ਬਿਜਲੀ ਸਬਸਿਡੀ ‘ਤੇ ਇਹ ਫੈਸਲਾ ਆਮ ਆਦਮੀ ਪਾਰਟੀ ਸਰਕਾਰ ਦੀ ਕੈਬਿਨਟ ਦੁਆਰਾ ਲਿਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਆਉਂਦੀ 1 ਅਕਤੂਬਰ ਤੋਂ ਦਿੱਲੀ ਵਿੱਚ ਸਿਰਫ਼ ਉਨ੍ਹਾਂ ਨੂੰ ਹੀ ਬਿਜਲੀ ਸਬਸਿਡੀ ਦਿੱਤੀ ਜਾਵੇਗੀ ਜੋ ਇਸਦੀ ਮੰਗ ਕਰਨਗੇ।ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ, ”ਬਹੁਤ ਸਾਰੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲਦੀ ਹੈ ਜਿਸਦੇ ਲਈ ਦਿੱਲੀ ਸਰਕਾਰ ਸਬਸਿਡੀ ਦਿੰਦੀ ਹੈ।” “ਮੈਨੂੰ ਅਜਿਹੇ ਕਈ ਸੁਝਾਅ ਅਤੇ ਪੱਤਰ ਮਿਲੇ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਸਾਨੂੰ ਮੁਫ਼ਤ ਬਿਜਲੀ ਦਿੰਦੇ ਹੋ ਇਹ ਚੰਗੀ ਗੱਲ ਹੈ ਪਰ ਕਿਉਂਕਿ ਸਾਡੇ ਵਿੱਚੋਂ ਕੁਝ ਲੋਕ ਸਮਰੱਥ ਹਨ ਅਤੇ ਅਸੀਂ ਮੁਫ਼ਤ ਸਬਸਿਡੀ ਅਤੇ ਬਿਜਲੀ ਨਹੀਂ ਚਾਹੁੰਦੇ। ਤੁਸੀਂ ਇਸ ਪੈਸੇ ਨੂੰ ਸਕੂਲਾਂ ਅਤੇ ਹਸਪਤਾਲਾਂ ‘ਤੇ ਲਗਾ ਸਕਦੇ ਹੋ।” ਉਨ੍ਹਾਂ ਅੱਗੇ ਕਿਹਾ, ”ਇਸ ਲਈ ਅਸੀਂ ਫੈਸਲਾ ਕੀਤਾ ਕਿ ਅਸੀਂ ਲੋਕਾਂ ਨੂੰ ਚੁਣਨ ਲਈ ਕਹਾਂਗੇ। ਅਸੀਂ ਉਨ੍ਹਾਂ ਨੂੰ ਪੁੱਛਾਂਗੇ ਕਿ ਕੀ ਉਨ੍ਹਾਂ ਨੂੰ ਬਿਜਲੀ ਸਬਸਿਡੀ ਚਾਹੀਦੀ ਹੈ। ਜੇ ਉਹ ਹਾਂ ਕਹਿਣਗੇ ਤਾਂ ਅਸੀਂ ਉਨ੍ਹਾਂ ਨੂੰ ਇਹ ਦੇ ਦੇਵਾਂਗੇ। ਜੇ ਨਾ ਕਹਿਣਗੇ ਤਾਂ ਨਹੀਂ ਦੇਵਾਂਗੇ।” ਕੇਜਰੀਵਾਲ ਨੇ ਕਿਹਾ, ”ਲੋਕਾਂ ਨੂੰ ਪੁੱਛਣ ਦੀ ਇਹ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ ਅਤੇ 1 ਅਕਤੂਬਰ ਤੋਂ ਸਿਰਫ਼ ਮੰਗਣ ਵਾਲਿਆਂ ਨੂੰ ਹੀ ਸਬਸਿਡੀ ਦਿੱਤੀ ਜਾਵੇਗੀ।” ਦਿੱਲੀ ਵਿੱਚ ਕੁੱਲ 58,18,231 ਬਿਜਲੀ ਦੇ ਖਪਤਕਾਰ ਹਨ ਅਤੇ ਸਰਕਾਰ ਦਾ ਕਹਿਣਾ ਹੈ ਕਿ ਸਬਸਿਡੀ ਵਾਲੇ ਕੁਨੈਕਸ਼ਨਾਂ ਦੀ ਕੁੱਲ ਸੰਖਿਆ 47,16,075 ਹੈ। ਦਿੱਲੀ ਸਰਕਾਰ ਦਾ ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਦੇਸ਼ ਕੋਲ਼ੇ ਦੀ ਘਾਟ ਦੇ ਚੱਲਦਿਆਂ ਗੰਭੀਰ ਬਿਜਲੀ ਸੰਕਟ ਦੇ ਕਰੀਬ ਹੈ।
The post ‘ਦਿੱਲੀ ‘ਚ ਬਿਨਾਂ ਮੰਗਿਆ ਨਹੀਂ ਮਿਲੇਗੀ ਸਸਤੀ ਬਿਜਲੀ’ ! first appeared on Punjabi News Online.
source https://punjabinewsonline.com/2022/05/07/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a-%e0%a8%ac%e0%a8%bf%e0%a8%a8%e0%a8%be%e0%a8%82-%e0%a8%ae%e0%a9%b0%e0%a8%97%e0%a8%bf%e0%a8%86-%e0%a8%a8%e0%a8%b9%e0%a9%80%e0%a8%82-%e0%a8%ae/