
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨੂੰ ਜਿੱਤਣ ਲਈ ਨਵਾਂ ਮਾਸਟਰ ਪਲਾਨ ਬਣਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਨੇ ਜਿਸ ਨਵੇਂ ਜਨਰਲ ਨੂੰ ਯੂਕਰੇਨ ‘ਚ ਚੱਲ ਰਹੀ ਜੰਗ ‘ਚ ਫੌਜ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ, ਉਹ ਜਨਰਲ ਅਲੈਗਜ਼ੈਂਡਰ ਡਵੋਰਨਿਕੋਵ ਹਨ। ਇਹ ਰਿਪੋਰਟ ਉਦੋਂ ਆਈ ਹੈ ਜਦੋਂ ਪੁਤਿਨ ਦੀ ਫੌਜ ਨੇ ਕੀਵ ਸਮੇਤ ਯੂਕਰੇਨ ਦੇ ਪ੍ਰਮੁੱਖ ਖੇਤਰਾਂ ‘ਤੇ ਕਬਜ਼ਾ ਕਰਨ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਨਰਲ ਯੂਕਰੇਨ ਦੇ ਕ੍ਰਾਮੇਟੋਰਸਕ ਰੇਲਵੇ ਸਟੇਸ਼ਨ ‘ਤੇ ਹੋਏ ਹਮਲੇ ਦਾ ਮਾਸਟਰਮਾਈਂਡ ਹੈ, ਜਿਸ ‘ਚ ਕਈ ਬੱਚਿਆਂ ਸਮੇਤ 52 ਲੋਕ ਮਾਰੇ ਗਏ ਸਨ। ਕਮਾਂਡਰ ਡਵੋਰਨੀਕੋਵ ਰੂਸ ਦੇ ਦੱਖਣੀ ਮਿਲਟਰੀ ਜ਼ੋਨ ਦੇ ਕਮਾਂਡਰ ਰਹਿ ਚੁੱਕੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਡਵੋਰਨੀਕੋਵ ਯੂਕਰੇਨ ਦੇ ਕਈ ਮੋਰਚਿਆਂ ਦੀ ਬਜਾਏ ਸਿਰਫ ਡੋਨਬਾਸ ਖੇਤਰ ‘ਤੇ ਧਿਆਨ ਕੇਂਦਰਿਤ ਕਰੇਗਾ। 60 ਸਾਲਾ ਡਵੋਰਨਿਕੋਵ ਨੇ ਪੁਤਿਨ ਦੇ ਹੁਕਮਾਂ ‘ਤੇ 2015 ‘ਚ ਸੀਰੀਆ ‘ਚ ਰੂਸੀ ਟਾਸਕ ਫੋਰਸ ਦੀ ਕਮਾਨ ਸੰਭਾਲੀ ਸੀ। ਉਹ ਸੀਰੀਆ ਵਿੱਚ ਰੂਸ ਦੀ ਫੌਜੀ ਕਾਰਵਾਈ ਦਾ ਪਹਿਲਾ ਕਮਾਂਡਰ ਸੀ ਜਦੋਂ ਪੁਤਿਨ ਨੇ ਸਤੰਬਰ 2015 ਵਿੱਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਦਾ ਸਮਰਥਨ ਕਰਨ ਲਈ ਫੌਜਾਂ ਭੇਜੀਆਂ ਸਨ। ਸੀਰੀਆ ਵਿੱਚ ਇਸ ਰੂਸੀ ਜਨਰਲ ਡਵੋਰਨਿਕੋਵ ਨੂੰ ਆਪਣੀ ਵਹਿਸ਼ੀ ਰਣਨੀਤੀ ਕਾਰਨ ‘ਸੀਰੀਆ ਦਾ ਕਸਾਈ’ ਕਰਾਰ ਦਿੱਤਾ ਗਿਆ ਸੀ। ਉਸ ਦੌਰਾਨ ਰੂਸ ਵੱਲੋਂ ਬਾਗੀਆਂ ਨੂੰ ਕੁਚਲਣ ਲਈ ਕੀਤੀ ਗਈ ਕਾਰਵਾਈ ਬਾਰੇ ਸੁਣ ਕੇ ਲੋਕਾਂ ਦੀ ਰੂਹ ਕੰਬ ਗਈ ਸੀ।
The post ਪੁਤਿਨ ਨੇ ਯੂਕਰੇਨ ਨੂੰ ਜਿੱਤਣ ਲਈ ‘ਸੀਰੀਆ ਦੇ ਕਸਾਈ’ ਹੱਥ ਦਿੱਤੀ ਕਮਾਨ ! first appeared on Punjabi News Online.
source https://punjabinewsonline.com/2022/04/12/%e0%a8%aa%e0%a9%81%e0%a8%a4%e0%a8%bf%e0%a8%a8-%e0%a8%a8%e0%a9%87-%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%a8%e0%a9%82%e0%a9%b0-%e0%a8%9c%e0%a8%bf%e0%a9%b1%e0%a8%a4%e0%a8%a3/