ਕਣਕ ਦੀ ਬਰਾਮਦ ਨੂੰ ਲੈ ਕੇ ਮਲਿਕ ਨੇ BJP ‘ਤੇ ਸਾਧਿਆ ਨਿਸ਼ਾਨਾ, PM ਮੋਦੀ ਨੂੰ ਅੰਬਾਨੀ-ਅਡਾਨੀ ਦਾ ਦੱਸਿਆ ਦੋਸਤ

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਭਾਜਪਾ ਨੂੰ ਲੈ ਕੇ ਬਿਆਨ ਦਿੱਤਾ ਹੈ। ਮਲਿਕ ਨੇ ਕਿਹਾ ਕਿ ਪੀਐੱਮ ਮੋਦੀ ਕਣਕ ਬਰਾਮਦ ਦੀ ਗੱਲ ਕਰਦੇ ਹਨ। ਕੀ ਕਣਕ ਪੀਐੱਮ ਮੋਦੀ ਦੀ ਹੈ? ਉਨ੍ਹਾਂ ਅਡਾਨੀ-ਅੰਬਾਨੀ ਨੂੰ ਪੀਐੱਮ ਮੋਦੀ ਦਾ ਦੋਸਤ ਦੱਸਿਆ। ਮਲਿਕ ਹਨੂੰਮਾਨਗੜ੍ਹ ਦੇ ਸੰਗਰੀਆ ਪ੍ਰੋਗਰਾਮ ਵਿਚ ਬੋਲ ਰਹੇ ਸੀ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦਾ ਰਾਜਪਾਲ ਰਹਿੰਦੇ ਕਰੋੜਾਂ ਦੀ ਰਿਸ਼ਵਤ ਦੇ ਆਫਰ ‘ਤੇ ਜਦੋਂ ਸੀਬੀਆਈ ਪੁੱਛੇਗੀ ਤਾਂ ਮੈਂ ਉਨ੍ਹਾਂ ਦੇ ਨਾਂ ਦੱਸ ਦੇਵਾਂਗਾ। ਇਸ ਨਾਲ ਲੋਕ ਬੇਚੈਨੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਂ ਇਹ ਗੱਲ ਪ੍ਰਧਾਨ ਮੰਤਰੀ ਮੋਦੀ ਨੂੰ ਦੱਸੀ ਤਾਂ ਉਨ੍ਹਾਂ ਨੇ ਮੇਰਾ ਸਮਰਥਨ ਕੀਤਾ ਤੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਕਰਨਾ।

ਸੱਤਿਆਪਾਲ ਮਲਿਕ ਦਾ ਦਾਅਵਾ, ਕਿਸਾਨਾਂ ਦੀਆਂ ਮੌਤਾਂ ਦਾ ਜ਼ਿਕਰ ਸੁਣ PM ਮੋਦੀ ਨੇ ਗੁੱਸੇ 'ਚ ਕਹੀ ਸੀ ਇਹ ਗੱਲ

ਮਲਿਕ ਨੇ ਕਿਹਾ ਕਿ ਯੂਪੀ ਵਿਚ ਭਾਜਪਾ ਦੀ ਜਿੱਤ ਲਈ ਬਸਪਾ ਨੇ ਬਹੁਤ ਮਦਦ ਕੀਤੀ ਹੈ। UP ਵਿਚ ਭਾਜਪਾ ਆਪਣੇ ਦਮ ‘ਤੇ ਨਹੀਂ ਜਿੱਤ ਰਹੀ ਸੀ। ਮਲਿਕ ਨੇ ਕਿਸਾਨ ਤੇ ਯੁਵਾ ਜਾਗ੍ਰਿਤੀ ਸਮਾਗਮ ਵਿਚ ਕਿਸਾਨਾਂ ਨਾਲ ਇਕਜੁਟ ਹੋ ਕੇ ਲੜਾਈ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ ਫਿਰ ਤੋਂ ਹੋਵੇਗਾ ਤੇ ਵੱਡੇ ਪੱਧਰ ‘ਤੇ ਹੋਵੇਗਾ। ਐੱਮਐੱਮਸੀ ਕਿਸਾਨਾਂ ਦੀ ਲਾਈਫਲਾਈਨ ਹੈ ਤੇ ਸਰਕਾਰ ਇਸ ਮੁੱਦੇ ਨੂੰ ਇਧਰ-ਉਧਰ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

ਇਹ ਵੀ ਪੜ੍ਹੋ : ਰੂਸੀ ਫੌਜ ਦਾ ਦਾਅਵਾ, ਯੂਕਰੇਨ ਦੀ ਪੂਰੀ ਬ੍ਰਿਗੇਡ ਨੇ ਹਥਿਆਰਾਂ ਸਣੇ ਕੀਤਾ ਆਤਮ ਸਮਰਪਣ

ਮਲਿਕ ਨੇ ਕਿਹਾ ਕਿ ਕਿਸਾਨਾਂ ਦਾ ਧਰਨਾ ਖਤਮ ਹੋਇਆ ਹੈ, ਅੰਦੋਲਨ ਖਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰਘੱਟ ਵਿਆਜ ‘ਤੇ ਕਰਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਕਿਸਾਨਾਂ ਲਈ ਦੇਸ਼ ਭਰ ਵਿਚ ਸੰਘਰਸ਼ ਕਰਨਗੇ। ਦਿੱਲੀ ਦੇ ਲਾਲ ਕਿਲੇ ‘ਤੇ ਕਿਸਾਨਾਂ ਵੱਲੋਂ ਝੰਡਾ ਫਹਿਰਾਉਣ ਨੂੰ ਸਹੀ ਦੱਸਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਨੇ ਉਥੇ ਬਲਿਦਾਨ ਦਿੱਤਾ ਸੀ। ਝੰਡਾ ਲਹਿਰਾਉਣਾ ਸਿੱਖਾਂ ਦਾ ਅਧਿਕਾਰ ਹੈ ਜਦੋਂ ਕਿ ਪੀਐੱਮ ਮੋਦੀ ਨੂੰ ਸਿਰਫ ਪੀਐੱਮ ਦੇ ਨਾਤੇ ਹੀ ਝੰਡਾ ਲਹਿਰਾਉਣ ਦਾ ਅਧਿਕਾਰ ਹੈ।

The post ਕਣਕ ਦੀ ਬਰਾਮਦ ਨੂੰ ਲੈ ਕੇ ਮਲਿਕ ਨੇ BJP ‘ਤੇ ਸਾਧਿਆ ਨਿਸ਼ਾਨਾ, PM ਮੋਦੀ ਨੂੰ ਅੰਬਾਨੀ-ਅਡਾਨੀ ਦਾ ਦੱਸਿਆ ਦੋਸਤ appeared first on Daily Post Punjabi.



Previous Post Next Post

Contact Form