ਕੇਜਰੀਵਾਲ ਸਰਕਾਰ ਦਾ ਫ਼ੈਸਲਾ- ਦਿੱਲੀ ਦੇ ਸਕੂਲਾਂ ‘ਚ ਸਿਰਫ 15 ਦਿਨ ਹੋਣਗੀਆਂ ਗਰਮੀ ਦੀਆਂ ਛੁੱਟੀਆਂ

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਇਸ ਵਾਰ ਵੱਡਾ ਫੈਸਲਾ ਲਿਆ ਹੈ। ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਲਗਭਗ ਦੋ ਮਹੀਨੇ ਦੀ ਥਾਂ ‘ਤੇ ਸਿਰਫ 15 ਦਿਨਾਂ ਦੀਆਂ ਹੋਣਗੀਆਂ।

ਦਰਅਸਲ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਆਮ ਤੌਰ ‘ਤੇ 10 ਮਈ ਨੂੰ ਹੋ ਜਾਂਦੀਆਂ ਹਨ ਪਰ ਇਸ ਵਾਰ ਅਜਿਹਾ ਨਹੀਂ ਹੋ ਰਿਹਾ ਹੈ। ਤੀਜੀ ਤੋਂ 12ਵੀਂ ਜਮਾਤ ਤੱਕ ਹੁਣ ਛੁੱਟੀਆਂ ਸਿਰਫ 15 ਦਿਨਾਂ ਦੀਆਂ ਹੋਣਗੀਆਂ। ਸਕੂਲ ਸਿਰਫ 15 ਜੂਨ ਤੋਂ 30 ਜੂਨ ਤੱਕ ਬੰਦ ਰਹਿਣਗੇ।

No Summer Holidays Likely For Delhi Schools This Year. Here's Why | India.com

ਕੇਜਰੀਵਾਲ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਕੋਰੋਨਾ ਲੌਕਡਾਊਨ ਕਰਕੇ ਪੜ੍ਹਾਈ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਕਰਕੇ ਵਿਦਿਆਰਥੀਆਂ ਵਿੱਚ ਲਰਨਿੰਗ ਗੈਪ ਹੋ MLA ਉਗੋਕੇ ਦੀ ਡਿਸਪੈਂਸਰੀ ‘ਤੇ ਰੇਡ, ਡਾਕਟਰ ਗੈਰ-ਹਾਜ਼ਰ, ਹਾਜ਼ਰੀ ਰਜਿਸਟਰ ਵਾਲੇ ਕਮਰੇ ਨੂੰ ਲਾਇਆ ਜਿੰਦਰਾਸਮਰੱਥਾ ਘੱਟ ਗਈ ਹੈ। ਇਸੇ ਫਰਕ ਨੂੰ ਘੱਟ ਕਰਨ ਲਈ 35 ਦਿਨਾਂ ਦੀਆਂ ਵਾਧੂ ਕਲਾਸਾਂ ਸਰਕਾਰੀ ਸਕੂਲਾਂ ਵਿੱਚ ਲਾਈਆਂ ਜਾ ਰਹੀਆਂ ਹਨ। ਹਾਲਾਂਕਿ ਪ੍ਰਾਈਵੇਟ ਸਕੂਲ ਛੁੱਟੀਆਂ ਨੂੰ ਲੈ ਕੇ ਖੁਦ ਆਪਣਾ ਫੈਸਲਾ ਕਰਨਗੇ।

ਨਰਸਰੀ ਤੋਂ ਲੈ ਕੇ ਦੂਜੀ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਹੀ ਪੂਰੀਆਂ ਗਰਮੀਆਂ ਦੀਆਂ ਛੁੱਟੀਆਂ ਮਿਲ ਸਕਣਗੀਆਂ। ਤੀਜੀ ਤੋਂ ਲੈ ਕੇ ਨੌਵੀਂ ਤੱਕ ਦੇ ਬੱਚਿਆਂ ਨੂੰ ਅੱਗੇ ਲਈ ਤਿਆਰ ਕਰਨ ਲਈ ਕਲਾਸਾਂ ਲਾਈਆਂ ਜਾਣਗੀਆਂ। ਦੂਜੇ ਪਾਸੇ 10ਵੀਂ ਤੋਂ ਲੈ ਕੇ 12ਵੀਂ ਕਲਾਸ ਲਈ ਬੋਰਡ ਦੇ ਪੇਪਰਾਂ ਕਰਕੇ ਪਹਿਲਾਂ ਵੀ ਤਿਆਰੀ ਲਈ ਕਲਾਸਾਂ ਗਰਮੀ ਦੀਆਂ ਛੁੱਟੀਆਂ ਵਿੱਚ ਹੁੰਦੀਆਂ ਰਹੀਆਂ ਹਨ ਜੋ ਇਸ ਵਾਰ ਵੀ ਹੋਣਗੀਆਂ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਦਿੱਲੀ ਦੇ ਸਿੱਖਿਆ ਮੰਤਰੀ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਪਿਛਲੇ ਮਹੀਨੇ ਹੀ ਇਸ ਬਾਰੇ ਦੱਸ ਦਿੱਤਾ ਸੀ ਕਿ ਸਰਕਾਰ ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਵੀ ਪੜ੍ਹਾਈ ਜਾਰੀ ਰਖੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਵੀ ਕੀਤੀ ਸੀ ਕਿ ਉਹ ਕਿਤੇ ਬਾਹਰ ਜਾਣ ਦਾ ਲੰਮਾ ਪਲਾਨ ਤਿਆਰ ਨਾ ਕਰਨ ਤਾਂਕਿ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਜਿਹੜਾ ਗੈਪ ਪੈ ਚੁੱਕਾ ਹੈ, ਉਸ ਨੂੰ ਘੱਟ ਕੀਤਾ ਜਾ ਸਕੇ।

The post ਕੇਜਰੀਵਾਲ ਸਰਕਾਰ ਦਾ ਫ਼ੈਸਲਾ- ਦਿੱਲੀ ਦੇ ਸਕੂਲਾਂ ‘ਚ ਸਿਰਫ 15 ਦਿਨ ਹੋਣਗੀਆਂ ਗਰਮੀ ਦੀਆਂ ਛੁੱਟੀਆਂ appeared first on Daily Post Punjabi.



Previous Post Next Post

Contact Form