ਬਠਿੰਡਾ, 22 ਅਪਰੈਲ, ਬਲਵਿੰਦਰ ਸਿੰਘ ਭੁੱਲਰ
ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਘੱਟ ਗਿਣਤੀਆਂ ਤੇ ਫਿਰਕੂ ਡੰਗ ਚਲਾਉਣ ਸਮੇਂ ਸੰਵਿਧਾਨ ਜਾਂ ਨਿਆਂ ਪਾਲਿਕਾ ਦੀ ਵੀ ਪਰਵਾਹ ਨਹੀਂ ਕਰਦੀ। ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਧਰਮ ਨਿਰਪੱਖ ਸ਼ਕਤੀਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਕਾ: ਸੇਖੋਂ ਨੇ ਕਿਹਾ ਆਰ ਐਸ ਐਸ ਦੀਆਂ ਨੀਤੀਆਂ ਤੇ ਚੱਲ ਰਹੀ ਕੇਂਦਰ ਦੀ ਭਾਜਪਾ ਸਰਕਾਰ ਘੱਟ ਗਿਣਤੀਆਂ ਨੂੰ ਉਜਾੜਣ ਦੇ ਰਾਹ ਤੁਰੀ ਹੋਈ ਹੈ, ਜਿਸਦੀ ਤਾਜ਼ਾ ਤੇ ਪਰਤੱਖ ਮਿਸਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਜਹਾਂਗੀਰਪੁਰ ਖੇਤਰ ਵਿੱਚ ਕੀਤੀਆਂ ਧੱਕੇਸ਼ਾਹੀਆਂ ਤੋਂ ਮਿਲਦੀ ਹੈ। ਉਹਨਾਂ ਕਿਹਾ ਕਿ ਭਾਜਪਾਈਆਂ ਤੇ ਨਗਰ ਨਿਗਮ ਅਧਿਕਾਰੀਆਂ ਨੇ ਰਲ ਕੇ ਸੱਤਾ ਦੇ ਜੋਰ ਘੱਟ ਗਿਣਤੀਆਂ ਤੇ ਹਮਲੇ ਕੀਤੇ ਹਨ, ਉਹਨਾਂ ਦੀਆਂ ਦੁਕਾਨਾਂ ਘਰਾਂ ਤੇ ਬੁਲਡੋਜਰ ਚਲਾਇਆ ਅਤੇ ਇੱਕ ਮਸਜਿਦ ਦੇ ਗੇਟ ਦਾ ਵੀ ਨੁਕਸਾਨ ਕੀਤਾ। ਉਹਨਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮਾਂ ਤੋਂ ਬਾਅਦ ਵੀ ਘੰਟਿਆਂ ਬੱਧੀ ਬੁਲਡੋਜਰ ਨਾਲ ਢਹਿ ਢੁਹਾਈ ਕੀਤੀ ਜਾਂਦੀ ਰਹੀ। ਪੀੜਤ ਲੋਕਾਂ ਦੀ ਕੁੱਟਮਾਰ ਵੀ ਕੀਤੀ ਅਤੇ ਪੁਲਿਸ ਨੇ ਵੀ ਉਹਨਾਂ ਵਿਰੁੱਧ ਸਖ਼ਤੀ ਕੀਤੀ ਤੇ ਗਿਰਫਤਾਰ ਕੀਤੇ ਗਏ। ਅਜਿਹਾ ਕਰਦਿਆਂ ਸਰਵਉ¤ਚ ਅਦਾਲਤ ਜਾਂ ਸੰਵਿਧਾਨ ਦੀ ਵੀ ਕੋਈ ਪਰਵਾਹ ਨਹੀਂ ਕੀਤੀ।
ਸੂਬਾ ਸਕੱਤਰ ਨੇ ਕਿਹਾ ਕਿ ਇਸਤੋਂ ਪਹਿਲਾਂ 16 ਅਪਰੈਲ ਨੂੰ ਹਿੰਦੂਤਵੀ ਭੀੜ ਨੇ ਸ੍ਰੀ ਹਨੂੰਮਾਨ ਜਯੰਤੀ ਦੇ ਨਾਂ ਤੇ ਘੱਟ ਗਿਣਤੀ ਦੇ ਲੋਕਾਂ ਦੇ ਮੁਹੱਲਿਆਂ ਵਿੱਚ ਹੜਦੁੰਗ ਮਚਾਇਆ। ਉਸੇ ਦਿਨ ਉ¤ਤਰਾਖੰਡ ਦੇ ਰੁੜਕੀ ਵਿੱਚ ਹਿੰਦੂਤਵੀਆਂ ਦੀ ਭੀੜ ਨੇ ਸ਼ਾਮ ਨੂੰ ਰੋਜ਼ਾ ਖੋਹਲਣ ਸਮੇਂ ਮਸਜਿਦ ਮੂਹਰੇ ਹੜਦੁੰਗ ਮਚਾਇਆ, ਮੁਸਲਮਾਨਾਂ ਦੀ ਕੁੱਟਮਾਰ ਕੀਤੀ ਤੇ ਉਹਨਾਂ ਤੇ ਪਥਰਾਅ ਕੀਤਾ। ਇਸ ਉਪਰੰਤ ਪੁਲਿਸ ਨੇ ਵੀ ਪੀੜਤਾਂ ਨੂੰ ਹੀ ਗਿਰਫਤਾਰ ਕੀਤਾ। ਇਹਨਾਂ ਘਟਨਾਵਾਂ ਨੂੰ ਸੱਤਾ ਦੇ ਜੋਰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ।
ਕਾ: ਸੇਖੋਂ ਨੇ ਕਿਹਾ ਕਿ ਇਹ ਘਟਨਾਵਾਂ ਹਿੰਦੂਤਵੀਆਂ ਵੱਲੋਂ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਦਾ ਸਿਖ਼ਰ ਹੈ। ਉਹਨਾਂ ਦੱਸਿਆ ਕਿ ਘੱਟ ਗਿਣਤੀਆਂ ਤੇ ਹਮਲੇ ਦੌਰਾਨ ਕੁੱਝ ਗਰੀਬ ਹਿੰਦੂ ਦੁਕਾਨਦਾਰਾਂ ਦਾ ਵੀ ਮਾਲੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਆਰ ਐਸ ਐਸ ਦੀਆਂ ਨੀਤੀਆਂ ਤਹਿਤ ਭਾਜਪਾਈਆਂ ਵੱਲੋਂ ਕੀਤੇ ਜਾਂਦੇ ਜੁਲਮਾਂ ਨੂੰ ਰੋਕਣ ਲਈ ਧਰਮ ਨਿਰਪੱਖ ਸ਼ਕਤੀਆਂ ਨੂੰ ਇੱਕਮੁੱਠ ਹੋ ਕੇ ਯਤਨ ਕਰਨੇ ਚਾਹੀਦੇ ਹਨ।
The post ਭਾਜਪਾ ਸੰਵਿਧਾਨ ਜਾਂ ਅਦਾਲਤਾਂ ਦੀ ਵੀ ਪਰਵਾਹ ਨਹੀਂ ਕਰਦੀ -ਕਾ: ਸੇਖੋਂ first appeared on Punjabi News Online.
source https://punjabinewsonline.com/2022/04/23/%e0%a8%ad%e0%a8%be%e0%a8%9c%e0%a8%aa%e0%a8%be-%e0%a8%b8%e0%a9%b0%e0%a8%b5%e0%a8%bf%e0%a8%a7%e0%a8%be%e0%a8%a8-%e0%a8%9c%e0%a8%be%e0%a8%82-%e0%a8%85%e0%a8%a6%e0%a8%be%e0%a8%b2%e0%a8%a4%e0%a8%be/