ਕੋਰੋਨਾ ਪਾਬੰਦੀਆਂ ਖ਼ਿਲਾਫ਼ ਕੈਨੇਡਾ ‘ਚ ਪ੍ਰਦਰਸ਼ਨ, ਪੁਲਿਸ ਨਾਲ ਝੜਪ, ਕਈ ਗ੍ਰਿਫ਼ਤਾਰ

ਕੈਨੇਡਾ ਦੇ ਓਟਾਵਾ ਵਿੱਚ ਸ਼ੁੱਕਰਵਾਰ ਰਾਤ ਕੋਵਿਡ-1 ਪਾਬੰਦੀਆਂ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਦਾ ਪੁਲਿਸ ਨਾਲ ਆਹਮੋ-ਸਾਹਮਣਾ ਹੋਇਆ। ਇਸ ਦੌਰਾਨ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕੋਵਿਡ-19 ਪਾਬੰਦੀਆਂ ਖਿਲਾਫ ਆਵਾਜ਼ ਚੁੱਕਣ ਵਾਲੇ ਸਮੂਹ ਫਰੀਡਮ ਫਾਈਟਰਸ ਕੈਨੇਡਾ ਵੱਲੋਂ ਰੋਲਿੰਗ ਥੰਡਰ ਨਾਂ ਦੀ ਰੈਲੀ ਬੁਲਾਈ ਗਈ। ਇਸ ਦੌਰਾਨ ਕੁਝ ਟਰੱਕ ਪਾਰਲੀਆਮੈਂਟ ਹਿਲ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।

Protests in Canada against
Protests in Canada against

ਓਟਾਵਾ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਲੰਮੇ ਸਮੇਂ ਤੱਕ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾਏਗਾ। ਸ਼ੁਰੂਆਤ ਵਿੱਚ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਣ ਰਿਹਾ, ਪਰ ਸ਼ਾਮ ਨੂੰ ਪੁਲਿਸ ਨੇ ਸ਼ਹਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਵੱਡੇ ਕਾਫਲੇ ਨੂੰ ਚਿਤਾਵਨੀ ਦਿੱਤੀ। ਵੇਖਦੇ ਹੀ ਵੇਖਦੇ ਸੈਂਕੜੇ ਪ੍ਰਦਰਸ਼ਨਕਾਰੀ ਸੰਸਦ ਦੇ ਬਾਹਰ ਖੜ੍ਹੇ ਟਰੱਕਾਂ ਦੇ ਕੋਲ ਜਮ੍ਹਾ ਹੋ ਗਏ। ਪੁਲਿਸ ਨੇ ਟਰੱਕਾਂ ਕੋਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਭੀੜ ਨੂੰ ਪਿੱਛੇ ਧੱਕਿਆ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ।

ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਜੰਗ ਯਾਦਗਾਰ ‘ਤੇ ਰੁਕਣ ਤੇ ਪਾਰਲੀਆਮੈਂਟ ਹਿਲ ‘ਤੇ ਮਾਰਚ ਕਰਨ ਦੀ ਯੋਜਨਾ ਬਣਾਈ ਸੀ। ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਰੈਲੀ ਵਿੱਚ ਸ਼ਾਮਲ ਹੋਣ ਵਾਲੀਆਂ ਗੱਡੀਆਂ ਨੂੰ ਜੰਗ ਯਾਦਗਾਰ ਤੇ ਸੰਸਦ ਵਾਲੇ ਇਲਾਕਿਆਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾ ਹੀ ਉਨ੍ਹਾਂ ਨੂੰ ਰਾਹ ਵਿੱਚ ਰੁਕਣ ਦਿੱਤਾ ਜਾਵੇਗਾ, ਪਰ ਲੋਕ ਇਸ ਇਲਾਕੇ ਤੋਂ ਤੁਰ ਕੇ ਜਾ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਰੋਲਿੰਗ ਥੰਡਰ ਗਰੁੱਪ ਉਸ ਕਾਰਨ ਬਾਰੇ ਸਪੱਸ਼ਟ ਨਹੀਂ ਹੈ ਜਿਸ ਲਈ ਉਹ ਰੈਲੀ ਕਰ ਰਹੇ ਹਨ। ਸਿਵਾਏ ਇਹ ਕਹਿਣ ਦੇ ਕਿ ਉਹ ਆਜ਼ਾਦੀ ਦਾ ਸ਼ਾਂਤੀਪੂਰਵਕ ਜਸ਼ਨ ਮਨਾਉਣ ਲਈ ਓਟਾਵਾ ਵਿੱਚ ਹੋਣਗੇ। ਰੋਲਿੰਗ ਥੰਡਰ ਵੈੱਬਸਾਈਟ ‘ਤੇ ਆਯੋਜਕ ਨੀਲ ਸ਼ੀਰਡ ਦੇ ਹਵਾਲੇ ਨਾਲ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀ ਐਤਵਾਰ ਨੂੰ ਜਾਣ ਦੀ ਯੋਜਨਾ ਬਣਾ ਰਹੇ ਹਨ। ਉਹ ਨਾਕਾਬੰਦੀ ਦਾ ਸਮਰਥ ਨਹੀਂ ਕਰਦੇ।

The post ਕੋਰੋਨਾ ਪਾਬੰਦੀਆਂ ਖ਼ਿਲਾਫ਼ ਕੈਨੇਡਾ ‘ਚ ਪ੍ਰਦਰਸ਼ਨ, ਪੁਲਿਸ ਨਾਲ ਝੜਪ, ਕਈ ਗ੍ਰਿਫ਼ਤਾਰ appeared first on Daily Post Punjabi.



source https://dailypost.in/news/protests-in-canada-against-2/
Previous Post Next Post

Contact Form