ਸੁਰਖੀਆਂ ਬਟੋਰ ਰਿਹਾ ਭਾਗਲਪੁਰ ਦਾ ਅਨੋਖਾ ਵਿਆਹ, 36 ਇੰਚ ਦਾ ਦੁਲਹਾ-34 ਇੰਚ ਦੀ ਦੁਲਹਨ ਨੂੰ ਦੇਖਣ ਜੁਟੀ ਭੀੜ

ਭਾਗਲਪੁਰ ਦਾ ਇਕ ਵਿਆਹ ਬਹੁਤ ਹੀ ਸੁਰਖੀਆਂ ਬਟੋਰ ਰਿਹਾ ਹੈ। ਕਾਰਨ ਦੁਲਹਾ ਤੇ ਦੁਲਹਨ ਦੀ ਹਾਈਟ। ਦੁਲਹਾ 36 ਇੰਚ ਲੰਬਾ ਹੈ ਜਦੋਂ ਕਿ ਦੁਲਹਨ 24 ਇੰਚ ਦੀ। ਇਸ ਅਨੋਖੇ ਵਿਆਹ ਵਿਚ ਲੋਕ ਲੜਕਾ-ਲੜਕੀ ਨਾਲ ਸੈਲਫੀ ਲੈਂਦੇ ਤੇ ਵੀਡੀਓ ਬਣਾਉਂਦੇ ਨਜ਼ਰ ਆਏ। ਵਿਆਹ

ਜ਼ਿਲ੍ਹੇ ਦੇ ਨਵਗਛੀਆ ਵਿਚ ਇਹ ਵਿਆਹ ਐਤਵਾਰ ਨੂੰ ਹੋਇਆ। ਵਿਆਹ ਵਿਚ ਆਏ ਲੋਕਾਂ ਨੇ ਦੁਲਹਾ-ਦੁਲਹਨ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ।

ਆਪਣੇ ਕੱਦ ਨੂੰ ਲੈ ਕੇ ਚਰਚਾ ਵਿਚ ਆਏ ਇਸ ਜੋੜੀ ਦਾ ਵਿਆਹ ਗੋਪਾਲਪੁਰ ਪ੍ਰਖੰਡ ਵਿਚ ਹੋਇਆ। 24 ਸਾਲ ਦੀ ਦੁਲਹਨ ਨਵਗਛੀਆ ਵਾਸੀ ਕਿਸ਼ੋਰੀ ਮੰਡਲ ਦੀ ਧੀ ਮਮਤਾ ਕੁਮਾਰੀ ਤੇ 26 ਸਾਲ ਦਾ ਦੁਲਹਾ ਮਸਾਰੂ ਨਿਵਾਸੀ ਬਿੰਦੇਸ਼ਵਰੀ ਮੰਡਲ ਦਾ ਪੁੱਤਰ ਮੁੰਨਾ ਭਾਰਤੀ ਹੈ। ਇਨ੍ਹਾ ਵਿਚੋਂ ਦੁਲਹਾ ਮੁੰਨਾ ਭਾਰਤੀ 36 ਇੰਚ ਯਾਨੀ 3 ਫੁੱਟ ਤੇ ਦੁਲਹਨ ਮਮਤਾ ਕੁਮਾਰੀ 34 ਇੰਚ ਯਾਨੀ 2.86 ਫੁੱਟ ਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਲੋਕਾਂ ਨੇ ਇਸ ਅਨੋਖੇ ਵਿਆਹ ਨੇ ਕੈਮਰੇ ਵਿਚ ਕੈਦ ਕਰ ਲਿਆ। ਇਸ ਦੌਰਾਨ ਲੋਕਾਂ ਨੇ ਵੀਡੀਓ ਬਣਾਇਆ ਤੇ ਕਈਆਂ ਨੇ ਸੈਲਫੀ ਲਈ। ਵਿਆਹ ਸਮਾਰੋਹ ਵਿਚ ਇੰਝ ਲੱਗ ਰਿਹਾ ਸੀ ਕਿ ਮੰਨੋ ਕਿਸੇ ਸੈਲੀਬ੍ਰਿਟੀ ਦਾ ਵਿਆਹ ਹੋ ਰਿਹਾ ਹੈ। ਲੋਕਾਂ ਨੇ ਦੁਲਹਾ-ਦੁਲਹਨ ਨੂੰ ਆਸ਼ੀਰਵਾਦ ਦਿੱਤਾ।

The post ਸੁਰਖੀਆਂ ਬਟੋਰ ਰਿਹਾ ਭਾਗਲਪੁਰ ਦਾ ਅਨੋਖਾ ਵਿਆਹ, 36 ਇੰਚ ਦਾ ਦੁਲਹਾ-34 ਇੰਚ ਦੀ ਦੁਲਹਨ ਨੂੰ ਦੇਖਣ ਜੁਟੀ ਭੀੜ appeared first on Daily Post Punjabi.



Previous Post Next Post

Contact Form