ਯੂਕਰੇਨ-ਰੂਸ ਜੰਗ : ਰੂਸੀ ਫੌਜ ਨੇ ਨਵੇਂ ਸਿਰੇ ਤੋਂ ਕੀਵ ‘ਤੇ ਸ਼ੁਰੂ ਕੀਤੇ ਹਮਲੇ, ਮਚੀ ਤਬਾਹੀ

ਰੂਸੀ ਫੌਜ ਨੇ ਯੂਕਰੇਨ ਦੀ ਰਾਜਧਾਨੀ ਕੀਵ, ਪੱਛਮੀ ਯੂਕਰੇਨ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਇਹ ਕਾਰਵਾਈ ਯੂਕਰੇਨ ਦੇ ਲੋਕਾਂ ਤੇ ਉਨ੍ਹਾਂ ਦੇ ਪੱਛਮੀ ਸਮਰਥਕਾਂ ਨੂੰ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਰੂਸ ਦੇ ਪੂਰਬ ਵੱਲੋਂ ਨਵੇਂ ਸਿਰੇ ਤੋਂ ਹਮਲੇ ਤੇਜ਼ ਕਰਨ ਦੇ ਬਾਵਜੂਦ ਪੂਰਾ ਦੇਸ਼ ਖਤਰੇ ਵਿੱਚ ਹੈ। ਕਾਲਾ ਸਾਗਰ ਵਿੱਚ ਆਪਣੇ ਇੱਕ ਅਹਿਮ ਜੰਗੀ ਬੇੜੇ ਦੇ ਨਸ਼ਟ ਹੋਣ ਤੇ ਰੂਸੀ ਇਲਾਕੇ ਵਿੱਚ ਯੂਕਰੇਨ ਦੇ ਕਥਿਤ ਹਮਲੇ ਨਾਲ ਭੜਕੇ ਰੂਸ ਨੇ ਯੂਕਰੇਨ ਦੀ ਰਾਜਧਾਨੀ ‘ਤੇ ਨਵੇਂ ਸਿਰੇ ਤੋਂ ਮਿਜ਼ਾਇਲ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ।

ਰੂਸੀ ਫੌਜੀਆਂ ਨੇ ਕਿਹਾ ਹੈ ਕਿ ਜੰਗ ਦੇ 52 ਦਿਨਾਂ ਦੌਰਾਨ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਆ ਰਹੇ ਸਨ। ਹਾਲਾਂਕਿ ਯੂਕਰੇਨ ਦੇ ਲੋਕਾਂ ਨੇ ਰੂਸ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਯੂਕਰੇਨ ਵੱਚ ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਰ ਦਿਨ ਆਮ ਨਾਗਰਿਕਾਂ ਦੇ ਮਾਰੇ ਜਾਣ ਦਾ ਖੁਲਾਸਾ ਹੁੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

ਰੂਸ ਦੀ ਫੌਜ ਦੇ ਲਗਭਗ ਦੋ ਹਫਤੇ ਪਹਿਲਾਂ ਪਿੱਛੇ ਹਟਣ ਤੋਂ ਬਾਅਦ ਕੀਵ ਦੇ ਬਾਹਰਲੇ ਕਸਬਿਆਂ ਤੇ ਪਿੰਡਾਂ ਵਿੱਚ ਅਧਿਕਾਰੀਆਂ ਨੇ 900 ਤੋਂ ਵੱਧ ਨਾਗਰਿਕਾਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਦਿੱਤੀ ਸੀ, ਜਿਨ੍ਹਾਂ ਵਿੱਚੋਂ ਵਧੇਰਿਆਂ ਦੀ ਗੋਲੀ ਮਾਰ ਕੇ ਹੱਤਆ ਕੀਤੀ ਗਈ ਸੀ। ਸ਼ਨੀਵਾਰ ਤੜਕੇ ਕੀਵ ਤੋਂ ਇੱਕ ਵਾਰ ਫਿਰ ਧੂੰਏਂ ਦਾ ਗੁਬਾਰ ਉਠਾਇਆ ਤੇ ਮਹਾਪੌਰ ਵਿਤਾਲੀ ਕਲਿਤਸਕੋ ਨੇ ਉਥੇ ਹਮਲੇ ਦੀ ਖਬਰ ਦਿੱਤੀ, ਜਿਸ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ।

The post ਯੂਕਰੇਨ-ਰੂਸ ਜੰਗ : ਰੂਸੀ ਫੌਜ ਨੇ ਨਵੇਂ ਸਿਰੇ ਤੋਂ ਕੀਵ ‘ਤੇ ਸ਼ੁਰੂ ਕੀਤੇ ਹਮਲੇ, ਮਚੀ ਤਬਾਹੀ appeared first on Daily Post Punjabi.



source https://dailypost.in/latest-punjabi-news/russian-army-again/
Previous Post Next Post

Contact Form