‘ਇਮਰਾਨ ਸਰਕਾਰ ਡਿਗਾਉਣ ‘ਚ ਅਮਰੀਕਾ ਦਾ ਹੱਥ ਨਹੀਂ’, NSC ਨੇ ਸਾਜ਼ਿਸ਼ ਦੇ ਦੋਸ਼ ਠਹਿਰਾਏ ਬੇਬੁਨਿਆਦ

ਪਾਕਿਸਤਾਨ ਦੀ ਨੈਸ਼ਲ ਸਕਿਓਰਿਟੀ ਕਮੇਟੀ (NSC) ਨੇ 15 ਦਿਨਾਂ ਵਿੱਚ ਦੂਜੀ ਵਾਰ ਸਾਫ ਕਰ ਦਿੱਤਾ ਹੈ ਕਿ ਇਮਰਾਨ ਖਾਨ ਸਰਕਾਰ ਦੇ ਡਿੱਗਣ ਵਿੱਚ ਕਿਸੇ ਵਿਦੇਸ਼ੀ ਤਾਕਤ (ਅਮਰੀਕਾ) ਦਾ ਹੱਥ ਨਹੀਂ ਹੈ। ਇਮਰਾਨ ਖਾਨ ਲਈ NSC ਦਾ ਇਹ ਬਿਆਨ ਬਹੁਤ ਵੱਡਾ ਝਟਕਾ ਹੈ ਕਿਉਂਕਿ ਉਹ ਆਪਣੀ ਹਰ ਰੈਲੀ ਵਿੱਚ ਇਹ ਦੋਸ਼ ਲਾਉਂਦੇ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਖਿਲਾਫ ਬੇਭਰੋਸੇਗੀ ਮਤਾ ਅਮਰੀਕਾ ਦੇ ਇਸ਼ਾਰੇ ‘ਤੇ ਲਿਆਇਆ ਗਿਆ ਸੀ।

NSC ਦੀ ਇੱਕ ਮੀਟਿੰਗ ਪਿਛਲੇ ਮਹੀਨੇ ਹੋਈ ਸੀ, ਉਦੋਂ ਇਮਰਾਨ ਪ੍ਰਧਾਨ ਮੰਤਰੀ ਸਨ। ਉਦੋਂ ਵੀ ਮੀਟਿੰਗ ਦੇ ਮਿਨਿਟਸ ਜਾਰੀ ਕੀਤੇ ਗਏ ਸਨ ਤੇ ਫੌਜ ਨੇ ਸਾਫ ਕਰ ਦਿੱਤਾ ਸੀ ਕਿ ਵਿਦੇਸ਼ੀ ਸਾਜ਼ਿਸ਼ ਦੇ ਕੋਈ ਸਬੂਤ ਨਹੀਂ ਮਿਲੇ ਹਨ।

NSC ਦੀ ਸ਼ੁੱਕਰਵਾਰ ਨੂੰ ਮੀਟਿੰਗ ਹੋਈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਦੀ ਪ੍ਰਧਾਨਗੀ ਕੀਤੀ। ਖਾਸ ਗੱਲ ਇਹ ਹੈ ਕਿ ਇਸ ਵਿੱਚ ਉਹ ਅਸਦ ਮਜੀਦ ਵੀ ਸ਼ਾਮਲ ਹੋਏ ਜਿਨ੍ਹਾਂ ਦੇ ਕਥਿਤ ਲੈਟਰ ‘ਤੇ ਵਿਵਾਦ ਹੈ। ਸ਼ਹਿਬਾਜ਼ ਤੇ ਮਜੀਦ ਤੋਂ ਇਲਾਵਾ ਜੁਆਇੰਟ ਚੀਫ ਸਟਾਫ ਜਨਰਲ ਨਦੀਮ ਰਜ਼ਾ, ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ, ਨੇਵੀ ਚੀਫ ਮੁਹੰਮਦ ਅਮਜਦ ਖਾਨ ਨਿਆਜ਼ੀ ਤੇ ਏਅਰਫੋਰਸ ਚੀਫ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਵੀ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਡਿਫੈਂਸ ਮਿਨਿਸਟਰ ਖਵਾਜ਼ਾ ਆਸਿਫ, ਹੋਮ ਮਿਨਿਸਟਰ ਰਾਣਾ ਸਨਾਉੱਲਾਹ, ਇਨਫਾਰਮੇਸ਼ਨ ਮਿਨਿਸਟਰ ਮਰੀਅਮ ਔਰੰਗਜ਼ੇਬ ਤੇ ਵਿਦੇਸ਼ ਰਾਜਮੰਤਰੀ ਹਿਨਾ ਰੱਬਾਨੀ ਖਾਰ ਵੀ ਇਸ ਦਾ ਹਿੱਸਾ ਰਹੇ।

US has no hand
US has no hand

NSC ਦੀ ਬੈਠਕ ਤੋਂ ਬਾਅਦ ਜਾਰੀ ਬਿਆਨ ‘ਚ ਕਿਹਾ ਗਿਆ ਕਿ ਅਸੀਂ ਉਸ ਕਥਿਤ ਲੇਟਰ ਦੀ ਮੁੜ ਤੋਂ ਜਾਂਚ ਕੀਤੀ ਹੈ। ਸਰਕਾਰ ਵਿਰੁੱਧ ਕੋਈ ਵਿਦੇਸ਼ੀ ਸਾਜ਼ਿਸ਼ ਨਹੀਂ ਹੈ। ਵਿਵਾਦਿਤ ਪੱਤਰ ਜਾਂ ਕੇਬਲ ਦਾ ਮੁੱਦਾ ਮਾਰਚ ਦੇ ਸ਼ੁਰੂ ਵਿੱਚ ਸਾਹਮਣੇ ਆਇਆ ਸੀ।

ਸਭ ਤੋਂ ਮਹੱਤਵਪੂਰਨ ਇਹ ਜਾਣਨਾ ਹੈ ਕਿ ਇਮਰਾਨ ਜੋ ਕਾਗਜ਼ ਵਿਖਾ ਰਹੇ ਸਨ, ਉਹ ਅਸਲ ਵਿੱਚ ਹੈ ਕੀ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਰਿਜ਼ਵਾਨ ਰਾਜ਼ੀ ਦਾ ਕਹਿਣਾ ਹੈ – ਇਹ ਅਖ਼ਬਾਰ ਇੱਕ ਬੌਖਲਾਹਟ, ਝੂਠ ਅਤੇ ਇਸ ਤੋਂ ਇਲਾਵਾ ਕੁਝ ਨਹੀਂ ਹੈ। ਅਸਦ ਮਜੀਦ ਕੁਝ ਮਹੀਨੇ ਪਹਿਲਾਂ ਤੱਕ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਸਨ। ਉਸ ਬਾਰੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਹ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਮੈਂਬਰ ਹਨ ਅਤੇ ਇਮਰਾਨ ਦੇ ਖਾਸ ਦੋਸਤ ਹਨ।

ਇਮਰਾਨ ਨੇ ਮਜੀਦ ਨੂੰ ਇਕ ਮਿਸ਼ਨ ਸੌਂਪਿਆ ਕਿ ਕਿਸੇ ਤਰ੍ਹਾਂ ਜੋ ਬਿਡੇਨ ਇਮਰਾਨ ਨੂੰ ਫੋਨ ਕਰਨ। ਅਜਿਹਾ ਨਹੀਂ ਹੋ ਸਕਿਆ। ਫਿਰ ਖਾਨ ਨੇ ਮਜੀਦ ਨੂੰ ਇਹ ਦੱਸਣ ਲਈ ਕਿਹਾ ਕਿ ਬਿਡੇਨ ਪ੍ਰਸ਼ਾਸਨ ਇਮਰਾਨ ਸਰਕਾਰ ਅਤੇ ਪਾਕਿਸਤਾਨ ਬਾਰੇ ਕੀ ਸੋਚਦਾ ਹੈ। ਜਵਾਬ ਵਿੱਚ ਮਜੀਦ ਨੇ ਇੱਕ ਅਤਿਕਥਨੀ ਵਾਲਾ ਇੰਟਰਨਲ ਮੈਮੋ ਲਿਖਿਆ। ਇਸ ਵਿਚ ਦੱਸਿਆ ਗਿਆ ਹੈ ਕਿ ਵ੍ਹਾਈਟ ਹਾਊਸ ਨੂੰ ਲੱਗਦਾ ਹੈ ਕਿ ਇਮਰਾਨ ਸਰਕਾਰ ਵਿਚ ਪਾਕਿਸਤਾਨ ਨਾਲ ਰਿਸ਼ਤੇ ਨਹੀਂ ਸੁਧਰ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”

ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਇਮਰਾਨ ਸ਼ਫਕਤ ਦਾ ਕਹਿਣਾ ਹੈ ਕਿ ਮੰਨ ਲਓ ਕਿ ਇਮਰਾਨ ਖਾਨ ਨੂੰ ਅਮਰੀਕਾ ਜਾਂ ਕਿਸੇ ਹੋਰ ਦੇਸ਼ ਤੋਂ ਧਮਕੀਆਂ ਮਿਲੀਆਂ ਹਨ। ਤਾਂ ਫਿਰ ਉਹ ਇਸ ਚਿੱਠੀ ਨੂੰ ਕਿਉਂ ਦਬਾਉਂਦੇ ਰਹੇ? ਤੁਸੀਂ ਉਸ ਦੇਸ਼ ਨਾਲ ਕੂਟਨੀਤਕ ਚੈਨਲਾਂ ਰਾਹੀਂ ਗੱਲ ਕਿਉਂ ਨਹੀਂ ਕੀਤੀ? ਅਮਰੀਕਾ ਵਿਚ ਪਾਕਿਸਤਾਨ ਅਤੇ ਪਾਕਿਸਤਾਨ ਵਿਚ ਅਮਰੀਕਾ ਦਾ ਸਥਾਈ ਰਾਜਦੂਤ ਲੰਬੇ ਸਮੇਂ ਤੋਂ ਨਹੀਂ ਹੈ, ਪਰ ਚਾਰਜ ਡੀ ਅਫੇਅਰ (ਦੂਤਘਰ ਇੰਚਾਰਜ) ਹੈ, ਉਸ ਨੂੰ ਕਿਉਂ ਨਹੀਂ ਬੁਲਾਇਆ ਗਿਆ?

ਚਾਰਜ ਡੀ’ਅਫੇਅਰਜ਼ ਨੂੰ ਬੁਲਾਓ ਅਤੇ ਇਸਨੂੰ ਡੀਮਾਰਸ਼ੇ (ਕੂਟਨੀਤੀ ਵਿੱਚ ਕਿਸੇ ਮੁੱਦੇ ‘ਤੇ ਅਸਹਿਮਤੀ ਦਰਜ ਕਰਨ ਦਾ ਸਭ ਤੋਂ ਨਰਮ ਤਰੀਕਾ) ਹੀ ਸੌਂਪ ਦਿੰਦੇ। ਸੱਚ ਤਾਂ ਇਹ ਹੈ ਕਿ ਇਮਰਾਨ ਅਤੇ ਉਨ੍ਹਾਂ ਦੇ ਮੰਤਰੀ ਅਗਲੀਆਂ ਚੋਣਾਂ ਦੀ ਤਿਆਰੀ ਕਰ ਰਹੇ ਹਨ। ਆਪਣੇ ਆਪ ਨੂੰ ਸਿਆਸੀ ਸ਼ਹੀਦ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ?

The post ‘ਇਮਰਾਨ ਸਰਕਾਰ ਡਿਗਾਉਣ ‘ਚ ਅਮਰੀਕਾ ਦਾ ਹੱਥ ਨਹੀਂ’, NSC ਨੇ ਸਾਜ਼ਿਸ਼ ਦੇ ਦੋਸ਼ ਠਹਿਰਾਏ ਬੇਬੁਨਿਆਦ appeared first on Daily Post Punjabi.



source https://dailypost.in/news/us-has-no-hand/
Previous Post Next Post

Contact Form