ਲਾਟਰੀ ਜਿੱਤਣ ਤੋਂ ਬਾਅਦ ਵੀ ਮੁਸ਼ਕਲਾਂ ‘ਚ ਘਿਰਿਆ ਆਟੋ ਚਾਲਕ, ਕਿਹਾ-‘ਮੈਨੂੰ 25 ਕਰੋੜ ਜਿੱਤਣ ਦਾ ਪਛਤਾਵਾ’

ਕੇਰਲਾ ਵਿੱਚ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਜਿੱਤਣ ਵਾਲਾ ਆਟੋ ਚਾਲਕ ਅਨੂਪ ਲਾਟਰੀ ਜਿੱਤਣ ਤੋਂ ਬਾਅਦ ਵੀ ਦੁਖੀ ਹੈ । ਦਰਅਸਲ, ਲਾਟਰੀ ਜਿੱਤਣ ਤੋਂ ਬਾਅਦ ਦੂਰ-ਦੂਰ ਤੋਂ ਲੋਕ ਉਸ ਕੋਲ ਮਦਦ ਲਈ ਆ ਰਹੇ ਹਨ । ਅਨੂਪ ਦਾ ਕਹਿਣਾ ਹੈ ਕਿ ਉਸ ਨੂੰ ਲਾਟਰੀ ਜਿੱਤਣ ਦਾ ਪਛਤਾਵਾ ਹੈ । ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੇ ਗਏ ਇੱਕ ਵੀਡੀਓ ਵਿੱਚ ਅਨੂਪ ਨੇ ਕਿਹਾ ਕਿ ਉਸ ਨੂੰ ਆਪਣਾ ਘਰ ਬਦਲਣਾ ਪਿਆ ਕਿਉਂਕਿ ਦੂਰ-ਦੂਰ ਤੋਂ ਲੋਕ ਉਸ ਕੋਲ ਆਰਥਿਕ ਮਦਦ ਲਈ ਆ ਰਹੇ ਹਨ।

Kerala auto driver regrets
Kerala auto driver regrets

ਅਨੂਪ ਨੇ ਕਿਹਾ ਕਿ ਹੁਣ ਤੱਕ ਲਾਟਰੀ ਦਾ ਇੱਕ ਵੀ ਪੈਸੇ ਉਸਨੂੰ ਨਹੀਂ ਮਿਲਿਆ ਹੈ, ਪਰ ਲੋਕ ਉਸਦੇ ਪਿੱਛੇ ਪੈ ਗਏ ਹਨ । ਮੈਂ ਆਪਣਾ ਘਰ ਛੱਡ ਕੇ ਆਪਣੇ ਰਿਸ਼ਤੇਦਾਰ ਦੇ ਘਰ ਰਹਿਣ ਲੱਗ ਗਿਆ, ਪਰ ਲੋਕ ਉੱਥੇ ਵੀ ਪਹੁੰਚ ਗਏ । ਮੈਂ ਆਪਣੀ ਸਾਰੀ ਸ਼ਾਂਤੀ ਗੁਆ ਲਈ ਹੈ । ਅਨੂਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਪਹਿਲਾ ਇਨਾਮ ਨਹੀਂ ਜਿੱਤਣਾ ਚਾਹੀਦਾ ਸੀ। ਦੂਜਾ ਜਾਂ ਤੀਜਾ ਇਨਾਮ ਕਾਫੀ ਹੁੰਦਾ । ਜ਼ਿਕਰਯੋਗ ਹੈ ਕਿ ਸ਼੍ਰੀਵਰਹਮ ਦੇ ਰਹਿਣ ਵਾਲੇ ਅਨੂਪ ਨੇ 18 ਸਤੰਬਰ ਨੂੰ 25 ਕਰੋੜ ਰੁਪਏ ਦੀ ਲਾਟਰੀ ਜਿੱਤੀ ਸੀ ।

ਇਹ ਵੀ ਪੜ੍ਹੋ: ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ

ਦੱਸ ਦੇਈਏ ਕਿ ਲਾਟਰੀ ਜਿੱਤਣ ਤੋਂ ਬਾਅਦ ਆਟੋ ਚਾਲਕ ਅਨੂਪ ਨੇ ਦੱਸਿਆ ਸੀ ਕਿ ਉਹ ਪਿਛਲੇ 22 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਅਤੇ ਹੁਣ ਤੱਕ ਉਹ ਕੁਝ ਸੌ ਰੁਪਏ ਤੋਂ ਲੈ ਕੇ ਵੱਧ ਤੋਂ ਵੱਧ ਪੰਜ ਹਜ਼ਾਰ ਰੁਪਏ ਤੱਕ ਦਾ ਇਨਾਮ ਜਿੱਤ ਚੁੱਕਿਆ ਹੈ । ਉਸਨੇ ਦੱਸਿਆ ਸੀ ਕਿ ਉਸਨੇ ਕਦੇ ਵੀ ਲਾਟਰੀ ਜਿੱਤਣ ਦੀ ਉਮੀਦ ਨਹੀਂ ਕੀਤੀ ਅਤੇ ਕੌਣ ਜਿੱਤਿਆ ਵੀ ਟੀਵੀ ‘ਤੇ ਨਹੀਂ ਦੇਖਦੇ ਸਨ । ਪਰ ਜਦੋਂ ਉਸ ਨੇ ਆਪਣਾ ਮੋਬਾਈਲ ਦੇਖਿਆ ਤਾਂ ਉਸ ਨੂੰ ਜਿੱਤ ਦਾ ਪਤਾ ਲੱਗਿਆ । ਉਨ੍ਹਾਂ ਕਿਹਾ ਕਿ ਇੰਨੇ ਸਾਲਾ ਤੱਕ ਹਾਰ ਦੇਖਣ ਤੋਂ ਬਾਅਦ ਮੈਂ ਜਿੱਤਣ ਬਾਰੇ ਸੋਚਿਆ ਵੀ ਨਹੀਂ ਸੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਲਾਟਰੀ ਜਿੱਤਣ ਤੋਂ ਬਾਅਦ ਵੀ ਮੁਸ਼ਕਲਾਂ ‘ਚ ਘਿਰਿਆ ਆਟੋ ਚਾਲਕ, ਕਿਹਾ-‘ਮੈਨੂੰ 25 ਕਰੋੜ ਜਿੱਤਣ ਦਾ ਪਛਤਾਵਾ’ appeared first on Daily Post Punjabi.



Previous Post Next Post

Contact Form