
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਮਲਾਇਕਾ ਅਰੋੜਾ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਹਾਦਸਾ ਸ਼ਨੀਵਾਰ ਨੂੰ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ‘ਤੇ ਖੋਪੋਲੀ ਨੇੜੇ ਵਾਪਰਿਆ। ਖ਼ਬਰ ਮੁਤਾਬਕ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਲਗਭਗ 5 ਵਜੇ ਇੱਕ ਫੂਡ ਮਾਲ ਨੇੜੇ ਵਾਪਰੀ, ਜਦੋਂ ਅਦਾਕਰਾ ਪੁਣੇ ਤੋਂ ਮੁੰਬਈ ਪਰਤ ਰਹੇ ਸਨ। ਉਨ੍ਹਾਂ ਅੱਗੇ ਦੱਸਿਆ, ਮਲਾਇਕਾ ਆਪਣੀ ਐੱਸਯੂਵੀ ਕਾਰ ਵਿੱਚ ਸਫ਼ਰ ਕਰ ਰਹੇ ਸਨ, ਫਿਰ ਇੱਕ ਬੱਸ ਅਤੇ ਦੋ ਕਾਰਾਂ ਦੀ ਟੱਕਰ ਹੋ ਗਈ ਅਤੇ ਉਨ੍ਹਾਂ ਵਿੱਚੋਂ ਇੱਕ ਵਾਹਨ ਅਦਾਕਾਰਾ ਦੀ ਐੱਸਯੂਵੀ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਧਿਕਾਰੀ ਨੇ ਅੱਗੇ ਕਿਹਾ ਕਿ ਉਸੇ ਰਾਹ ਵੱਲ ਸਫ਼ਰ ਕਰ ਰਿਹਾ ਇੱਕ ਐੱਮਐੱਨਐੱਸ ਆਗੂ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਮੁੰਬਈ ਲੈ ਗਿਆ। ਪਰਿਵਾਰ ਮੁਤਾਬਕ, ਮਲਾਇਕਾ ਨੂੰ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਨਿਗਰਾਨੀ ਹੇਠ ਰੱਖਿਆ ਗਿਆ ਹੈ।
The post ਮਲਾਇਕਾ ਅਰੋੜਾ ਦੀ ਗੱਡੀ ਹਾਦਸਾਗ੍ਰਸਤ, ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਅਦਾਕਾਰਾ first appeared on Punjabi News Online.
source https://punjabinewsonline.com/2022/04/03/%e0%a8%ae%e0%a8%b2%e0%a8%be%e0%a8%87%e0%a8%95%e0%a8%be-%e0%a8%85%e0%a8%b0%e0%a9%8b%e0%a9%9c%e0%a8%be-%e0%a8%a6%e0%a9%80-%e0%a8%97%e0%a9%b1%e0%a8%a1%e0%a9%80-%e0%a8%b9%e0%a8%be%e0%a8%a6%e0%a8%b8/