ਮੁੰਬਈ ‘ਚ ED ਨੇ 4 ਟਿਕਾਣਿਆਂ ‘ਤੇ ਮਾਰਿਆ ਛਾਪਾ, ਨਿੱਜੀ ਲਾਕਰਾਂ ਤੋਂ ਮਿਲਿਆ 91.5 ਕਿਲੋ ਸੋਨਾ ਤੇ 340 ਕਿਲੋ ਚਾਂਦੀ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਵਿਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ 91.5 ਕਿਲੋਗ੍ਰਾਮ ਸੋਨਾ ਤੇ 152 ਕਿਲੋਗ੍ਰਾਮ ਚਾਂਦੀ ਜ਼ਬਤ ਕੀਤੀ ਹੈ। ਮੈਸਰਸ ਰੱਖਿਆ ਬੁਲੀਅਨ ਦੇ ਟਿਕਾਣਿਆਂ ਤੋਂ 188 ਕਿਲੋਗ੍ਰਾਮ ਚਾਂਦੀ ਵੀ ਜ਼ਬਤ ਕੀਤਾ। ਜ਼ਬਤ ਸਾਮਾਨ ਦੀ ਕੁੱਲ ਕੀਮਤ 47.76 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਈਡੀ ਨੇ ਮੈਸਰਸ ਪਾਰੇਖ ਐਲੂਮੀਨੈਕਸ ਲਿਮਟਿਡ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਕੰਪਨੀ ‘ਤੇ ਬੈਂਕਾਂ ਨੂੰ ਧੋਖਾ ਦੇ ਕੇ 2296.58 ਕਰੋੜ ਦਾ ਕਰਜ਼ ਲੈਣ ਦਾ ਦੋਸ਼ ਹੈ।

ਤਲਾਸ਼ੀ ਕਾਰਵਾਈ ਦੌਰਾਨ ਮੈਸਰਸ ਰੱਖਿਆ ਬੁਲੀਅਨ ਦੇ ਟਿਕਾਣਿਆਂ ‘ਤੇ ਨਿੱਜੀ ਲਾਕਰਾਂ ਦੀਆਂ ਚਾਬੀਆਂ ਮਿਲੀਆਂ। ਨਿੱਜੀ ਲਾਕਰਾਂ ਦੀ ਤਲਾਸ਼ੀ ਲੈਣ ‘ਤੇ ਪਤਾ ਲੱਗਾ ਕਿ ਲਾਕਰ ਦਾ ਸੰਚਾਲਨ ਸਹੀ ਨਿਯਮਾਂ ਦਾ ਪਾਲਣ ਕੀਤੇ ਬਿਨਾਂ ਕੀਤਾ ਜਾ ਰਿਹਾ ਸੀ। ਕੇਵਾਈਸੀ ਦਾ ਪਾਲਣ ਨਹੀਂ ਕੀਤਾ ਗਿਆ ਸੀ ਤੇ ਉਥੇ ਕੋਈ ਵੀ ਸੀਸੀਟੀਵੀ ਕੈਮਰਾ ਨਹੀੰ ਲਗਾਇਆ ਗਿਆ ਸੀ। ਕੋਈ ਇਨ ਤੇ ਆਊਟ ਰਜਿਸਟਰ ਨਹੀਂ ਸੀ।

ਲਾਕਰ ਪਰਿਸਰ ਦੀ ਤਲਾਸ਼ੀ ਲੈਣ ‘ਤੇ ਪਤਾ ਲੱਗਾ ਕਿ 760 ਲਾਕਰ ਸਨ, ਜਿਨ੍ਹਾਂ ਵਿਚੋਂ 3 ਮੈਸਰਸ ਰੱਖਿਆ ਬੁਲੀਅਨ ਦੇ ਸਨ। ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਮੁੰਬਈ ‘ਚ ED ਨੇ 4 ਟਿਕਾਣਿਆਂ ‘ਤੇ ਮਾਰਿਆ ਛਾਪਾ, ਨਿੱਜੀ ਲਾਕਰਾਂ ਤੋਂ ਮਿਲਿਆ 91.5 ਕਿਲੋ ਸੋਨਾ ਤੇ 340 ਕਿਲੋ ਚਾਂਦੀ appeared first on Daily Post Punjabi.



Previous Post Next Post

Contact Form