ਜਰਮਨੀ ਪੁੱਜੇ PM ਮੋਦੀ ਨੇ ਰੂਸ-ਯੂਕਰੇਨ ਜੰਗਬੰਦੀ ਦੀ ਕੀਤੀ ਅਪੀਲ ਕਿਹਾ-‘ਯੁੱਧ ਵਿਚ ਕੋਈ ਨਹੀਂ ਜਿੱਤੇਗਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਯੂਰਪੀ ਦੌਰੇ ਦੇ ਪਹਿਲੇ ਦਿਨ ਜਰਮਨੀ ਵਿਚ ਸਨ। ਉਹ ਜਰਮਨ ਚਾਂਸਲਰ ਓਲਾਫ ਸਕੋਲਜ ਨੂੰ ਮਿਲੇ। ਪੀਐੱਮ ਮੋਦੀ ਨੇ ਡੈਲੀਗੇਸ਼ਨ ਲੈਵਲ ਮੀਟਿੰਗ ਖਤਮ ਹੋਣ ਦੇ ਬਾਅਦ ਯੂਕਰੇਨ-ਰੂਸ ਜੰਗ ਦਾ ਜ਼ਿਕਰ ਕੀਤਾ।

PM ਮੋਦੀ ਨੇ ਕਿਹਾ ਕਿ ਯੂਕਰੇਨ ਦੇ ਸੰਕਟ ਦੇ ਸ਼ੁਰੂ ਤੋਂ ਹੀ ਅਸੀਂ ਯੁੱਧ ਰੋਕਣ ਲਈ ਕਿਹਾ ਸੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਹੀ ਇੱਕੋ-ਇਕ ਉਪਾਅ ਹੈ। ਸਾਡਾ ਮੰਨਣਾ ਹੈ ਕਿ ਇਸ ਯੁੱਧ ਵਿਚ ਕੋਈ ਨਹੀਂ ਜਿੱਤੇਗਾ, ਸਾਰਿਆਂ ਨੂੰ ਨੁਕਸਾਨ ਹੋਵੇਗਾ, ਇਸ ਲਈ ਅਸੀਂ ਸ਼ਾਂਤੀ ਦੇ ਪੱਖ ਵਿਚ ਹਾਂ।

ਯੂਕਰੇਨ ਸੰਘਰਸ਼ ਨਾਲ ਉਥਲ-ਪੁਥਲ ਕਾਰਨ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਵਿਸ਼ਵ ਵਿਚ ਖਾਧ ਤੇ ਫਰਟੀਲਾਈਜ਼ਰ ਦੀ ਵੀ ਕਮੀ ਹੋ ਰਹੀ ਹੈ। ਇਸ ਨਾਲ ਵਿਸ਼ਵ ਦੇ ਹਰ ਪਰਿਵਾਰ ‘ਤੇ ਬੋਝ ਪੈ ਰਿਹਾ ਹੈ ਪਰ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ‘ਤੇ ਇਸ ਦਾ ਅਸਰ ਹੋਰ ਗੰਭੀਰ ਹੋ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਪੋਸਟ ਕੋਵਿਡ ਕਾਲ ਵਿਚ ਭਾਰਤ ਹੋਰ ਵੱਡੀ ਅਰਥਵਿਵਸਥਾ ਦੇ ਮੁਕਾਬਲੇ ਸਭ ਤੋਂ ਤੇਜ਼ ਗ੍ਰੋਥ ਦੇਖ ਰਿਹਾ ਹੈ। ਸਾਨੂੰ ਭਰੋਸਾ ਹੈ ਕਿ ਭਾਰਤ ਵਿਸ਼ਵ ਸੁਧਾਰ ਦਾ ਇੱਕ ਮਹੱਤਵਪੂਰਨ ਥੰਮ ਬਣ ਜਾਵੇਗਾ। ਹਾਲ ਹੀ ਵਿੱਚ ਅਸੀਂ ਬਹੁਤ ਹੀ ਥੋੜ੍ਹੇ ਸਮੇਂ ਵਿੱਚ UAE ਅਤੇ ਆਸਟ੍ਰੇਲੀਆ ਨਾਲ ਵਪਾਰਕ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ।

The post ਜਰਮਨੀ ਪੁੱਜੇ PM ਮੋਦੀ ਨੇ ਰੂਸ-ਯੂਕਰੇਨ ਜੰਗਬੰਦੀ ਦੀ ਕੀਤੀ ਅਪੀਲ ਕਿਹਾ-‘ਯੁੱਧ ਵਿਚ ਕੋਈ ਨਹੀਂ ਜਿੱਤੇਗਾ’ appeared first on Daily Post Punjabi.



Previous Post Next Post

Contact Form