ਫੰਡਾਂ ‘ਚ ਹੇਰਾਫੇਰੀ ਦੇ ਦੋਸ਼ ‘ਚ ਗੁਰਦਾਸਪੁਰ ਦੇ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਮੁਕੱਦਮਾ ਦਰਜ

ਵਿਜੀਲੈਂਸ ਬਿਓਰੋ (ਵਿਜੀਲੈਂਸ ਬਿਊਰੋ) ਨੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਬਲਾਕ ਦੀ ਗ੍ਰਾਮ ਪੰਚਾਇਤ ਸਠਿਆਲੀ ਦੇ ਫੰਡਾਂ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਵਿੱਚ ਸਾਬਕਾ ਸਰਪੰਚ ਸਤਨਾਮ ਸਿੰਘ ਅਤੇ ਪੰਚਾਇਤ ਸਕੱਤਰ ਸੁਖਦੇਵ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਵਾਂ ਨੇ 20.08 ਲੱਖ ਰੁਪਏ ਦਾ ਗਬਨ ਕੀਤਾ ਹੈ। ਇਹ ਰਕਮ 2013 ਤੋਂ 2018 ਦਰਮਿਆਨ ਵਿਕਾਸ ਕਾਰਜਾਂ ਲਈ ਸਰਕਾਰ ਤੋਂ ਆਈਆਂ ਗ੍ਰਾਂਟਾਂ ਅਤੇ ਫੰਡਾਂ ਵਿੱਚੋਂ ਸੀ। ਦੋਵਾਂ ਖਿਲਾਫ ਆਈਪੀਸੀ ਦੀ ਧਾਰਾ 409 ਅਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13(1)(ਏ) ਅਤੇ 13(2) ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਵਿਜੀਲੈਸ ਵਲੋਂ ਬਲਜਿੰਦਰ ਕੁਮਾਰ ਕਾਨੂੰਨਗੋ ਤਹਿਸੀਲ ਖਮਾਣੋ ਅਤੇ ਉਸ ਦੇ ਵਿਚੋਲੇ ਇਕ ਪ੍ਰਾਇਵੇਟ ਵਿਅਕਤੀ ਸਤਪਾਲ ਸਿੰਘ ਸੱਤਾ ਵਾਸੀ ਭੈਣੀਕਲਾਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦੋਵਾਂ ਖਿਲਾਫ ਧਾਰਾ 7 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ

ਇੱਕ ਵੱਖਰੇ ਕੇਸ ਵਿੱਚ ਸ਼ਿਕਾਇਤਕਰਤਾ ਜਰਨੈਲ ਸਿੰਘ ਨੇ ਵਿਜੀਲੈਂਸ ਦੀ ਟੋਲ ਫਰੀ ਹੈਲਪਲਾਈਨ ਉਪਰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਬਲਜਿੰਦਰ ਕੁਮਾਰ ਕਾਨੂੰਗੋ ਵਲੋਂ ਆਪਣੇ ਨਾਲ ਰੱਖੇ ਗਏ ਪ੍ਰਾਈਵੇਟ ਕਰਿੰਦੇ ਸਤਪਾਲ ਸਿੰਘ ਸੱਤਾ ਰਾਹੀਂ ਪਿੰਡ ਬਿਲਾਸਪੁਰ ਵਿਖੇ ਖਰੀਦ ਕੀਤੀ ਗਈ ਜ਼ਮੀਨ ਦੀ ਤਕਸੀਮ ਕਰਾਉਣ ਅਤੇ ਮਿਣਤੀ ਕਰਾਉਣ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਉਕਤ ਕਾਨੂੰਗੋ ਪਹਿਲਾਂ ਹੀ ਉਸ ਕੋਲੋਂ 3000 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ 10,000 ਰੁਪਏ ਹੋਰ ਰਿਸ਼ਵਤ ਦੀ ਮੰਗ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਫੰਡਾਂ ‘ਚ ਹੇਰਾਫੇਰੀ ਦੇ ਦੋਸ਼ ‘ਚ ਗੁਰਦਾਸਪੁਰ ਦੇ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਮੁਕੱਦਮਾ ਦਰਜ appeared first on Daily Post Punjabi.



source https://dailypost.in/latest-punjabi-news/a-case-has-been-filed/
Previous Post Next Post

Contact Form