ਛੱਤੀਸਗੜ੍ਹ : ਏਅਰਪੋਰਟ ‘ਤੇ ਲੈਂਡ ਕਰਨ ਵੇਲੇ ਹੈਲੀਕਾਪਟਰ ਕ੍ਰੈਸ਼, ਦੋਵੇਂ ਪਾਇਲਟਾਂ ਦੀ ਮੌਤ

ਛੱਤੀਸਗੜ੍ਹ ਦੇ ਰਾਏਪੁਰ ਏਅਰਪੋਰਟ ‘ਤੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਰਿਪੋਰਟ ਮੁਤਾਬਕ ਇਸ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਰਾਮ ਕ੍ਰਿਸ਼ਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਜਾਣਕਾਰੀ ਮੁਤਾਬਕ ਪਾਇਲਟ ਈ ਪੀ ਸ਼੍ਰੀਵਾਸਤਵ ਤੇ ਕੈਪਟਨ ਪਾਂਡਾ ਹੈਲੀਕਾਪਟਰ ਵਿੱਚ ਸਵਾਰ ਸਨ। ਉਹ ਪ੍ਰੈਕਟਿਸ ਦੌਰਾਨ ਵਾਪਿਸ ਲੈਂਡ ਕਰ ਰਹੇ ਸਨ, ਉਸ ਦੌਰਾਨ ਅੱਗ ਲੱਗਣ ਕਰਕੇ ਕ੍ਰੈਸ਼ ਹੋਇਆ।

Helicopter crash at Raipur
Helicopter crash at Raipur

ਹਾਦਸਾ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਏਅਰਪੋਰਟ ‘ਤੇ ਵਾਪਰਿਆ। ਮੁੱਖ ਮੰਤਰੀ ਨੇ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਹੈਲੀਕਾਪਟਰ ਵਿੱਚ ਆਈ ਤਕਨੀਕੀ ਖਰਾਬੀ ਕਰਕੇ ਇਹ ਹਾਦਸਾ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਫਾਇਰ ਰੇਸਕਿਊ ਟੀਮ ਤੇ ਪੁਲਿਸ ਦੋਵੇਂ ਮੌਜੂਦ ਹਨ।

ਰਾਏਪੁਰ ਦੇ ਐੱਸ.ਐੱਸ.ਪੀ. ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਹੈਲੀਕਾਪਟਰ ਦਾ ਕ੍ਰੈਸ਼ ਹੋਇਆ ਹੈ। ਰਾਏਪੁਰ ਦੇ ਏਅਰਪੋਰਟ ‘ਤੇ ਰਾਤ 9 ਵਜਕੇ 10 ਮਿੰਟ ‘ਤੇ ਹੈਲੀਕਾਪਟਰ ਦੇ ਪਾਇਲਟ ਕੈਪਟਨ ਗੋਪਾਲ ਕ੍ਰਿਸ਼ਣ ਪਾਂਡਾ ਤੇ ਕੈਪਟਨ ਏ.ਪੀ. ਸ਼੍ਰੀਵਾਸਤਵ ਫਲਾਇੰਗ ਪ੍ਰੈਕਟਿਸ ਕਰ ਰਹੇ ਸਨ। ਇਸੇ ਦੌਰਾਨ ਹਾਦਸਾ ਹੋ ਗਿਆ। ਕ੍ਰੈਸ਼ ਵਿੱਚ ਦੋਵੇਂ ਪਾਇਟਾਂ ਦੀ ਮੌਤ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਛੱਤੀਸਗੜ੍ਹ : ਏਅਰਪੋਰਟ ‘ਤੇ ਲੈਂਡ ਕਰਨ ਵੇਲੇ ਹੈਲੀਕਾਪਟਰ ਕ੍ਰੈਸ਼, ਦੋਵੇਂ ਪਾਇਲਟਾਂ ਦੀ ਮੌਤ appeared first on Daily Post Punjabi.



Previous Post Next Post

Contact Form