ਰਸ਼ੀਆ ਯੁਕਰੇਨ ਜੰਗ ਛੇਵੇ ਹਫਤੇ ‘ਚ

ਦਵਿੰਦਰ ਸਿੰਘ ਸੋਮਲ
ਯੁਕਰੇਨ ਦੇ ਰਾਸ਼ਟਰਪਤੀ ਨੇ ਕੁਝ ਮੁੱਲਖਾ ਤੇ ਇਲਜਾਮ ਲਗਾਇਆ ਕੇ ਉਹ ਨਾਗਰਿਕਾ ਦੀ ਮੌਤ ਉੱਤੇ ਸਜਾ ਦੇਣ ਦੀ ਬਜਾਏ ਪੈਸੈ ਨੂੰ ਪ੍ਰਥਾਮਿਕਤਾ ਦੇ ਰਹੇ ਨੇ।ਰਾਸ਼ਟਰਪਤੀ ਜੇਲਨੇਸਕੀ ਨੇ ਪੱਛਮ ਨੂੰ ਰਸ਼ੀਅਨ ਤੇਲ ਉੱਤੇ ਬੇਨ ਲਾਉਣ ਦੇ ਨਾਲ-੨ ਰਸ਼ੀਅਨ ਬੈਕਾ ਨੂੰ ਅੰਤਰਰਾਸ਼ਟਰੀ ਫਾਈਨੇਂਸ ਸਿਸਟਮ ਤੋ ਬਲੌਕ ਕਰਨ ਲਈ ਆਖਿਆ।
ਯੂਐਸ ਵਲੋ ਹੋਰ ਪਾਬੰਦੀਆ ਦੇ ਨਾਲ-੨ ਰਾਸ਼ਟਰਪਤੀ ਪੂਤਿਨ ਦੀਆ ਦੋ ਬਾਲਿਗ ਬੇਟੀਆ ਉੱਤੇ ਵੀ ਸੇਨਕਸ਼ਨਸ ਲਗਾਏ ਗਏ ਨੇ।
ਸ਼ਹਿਰ ਮਾਰੀਉਪਲ ਦੇ ਮੇਅਰ ਦਾ ਕਹਿਣਾ ਹੈ ਕੀ ਹੁਣ ਤੱਕ ਸ਼ਹਿਰ ਅੰਦਰ ਪੰਜ ਹਜਾਰ ਤੋ ਉੱਤੇ ਸਿਵੇਲੀਅਨਜ ਮਾਰੇ ਜਾ ਚੁੱਕੇ ਨੇ ਨਾਲ ਹੀ ਉਹਨਾਂ ਰਸ਼ੀਅਨਜ ਉੱਤੇ ਸਬੂਤਾ ਨੂੰ ਛੁਪਾਉਣ ਲਈ ਲਾਸ਼ਾ ਨੂੰ ਇਕੱਠੀਆ ਕਰਕੇ ਜਲਾਉਣ ਦਾ ਇਲਜਾਮ ਵੀ ਲਗਾਇਆ।
ਪੇਂਟਾਗਨ ਯੂਐਸ ਦਾ ਕਹਿਣਾ ਹੈ ਕੀ ਜਿਸ ਦਿਨ ਦਾ ਰੂਸ ਯੁਕਰੇਨ ਅੰਦਰ ਆਇਆ ਉਸਨੂੰ ਜੀਰੋ ਪ੍ਰਾਪਤੀ ਹੋਈ ਹੈ ਅਤੇ ਯੁਕਰੇਨ ਬਿਲਕੁਲ ਜਿੱਤ ਸਕਦਾ ਹੈ। ਲੁਹਾਂਸਕ ਖਿੱਤੇ ਦੇ ਗਵਰਨਰ ਦਾ ਕਹਿਣਾ ਹੈ ਕੀ ਕੁਝ ਦਿਨਾ ਦਰਮਿਆਨ ਰਸ਼ੀਆ ਪੂਰਬੀ ਯੁਕਰੇਨ ਅੰਦਰ ਪੂਰੀ ਤਾਕਤ ਨਾਲ ਹਮਲਾ ਕਰੇਗਾ। ਜੀ-ਸੇਵਨ ਮੁੱਲਖਾ ਦੇ ਵਿਦੇਸ਼ ਮੰਤਰੀਆ ਨੇ ਇੱਕ ਸਾਂਝੇ ਬਿਆਨ ਵਿੱਚ ਰੂਸੀ ਫੋਰਸਸ ਵਲੋ ਯੁਕਰੇਨ ਅੰਦਰ ਜੋ ਅੱਤਿਆਚਾਰ ਕੀਤੇ ਗਏ ਨੇ ਉਹਨਾਂ ਦੀ ਬੜੀ ਸਖਤ ਨਿੰਦਾ ਕੀਤੀ ਹੈ।ਕਿਹਾ ਗਿਆ ਕੀ ਉਹ ਸਹਿਮਤ ਨੇ ਕੇ ਰਸ਼ੀਆ ਨੂੰ ਯੂਐਨ ਦੀ ਹਿਊਮਨ ਰਾਈਟ ਕਾਊਸਲ ਵਿੱਚੋ ਸੰਸਪੈਂਡ ਕੀਤਾ ਜਾਵੇ।

The post ਰਸ਼ੀਆ ਯੁਕਰੇਨ ਜੰਗ ਛੇਵੇ ਹਫਤੇ ‘ਚ first appeared on Punjabi News Online.



source https://punjabinewsonline.com/2022/04/08/%e0%a8%b0%e0%a8%b8%e0%a8%bc%e0%a9%80%e0%a8%86-%e0%a8%af%e0%a9%81%e0%a8%95%e0%a8%b0%e0%a9%87%e0%a8%a8-%e0%a8%9c%e0%a9%b0%e0%a8%97-%e0%a8%9b%e0%a9%87%e0%a8%b5%e0%a9%87-%e0%a8%b9%e0%a8%ab%e0%a8%a4/
Previous Post Next Post

Contact Form