
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਸੈਂਟਰਲ ਵੈਲੀ ਜਿਸਨੂੰ ਟਰੱਕਿੰਗ ਦੀ ਹੱਬ ਦੇ ਤੌਰ ਤੇ ਜਾਣਿਆ ਜਾਂਦਾ, ਇੱਥੋ ਦੇ ਸੋਹਣੇ ਸ਼ਹਿਰ ਫਰਿਜਨੋ ਦੇ ਸਥਾਨਿਕ ਫੇਅਰ ਗਰਾਊਂਡ ਵਿਖੇ ਨਾਪਟਾ ਸੰਸਥਾ ਦੇ ਸੰਚਾਲਕ ਰਮਨ ਸਿੰਘ ਢਿਲੋ ਨੇ ਸਪਾਂਸਰ ਸੱਜਣਾਂ ਦੇ ਸਹਿਯੋਗ ਨਾਲ ਸ਼ਾਨਦਾਰ ਦੋ ਰੋਜ਼ਾ American Trucking Show ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕਰਵਾਇਆ। ਇਸ ਮੌਕੇ ਜਿੱਥੇ ਜਾਣਕਾਰੀ ਭਰਪੂਰ ਸਟਾਲ ਲੱਗੇ ਹੋਏ ਸੀ, ਓਥੇ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਕੇ ਦਰਸ਼ਕਾਂ ਦੇ ਮਨੋਰੰਜਨ ਲਈ ਹੋਲੀ ਗਰਾਊਂਡ ਦਾ ਪ੍ਰਬੰਧ ਕੀਤਾ ਗਿਆ ਸੀ । ਲਿਸ਼ਕਾਂ ਮਾਰਦੇ ਸ਼ਿੰਗਾਰੇ ਹੋਏ ਟਰੱਕ ਸ਼ੋਅ ਨੂੰ ਹੋਰ ਵੀ ਚਾਰ ਚੰਨ ਲਾ ਰਹੇ ਸਨ। ਇਸ ਮੌਕੇ ਟਰੱਕ ਪਾਰਟਸ ਅਤੇ ਟਰੱਕ ਡੀਲਰਾ ਦੀਆਂ ਸਟਾਲਾਂ ਤੇ ਕਾਫ਼ੀ ਤੰਤਾ ਲੱਗਿਆ ਨਜ਼ਰ ਆ ਰਿਹਾ ਸੀ। ਇਸ ਤੋਂ ਬਿਨਾ ਫੈਕਟਰਿੰਗ, ਟਰੱਕ ਇੰਸ਼ੋਰੈਂਸ, ਟਰੱਕਿੰਗ ਡਿਸਪੈਚ ਸੌਫਟਵੇਅਰ, ਲੋਨ ਕੰਪਨੀਆਂ ਦੇ ਵੀ ਕਾਫ਼ੀ ਸਟਾਲ ਲੱਗੇ ਹੋਏ ਸੀ। ਇਸ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਟਰੱਕਿੰਗ ਇੰਡਸਟਰੀ ਨਾਲ ਜੁੜੇ ਸੱਜਣਾਂ ਨੇ ਹਾਜ਼ਰੀ ਭਰਕੇ ਇਸ ਸ਼ੋਅ ਨੂੰ ਕਾਮਯਾਬ ਬਣਾਇਆ। ਅਖੀਰ ਵਿੱਚ ਗਾਇਕ ਪੱਪੀ ਭਦੌੜ, ਸਵ. ਕੁਲਦੀਪ ਮਾਣਕ ਦੇ ਸ਼ਗਿਰਦ ਜੀਤਾ ਗਿੱਲ, ਸੁੱਖੀ ਢੋਲੀ, ਜ਼ੋਰਾ ਆਦਿ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਖ਼ੂਬ ਮਹਿਫ਼ਲ ਲਾਈ। ਸੱਭਿਆਚਾਰਕ ਸਟੇਜ ਲਈ ਮਿਊਜਕ ਬੈਂਡ ਬਿੱਟੂ ਦੇਵਗਨ ਗਰੁੱਪ ਪਹੁੰਚਿਆ ਹੋਇਆ ਸੀ। ਹੋਰ ਮੂਲ ਦੇ ਬੈਂਡ ਵੀ ਸ਼ੋਅ ਦੌਰਾਨ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਗਾਇਕ ਗੋਗੀ ਸੰਧੂ ਨੇ ਮੇਲੇ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਅਖੀਰ ਗਾਇਕ ਸ਼ੈਰੀ ਮਾਨ ਦੇ ਅਖਾੜੇ ਨੇ ਟਰੱਕ ਸ਼ੋਅ ਨੂੰ ਚਰਮ ਸੀਮਾ ਤੱਕ ਪਹੁੰਚਾਇਆ। ਉਹਨਾਂ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖ਼ੂਬ ਰੌਣਕਾਂ ਲਾਈਆਂ। ਲੋਕੀ ਆਪਣੇ ਮਨ ਪਸੰਦੀ ਦੇ ਸੁਆਦਿਸ਼ਟ ਖਾਣੇ ਦੇ ਸਟਾਲਾਂ ਦਾ ਖ਼ੂਬ ਅਨੰਦ ਮਾਣ ਰਹੇ ਸਨ। ਅਖੀਰ ਜੇਤੂ ਟਰੱਕਰ ਵੀਰਾ ਨੂੰ ਕੱਪ ਅਤੇ ਇਨਾਮ ਦੇਕੇ ਨਿਵਾਜਿਆ ਗਿਆ। ਰਮਨ ਸਿੰਘ ਢਿੱਲੋ ਨੇ ਸਾਰਿਆ ਦਾ ਧੰਨਵਾਦ ਕੀਤਾ। ਅੰਤ ਅਮਿੱਟ ਪੈੜਾ ਛੱਡਦਾ ਇਹ ਟਰੱਕ ਸ਼ੋਅ ਯਾਦਗਾਰੀ ਹੋ ਨਬੜਿਆ। ਇਸ ਮੌਕੇ ਪੰਜਾਬੀ ਰੇਡੀਓ ਦੀ ਸਾਰੀ ਟੀਮ ਸੁਚੱਜੇ ਢੰਗ ਨਾਲ ਸ਼ੋਅ ਨੂੰ ਕਵਰ ਕਰ ਰਹੀ ਸੀ।
The post ਫਰਿਜਨੋ ਵਿਖੇ ਹੋਇਆ ਅਮੈਰਕਿਨ ਟਰੱਕਿੰਗ ਸ਼ੋਅ ਅਮਿੱਟ ਪੈੜ੍ਹਾ ਛੱਡਦਾ ਸੰਪੰਨ first appeared on Punjabi News Online.
source https://punjabinewsonline.com/2022/04/20/%e0%a8%ab%e0%a8%b0%e0%a8%bf%e0%a8%9c%e0%a8%a8%e0%a9%8b-%e0%a8%b5%e0%a8%bf%e0%a8%96%e0%a9%87-%e0%a8%b9%e0%a9%8b%e0%a8%87%e0%a8%86-%e0%a8%85%e0%a8%ae%e0%a9%88%e0%a8%b0%e0%a8%95%e0%a8%bf%e0%a8%a8/
Sport:
PTC News