਮ ਪੁੱਤਰ ਸ਼ਹਿਜ਼ਾਦ ਅਹਿਮਦ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਫੈਸਲਾਬਾਦ ਤੋਂ ਕਰਤਾਰਪੁਰ ਆਪਣੇ ਭਰਾ ਨੂੰ ਮਿਲਣ ਪਹੁੰਚੀ ਸੀ। ਕੁਲਸੂਮ ਨੇ ਕਿਹਾ ਕਿ ਉਸਦੇ ਮਾਤਾ-ਪਿਤਾ 1947 ਵਿੱਚ ਜਲੰਧਰ ਦੇ ਇੱਕ ਉਪਨਗਰ ਤੋਂ ਪਾਕਿਸਤਾਨ ਚਲੇ ਗਏ ਸਨ ਜਦੋਂ ਕਿ ਉਸਦਾ ਭਰਾ ਅਤੇ ਇੱਕ ਭੈਣ ਉੱਥੇ ਰਹਿ ਗਏ ਸਨ। ਕੁਲਸੂਮ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਪੈਦਾ ਹੋਈ ਸੀ ਅਤੇ ਆਪਣੀ ਮਾਂ ਤੋਂ ਭਾਰਤ ਵਿੱਚ ਰਹਿ ਗਏ ਆਪਣੇ ਭਰਾ ਅਤੇ ਭੈਣ ਬਾਰੇ ਸੁਣਦੀ ਸੀ। ਉਸਨੇ ਕਿਹਾ ਕਿ ਉਸਨੂੰ ਉਮੀਦ ਨਹੀਂ ਸੀ ਕਿ ਉਹ ਕਦੇ ਆਪਣੇ ਭਰਾ ਅਤੇ ਭੈਣ ਨੂੰ ਮਿਲ ਸਕੇਗੀ। The post 1947 ਦੀ ਵੰਡ ਵੇਲੇ ਵਿਛੜੇ ਭੈਣ-ਭਰਾ ਨੇ ਪਾਈ ਗਲਵਕੜੀ, ਅੱਖਾਂ ‘ਚੋਂ ਵੱਗਦੇ ਹੰਝੂਆਂ ਨੇ ਬਿਆਨ ਕੀਤਾ ਵਿਛੋੜੇ ਦਾ ਦਰਦ appeared first on TheUnmute.com - Punjabi News. Tags:
|
ਜਾਇਦਾਦਾਂ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਹੁਣ ਆਨਲਾਈਨ ਮਿਲੇਗੀ ਐਨ.ਓ.ਸੀ. : ਕੈਬਿਨਟ ਮੰਤਰੀ ਅਮਨ ਅਰੋੜਾ Saturday 10 September 2022 12:02 PM UTC+00 | Tags: aam-aadmi-party aman-arora arvind-kejriwal bhagwant-mann-has-issued-noc breaking-news mc-applications news noc punjab-government punjab-housing-and-urban-development-minister-aman-arora punjab-news the-unmute-breaking the-unmute-latest-news the-unmute-punjab the-unmute-update urban-development-minister-aman-arora ਚੰਡੀਗੜ੍ਹ 10 ਸਤੰਬਰ 2022: ਸੂਬੇ ਵਿੱਚ ਅਣਅਧਿਕਾਰਤ ਕਲੋਨੀਆਂ ਵਿੱਚ ਸਥਿਤ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੀ ਐਨ.ਓ.ਸੀ. ਵਾਸਤੇ ਅਰਜ਼ੀਆਂ ਦੇ ਤੁਰੰਤ ਅਤੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਨ.ਓ.ਸੀ. (NOC) ਪ੍ਰਾਪਤ ਕਰਨ ਲਈ ਰੈਗੂਲਰਾਈਜ਼ੇਸ਼ਨ ਪੋਰਟਲ ‘ਤੇ ਅਰਜ਼ੀਆਂ ਜਮ੍ਹਾਂ ਕਰਵਾਉਣ ਤੋਂ ਲੈ ਕੇ ਇਨ੍ਹਾਂ ਦੇ ਨਿਬੇੜੇ ਤੱਕ ਦੀ ਸਮੁੱਚੀ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਐਨ.ਓ.ਸੀ. (NOC) ਜਾਰੀ ਕਰਨ ਦੀ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਵੱਧ ਤੋਂ ਵੱਧ 21 ਕੰਮ-ਕਾਜੀ ਦਿਨਾਂ ਦੀ ਸਮਾਂ-ਸੀਮਾ ਵੀ ਨਿਰਧਾਰਤ ਕਰ ਦਿੱਤੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਰੈਗੂਲਰਾਈਜ਼ੇਸ਼ਨ ਦੀ ਇਹ ਸਹੂਲਤ ਸਿਰਫ਼ ਉਨ੍ਹਾਂ ਅਲਾਟੀਆਂ/ਨਿਵਾਸੀਆਂ ਨੂੰ ਹੀ ਮਿਲ ਸਕਦੀ ਹੈ, ਜਿਨ੍ਹਾਂ ਦੀਆਂ ਜਾਇਦਾਦਾਂ 19 ਮਾਰਚ, 2018 ਤੋਂ ਪਹਿਲਾਂ ਵਿਕਸਤ ਹੋਈਆਂ ਅਣਅਧਿਕਾਰਤ ਕਾਲੋਨੀਆਂ ਵਿੱਚ ਪੈਂਦੀਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਸਬੰਧਤ ਵਿਅਕਤੀ ਹੁਣ ਅਣਅਧਿਕਾਰਤ ਕਾਲੋਨੀਆਂ ਵਿੱਚ ਸਥਿਤ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਲਈ ਸਮਰਪਿਤ ਪੋਰਟਲ www.punjabregularization.in ‘ਤੇ ਲੌਗਇਨ ਕਰ ਸਕਦਾ ਹੈ, ਜਿਸ ਸਬੰਧੀ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਅਰਜ਼ੀਆਂ ਦਾ ਨਿਬੇੜਾ ਆਫਲਾਈਨ ਕੀਤਾ ਜਾਂਦਾ ਸੀ, ਜਿਸ ਕਾਰਨ ਬਿਨੈਕਾਰਾਂ ਨੂੰ ਐਨ.ਓ.ਸੀ. ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਲੋਕਾਂ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਜਾਣਕਾਰੀ ਨਾ ਹੋਣ ਕਾਰਨ ਅਣਅਧਿਕਾਰਤ ਕਾਲੋਨੀਆਂ ਵਿੱਚ ਜਾਇਦਾਦਾਂ ਖਰੀਦੀਆਂ। ਅਜਿਹੇ ਲੋਕਾਂ ਨੂੰ ਰਾਹਤ ਦੇਣ ਲਈ ਰੈਗੂਲਰਾਈਜ਼ੇਸ਼ਨ ਪੋਰਟਲ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਪਣੀ ਜਾਇਦਾਦਾਂ ਨੂੰ ਨਿਯਮਤ ਕਰਵਾਉਣ ਵਾਸਤੇ ਅਪਲਾਈ ਕਰਨ ਦੇ ਇੱਛੁਕ ਅਣਅਧਿਕਾਰਤ ਕਾਲੋਨੀਆਂ ਦੇ ਅਲਾਟੀਆਂ/ਨਿਵਾਸੀਆਂ ਦੀ ਸਹੂਲਤ ਲਈ ਇਸ ਪੋਰਟਲ ‘ਤੇ ਨਵੀਆਂ ਸੁਵਿਧਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਇਸ ਪੋਰਟਲ ‘ਤੇ ਵੱਡੀ ਗਿਣਤੀ ਸੁਵਿਧਾਵਾਂ ਜਿਵੇਂ ਕਿ ਬਿਨੈ-ਪੱਤਰ ਜਮ੍ਹਾਂ ਕਰਨਾ, ਆਨਲਾਈਨ ਫੀਸ ਦਾ ਭੁਗਤਾਨ, ਅਰਜ਼ੀ ਦੀ ਸਥਿਤੀ ਦੀ ਜਾਂਚ ਅਤੇ ਇਸ ਦਾ ਆਨਲਾਈਨ ਨਿਪਟਾਰਾ ਆਦਿ ਉਪਲੱਬਧ ਹਨ। ਇਹ ਸਿੰਗਲ ਪੋਰਟਲ ਅਰਜ਼ੀਆਂ ਦੇ ਤੁਰੰਤ ਨਿਪਟਾਰੇ ਵਾਸਤੇ ਐਮ.ਸੀ. ਅਤੇ ਐਮ.ਸੀ. ਖੇਤਰ ਦੇ ਬਾਹਰ ਪੈਂਦੇ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਲਈ ਤਿਆਰ ਕੀਤਾ ਗਿਆ ਹੈ। ਅਰਜ਼ੀਆਂ ਦੇ ਜਲਦੀ ਅਤੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਪ੍ਰਕਿਰਿਆ ਵਿੱਚ ਸ਼ਾਮਲ ਅਧਿਕਾਰੀਆਂ ਵਾਸਤੇ ਅਰਜ਼ੀਆਂ ਦੇ ਨਿਪਟਾਰੇ ਲਈ ਸਮਾਂ-ਸੀਮਾ ਤੈਅ ਕਰ ਦਿੱਤੀ ਗਈ ਹੈ, ਜਿਸ ਦੀ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਨ.ਓ.ਸੀ. ਜਾਰੀ ਕਰਨ ਦੀ ਸਾਰੀ ਪ੍ਰਕਿਰਿਆ ਪੋਰਟਲ ‘ਤੇ ਬਿਨੈ-ਪੱਤਰ ਜਮ੍ਹਾਂ ਕਰਨ ਤੋਂ 21 ਕੰਮ-ਕਾਜੀ ਦਿਨਾਂ ਦੇ ਅੰਦਰ ਪੂਰੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 19.03.2018 ਤੋਂ ਪਹਿਲਾਂ ਹੋਂਦ ਵਿੱਚ ਆਈਆਂ ਅਣਅਧਿਕਾਰਤ ਕਾਲੋਨੀਆਂ ਵਿੱਚ ਪੈਂਦੇ ਪਲਾਟਾਂ ਨੂੰ ਨਿਯਮਤ ਕਰਨ ਲਈ 18.10.2018 ਨੂੰ ਇੱਕ ਨੀਤੀ ਨੋਟੀਫਾਈ ਕੀਤੀ ਸੀ।ਪਰ ਅਰਜ਼ੀਆਂ ਦੀ ਪ੍ਰਕਿਰਿਆ ਆਫਲਾਈਨ ਹੋਣ ਕਰਕੇ ਪਲਾਟ ਹੋਲਡਰਾਂ ਨੂੰ ਇਸ ਨੀਤੀ ਦੇ ਤਹਿਤ ਆਪਣੇ ਪਲਾਟਾਂ ਨੂੰ ਨਿਯਮਤ ਕਰਵਾਉਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਵਾਸਤੇ ਇਹ ਆਨਲਾਈਨ ਸਹੂਲਤ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। The post ਜਾਇਦਾਦਾਂ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਹੁਣ ਆਨਲਾਈਨ ਮਿਲੇਗੀ ਐਨ.ਓ.ਸੀ. : ਕੈਬਿਨਟ ਮੰਤਰੀ ਅਮਨ ਅਰੋੜਾ appeared first on TheUnmute.com - Punjabi News. Tags:
|
ਦਿਵਿਆਂਗ ਵਿਦਿਆਰਥੀ ਪ੍ਰੀਮੈਟ੍ਰਿਕ, ਪੋਸਟ ਮੈਟ੍ਰਿਕ ਤੇ ਟਾਪ ਕਲਾਸ ਸਕਾਲਰਸ਼ਿਪ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ: ਹਰਜੋਤ ਬੈਂਸ Saturday 10 September 2022 12:09 PM UTC+00 | Tags: aam-aadmi-party arvind-kejriwal breaking-news government-schools harjot-singh-bains mnews news post-matric-and-top-class-scholarship-scheme pre-matric pseb punjab punjabi-news punjab-school-education-minister-harjot-singh-bains punjab-schoolership-news the-unmute-breaking-news the-unmute-news the-unmute-punjabi-news ਚੰਡੀਗੜ੍ਹ10 ਸਤੰਬਰ 2022: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਦਿਵਿਆਂਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੀਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਟਾਪ ਕਲਾਸ ਸਕਾਲਰਸ਼ਿਪ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ । ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਨੂੰ ਮੁੱਖ ਤਰਜ਼ੀਹ ਦਿੱਤੀ ਹੈ ਅਤੇ ਉਹ ਚਾਹੁੰਦੇ ਹਨ ਸੂਬੇ ਦਾ ਕੋਈ ਵੀ ਬੱਚਾ ਮਿਆਰੀ ਸਿੱਖਿਆ ਹਾਸਲ ਕਰਨ ਤੋਂ ਵਾਂਝਾ ਨਾ ਰਹੇ। ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਹਨਾ ਸਕੀਮਾਂ ਲਈ ਰਜਿਸਟ੍ਰੇਸ਼ਨ ਦਾ ਕੰਮ 20 ਜੁਲਾਈ 2022 ਤੋਂ ਸ਼ੁਰੂ ਹੋ ਚੁੱਕਾ। ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਮਿਤੀ 30 ਸਤੰਬਰ 2022 ਹੈ ਜਦਕਿ ਪੋਸਟ ਮੈਟ੍ਰਿਕ ਅਤੇ ਟਾਪ ਕਲਾਸ ਸਕਾਲਰਸ਼ਿਪ ਸਕੀਮ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਅਕਤੂਬਰ 2022 ਹੈ। ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਹੁਕਮ ਦਿੱਤੇ ਕਿ ਦਿਵਿਆਗ ਵਿਦਿਆਰਥੀਆਂ ਦੀ ਪ੍ਰੀਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਟਾਪ ਕਲਾਸ ਸਕਾਲਰਸ਼ਿਪ ਸਕੀਮ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਰਜਿਸਟ੍ਰੇਸ਼ਨ ਕਰਵਾਈ ਜਾਵੇ। The post ਦਿਵਿਆਂਗ ਵਿਦਿਆਰਥੀ ਪ੍ਰੀਮੈਟ੍ਰਿਕ, ਪੋਸਟ ਮੈਟ੍ਰਿਕ ਤੇ ਟਾਪ ਕਲਾਸ ਸਕਾਲਰਸ਼ਿਪ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ: ਹਰਜੋਤ ਬੈਂਸ appeared first on TheUnmute.com - Punjabi News. Tags:
|
ਪੰਜਾਬ 'ਚ ਪਰਾਲੀ ਸਾੜਨ ਤੋਂ ਰੋਕਣ ਲਈ 1 ਲੱਖ ਤੋਂ ਵੱਧ ਮਸ਼ੀਨਾਂ ਲਗਾਵਾਂਗੇ: CM ਭਗਵੰਤ ਮਾਨ Saturday 10 September 2022 12:27 PM UTC+00 | Tags: aam-aadmi-party-cm-bhagwant-mann aam-aadmi-partys-punjab bjp-government breaking-news cm-arvind-kajeriwal cm-bhagwant-mann delhi-government government-of-india news punjab-government punjab-politics the-unmute-breaking-news the-unmute-punjabi-news ਚੰਡੀਗੜ੍ਹ10 ਸਤੰਬਰ 2022: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ (Punjab government) ਨੇ ਪਰਾਲੀ ਨਾ ਸਾੜਨ ਲਈ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦੀ ਤਜਵੀਜ਼ ਰੱਖੀ ਸੀ। ਪੰਜਾਬ ਸਰਕਾਰ ਦੇ ਇਸ ਪ੍ਰਸਤਾਵ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਜੋ ਪਰਾਲੀ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ, ਕੇਂਦਰ ਸਰਕਾਰ ਨੇ ਉਸ ਨੂੰ ਠੁਕਰਾ ਦਿੱਤਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਹਾਇਤਾ ਨਾਲ ਮਿਲਣ ਕਰਕੇ ਅਸੀਂ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਾਂਗੇ | ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਿਸਾਨਾਂ ਤੱਕ ਪਰਾਲੀ ਨਾ ਸਾੜਨ ਦਾ ਸੁਨੇਹਾ ਪਹੁੰਚਾਉਣ ਲਈ ਪੰਜਾਬ ਸਰਕਾਰ ਵਲੋਂ ਹਰ ਹੀਲਾ-ਵਸੀਲਾ ਵਰਤਿਆ ਜਾਵੇਗਾ ਤੇ ਇਸ ਨੂੰ ਲੈ ਕੇ ਉਨ੍ਹਾਂ ਨੇ ਅਫ਼ਸਰਾਂ ਨੂੰ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਪੰਜਾਬ ਸਰਕਾਰ (Punjab government) ਨੇ ਪਰਾਲੀ ਨਾ ਸਾੜਨ ਲਈ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦੀ ਤਜਵੀਜ਼ ਰੱਖੀ ਸੀ, ਪਰ ਪੰਜਾਬ ਸਰਕਾਰ ਕਦੇ ਵੀ ਪਿੱਛੇ ਨਹੀਂ ਹਟੇਗੀ। ਅਸੀਂ ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ 1 ਲੱਖ ਤੋਂ ਵੱਧ ਮਸ਼ੀਨਾਂ ਲਗਾਵਾਂਗੇ। ਸੀਐਮ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ 75 ਲੱਖ ਏਕੜ ਵਿੱਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ। ਕਰੀਬ 37 ਲੱਖ ਏਕੜ ਜ਼ਮੀਨ ‘ਤੇ ਲੋਕ ਆਪਣੇ ਤੌਰ ‘ਤੇ ਪਰਾਲੀ ਨਹੀਂ ਸਾੜਦੇ ਹਨ । ਦੂਜੇ ਪਾਸੇ ਬਾਕੀ ਰਹਿੰਦੀ ਜ਼ਮੀਨ ਲਈ ਪੰਜਾਬ ਸਰਕਾਰ ਮਸ਼ੀਨਾਂ ਦੇਵੇਗੀ। ਇੰਨਾ ਹੀ ਨਹੀਂ ਪੰਜਾਬ ਸਰਕਾਰ ਇਸ ਵਾਰ ਇਕ ਲੱਖ ਦੇ ਕਰੀਬ ਮਸ਼ੀਨਾਂ ਰਾਹੀਂ ਪਰਾਲੀ ਨੂੰ ਕੱਟਣ ਦਾ ਪ੍ਰਬੰਧ ਕਰੇਗੀ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀ ਵੀ ਨਿਯੁਕਤ ਕੀਤੇ ਹਨ। The post ਪੰਜਾਬ ‘ਚ ਪਰਾਲੀ ਸਾੜਨ ਤੋਂ ਰੋਕਣ ਲਈ 1 ਲੱਖ ਤੋਂ ਵੱਧ ਮਸ਼ੀਨਾਂ ਲਗਾਵਾਂਗੇ: CM ਭਗਵੰਤ ਮਾਨ appeared first on TheUnmute.com - Punjabi News. Tags:
|
ਹਰੇਕ ਪੰਜਾਬੀ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਨਿੱਘਾ ਸਵਾਗਤ ਕਰਨਾ ਚਾਹੁੰਦੈ: CM ਭਗਵੰਤ ਮਾਨ Saturday 10 September 2022 12:39 PM UTC+00 | Tags: aam-aadmi-party arvind-kejriwal bhagwant-mann-visit-to-germany breaking-news chief-minister-bhagwant-mann cm-bhagwant-mann delhi draupadi-murmu german-companies news president-draupadi-murmu punjab punjab-chief-minister-bhagwant-mann punjab-news the-unmute-breaking-news the-unmute-punjab ਨਵੀਂ ਦਿੱਲੀ 10 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਅੱਜ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ (President Draupadi Murmu) ਨੂੰ ਸੂਬੇ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਪੰਜਾਬ ਆਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ (President Draupadi Murmu) ਨੂੰ ਦੱਸਿਆ ਕਿ ਪੰਜਾਬ ਸੱਭਿਅਤਾ ਦਾ ਪੰਘੂੜਾ ਹੋਣ ਦੇ ਨਾਲ ਨਾਲ ਇਸਦੀ ਅਮੀਰ ਸੱਭਿਆਚਾਰਕ ਵਿਰਾਸਤ ਹੈ ਜਿਸਦਾ ਅਹਿਸਾਸ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਪੰਜਾਬੀਆਂ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਨ ਦੇ ਨਾਲ-ਨਾਲ ਇਸਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨੂੰ ਦੇਖਣ ਲਈ ਲਾਜ਼ਮੀ ਤੌਰ 'ਤੇ ਸੂਬੇ ਦਾ ਦੌਰਾ ਕਰਨਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਆਉਣ 'ਤੇ ਦੇਸ਼ ਦੇ ਰਾਸ਼ਟਰਪਤੀ ਦਾ ਸਮੁੱਚੇ ਸੂਬਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਜਰਮਨੀ ਦੌਰਾ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਵੇਗਾ। ਭਗਵੰਤ ਮਾਨ ਨੇ ਕਿਹਾ ਕਿ ਬਰਲਿਨ, ਮਿਊਨਿਖ ਅਤੇ ਫਰੈਂਕਫਰਟ ਦੇ ਦੌਰੇ ਦੌਰਾਨ ਉਹ ਨਿਰਮਾਣ, ਸੈਰ-ਸਪਾਟਾ, ਫਾਰਮਾਸਿਊਟੀਕਲ ਅਤੇ ਹੋਰ ਖੇਤਰ ਦੀਆਂ ਮੋਹਰੀ ਕੰਪਨੀਆਂ ਨਾਲ ਮੁਲਾਕਾਤ ਕਰਨਗੇ ਜੋ ਪੰਜਾਬ ਵਿੱਚ ਨਿਵੇਸ਼ ਕਰਨ ਦੀ ਇੱਛੁਕ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਯਤਨਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇਸ਼ ਅਤੇ ਵਿਸ਼ਵ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉੱਭਰੇ। ਮੁੱਖ ਮੰਤਰੀ ਨੇ ਸੂਬੇ ਨੂੰ ਉਦਯੋਗਿਕ ਧੁਰੇ ਵਜੋਂ ਉਭਾਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਲਈ ਸਾਜਗਾਰ ਮਾਹੌਲ ਹੈ ਜਿਸ ਕਾਰਨ ਨਿਵੇਸ਼ਕ ਸੂਬੇ ਵਿੱਚ ਆਉਣ ਅਤੇ ਇੱਥੇ ਆਪਣਾ ਕਾਰੋਬਾਰ ਵਧਾਉਣ ਵਿੱਚ ਦਿਲਚਸਪੀ ਵਿਖਾ ਰਹੇ ਹਨ। The post ਹਰੇਕ ਪੰਜਾਬੀ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਨਿੱਘਾ ਸਵਾਗਤ ਕਰਨਾ ਚਾਹੁੰਦੈ: CM ਭਗਵੰਤ ਮਾਨ appeared first on TheUnmute.com - Punjabi News. Tags:
|
US Open: ਰਾਜੀਵ ਰਾਮ ਤੇ ਜੋਅ ਸਲਿਸਬਰੀ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਯੂ.ਐੱਸ ਓਪਨ ਦਾ ਖ਼ਿਤਾਬ Saturday 10 September 2022 12:52 PM UTC+00 | Tags: badminton-enws carlos-alcarez joe-salisbury rajeev-ram sports-news the-unmute-breaking-news the-unmute-latest-update us-open-2022 us-open-news us-open-twice-in-the-open-round ਚੰਡੀਗੜ੍ਹ 10 ਸਤੰਬਰ 2022: ਸਿਖਰਲਾ ਦਰਜਾ ਪ੍ਰਾਪਤ ਰਾਜੀਵ ਰਾਮ (Rajeev Ram) ਅਤੇ ਜੋਅ ਸਲਿਸਬਰੀ ਨੇ ਲਗਾਤਾਰ ਦੂਜੀ ਵਾਰ ਯੂ.ਐੱਸ ਓਪਨ (US Open) ਵਿੱਚ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ । ਇਸ ਨਾਲ ਇਹ ਜੋੜੀ ਦੂਜੀ ਅਜਿਹੀ ਜੋੜੀ ਬਣ ਗਈ, ਜੋ ਆਪਣੇ ਪੁਰਸ਼ ਡਬਲਜ਼ ਖ਼ਿਤਾਬ ਦਾ ਬਚਾਅ ਕਰਨ ਵਿੱਚ ਸਫ਼ਲ ਰਹੀ ਹੈ। ਇਸ ਤੋਂ ਇਲਾਵਾ ਕਾਰਲੋਸ ਅਲਕਾਰੇਜ਼ ਨੇ ਵੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਅਮਰੀਕਾ ਦੇ ਰਾਜੀਵ ਰਾਮ ਅਤੇ ਬ੍ਰਿਟੇਨ ਦੇ ਜੋਅ ਸਲਿਸਬਰੀ (Joe Salisbury) ਨੇ ਫਾਈਨਲ ‘ਚ ਵੇਸਲੇ ਕੁਲਹਾਫ਼ ਅਤੇ ਨੀਲ ਸਕੂਪਸਕੀ ਦੀ ਜੋੜੀ ਨੂੰ 7-6, 7-5 ਨਾਲ ਹਰਾਇਆ। ਇਸ ਜੋੜੀ ਨੇ ਇਕੱਠੇ ਕਮਾਲ ਕੀਤਾ ਹੈ। ਸਾਲ 2020 ‘ਚ ਦੋਵੇਂ ਸੈਮੀਫਾਈਨਲ ‘ਚ ਪਹੁੰਚੇ ਸਨ। ਇਸ ਤੋਂ ਬਾਅਦ ਉਸ ਨੇ 2021 ਅਤੇ 2022 ‘ਚ ਖਿਤਾਬ ਜਿੱਤਿਆ ਸੀ । ਇਨ੍ਹਾਂ ਦੋਵਾਂ ਤੋਂ ਪਹਿਲਾਂ ਆਸਟਰੇਲੀਆ ਦੇ ਟੌਡ ਬਡਬ੍ਰਿਜ ਅਤੇ ਮਾਰਕ ਵੁੱਡਫੋਰਡ ਓਪਨ ਦੌਰ ਵਿੱਚ ਦੋ ਵਾਰ ਯੂਐਸ ਓਪਨ ਜਿੱਤਣ ਵਾਲੀ ਪਹਿਲੀ ਪੁਰਸ਼ ਜੋੜੀ ਬਣੀ ਸੀ | The post US Open: ਰਾਜੀਵ ਰਾਮ ਤੇ ਜੋਅ ਸਲਿਸਬਰੀ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਯੂ.ਐੱਸ ਓਪਨ ਦਾ ਖ਼ਿਤਾਬ appeared first on TheUnmute.com - Punjabi News. Tags:
|
ENG-W vs IND-W T20: ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਅੱਜ ਭਿੜਨਗੇ ਭਾਰਤ-ਇੰਗਲੈਂਡ Saturday 10 September 2022 01:08 PM UTC+00 | Tags: breaking-news england eng-w-vs-ind-w-t20 eng-w-vs-ind-w-t20-live-score first-t20-match-of-the-series india-england indian-womens-cricket-team news riverside-ground the-unmute-breaking-news the-unmute-latest-news ਚੰਡੀਗੜ੍ਹ 10 ਸਤੰਬਰ 2022: ਭਾਰਤੀ ਮਹਿਲਾ ਕ੍ਰਿਕਟ ਟੀਮ (Indian women’s cricket team) ਦਾ ਇੰਗਲੈਂਡ ਦੌਰਾ ਅੱਜ ਯਾਨੀ ਸ਼ਨੀਵਾਰ ਤੋਂ ਰਿਵਰਸਾਈਡ ਮੈਦਾਨ ‘ਤੇ ਹੋਣ ਵਾਲੇ ਪਹਿਲੇ ਟੀ-20 ਮੈਚ ਨਾਲ ਸ਼ੁਰੂ ਹੋਵੇਗਾ। ਰਾਸ਼ਟਰਮੰਡਲ ਖੇਡਾਂ 2022 ਤੋਂ ਬਾਅਦ ਭਾਰਤੀ ਮਹਿਲਾ ਟੀਮ ਯੂਨਾਈਟਿਡ ਕਿੰਗਡਮ ਤੋਂ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤ ਦੇ ਖ਼ਿਲਾਫ ਇੰਗਲੈਂਡ (England) ਲਈ ਇਹ ਮੈਚ ਮੁਸ਼ਕਲ ਹੋਣ ਵਾਲਾ ਹੈ ਕਿਉਂਕਿ ਮੇਜ਼ਬਾਨ ਟੀਮ ਇਸ ਸੀਰੀਜ਼ ‘ਚ ਆਪਣੇ ਕੁਝ ਅਹਿਮ ਖਿਡਾਰੀਆਂ ਦੀ ਕਮੀ ਮਹਿਸੂਸ ਕਰੇਗੀ। ਭਾਰਤ ਮਹਿਲਾ ਬਨਾਮ ਇੰਗਲੈਂਡ ਮਹਿਲਾ ਪਹਿਲਾ T20I 10 ਸਤੰਬਰ (ਸ਼ਨੀਵਾਰ) ਨੂੰ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਸ਼ੁਰੂ ਹੋਵੇਗਾ। The post ENG-W vs IND-W T20: ਸੀਰੀਜ਼ ਦੇ ਪਹਿਲੇ ਟੀ-20 ਮੈਚ ‘ਚ ਅੱਜ ਭਿੜਨਗੇ ਭਾਰਤ-ਇੰਗਲੈਂਡ appeared first on TheUnmute.com - Punjabi News. Tags:
|
ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ 'ਚ ਇਕ ਹਵਾਲਾਤੀ ਵਲੋਂ ਖ਼ੁਦਕੁਸੀ Saturday 10 September 2022 01:19 PM UTC+00 | Tags: aam-aadmi-party breaking-news district-jail-of-sri-muktsar-sahib lambi-police-stationnews punjab-congress punjab-government punjabi-news punjab-news sri-muktsar-sahib the-unmute-breaking-news the-unmute-latest-update the-unmute-punjab ਸ੍ਰੀ ਮੁਕਤਸਰ ਸਾਹਿਬ 10 ਸਤੰਬਰ 2022: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੀ ਜ਼ਿਲ੍ਹਾ ਜੇਲ੍ਹ ‘ਚ ਅੱਜ ਇਕ ਹਵਾਲਾਤੀ ਵਲੋਂ ਖ਼ੁਦਕੁਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਵਾਸੀ ਪਿੰਡ ਮਹਿਣਾ ਤੇ ਲੰਬੀ ਥਾਣੇ ‘ਚ ਨਸ਼ੇ ਦੇ ਸਬੰਧੀ ਮਾਮਲਾ ਦਰਜ ਸੀ। ਇਹ ਉਕਤ ਵਿਅਕਤੀ 18 ਜੁਲਾਈ ਤੋਂ ਜਿਲ੍ਹਾ ਜੇਲ੍ਹ ‘ਚ ਬੰਦ ਸੀ। ਬੀਤੇ ਦਿਨ ਸੁਰਿੰਦਰ ਸਿੰਘ ਨੇ ਪਰਨੇ ਨੂੰ ਜੰਗਲੇ ਨਾਲ ਬੰਨਕੇ ਖੁਦਕਸ਼ੀ ਕਰ ਲਈ | ਇਸਦੇ ਨਾਲ ਜਦੋਂ ਉਸਨੂੰ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ, ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਮ੍ਰਿਤਕ ਵਿਅਕਤੀ ਦੇ ਵਾਰਿਸਾਂ ਨੇ ਦੋਸ਼ ਲਾਏ ਕਿ ਇਸ ਤੇ ਨਸ਼ਿਆਂ ਦੇ ਮਾਮਲੇ ‘ਚ ਗਲਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਸੀ ਜਿਸਦੇ ਚੱਲਦੇ ਇਹ ਕਦਮ ਚੁੱਕਿਆ ਹੈ । ਇਸ ਮਾਮਲੇ ਸਬੰਧੀ ਮੈਜਿਸਟ੍ਰੇਟੀ ਜਾਂਚ ਸ਼ੁਰੂ ਕੀਤੀ ਜਾ ਰਹੀ। ਇਸਦੇ ਨਾਲ ਹੀ ਤਰਸੇਮ ਸਿੰਘ ਸਹਾਇਕ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਬੀਤੇ ਦਿਨ ਸ਼ਾਮ 5 ਵਜੇ ਕਰੀਬ ਸੁਰਿੰਦਰ ਸਿੰਘ ਨੇ ਪ੍ਰੇਣ ਨਾਲ ਖ਼ੁਦਕੁਸੀ ਕਰ ਲਈ | The post ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ‘ਚ ਇਕ ਹਵਾਲਾਤੀ ਵਲੋਂ ਖ਼ੁਦਕੁਸੀ appeared first on TheUnmute.com - Punjabi News. Tags:
|
ਵਿਜੇ ਕੁਮਾਰ ਜੰਜੂਆ ਵੱਲੋਂ ਸ਼ਹਿਰੀਆਂ ਨੂੰ ਸਾਫ ਪੀਣਯੋਗ ਪਾਣੀ ਦੇਣ ਵਾਲੇ ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਪਤ ਪ੍ਰੋਜੈਕਟ ਦੇ ਕੰਮ 'ਚ ਤੇਜ਼ੀ ਲਿਆਉਣ 'ਤੇ ਜ਼ੋਰ Saturday 10 September 2022 01:29 PM UTC+00 | Tags: aam-aadmi-party asian-infrastructure-investment-bank cm-bhagwant-mann news pmsip punjab-government punjab-government-to-provide-quality-basic-services punjab-municipal-services-improvement-project punjab-news punjab-police the-unmute-breaking-news the-unmute-news the-unmute-punjab vijay-kumar-janjua ਚੰਡੀਗੜ੍ਹ 10 ਸਤੰਬਰ 2022: ਲੋਕਾਂ ਨੂੰ ਮਿਆਰੀ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ (Vijay Kumar Janjua) ਨੇ ਪੰਜਾਬ ਮਿਉਂਸਪਲ ਸਰਵਿਸਿਜ਼ ਇੰਪਰੂਵਮੈਂਟ ਪ੍ਰੋਜੈਕਟ (ਪੀਐਮਐਸਆਈਪੀ) ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਪੰਜਾਬ ਮਿਉਂਸਪਲ ਸਰਵਿਸਿਜ਼ ਇੰਪਰੂਵਮੈਂਟ ਪ੍ਰੋਜੈਕਟ (ਪੀ.ਐਮ.ਐਸ.ਆਈ.ਪੀ.) ਨੂੰ ਪੂਰਾ ਕਰਨ ਲਈ ਵਿਸ਼ਵ ਬੈਂਕ ਦੇ ਵਫ਼ਦ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਪੀ.ਐਮ.ਐਸ.ਆਈ.ਪੀ. ਵਿਸ਼ਵ ਬੈਂਕ, ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਅਤੇ ਪੰਜਾਬ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਫੰਡ ਪ੍ਰਾਪਤ 300 ਮਿਲੀਅਨ ਡਾਲਰ ਦਾ ਪ੍ਰੋਜੈਕਟ ਹੈ। ਉਨ੍ਹਾਂ ਕਿਹਾ ਕਿ ਇਸ ਅਹਿਮ ਪ੍ਰੋਜੈਕਟ ਦਾ ਉਦੇਸ਼ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਨਾਗਰਿਕਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਿਹਤਰ ਬਣਾਉਣਾ ਹੈ ਤਾਂ ਜੋ ਇਨ੍ਹਾਂ ਸ਼ਹਿਰਾਂ ਵਿੱਚ ਪਾਣੀ ਦੀ ਸਪਲਾਈ ਦੀ ਮਾਤਰਾ ਅਤੇ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕੇ। ਵਿਜੇ ਕੁਮਾਰ ਜੰਜੂਆ (Vijay Kumar Janjua) ਨੇ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰੀ ਈ-ਗਵਰਨੈਂਸ ਪਹਿਲਕਦਮੀਆਂ ਜਿਵੇਂ ਕਿ ਸੰਪਤੀ ਪ੍ਰਬੰਧਨ ਅਤੇ ਪੂੰਜੀ ਨਿਵੇਸ਼ ਯੋਜਨਾਬੰਦੀ ਨੂੰ ਵੀ ਸ਼ੁਰੂ ਕਰੇਗਾ ਅਤੇ ਉਕਤ ਦੋਵੇਂ ਸ਼ਹਿਰਾਂ ਲਈ ਯੂਐਲਬੀ ਦੀ 100 ਫੀਸਦ ਮਲਕੀਅਤ ਵਾਲੀਆਂ ਪਾਣੀ ਦੀਆਂ ਸਮਰਪਿਤ ਸਹੂਲਤਾਂ ਸਥਾਪਤ ਕਰਨ ਵਿੱਚ ਮਦਦ ਕਰੇਗਾ ਜੋ ਕਿ ਬਿਹਤਰ ਜਲ ਸਪਲਾਈ ਲਈ ਨਾਗਰਿਕਾਂ ਨੂੰ ਜਵਾਬਦੇਹ ਹੋਣਗੇ। ਮੁੱਖ ਸਕੱਤਰ ਨੇ ਕਿਹਾ ਕਿ ਪੰਜ ਸਾਲਾ ਪ੍ਰੋਜੈਕਟ ਅਕਤੂਬਰ 2021 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਵਿਸ਼ਵ ਬੈਂਕ ਦੀ ਇੱਕ ਟੀਮ ਨੇ ਇਸੇ ਹਫਤੇ ਅੰਮ੍ਰਿਤਸਰ ਅਤੇ ਲੁਧਿਆਣਾ ਦਾ ਦੌਰਾ ਕਰਕੇ ਪ੍ਰੋਜੈਕਟ ਦੀ ਪ੍ਰਗਤੀ ਅਤੇ ਅਮਲ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਨੇ ਪੀ.ਐੱਮ.ਐੱਸ.ਆਈ.ਪੀ. ਦੇ ਸਫਲਤਾਪੂਰਵਕ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਅਗਲੇ ਤਿੰਨ ਦਹਾਕਿਆਂ ਤੱਕ ਸਾਫ਼ ਅਤੇ ਮਿਆਰੀ ਪਾਣੀ ਦੀ ਸਪਲਾਈ ਮਿਲ ਸਕੇਗੀ। ਮੀਟਿੰਗ ਦੌਰਾਨ ਮੁੱਖ ਸਕੱਤਰ ਨੂੰ ਹੁਣ ਤੱਕ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ। ਅੰਮ੍ਰਿਤਸਰ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਈ ਡਿਜ਼ਾਈਨ ਅਤੇ ਸੰਚਾਲਨ ਦਾ 90 ਮਿਲੀਅਨ ਡਾਲਰ ਦਾ ਕੰਟਰੈਕਟ ਪ੍ਰਗਤੀ ਅਧੀਨ ਹੈ ਜੋ 2024 ਦੇ ਅੱਧ ਵਿੱਚ ਪੂਰਾ ਹੋ ਜਾਵੇਗਾ। ਇਸੇ ਤਰ੍ਹਾਂ ਲੁਧਿਆਣਾ ਵਿੱਚ ਵੀ ਬੋਲੀ ਲਗਾਉਣ ਸਬੰਧੀ ਪ੍ਰਸਤਾਵ ਅੰਤਿਮ ਪੜਾਅ ਵਿੱਚ ਹੈ ਅਤੇ ਜਲਦੀ ਹੀ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਪ੍ਰੋਜੈਕਟ ਟੀਮ ਨੇ ਜੀ.ਆਈ.ਐਸ. ਮੈਪਿੰਗ, ਵਿੱਤੀ ਪ੍ਰਬੰਧਨ, ਪ੍ਰਾਪਰਟੀ ਟੈਕਸ ਪ੍ਰਸ਼ਾਸਨ, ਜੀ.ਆਰ.ਐਮ. ਅਤੇ ਨਾਗਰਿਕ ਪਹੁੰਚ ਸਬੰਧੀ ਅਗਲੇ ਕਦਮਾਂ 'ਤੇ ਸਹਿਮਤੀ ਪ੍ਰਗਟਾਈ। ਇਸ ਗੱਲ 'ਤੇ ਵੀ ਸਹਿਮਤੀ ਬਣੀ ਕਿ ਪ੍ਰੋਜੈਕਟ ਵੱਲੋਂ ਪੰਜਾਬ ਦੇ ਸਾਰੇ 13 ਐਮ.ਸੀਜ਼ ਵਿੱਚ ਐਮਰਜੈਂਸੀ ਰਿਸਪਾਂਸ ਅਤੇ ਰਾਹਤ ਕੇਂਦਰਾਂ ਨੂੰ ਮਜ਼ਬੂਤ ਕਰਨ ਲਈ 10 ਮਿਲੀਅਨ ਡਾਲਰ ਦੀ ਵਰਤੋਂ ਕੀਤੀ ਜਾਵੇਗੀ ਜਿਸ ਤਹਿਤ ਮੌਜੂਦਾ ਐਮਰਜੈਂਸੀ ਰਿਸਪਾਂਸ ਢਾਂਚੇ ਨੂੰ ਬਿਹਤਰ ਸੁਵਿਧਾਵਾਂ ਜਿਵੇਂ ਕਿ ਟੈਸਟਿੰਗ ਸੈਂਟਰਾਂ, ਸਟੋਰੇਜ, ਰਿਮੂਵਏਬਲ ਪਾਰਟਿਸ਼ਨਜ਼ ਫਾਰ ਕਾਮਨ ਹਾਲ ਅਤੇ ਉਪਕਰਨਾਂ ਨਾਲ ਅਪਗ੍ਰੇਡ ਕੀਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ, ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਵੀ ਮੌਜੂਦ ਸਨ। The post ਵਿਜੇ ਕੁਮਾਰ ਜੰਜੂਆ ਵੱਲੋਂ ਸ਼ਹਿਰੀਆਂ ਨੂੰ ਸਾਫ ਪੀਣਯੋਗ ਪਾਣੀ ਦੇਣ ਵਾਲੇ ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਪਤ ਪ੍ਰੋਜੈਕਟ ਦੇ ਕੰਮ ‘ਚ ਤੇਜ਼ੀ ਲਿਆਉਣ 'ਤੇ ਜ਼ੋਰ appeared first on TheUnmute.com - Punjabi News. Tags:
|
ਜੰਮੂ ਵਿਖੇ ਵੋਟ ਦੇ ਅਧਿਕਾਰ ਨੂੰ ਲੈ ਕੇ ਡਾ.ਫਾਰੂਕ ਅਬਦੁੱਲਾ ਦੀ ਰਿਹਾਇਸ਼ ਵਿਖੇ ਹੋਈ ਸਰਬ ਪਾਰਟੀ ਮੀਟਿੰਗ Saturday 10 September 2022 01:43 PM UTC+00 | Tags: awami-national-conferenc awami-national-conference cpi dr-farooq-abdullah jammu-and-kashmir jammu-national-conference-president national-conference-president-dr-farooq-abdullah news pdp the-unmute-breaking-news the-unmute-news ਚੰਡੀਗੜ੍ਹ 10 ਸਤੰਬਰ 2022: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ: ਫਾਰੂਕ ਅਬਦੁੱਲਾ (Dr. Farooq Abdullah) ਜੰਮੂ ਦੇ ਗ੍ਰਹਿ ਵਿਖੇ ਹੋਈ ਸਰਬ ਪਾਰਟੀ ਮੀਟਿੰਗ ਵਿਚ ਗੁਪਕਾਰ ਗਠਜੋੜ ਤੋਂ ਇਲਾਵਾ ਚਾਰ ਹੋਰ ਜਥੇਬੰਦੀਆਂ ਨੇ ਹਿੱਸਾ ਲਿਆ | ਇਸ ਵਿੱਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਸਮੇਤ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਜੰਮੂ-ਕਸ਼ਮੀਰ ਵਿੱਚ ਵੋਟ ਦੇ ਅਧਿਕਾਰ ਤੋਂ ਇਲਾਵਾ ਰਾਜਨੀਤਿਕ ਦ੍ਰਿਸ਼ਟੀਕੋਣ ‘ਤੇ ਚਰਚਾ ਕੀਤੀ ਗਈ। ਸਾਰੀਆਂ ਪਾਰਟੀਆਂ ਨੇ ਜੰਮੂ-ਕਸ਼ਮੀਰ ‘ਚ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਵੋਟਰ ਬਣਾਉਣ ‘ਤੇ ਸਵਾਲ ਉਠਾਏ। ਪੀਡੀਪੀ, ਅਵਾਮੀ ਨੈਸ਼ਨਲ ਕਾਨਫਰੰਸ, ਸੀਪੀਆਈ ਪਹਿਲਾਂ ਹੀ ਗੁਪਕਰ ਗੱਠਜੋੜ ਦੇ ਹਿੱਸੇ ਵਜੋਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ। ਸ਼ਨੀਵਾਰ ਨੂੰ ਵੀ ਇਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਰਬ ਪਾਰਟੀ ਮੀਟਿੰਗ ਵਿੱਚ ਹਿੱਸਾ ਲਿਆ। ਬੈਠਕ ਤੋਂ ਬਾਅਦ ਫਾਰੂਕ ਅਬਦੁੱਲਾ ਨੇ ਕਿਹਾ ਕਿ ਫ੍ਰੈਂਚਾਇਜ਼ੀ ਦੇ ਮੁੱਦੇ ‘ਤੇ ਸਾਰੀਆਂ ਸਿਆਸੀ ਪਾਰਟੀਆਂ ਇਕ ਹਨ। ਇਸ ਦੇ ਲਈ ਇਕ ਕਮੇਟੀ ਬਣਾਈ ਜਾਵੇਗੀ ਜੋ ਇਸ ਵਿਚ ਕਾਨੂੰਨੀ ਤੌਰ ‘ਤੇ ਮਦਦ ਕਰੇਗੀ। ਇਸ ਲਈ ਸਾਰੀਆਂ ਪਾਰਟੀਆਂ ਤੋਂ ਰਾਏ ਵੀ ਲਈ ਜਾ ਰਹੀ ਹੈ। The post ਜੰਮੂ ਵਿਖੇ ਵੋਟ ਦੇ ਅਧਿਕਾਰ ਨੂੰ ਲੈ ਕੇ ਡਾ.ਫਾਰੂਕ ਅਬਦੁੱਲਾ ਦੀ ਰਿਹਾਇਸ਼ ਵਿਖੇ ਹੋਈ ਸਰਬ ਪਾਰਟੀ ਮੀਟਿੰਗ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪੱਧਰ 'ਤੇ ਖਾਦ ਦੇ ਨਵੇਂ ਲਾਇਸੈਂਸ ਬਣਾਉਣ 'ਤੇ ਰੋਕ Saturday 10 September 2022 01:56 PM UTC+00 | Tags: bhagwant-mann breaking-news cm-bhagwant-mann director-agriculture dr-jaswinderpal-singh-grewal-joint-director-agriculture joint-director-agriculture kuldeep-singh-dhaliwal new-fertilizer-licenses new-fertilizer-licenses-in-punjab news punjab-rural-development the-unmute-breaking-news the-unmute-latest-update the-unmute-punjabi-news ਚੰਡੀਗੜ੍ਹ 10 ਸਤੰਬਰ 2022: ਪੰਜਾਬ ਦੇ ਪੇਂਡੂ ਵਿਕਾਸ, ਪ੍ਰਵਾਸੀ ਭਾਰਤੀ ਮਾਮਲੇ ਅਤੇ ਖੇਤੀਬਾੜ੍ਹੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਦੀਆਂ ਹਦਾਇਤਾਂ ‘ਤੇ ਡਾ.ਜਸਵਿੰਦਰਪਾਲ ਸਿੰਘ ਗਰੇਵਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਵਲੋਂ ਪੱਤਰ ਜਾਰੀ ਕਰਕੇ ਜ਼ਿਲ੍ਹਾ ਪੱਧਰ ‘ਤੇ ਖਾਦ ਵੇਚਣ ਲਈ ਬਣਨ ਵਾਲੇ ਨਵੇਂ ਲਾਇਸੈਂਸਾਂ (New Fertilizer Licenses) ‘ਤੇ ਰੋਕ ਲਗਾ ਦਿੱਤੀ ਗਈ ਹੈ।
The post ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪੱਧਰ ‘ਤੇ ਖਾਦ ਦੇ ਨਵੇਂ ਲਾਇਸੈਂਸ ਬਣਾਉਣ ‘ਤੇ ਰੋਕ appeared first on TheUnmute.com - Punjabi News. Tags:
|
ਆਉਣ ਵਾਲੇ ਸਮੇਂ 'ਚ ਨਿਆਂਪਾਲਿਕਾ 'ਚ ਔਰਤਾਂ ਦੀ ਗਿਣਤੀ ਵਧੇਗੀ: CJI ਯੂ ਯੂ ਲਲਿਤ Saturday 10 September 2022 02:08 PM UTC+00 | Tags: breaking-news chief-justice-of-indi chief-justice-of-india-u-u-lali cji-u-u-lalit dr-br-ambedkar justice-u-u-lalit news the-number-of-women-in-the-judiciary-will-increase the-unmute-breaking-news the-unmute-latest-news the-unmute-punjab u-u-lalit women-in-the-judiciary-will-increase-in-the-near-future ਚੰਡੀਗੜ੍ਹ 10 ਸਤੰਬਰ 2022: ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਯੂ ਯੂ ਲਲਿਤ (CJI U U Lalit) ਨੇ ਡਾ. ਬੀ.ਆਰ. ਅੰਬੇਡਕਰ ਸਰਕਾਰੀ ਲਾਅ ਕਾਲਜ ਦੇ ਗੋਲਡਨ ਜੁਬਲੀ ਦੇ ਸਮਾਪਤੀ ਸਮਾਗਮ ਦੌਰਾਨ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਿਆਂਪਾਲਿਕਾ ਵਿੱਚ ਔਰਤਾਂ ਦੀ ਗਿਣਤੀ ਵਧੇਗੀ। ਆਪਣੇ ਸੰਬੋਧਨ ਦੌਰਾਨ ਚੀਫ਼ ਜਸਟਿਸ ਨੇ ਉਪ ਰਾਜਪਾਲ ਤਮਿਲੀਸਾਈ ਸੁੰਦਰਰਾਜ ਦੀ ਅਪੀਲ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਔਰਤਾਂ ਨੂੰ ਕਾਨੂੰਨ ਦਾ ਅਧਿਐਨ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਹੋਰ ਮਹਿਲਾ ਜੱਜਾਂ ਦੀ ਮੰਗ ਵੀ ਕਰਨੀ ਚਾਹੀਦੀ ਹੈ। ਯੂ ਯੂ ਲਲਿਤ (CJI U U Lalit) ਨੇ ਕਿਹਾ ਕਿ ਉੜੀਸਾ, ਝਾਰਖੰਡ, ਰਾਜਸਥਾਨ ਅਤੇ ਤਾਮਿਲਨਾਡੂ ਸਮੇਤ ਪੰਜ ਸੂਬਿਆਂ ਵਿੱਚ ਪਹਿਲਾਂ ਹੀ ਨਿਆਂਪਾਲਿਕਾ ਵਿੱਚ ਇੰਡਕਸ਼ਨ ਪੱਧਰ ‘ਤੇ ਜ਼ਿਆਦਾ ਔਰਤਾਂ ਹਨ। ਇੱਕ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਇੰਡਕਸ਼ਨ ਪੱਧਰ ‘ਤੇ 180 ਜੱਜਾਂ ਵਿੱਚੋਂ 129 ਮਹਿਲਾ ਜੱਜ ਹਨ ਅਤੇ ਉੜੀਸਾ ਅਤੇ ਝਾਰਖੰਡ ਵਿੱਚ ਇਹ ਗਿਣਤੀ ਬਹੁਤ ਵੱਡੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ 'ਅਡਜੂਡੀਕੇਸ਼ਨ' ਵਿਸ਼ੇ ਨੂੰ ਲਾਅ ਕਾਲਜਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਸੰਸਥਾਵਾਂ ਛੱਡਣ ਵਾਲੇ ਨੌਜਵਾਨ ਵਕੀਲਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਮਦਦ ਮਿਲੇਗੀ। ਕੁਝ ਨੈਸ਼ਨਲ ਲਾਅ ਯੂਨੀਵਰਸਿਟੀਆਂ ਵਿੱਚ 'ਅਡਜੂਡੀਕੇਸ਼ਨ' ਦਾ ਵਿਸ਼ਾ ਸ਼ਾਮਲ ਕੀਤਾ ਗਿਆ ਹੈ। The post ਆਉਣ ਵਾਲੇ ਸਮੇਂ ‘ਚ ਨਿਆਂਪਾਲਿਕਾ ‘ਚ ਔਰਤਾਂ ਦੀ ਗਿਣਤੀ ਵਧੇਗੀ: CJI ਯੂ ਯੂ ਲਲਿਤ appeared first on TheUnmute.com - Punjabi News. Tags:
|
ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਸਖੀ ਵਨ ਸਟਾਪ ਸੈਂਟਰ: ਡਾ ਬਲਜੀਤ ਕੌਰ Saturday 10 September 2022 02:16 PM UTC+00 | Tags: breaking-news child-development-department dr-baljit-kaur dr-baljit-kaur-only-lady-in-this-cabinet sakhi-one-stop-center sakhi-one-stop-center-in-punjab sakhi-one-stop-center-is-an-excellent social-security-women-and-child-development-department-dr-baljit-kaur ਚੰਡੀਗੜ੍ਹ 10 ਸਤੰਬਰ 2022: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਡਾ.ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਵਿਭਾਗ ਵਲੋਂ ਔਰਤਾਂ ਤੇ ਲੜਕੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਵਿਚ ਸਖੀ ਵਨ ਸਟਾਪ ਸੈਂਟਰ (Sakhi One Stop Center) ਇਕ ਬਿਹਤਰੀਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਖੀ ਵਨ ਸਟਾਪ ਸੈਂਟਰ (Sakhi One Stop Center) ਮਹਿਲਾਵਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਅਤੇ ਹੁਣ ਤੱਕ ਸੂਬੇ ਦੇ ਸੈਂਟਰਾਂ ਵਿਚ 10096 ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਮੁਫ਼ਤ ਕਾਨੂੰਨੀ, ਮੈਡੀਕਲ, ਪੁਲਿਸ ਤੇ ਮਨੋਵਿਗਿਆਨਕ ਕਾਉਂਸਲਿੰਗ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਨ ਸਟਾਪ ਸੈਂਟਰ, ਹਿੰਸਾ, ਸ਼ੋਸ਼ਣ ਜਾਂ ਕਿਸੇ ਵੀ ਹੋਰ ਸਮੱਸਿਆ ਨਾਲ ਪ੍ਰਭਾਵਿਤ ਮਹਿਲਾਵਾਂ ਨੂੰ ਇਕੱਠੀਆਂ ਸੇਵਾਵਾਂ ਇਕ ਛੱਤ ਹੇਠ ਮੁਹੱਈਆ ਕਰਦਾ ਹੈ। ਇਨ੍ਹਾਂ ਸੇਵਾਵਾਂ ਵਿਚ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਕਾਉਂਸਲਿੰਗ ਤੇ ਅਸਥਾਈ ਰਿਹਾਇਸ਼ ਆਦਿ ਦੀ ਸਹਾਇਤਾ ਜਿਹੀਆਂ ਸੇਵਾਵਾਂ ਸ਼ਾਮਿਲ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਦੱਸਿਆ ਕਿ ਇਹਨਾ ਸੈਂਟਰਾਂ ਵਿੱਚ 1503 ਔਰਤਾਂ ਨੂੰ ਮੈਡੀਕਲ ਸਹਾਇਤਾ ਅਤੇ 7986 ਨੂੰ ਕਾਉਂਸਲਿੰਗ, 5358 ਨੂੰ ਕਾਨੂੰਨੀ ਸਹਾਇਤਾ, 1020 ਨੂੰ ਅਸਥਾਈ ਸ਼ੈਲਟਰ ਦੀ ਸਹੂਲਤ ਤੇ 2988 ਨੂੰ ਪੁਲਿਸ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤਕ 10096 ਕੇਸਾਂ ਵਿਚ ਵੱਖ ਵੱਖ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਹਿਲਾ ਵਰਗ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਕਰਨਾ ਹੈ। ਸੈਂਟਰ ਵਿਚ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਅਤੇ ਲੜਕੀਆਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਦੇ ਪੁਨਰਵਾਸ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਸਖੀ ਵਨ ਸਟਾਪ ਸੈਂਟਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿੱਚ ਚੱਲ ਰਹੇ ਹਨ। ਡਾ.ਬਲਜੀਤ ਕੌਰ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਔਰਤ ਜਾਂ ਲੜਕੀ ਆਪਣੀ ਸਮੱਸਿਆ ਦੱਸਣ ਲਈ ਜ਼ਿਲ੍ਹਾ ਦਫ਼ਤਰਾਂ ਦੇ ਫੋਨ ਨੰਬਰ 'ਤੇ ਸੰਪਰਕ ਕਰ ਸਕਦੀ ਹੈ। ਇਸ ਤੋਂ ਇਲਾਵਾ ਹਿੰਸਾ ਨਾਲ ਪੀੜਤ ਔਰਤਾਂ ਜਾਂ ਲੜਕੀਆਂ ਫੌਰੀ ਤੌਰ 'ਤੇ ਸਹਾਇਤਾ ਲੈਣ ਲਈ 181 'ਤੇ ਸੰਪਰਕ ਕਰ ਸਕਦੀਆਂ ਹਨ। The post ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਸਖੀ ਵਨ ਸਟਾਪ ਸੈਂਟਰ: ਡਾ ਬਲਜੀਤ ਕੌਰ appeared first on TheUnmute.com - Punjabi News. Tags:
|
ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨਾਲ ਇੱਕ ਕਰੋੜ ਰੁਪਏ ਦੀ ਠੱਗੀ Saturday 10 September 2022 02:27 PM UTC+00 | Tags: breaking-news company-serum-institute-of-india news punjab-news serum-institute-of-india serum-institute-of-india-news sii sii-ceo-adar-poonawalla the-unmute-breaking-news the-unmute-latest-news the-unmute-report vaccine-manufacturing-company-serum-institute-of-india ਚੰਡੀਗੜ੍ਹ 10 ਸਤੰਬਰ 2022: ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ਤੋਂ ਇਕ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਣੇ ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਨੇ SII ਦੇ ਸੀਈਓ ਅਦਾਰ ਪੂਨਾਵਾਲਾ ਦੇ ਨਾਮ ‘ਤੇ ਸੰਦੇਸ਼ ਭੇਜੇ ਸਨ ਅਤੇ ਪੈਸੇ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਸੀ। ਸਥਾਨਕ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧੋਖਾਧੜੀ ਬੁੱਧਵਾਰ ਅਤੇ ਵੀਰਵਾਰ ਦਰਮਿਆਨ ਹੋਈ। ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। ਐਫਆਈਆਰ ਦੇ ਅਨੁਸਾਰ ਐਸਆਈਆਈ ਦੇ ਇੱਕ ਡਾਇਰੈਕਟਰ, ਸਤੀਸ਼ ਦੇਸ਼ਪਾਂਡੇ ਨੂੰ ਇੱਕ ਵਿਅਕਤੀ ਨੇ ਵਟਸਐਪ ‘ਤੇ ਸੁਨੇਹਾ ਭੇਜਿਆ ਸੀ। ਮੈਸੇਜ ‘ਚ ਉਸ ਨੇ ਖੁਦ ਨੂੰ ਅਦਾਰ ਪੂਨਾਵਾਲਾ ਦੱਸਿਆ ਹੈ। ਉਸ ਨੇ ਦੇਸ਼ਪਾਂਡੇ ਨੂੰ ਪੈਸੇ ਤੁਰੰਤ ਕੁਝ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਲਈ ਕਿਹਾ। ਕੰਪਨੀ ਦੇ ਅਧਿਕਾਰੀਆਂ ਨੇ 1,01,01,554 ਰੁਪਏ ਆਨਲਾਈਨ ਟ੍ਰਾਂਸਫਰ ਕੀਤੇ, ਪਰ ਬਾਅਦ ਵਿੱਚ ਪਤਾ ਲੱਗਾ ਕਿ ਪੂਨਾਵਾਲਾ ਨੇ ਕੋਈ ਵਟਸਐਪ ਸੰਦੇਸ਼ ਨਹੀਂ ਭੇਜਿਆ ਸੀ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੱਸ ਦੇਈਏ ਕਿ SII ਕੋਰੋਨਾ ਵੈਕਸੀਨ ਕੋਵਿਸ਼ੀਲਡ ਦਾ ਨਿਰਮਾਣ ਕਰ ਰਹੀ ਹੈ। The post ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨਾਲ ਇੱਕ ਕਰੋੜ ਰੁਪਏ ਦੀ ਠੱਗੀ appeared first on TheUnmute.com - Punjabi News. Tags:
|
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਚੀਨ ਦੇ ਅਧਿਆਪਕ ਤੇ ਵਿਦਿਆਰਥੀ Saturday 10 September 2022 02:35 PM UTC+00 | Tags: china china-latest chinese-teachers-and-students corona-epidemic covid-169 students-in-china the-mental-health-problem-of-students-in-china ਚੰਡੀਗੜ੍ਹ 10 ਸਤੰਬਰ 2022: ਚੀਨ (China) ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪਰ ਹੁਣ ਅਧਿਆਪਕ ਵੀ ਮਾਨਸਿਕ ਸਮੱਸਿਆਵਾਂ ਤੋਂ ਪ੍ਰਭਾਵਿਤ ਹੋ ਰਹੇ ਹਨ। ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਕੋਰੋਨਾ ਮਹਾਂਮਾਰੀ ਕਾਰਨ ਵਾਰ-ਵਾਰ ਤਾਲਾਬੰਦੀ ਅਤੇ ਆਨਲਾਈਨ ਪੜ੍ਹਾਈ ਕਰਨ ਦੀ ਮਜਬੂਰੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਦੀ ਮਾਨਸਿਕ ਸਥਿਤੀ ‘ਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ। ਸਾਲ 2020 ਵਿੱਚ ਹੀ ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਦੇ ਖੋਜਕਰਤਾਵਾਂ ਨੇ ਇੱਕ ਅਧਿਐਨ ਰਿਪੋਰਟ ਵਿੱਚ ਕਿਹਾ ਕਿ ਦੇਸ਼ ਦੇ ਲਗਭਗ 25 ਪ੍ਰਤੀਸ਼ਤ ਕਿਸ਼ੋਰ ਕਿਸੇ ਨਾ ਕਿਸੇ ਰੂਪ ਵਿੱਚ ਡਿਪਰੈਸ਼ਨ ਤੋਂ ਪੀੜਤ ਹਨ। ਉਸ ਤੋਂ ਬਾਅਦ ਸਕੂਲਾਂ ਵਿੱਚ ਮਨੋ-ਚਿਕਿਤਸਾ ਦੀਆਂ ਸਹੂਲਤਾਂ ਦੇਣ ਲਈ ਕਈ ਯਤਨ ਕੀਤੇ ਗਏ। ਪਰ ਅੱਜ ਤੱਕ ਅਧਿਆਪਕਾਂ ਦੀ ਮਾਨਸਿਕ ਸਥਿਤੀ ਵੱਲ ਧਿਆਨ ਨਹੀਂ ਦਿੱਤਾ ਗਿਆ। ਸ਼ੰਘਾਈ ਆਧਾਰਿਤ ਵੈੱਬਸਾਈਟ Sixthtone.com ਦੀ ਰਿਪੋਰਟ ਮੁਤਾਬਕ ਅਧਿਆਪਕ ਪਹਿਲਾਂ ਹੀ ਮਾਪਿਆਂ ਦੇ ਦਬਾਅ ਨੂੰ ਲੈ ਕੇ ਚਿੰਤਤ ਸਨ। ਪਰ ਕੋਵਿਡ-19 ਮਹਾਮਾਰੀ ਦੌਰਾਨ ਉਸ ਦੀ ਹਾਲਤ ਵਿਗੜ ਗਈ। ਲਗਾਤਾਰ ਤੀਜੇ ਸਾਲ, ਚੀਨ (China) ਵਿੱਚ ਸਕੂਲ ਸਰਕਾਰ ਦੀ ਜ਼ੀਰੋ-ਕੋਵਿਡ ਨੀਤੀ ਦੇ ਤਹਿਤ ਲਾਗੂ ਪਾਬੰਦੀਆਂ ਦੇ ਬਾਅਦ ਚਲਾਏ ਜਾ ਰਹੇ ਹਨ। ਅਧਿਆਪਕਾਂ ਲਈ ਅਜਿਹੀਆਂ ਪਾਬੰਦੀਆਂ ਦੇ ਵਿਚਕਾਰ ਵਿਦਿਆਰਥੀਆਂ ਨੂੰ ਪੜ੍ਹਾਉਣਾ ਮੁਸ਼ਕਲ ਬਣਿਆ ਹੋਇਆ ਹੈ। The post ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਚੀਨ ਦੇ ਅਧਿਆਪਕ ਤੇ ਵਿਦਿਆਰਥੀ appeared first on TheUnmute.com - Punjabi News. Tags:
|
ਰੂਸ ਵਲੋਂ ਯੂਕਰੇਨ ਦੇ ਖਾਰਕਿਵ ਦੇ ਮੁੱਖ ਖੇਤਰਾਂ ਤੋਂ ਫੌਜਾਂ ਨੂੰ ਹਟਾਉਣ ਦਾ ਫੈਸਲਾ Saturday 10 September 2022 04:15 PM UTC+00 | Tags: kharkiv president-zelensky putin putin-russian russia russian-army russia-ukraine-crisis russia-ukraine-war the-unmute-punjabi-news ukraine ukraines-president-volodymyr-zelensky volodymyr-zelensky ਚੰਡੀਗੜ੍ਹ 10 ਸਤੰਬਰ 2022: ਰੂਸ ਨੇ ਯੂਕਰੇਨ ਦੇ ਖਾਰਕਿਵ (Kharkiv) ਦੇ ਮੁੱਖ ਖੇਤਰਾਂ ਤੋਂ ਫੌਜਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਸ਼ੇਨਕੋਵ ਨੇ ਕਿਹਾ ਕਿ ਬਾਲਕਲੀਆ ਅਤੇ ਇਜ਼ੁਮ ਖੇਤਰਾਂ ਵਿੱਚ ਸੈਨਿਕਾਂ ਨੂੰ ਦੁਬਾਰਾ ਤਾਇਨਾਤ ਕੀਤਾ ਜਾਵੇਗਾ। ਡੋਨੀਸਕ ਖੇਤਰ ਵਿੱਚ ਵੀ ਫੌਜੀ ਤਾਕਤ ਵਧਾਈ ਜਾਵੇਗੀ। ਇਜ਼ੁਮ ਖਾਰਕਿਵ ਵਿੱਚ ਰੂਸੀ ਫੌਜ ਦਾ ਇੱਕ ਮਹੱਤਵਪੂਰਨ ਅੱਡਾ ਸੀ। ਬੁਲਾਰੇ ਮੁਤਾਬਕ ਪੂਰਬੀ ਯੂਕਰੇਨ ਦੇ ਦੋਬਾਂਸ ਨੂੰ ਆਜ਼ਾਦ ਕਰਵਾਉਣ ਲਈ ਵਿਸ਼ੇਸ਼ ਫੌਜੀ ਮੁਹਿੰਮ ਚਲਾਈ ਜਾਵੇਗੀ। ਇਸ ਮਕਸਦ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਰੂਸ ਨੇ ਕਹਵ ਤੋਂ ਫੌਜੀਆਂ ਨੂੰ ਵਾਪਸ ਬੁਲਾਉਂਦੇ ਹੋਏ ਅਜਿਹਾ ਹੀ ਬਿਆਨ ਦਿੱਤਾ ਸੀ। The post ਰੂਸ ਵਲੋਂ ਯੂਕਰੇਨ ਦੇ ਖਾਰਕਿਵ ਦੇ ਮੁੱਖ ਖੇਤਰਾਂ ਤੋਂ ਫੌਜਾਂ ਨੂੰ ਹਟਾਉਣ ਦਾ ਫੈਸਲਾ appeared first on TheUnmute.com - Punjabi News. Tags:
|
ਟੀ-20 ਵਿਸ਼ਵ ਕੱਪ 'ਚ ਰਵਿੰਦਰ ਜਡੇਜਾ ਦੀ ਕੌਣ ਲੈ ਸਕਦੈ ਜਗ੍ਹਾ, ਪੜ੍ਹੋ ਪੂਰੀ ਖ਼ਬਰ Saturday 10 September 2022 04:27 PM UTC+00 | Tags: asia-cup news punjabi-news ravindra-jadeja t20-world-cup the-unmute-breaking-news the-unmute-punjabi-news ਚੰਡੀਗੜ੍ਹ 10 ਸਤੰਬਰ 2022: ਏਸ਼ੀਆ ਕੱਪ ‘ਚ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਟੀਮ ਇੰਡੀਆ ਦੀ ਨਜ਼ਰ ਹੁਣ ਟੀ-20 ਵਿਸ਼ਵ ਕੱਪ ‘ਤੇ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ ਵੀ ਸੀਰੀਜ਼ ਖੇਡਣੀ ਹੈ। ਟੀ-20 ਵਿਸ਼ਵ ਕੱਪ ਲਈ ਟੀਮ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾਣਾ ਹੈ। ਚੋਣਕਾਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਜ਼ਖਮੀ ਰਵਿੰਦਰ ਜਡੇਜਾ (Ravindra Jadeja) ਦੀ ਜਗ੍ਹਾ ਟੀਮ ‘ਚ ਕਿਸ ਨੂੰ ਸ਼ਾਮਲ ਕੀਤਾ ਜਾਵੇ? ਕਿਹੜੇ ਖਿਡਾਰੀ ਦੌਰੇ ਲਈ ਫਿੱਟ ਹੋਣਗੇ? ਜਡੇਜਾ ਨੂੰ ਏਸ਼ੀਆ ਕੱਪ ਦੌਰਾਨ ਸੱਜੇ ਗੋਡੇ ਦੀ ਸੱਟ ਲੱਗ ਗਈ ਸੀ। ਉਹ ਟੂਰਨਾਮੈਂਟ ਵਿੱਚ ਪਾਕਿਸਤਾਨ ਅਤੇ ਹਾਂਗਕਾਂਗ ਦੇ ਖਿਲਾਫ ਮੈਚ ਖੇਡਣ ਤੋਂ ਬਾਅਦ ਬਾਹਰ ਹੋ ਗਿਆ ਸੀ। ਉਨ੍ਹਾਂ ਨੇ ਦੋਵੇਂ ਮੈਚਾਂ ‘ਚ ਟੀਮ ਇੰਡੀਆ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਜਡੇਜਾ ਦੇ ਸੱਜੇ ਗੋਡੇ ਦੀ ਸਰਜਰੀ ਹੋਈ ਹੈ। ਉਨ੍ਹਾਂ ਦੀ ਜਗ੍ਹਾ ਵਸਿੰਗਟਨ, ਸ਼ਾਹਵਾਜ ਅਹਿਮਦ ਜਾ ਅਕਸਰ ਪਟੇਲ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ | The post ਟੀ-20 ਵਿਸ਼ਵ ਕੱਪ ‘ਚ ਰਵਿੰਦਰ ਜਡੇਜਾ ਦੀ ਕੌਣ ਲੈ ਸਕਦੈ ਜਗ੍ਹਾ, ਪੜ੍ਹੋ ਪੂਰੀ ਖ਼ਬਰ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵੱਲੋਂ ਸ਼ੂਟਰ ਦੀਪਕ ਮੁੰਡੀ ਤੇ ਉਸਦੇ 2 ਸਾਥੀਆਂ ਨੂੰ ਪੰਜਾਬ ਲਿਆਂਦਾ Saturday 10 September 2022 05:15 PM UTC+00 | Tags: breaking-news deepak-mundi ਚੰਡੀਗੜ੍ਹ 10 ਸਤੰਬਰ 2022: ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਸ਼ੂਟਰ ਦੀਪਕ ਮੁੰਡੀ ਅਤੇ ਉਸਦੇ ਸਾਥੀ ਕਪਿਲ ਪੰਡਿਤ ਅਤੇ ਰਜਿੰਦਰ ਨੂੰ ਲੈ ਕੇ ਚੰਡੀਗੜ੍ਹ ਏਅਰਪੋਰਟ ‘ਤੇ ਪਹੁੰਚੀ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਦੀਪਕ ਮੁੰਡੀ ਨੂੰ ਨੇਪਾਲ ਦੀ ਸਰਹੱਦ ‘ਤੇ 2 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੀ ਟੀਮ ਚੰਡੀਗੜ੍ਹ ਏਅਰਪੋਰਟ ਪਹੁੰਚ ਗਈ ਹੈ। ਚੰਡੀਗੜ੍ਹ ਏਅਰਪੋਰਟ ‘ਤੇ ਕੁਝ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ ਜਿਸਤੋਂ ਬਾਅਦ ਕੱਲ੍ਹ ਦੀਪਕ ਮੁੰਡੀ ਨੂੰ ਮਾਨਸਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ | ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ | ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਵਿਖੇ 6 ਸ਼ੂਟਰਾਂ ਨੇ ਕਤਲ ਕਰ ਦਿੱਤਾ ਸੀ। ਜੋ ਕੋਰੋਲਾ ਅਤੇ ਬੋਲੇਰੋ ਮਾਡਿਊਲ ‘ਚ ਆਏ ਸੀ। ਇਨ੍ਹਾਂ ‘ਚੋਂ ਬੋਲੇਰੋ ਮੋਡਿਊਲ ਦੇ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ ਉਰਫ਼ ਕੁਲਦੀਪ ਤੋਂ ਬਾਅਦ ਪੁਲਿਸ ਨੇ ਦੀਪਕ ਮੁੰਡੀ ਨੂੰ ਵੀ ਫੜ ਲਿਆ ਹੈ। ਦੂਜੇ ਪਾਸੇ ਕੋਰੋਲਾ ਮਾਡਿਊਲ ਦੇ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਦਾ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਟਾਰੀ ਨੇੜੇ ਭਕਨਾ ਪਿੰਡ ਵਿੱਚ ਐਨਕਾਊਂਟਰ ਕਰ ਦਿੱਤਾ ਸੀ The post ਪੰਜਾਬ ਪੁਲਿਸ ਵੱਲੋਂ ਸ਼ੂਟਰ ਦੀਪਕ ਮੁੰਡੀ ਤੇ ਉਸਦੇ 2 ਸਾਥੀਆਂ ਨੂੰ ਪੰਜਾਬ ਲਿਆਂਦਾ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |