ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਨਵੀਂ ਦਿੱਲੀ ‘ਚ ਚੱਲ ਰਹੀ ਰਾਏਸੀਨਾ ਡਾਇਲਾਗ ‘ਚ ਕਿਹਾ ਕਿ ਭਾਰਤ ਦੁਨੀਆ ਨਾਲ ਆਪਣੀਆਂ ਸ਼ਰਤਾਂ ‘ਤੇ ਸਬੰਧ ਬਣਾਏ ਰੱਖੇਗਾ। ਭਾਰਤ ਨੂੰ ਇਸ ਵਿੱਚ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈ।
ਜੈਸ਼ੰਕਰ ਨੇ ਕਿਹਾ ਕਿ ਸਾਨੂੰ ਦੁਨੀਆ ਨੂੰ ਖੁਸ਼ ਰੱਖਣ ਦੀ ਬਜਾਏ ਦੁਨੀਆ ਨਾਲ ਇਸ ਆਧਾਰ ‘ਤੇ ਸੰਬੰਧ ਬਣਾਉਣੇ ਚਾਹੀਦੇ ਹਨ ਕਿ ਅਸੀਂ ਕੌਣ ਹਾਂ। ਉਹ ਦੌਰ ਬੀਤ ਗਿਆ ਕਿ ਦੁਨੀਆ ਸਾਡੇ ਬਾਰੇ ਦੱਸੇ ਤੇ ਅਸੀਂ ਦੁਨੀਆ ਤੋਂ ਇਜਾਜ਼ਤ ਲਈਏ।
ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਗਲੇ 25 ਸਾਲਾਂ ਵਿੱਚ ਵਿਸ਼ਵੀਕਰਨ ਦਾ ਸੈਂਟਰ ਹੋਵੇਗਾ। ਜਦੋਂ ਅਸੀਂ 75 ਸਾਲਾਂ ਨੂੰ ਪਿੱਛੇ ਮੁੜ ਕੇ ਵੇਖਦੇ ਹਾਂ ਕਿ ਸਿਰਫ ਬੀਤੇ ਹੋਏ 75 ਸਾਲ ਨਹੀਂ ਵੇਖਦੇ, ਸਗੋਂ ਉਹ 25 ਸਾਲ ਵੀ ਵੇਖਦੇ ਹਾਂ ਜੋ ਆਉਣ ਵਾਲੇ ਹਨ। ਅਸੀਂ ਕੀ ਹਾਸਲ ਕੀਤਾ ਤੇ ਕਿਸ ਚੀਜ਼ ਵਿੱਚ ਅਸੀਂ ਨਾਕਾਮ ਰਹੇ? ਇੱਕ ਚੀਜ਼ ਜੋ ਅਸੀਂ ਦੁਨੀਆ ਨੂੰ ਦੱਸਣ ਵਿੱਚ ਸਫਲ ਰਹੇ ਉਹ ਇਹ ਕਿ ਭਾਰਤ ਲੋਕਤਾਂਤ੍ਰਿਕ ਦੇਸ਼ ਹੈ।
ਰੂਸ-ਯੂਕਰੇਨ ਜੰਗ ਨੂੰ ਲੈ ਕੇ ਐੱਸ. ਜੈਸ਼ੰਕਰ ਨੇ ਕਿਹਾ ਕਿ ਜੰਗ ਰੋਕਣ ਦਾ ਸਭ ਤੋਂ ਸੌਖਾ ਤੇ ਪ੍ਰਭਾਵੀ ਤਰੀਕਾ ਇਹੀ ਹੈ ਕਿ ਦੋਵੇਂ ਦੇਸ਼ ਗੱਲਬਾਤ ਦੀ ਟੇਬਲ ‘ਤੇ ਆ ਜਾਣ। ਰੂਸ ਦੇ ਨਾਲ ਵਪਾਰ ਨੂੰ ਲੈ ਕੇ ਵਿਦੇਸ਼ ਮਤੰਰੀ ਨੇ ਕਿਹਾ ਕਿ ਅਪੀਲ ਵਰਗੇ ਆਰਡਰ ਨੂੰ ਹੁਣ ਏਸ਼ੀਆ ਵਿੱਚ ਚੁਣੌਤੀ ਮਿਲਣ ਲੱਗੀ ਹੈ।
ਉਨ੍ਹਾਂ ਕਿਹਾ ਕਿ ਰੂਸ ਦੇ ਨਾਲ ਵਪਾਰ ਨੂੰ ਲੈ ਕੇ ਸਾਨੂੰ ਯੂਰਪ ਤੋਂ ਸਲਾਹ ਮਿਲੀ ਕਿ ਅਸੀਂ ਰੂਸ ਨਾਲ ਹੋਰ ਵਪਾਰ ਨਾ ਕਰੀਏ। ਘੱਟੋ-ਘੱਟ ਅਸੀਂ ਕਿਸੇ ਨੂੰ ਸਲਾਹ ਦੇਣ ਨਹੀਂ ਜਾਂਦੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਜੈਸ਼ੰਕਰ ਨੇ ਅੱਗੇ ਕਿਹਾ ਕਿ ਯੂਰਪ ਨੇ ਪਹਿਲੇ ਦੇ ਸਮੇਂ ਵਿੱਚ ਚੀਨ ਕਰਕੇ ਪੈਦਾ ਹੋਏ ਖਤਰਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਯੂਰਪ ਉਸ ਵੇਲੇ ਵੀ ਲਾਪਰਵਾਹੀ ਦਿਖਆ ਰਿਹਾ ਸੀ, ਜਦੋਂ ਬੀਜਿੰਗ ਏਸ਼ੀਆ ਨੂੰ ਧਮਕੀ ਦੇ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਚੀਨ ਦੇ ਨਾਲ ਸੀਮਾ ਵਿਵਾਦ ‘ਤੇ ਕਿਹਾ ਕਿ ਇਹ ਤੱਕ ਅਜਿਹਾ ਖੇਤਰ ਹੈ ਜਿਥੇ ਅਜੇ ਤੱਕ ਹੱਦਾਂ ਤੈਅ ਨਹੀਂ ਹਨ।
The post ਐੱਸ. ਜੈਸ਼ੰਕਰ ਬੋਲੇ, ‘ਭਾਰਤ ਨੂੰ ਕਿਸੇ ਦੀ ਸਲਾਹ ਨਹੀਂ ਚਾਹੀਦੀ, ਆਪਣੀਆਂ ਸ਼ਰਤਾਂ ‘ਤੇ ਦੁਨੀਆ ਨਾਲ ਗੱਲ ਕਰਾਂਗੇ’ appeared first on Daily Post Punjabi.
source https://dailypost.in/latest-punjabi-news/no-need-of-advice/