ਤਾਲਿਬਾਨ ਦਾ ਫ਼ਰਮਾਨ, ਔਰਤਾਂ ਨੂੰ ਪਾਉਣਾ ਪਏਗਾ ਸਿਰ ਤੋਂ ਪੈਰ ਤੱਕ ਵਾਲਾ ਬੁਰਕਾ, ਨਹੀਂ ਤਾਂ ਪਿਤਾ ਨੂੰ ਹੋਵੇਗੀ ਜੇਲ੍ਹ

ਤਾਲਿਬਾਨ ਨੇ ਸ਼ਨੀਵਾਰ ਨੂੰ ਔਰਤਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਔਰਤਾਂ ਨੂੰ ਹੁਣ ਸਾਰੀਆਂ ਜਨਤਾਕ ਥਾਵਾਂ ‘ਤੇ ਸਿਰ ਤੋਂ ਪੈਰ ਤੱਕ ਬੁਰਕੇ ਵਿੱਚ ਢਕੇ ਰਹਿਣ ਦਾ ਹੁਕਮ ਦਿੱਤਾ ਹੈ। ਤਾਲਿਬਾਨ ਦੇ ਹਕਮ ਮੁਤਾਬਕ ਔਰਤਾਂ ਦੀ ਸਿਰਫ ਅੱਖ ਦਿਖ ਸਕਦੀ ਹੈ ਤੇ ਉਨ੍ਹਾਂ ਨੂੰ ਸਿਰ ਤੋਂ ਲੈ ਕੇ ਪੈਰ ਦੀਆਂ ਉਂਗਲੀਆਂ ਤੱਕ ਨੂੰ ਢਕਣ ਵਾਲੇ ਬੁਰਕੇ ਪਹਿਨਣ ਨੂੰ ਕਿਹਾ ਗਿਆ ਹੈ।

women have to wear
women have to wear

ਜੇ ਔਰਤਾਂ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਦੇ ਪਿਤਾ ਜਾਂ ਸਭ ਤੋਂ ਨੇੜਲੇ ਮਰਦ ਰਿਸ਼ਤੇਦਾਰ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ ਜਾਂ ਸਰਕਾਰੀ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।

ਤਾਲਿਬਾਨ ਦੇ ‘ਸ਼ਰਾਫਤ ਨੂੰ ਉਤਸ਼ਾਹਤ ਕਰਨ ਤੇ ਮਾੜੀਆਂ ਆਦਤਾਂ ਨੂੰ ਰੋਕਣ’ ਦੇ ਮੰਤਰਾਲੇ ਦੇ ਬੁਲਾਰੇ ਨੇ ਕਾਬੁਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਤਾਲਿਬਾਨ ਦੇ ਸੁਪਰੀਮ ਲੀਡਰ ਹਿਬਾਤੁੱਲਾਹ ਅਖੁੰਦਜਾਦਾ ਦਾ ਇਹ ਹੁਕਮ ਪੜ੍ਹ ਕੇ ਸੁਣਾਇਆ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਸਾਲ 1996-2001 ਦੇ ਪਿਛਲੇ ਸ਼ਾਸਨ ਕਾਲ ਵਿੱਚ ਵੀ ਔਰਤਾਂ ‘ਤੇ ਇਸੇ ਤਰ੍ਹਾਂ ਦੀ ਸਖਤ ਪਾਬੰਦੀ ਲਾਈ ਸੀ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਦੱਸਣਯੋਗ ਹੈ ਕਿ ਤਾਲਿਬਾਨ ਨੇ ਹੁਣ ਤੱਕ ਔਰਤਾਂ ‘ਤੇ ਕਈ ਪਾਬੰਦੀਆਂ ਲਾਈਆਂ ਹਨ। ਸੈਕੰਡਰੂ ਸਕੂਲ ਵਿੱਚ ਪੜ੍ਹਣ ਵਾਲੀਆਂ ਵਿਦਿਆਰਥੀਆਂ ਦਾ ਸਕੂਲ ਜਾਣਾ ਬੈਨ ਕਰ ਦਿੱਤਾ ਗਿਆ ਹੈ। ਕਾਲਜ ਤੇ ਯੂਨੀਵਰਸਿਟੀ ਵਿੱਚ ਮੁੰਡੇ-ਕੁੜੀਆਂ ਇਕੱਠੇ ਨਹੀਂ ਪੜ੍ਹ ਸਕਦੇ। ਔਰਤਾਂ ਇਕੱਲੇ ਹਵਾਈ ਸਫਰ ਨਹੀਂ ਕਰ ਸਕਣਗੀਆਂ। ਇਸ ਦੇ ਨਾਲ ਹੀ ਤਾਲਿਬਾਨੀ ਅਧਿਕਾਰੀਆਂ ਨੇ ਸਾਰੇ ਡਰਾਈਵਿੰਗ ਇੰਸਟੀਚਿਊਟਸ ਨੂੰ ਔਰਤਾਂ ਦਾ ਲਾਇਸੈਂਸ ਇਸ਼ੂ ਨਾ ਕਰਨ ਦਾ ਫਰਮਾਨ ਜਾਰੀ ਕੀਤਾ ਹੈ।

The post ਤਾਲਿਬਾਨ ਦਾ ਫ਼ਰਮਾਨ, ਔਰਤਾਂ ਨੂੰ ਪਾਉਣਾ ਪਏਗਾ ਸਿਰ ਤੋਂ ਪੈਰ ਤੱਕ ਵਾਲਾ ਬੁਰਕਾ, ਨਹੀਂ ਤਾਂ ਪਿਤਾ ਨੂੰ ਹੋਵੇਗੀ ਜੇਲ੍ਹ appeared first on Daily Post Punjabi.



source https://dailypost.in/latest-punjabi-news/women-have-to-wear/
Previous Post Next Post

Contact Form