ਚੀਨ ਨੇ ਐਵਰੈਸਟ ‘ਤੇ ਬਣਾਇਆ ਸਭ ਤੋਂ ਉੱਚਾ ਵੈਦਰ ਸਟੇਸ਼ਨ, ਜਲਵਾਯੂ ਬਦਲਾਅ ਤੇ ਗ੍ਰੀਨਹਾਊਸ ਗੈਸ ‘ਤੇ ਕਰੇਗਾ ਸਟੱਡੀ

ਚੀਨ ਦੇ ਵਿਗਿਆਨਕਾਂ ਨੇ ਮਾਊਂਟ ਐਵਰੈਸਟ ‘ਤੇ 8830 ਮੀਟਰ ਦੀ ਉਚਾਈ ‘ਤੇ ਦੁਨੀਆ ਦਾ ਸਭ ਤੋਂ ਉੱਚਾ ਵੈਦਰ ਸਟੇਸ਼ਨ ਬਣਾਇਆ ਹੈ। ਇਹ ਸੈਟੇਲਾਈਟ ਕਮਿਊਨੀਕੇਸ਼ਨ ਜ਼ਰੀਏ ਡਾਟਾ ਟਰਾਂਸਮਿਸ਼ਨ ਕਰੇਗਾ। ਇਸ ਵੈਦਰ ਸਟੇਸ਼ਨ ਨੂੰ ਐਵਰੈਸਟ ‘ਤੇ ਲਗਾਉਣ ਲਈ ਚੀਨ ਨੇ 270 ਵਿਗਿਆਨਕਾਂ ਨੂੰ ਭੇਜਿਆ ਸੀ। ਇਨ੍ਹਾਂ ‘ਚੋਂ 13 ਵਿਗਿਆਨਕਾਂ ਨੇ ਸਿਖਰ ਤੱਕ ਪਹੁੰਚ ਕੇ ਇਸ ਨੂੰ ਸਥਾਪਤ ਕੀਤਾ।

ਸੋਲਰ ਪੈਨਲਾਂ ਨਾਲ ਚੱਲਣ ਵਾਲਾ ਇਹ ਸਟੇਸ਼ਨ ਖਰਾਬ ਤੋਂ ਖਰਾਬ ਮੌਸਮ ਵਿਚ ਵੀ ਦੋ ਸਾਲ ਕੰਮ ਕਰ ਸਕੇਗਾ। ਰੇਡੀਓ ਸਟੇਸ਼ਨ ਹਰ 12 ਮਿੰਟ ‘ਚ ਪ੍ਰਸਾਰਣ ਦੇਵੇਗਾ। ਇਸ ਵੈਦਰ ਸਟੇਸ਼ਨ ਦੇ ਸਥਾਪਤ ਹੋਣ ਦੇ ਨਾਲ ਹੀ ਐਵਰੈਸਟ ‘ਤੇ ਚੀਨ ਦੇ ਵੈਦਰ ਸਟੇਸ਼ਨਾਂ ਦੀ ਗਿਣਤੀ 7 ਹੋ ਗਈ ਹੈ। ਇਸ ਨਵੇਂ ਸਟੇਸ਼ਨ ਨੇ ਬ੍ਰਿਟਿਸ਼ ਤੇ ਅਮਰੀਕੀ ਵਿਗਿਆਨਕਾਂ ਵੱਲੋਂ ਬਣਾਏ ਗਏ ਪਿਛਲੇ ਵਿਸ਼ਵ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਉਨ੍ਹਾਂ ਨੇ ਐਵਰੈਸਟ ਦੇ ਸਾਊਥ ਸਾਈਡ 8,430 ਮੀਟਰ ਦੀ ਉਚਾਈ ‘ਤੇ ਇੱਕ ਵੈਦਰ ਸਟੇਸ਼ਨ ਬਣਾਇਆ ਸੀ।

ਟੀਮ ਨੂੰ ਆਟੋਮੈਟਿਕ ਸਟੇਸ਼ਨ ਦਾ ਪ੍ਰੀਖਣ ਕਰਨ ਵਿਚ ਸਫਲਤਾ ਮਿਲੀ। ਇਹ ਸਟੇਸ਼ਨ ਐਵਰੈਸਟ ਦੀ ਠੰਡ ਵਿਚ ਵੀ ਕੰਮ ਕਰ ਸਕੇਗਾ। ਹਾਲਾਂਕਿ ਚੀਨ ਪਹਿਲਾਂ ਵੀ ਐਵਰੈਸਟ ਦੇ ਉੱਤਰੀ ਪਾਸੇ 7028, 7790 ਮੀਟਰ ਤੇ 83300 ਮੀਟਰ ‘ਤੇ ਤਿੰਨ ਮੌਸਮ ਵਿਗਿਆਨ ਕੇਂਦਰ ਲਗਾ ਚੁੱਕਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਇਸ ਵੈਦਰ ਸਟੇਸ਼ਨ ਨੂੰ ਲਗਾਏ ਜਾਣ ਦੀ ਮੁਹਿੰਮ ‘ਪ੍ਰਿਥਵੀ ਸ਼ਿਖਰ ਸੰਮੇਲਨ ਮਿਸ਼ਨ 2022’ ਤਹਿਤ ਕੀਤੀ ਗਈ ਸੀ। ਐਵਰੈਸਟ ਦੀ ਚੋਟੀ ਤੱਕ ਪਹੁੰਚਣ ਦੇ ਬਾਅਦ ਵਿਗਿਆਨਕਾਂ ਦੀ ਟੀਮ ਨੇ ਸੈਂਪਲ ਇਕੱਠੇ ਕੀਤੇ। ਵਿਗਿਆਨਕਾਂ ਦਾ ਸਮੂਹ ਇਥੇ ਬਰਫ ਦੀ ਮੋਟਾਈ ਤੇ ਇਸ ਵਿਚ ਮੌਜੂਦ ਤੱਤਾਂ ਦੀ ਸਟੱਡੀ ਕਰੇਗਾ। ਟੀਮ ਨੇ ਹੁਣ ਤੱਕ 5800 ਮੀਟਰ ਤੇ 8300 ਮੀਟਰ ਦੀ ਉੁਚਾਈ ਤੋਂ ਬਰਫ ਤੇ ਚੱਟਾਨ ਦੇ ਨਮੂਨੇ ਇਕੱਠੇ ਕੀਤੇ ਹਨ। ਮੁਹਿੰਮ ਦਾ ਉਦੇਸ਼ ਜਲਵਾਯੂ ਬਦਲਾਅ ਦੇ ਪੈਟਰਨ ਦਾ ਪਤਾ ਲਗਾਉਣਾ ਅਤੇ ਮਾਊਂਟ ਐਵਰੈਸਟ ਦੀ ਉਚਾਈ ‘ਤੇ ਗ੍ਰੀਨਹਾਊਸ ਗੈਸ ਦੀ ਸਟੱਡੀ ਕਰਨਾ ਹੈ।

The post ਚੀਨ ਨੇ ਐਵਰੈਸਟ ‘ਤੇ ਬਣਾਇਆ ਸਭ ਤੋਂ ਉੱਚਾ ਵੈਦਰ ਸਟੇਸ਼ਨ, ਜਲਵਾਯੂ ਬਦਲਾਅ ਤੇ ਗ੍ਰੀਨਹਾਊਸ ਗੈਸ ‘ਤੇ ਕਰੇਗਾ ਸਟੱਡੀ appeared first on Daily Post Punjabi.



source https://dailypost.in/latest-punjabi-news/china-to-build/
Previous Post Next Post

Contact Form