ਦਸੂਹਾ ਰੋਡ ‘ਤੇ ਅੱਜ ਸਕੂਲੀ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਬੱਚਿਆਂ ਨਾਲ ਭਰੀ ਬੱਸ ਦਾ ਭਿਆਨਕ ਐਕਸੀਡੈਂਟ ਹੋ ਗਿਆ। ਬੱਸ ਵਿਚ ਕੁੱਲ 40 ਛੋਟੇ-ਛੋਟੇ ਬੱਚੇ ਸਵਾਰ ਸਨ। ਹਾਦਸੇ ਵਿਚ ਇਕ ਬੱਚੇ ਦੀ ਮੌਤ ਹੋਣ ਦੀ ਖਬਰ ਹੈ ਤੇ 3 ਦੀ ਹਾਲਤ ਗੰਭੀਰ ਹੈ।
ਮਿਲੀ ਜਾਣਕਾਰੀ ਮੁਤਾਬਕ ਇੱਕ ਬੇਕਾਬੂ ਹੋਏ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਹਾਦਸਾ ਵਾਪਰਿਆ। ਮੌਕੇ ‘ਤੇ 12 ਬੱਚੇ ਫੱਟੜ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਿਆ ਗਿਆ ਹੈ। ਛੋਟੇ-ਛੋਟੇ ਮਾਸੂਮ ਬੱਚੇ ਮਾਪਿਆਂ ਨੂੰ ਵਾਜਾਂ ਮਾਰ ਰੋ ਰਹੇ ਸਨ। ਹਾਦਸੇ ਨੂੰ ਦੇਖ ਕੇ ਬੱਚੇ ਸਹਿਮੇ ਹੋਏ ਸਨ। ਐਕਸੀਡੈਂਟ ਵਿਚ ਬੱਸ ਦਾ ਕੰਡਕਟਰ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
The post ਦਸੂਹਾ ਰੋਡ ‘ਤੇ ਬੱਚਿਆਂ ਨਾਲ ਭਰੀ ਸਕੂਲ ਬੱਸ ਦਾ ਹੋਇਆ ਐਕਸੀਡੈਂਟ, 1 ਦੀ ਮੌਤ, 3 ਗੰਭੀਰ appeared first on Daily Post Punjabi.
source https://dailypost.in/latest-punjabi-news/a-school-bus/