ਕੋਰੋਨਾ ਦੇ ਨਵੇਂ ਵੇਰਿਐਂਟ XE ਨੇ ਇੱਕ ਵਾਰ ਫਿਰ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸੇ ਵਿਚਾਲੇ ਰੂਸ ਨੇ ਦਾਅਵਾ ਕੀਤਾ ਹੈ ਕਿ ਸਪੁਤਨਿਕ-V ਤੇ ਸਪੁਤਨਿਕ ਲਾਈਟ ਦੇ ਨਾਲ-ਨਾਲ ਨੋਜ਼ਲ ਵੈਕਸੀਨ ਵੀ ਓਮੀਕਰੋਨ ਤੇ XE ‘ਤੇ ਅਸਰਦਾਰ ਹੈ।
ਰੂਸ ਦੇ ਗਮਲੇਆ ਸੈਂਟਰ ਦੇ ਚੀਫ ਪ੍ਰੋਫੈਸਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ। ਪ੍ਰੋਫੈਸਰ ਅਲੈਗਜ਼ੈਂਡਰ ਗਿੰਟਸਬਰਗ ਨੇ ਕਿਹਾ ਕਿ XE ਵੇਰੀਏਂਟ BA.1 ਤੇ BA.2 ਦਾ ਜੁਆਇੰਟ ਰੂਪ ਹੈ ਤੇ ਸਪੁਤਨਿਕ ਦੋਵਾਂ ਖਿਲਾਫ ਅਸਰਦਾਰ ਹੈ।
ਕੋਰੋਨਾ ਦਾ ਨਵਾਂ ਵੇਰੀਐਂਟ XE ਓਣੀਕਰੋਨ ਦੇ 2 ਸਬ ਲੀਨੇਜ BA.1 ਤੇ BA.2 ਦਾ ਰੀਕਾਂਬੀਨੇਂਟ ਸਟ੍ਰੇਨ ਹੈ। ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਹ ਕਹਿਣਾ ਮੁਸ਼ਕਲ ਹੈ ਕਿ ਵੇਰੀਐਂਟ ਕਿੰਨਾ ਖਤਰਨਾਕ ਹੋਵੇਗਾ। ਦੁਨੀਆ ਦੇ ਕੁਝ ਦੇਸ਼ਾਂ ਦੇ ਨਾਲ-ਨਾਲ ਭਾਰਤ ਵਿੱਚ ਵੀ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਗੁਜਰਾਤ ਵਿੱਚ ਅੱਜ XE ਵੇਰੀਏਂਟ ਦਾ ਮਾਮਲਾ ਸਾਹਮਣੇ ਆਇਆ। ਵਡੋਦਰਾ ਵਿੱਚ ਮੁੰਬਈ ਤੋਂ ਆਇਆ ਇੱਕ ਵਿਅਕਤੀ ਸੰਕ੍ਰਮਿਤ ਪਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

ਦੱਸ ਦੇਈਏ ਕਿ ਭਾਰਤ ਵਿੱਚ XE ਵੇਰੀਏਂਟ ਦਾ ਪਹਿਲਾ ਮਾਮਲਾ ਮੁੰਬਈ ਤੋਂ 6 ਮਾਰਚ ਨੂੰ ਸਾਹਮਣੇ ਆਇਆ ਸੀ। BMC ਨੇ ਦਾਅਵਾ ਕੀਤਾ ਸੀ ਕਿ ਇੱਕ 50 ਸਾਲਾਂ ਔਰਤ ਵਿੱਚ ਕੋਵਿਡ ਦਾ ਨਵਾਂ ਵੇਰੀਏਂਟ ਮਿਲਿਆ ਹੈ।
The post ‘ਓਮੀਕਰੋਨ ਤੇ XE ਵੇਰੀਏਂਟ ‘ਤੇ ਸੁਪਤਨਿਕ-V ਤੇ ਸੁਪਤਨਿਕ ਲਾਈਟ ਅਸਰਦਾਰ’- ਰੂਸ ਦਾ ਦਾਅਵਾ appeared first on Daily Post Punjabi.
source https://dailypost.in/latest-punjabi-news/sputnik-vaccine-effective/