Siddharth Shuklas Last Song: ਅਦਾਕਾਰ ਸਿਧਾਰਥ ਸ਼ੁਕਲਾ ਦੀ ਦੁਖਦਾਈ ਮੌਤ ਨੂੰ ਲਗਭਗ ਇੱਕ ਸਾਲ ਹੋ ਗਿਆ ਹੈ। ‘ਜੀਨਾ ਜ਼ਰੂਰੀ ਹੈ’ ਗੀਤ ਦੇ ਰਿਲੀਜ਼ ਹੋਣ ਨਾਲ ਪ੍ਰਸ਼ੰਸਕਾਂ ਨੂੰ ਆਪਣੇ ਚਹੇਤੇ ਸਿਧਾਰਥ ਨੂੰ ਆਖਰੀ ਵਾਰ ਦੇਖਣ ਨੂੰ ਮਿਲੇਗਾ। ‘ਬਿੱਗ ਬੌਸ 15’ ਦੇ ਪ੍ਰਤੀਯੋਗੀ ਵਿਸ਼ਾਲ ਕੋਟੀਅਨ, ਜੋ ਇਸ ਗੀਤ ਦਾ ਹਿੱਸਾ ਹਨ।

ਸੁਰੇਸ਼ ਭਾਨੁਸ਼ਾਲੀ ਦੇ ਨਾਲ ਅਦਾਕਾਰ ਵਿਸ਼ਾਲ ਕੋਟੇਨ ਨੇ ਸਿੰਗਲ ‘ਜੀਨਾ ਜ਼ਰੂਰੀ ਹੈ’ ਦੇ ਲਾਂਚ ‘ਚ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ। ਗੀਤ ਵਿੱਚ ਸਿਧਾਰਥ ਸ਼ੁਕਲਾ, ਵਿਸ਼ਾਲ ਕੋਟੀਅਨ ਦੇ ਨਾਲ ਦੀਪਿਕਾ ਤ੍ਰਿਪਾਠੀ ਨਜ਼ਰ ਆ ਰਹੀ ਹੈ। ਗੀਤ ਦੀ ਸ਼ੂਟਿੰਗ ਓਡੀਸ਼ਾ ‘ਚ ਹੋਈ ਹੈ। ‘ਜੀਨਾ ਜ਼ਰੂਰੀ ਹੈ’ ਯੂਟਿਊਬ ‘ਤੇ ਰਿਲੀਜ਼ ਹੋ ਚੁੱਕਿਆ ਹੈ। ਸਿਧਾਰਥ ਨਾਲ ਆਖਰੀ ਵਾਰ ਕੰਮ ਕਰਨ ਵਾਲੇ ਵਿਸ਼ਾਲ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ। ਉਸ ਨੇ ਕਿਹਾ, ”ਇਸ ਵੀਡੀਓ ‘ਚ ਸਿਧਾਰਥ ਸਿਰਫ ਮੇਰੇ ਲਈ ਸਹਿ-ਅਦਾਕਾਰ ਹੀ ਨਹੀਂ ਸਨ, ਉਹ ਦੋ ਦਹਾਕਿਆਂ ਤੋਂ ਮੇਰੇ ਕਰੀਬੀ ਦੋਸਤ ਸਨ। ‘ਜੀਨਾ ਜ਼ਰੂਰੀ ਹੈ’ ਇਕ ਖੂਬਸੂਰਤ ਪ੍ਰੇਮ ਕਹਾਣੀ ਹੈ ਜਿੱਥੇ ਇਸ ਗੀਤ ‘ਚ ਸਿਧਾਰਥ ਅਤੇ ਮੈਂ ਭਰਾਵਾਂ ਦਾ ਕਿਰਦਾਰ ਨਿਭਾਇਆ ਹੈ। ਇਹ ਗੀਤ ਸਾਲ 2019 ਦਾ ਹੈ।”
ਉਨ੍ਹਾਂ ਨੇ ਕਿਹਾ, ”ਸਿਧਾਰਥ ‘ਬਿੱਗ ਬੌਸ’ ‘ਚ ਗਿਆ ਸੀ ਅਤੇ ਮੇਕਰਸ ਨੂੰ ਘਰ ਤੋਂ ਬਾਹਰ ਆਉਣ ਤੋਂ ਬਾਅਦ ਇਸ ਨੂੰ ਰਿਲੀਜ਼ ਕਰਨਾ ਸੀ, ਪਰ ਫਿਰ ਕੋਵਿਡ ਆਇਆ ਅਤੇ ਫਿਰ ਰਿਲੀਜ਼ ਰੁਕ ਗਈ। ਜਦੋਂ ਅਸੀਂ ਰਿਲੀਜ਼ ਡੇਟ ਲੱਭ ਰਹੇ ਸੀ ਤਾਂ ਸਾਨੂੰ ਸਿਧਾਰਥ ਨਾ ਮਿਲਿਆ। ਭਰਾ ਦੀ ਮੌਤ ਦੀ ਦੁਖਦਾਈ ਘਟਨਾ ਸੁਣ ਮੈਂ ਸੁੰਨ ਹੋ ਗਿਆ, ਮੈਨੂੰ ਯਕੀਨ ਵੀ ਨਹੀਂ ਆ ਰਿਹਾ ਸੀ ਕਿ ਅਜਿਹਾ ਹੋਇਆ ਹੈ। ਉਹ ਅੱਗੇ ਕਹਿੰਦਾ ਹੈ- “ਮੇਕਰਜ਼ ਭਾਵਨਾਤਮਕ ਕਾਰਨਾਂ ਕਰਕੇ ਇਸ ਵੀਡੀਓ ਨੂੰ ਤੁਰੰਤ ਰਿਲੀਜ਼ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਇਹ ਵੀਡੀਓ ਬਹੁਤ ਪ੍ਰਸ਼ੰਸਕਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਆਖਰਕਾਰ ਅੱਜ ਗੀਤ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ। ਮੈਨੂੰ ਖੁਸ਼ੀ ਹੈ ਕਿ ਇਹ ਰਿਲੀਜ਼ ਹੋ ਗਿਆ ਹੈ ਇਹ ਉਸ ਦਾ ਆਖਰੀ ਕੰਮ ਹੈ।
The post ਸਿਧਾਰਥ ਸ਼ੁਕਲਾ ਦਾ ਆਖਰੀ ਗੀਤ ‘ਜੀਨਾ ਜ਼ਰੂਰੀ ਹੈ’ ਹੋਇਆ ਰਿਲੀਜ਼, ਵਿਸ਼ਾਲ ਕੋਟੀਅਨ ਨਾਲ ਆਏ ਨਜ਼ਰ appeared first on Daily Post Punjabi.