“ਲੱਗਿਆ ਦਸਤਾਰ ਕੈਂਪ ਅਤੇ ਅਮੈਕਰਨਾਂ ਨੇ ਵੀ ਸਜਾਈਆਂ ਦਸਤਾਰਾਂ”
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਫਰਿਜ਼ਨੋ ਸਿਟੀ ਕਾਲਜ਼ ਵਿੱਚ ਹਰ ਸਾਲ ਸਮੁੱਚੇ ਏਸੀਅਨ ਭਾਈਚਾਰੇ ਵੱਲੋਂ “ਏਸ਼ੀਅਨ ਫੀਸਟ” ਮਈ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਜਿੱਥੇ ਸਾਰੇ ਏਸ਼ੀਆਈ, ਅਮਰੀਕੀ ਆਪਣੇ-ਆਪਣੇ ਸੱਭਿਆਚਾਰਾਂ ਨਾਲ ਇਕੱਠੇ ਹੁੰਦੇ ਹਨ। ਇਸੇ ਦੌਰਾਨ ਏਸੀਅਨ ਭਾਈਚਾਰੇ ਦੇ ਕਲਾਕਾਰ ਆਪਣੀਆਂ ਕਲਾਤਮਿਕ ਕਲਾਵਾ ਅਤੇ ਭਾਈਚਾਰਕ ਸਾਂਝਾ ਦਾ ਖੁੱਲਾਂ ਪ੍ਰਦਰਸ਼ਨ ਕਰਦੇ ਹਨ। ਪ੍ਰੋਗਰਾਮ ਵਿੱਚ ਪਹੁੰਚੇ ਸਮੂੰਹ ਹਾਜ਼ਰ ਲੋਕ ਵੱਖ-ਵੱਖ ਏਸ਼ੀਆਈ ਪਕਵਾਨਾਂ, ਪ੍ਰਦਰਸ਼ਨੀਆਂ ਅਨੰਦ ਮਾਣਦੇ ਹਨ। ਇਸ ਤੋਂ ਇਲਾਵਾ ਲੱਗੇ ਸਟਾਲਾਂ ਤੋਂ ਵਿਕਰੇਤਾਵਾਂ ਦੇ ਨਾਲ ਦਿਨ ਭਰ ਵਸਤਾਂ ਦੇਖਦੇ, ਖ਼ਰੀਦਦੇ ਅਤੇ ਪ੍ਰਦਰਸ਼ਨਾਂ ਦਾ ਆਨੰਦ ਲੈਂਦੇ ਹਨ।
ਇਸ ਸਾਲ ਸਿਟੀ ਕਾਲਜ ਦੇ ਡੀਨ ਸ. ਗੁਰਮਿੰਦਰ ਸਿੰਘ ਸੰਘਾ ਦੇ ਸਹਿਯੋਗ ਨਾਲ ‘ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ’ ਅਤੇ ‘ਜੈਕਾਰਾ’ ਲਹਿਰ ਦੇ ਸਮੂੰਹ ਮੈਂਬਰਾਂ ਨੇ ਅਮਰੀਕਨ ਸਿੱਖ ਸੰਗਤ ਦੇ ਸਹਿਯੋਗ ਨਾਲ ਆਪਣੀਆਂ ਸਿੱਖ ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਸਿੱਖ ਪਰੰਪਰਾਵਾਂ ਨੂੰ ਸਟੇਜ ‘ਤੇ ਲਾਈਵ ਪੇਸ਼ ਕੀਤਾ। ਫਰਿਜ਼ਨੋ ਕਾਉਟੀ, ਸਿਟੀ ਕਾਲਜ਼ ਅਤੇ ਹੋਰ ਸਾਮਲ ਅਧਿਕਾਰੀਆਂ ਨੂੰ ਆਪਣੀ ਪਹਿਚਾਣ ਬਣਾਉਂਦੇ ਹੋਏ ਸਨਮਾਨ ਵੀ ਦਿੱਤੇ ਗਏ।
ਇਹ ਪ੍ਰੋਗਰਾਮ ਅਜੀਤ ਸਿੰਘ ਦੀ ਅਗਵਾਈ ਵਿੱਚ ਲਾਈਵ ਗੱਤਕਾ (ਸਿੱਖ ਮਾਰਸ਼ਲ ਆਰਟ) ਦੇ ਪ੍ਰਦਰਸ਼ਨ ਨਾਲ ਸ਼ੁਰੂ ਹੋਇਆ। ਜਿਸ ਬਾਅਦ ਜਸਕੀਤ ਕੌਰ ਅਤੇ ਉਨ੍ਹਾਂ ਦੀ ਟੀਮ ਨੇ ਸਿੱਖਾਂ ਦੀ ਪਛਾਣ ਕਰਨ ਬਾਰੇ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ ‘ਸਿੱਖ ਕੌਸ਼ਲ ਆਫ ਸ਼ੈਟਰਲ ਕੈਲੇਫੋਰਨੀਆਂ’ ਦੀ ਨੁਮਾਇੰਦੀ ਕਰਦੇ ਹੋਏ ਸ. ਸੁਖਦੇਵ ਸਿੰਘ ਚੀਮਾ ਅਤੇ ਰਾਜਵਿੰਦਰਪਾਲ ਸਿੰਘ ਬਰਾੜ ਦੀ ਅਗਵਾਈ ‘ਚ ਸਿੱਖ ਵਲੰਟੀਅਰਾਂ ਨੇ ਦਸਤਾਰ ਸਜਾਉਣ ਦਾ ਪ੍ਰਦਰਸ਼ਨ ਕੀਤਾ। ਸਿਟੀ ਕਾਲਜ਼, ਫਰਿਜ਼ਨੋ ਸ਼ਹਿਰ ਦੇ ਕਈ ਪ੍ਰਮੁੱਖ ਵਿਅਕਤੀਆਂ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ਨੇ ਸਟੇਜ ‘ਤੇ ਲਾਈਵ ਦਸਤਾਰ ਸਜਾਉਣ ਵਿਚ ਭਾਗ ਲਿਆ।
ਇਸੇ ਦੌਰਾਨ ਸਿਟੀ ਕਾਲਜ਼ ਦੇ ਡੀਨ ਸ. ਗੁਰਮਿੰਦਰ ਸਿੰਘ ਸੰਘਾ ਨੇ ਬੋਲਦੇ ਹੋਏ ਸਿੱਖ ਧਰਮ ਵਿੱਚ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਕ ਦਿਨ ਦੇ ਇਸ ਪ੍ਰੋਗਰਾਮ ਵਿੱਚ ਸੰਗਤਾਂ ਲਈ ਸਨੈਕਸ ਤੋਂ ਇਲਾਵਾ ਸਮੋਸੇ ਅਤੇ ਗੁਲਾਬ ਜ਼ਾਮਨ ਆਦਿਕ ਦੇ ਲੰਗਰਾਂ ਦਾ ਪ੍ਰਬੰਧ ਸੀ। ਜਿਸ ਦਾ ਅਮੈਰੀਕਨ ਅਤੇ ਏਸੀਅਨ ਭਾਈਚਾਰੇ ਨੇ ਖੁੱਲ ਕੇ ਅਨੰਦ ਲਿਆ। ਏਸ਼ੀਅਨ ਭਾਈਚਾਰੇ ਵਿੱਚ ਇਕ-ਦੂਜੇ ਪ੍ਰਤੀ ਆਪਸੀ ਸੱਭਿਆਚਾਰਾਂ, ਤਿਉਹਾਰਾ ਅਤੇ ਪਰੰਪਰਾਵਾਂ ਦੀ ਜਾਣਕਾਰੀ ਦੇਣ ਨਾਲ-ਨਾਲ ਇਹ ਏਸੀਅਨ ਫ਼ੀਸਟ ਆਪਸੀ ਸਾਂਝ ਦੀਆ ਤੰਦਾਂ ਮਜਬੂਤ ਕਰਦੀ ਹੋਈ ਯਾਦਗਾਰੀ ਹੋ ਨਿਬੜੀ। ਜਿਸ ਨਾਲ ਹਰ ਕਿਸੇ ਨੇ ਇੱਕ ਵਿਲੱਖਣ ਸੱਭਿਆਚਾਰਕ ਅਨੁਭਵ ਵੀ ਪ੍ਰਾਪਤ ਕੀਤਾ।
The post ਏਸ਼ੀਅਨ ਫੀਸਟ ਦੇ ਦਿਨ ਪੰਜਾਬੀ ਸਿੱਖ ਭਾਈਚਾਰੇ ਨੇ ਕੀਤੀ ਵੱਧ ਕੇ ਸ਼ਮੂਲੀਅਤ first appeared on Punjabi News Online.
source https://punjabinewsonline.com/2022/05/04/%e0%a8%8f%e0%a8%b8%e0%a8%bc%e0%a9%80%e0%a8%85%e0%a8%a8-%e0%a8%ab%e0%a9%80%e0%a8%b8%e0%a8%9f-%e0%a8%a6%e0%a9%87-%e0%a8%a6%e0%a8%bf%e0%a8%a8-%e0%a8%aa%e0%a9%b0%e0%a8%9c%e0%a8%be%e0%a8%ac%e0%a9%80/