ਐਂਥਨੀ ਅਲਬਨੀਜ਼ ਹੋਣਗੇ ਆਸਟ੍ਰੇਲੀਆ ਦੇ ਨਵੇਂ PM, ਮੌਰੀਸਨ ਨੇ ਮੰਨੀ ਹਾਰ, PM ਮੋਦੀ ਨੇ ਦਿੱਤੀ ਵਧਾਈ

ਆਸਟ੍ਰੇਲੀਆ ‘ਚ ਸ਼ਨੀਵਾਰ ਸਵੇਰੇ ਵੋਟਿੰਗ ਤੋਂ ਬਾਅਦ ਗਿਣਤੀ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਇੱਥੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਹਾਰ ਮੰਨ ਲਈ ਹੈ। ਸਕਾਟ ਮੌਰੀਸਨ ਦੇ ਕੰਜ਼ਰਵੇਟਿਵ ਗਠਜੋੜ ਵੱਲੋਂ ਚੌਥੀ ਵਾਰ ਚੋਣਾਂ ਵਿੱਚ ਵੀ ਸਰਕਾਰ ਬਣਾਉਣ ਦੀ ਉਮੀਦ ਜਤਾਈ ਜਾ ਰਹੀ ਸੀ। ਪਰ ਤਾਜ਼ਾ ਅੰਕੜਿਆਂ ਮੁਤਾਬਕ ਮੌਰੀਸਨ ਦੀ ਗਠਜੋੜ ਸਰਕਾਰ ਬਹੁਮਤ ਸਾਬਤ ਕਰਦੀ ਨਜ਼ਰ ਨਹੀਂ ਆ ਰਹੀ ਹੈ। ਇੱਥੇ 9 ਸਾਲਾਂ ਬਾਅਦ ਲੇਬਰ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।

ਸਕੌਟ ਮੌਰੀਸਨ ਨੇ ਹਾਰ ਮੰਨਦੇ ਹੋਏ ਕਿਹਾ ਕਿ ਇਹ ਕੰਜ਼ਰਵੇਟਿਵ ਪਾਰਟੀ ਲਈ ਔਖੀ ਰਾਤ ਹੈ। ਮੌਰੀਸਨ ਨੇ ਕਿਹਾ- ‘ਅੱਜ ਰਾਤ ਮੈਂ ਵਿਰੋਧੀ ਧਿਰ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਜਿੱਤ ‘ਤੇ ਵਧਾਈ ਦਿੱਤੀ।’ ਮੰਨਿਆ ਜਾ ਰਿਹਾ ਹੈ ਕਿ ਜਲਵਾਯੂ ਪਰਿਵਰਤਨ ‘ਤੇ ਸਰਕਾਰ ਦੀ ਅਕਿਰਿਆਸ਼ੀਲਤਾ ਕਾਰਨ ਮੌਰੀਸਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸਿਆਸੀ ਭਾਈਵਾਲੀ ਨੂੰ ਮਜ਼ਬੂਤ ​​ਕਰਨ ਅਤੇ ਸਾਂਝੀਆਂ ਤਰਜੀਹਾਂ ‘ਤੇ ਕੰਮ ਕਰਨ ਦੀ ਉਮੀਦ ਕਰਦਾ ਹਾਂ।

ਸਕਾਟ ਮੌਰੀਸਨ ਦੀ ਲਿਬਰਲ ਪਾਰਟੀ ਕਰੀਬ ਇੱਕ ਦਹਾਕੇ ਬਾਅਦ ਵਿਰੋਧੀ ਧਿਰ ਵਿੱਚ ਬੈਠੇਗੀ, ਜਿਸ ਵਿੱਚ ਲੇਬਰ ਨੇਤਾ ਐਂਥਨੀ ਅਲਬਨੀਜ਼ ਨਵੇਂ ਪ੍ਰਧਾਨ ਮੰਤਰੀ ਹੋਣਗੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਲੇਬਰ ਪਾਰਟੀ ਬਹੁਮਤ ਨਾਲ ਸਰਕਾਰ ਬਣਾਏਗੀ ਜਾਂ ਆਜ਼ਾਦ ਅਤੇ ਹੋਰ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਏਗੀ। 50% ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਇਸ ਵਿੱਚ ਲੇਬਰ ਪਾਰਟੀ ਇੱਕ ਚੌਥਾਈ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੀ ਹੈ।

ਕੋਰੋਨਾ ਮਹਾਂਮਾਰੀ ਕਰਕੇ ਆਸਟ੍ਰੇਲੀਆ ਦੇ 17 ਮਿਲੀਅਨ ਵੋਟਰਾਂ ਵਿੱਚੋਂ 48 ਫੀਸਦੀ ਤੋਂ ਵੱਧ ਪਹਿਲਾਂ ਹੀ ਪੋਸਟਲ ਬੈਲਟ ਲਈ ਵੋਟ ਪਾ ਚੁੱਕੇ ਹਨ ਜਾਂ ਅਰਜ਼ੀ ਦੇ ਚੁੱਕੇ ਹਨ। ਪਿਛਲੀਆਂ ਚੋਣਾਂ ਵਿੱਚ 92 ਫੀਸਦੀ ਰਜਿਸਟਰਡ ਵੋਟਰਾਂ ਨੇ ਵੋਟ ਪਾਈ ਸੀ। ਟ੍ਰੈਵਲ ਅਤੇ ਕੰਮ ਕਾਰਨ ਪਿਛਲੇ ਦੋ ਹਫ਼ਤੇ ਪਹਿਲਾਂ ਵੋਟਿੰਗ ਸ਼ੁਰੂ ਹੋਈ ਸੀ। ਆਸਟ੍ਰੇਲੀਆ ਚੋਣ ਕਮਿਸ਼ਨ ਹੋਰ ਦੋ ਹਫ਼ਤਿਆਂ ਤੱਕ ਪੋਸਟਲ ਵੋਟਾਂ ਇਕੱਠੀਆਂ ਕਰਨਾ ਜਾਰੀ ਰੱਖੇਗਾ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਲਈ ਭਾਰਤ ਕੋਈ ਅਜਨਬੀ ਨਹੀਂ ਹੈ। ਅਲਬਨੀਜ਼ 1991 ਵਿੱਚ ਅਤੇ 28 ਸਾਲ ਬਾਅਦ 2018 ਵਿੱਚ ਸੰਸਦੀ ਵਫ਼ਦ ਲਈ ਭਾਰਤ ਆਏ ਸਨ, ਜਿਸ ਦੀ ਅਗਵਾਈ ਅਲਬਨੀਜ਼ ਨੇ ਕੀਤੀ। ਅਲਬਨੀਜ਼ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਹੋਣਗੇ। ਉਹ 25 ਸਾਲਾਂ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਰਹੇ ਹਨ ਅਤੇ ਮੁਫਤ ਸਿਹਤ ਸੰਭਾਲ ਪ੍ਰਣਾਲੀ ਦੇ ਸਮਰਥਕ ਹਨ।

20 ਸਾਲ ਦੀ ਉਮਰ ਵਿੱਚ ਐਂਥਨੀ ਅਲਬਨੀਜ਼ ਲੇਬਰ ਪਾਰਟੀ ਦੇ ਇੱਕ ਮਜ਼ਬੂਤ ​​ਨੇਤਾ ਬਣ ਗਏ ਸਨ। ਅਲਬਾਨੀਜ਼ 1996 ਦੀਆਂ ਚੋਣਾਂ ਵਿੱਚ ਨਿਊ ਸਾਊਥ ਵੇਲਜ਼ ਵਿੱਚ ਗ੍ਰੈਂਡਲਰ ਦੀ ਸੀਟ ਜਿੱਤ ਕੇ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਸਨ। 2013 ਵਿੱਚ ਅਲਬਨੀਜ਼ ਨੂੰ ਦੂਜੀ ਰੁਡ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ।

The post ਐਂਥਨੀ ਅਲਬਨੀਜ਼ ਹੋਣਗੇ ਆਸਟ੍ਰੇਲੀਆ ਦੇ ਨਵੇਂ PM, ਮੌਰੀਸਨ ਨੇ ਮੰਨੀ ਹਾਰ, PM ਮੋਦੀ ਨੇ ਦਿੱਤੀ ਵਧਾਈ appeared first on Daily Post Punjabi.



source https://dailypost.in/latest-punjabi-news/anthony-albanese-to-be-australia/
Previous Post Next Post

Contact Form