ਮੁਫਤ ਬਿਜਲੀ ਲਈ ਪੰਜਾਬ ਦੇ ਲੋਕ ਸਰਕਾਰ ਦੋ ਕਦਮ ਅੱਗੇ

ਸੰਕੇਤਕ ਤਸਵੀਰ

ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਫ਼ਤ ਕੀਤੇ ਜਾਣ ਤੋਂ ਬਾਅਦ ਹੁਣ ਲੋਕਾਂ ਵਿੱਚ ਵੀ ਇਸ ਸਕੀਮ ਦਾ ਲਾਭ ਲੈਣ ਲਈ ਭੱਜ-ਦੌੜ ਸ਼ੂਰੂ ਹੋ ਗਈ ਹੈ। ਲੋਕਾਂ ਵਲੋਂ ਘਰਾਂ ਵਿੱਚ ਦੋ-ਦੋ ਮੀਟਰ ਲਗਾਉਣ ਦੀਆਂ ਅਰਜੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਲੋਕ ਵੱਡੀ ਗਿਣਤੀ ਵਿੱਚ ਪੀ.ਐੱਸ.ਪੀ.ਸੀ.ਐੱਲ ਦਫ਼ਤਰ ਦੇ ਬਾਹਰ ਇਕੱਠੇ ਹੋ ਰਹੇ ਹਨ ਅਤੇ ਨਵੇਂ ਮੀਟਰਾਂ ਲਈ ਅਪਲਾਈ ਕਰ ਰਹੇ ਹਨ ਅਤੇ ਕਈਆਂ ਵੱਲੋਂ ਬਿਜਲੀ ਦੀ ਕਟੌਤੀ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਵਿਭਾਗ ਦੇ ਕਰਮਚਾਰੀਆਂ ਅਨੁਸਾਰ ਜਿੱਥੇ ਪਹਿਲਾਂ ਹਰ ਰੋਜ਼ 50 ਤੋਂ 60 ਨਵੇਂ ਮੀਟਰ ਅਪਲਾਈ ਹੁੰਦੇ ਸਨ, ਉੱਥੇ ਹੀ ਹੁਣ ਇਸ ਦੀ ਗਿਣਤੀ ਵੱਧ ਕੇ 200 ਤੱਕ ਪਹੁੰਚ ਚੁੱਕੀ ਹੈ, ਕਿਉਂਕਿ ਲੋਕ ਇੱਕ ਘਰ ਵਿਚ 2-2 ਮੀਟਰ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਜਨਰਲ ਵਰਗ ਦੇ ਲੋਕਾਂ ਵੱਲੋਂ ਪਹਿਲਾਂ ਚੱਲ ਰਹੇ ਘਰ ਦੇ ਬਿਜਲੀ ਲੋਡ ਨੂੰ ਘਟਾਉਣ ਦੇ ਫਾਰਮ ਵੀ ਭਰੇ ਜਾ ਰਹੇ ਹਨ ਤਾਂ ਜੋ ਬਿਜਲੀ ਦੀ ਖਪਤ ਘਟਾ ਕੇ ਇਸ ਸਕੀਮ ਦਾ ਲਾਭ ਲਿਆ ਜਾ ਸਕੇ। ਦਫ਼ਤਰ ਦੇ ਬਾਹਰ ਸਵੇਰੇ 7 ਵਜੇ ਤੋਂ ਹੀ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ।

The post ਮੁਫਤ ਬਿਜਲੀ ਲਈ ਪੰਜਾਬ ਦੇ ਲੋਕ ਸਰਕਾਰ ਦੋ ਕਦਮ ਅੱਗੇ first appeared on Punjabi News Online.



source https://punjabinewsonline.com/2022/04/23/%e0%a8%ae%e0%a9%81%e0%a8%ab%e0%a8%a4-%e0%a8%ac%e0%a8%bf%e0%a8%9c%e0%a8%b2%e0%a9%80-%e0%a8%b2%e0%a8%88-%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%b2%e0%a9%8b%e0%a8%95/
Previous Post Next Post

Contact Form