ਸ਼੍ਰੀਨਗਰ : ਸੁਰੱਖਿਆ ਬਲਾਂ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਦੋ ‘ਹਾਈਬ੍ਰਿਡ’ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚੋਂ ਇਕ ਅੱਤਵਾਦੀ ਲਸ਼ਕਰ-ਏ-ਤੋਇਬਾ ਦਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ ਕੁਲਗਾਮ ਪੁਲਿਸ ਅਤੇ ਫੌਜ (34 ਰਾਸ਼ਟਰੀ ਰਾਈਫਲਜ਼) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਹਾਈਬ੍ਰਿਡ ਅੱਤਵਾਦੀ ਯਾਮੀਨ ਯੂਸਫ ਭੱਟ ਨੂੰ ਗ੍ਰਿਫਤਾਰ ਕੀਤਾ ਹੈ, ਜੋ ਗਦੀਹਾਮਾ ਕੁਲਗਾਮ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਦੱਸਿਆ ਕਿ ਅੱਤਵਾਦੀ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ, ਪਿਸਤੌਲ, ਦੋ ਗ੍ਰੇਨੇਡ ਅਤੇ 51 ਪਿਸਤੌਲਾਂ ਦੇ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਇਸ ਤੋਂ ਇਲਾਵਾ ਸ਼ਹਿਰ ਦੇ ਨੌਗਾਮ ਇਲਾਕੇ ਤੋਂ ਇੱਕ ਹੋਰ ‘ਹਾਈਬ੍ਰਿਡ’ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼੍ਰੀਨਗਰ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ, “ਇੱਕ ਖਾਸ ਖੁਫੀਆ ਜਾਣਕਾਰੀ ਦੇ ਅਧਾਰ ‘ਤੇ, ਸ਼੍ਰੀਨਗਰ ਪੁਲਿਸ ਅਤੇ (50 ਰਾਸ਼ਟਰੀ ਰਾਈਫਲਜ਼) ਨੇ ਸ਼ੇਖ ਸ਼ਾਹਿਦ ਗੁਲਜ਼ਾਰ ਨਾਂ ਦੇ ਇੱਕ ਹਾਈਬ੍ਰਿਡ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਮੁਛਵਾ, ਬਡਗਾਮ, ਸ਼੍ਰੀਨਗਰ ਦੇ ਨੌਗਾਮ ਦਾ ਰਹਿਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੁਲਿਸ ਨੇ ਦੱਸਿਆ ਕਿ ਉਸ ਕੋਲੋਂ ਇੱਕ ਪਿਸਤੌਲ ਅਤੇ ਗੋਲਾ-ਬਾਰੂਦ ਸਣੇ ਅਪਰਾਧਿਕ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇੱਕ ‘ਹਾਈਬ੍ਰਿਡ’ ਅੱਤਵਾਦੀ ਉਹ ਹੁੰਦਾ ਹੈ ਜੋ ਆਪਣੇ ਆਕਿਆਂ ਵੱਲੋਂ ਸੌਂਪੇ ਗਏ ਕੰਮ ਨੂੰ ਕਰਦਾ ਹੈ ਤੇ ਫਿਰ ਆਪਣੀ ਆਮ ਜ਼ਿੰਦਗੀ ਵਿੱਚ ਪਰਤ ਜਾਂਦਾ ਹੈ ਤੇ ਅਗਲੀ ਮੁਹਿੰਮ ਦੀ ਉਡੀਕ ਕਰਦਾ ਹੈ।
The post J&K : ਕੁਲਗਾਮ ‘ਚ ਪਿਸਤੌਲਾਂ, ਗ੍ਰੇਨੇਡ ਤੇ ਗੋਲਾ ਬਾਰੂਦ ਸਣੇ 2 ‘ਹਾਈਬ੍ਰਿਡ’ ਅੱਤਵਾਦੀ ਕਾਬੂ, ਇੱਕ ਲਸ਼ਕਰ ਤੋਂ appeared first on Daily Post Punjabi.