ਦਰਦਨਾਕ ਹਾਦਸਾ: ਪੰਜਾਬ ਤੋਂ ਮਨਾਲੀ ਘੁੰਮਣ ਗਏ 3 ਦੋਸਤਾਂ ਦੀ ਕਾਰ ਬਿਆਸ ਦਰਿਆ ‘ਚ ਡਿੱਗੀ, 2 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਵੀਰਵਾਰ ਰਾਤ ਨੂੰ ਵਾਪਰੇ ਸੜਕ ਹਾਦਸੇ ਵਿੱਚ ਚੰਡੀਗੜ੍ਹ ਦੇ ਨੌਜਵਾਨ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ । ਇਹ ਹਾਦਸਾ ਮੰਡੀ ਦੇ ਪੰਡੋਹ ਸਥਿਤ 6 ਮੀਲ ਦੇ ਨੇੜੇ ਵਾਪਰਿਆ। ਪੰਜਾਬ ਨੰਬਰ ਦੀ PB35 AH 3787 ਕ੍ਰੇਟਾ ਕਾਰ ਬੇਕਾਬੂ ਹੋ ਕੇ ਨਾਲ ਦੇ ਲੰਘਦੇ ਬਿਆਸ ਦਰਿਆ ਵਿੱਚ ਜਾ ਡਿੱਗੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ। ਤਿੰਨੋਂ ਮਨਾਲੀ ਗਏ ਹੋਏ ਸਨ ਅਤੇ ਜਦੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

Mandi Road Accident
Mandi Road Accident

ਇਸ ਹਾਦਸੇ ਵਿੱਚ ਚੰਡੀਗੜ੍ਹ ਦੇ ਸੈਕਟਰ-45 ਦੇ 29 ਸਾਲਾ ਪ੍ਰਤੀਕ ਸਬਰਵਾਲ ਅਤੇ ਪੰਜਾਬ ਦੇ ਅੰਮ੍ਰਿਤਸਰ ਦੇ 28 ਸਾਲਾ ਹਰਨੂਰ ਸਿੰਘ ਦੀ ਮੌਤ ਹੋ ਗਈ, ਜਦਕਿ ਪੰਜਾਬ ਦੇ ਗੁਰਦਾਸਪੁਰ ਦਾ 27 ਸਾਲਾ ਵਿਧੂ ਸ਼ਰਮਾ ਇਸ ਹਾਦਸੇ ਵਿੱਚ ਜ਼ਖਮੀ ਹੋ ਗਿਆ ਹੈ । ਤਿੰਨੋਂ ਦੋਸਤ ਮਨਾਲੀ ਘੁੰਮਣ ਗਏ ਹੋਏ ਸਨ । ਮਿਲੀ ਜਾਣਕਾਰੀ ਮੁਤਾਬਕ ਮੰਡੀ ਦੇ ਪੰਡੋਹ ਸਥਿਤ 6 ਮੀਲ ਨੇੜੇ ਵੀਰਵਾਰ ਦੇਰ ਸ਼ਾਮ ਕ੍ਰੇਟਾ ਕਾਰ ਬਿਆਸ ਦਰਿਆ ਵਿੱਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਕਾਰ ਵਿੱਚ ਪ੍ਰਤੀਕ ਸਬਰਵਾਲ, ਵਿਧੂ ਸ਼ਰਮਾ ਅਤੇ ਹਰਨੂਰ ਸਿੰਘ ਸਵਾਰ ਸਨ। ਇਹ ਤਿੰਨੇ ਨੌਜਵਾਨ ਮਨਾਲੀ ਘੁੰਮਣ ਤੋਂ ਬਾਅਦ ਵਾਪਸ ਆ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ । ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।

ਇਹ ਵੀ ਪੜ੍ਹੋ: ਪੰਜਾਬ ‘ਚ ਗੈਂਗਸਟਰਾਂ ਦੀ ਆਨਲਾਈਨ ਭਰਤੀ ! ਗੈਂਗ ‘ਚ ਸ਼ਾਮਿਲ ਹੋਣ ਲਈ ਬੰਬੀਹਾ ਗਰੁੱਪ ਨੇ ਜਾਰੀ ਕੀਤਾ ਵਟਸਐਪ ਨੰਬਰ

ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ । ਤਿੰਨੋਂ ਨੌਜਵਾਨ ਕਾਰ ਦੇ ਅੰਦਰ ਹੀ ਫਸ ਗਏ ਸਨ । ਪ੍ਰਤੀਕ ਅਤੇ ਹਰਨੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਪੁਲਿਸ ਨੇ ਜ਼ਖਮੀ ਨੌਜਵਾਨ ਸਮੇਤ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਗੱਡੀ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਜ਼ੋਨਲ ਹਸਪਤਾਲ ਮੰਡੀ ਭੇਜ ਦਿੱਤਾ । ਜ਼ਖ਼ਮੀ ਨੌਜਵਾਨ ਵਿਧੂ ਸ਼ਰਮਾ ਦਾ ਮੰਡੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਪੁਲਿਸ ਨੇ ਹਾਦਸੇ ਸਬੰਧੀ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਹੈ।

Mandi Road Accident
Mandi Road Accident

ਇਸ ਘਟਨਾ ਸਬੰਧੀ ਐਸਪੀ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ ਦੇ ਪੰਡੋਹ ਵਿੱਚ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਸ਼ੁੱਕਰਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਦਰਦਨਾਕ ਹਾਦਸਾ: ਪੰਜਾਬ ਤੋਂ ਮਨਾਲੀ ਘੁੰਮਣ ਗਏ 3 ਦੋਸਤਾਂ ਦੀ ਕਾਰ ਬਿਆਸ ਦਰਿਆ ‘ਚ ਡਿੱਗੀ, 2 ਦੀ ਮੌਤ appeared first on Daily Post Punjabi.



Previous Post Next Post

Contact Form