
ਪੰਜਾਬ ਵਿੱਚ ਹੁਣ ਡੀਜੇ ਉਤੇ ਅਸ਼ਲੀਲ ਤੇ ਭੜਕਾਊ ਗੀਤ ਵਜਾਉਣ ਵਾਲਿਆਂ ਖਿਲਾਫ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਵੱਲੋਂ ਸੂਬੇ ਦੇ ਸਾਰੇ ਐਸਐਸਪੀ ਨੂੰ ਹੁਕਮ ਦਿੱਤੇ ਹਨ ਕਿ ਆਪਣੇ ਇਲਾਕਿਆਂ ਵਿੱਚ ਡੀਜੇ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਡੀਜੇ ਉਤੇ ਅਸ਼ਲੀਲ, ਸ਼ਰਾਬੀ, ਭੜਕਾਊ ਅਤੇ ਹਥਿਆਰਾਂ ਵਾਲੇ ਗਾਣੇ ਨਾਲ ਵੱਜਣ। ਜੋ ਨੌਜਵਾਨਾਂ ਨੂੰ ਭੜਕਾਉਂਦੇ ਹਨ ਅਤੇ ਨਸ਼ੇ ਲਈ ਉਤਸ਼ਾਹਿਤ ਕਰਦੇ ਹਨ। ਇਸ ਬਾਰੇ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਸੂਬੇ ਦੇ ਸਾਰੇ ਐਸਐਸਪੀਜ਼ ਨੂੰ ਇੱਕ ਪੱਤਰ ਜਾਰੀ ਕੀਤਾ ਹੈ । ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਇਹ ਲਿਖਤੀ ਆਦੇਸ਼ਾਂ ਦੀ ਕਾਪੀਆਂ ਭੇਜੀਆਂ ਹਨ। ਪੰਜਾਬ ਵਿੱਚ ਵਿਆਹਾਂ, ਪਾਰਟੀਆਂ ਜਾਂ ਹੋਰ ਖੁਸ਼ੀ ਦੇ ਮੌਕੇ ਡੀਜੇ ਉਤੇ ਅਜਿਹੇ ਭੜਕਾਊ ਗੀਤ ਵਜਾਏ ਜਾਂਦੇ ਹਨ ਅਤੇ ਪਿਛਲੇ ਸਮੇਂ ਵਿੱਚ ਅਜਿਹੇ ਕਈ ਹਾਦਸੇ ਵਾਪਰੇ ਹਨ। ਡੀਜੇ ਉਤੇ ਹਥਿਆਰਾਂ ਵਾਲੇ ਗੀਤ ਵਜਦੇ ਅਤੇ ਲੋਕ ਵੀ ਹਥਿਆਰ ਕੱਢ ਕੇ ਹਵਾਈ ਫਾਇਰ ਕਰਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ ਅਤੇ ਕਈ ਬੇਕੂਸਰਾਂ ਦੀ ਜਾਨ ਵੀ ਚਲੀ ਜਾਂਦੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਉਤੇ ਪੰਜਾਬ ਦੇ ਲਾਅ ਐਂਡ ਆਰਡਰ ਨੇ ਸੂਬੇ ਦੇ ਸਾਰੇ ਪੁਲਿਸ ਮੁਖੀਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।
The post ਡੀਜੇ ‘ਤੇ ਵਜਦੇ ਅਸ਼ਲੀਲ ਤੇ ਭੜਕਾਊ ਗੀਤਾਂ ਖਿਲਾਫ ਸਖਤੀ first appeared on Punjabi News Online.
source https://punjabinewsonline.com/2022/04/03/%e0%a8%a1%e0%a9%80%e0%a8%9c%e0%a9%87-%e0%a8%a4%e0%a9%87-%e0%a8%b5%e0%a8%9c%e0%a8%a6%e0%a9%87-%e0%a8%85%e0%a8%b6%e0%a8%b2%e0%a9%80%e0%a8%b2-%e0%a8%a4%e0%a9%87-%e0%a8%ad%e0%a9%9c%e0%a8%95%e0%a8%be/