ਗੰਭੀਰ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੇ ਲਗਾਈ ਮਦਦ ਦੀ ਗੁਹਾਰ, IMF ਨੇ ਦਿੱਤਾ ਭਰੋਸਾ

ਸ਼੍ਰੀਲੰਕਾ ਇਸ ਸਮੇਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਗੰਭੀਰ ਸੰਕਟ ਦੀ ਵਜ੍ਹਾ ਨਾਲ ਆਮ ਜਨਤਾ ਕਾਫੀ ਪ੍ਰੇਸ਼ਾਨ ਹੈ। ਦੇਸ਼ ਦੇ ਹਾਲਾਤਾਂ ਨੂੰ ਸੁਧਾਰਨ ਲਈ ਕੌਮਾਂਤਰੀ ਮੁਦਰਾ ਕੋਸ਼ ਤੋਂ ਮਦਦ ਦੀ ਗੁਹਾਰ ਲਗਾਈ ਹੈ। IMF ਨੇ ਆਰਥਿਕ ਸੰਕਟ ‘ਚ ਫਸੇ ਸ਼੍ਰੀਲੰਕਾ ਨੂੰ ਸੰਕਟ ਤੋਂ ਉਭਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ‘ਚ ਮਦਦ ਦੇਣ ਦਾ ਭਰੋਸਾ ਦਿੱਤਾ ਹੈ।

IMF ਨੇ ਕਿਹਾ ਹੈ ਕਿ ਵਿੱਤ ਮੰਤਰੀ ਅਲੀ ਸਾਬਰੀ ਦੀ ਅਗਵਾਈ ਵਿਚ ਆਏ ਪ੍ਰਤੀਨਿਧੀ ਮੰਡਲ ਨਾਲ ਸ਼ੁਰੂਆਤੀ ਗੱਲਬਾਤ ਕਾਫੀ ਚੰਗੀ ਰਹੀ। ਵਿਦੇਸ਼ੀ ਮੁਦਰਾ ਦੀ ਕਮੀ ਦੀ ਵਜ੍ਹਾ ਨਾਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੇ IMF ਤੋਂ ਫੌਰਨ ਰਾਹਤ ਦੇਣ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : ਬੋਰਿਸ ਜਾਨਸਨ ਨੇ ਜੇਲੇਂਸਕੀ ਨੂੰ ਦਿੱਤਾ ਮਦਦ ਦਾ ਭਰੋਸਾ ਕਿਹਾ-‘ਯੁੱਧ ‘ਚ ਹਥਿਆਰਾਂ ਦੀ ਕਮੀ ਨਹੀਂ ਹੋਣ ਦੇਵਾਂਗੇ’

ਸਾਬਰੀ ਤੇ ਕੇਂਦਰੀ ਬੈਂਕ ਦੇ ਗਵਰਨਰ ਨੰਦਲਾਲ ਵੀਰਾਸਿੰਘੇ ਦੀ ਹਿੱਸੇਦਾਰੀ ਵਾਲਾ ਇਕ ਪ੍ਰਤੀਨਿਧੀ ਮੰਡਲ ਅਜੇ ਵਾਸ਼ਿੰਗਟਨ ਵਿਚ ਹੀ ਮੌਜੂਦ ਹੈ। ਇਸ ਨੇ ਆਈਐੱਮਐੱਫ ਸਮਰਥਿਤ ਰਾਹਤ ਪੈਕੇਜ ਨਾਲ ਜੁੜੇ ਤਕਨੀਕੀ ਮੁੱਦਿਆਂ ‘ਤੇ ਗੱਲਬਾਤ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”

ਆਰਥਿਕ ਸੰਕਟ ਤੋਂ ਉਭਰਨ ਲਈ ਸ਼੍ਰੀਲੰਕਾ ਨੂੰ ਘੱਟ ਤੋਂ ਘੱਟ ਚਾਰ ਅਰਬ ਡਾਲਰ ਦੀ ਜ਼ਰੂਰਤ ਹੈ। ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਸਾਬਰੀ ਵਿਸ਼ਵ ਬੈਂਕ ਦੇ ਨਾਲ-ਨਾਲ ਚੀਨ ਤੇ ਜਾਪਾਨ ਨਾਲ ਵੀ ਗੱਲ ਕਰ ਰਹੇ ਹਨ। IMF ਸ਼੍ਰੀਲੰਕਾ ਨੂੰ ਮੌਜੂਦਾ ਆਰਥਿਕ ਸੰਕਟ ਤੋਂ ਉਭਰਨ ਦੇ ਉਸ ਦੀਆਂ ਕੋਸ਼ਿਸ਼ਾਂ ਵਿਚ ਮਦਦ ਦੇਵੇਗਾ। ਅਧਿਕਾਰੀਆਂ ਨਾਲ ਉਨ੍ਹਾਂ ਦੇ ਆਰਥਿਕ ਪ੍ਰੋਗਰਾਮਾਂ ‘ਤੇ ਮਿਲ ਕੇ ਕੰਮ ਕਰੇਗਾ ਅਤੇ ਇਸ ਸੰਕਟ ਦਾ ਸਮਾਂ ਰਹਿੰਦੇ ਹੋਏ ਹੱਲ ਕੱਢਣ ਲਈ ਹੋਰ ਹਿਤਧਾਰਕਾਂ ਨਾਲ ਵੀ ਗੱਲ ਕਰੇਗਾ।

The post ਗੰਭੀਰ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੇ ਲਗਾਈ ਮਦਦ ਦੀ ਗੁਹਾਰ, IMF ਨੇ ਦਿੱਤਾ ਭਰੋਸਾ appeared first on Daily Post Punjabi.



Previous Post Next Post

Contact Form