ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਸਫਲਤਾ ਦੇ ਝੰਡੇ ਗੱਡ ਰਹੇ ਹਨ। ਇਸੇ ਵਿਚਾਲੇ ਪੰਜਾਬ ਦਾ ਰਹਿਣ ਵਾਲਾ ਸਹਿਜਪਾਲ ਸਿੰਘ ਵੀ ਇਸ ਸਮੇਂ ਵਿਦੇਸ਼ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸਹਿਜਪਾਲ ਅਮਰੀਕਾ ਦੇ ਮਲਟੀਨੈਸ਼ਨਲ ਨਿਵੇਸ਼ ਬੈਂਕ Morgan Stanley ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਹਿੱਸਾ ਬਣਿਆ ਹੈ। ਜਿਸ ਕਾਰਨ ਨਿਊ ਯਾਰਕ ਸਿਟੀ ਦੇ Time Square ‘ਤੇ ਸਹਿਜਪਾਲ ਦੀ ਤਸਵੀਰ ਪ੍ਰਦਰਸ਼ਿਤ ਕੀਤੀ ਗਈ ਹੈ।
ਇਸ ਪ੍ਰੋਗਰਾਮ ਦੇ ਤਹਿਤ ਹੁਣ ਸਹਿਜਪਾਲ ਤਕਨਾਲੋਜੀ ਖੋਜ ਦੇ ਅਤਿ ਆਧੁਨਿਕ ਖੇਤਰਾਂ ਵਿੱਚ ਕੰਮ ਕਰੇਗਾ । ਮਿਲੀ ਜਾਣਕਾਰੀ ਅਨੁਸਾਰ ਇਹ ਪੰਜਾਬੀ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ। ਦੱਸਿਆ ਜਕ ਰਿਹਾ ਹੈ ਕਿ ਸਹਿਜਪਾਲ ਨੇ ਥਾਪਰ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਗ੍ਰੇਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਹੈ।
ਦੱਸ ਦੇਈਏ ਕਿ ਸਹਿਜਪਾਲ ਜਿਸ Morgan Stanley ਦਾ ਹਿੱਸਾ ਬਣਿਆ ਹੈ, ਉਹ ਅਮਰੀਕਾ ਦੀ ਮਲਟੀਨੈਸ਼ਨਲ ਨਿਵੇਸ਼ ਬੈਂਕ ਹੈ। ਇਸ ਉਪਲਬਧੀ ਤੋਂ ਬਾਅਦ ਹੁਣ ਸਹਿਜਪਾਲ ਉਨ੍ਹਾਂ ਸ਼ਖਸੀਅਤਾਂ ਵਿੱਚ ਸ਼ਾਮਿਲ ਹੋ ਗਿਆ ਹੈ ਜੋ ਇਸ ਨਾਮੀ ਕੰਪਨੀ ਦਾ ਹਿੱਸਾ ਹਨ।
p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਲੁਧਿਆਣਾ ਦੇ ਸਹਿਜਪਾਲ ਨੇ ਚਮਕਾਇਆ ਪੰਜਾਬ ਦਾ ਨਾਮ, ਨਿਊ ਯਾਰਕ ਸਿਟੀ ਦੇ ‘Time Square’ ‘ਤੇ ਲੱਗੀ ਫੋਟੋ appeared first on Daily Post Punjabi.
source https://dailypost.in/news/international/ludhiana-sehajpal-singh/