ਜੇਕਰ ਰਸ਼ੀਆ ਨੇ ਕੈਮੀਕਲ ਹਥਿਆਰ ਵਰਤੇ ਹੋਏ ਤਾਂ …

ਦਵਿੰਦਰ ਸਿੰਘ ਸੋਮਲ
ਸੰਭਾਵੀ ਤੌਰ ਤੇ ਰਸ਼ੀਆ ਵਲੋ ਯੁਕਰੇਨ ਦੇ ਸ਼ਹਿਰ ਮਾਰੀਉਪਲ ਅੰਦਰ ਕੈਮੀਕਲ ਹਥਿਆਰ ਵਰਤਣ ਦੀਆ ਰਿਪੋਰਟਾ ਦੀ ਪੁਸ਼ਟੀ ਲਈ ਯੂਕੇ ਸਰਕਾਰ ਵਲੋ ਬਹੁਤ ਤੇਜੀ ਨਾਲ ਕੰਮ ਕੀਤਾ ਜਾ ਰਿਹਾ।
ਬੀਤੇ ਕੱਲ ਯੂਕੇ ਵਿਦੇਸ਼ ਸਕੱਤਰ ਲਿਜ ਟਰੱਸ ਨੇ ਆਪਣੇ ਟਵੀਟ ‘ਚ ਲਿਖਿਆ ਕੇ ਅਸੀ ਆਪਣੇ ਸਹਾਇਕਾ ਨਾਲ ਤੇਜੀ ਨਾਲ ਕੰਮ ਕਰ ਰਹੇ ਹਾਂ ਇਹਨਾਂ ਰਿਪੋਰਟਾ ਦੀ ਪੁਸ਼ਟੀ ਲਈ।
ਉਹਨਾਂ ਲਿਖਿਆ ਕੇ ਇਸ ਤਰਾ ਦੇ ਹਥਿਆਰਾ ਦੀ ਵਰਤੋ ਨਾਲ ਇਸ ਕੋਨਫਲਿੱਕਟ ਅੰਦਰ (callous escalation) ਘਾਤਕ ਵਾਧਾ ਹੋਵੇਗਾ ਅਤੇ ਅਸੀ ਰਾਸ਼ਟਰਪਤੀ ਪੂਤਿਨ ਅਤੇ ਉਸਦੇ ਰੀਜੀਮ ਨੂੰ ਇਸਦੇ ਲਈ ਜਿੰਮੇਵਾਰ ਠਹਿਰਾਵਾਗੇ।
ਯੂਕੇ ਆਰਮਜ ਫੋਰਸਸ ਮੰਤਰੀ ਜੇਮਸ ਹੀਪੀ ਨੇ ਲੰਘੇ ਰੋਜ ਸਕਾਈ ਨਿਊਜ ਨਾਲ ਗੱਲ ਕਰਦਿਆ ਆਖਿਆ ਕੇ ਬ੍ਰਿਟਿਸ਼ ਸਰਕਾਰ ਇਹਨਾਂ ਰਿਪੋਰਟਾ ਦੀ ਹਜੇ ਪੁਸ਼ਟੀ ਨਹੀ ਕਰ ਪਾਈ ਪਰ ਜੇਕਰ ਇਹ ਸੱਚ ਹੋਇਆ ਤਾਂ ਰਾਸ਼ਟਰਪਤੀ ਪੂਤਿਨ ਨੂੰ ਪਤਾ ਹੋਣਾ ਚਾਹੀਦਾ ਕੇ ਪੱਛਮ ਇਸਦਾ ਜਵਾਬ ਕਿਵੇ ਦੇਵਾਗਾ ਇਸਦੇ ਲਈ ਸਾਰੇ ਵਿਕੱਲਪ ਖੁੱਲੇ ਨੇ।
ਯੁਕਰਨੀਅਨ ਫੌਜਾ ਜਿਸ ਤਰਾ ਮੁਕਾਬਲਾ ਕਰ ਰਹੀਆ ਨੇ ਇਸ ਲਈ ਉਹਨਾਂ ਦੀ ਤਾਰੀਫ ਵੀ ਮੰਤਰੀ ਜੇਮਸ ਹੀਪੀ ਵਲੋ ਕੀਤੀ ਗਈ।
ਦਾ ਇੰਡੇਪੈਨਡੇਟ ਦੀ ਇੱਕ ਰਿਪੋਰਟ ਦੱਸਦੀ ਹੈ ਕੇ ਉਹਨਾਂ ਵਲੋ ਜੋ ਦਸਤਾਵੇਜ ਵੇਖੇ ਗਏ ਨੇ ਉਹਨਾ ਅਨੁਸਾਰ ਲਗਭਗ ਇੱਕ ਲੱਖ ਦੇ ਕਰੀਬ ਯੁਕਰੇਨੀ ਸ਼ਰਣਨਾਰਥੀਆ ਨੂੰ ਪੂਰਬੀ ਰਸ਼ੀਆ ‘ਚ ਭੇਜਿਆ ਜਾ ਰਿਹਾ।ਯੁਕਰੇਨ ਦੇ ਪ੍ਰੋਸੀਕਿਉਟਰ ਜੇਨਰਲ ਦੇ ਆਫਿਸ ਨੇ ਟੇਲੀਗ੍ਰਾਮ ਤੇ ਦੱਸਿਆ ਕੇ ਰਸ਼ੀਆ ਦੇ ਇਸ ਹਮਲੇ ਦੇ ਚਲਦਿਆ ਯੁਕਰੇਨ ਦੇ ਘੱਟੋ ਘੱਟ 186 ਬੱਚੇ ਮਾਰੇ ਜਾ ਚੁੱਕੇ ਹੰਨ ਅਤੇ 344 ਫੱਟੜ ਹੋਏ ਨੇ। ਸਭ ਤੋ ਜਿਆਦਾ ਮੌਤਾ ਡੋਨਾਇਸਟਕ ਖਿੱਤੇ ਚ ਹੋਈਆ ਦੱਸੀਆ ਗਈਆ ਨੇ। ਯੂਐਨ ਦੀ children’s agency ਯੂਨੀਸੈਫ ਦਾ ਕਹਿਣਾ ਹੈ ਕੀ ਜੰਗ ਦੀ ਸ਼ੁਰੂਆਤ ਤੋ ਹੁਣ ਤੱਕ ਯੁਕਰੇਨ ਦੇ ਕਰੀਬ ਦੋ ਤਿਹਾਈ ਕੋਈ 4.8 million ਬੱਚਿਆ ਨੂੰ ਆਪਣਾ ਘਰ-ਬਾਰ ਛੱਡਣਾ ਪਿਆ ਹੈ।ਰਸ਼ੀਅਨ ਡਿਫੈਂਸ ਮਿਨਸਟਰੀ ਨੇ ਦਾਅਵਾ ਕੀਤਾ ਹੈ ਕੀ ਉਹਨਾਂ ਯੁਕਰੇਨ ਦੇ ਦੋ ਖਿੱਤਿਆ ਅੰਦਰ ਦੋ ਅਸਲੇ ਦੇ ਡੈਪੂ ਮਿਸਾਇਲਾ ਨਾਲ ਤਬਾਹ ਕਰ ਦਿੱਤੇ ਨੇ।

 

The post ਜੇਕਰ ਰਸ਼ੀਆ ਨੇ ਕੈਮੀਕਲ ਹਥਿਆਰ ਵਰਤੇ ਹੋਏ ਤਾਂ … first appeared on Punjabi News Online.



source https://punjabinewsonline.com/2022/04/14/%e0%a8%9c%e0%a9%87%e0%a8%95%e0%a8%b0-%e0%a8%b0%e0%a8%b8%e0%a8%bc%e0%a9%80%e0%a8%86-%e0%a8%a8%e0%a9%87-%e0%a8%95%e0%a9%88%e0%a8%ae%e0%a9%80%e0%a8%95%e0%a8%b2-%e0%a8%b9%e0%a8%a5%e0%a8%bf%e0%a8%86/
Previous Post Next Post

Contact Form