ਇੰਡੀਗੋ ਨੇ ਦਿਵਿਆਂਗ ਬੱਚੇ ਨੂੰ ਫਲਾਈਟ ‘ਚ ਚੜ੍ਹਨ ਤੋਂ ਰੋਕਿਆ, ਕੇਂਦਰੀ ਮੰਤਰੀ ਸਿੰਧਿਆ ਨੇ ਜਾਂਚ ਦੇ ਦਿੱਤੇ ਹੁਕਮ

ਇੰਡੀਗੋ ਏਅਰਲਾਈਨ ਵੱਲੋਂ ਦਿਵਿਆਂਗ ਬੱਚੇ ਨੂੰ ਫਲਾਈਟ ਵਿਚ ਚੜ੍ਹਨ ਤੋਂ ਮਨ੍ਹਾ ਕੀਤਾ ਗਿਆ ਜਿਸ ਦਾ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧਿਆ ਨੇ ਨੋਟਿਸ ਲਿਆ ਹੈ। ਉਹ ਇਸ ਮਾਮਲੇ ਦੀ ਖੁਦ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਏਅਰਲਾਈਨ ਕੰਪਨੀ ਵੱਲੋਂ ਯਾਤਰੀਆਂ ਨਾਲ ਇਸ ਤਰ੍ਹਾਂ ਦਾ ਵਰਤਾਅ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੇ ਹਾਲਾਤ ਤੋਂ ਨਹੀਂ ਗੁਜ਼ਰਨਾ ਚਾਹੀਦਾ। ਮੈਂ ਇਸ ਮਾਮਲੇ ਦੀ ਜਾਂਚ ਖੁਦ ਜਾਂਚ ਕਰ ਰਿਹਾ ਹਾਂ।

ਦੱਸ ਦੇਈਏ ਕਿ ਇੰਡੀਗੋ ਏਅਰਲਾਈਨ ਦੇ ਮੁਲਾਜ਼ਮਾਂ ਨੇ 7 ਮਈ ਨੂੰ ਰਾਂਚੀ ਏਅਰਪੋਰਟ ‘ਤੇ ਇਕ ਦਿਵਿਆਂਗ ਬੱਚੇ ਨੂੰ ਜਹਾਜ਼ ‘ਚ ਚੜ੍ਹਨ ਤੋਂ ਰੋਕ ਦਿੱਤਾ। ਬੱਚੇ ਮਾਤਾ-ਪਿਤਾ ਦੇ ਨਾਲ ਸੀ। ਇਸ ਪਰਿਵਾਰ ਨੂੰ ਹੈਦਰਾਬਾਦ ਜਾਣਾ ਸੀ। ਏਅਰਲਾਈਨ ਕੰਪਨੀ ਵੱਲੋਂ ਦਿਵਿਆਂਗ ਬੱਚੇ ਨੂੰ ਪਲੇਨ ‘ਚ ਬੋਰਡ ਹੋਣ ਤੋਂ ਰੋਕੇ ਜਾਣ ਦੇ ਬਾਅਦ ਉਸ ਦੇ ਮਾਤਾ-ਪਿਤਾ ਵੀ ਉਡਾਣ ਨਹੀਂ ਭਰ ਸਕੇ। ਇੰਡੀਗੋ ਨੇ ਇਸ ਦਾ ਕਾਰਨ ਦੱਸਿਆ ਕਿ ਬੱਚਾ ਜਹਾਜ਼ ਵਿਚ ਯਾਤਰਾ ਕਰਨ ਤੋਂ ਘਬਰਾ ਰਿਹਾ ਸੀ। ਹਵਾਬਾਜ਼ੀ ਰੈਗੂਲੇਟਰ ਨੇ ਇਸ ਮਾਮਲੇ ‘ਤੇ ਇੰਡੀਗੋ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਦੱਸਿਆ ਕਿ ਡੀਜੀਸੀਏ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇੱਕ ਮਹਿਲਾ ਯਾਤਰੀ ਨੇ ਕਿਹਾ ਕਿ ਕੋਈ ਵੀ ਏਅਰਲਾਈਨ ਦਿਵਿਆਂਗ ਯਾਤਰੀਆਂ ਖਿਲਾਫ ਭੇਦਭਾਵ ਨਹੀਂ ਕਰ ਸਕਦੀ। ਚਕਿਤਸਕਾਂ ਦਾ ਇੱਕ ਸਮੂਹ ਵੀ ਇਸੇ ਜਹਾਜ਼ ‘ਚ ਸਵਾਰ ਸੀ। ਉਨ੍ਹਾਂ ਨੇ ਕਿਹਾ ਕਿ ਬੱਚੇ ਤੇ ਮਾਤਾ-ਪਿਤਾ ਨੂੰ ਵਿਚ ਰਸਤੇ ਕੋਈ ਮੁਸ਼ਕਲ ਹੋਣ ‘ਤੇ ਪੂਰੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ। ਇਸ ਦੇ ਬਾਵਜੂਦ ਇੰਡੀਆ ਮੁਲਾਜ਼ਮਾਂ ਨੇ ਬੱਚੇ ਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਰੋਕਣ ਦਾ ਆਪਣਾ ਫੈਸਲਾ ਨਹੀਂ ਬਦਲਿਆ।

ਇੰਡੀਆ ਏਅਰਲਾਈਨ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸ ਦੇ ਮੁਲਾਜ਼ਮਾਂ ਨੇ ਆਖਰੀ ਸਮੇਂ ਤੱਕ ਬੱਚੇ ਦੇ ਸ਼ਾਂਤ ਹੋਣ ਦਾ ਇੰਤਜ਼ਰਾ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਏਅਰਲਾਈਨ ਨੇ ਬੱਚੇ ਤੇ ਉਸ ਦੇ ਮਾਪਿਆਂ ਨੂੰ ਹੋਟਲ ਵਿਚ ਠਹਿਰਨ ਦੀ ਸਹੂਲਤ ਵੀ ਦਿੱਤੀ ਤੇ ਉਨ੍ਹਾਂ ਨੇ ਅਗਲੀ ਸਵੇਰੇ ਆਪਣੀ ਮੰਜ਼ਿਲ ਲਈ ਉਡਾਣ ਭਰੀ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਇੰਡੀਗੋ ਨੇ ਦਿਵਿਆਂਗ ਬੱਚੇ ਨੂੰ ਫਲਾਈਟ ‘ਚ ਚੜ੍ਹਨ ਤੋਂ ਰੋਕਿਆ, ਕੇਂਦਰੀ ਮੰਤਰੀ ਸਿੰਧਿਆ ਨੇ ਜਾਂਚ ਦੇ ਦਿੱਤੇ ਹੁਕਮ appeared first on Daily Post Punjabi.



Previous Post Next Post

Contact Form