ਦਰਦਨਾਕ ਹਾਦਸਾ: ਸੈਲਾਨੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 7 ਲੋਕਾਂ ਦੀ ਮੌਤ, 10 ਜ਼ਖਮੀ

ਹਿਮਾਚਲ ਦੇ ਕੁੱਲੂ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਸੈਲਾਨੀਆਂ ਨਾਲ ਭਰੀ ਬੱਸ ਖੱਡ ਵਿੱਚ ਜਾ ਡਿੱਗੀ ਹੈ। ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਸ ਹਾਦਸੇ ਦੇ ਤੁਰੰਤ ਬਾਅਦ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਵਾਰਾਣਸੀ IIT BHU ਦੇ ਵਿਦਿਆਰਥੀ ਵੀ ਹਨ।

Kullu road accident
Kullu road accident

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁੱਲੂ ਵਿੱਚ ਬੰਜਾਰ ਘਾਟੀ ਦੇ ਘਿਯਾਗੀ ਇਲਾਕੇ ਵਿੱਚ NH-305 ‘ਤੇ ਐਤਵਾਰ ਰਾਤ ਕਰੀਬ 8.30 ਵਜੇ ਵਾਪਰਿਆ। ਇਸ ਹਾਦਸੇ ਵਿੱਚ ਜ਼ਖਮੀ 10 ਲੋਕਾਂ ਵਿੱਚੋਂ 5 ਨੂੰ ਜ਼ੋਨਲ ਹਸਪਤਾਲ, ਕੁੱਲੂ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ 5 ਦਾ ਇਲਾਜ ਬੰਜਾਰ ਦੇ ਇੱਕ ਹਸਪਤਾਲ ਵਿੱਚ ਜਾਰੀ ਹੈ।

ਇਹ ਵੀ ਪੜ੍ਹੋ: ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਅਤੇ ਬੱਸ ਡਰਾਈਵਰ ਨੂੰ ਬੱਸ ਮੋੜਨ ਵਿੱਚ ਬਹੁਤ ਦਿੱਕਤ ਹੋਈ ਸੀ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਰਿਹਾ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਦਰਦਨਾਕ ਹਾਦਸਾ: ਸੈਲਾਨੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 7 ਲੋਕਾਂ ਦੀ ਮੌਤ, 10 ਜ਼ਖਮੀ appeared first on Daily Post Punjabi.



Previous Post Next Post

Contact Form