ਯੂਕਰੇਨ-ਰੂਸ ਜੰਗ : UNHRC ਤੋਂ ਰੂਸ ਨੂੰ ਕੱਢਿਆ ਗਿਆ ਬਾਹਰ, ਭਾਰਤ ਵੋਟਿੰਗ ਤੋਂ ਰਿਹਾ ਦੂਰ

ਰੂਸ-ਯੂਕਰੇਨ ਜੰਗ ਦਾ ਅੱਜ 43ਵਾਂ ਦਿਨ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵੀਰਵਾਰ ਨੂੰ ਹੋਈ ਵੋਟਿੰਗ ਵਿੱਚ ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਤੋਂ ਬਾਹਰ ਕਰ ਦਿੱਤਾ ਗਿਆ। ਵੋਟਿੰਗ ਦੌਰਾਨ ਰੂਸ ਦੇ ਖਿਲਾਫ 93 ਤੇ ਪੱਖ ਵਿੱਚ 24 ਵੋਟਾਂ ਪਈਆਂ। ਭਾਰਤ ਸਣੇ 58 ਦੇਸ਼ ਵੋਟਿੰਗ ਤੋਂ ਬਾਹਰ ਰਹੇ।

ਬੂਚਾ ਅਟੈਕ ਤੋਂ ਬਾਅਦ ਅੱਜ ਯੂ.ਐੱਨ. ਜਨਰਲ ਅਸੈਂਬਲੀ ਦੀ ਬੈਠਕ ਬੁਲਾਈ ਗਈ। ਇਸ ਬੈਠਕ ਵਿੱਚ UNHRC ਤੋਂ ਬਾਹਰ ਕੱਢਣ ਕੱਢਣ ਲਈ ਵੋਟਿੰਗ ਕਰਵਾਈ ਗਈ ਸੀ। UNHRC ਵਿੱਚ ਕੁਲ 47 ਮੈਂਬਰ ਦੇਸ਼ ਸ਼ਾਮਲ ਹਨ। ਇਸ ਸੰਸਥਾ ਦਾ ਗਠਨ 2006 ਵਿੱਚ ਕੀਤਾ ਗਿਆ ਸੀ।

UNHRC suspends Russia
UNHRC suspends Russia

ਰੂਸ ਇਸ ਤੋਂ ਬਾਹਰ ਕੀਤਾ ਗਿਆ ਦੂਜਾ ਦੇਸ਼ ਹੈ। ਇਸ ਤੋਂ ਪਹਿਲਾਂ 2011 ਵਿੱਚ ਲੀਬੀਆ ਨੂੰ ਇਸ ਸੰਸਥਾ ਤੋਂ ਬਾਹਰ ਕੀਤਾ ਗਿਆ ਸੀ ਕਿਉਂਕਿ ਉਸ ਨੇ ਲੰਮੇ ਸਮੇਂ ਤੋਂ ਸੱਤਾ ‘ਤੇ ਕਾਬਜ਼ ਮੁਹੰਮਰ ਗੱਦਾਫੀ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ।

ਭਾਰਤ, ਯੂਕਰੇਨ ਵਿੱਚ ਹਮਲੇ ਦੀ ਨਿੰਦਾ ਕਰਨ ਵਾਲੇ ਸਾਰੇ ਪ੍ਰਸਤਾਵਾਂ ਨੂੰ ਲੈ ਕੇ UNSC ਵਿੱਚ ਹੋਈ ਵੋਟਿੰਗ ਦੌਰਾਨ ਗੈਰ-ਹਾਜ਼ਰ ਰਿਹਾ ਹੈ। ਪਿਛਲੇ ਮਹੀਨੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਸੀ ਕਿ ਅਸੀਂ ਸੰਯੁਕਤ ਰਾਸ਼ਟਰ ਵਿੱ ਸਾਵਧਾਨੀਪੂਰਵਕ ਤੇ ਅਜਿਹਾ ਰੁਖ਼ ਅਪਣਾਉਂਦੇ ਹਾਂ ਜੋ ਵਿਚਾਰਾਂ ‘ਤੇ ਆਧਾਰਤ ਹੁੰਦਾ ਹੈ। ਅਸੀਂ ਨਿੰਦਾ ਪ੍ਰਸਤਾਵ ‘ਤੇ ਵਿਚਾਰ ਜ਼ਰੂਰ ਕਰਾਂਗੇ, ਪਰ ਆਪਣੇ ਹਿਤ ਵੇਖਦੇ ਹੋਏ ਫੈਸਲਾ ਕਰਾਂਗੇ।

ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

ਦੱਸ ਦੇਈਏ ਕਿ ਰੂਸੀ ਫੌਜ ਨੇ ਪਿਛਲੇ 24 ਘੰਟਿਆਂ ਵਿੱਚ 48 ਵਾਰ ਯੂਕਰੇਨ ਵਿੱਚ ਬੰਬਾਰੀ ਕੀਤੀ ਹੈ। ਰਿਪੋਰਟ ਮੁਤਾਬਕ ਬਲਕਾਲੀਆ ਖੇਤਰ ਵਿੱਚ ਹੋਏ ਹਮਲਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

The post ਯੂਕਰੇਨ-ਰੂਸ ਜੰਗ : UNHRC ਤੋਂ ਰੂਸ ਨੂੰ ਕੱਢਿਆ ਗਿਆ ਬਾਹਰ, ਭਾਰਤ ਵੋਟਿੰਗ ਤੋਂ ਰਿਹਾ ਦੂਰ appeared first on Daily Post Punjabi.



source https://dailypost.in/latest-punjabi-news/unhrc-suspends-russia/
Previous Post Next Post

Contact Form