ਸ਼ਾਹਬਾਜ਼ ਸ਼ਰੀਫ ਵੱਲੋਂ ਰੂਸ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼, ਰਾਸ਼ਟਰਪਤੀ ਪੁਤਿਨ ਨੂੰ ਲਿਖੀ ਗੁਪਤ ਚਿੱਠੀ

ਪਾਕਿਸਤਾਨ ਦੇ PM ਸ਼ਹਿਬਾਜ਼ ਸ਼ਰੀਫ ਰੂਸ ਨਾਲ ਆਪਣੀ ਨੇੜਤਾ ਵਧਾਉਣ ਦੀਆਂ ਕੋਸ਼ਿਸ਼ਾਂ ਵਿਚ ਹਨ। ਉਨ੍ਹਾਂ ਨੇ ਗੁਪਤ ਤਰੀਕੇ ਨਾਲ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਚਿੱਠੀ ਲਿਖੀ ਹੈ।

ਸ਼ਰੀਫ ਦੇ ਪੀਐੱਮ ਬਣਨ ਤੋਂ ਬਾਅਦ ਪੁਤਿਨ ਨੇ ਸ਼ਹਿਬਾਜ਼ ਸ਼ਰੀਫ ਨੂੰ ਵਧਾਈ ਸੰਦੇਸ਼ ਦਿੱਤਾ। ਉਨ੍ਹਾਂ ਲਿਖਿਆ ਸਾਡਾ ਦੇਸ਼ ਮਿੱਤਰਤਾ ਤੇ ਰਚਨਾਤਮਕ ਸਬੰਧ ਸਾਂਝਾ ਕਰਦਾ ਹੈ। ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਵਜੋਂ ਰੂਸ ਅਤੇ ਪਾਕਿਸਤਾਨ ਵਿਚਕਾਰ ਨਜ਼ਦੀਕੀ ਬਹੁ-ਪੱਖੀ ਸਹਿਯੋਗ ਦੇ ਨਾਲ-ਨਾਲ ਅਫਗਾਨ ਸਮਝੌਤੇ ਵਿੱਚ ਸਾਂਝੇਦਾਰੀ ਅਤੇ ਅੰਤਰਰਾਸ਼ਟਰੀ ਅੱਤਵਾਦ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੋਗੇ। ਇਸ ਤੋਂ ਬਾਅਦ ਸ਼ਹਿਬਾਜ਼ ਨੇ ਪੁਤਿਨ ਦੇ ਵਧਾਈ ਸੰਦੇਸ਼ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਪਾਕਿਸਤਾਨ ਉਨ੍ਹਾਂ ਨਾਲ ਸਬੰਧ ਸੁਧਾਰਨਾ ਚਾਹੁੰਦਾ ਹੈ

24 ਫਰਵਰੀ ਨੂੰ ਪੁਤਿਨ ਜਦੋਂ ਦੇਸ਼ ਦੀਆਂ ਫੌਜਾਂ ਨੂੰ ਯੂਕਰੇਨ ‘ਤੇ ਹਮਲੇ ਦੀ ਇਜਾਜ਼ਤ ਦੇ ਰਹੇ ਸਨ ਤਾਂ ਉਸੇ ਦਿਨ ਪਾਕਿਸਤਾਨ ਦੇ ਤਤਕਾਲੀਨ ਪੀਐੱਮ ਇਮਰਾਨ ਖਾਨ ਮਾਸਕੋ ਵਿਚ ਪੁਤਿਨ ਨਾਲ ਸਨ। ਇਮਰਾਨ ਖਾਨ ਦੇ ਇਸ ਯਾਤਰਾ ਤੋਂ ਪਰਤਦਿਆਂ ਹੀ ਪਾਕਿਸਤਾਨ ਵਿਚ ਉਨ੍ਹਾਂ ਖਿਲਾਫ ਮਾਹੌਲ ਬਣਨਾ ਸ਼ੁਰੂ ਹੋ ਗਿਆ। ਇਮਰਾਨ ਖਾਨ ਦਾ ਦੋਸ਼ ਹੈ ਕਿ ਉਨ੍ਹਾਂ ਦੀ ਰੂਸ ਯਾਤਰਾ ਨੂੰ ਅਮਰੀਕੀ ਹੁਕਮਰਾਨਾਂ ਨੇ ਪਸੰਦ ਨਹੀਂ ਕੀਤਾ ਤੇ ਉਨ੍ਹਾਂ ਖਿਲਾਫ ਅਮਰੀਕਾ ਸਮਰਥਿਤ ਬੇਭਰੋਸਗੀ ਮਤਾ ਲਿਆਂਦਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”

ਇਮਰਾਨ ਨੇ ਵਾਰ-ਵਾਰ ਕਿਹਾ ਹੈ ਕਿ ਅਮਰੀਕਾ ਨਹੀਂ ਚਾਹੁੰਦਾ ਸੀ ਕਿ ਉਹ ਰੂਸ ਦਾ ਦੌਰਾ ਕਰੇ ਅਤੇ ਰਾਸ਼ਟਰਪਤੀ ਜੋ ਬਾਇਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਇਮਰਾਨ ਦੇ ਰੂਸ ਦੌਰੇ ਨੂੰ ਰੁਕਵਾਓ। ਹਾਲਾਂਕਿ ਅਮਰੀਕਾ ਇਮਰਾਨ ਖਾਨ ਦੇ ਇਨ੍ਹਾਂ ਦੋਸ਼ਾਂ ਨੂੰ ਤਵੱਜੋ ਨਹੀਂ ਦਿੰਦਾ ਹੈ ਅਤੇ ਇਸ ਨੂੰ ਨਿਰਾਧਾਰ ਦੱਸਦਾ ਰਿਹਾ ਹੈ।

The post ਸ਼ਾਹਬਾਜ਼ ਸ਼ਰੀਫ ਵੱਲੋਂ ਰੂਸ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼, ਰਾਸ਼ਟਰਪਤੀ ਪੁਤਿਨ ਨੂੰ ਲਿਖੀ ਗੁਪਤ ਚਿੱਠੀ appeared first on Daily Post Punjabi.



Previous Post Next Post

Contact Form