ਭਾਰਤ ਦੀ ਪਹਿਲੀ ਸਵਦੇਸ਼ੀ mRNA ਵੈਕਸੀਨ ਨੂੰ ਮਿਲੀ ਮਨਜ਼ੂਰੀ, 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਲੱਗੇਗਾ ਇਹ ਟੀਕਾ

ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ 18 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਲਈ ਸੀਮਿਤ ਐਮਰਜੈਂਸੀ ਵਰਤੋਂ ਲਈ ਪੁਣੇ ਸਥਿਤ ਜੇਨੋਵਾ ਬਾਇਓਫਾਰਮਾਸਿਊਟੀਕਲਜ਼ ਤੋਂ mRNA ਕੋਵਿਡ-19 ਵੈਕਸੀਨ ਦੀਆਂ ਦੋ ਖੁਰਾਕਾਂ ਨੂੰ ਮਨਜ਼ੂਰੀ ਦਿੱਤੀ ਹੈ । ਸੂਤਰਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਇਹ ਟੀਕਾ ਸਟੋਰੇਜ ਦੌਰਾਨ 2-8 ਡਿਗਰੀ ਸੈਲਸੀਅਸ ਤਾਪਮਾਨ ‘ਤੇ ਵੀ ਸਥਿਰ ਰਹਿੰਦਾ ਹੈ । ਇਸ ਤੋਂ ਇਲਾਵਾ DCGI ਨੇ ਬੁੱਧਵਾਰ ਨੂੰ ਸੀਰਮ ਇੰਸਟੀਚਿਊਟ ਦੇ ਐਂਟੀ-ਕੋਵਿਡ-19 ਵੈਕਸੀਨ ਕੋਵੋਵੈਕਸ (Covovax) ਨੂੰ ਕੁਝ ਸ਼ਰਤਾਂ ਨਾਲ 7 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਸੀਮਿਤ ਐਮਰਜੈਂਸੀ ਵਰਤੋਂ ਲਈ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਵੱਲੋਂ ਸਾਂਝੀ ਕੀਤੀ ਗਈ ਹੈ।

DCGI approves indigenous mRNA Covid jab
DCGI approves indigenous mRNA Covid jab

ਵਿਸ਼ਾ ਮਾਹਿਰ ਕਮੇਟੀ (ਐਸਈਸੀ) ਨੇ ਸ਼ੁੱਕਰਵਾਰ ਦੀ ਮੀਟਿੰਗ ਵਿੱਚ ਭਾਰਤ ਦੀ ਪਹਿਲੀ ਐਮ-ਆਰਐਨਏ ਵੈਕਸੀਨ ਲਈ ਐਮਰਜੈਂਸੀ ਵਰਤੋਂ ਅਧਿਕਾਰ (ਈਯੂਏ) ਦੀ ਸਿਫ਼ਾਰਸ਼ ਕੀਤੀ ਸੀ । ਭਾਰਤ ਦੇ ਡਰੱਗ ਰੈਗੂਲੇਟਰ ਅਧੀਨ ਵਿਸ਼ਾ ਮਾਹਿਰ ਕਮੇਟੀ ਨੇ ਜੇਨੋਵਾ ਬਾਇਓਫਾਰਮਾਸਿਊਟੀਕਲਜ਼ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਨੂੰ ਤਸੱਲੀਬਖਸ਼ ਪਾਇਆ ਹੈ। ਕੰਪਨੀ ਨੇ ਅਪ੍ਰੈਲ ਵਿੱਚ ਡਾਟਾ ਜਮ੍ਹਾ ਕੀਤਾ ਸੀ ।

ਇਹ ਵੀ ਪੜ੍ਹੋ: ਸਿਮਰਨਜੀਤ ਸਿੰਘ ਮਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਡਾਕਟਰਾਂ ਨੇ ਆਰਾਮ ਕਰਨ ਦੀ ਦਿੱਤੀ ਸਲਾਹ

ਇਸ ਤੋਂ ਪਹਿਲਾਂ ਮਈ ਦੇ ਮਹੀਨੇ ਵਿੱਚ ਜੇਨੋਵਾ ਨੇ ਫੇਜ਼-3 ਡੇਟਾ ਜਮਾ ਕਰਨ ਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਲਿਖਿਆ ਸੀ, “ਜੇਨੋਵਾ ਰੈਗੂਲੇਟਰੀ ਏਜੰਸੀ ਨਾਲ ਸੰਚਾਰ ਵਿੱਚ ਹੈ ਅਤੇ ਉਤਪਾਦ ਦੀ ਪ੍ਰਵਾਨਗੀ ਲਈ ਲੋੜੀਂਦੇ ਸਾਰੇ ਡੇਟਾ ਅਤੇ ਜਾਣਕਾਰੀ ਜਮ੍ਹਾਂ ਕਰ ਚੁੱਕੀ ਹੈ।” ਕੰਪਨੀ ਨੇ ਵੈਕਸੀਨ ਦੀ ਸੁਰੱਖਿਆ, ਇਮਿਊਨਿਟੀ ਅਤੇ ਸਹਿਣਸ਼ੀਲਤਾ ਦਾ ਮੁਲਾਂਕਣ ਕਰਨ ਲਈ 4000 ਭਾਗੀਦਾਰਾਂ ‘ਤੇ ਫੇਜ਼-2 ਅਤੇ ਫੇਜ਼-3 ਦੇ ਦੂਤਾਂ ਟ੍ਰਾਇਲ ਕੀਤੇ ਹਨ। ਅਧਿਕਾਰਤ ਸੂਤਰਾਂ ਅਨੁਸਾਰ ਹੋਰ ਐਮ-ਆਰਐਨਏ ਟੀਕਿਆਂ ਨੂੰ ਸਬ-ਜ਼ੀਰੋ ਤਾਪਮਾਨਾਂ ਵਿੱਚ ਸਟੋਰ ਕਰਨ ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ ਜੇਨੋਵਾ ਦੇ ਐਮ-ਆਰਐਨਏ ਟੀਕੇ ਨੂੰ 2 ਤੋਂ 8 ਡਿਗਰੀ ਸੈਲਸੀਅਸ ਵਿੱਚ ਸਟੋਰ ਕੀਤਾ ਜਾ ਸਕਦਾ ਹੈ।

DCGI approves indigenous mRNA Covid jab
DCGI approves indigenous mRNA Covid jab

ਦੱਸ ਦੇਈਏ ਕਿ DCGI ਨੇ ਅੱਜ 7 ਸਾਲ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੁਝ ਸ਼ਰਤਾਂ ਦੇ ਅਧੀਨ ਸੀਮਤ ਐਮਰਜੈਂਸੀ ਵਰਤੋਂ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਐਂਟੀ-ਕੋਵਿਡ-19 ਵੈਕਸੀਨ ਕੋਵੋਵੈਕਸ ਨੂੰ ਵੀ ਮਨਜ਼ੂਰੀ ਦਿੱਤੀ ਹੈ । DCGI ਦੀ ਮਨਜ਼ੂਰੀ ਪਿਛਲੇ ਹਫਤੇ ਕੋਵਿਡ ਸਬੰਧੀ ਵਿਸ਼ਾ ਮਾਹਿਰ ਕਮੇਟੀ (SEC) ਵੱਲੋਂ 7 ਤੋਂ 11 ਸਾਲ ਦੀ ਉਮਰ ਵਰਗ ਲਈ ਐਮਰਜੈਂਸੀ ਵਰਤੋਂ ਲਈ ਵੈਕਸੀਨ ਦੀ ਆਗਿਆ ਦੇਣ ਦੀ ਸਿਫ਼ਾਰਸ਼ ਕਰਨ ਤੋਂ ਬਾਅਦ ਆਈ ਹੈ । ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 16 ਮਾਰਚ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਦੇ ਸਰਕਾਰੀ ਅਤੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਇਸ ਸਬੰਧ ਵਿੱਚ ਡੀਸੀਜੀਆਈ ਨੂੰ ਇੱਕ ਬੇਨਤੀ ਪੱਤਰ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਭਾਰਤ ਦੀ ਪਹਿਲੀ ਸਵਦੇਸ਼ੀ mRNA ਵੈਕਸੀਨ ਨੂੰ ਮਿਲੀ ਮਨਜ਼ੂਰੀ, 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਲੱਗੇਗਾ ਇਹ ਟੀਕਾ appeared first on Daily Post Punjabi.



Previous Post Next Post

Contact Form