ਮੁਹਾਲੀ ਦੀ ਅਦਾਲਤ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਿੱਚ ਦੋ ਹਫ਼ਤਿਆਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਮਜੀਠੀਆ ਨੂੰ ਪਟਿਆਲਾ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ, ਜਿਸ ਦੌਰਾਨ ਅਕਾਲੀ ਆਗੂ ਦੀ ਨਿਆਂਇਕ ਹਿਰਾਸਤ ਵਿੱਚ 14 ਦਿਨ ਦਾ ਵਾਧਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਜੀਠੀਆ ਜੇਲ੍ਹ ਵਿੱਚ 24 ਫਰਵਰੀ ਤੋਂ ਬੰਦ ਹਨ। ਮਜੀਠੀਆ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਤਮ-ਸਮਰਪਣ ਕਰ ਦਿੱਤਾ ਸੀ। ਉਨ੍ਹਾਂ ਨੂੰ ਇੱਕ ਵਾਰ ਹੀ ਨਿੱਜੀ ਤੌਰ ’ਤੇ ਇੱਥੋਂ ਮੁਹਾਲੀ ਦੀ ਅਦਾਲਤ ’ਚ ਲਿਜਾਇਆ ਗਿਆ ਹੈ। ਇਸ ਮਗਰੋਂ ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਪੇਸ਼ ਕੀਤਾ ਜਾ ਰਿਹਾ ਹੈ।
The post 24 ਫਰਵਰੀ ਤੋਂ ਜੇਲ੍ਹ ‘ਚ ਬੰਦ ਮਜੀਠੀਆ ਨੂੰ ਨਹੀਂ ਮਿਲ ਰਹੀ ਅਦਾਲਤ ਤੋਂ ਰਾਹਤ first appeared on Punjabi News Online.
source https://punjabinewsonline.com/2022/05/07/24-%e0%a8%ab%e0%a8%b0%e0%a8%b5%e0%a8%b0%e0%a9%80-%e0%a8%a4%e0%a9%8b%e0%a8%82-%e0%a8%9c%e0%a9%87%e0%a8%b2%e0%a9%8d%e0%a8%b9-%e0%a8%9a-%e0%a8%ac%e0%a9%b0%e0%a8%a6-%e0%a8%ae%e0%a8%9c%e0%a9%80%e0%a8%a0/
Sport:
PTC News