PM ਮੋਦੀ ਅੱਜ ਗੁਜਰਾਤ ਦੇ ਮੋਰਬੀ ‘ਚ ਭਗਵਾਨ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਸ਼ਨੀਵਾਰ ਨੂੰ ਗੁਜਰਾਤ ਦੇ ਮੋਰਬੀ ਵਿੱਚ ਭਗਵਾਨ ਹਨੂੰਮਾਨ ਦੀ 108 ਫੁੱਟ ਦੀ ਮੂਰਤੀ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਮੂਰਤੀ ‘ਹਨੂੰਮਾਨਜੀ 4ਧਾਮ’ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਚਾਰ ਦਿਸ਼ਾਵਾਂ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਚਾਰ ਮੂਰਤੀਆਂ ਵਿੱਚੋਂ ਦੂਜੀ ਹੈ।

Pm Modi to unveil 108 ft statue
Pm Modi to unveil 108 ft statue

ਮੂਰਤੀ ਦੀ ਸਥਾਪਨਾ ਮੋਰਬੀ ਦੇ ਬਾਪੂ ਕੇਸ਼ਵਾਨੰਦ ਆਸ਼ਰਮ ਵਿੱਚ ਕੀਤੀ ਗਈ ਹੈ । ਇਸ ਲੜੀ ਦੀ ਪਹਿਲੀ ਮੂਰਤੀ ਸਾਲ 2010 ਵਿੱਚ ਉੱਤਰ ਦਿਸ਼ਾ ਵਿੱਚ ਯਾਨੀ ਸ਼ਿਮਲਾ ਵਿੱਚ ਸਥਾਪਿਤ ਕੀਤੀ ਗਈ ਹੈ । ਇਸ ਤੋਂ ਬਾਅਦ ਦੱਖਣ ਦਿਸ਼ਾ ਵਿੱਚ ਇਹ ਮੂਰਤੀ ਰਾਮੇਸ਼ਵਰਮ ਵਿੱਚ ਸਥਾਪਿਤ ਕੀਤੀ ਜਾਣੀ ਹੈ ਅਤੇ ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਵੱਡਾ ਐਲਾਨ ਅੱਜ, 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫਤ ਬਿਜਲੀ

ਮੋਰਬੀ ਦੇ ਪਿੰਡ ਬੇਲਾ ਨੇੜੇ ਖੋਖਰਾਧਾਮ ਵਿਖੇ ਹਨੂੰਮਾਨ ਜੀ ਦੀ ਮੂਰਤੀ ਦੇ ਉਦਘਾਟਨ ਦੇ ਨਾਲ ਵਿਸ਼ਾਲ ਰਾਮਕਥਾ ਦਾ ਆਯੋਜਨ ਕੀਤਾ ਗਿਆ ਹੈ । ਇਹ ਕਥਾ ਸ਼ੁੱਕਰਵਾਰ ਨੂੰ ਸ਼ੁਰੂ ਹੋਈ। ਕਥਾ ਦੇ ਪਹਿਲੇ ਦਿਨ ਬੇਲਾ ਪਿੰਡ ਤੋਂ 3 ਹਾਥੀਆਂ, 51 ਘੋੜਿਆਂ ਦੀਆਂ ਬੱਗੀਆਂ ਅਤੇ ਬਰਾਤ ਲੈ ਕੇ ਜਲੂਸ ਕੱਢਿਆ ਗਿਆ । ਸ਼ਨੀਵਾਰ ਨੂੰ ਖੋਖਰਾਧਾਮ ਵਿੱਚ ਕਨਕੇਸ਼ਵਰੀ ਦੇਵੀ ਜੀ ਦੇ ਮੂੰਹੋਂ ਰਾਮਕਥਾ ਦਾ ਪਾਠ ਕੀਤਾ ਜਾਵੇਗਾ । ਇਸ ਤੋਂ ਬਾਅਦ ਕਈ ਭਗਤੀ ਪ੍ਰੋਗਰਾਮ ਆਯੋਜਿਤ ਹੋਣਗੇ । ਭਗਤੀ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਲਈ ਦੇਸ਼ ਭਰ ਤੋਂ ਸਾਧੂ-ਸੰਤ ਖੋਖਰਾਧਾਮ ਪਹੁੰਚ ਚੁੱਕੇ ਹਨ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post PM ਮੋਦੀ ਅੱਜ ਗੁਜਰਾਤ ਦੇ ਮੋਰਬੀ ‘ਚ ਭਗਵਾਨ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਕਰਨਗੇ ਉਦਘਾਟਨ appeared first on Daily Post Punjabi.



Previous Post Next Post

Contact Form