ਜੋ ਬਾਇਡੇਨ ਦੀ ਚੀਨ ਨੂੰ ਚੇਤਾਵਨੀ-‘ਤਾਇਵਾਨ ‘ਤੇ ਹਮਲਾ ਕੀਤਾ ਤਾਂ ਅਸੀਂ ਮਿਲਟਰੀ ਐਕਸ਼ਨ ਲਵਾਂਗੇ’

ਯੂਕਰੇਨ ਜੰਗ ਵਿਚ ਤਾਇਨਵਾਨ ਨੂੰ ਡਰਾਉਣ ਵਿਚ ਜੁਟੇ ਚੀਨ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪਹਿਲੀ ਵਾਰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਕਵਾਡ ਬੈਠਕ ਵਿਚ ਹਿੱਸਾ ਲੈਣ ਜਾਪਾਨ ਪਹੁੰਚੇ ਬਾਇਡੇਨ ਨੇ ਇੱਕ ਬੈਠਕ ਵਿਚ ਕਿਹਾ ਕਿ ਜੇਕਰ ਚੀਨ ਵੱਲੋਂ ਤਾਇਵਾਨ ‘ਤੇ ਹਮਲਾ ਕੀਤਾ ਜਾਂਦਾ ਹੈ ਕਿ ਅਮਰੀਕੀ ਮਿਲਟਰੀ ਐਕਸ਼ਨ ਲਵੇਗਾ। ਉਨ੍ਹਾਂ ਕਿਹਾ ਕਿ ਤਾਇਵਾਨ ਦੀ ਸਰਹੱਦ ‘ਤੇ ਘੁਸਪੈਠ ਕਰਕੇ ਚੀਨ ਖਤਰਾ ਮੋਲ ਲੈ ਰਿਹਾ ਹੈ। ਇਸ ‘ਤੇ ਚੀਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਤਿਆਰ ਹੈ।

ਹੁਣੇ ਜਿਹੇ ਇੱਕ ਆਡੀਓ ਕਲਿੱਪ ਵਾਇਰਲ ਹੋਈ ਜਿਸ ਵਿਚ ਚੀਨ ਦੇ ਵੱਡੀ ਅਧਿਕਾਰੀ ਤਾਇਵਾਨ ਤੇ ਹਮਲੇ ਨੂੰ ਲੈ ਕੇ ਗੱਲਬਾਤ ਕਰ ਰਹੇ ਸਨ। ਇਸ ਦੇ ਬਾਅਦ ਬਾਇਡੇਨ ਦਾ ਬਿਆਨ ਸਾਹਮਣੇ ਆਇਆ ਜਿਸ ਵਿਚ ਉਨ੍ਹਾਂ ਕਿਹਾ ਕਿ ਯੂਕਰੇਨ ‘ਤੇ ਰੂਸੀ ਹਮਲੇ ਦੇ ਬਾਅਦ ਤਾਇਵਾਨ ਦੀ ਰੱਖਿਆ ਦੀ ਜ਼ਿੰਮੇਵਾਰ ਹੋਰ ਜ਼ਿਆਦਾ ਵੱਧ ਗਈ ਹੈ। ਜੇਕਰ ਚੀਨ ਹਮਲਾ ਕਰਦਾ ਹੈ ਤਾਂ ਅਮਰੀਕਾ ਫੌਜੀ ਮਦਦ ਜ਼ਰੀਏ ਤਾਇਵਾਨ ਦੀ ਰੱਖਿਆ ਕਰੇਗਾ।

ਇਹ ਵੀ ਪੜ੍ਹੋ : ‘ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਜਾਨ ਦੇਣ ਲਈ 6ਵੀਂ ਮੰਜ਼ਿਲ ‘ਤੇ ਚੜ੍ਹੀ ਕੁੜੀ, ਫਾਇਰ ਬ੍ਰਿਗੇਡ ਦੀ ਟੀਮ ਨੇ ਬਚਾਇਆ

ਬਾਇਡੇਨ ਦੇ ਬਿਆਨ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਾਂਗੇ। ਕਿਸੇ ਨੂੰ ਵੀ ਰਾਸ਼ਟਰੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਚੀਨੀ ਲੋਕਾਂ ਦੇ ਦ੍ਰਿੜ੍ਹ ਸੰਕਪਲ ਤੇ ਇੱਛਾ ਸ਼ਕਤੀ ਨੂੰ ਘੱਟ ਕਰਕੇ ਨਹੀਂ ਮਾਪਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤਾਇਵਾਨ ਚੀਨ ਦਾ ਹਿੱਸਾ ਹੈ। ਇਹ ਮੁੱਦਾ ਚੀਨ ਦਾ ਅੰਦਰੂਨੀ ਮਾਮਲਾ ਹੈ। ਚੀਨ ਦੇ ਮੂਲ ਹਿੱਤਾਂ ਨਾਲ ਜੁੜੇ ਮੁੱਦਿਆਂ ‘ਤੇ ਸਮਝੌਤਾ ਨਹੀਂ ਕਰਾਂਗੇ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਜੋ ਬਾਇਡੇਨ ਦੀ ਚੀਨ ਨੂੰ ਚੇਤਾਵਨੀ-‘ਤਾਇਵਾਨ ‘ਤੇ ਹਮਲਾ ਕੀਤਾ ਤਾਂ ਅਸੀਂ ਮਿਲਟਰੀ ਐਕਸ਼ਨ ਲਵਾਂਗੇ’ appeared first on Daily Post Punjabi.



source https://dailypost.in/latest-punjabi-news/biden-warns-china/
Previous Post Next Post

Contact Form